GurtejSMalluMajra7“ਉਹ ਜਾਨ ਤਲੀ ਉੱਤੇ ਰੱਖਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ...
(8 ਨਵੰਬਰ 2016)

 

ਮਾਂ ਧਰਤੀਏ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵੇਹੜੇ

 SantRUdasi1


ਸੰਤ ਰਾਮ ਉਦਾਸੀ ਦਾ ਜਨਮ
20 ਅਪਰੈਲ 1939 ਨੂੰ ਪਿਤਾ ਮਿਹਰ ਸਿੰਘ ਦੇ ਘਰ ਮਾਤਾ ਧਨ ਕੌਰ ਦੀ ਕੁੱਖੋਂ ਪਿੰਡ ਰਾਏਸਰ (ਅਜੋਕੇ ਜ਼ਿਲ੍ਹਾ ਬਰਨਾਲਾ) ਵਿਚ ਹੋਇਆਉਸਦੇ ਵੱਡੇ-ਵਡੇਰੇ ਭਾਈਕੇ ਦਿਆਲਪੁਰਾ ਪਿੰਡ ਤੋਂ ਆ ਕੇ ਪਹਿਲਾਂ ਰਾਏਸਰ ਵਸੇ ਅਤੇ ਫਿਰ ਸਰਸਾ ਸ਼ਹਿਰ ਕੋਲ ਜਗਮਲੇਰੇ ਪਿੰਡ ਵਿੱਚ ਵੀ ਰਹੇ ਸਨਪਿੰਡ ਮੂੰਮ ਦੇ ਇਕ ਡੇਰੇ ਵਿਚ ਸਾਧੂ ਈਸ਼ਰ ਦਾਸ ਦਾ ਬਸੇਰਾ ਸੀ ਜਿੱਥੋਂ ਸੰਤ ਰਾਮ ਉਦਾਸੀ ਦੀਆਂ ਅੱਖਾਂ ਦੀ ਬਿਮਾਰੀ ਨੂੰ ਕੁਝ ਆਰਾਮ ਆਇਆ ਸੀਉਸਦੀ ਮਾਤਾ ਨੇ ਡੇਰੇ ਸੁੱਖਿਆ ਸੀ ਕਿ ਇਹਦੀ ਬਿਮਾਰੀ ਠੀਕ ਹੋ ਜਾਏ, ਇਸ ਨੂੰ ਡੇਰੇ ਹੀ ਚੜ੍ਹਾ ਦੇਵੇਗੀਪ੍ਰੰਤੂ ਉਸ ਡੇਰੇ ਦੇ ਸਾਧੂ ਨੇ ਅਜਿਹਾ ਕਰਨ ਤੋਂ ਰੋਕਿਆ ਅਤੇ ਇਸ ਬਾਲਕ ਨੂੰ ਸਕੂਲ ਵਿਚ ਦਾਖਲ ਕਰਾਉਣ ਦਾ ਸੁਝਾ ਦਿੱਤਾਇਸ ਦਿਨ ਤੋਂ ਪਿੱਛੋਂ ਉਨ੍ਹਾਂ ਦੇ ਦਾਦਾ ਭਗਤ ਸਿੰਘ ਨੇ ਸੰਤ ਰਾਮ ਦੇ ਨਾਮ ਨਾਲ ਉਦਾਸੀ ਜੋੜ ਦਿੱਤਾ ਸੀਇਹ ਪਰਿਵਾਰ ਦਲਿਤ ਵਰਗ ਨਾਲ ਸਬੰਧ ਰੱਖਦਾ ਸੀਉਸਦੀ ਮਾਤਾ ਵੱਡੇ ਘਰਾਂ ਦਾ ਗੋਹਾ-ਕੂੜਾ ਕਰਿਆ ਕਰਦੀ ਸੀ ਅਤੇ ਪਿਤਾ ਭੇਡਾਂ ਚਾਰਦਾ ਹੁੰਦਾ ਸੀਇਸ ਦਲਿਤ ਵਰਗ ਦਾ ਸੰਤਾਪ ਸੰਤ ਰਾਮ ਉਦਾਸੀ ਨੇ ਵੀ ਹੱਡੀਂ ਹੰਢਾਇਆ। ਉਸਦਾ ਜਨਮ ਦਲਿਤ ਪਰਿਵਾਰ ਦੇ ਉਸ ਘਰ ਹੋਇਆ ਜਿਨ੍ਹਾਂ ਦੇ ਮੁੰਡੇ ਸਾਰੀ ਉਮਰ ਮਾਂ-ਬਾਪ ਦਾ ਕਰਜ਼ਾ ਉਤਾਰਦੇ ਹੀ ਦੁਨੀਆਂ ਤੋਂ ਤੁਰ ਜਾਂਦੇ ਸਨਇਹ ਲੋਕ ਆਪਣੇ ਪੁੱਤਰਾਂ ਨੂੰ ਸੀਰੀ ਹੀ ਰਲਾਉਂਦੇ ਸਨ, ਪੜ੍ਹਾਉਣਾ ਤਾਂ ਬਹੁਤ ਦੂਰ ਦੀ ਗੱਲ ਹੁੰਦੀ ਸੀਅਜਿਹੇ ਪਰਿਵਾਰ ਵਿੱਚੋਂ ਉੱਠ ਕੇ ਸੰਤ ਰਾਮ ਉਦਾਸੀ ਨੇ ਆਪਣਾ ਨਾਮ ਕਮਾਇਆ ਸੀ

ਸੰਨ 1957 ਵਿੱਚ ਜਦੋਂ ਸੰਤ ਰਾਮ ਉਦਾਸੀ ਖਾਲਸਾ ਹਾਈ ਸਕੂਲ ਬਖ਼ਤਗੜ੍ਹ ਵਿਖੇ ਦਸਵੀਂ ਵਿੱਚ ਪੜ੍ਹਦਾ ਸੀ ਤਾਂ ਉਸਦੇ ਪਿਤਾ ਦਾ ਦਿਹਾਂਤ ਹੋ ਗਿਆਫਿਰ ਅਗਲੇ ਸਾਲ ਦਸਵੀਂ ਪ੍ਰਾਈਵੇਟ ਪਾਸ ਕਰਕੇ ਉਹ ਪੌਂਗ ਡੈਮ ਉੱਤੇ ਮੁਨਸ਼ੀ ਦੀ ਨੌਕਰੀ ਕਰਨ ਲੱਗਾ, ਜਿੱਥੇ ਉਹ ਠੇਕੇਦਾਰ ਵੱਲੋਂ ਮਜ਼ਦੂਰਾਂ ਉੱਤੇ ਕੀਤੇ ਜਾਂਦੇ ਜ਼ੁਲਮ ਤੋਂ ਤੰਗ ਆ ਕੇ ਨੌਕਰੀ ਤੋਂ ਅਸਤੀਫ਼ਾ ਦੇ ਆਇਆਨੌਕਰੀ ਛੱਡਣ ਉਪਰੰਤ ਹੀ ਬਲਵੰਤ ਸਿੰਘ ਹੈੱਡ ਮਾਸਟਰ ਨੇ ਉਸਨੂੰ ਖਾਲਸਾ ਹਾਇਰ ਸੈਕੰਡਰੀ ਸਕੂਲ ਬਖ਼ਤਗੜ੍ਹ ਜੇ.ਬੀ.ਟੀ. ਵਿਚ ਦਾਖਲਾ ਦਿਵਾ ਦਿੱਤਾਕੋਰਸ ਪੂਰਾ ਹੁੰਦੇ ਹੀ ਉਹ ਕਾਂਝਲੇ ਸਕੂਲ ਵਿਚ ਪ੍ਰਾਈਵੇਟ ਪੜ੍ਹਾਉਣ ਲੱਗਾਸਤੰਬਰ1961 ਵਿਚ ਉਸ ਦੀ ਰੈਗੁਲਰ ਨਿਯੁਕਤੀ ਸਰਕਾਰੀ ਹਾਈ ਸਕੂਲ ਬੀਹਲਾ ਵਿਖੇ ਹੋਈਇਸ ਸਕੂਲ ਵਿਚ ਨੌਕਰੀ ਕਰਦੇ ਸਮੇਂ ਹੀ ਉਸਦਾ ਵਿਆਹ ਨਸੀਬ ਕੌਰ ਨਾਲ ਹੋਇਆ, ਜਿਸਦੀ ਕੁੱਖੋਂ ਉਸਦੇ ਘਰ ਦੋ ਪੁੱਤਰਾਂ (ਬੱਲੀ, ਮੋਹਕਮ ਸਿੰਘ) ਅਤੇ ਤਿੰਨ ਧੀਆਂ (ਇਕਬਾਲ ਕੌਰ, ਪ੍ਰਿਤਪਾਲ ਕੌਰ, ਕੀਰਤਨ ਕੌਰ) ਨੇ ਜਨਮ ਲਿਆ

ਸੰਤ ਰਾਮ ਉਦਾਸੀ ਤੁਕਬੰਦੀ ਕਰਨ ਤਾਂ ਭਾਵੇਂ ਪੰਜਵੀਂ ਕਲਾਸ ਵਿੱਚ ਹੀ ਲੱਗ ਗਿਆ ਸੀ ਪ੍ਰੰਤੂ ਉਸਦੀਆਂ ਮੁੱਢਲੀਆਂ ਕਵਿਤਾਵਾਂ ਲਿਖਣ ਵਿਚ ਗੁਰਦਾਸਪੁਰ ਦੇ ਗਿਆਨ ਚੰਦ ਪ੍ਰਾਸ਼ਰ (ਹੈੱਡ ਮਾਸਟਰ) ਨੇ ਸਹਾਇਤਾ ਕੀਤੀਸਭ ਤੋਂ ਪਹਿਲੀ ਰਚਨਾ ਉਸਨੇ ਆਪਣੇ ਮੁਰਸ਼ਦ ਨਾਮਧਾਰੀ ਸਤਿਗੁਰ ਪ੍ਰਤਾਪ ਸਿੰਘ ਦੇ ਵਿਛੋੜੇ ਵਿੱਚ ਸ਼ਰਧਾਂਜਲੀ ਵਜੋਂ ਲਿਖੀ ਕਿਉਂਕਿ ਉਸਦਾ ਪਰਿਵਾਰ ਨਾਮਧਾਰੀ ਲਹਿਰ ਨਾਲ ਜੁੜਿਆ ਹੋਇਆ ਸੀਕੁਝ ਨਾਮਧਾਰੀ ਪਰਿਵਾਰ ਹੀ ਇਸਦੇ ਪਰਿਵਾਰ ਨੂੰ ਜਗਮਲੇਰੇ (ਹਰਿਆਣਾ) ਲੈ ਗਏ ਸਨ

ਸੰਨ 1960 ਪਿੱਛੋਂ ਉਦਾਸੀ ਦੇ ਗੀਤਾਂ ਅਤੇ ਇਨਕਲਾਬੀ ਭਾਵਨਾਵਾਂ ਦੀ ਚਰਚਾ ਜਦੋਂ ਪਿੰਡ ਵਿਚ ਹੋਣ ਲੱਗੀ ਤਾਂ ਉਸਦਾ ਸੰਪਰਕ ਮਾਸਟਰ ਗੁਰਦਿਆਲ ਸਿੰਘ ਨਾਲ ਹੋਇਆਗੁਰਦਿਆਲ ਸਿੰਘ ਇਹਨਾਂ ਦਿਨਾਂ ਵਿਚ ਖੱਬੇ ਪੱਖੀ ਵਿਚਾਰਧਾਰਾ ਦਾ ਪ੍ਰਚਾਰਕ ਸੀਸਾਲ 1962 ਵਿੱਚ ਹੋਏ ਚੀਨ ਦੇ ਹਮਲੇ ਪਿੱਛੋਂ ਉਦਾਸੀ ਤੇ ਕਮਿਊਨਿਸਟਾਂ ਦੀ ਵਿਚਾਰਧਾਰਾ ਦਾ ਹੋਰ ਵੀ ਡੂੰਘਾ ਪ੍ਰਭਾਵ ਪਿਆਜਦੋਂ ਤੋਂ ਉਸਨੇ ਗੋਰਕੀ, ਸ਼ੋਲੋਖ਼ੋਵ, ਆਸਤਰਾਵਸਕੀ, ਵਾਂਦਾ ਅਤੇ ਜੂਲੀਅਸ ਫਿਊਚਿਕ ਨੂੰ ਡੂੰਘਾਈ ਨਾਲ ਪੜ੍ਹਿਆ, ਉਦੋਂ ਉਸ ਅੰਦਰ ਇਕ ਕਰਾਂਤੀਕਾਰੀ ਪੁਰਸ਼ ਜਾਗ ਉੱਠਿਆ, ਜਿਸ ਦੀ ਬਦੌਲਤ ਉਹ ਸਾਲ 1967-68 ਵਿਚ ਚੱਲੀ ਨਕਸਲਵਾੜੀ ਲਹਿਰ ਨਾਲ ਇਕਦਮ ਜੁੜ ਗਿਆ। ਉਸ ਨੂੰ ਇਸ ਲਹਿਰ ਦੇ ਸਿਧਾਂਤਾਂ ਵਿੱਚੋਂ ਆਪਣੇ ਕਿਰਤੀ-ਲੋਕਾਂ ਦਾ ਸੁਪਨਾ ਸਾਕਾਰ ਹੁੰਦਾ ਨਜ਼ਰ ਆਇਆਇਸ ਲਹਿਰ ਦੇ ਸਿਧਾਤਾਂ/ਵਿਚਾਰਾਂ ਦਾ ਉਸਨੇ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ

ਜਦੋਂ ਹੀ ਉਦਾਸੀ ਇਕ ਇਨਕਲਾਬੀ ਯੋਧਾ ਅਤੇ ਕਵੀ ਬਣ ਕੇ ਸਾਹਮਣੇ ਆਇਆ ਤਾਂ ਉਸ ਨੂੰ ਨਕਸਲੀ ਗਤੀਵਿਧੀਆਂ ਕਾਰਨ ਆਰਥਿਕ ਘਾਟਾ ਵੀ ਪਿਆਪਰਿਵਾਰ ਨੂੰ ਭੁੱਖਾ ਰਹਿ ਕੇ ਦੁੱਖ ਸਹਿਣੇ ਪਏਆਪ ਵੀ ਉਹ ਪੁਲਿਸ ਦਾ ਤਸ਼ੱਦਦ ਸਰੀਰ ’ਤੇ ਸਹਿੰਦਾ ਰਿਹਾਆਪਣੇ ਲੋਕਾਂ ਦੀ ਆਜ਼ਾਦੀ ਖਾਤਰ ਉਸਨੇ ਆਵਾਜ਼ ਬੁਲੰਦ ਕੀਤੀਪ੍ਰੰਤੂ ਸਰਕਾਰ ਉਸ ਨੂੰ ਅਪਾਹਜ ਕਰਨ/ਮਨਸੂਬਿਆਂ ਵਿੱਚ ਅਸਫ਼ਲ ਕਰਨ ਦਾ ਹਰ ਯਤਨ ਕਰ ਰਹੀਉਸਦੇ ਸਾਥੀਆਂ ਨੂੰ ਮਾਰ ਦਿੱਤਾ ਗਿਆ ਅਤੇ ਉਸ ਨੂੰ ਵਾਰ-ਵਾਰ ਕੇਸ ਪਾ ਕੇ ਜੇਲ ਭੇਜਿਆ ਗਿਆਪਹਿਲੀ ਵਾਰ 11 ਜਨਵਰੀ 1971 ਵਿ13 ਦਿਨ, ਦੂਜੀ ਵਾਰ ਨਵੰਬਰ 1972 ਵਿੱਚ ਡੇਢ ਮਹੀਨੇ ਲਈ, ਤੀਜੀ ਵਾਰ ਜੂਨ 1975 ਵਿੱਚ ਡੇਢ ਮਹੀਨੇ ਲਈ, ਚੌਥੀ ਵਾਰ ਅਗਸਤ 1975 ਨੂੰ ਸਾਥੀਆਂ ਸਮੇਤ ਪੰਜ ਮਹੀਨਿਆਂ ਲਈ ਜੇਲ ਭੇਜਿਆ ਗਿਆਪੁਲਿਸ ਉਦਾਸੀ ਦੇ ਦਿਲ-ਦਿਮਾਗ ਵਿੱਚੋਂ ਮਾਉ-ਜ਼ੇ-ਤੁੰਗ ਦੇ ਇਨਕਲਾਬੀ ਵਿਚਾਰਾਂ ਨੂੰ ਕੱਢਣ ਲਈ ਉਸ ਤੇ ਜੁਲਮ ਢਾਹੁੰਦੀ ਰਹੀ।

ਦੂਜੇ ਪਾਸੇ ਵਾਰ-ਵਾਰ ਗ੍ਰਿਫ਼ਤਾਰੀਆਂ ਹੋਣ ਕਾਰਨ ਉਦਾਸੀ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਜਾਂਦਾਪਤਨੀ ਅਤੇ ਬੱਚੇ ਥਾਂ-ਥਾਂ ਖੱਜਲ-ਖੁਆਰ ਹੋ ਰਹੇ ਸਨਪੁਲਿਸ ਝੂਠੇ ਕੇਸ ਪਾ ਕੇ, ਕੁੱਟ ਮਾਰ ਕਰਕੇ ਉਸ ਤੋਂ ਕ੍ਰਾਂਤੀਕਾਰੀਆਂ ਦੀਆਂ ਗਤੀਵਿਧੀਆਂ ਜਾਣਨ ਦੀ ਕੋਸ਼ਿਸ਼ ਕਰਦੀ ਰਹੀ ਅਤੇ ਉਸਦੀ ਇਨਕਲਾਬੀ ਸੋਚ ਨੂੰ ਖਤਮ ਕਰਨ ਲਈ ਵਾਰ-ਵਾਰ ਸਿਰ ਤੇ ਸੱਟਾਂ ਮਾਰਦੀ ਰਹੀਇਸ ਤਰ੍ਹਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ ਸੰਤ ਰਾਮ ਉਦਾਸੀ ਦੇ ਸਿਰ ਦਾ ਇਲਾਜ ਤਾਂ ਆਲ ਇੰਡੀਆ ਇੰਸਟੀਚੂਟ ਆਫ਼ ਮੈਡੀਕਲ ਸਾਇੰਸ ਕੋਲ ਵੀ ਨਹੀਂ

ਸਾਲ 1977 ਵਿਚ ਇਕ ਦਿਨ (1-4-1977) ਅਜਿਹਾ ਵੀ ਆਇਆ ਕਿ ਪੁਲਿਸ ਨੂੰ ਸਾਰੇ ਝੂਠੇ ਕੇਸ ਵਾਪਸ ਲੈਣੇ ਪਏਸਾਰੇ ਕੇਸ ਖਾਰਜ ਹੋਣ ਉਪਰੰਤ ਉਸ ਨੂੰ ਨੌਕਰੀ ਤੇ ਬਹਾਲ ਕੀਤਾ ਗਿਆਬਹਾਲੀ ਤੋਂ ਬਾਅਦ ਉਦਾਸੀ ਦੀ ਖਨੌਰੀ ਕਲਾ (ਸੰਗਰੂਰ) ਸਕੂਲ ਤੋਂ ਬਦਲੀ ਚੰਨਣਵਾਲ ਦੇ ਸਰਕਾਰੀ ਹਾਈ ਸਕੂਲ ਵਿੱਚ ਹੋਈ। ਇਸ ਤੋਂ ਇਲਾਵਾ ਉਸਨੇ ਕਾਂਝਲੇ ਅਤੇ ਬੀਹਲੇ ਆਦਿ ਸਕੂਲਾਂ ਵਿਚ ਵੀ ਪੜ੍ਹਾਇਆ

ਸਾਇਕਲ ਅਤੇ ਉਦਾਸੀ ਦਾ ਗੂੜਾ ਰਿਸ਼ਤਾ ਸੀਉਹ ਜਿੱਥੇ ਵੀ ਜਾਂਦਾ, ਸਾਇਕਲ ਤੇ ਹੀ ਜਾਂਦਾਉਦਾਸੀ 40-50 ਕਿਲੋਮੀਟਰ ਦਾ ਸਫ਼ਰ ਸਾਇਕਲ ਉੱਤੇ ਹੀ ਕਰਦਾ ਹੁੰਦਾ ਸੀਬੀਹਲੇ ਪੜ੍ਹਾਉਂਦੇ ਸਮੇਂ ਉਸਨੇ ਇਕ ਨਵਾਂ ਸਾਇਕਲ ਖਰੀਦਿਆ ਸੀ ਜਿਹੜਾ ਉਸਦਾ ਇਕ ਸੱਚੇ ਮਿੱਤਰ ਦੀ ਤਰ੍ਹਾਂ ਹੀ ਸਾਥ ਨਿਭਾਉਂਦਾ ਸੀਜ਼ਿਆਦਾਤਰ ਉਦਾਸੀ ਸਾਇਕਲ ਤੇ ਜਾਂਦੇ-ਆਉਂਦੇ ਹੀ ਰਚਨਾ ਕਰਦਾ ਹੁੰਦਾ ਸੀਜਿੱਥੇ ਮਨ ਵਿਚ ਕੋਈ ਵਿਚਾਰ ਆਉਂਦਾ ਸਾਇਕਲ ਰੋਕ ਕੇ ਲਿਖਣ ਬੈਠ ਜਾਂਦਾ ਸਜੇ ਕਦੇ ਦੂਰ-ਦੂਰਾਡੇ ਜਾਣਾ ਵੀ ਪੈ ਜਾਂਦਾ ਤਾਂ ਸਾਇਕਲ ਬੱਸ ਉੱਤੇ ਰੱਖ ਕੇ ਪਹੁੰਚ ਜਾਂਦਾਜਦੋਂ ਸਕੂਲੋਂ ਛੁੱਟੀ ਹੋਣ ਤੇ ਉਹ ਘਰ ਆਉਂਦਾ ਤਾਂ ਦਾਤੀ-ਪੱਲੀ ਚੱਕ ਕੇ ਖੇਤਾਂ ਵਿਚੋਂ ਪਸ਼ੂਆਂ ਲਈ ਹਰਾ-ਚਾਰਾ ਲੈਣ ਚਲਾ ਜਾਂਦਾ

ਸੰਤ ਰਾਮ ਉਦਾਸੀ ਲੋਕ ਕਵੀ ਅਤੇ ਗੀਤਕਾਰ ਹੋਣ ਕਰਕੇ ਬਹੁਤ ਪ੍ਰਸਿੱਧ ਹੋਇਆਗਾਉਣ ਦੀ ਕਲਾ ਤਾਂ ਉਸ ਨੂੰ ਰੱਬ ਦੀ ਬਖ਼ਸੀ ਅਨਮੋਲ ਦਾਤ ਸੀਹਰ ਫ਼ੰਕਸ਼ਨ ਵਾਲੀ ਥਾਂ ਉਸਦੀ ਲੋੜ ਜਾਪਦੀ ਸੀਉਹ ਲਗਭਗ ਹਰੇਕ ਸਮਾਗਮ ਵਿਚ ਹੀ ਹਾਜ਼ਰ ਹੁੰਦਾ ਸੀਭਾਵੇਂ ਉਹ ਹੜਤਾਲ, ਜਲਸਾ ਜਾਂ ਕੋਈ ਵਿਆਹ ਦਾ ਪ੍ਰੋਗਰਾਮ, ਜਾਂ ਸਾਹਿਤਕ ਸਮਾਗਮ ਆਦਿ ਹੀ ਕਿਉਂ ਨਾ ਹੋਵੇਹੋਰ ਪ੍ਰਾਤਾਂ ਵਿੱਚੋਂ ਵੀ ਉਸ ਨੂੰ ਸੱਦੇ-ਪੱਤਰ ਆਉਂਦੇ ਰਹਿੰਦੇ ਸਨਉਹ ਹਰ ਸਮਾਗਮ ਵਾਲੀ ਥਾਂ ਤੇ ਪਹੁੰਚ ਕੇ ਹਾਜ਼ਰੀ ਦੇਣ ਦਾ ਇਕ ਸੱਚਾ ਪਹਿਰੇਦਾਰ ਸੀਕਨੇਡਾ ਬੁਲਾਇਆ ਤਾਂ ਕਨੇਡਾ ਚਲਾ ਗਿਆਕਲਕੱਤੇ ਬੁਲਾਇਆ ਤਾਂ ਉੱਥੇ ਚਲਾ ਗਿਆਹਰ ਸਾਲ 26 ਜਨਵਰੀ ਅਤੇ 15 ਅਗਸਤ ਵਾਲੇ ਦਿਨ ਉਸ ਨੂੰ ਲਾਲ ਕਿਲੇ (ਦਿੱਲੀ) ਗੀਤ ਗਾਉਣ ਲਈ ਬੁਲਾਇਆ ਜਾਂਦਾ ਸੀਉਸਨੂੰ ਅਨੇਕਾਂ ਥਾਵਾਂ ਤੋਂ ਮਾਣ-ਸਨਮਾਨ ਮਿਲਦੇ ਰਹਿੰਦੇ ਸਨਉਹ ਸੰਨ 1986 ਵਿਚ ਨੇਪਾਲ ਗਏ ਸਨਉੱਥੋਂ ਵਾਪਸੀ ਸਮੇਂ ਰੇਲ ਗੱਡੀ ਵਿਚ ਸਫ਼ਰ ਕਰ ਰਹੇ ਕੁਝ ਯਾਤਰੀਆਂ ਨੇ ਉਸ ਨੂੰ ਗੱਡੀ ਵਿੱਚੋਂ ਬਾਹਰ ਧੱਕਾ ਦੇ ਦਿੱਤਾਇਸ ਘਟਨਾ ਵਿਚ ਉਹ ਵਾਲ-ਵਾਲ ਬਚਕੇ ਸਹੀ ਸਲਾਮਤ ਘਰ ਪਹੁੰਚ ਗਿਆ

ਅਕਤੂਬਰ 1986 ਦੇ ਅੱਧ ਪਿੱਛੋਂ ਉਸ ਨੂੰ ਹਜ਼ੂਰ ਸਾਹਿਬ ਤੋਂ ਇਕ ਪੱਤਰ ਰਾਹੀ ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮਨਾਉਣ ਲਈ ਉਲੀਕੇ ਪ੍ਰੋਗਰਾਮ ਤੇ ਪਹੁੰਚਣ ਦੀ ਸਹਿਮਤੀ ਮੰਗੀ ਤਾਂ ਉਸਨੇ ਸਹਿਮਤੀ ਭੇਜ ਦਿੱਤੀ3 ਨਵੰਬਰ, 1986 ਨੂੰ ਹਜ਼ੂਰ ਸਾਹਿਬ ਰੱਖੇ ਸਮਾਗਮ ਵਿਚ ਸ਼ਾਮਿਲ ਹੋਣ ਲਈ ਉਸਨੇ ਸਕੂਲ ਵਿੱਚੋਂ ਕੁਝ ਦਿਨਾਂ ਦੀ ਛੁੱਟੀ ਲੈ ਲਈ ਸੀਹਜ਼ੂਰ ਸਾਹਿਬ ਜਾਣ ਲਈ ਉਹ 1 ਨਵੰਬਰ 1986ਨੂੰ ਘਰੋਂ ਚੱਲ ਪਿਆ ਸੀਉੱਥੋਂ ਦੇ ਸਮਾਗਮ ਵਿਚ ਉਸਨੇ ਸਿੱਖੀ ਨਾਲ ਸਬੰਧਤ ਧਾਰਮਿਕ ਗੀਤ ਗਾਏ ਸਨਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਉਦਾਸੀ ਅਤੇ ਡਾ: ਬਲਕਾਰ ਸਿੰਘ ਦੋਵੇਂ ਹੀ ਪੰਜਾਬ ਵਾਪਸ ਆਉਂਦੇ ਸਮੇਂ ਇਕ ਰੇਲ ਗੱਡੀ ਵਿਚ ਇਕੱਠੇ ਹੀ ਸਫ਼ਰ ਕਰ ਰਹੇ ਸਨ ਕਿ ਮਨਵਾੜ (ਮਹਾਰਾਸ਼ਟਰ) ਦੇ ਰੇਲਵੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਹੀ ਉਦਾਸੀ ਇਸ ਸੰਸਾਰ ਨੂੰ ਅਲਵਿਦਾ ਆਖ ਗਿਆਮਨਵਾੜ ਹੀ ਉਸਦੀ ਦੇਹ ਉਤਾਰੀ ਗਈਜਦੋਂ ਡਾ. ਬਲਕਾਰ ਸਿੰਘ ਪੰਜਾਬ ਨੂੰ ਆ ਗਿਆ ਤਾਂ ਉੱਥੋਂ ਦੇ ਲੋਕਾਂ ਨੇ ਸੰਤ ਰਾਮ ਉਦਾਸੀ ਦੀ ਲਾਸ਼ ਨੂੰ ਲਾਵਾਰਿਸ ਕਹਿ ਕੇ ਸਸਕਾਰ ਕਰ ਦਿੱਤਾ

ਸੰਤ ਰਾਮ ਉਦਾਸੀ ਦਲਿਤ-ਕਾਵਿ ਅਤੇ ਜੁਝਾਰ-ਕਾਵਿ ਦਾ ਸਿਰਮੌਰ ਕਵੀ ਸੀਉਸਨੇ ਜਾਤ-ਪਾਤ ਦੇ ਕੋਹੜ ਨੂੰ ਝੱਲਦੇ ਹੋਏ ਇਕ ਕ੍ਰਾਂਤੀਕਾਰੀ ਯੋਧੇ ਦੇ ਰੂਪ ਵਿਚ ਸੰਘਰਸ਼ਮਈ ਜੀਵਨ ਬਤੀਤ ਕੀਤਾ ਸੀਉਹ ਆਪਣੇ ਕਿਰਤੀ ਭਾਈਚਾਰੇ ਅਤੇ ਵਿਹੜਿਆਂ ਦੀ ਜਿੰਦਗੀ ਨੂੰ ਰੌਸ਼ਨ ਕਰਨ ਲਈ ਹਰ ਸਮੇਂ ਡਟਿਆ ਰਹਿੰਦਾ ਸੀਉਹ ਜਾਨ ਤਲੀ ਉੱਤੇ ਰੱਖਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਸਟੇਜਾਂ ਤੇ ਗਾ ਕੇ ਕਰਦਾਉਸਦੀ ਯਾਦ ਵਿਚ 6 ਨਵੰਬਰ ਨੂੰ ਬਰਸੀ ਮਨਾਈ ਜਾਂਦੀ ਹੈਅਨੇਕਾਂ ਗੀਤਾਂ ਦੇ ਰਚੇਤਾ ਅਤੇ ਉੱਚੀ ਸ਼ਖਸੀਅਤ ਦੇ ਮਾਲਕ ਸੰਤ ਰਾਮ ਉਦਾਸੀ ਨੇ ਪੰਜਾਬੀ ਸਾਹਿਤ ਜਗਤ ਨੂੰ ਲਹੂ ਭਿੱਜੇ ਬੋਲ 1971, ਸੈਨਤਾਂ 1976, ਚੌ-ਨੁੱਕਰੀਆਂ ਸੀਖ਼ਾਂ 1978, ਲਹੂ ਤੋਂ ਲੋਹੇ ਤੱਕ 1979 ਅਤੇ ਸਮੁੱਚੀ ਕਾਵਿ-ਰਚਨਾ 1996 ਪੁਸਤਕਾਂ ਦਿੱਤੀਆਂਅੱਜ ਭਾਵੇਂ ਸੰਤ ਰਾਮ ਉਦਾਸੀ ਸਰੀਰਕ ਤੌਰ ਤੇ ਸਾਡੇ ਵਿਚਕਾਰ ਹਾਜ਼ਰ ਨਹੀਂ ਹੈ ਪ੍ਰੰਤੂ ਉਸਦੇ ਗੀਤ ਅਤੇ ਰਚਨਾਵਾਂ ਉਸ ਨੂੰ ਹਮੇਸ਼ਾ ਅਮਰ ਰੱਖਣਗੀਆਂਉਸਦੀ ਇਕ ਰਚਨਾ ਦੇ ਇਹ ਬੋਲ ਵੀ ਕੁਝ ਇੰਝ ਹੀ ਆਖ ਰਹੇ ਹਨ:

ਮੈਂ ਨਹੀਂ ਹੋਵਾਂਗਾ ਇਸ ਦਾ ਗ਼ਮ ਨਹੀਂ,
ਗੀਤ ਤਾਂ ਲੋਕਾਂ ਵਿਚ ਵਸਦੇ ਰਹਿਣਗੇ

*****

(488)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)