GurtejSMalluMajra7ਜੇਲ ਵਿੱਚ ਜਿੰਦਗ਼ੀ ਦੇ ਅੰਤਮ ਦਿਨ ਸ. ਭਗਤ ਸਿੰਘ ਰੂਸ ਦੇ ਮਹਾਨ ਕ੍ਰਾਂਤੀਕਾਰੀ ...
(23 ਮਾਰਚ 2019)

 

 BhagatSinghShaheedB1

 ਅੱਜ ਸ਼ਹੀਦੀ ਦਿਵਸ ’ਤੇ ਵਿਸ਼ੇਸ਼

ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ 28 ਸਤੰਬਰ, 1907 ਵਿੱਚ ਪਿਤਾ ਸ. ਕਿਸ਼ਨ ਸਿੰਘ ਦੇ ਗ੍ਰਹਿ ਵਿਖੇ ਮਾਤਾ ਵਿੱਦਿਆਵਤੀ ਦੀ ਕੁੱਖੋਂ ਚੱਕ ਨੰ: 105 ਬੰਗਾ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆਭਗਤ ਸਿੰਘ ਅਤੇ ਜਗਤ ਸਿੰਘ ਦੋ ਭਰਾ ਸਨਇਹਨਾਂ ਦੇ ਵੱਡੇ-ਵਡੇਰੇ ਇਨਕਲਾਬੀ ਸੋਚ ਦੇ ਮਾਲਕ ਸਨਚਾਚਾ ਅਜੀਤ ਸਿੰਘ ਉਸਦੇ ਜਨਮ ਸਮੇਂ ਕਾਲੇਪਾਣੀ ਤੋਂ ਰਿਹਾਅ ਹੋ ਕੇ ਘਰ ਪਰਤੇ ਸੀ, ਜਿਸ ਕਰਕੇ ਉਸ ਨੂੰ ਭਾਗਾਂ ਵਾਲਾ ਆਖ ਕੇ ਜਸ਼ਨ ਮਨਾਏ ਗਏ ਅਤੇ ਭਾਗਾਂ ਵਾਲਾ ਦਿਨ ਹੋਣ ਕਰਕੇ ਨਾਮ ਵੀ ਭਗਤ ਸਿੰਘ ਹੀ ਰੱਖਿਆ ਗਿਆ

ਇੱਕ ਦਿਨ ਦੋਵੇਂ ਭਰਾ ਪਿਤਾ ਨਾਲ ਖੇਤ ਚਲੇ ਗਏਪਿਤਾ ਤਾਂ ਬੂਟਿਆਂ ਨੂੰ ਪਾਣੀ ਦੇਣ ਲੱਗਾ ਤੇ ਆਪ ਦੋਵੇਂ ਜਾਣੇ ਮਿੱਟੀ ਵਿੱਚ ਤੀਲੇ ਗੱਡਣ ਲੱਗੇਪਿਤਾ ਨੇ ਭਗਤ ਸਿੰਘ ਨੂੰ ਕਿਹਾ ਇਹ ਕੀ ਕਰ ਰਹੇ ਹੋ? ਭਗਤ ਸਿੰਘ ਨੇ ਅਖਿਆ, ‘ਦੰਬੂਕਾਂ ਬੀਜ ਰਿਹਾ ਹਾਂ’ ਭਗਤ ਸਿੰਘ ਦੇ ਮੂੰਹੋਂ ਇਹ ਸੁਣ ਕੇ ਪਿਤਾ ਹੈਰਾਨ ਹੋਇਆ ਸੀਇਸੇ ਤਰ੍ਹਾਂ ਜਦੋਂ ਉਸਦੀਆਂ ਚਾਚੀਆਂ ਅੰਗਰੇਜ਼ਾਂ ਨੂੰ ਬੁਰਾ ਭਲਾ ਆਖਦੀਆਂ ਅੱਖਾਂ ਵਿੱਚੋਂ ਅੱਥਰੂ ਕੇਰਦੀਆਂ ਤਾਂ ਉਹ ਆਖਦਾ, ‘ਰੋਵੋਂ ਨਾ, ਮੈਂ ਵੱਡਾ ਹੋ ਕੇ ਅੰਗਰੇਜ਼ਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਕੱਢ ਦੇਵਾਂਗਾ ਤੇ ਚਾਚਾ ਜੀ ਨੂੰ ਘਰ ਲੈ ਆਵਾਂਗਾ।’

ਦੋਵਾਂ ਭਰਾਵਾਂ ਨੂੰ ਪਿੰਡ ਦੇ ਹੀ ਡਿਸਟਟ੍ਰਿਕਟ ਬੋਰਡ ਪ੍ਰਾਇਮਰੀ ਸਕੂਲ ਪੜ੍ਹਨ ਲਾਇਆ ਗਿਆਪ੍ਰਾਇਮਰੀ ਪਾਸ ਕਰਕੇ ਭਗਤ ਸਿੰਘ ਲਾਹੌਰ ਦੇ ਡੀ.ਏ.ਵੀ. ਸਕੂਲ ਵਿੱਚ ਦਾਖਲ ਹੋਇਆ13 ਅਪ੍ਰੈਲ, 1919 ਨੂੰ ਵਿਸਾਖੀ ਵੇਖਣ ਗਏ ਲੋਕਾਂ ਉੱਤੇ ਅੰਮ੍ਰਿਤਸਰ ਦੇ ਜਲ੍ਹਿਆਂ ਵਾਲੇ ਬਾਗ ਵਿੱਚ ਜਰਨਲ ਡਾਇਰ ਨੇ ਗੋਲੀ ਚਲਵਾਕੇ ਅਣਗਿਣਤ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀਜਦੋਂ ਹੀ ਭਗਤ ਸਿੰਘ ਨੂੰ ਇਸ ਘਟਨਾ ਬਾਰੇ ਪਤਾ ਲੱਗਾ, ਉਹ ਸਵੇਰੇ ਸਕੂਲ ਜਾਣ ਦੀ ਥਾਂ ਜਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਜਾ ਪਹੁੰਚਿਆਉਸਨੇ ਉੱਥੋਂ ਖੂਨ ਨਾਲ ਰੰਗੀ ਮਿੱਟੀ ਘਰ ਲਿਆਕੇ ਦਿਖਾਈਉਹ ਬਦਲਾ ਲੈਣ ਦੀ ਸੋਚਣ ਲੱਗਾਸਕੂਲੀ ਕਿਤਾਬਾਂ ਦੀ ਥਾਂ ਉਸਨੇ ਅੰਗਰੇਜ਼ ਵਿਦਰੋਹੀ ਖ਼ਬਰਾਂ ਅਤੇ ਅਖ਼ਬਾਰਾਂ ਪੜ੍ਹਨਾ ਸ਼ੁਰੂ ਕੀਤਾ

ਸਕੂਲ ਛੱਡ ਕੇ ਉਸਨੇ 1921 ਵਿੱਚ ਨਾ-ਮਿਲਵਰਤਨ ਅੰਦੋਲਨ ਵਿੱਚ ਹਿੱਸਾ ਲਿਆਪ੍ਰੰਤੂ ਮਹਾਤਮਾ ਗਾਂਧੀ ਨੇ ਚੌਰੀ-ਚੌਰਾ ਦੀ ਘਟਨਾ ਪਿੱਛੋਂ ਅੰਦੋਲਨ ਵਾਪਸ ਲੈ ਲਿਆਭਗਤ ਸਿੰਘ ਨੂੰ ਮਹਾਤਮਾ ਗਾਂਧੀ ਦੁਆਰਾ ਅੰਦੋਲਨ ਰੋਕਣਾ ਠੀਕ ਨਾ ਲੱਗਾਉਸਨੇ ਘਰ ਆ ਕੇ ਆਪਣੇ ਦਾਦਾ ਜੀ ਅਤੇ ਪਿਤਾ ਜੀ ਨੂੰ ਕਿਹਾ ਕਿ ਉਹ ਵੀ ਆਪਣੇ ਵੱਡੇ-ਵਡੇਰਿਆਂ ਵਾਂਗ ਕ੍ਰਾਂਤੀਕਾਰੀ ਰਾਹਾਂ ’ਤੇ ਚੱਲੇਗਾਭਗਤ ਸਿੰਘ ਦੇ ਮਨ ਉੱਤੇ ਆਪਣੇ ਭਰਾ ਦੀ ਅਚਾਨਕ ਹੋਈ ਮੌਤ ਦਾ ਅਤੇ ਸ. ਕਰਤਾਰ ਸਿੰਘ ਸਰਾਭਾ ਦੀ ਫ਼ਾਂਸੀ ਦੀ ਸਜ਼ਾ ਦਾ ਬਹੁਤ ਗਹਿਰਾ ਪ੍ਰਭਾਵ ਪਿਆ

ਭਗਤ ਸਿੰਘ ਨੇ ਨੌਵੀਂ ਤੋਂ ਬਾਅਦ ਕੁਝ ਟੈੱਸਟ ਪਾਸ ਕਰਕੇ ਨੈਸ਼ਨਲ ਕਾਲਜ ਲਾਹੌਰ ਐੱਫ.ਏ. ਵਿੱਚ ਦਾਖਲਾ ਲਿਆ, ਜਿੱਥੇ ਉਸਨੇ ਪ੍ਰੋ. ਜੈ ਚੰਦ ਵਿੱਦਿਆਲੰਕਾਰ ਤੋਂ ਦੁਨੀਆਂ ਦੇ ਇਨਕਲਾਬੀ ਇਤਿਹਾਸ ਨੂੰ ਜਾਣਿਆ ਅਤੇ ਸਮਝਿਆਇਸ ਕਾਲਜ ਵਿੱਚ ਦੇਸ਼ ਭਗਤੀ ਅਤੇ ਕੌਮੀ ਮਸਲਿਆਂ ਬਾਰੇ ਵੀ ਅਕਸਰ ਹੀ ਚਰਚਾ ਹੁੰਦੀ ਰਹਿੰਦੀ ਸੀਪ੍ਰੋ. ਜੈ ਚੰਦ ਹੀ ਭਗਤ ਸਿੰਘ ਹੁਰਾਂ ਦਾ ਸਿਆਸੀ ਗੁਰੂ ਬਣਿਆਕਾਲਜ ਪ੍ਰਿੰਸੀਪਲ ਅਚਾਰੀਆ ਸ਼੍ਰੀ ਜੁਗਲ ਕਿਸ਼ੋਰ ਵੀ ਭਾਰਤ ਨੂੰ ਅਜ਼ਾਦ ਵੇਖਣ ਦਾ ਇੱਛੁਕ ਸੀਪ੍ਰੋ. ਭਾਈ ਪਰਮਾਨੰਦ ਵੀ ਕਾਲੇਪਾਣੀ ਦੀ ਸਜ਼ਾ ਕੱਟ ਕੇ ਆਏ ਸਨ, ਜੋ ਭਗਤ ਸਿੰਘ ਹੁਰਾਂ ਲਈ ਉਦਾਹਰਣ ਬਣੇਕਾਲਜ ਦੀ ਦਵਾਰਕਾ ਦਾਸ ਲਾਇਬ੍ਰੇਰੀ ਵੀ ਇਨਕਲਾਬੀਆਂ ਲਈ ਮਾਰਗ ਦਰਸ਼ਕ ਸਾਬਤ ਹੋਈ

ਭਗਤ ਸਿੰਘ ਨੂੰ ਰਾਜਨੀਤੀ ਅਤੇ ਇਤਿਹਾਸ ਦੇ ਦੋ ਵਿਸ਼ੇ ਪਸੰਦ ਸਨਉਹ ਗੀਤ ਗਾਉਣ, ਨਾਟਕ ਖੇਡਣ ਅਤੇ ਕਵਿਤਾ ਬੋਲਣ ਦਾ ਵੀ ਸ਼ੌਕੀਨ ਸੀਉਸਨੇ ਇਨਕਲਾਬੀਆਂ ਦੇ ਚਿੱਤਰ ਬਣਾਏ ਅਤੇ ਰੇਖਾ ਚਿੱਤਰ ਲਿਖੇ ਸਨਉਹ ਅਕਾਲੀ ਅਤੇ ਕਿਰਤੀ ਅਖ਼ਬਾਰ ਲਈ ਲਿਖਦਾ ਰਹਿੰਦਾ ਸੀਚਾਂਦ ਮੈਗਜ਼ੀਨ ਦਾ ਫ਼ਾਂਸੀ ਅੰਕ ਨਵੰਬਰ 1928 (ਜੋ ਯੂ.ਪੀ. ਸਰਕਾਰ ਨੇ ਜ਼ਬਤ ਕਰ ਲਿਆ ਸੀ) ਅਤੇ ਮਹਾਂਰਥੀ ਮੈਗਜ਼ੀਨ ਲਈ ਆਪਣੀਆਂ ਰਚਨਾਵਾਂ ਫ਼ਰਜੀ ਨਾਵਾਂ ਹੇਠ ਛਪਵਾਈਆਂ ਸਨ

ਜਦੋਂ ਪਰਿਵਾਰ ਵਾਲਿਆਂ ਨੇ ਮੰਗਣੀ ਦਾ ਨਿਸ਼ਚਿਤ ਕਰ ਦਿੱਤਾ ਤਾਂ ਉਹ ਇੱਕ ਦਿਨ ਪਹਿਲਾ ਹੀ ਘਰ ਛੱਡ ਕੇ ਲਾਹੌਰ ਪੁੱਜਾ1924 ਨੂੰ ਉਹ ਲਾਹੌਰ ਛੱਡ ਕੇ ਕਾਨਪੁਰ ਚਲਾ ਗਿਆ ਜਿੱਥੇ ਉਸਦਾ ਮਿਲਾਪ ਗਣੇਸ਼ ਸ਼ੰਕਰ ਵਿਦਿਆਰਥੀ ਨਾਲ ਪ੍ਰਤਾਪ ਪ੍ਰੈੱਸ ਵਿੱਚ ਹੋਇਆਉੱਥੇ ਉਹਨਾਂ ਦੀ ਜੱਥੇਬੰਦੀ ਵਿੱਚ ਸ਼ਾਮਿਲ ਹੋ ਕੇ ਬਲਵੰਤ ਸਿੰਘ ਬਣ ਕੇ ਪ੍ਰੈੱਸ ਵਿੱਚ ਨੌਕਰੀ ਕਰਨ ਲੱਗਾਜਦੋਂ ਕਾਨਪੁਰ ਕ੍ਰਾਂਤੀਕਾਰੀਆਂ ਲਈ ਅਸੁਰੱਖਿਅਤ ਹੋ ਗਿਆ ਤਾਂ ਭਗਤ ਸਿੰਘ ਨੂੰ ਵਿਦਿਆਰਥੀ ਨੇ ਪਿੰਡ ਸਾਦੀਪੁਰ (ਤਹਿ: ਖੇਰ) ਜ਼ਿਲ੍ਹਾ ਅਲੀਗੜ੍ਹ ਦੇ ਨੈਸ਼ਨਲ ਸਕੂਲ ਵਿੱਚ ਮੁੱਖ ਅਧਿਆਪਕ ਲਵਾ ਦਿੱਤਾਇੱਥੇ ਉਹਨਾਂ ਨੇ ਬਹੁਤ ਸਾਰਾ ਕ੍ਰਾਂਤੀਕਾਰੀ ਸਾਹਿਤ ਲੋਕਾਂ ਵਿੱਚ ਵੰਡਿਆਇੱਕ ਦਿਨ ਦਾਦੀ ਮਾਂ ਦੇ ਬਿਮਾਰ ਪੈ ਜਾਣ ’ਤੇ ਉਹ ਘਰ ਵਾਪਸ ਆ ਜਾਂਦਾ ਹੈ

ਇਹਨੀਂ ਦਿਨੀਂ ਅਕਾਲੀ ਅੰਦੋਲਨ ਨਨਕਾਣਾ ਸਾਹਿਬ ਤੋਂ ਜੈਤੋ ਬਦਲਿਆ ਗਿਆਸਭ ਲੋਕ ਕਾਲੀਆਂ ਪੱਟੀਆਂ ਬੰਨ੍ਹ ਕੇ (ਜਿਸ ਵਿੱਚ ਨਾਭੇ ਦਾ ਰਾਜਾ ਵੀ ਸ਼ਾਮਿਲ ਸੀ) ਨਨਕਾਣਾ ਸਾਹਿਬ ਦੇ ਗੋਲ਼ੀ ਕਾਂਡ ’ਤੇ ਰੋਸ ਪ੍ਰਗਟ ਕਰ ਰਹੇ ਸਨਕਿਸ਼ਨ ਸਿੰਘ ਦੇ ਚਚੇਰੇ ਭਰਾ ਦਿਲਬਾਗ ਸਿੰਘ ਨੇ ਭਗਤ ਸਿੰਘ ਦੀ ਜੱਥਿਆਂ ਦੀ ਸੇਵਾ-ਭਾਵਨਾ ਦੇਖ ਅਤੇ ਆਪਣੇ ਅਪਮਾਨ ਦਾ ਬਦਲਾ ਲੈਣ ਲਈ ਸਰਕਾਰ ਨੂੰ ਬੇਨਤੀ ਕੀਤੀ ਕਿ ਉਸ ਨੂੰ ਕਿਸੇ ਬਹਾਨੇ ਗ਼੍ਰਿਫ਼ਤਾਰ ਕੀਤਾ ਜਾਵੇ

1924 ਵਿੱਚ ਕੇਂਦਰੀ ਅਸੈਂਬਲੀ ਦੀਆਂ ਚੋਣਾਂ ਹੋਣ ਸਮੇਂ ਸ. ਭਗਤ ਸਿੰਘ ਦਾ ਲਾਲਾ ਲਾਜਪਤ ਰਾਏ ਨਾਲ ਮੱਤਭੇਦ ਹੋ ਗਿਆਉਸਨੂੰ ਕਾਂਗਰਸ ਦੀਆਂ ਗੱਲਾਂ ਅਤੇ ਨੀਤੀਆਂ ਦੋਗਲੀਆਂ ਲਗਦੀਆਂ ਸਨਉਸਨੇ 1926 ਨੂੰ ਲਾਹੌਰ ਵਿਚ ‘ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀਇਸ ਸਭਾ ਦਾ ਉਦੇਸ਼ ਪੂਰਨ ਸੁਤੰਤਰ ਲੋਕ ਰਾਜ ਸਥਾਪਤ ਕਰਨਾ, ਦੇਸ਼ ਸੇਵਾ ਦਾ ਜਜ਼ਬਾ ਉਭਾਰਨਾ, ਆਰਥਿਕ/ਸਮਾਜਿਕ ਲਹਿਰਾਂ ਨਾਲ ਮਿਲਵਰਤਨ ਕਰਨਾ ਅਤੇ ਸਹਾਇਤਾ ਕਰਨੀ ਜੋ ਜਮਹੂਰੀ ਲੋਕਤੰਤਰ ਦੀ ਪ੍ਰਾਪਤੀ ਲਈ ਹੋਵੇ, ਮਜ਼ਦੂਰ ਅਤੇ ਕਿਸਾਨ ਨੂੰ ਜੱਥੇਬੰਦ ਕਰਨਾ ਆਦਿ ਸੀ

ਦੂਸਰੇ ਪਾਸੇ ਸਰਕਾਰ ਸ. ਭਗਤ ਸਿੰਘ ਨੂੰ ਕਿਸੇ ਬਹਾਨੇ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ1927 ਵਿੱਚ ਦੁਸਹਿਰੇ ਵਾਲੇ ਮੇਲੇ ਵਿੱਚ ਕਿਸੇ ਨੇ ਬੰਬ ਸੁੱਟ ਦਿੱਤਾ, ਜੋ ਸਰਕਾਰ ਦੀ ਹੀ ਸੋਚੀ ਸਮਝੀ ਸਾਜਿਸ਼ ਸੀਮੇਲੇ ਦੇ ਬੰਬ ਕਾਂਡ ਦਾ ਦੋਸ਼ੀ ਠਹਿਰਾਅ ਕੇ ਸ. ਭਗਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ

ਜਦੋਂ ਭਗਤ ਸਿੰਘ ਜ਼ਮਾਨਤ ’ਤੇ ਰਿਹਾਅ ਹੋ ਕੇ ਘਰ ਆਇਆ ਤਾਂ ਉਸਨੂੰ ਪਿਤਾ ਨੇ ਲਾਹੌਰ ਨੇੜਲੇ ਪਿੰਡ ਖਾਸਰੀਆ ਵਿਖੇ ਦੁੱਧ ਡੇਅਰੀ ਖੁੱਲ੍ਹਵਾ ਦਿੱਤੀਫਿਰ ਉਹ ਦਿਨ ਸਮੇਂ ਡੈਅਰੀ ਦਾ ਕੰਮ ਦੇਖਦਾ ਅਤੇ ਰਾਤਾਂ ਨੂੰ ਆਪਣੀ ਪਾਰਟੀ ਦੇ ਕੰਮ ਕਰਨ ਲੱਗਾ ਰਹਿੰਦਾਦੁੱਧ ਡੇਅਰੀ ਇੱਕ ਤਰ੍ਹਾਂ ਇਨਕਲਾਬੀਆਂ ਦਾ ਗੜ੍ਹ ਹੀ ਬਣ ਗਈ ਸੀ

ਸਤੰਬਰ 1928 ਵਿੱਚ ਦਿੱਲੀ ਦੇ ਪੁਰਾਣੇ ਕਿਲ੍ਹੇ ਅੰਦਰ ਫ਼ਿਰੋਜ਼ਸ਼ਾਹ ਦੇ ਖੰਡਰਾਂ ਅੰਦਰ ਕਾਂਤੀਕਾਰੀ ਦਲ ਦੀ ਕਾਨਫਰੰਸ ਹੋਈਇਸ ਦੌਰਾਨ ਹੀ ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕਨ ਆਰਮੀ ਬਣਾਈ ਗਈ ਜਿਸਦਾ ਕਮਾਂਡਰ ਚੰਦਰ ਸੇਖ਼ਰ ਆਜ਼ਾਦ ਨੂੰ ਅਤੇ ਤਾਲਮੇਲ ਕਮੇਟੀ ਮੈਂਬਰ ਸ. ਭਗਤ ਸਿੰਘ ਨੂੰ ਬਣਾਇਆ ਗਿਆਭਗਤ ਸਿੰਘ ਨੂੰ ਦਾੜ੍ਹੀ ਕੇਸ ਕਟਵਾਕੇ ਰਣਜੀਤ ਸਿੰਘ ਬਣਕੇ ਥਾਂ-ਥਾਂ ਪਾਰਟੀਆਂ ਦੇ ਤਾਲਮੇਲ ਲਈ ਜਾਣਾ ਪਿਆ ਸੀ

ਸਰ ਜੌਨ ਸਾਈਮਨ ਕਮਿਸ਼ਨ ਦੇ ਲਾਹੌਰ ਵਿੱਚ ਪਹੁੰਚਣ ਦਾ ਵਿਰੋਧ ਕਰ ਰਹੇ ਲੋਕਾਂ ਵਿੱਚ ਲਾਲਾ ਲਾਜਪਤ ਰਾਏ ਫੱਟੜ ਹੋਣ ਪਿੱਛੋਂ ਅਕਾਲ ਚਲਾਣਾ ਕਰ ਗਏ, ਜਿਸ ਸਦਕਾ ਸਾਰੀਆਂ ਪਾਰਟੀਆਂ ਇੱਕ ਜੁੱਟ ਹੋ ਗਈਆਂਸ. ਭਗਤ ਸਿੰਘ ਅਤੇ ਸਾਥੀ ਖ਼ੂਨ ਦਾ ਬਦਲਾ ਖ਼ੂਨ ਨਾਲ ਲੈਣ ਲਈ 17 ਦਸੰਬਰ 1928 ਨੂੰ ਪੁਲਿਸ ਅਫਸਰ ਸਕਾਟ ਦੇ ਭੁਲੇਖੇ ਸਾਂਡਰਸ ਨੂੰ ਗੋਲ਼ੀ ਮਾਰ ਦਿੰਦੇ ਹਨਮਾਰਚ, 1929 ਨੂੰ ਟਰੇਡ ਯੂਨੀਅਨ ਦੇ ਲੀਡਰਾਂ ਦੀ ਗ੍ਰਿਫ਼ਤਾਰੀ ਪਿੱਛੋਂ ਕ੍ਰਾਂਤੀਕਾਰੀਆਂ ਨੇ ਕਲਕੱਤੇ ਦੀ ਮੀਟਿੰਗ ਵਿੱਚ ਪਸਤੌਲ ਦੀ ਥਾਂ ਬੰਬ ਨਾਲ ਸਾਹਮਣਾ ਕਰਨ ਦਾ ਮਤਾ ਪਾਸ ਕੀਤਾ ਗਿਆਅਪ੍ਰੈਲ 1929 ਨੂੰ ਸ. ਭਗਤ ਸਿੰਘ ਅਤੇ ਬੁਕੇਸ਼ਵਰ ਦੱਤ ਨੇ ਅਸੈਂਬਲੀ ਵਿੱਚ ਖ਼ਾਲੀ ਥਾਂ ’ਤੇ ਬੰਬ ਸੁੱਟਿਆ ਅਤੇ ਆਪਣੀਆਂ ਗ੍ਰਿਫ਼ਤਾਰੀਆਂ ਦੇ ਦਿੱਤੀਆਂਦੋਵੇਂ ਸਾਥੀਆਂ ਨੂੰ ਪਹਿਲਾਂ ਚਾਂਦਨੀ ਚੌਂਕ ਕੋਤਵਾਲੀ ਰੱਖਿਆ ਗਿਆ ਅਤੇ ਫਿਰ ਦਿੱਲੀ ਜੇਲ਼੍ਹ ਭੇਜਿਆ ਗਿਆਮਈ 1929 ਨੂੰ ਪਸਤੌਲ ਕੇਸ ਪਾ ਕੇ ਮੁਕੱਦਮਾ ਦਰਜ ਕੀਤਾ ਗਿਆਅੰਤ ਸ. ਭਗਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ

ਅਕਤੂਬਰ, 1930 ਨੂੰ ਜੱਜਾਂ ਦੇ ਸਪੈਸ਼ਲ ਟ੍ਰਿਬਿਊਨਲ ਨੇ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦੇ ਹੁਕਮ ਦਿੱਤੇਜੇਲ ਵਿੱਚ ਜਿੰਦਗ਼ੀ ਦੇ ਅੰਤਮ ਦਿਨ ਸ. ਭਗਤ ਸਿੰਘ ਰੂਸ ਦੇ ਮਹਾਨ ਕ੍ਰਾਂਤੀਕਾਰੀ ਵੀ.ਆਈ. ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀਉਹ ਕਿਤਾਬ ਪੜ੍ਹਨੋ ਅਧੂਰੀ ਰਹਿ ਗਈ ਸੀਜੇਲਰ ਮੁਹੰਮਦ ਅਕਬਰ ਨੂੰ ਇਹ ਕਿਤਾਬ ਫੜਾਉਂਦੇ ਹੋਏ ਸ. ਭਗਤ ਸਿੰਘ ਨੇ ਕਿਹਾ, ‘ਮੇਰਾ ਇਹ ਅੰਤਿਮ ਸੰਦੇਸ਼ ਤੇ ਨਿਸ਼ਾਨੀ ਕੌਮ ਦੇ ਵਾਰਸਾਂ ਨੂੰ ਦੇ ਦੇਣੀ।” ਫਿਰ ਸ. ਭਗਤ ਸਿੰਘ ਅਤੇ ਸਾਥੀਆਂ ਨੂੰ ਫ਼ਾਂਸੀ ਦੇ ਫੰਧੇ ਤੱਕ ਲੈ ਕੇ ਗਏ। ਡਿਪਟੀ ਕਮਿਸ਼ਨਰ ਅਤੇ ਜੇਲਰ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ, ਜਦੋਂ ਸ. ਭਗਤ ਸਿੰਘ ਤੇ ਸਾਥੀਆਂ ਨੇ ਹੱਸ ਕੇ ਫ਼ਾਂਸੀ ਦੇ ਰੱਸੇ ਗਲਾਂ ਵਿੱਚ ਪਾ ਲਏ23 ਮਾਰਚ 1931 ਨੂੰ ਇਹ ਸਾਡੇ ਮਹਾਨ ਕ੍ਰਾਂਤੀਕਾਰੀ ਇਨਕਲਾਬ ਜਿੰਦਾਬਾਦ, ਸਾਮਰਾਜ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਸਾਡੇ ਕੋਲੋਂ ਹਮੇਸ਼ਾ ਲਈ ਚਲੇ ਗਏ

ਭਾਵੇਂ ਅੱਜ ਉਹ ਸਾਡੇ ਵਿਚਕਾਰ ਮੌਜੂਦ ਨਹੀਂ ਪ੍ਰੰਤੂ ਉਹਨਾਂ ਦੀ ਇਹ ਦੇਸ਼ ਲਈ ਦਿੱਤੀ ਕੁਰਬਾਨੀ ਯੁੱਗਾਂ ਤੱਕ ਅਮਰ ਰਹੇਗੀ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1520)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)