GurtejSMalluMajra7ਪੰਜਾਬੀ ਸਾਹਿਤ ਜਗਤ ਵਿੱਚ ਇਸ ਕਾਲੇਪਾਣੀ ਦੇ ਸ਼ਹੀਦ ਨੂੰ ਇੱਕ ਡਾਕਟਰਦੇਸ਼-ਪ੍ਰੇਮੀ ...
(22 ਮਈ 2020)

 

ਸ. ਦੀਵਾਨ ਸਿੰਘ ਢਿੱਲੋਂ ਲੇਖਕ, ਡਾਕਟਰ ਅਤੇ ਫੌਜੀ ਹੋਣ ਦੇ ਨਾਲ ਨਾਲ ਕਾਲੇਪਾਣੀ ਦੇ ਪ੍ਰਸਿੱਧ ਸ਼ਹੀਦ ਵੀ ਹੋਏ ਹਨ1927 ਤੋਂ ਬਾਅਦ ਉਨ੍ਹਾਂ ਦੇ ਨਾਮ ਨਾਲ ਸ਼ਹੀਦੀ ਸਥਾਨ ਦਾ ਨਾਂ ਕਾਲੇਪਾਣੀ ਹਮੇਸ਼ਾ ਲਈ ਜੁੜ ਗਿਆਇਸ ਸ਼ਹੀਦ ਨੇ ਸੱਚ ਦੇ ਮਾਰਗ ਚੱਲਦਿਆਂ ਭਾਈ ਘਨੱਈਆ ਵਾਂਗ ਮਨੁੱਖਤਾ ਦੀ ਨਿਰਸਵਾਰਥ ਸੇਵਾ ਕਰਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾਆਪਣਾ ਜੀਵਨ ਦੇਸ਼ ਕੌਮ ਲਈ ਵਾਰ ਦਿੱਤਾਇਸ ਮਹਾਨ ਆਜ਼ਾਦੀ ਘੁਲਾਟੀਏ ਲਈ ਅੱਜ ਦਾ ਇਹ ਦਿਨ ਬਹੁਤ ਵਿਸ਼ੇਸ਼ ਹੈ

ਡਾ. ਦੀਵਾਨ ਸਿੰਘ ਕਾਲੇਪਾਣੀ ਦਾ ਜਨਮ 22 ਮਈ, 1897 ਨੂੰ ਪਿੰਡ ਗਲੋਟੀਆ ਖੁਰਦ ਜ਼ਿਲ੍ਹਾ ਸਿਆਲਕੋਟ (ਅੱਜ ਕੱਲ੍ਹ ਪਾਕਿਸਤਾਨ) ਵਿੱਚ ਪਿਤਾ ਸ. ਸੁੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਇੰਦਰ ਕੌਰ ਦੀ ਕੁੱਖੋਂ ਹੋਇਆਜਦੋਂ ਉਹ ਪੰਜ ਕੁ ਸਾਲ ਦੇ ਹੋਏ ਤਾਂ ਮਾਤਾ-ਪਿਤਾ ਰੱਬ ਨੂੰ ਪਿਆਰੇ ਹੋ ਗਏਉਨ੍ਹਾਂ ਦਾ ਪਾਲਣ-ਪੋਸ਼ਣ ਦਾਦੀ ਜੀ ਅਤੇ ਚਾਚਾ (ਸ. ਸੋਹਣ ਸਿੰਘ) ਜੀ ਨੇ ਕੀਤਾ

ਉਨ੍ਹਾਂ ਨੇ ਆਪਣੀ ਮੁਢਲੀ ਪੜ੍ਹਾਈ ਪਿੰਡ ਗਲੋਟੀਆ ਖੁਰਦ ਦੇ ਸਕੂਲ ਤੋਂ ਪ੍ਰਾਪਤ ਕੀਤੀਤਹਿਸੀਲ ਡਸਕਾ ਦੇ ਮਿਸ਼ਨ ਸਕੂਲ ਵਿੱਚੋਂ ਅੱਠਵੀਂ ਪਾਸ ਕੀਤੀਸਾਲ 1915 ਵਿੱਚ ਖਾਲਸਾ ਹਾਈ ਸਕੂਲ ਸਿਆਲਕੋਟ ਤੋਂ ਦਸਵੀਂ ਕਰਕੇ 1916 ਵਿੱਚ ਆਗਰਾ ਦੇ ਮੈਡੀਕਲ ਕਾਲਜ ਵਿੱਚ ਦਾਖਲਾ ਲਿਆਸਾਲ 1919 ਵਿੱਚ ਮੈਡੀਕਲ ਪ੍ਰੀਖਿਆ ਪਾਸ ਕੀਤੀ ਅਤੇ 1921 ਵਿੱਚ ਰਾਵਲਪਿੰਡੀ ਛਾਉਣੀ ਵਿੱਚ ਇੱਕ ਫੌਜੀ ਡਾਕਟਰ ਦੀ ਸਰਕਾਰੀ ਨੌਕਰੀ ਮਿਲ ਗਈ

ਉਨ੍ਹਾਂ ਨੇ ਕੁਝ ਸਮਾਂ ਖੇਤੀਬਾੜੀ ਵੀ ਕੀਤੀਉਹ ਜਦੋਂ ਪਸ਼ੂ (ਮੱਝਾਂ) ਚਾਰਨ ਜਾਂਦੇ ਸਨ ਤਾਂ ਆਪਣੇ ਨਾਲ ਕੋਈ ਨਾ ਕੋਈ ਕਿਤਾਬ/ਰਸਾਲਾ ਜ਼ਰੂਰ ਲੈ ਕੇ ਜਾਂਦੇ, ਕਿਉਂਕਿ ਉਨ੍ਹਾਂ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀਇਸ ਪੜ੍ਹਨ ਦੇ ਸ਼ੌਕ ਕਾਰਣ ਹੀ ਉਹ ਸਾਹਿਤਕ ਮੇਲਿਆਂ/ਕਾਨਫਰੰਸਾਂ ’ਤੇ ਜਾਣ ਅਤੇ ਸਾਹਿਤਕਾਰਾਂ ਨੂੰ ਮਿਲਣ ਦੀ ਰੁਚੀ ਰੱਖਦੇ ਸਨਇਸ ਰੁਚੀ ਦੀ ਬਦੌਲਤ ਹੀ ਉਹ ਪਹਿਲੀ ਸਿੱਖ ਐਜ਼ੂਕੇਸ਼ਨ ਕਾਨਫਰੰਸ ਵਿੱਚ ਆਖ਼ਰੀ ਬੈਂਚ ’ਤੇ ਜਾ ਖੜ੍ਹੇ ਸਨ, ਜਿੱਥੇ ਉਹਨਾਂ ਨੇ ਪਹਿਲੀ ਵਾਰ ਪ੍ਰੋ. ਪੂਰਨ ਸਿੰਘ ਨੂੰ ਬੋਲਦਿਆਂ ਸੁਣਿਆ ਅਤੇ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਏਉਨ੍ਹਾਂ ਅੰਦਰ ਸਾਹਿਤ ਪ੍ਰਤੀ ਲਗਨ ਇੰਨੀ ਵਧ ਗਈ ਸੀ ਕਿ ਉਹ ਲੋਕਾਂ ਨੂੰ ਵੀ ਪੁਸਤਕਾਂ ਵਿੱਚੋਂ ਕਹਾਣੀਆਂ ਪੜ੍ਹ ਪੜ੍ਹ ਕੇ ਸੁਣਾਉਣ ਲੱਗ ਪਏ ਸਨ

ਸਾਲ 1921 ਪਿੱਛੋਂ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਬਦਲੀ ਲਾਹੌਰ/ਰਾਵਲਪਿੰਡੀ /ਅੰਬਾਲਾ/ਡਿਕਸਈ ਤੋਂ ਰੰਗੂਨ ਹੋ ਗਈਨੌਕਰੀ ਕਰਦਿਆਂ ਹੀ ਉਹਨਾਂ ਨੇ ਇੱਕ ਵਾਰ ਨਾ-ਮਿਲਵਰਤਨ ਅੰਦੋਲਨ ਵਿੱਚ ਭਾਗ ਲਿਆ ਸੀ ਜਿਸ ਵਿੱਚ ਉਹਨਾਂ ਨੇ ਜਾਰਜ ਪੰਜਵੇਂ ਦੇ ਸਪੁੱਤਰ (ਐਡਵਿਨ ਪ੍ਰਿੰਸ ਆਫ ਵਿੰਲਜ) ਦੀ ਭਾਰਤ ਫੇਰੀ ਦਾ ਬਾਈਕਾਟ ਕਰਨ ਲਈ ਲੋਕਾਂ ਨੂੰ ਸੰਬੋਧਨ ਕੀਤਾ ਸੀਇਸ ਅੰਦੋਲਨ ਵਿੱਚ ਭਾਗ ਲੈਣ ਕਾਰਣ ਹੀ ਸਰਕਾਰ ਨੇ ਉਨ੍ਹਾਂ ਦੀ ਬਦਲੀ 22 ਅਪ੍ਰੈਲ, 1927 ਨੂੰ ਰੰਗੂਨ ਤੋਂ ਅੰਡੇਮਾਨ ਨਿਕੋਬਾਰ (ਕਾਲੇਪਾਣੀ) ਕਰ ਦਿੱਤੀ ਸੀ

ਇੱਥੇ ਅੰਡੇਮਾਨ ਨਿਕੋਬਾਰ ਵਿੱਚ ਆ ਕੇ ਡਾ. ਦੀਵਾਨ ਸਿੰਘ ਕਾਲੇਪਾਣੀ ਨੇ ਹਰ ਲੋੜਵੰਦ ਦੀ ਸਹਾਇਤਾ ਕੀਤੀਕੈਦੀਆਂ ਲਈ ਕੰਜ਼ਿਊਮਰ ਸਟੋਰ, ਕੋ-ਆਪਰੇਟਿਵ ਬੈਂਕ, ਔਰਤਾਂ ਲਈ ਸਿਲਾਈ ਸਕੂਲ ਅਤੇ ਲੋੜਵੰਦ ਲੜਕਿਆਂ ਲਈ ਲੁਹਾਰਾ/ਤਰਖਾਣਾ ਆਦਿ ਕੰਮ ਦਾ ਪ੍ਰਬੰਧ ਕੀਤਾ ਇੱਥੇ ਹੀ ਉਹਨਾਂ ਨੇ ਸਿੱਖ ਧਰਮ ਅਤੇ ਦੇਸ਼ ਪ੍ਰੇਮ ਲਈ ਇੱਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਵਾਈਜਿੱਥੇ ਉਹ ਦੁਖੀ ਅਤੇ ਨਿਰਾਸ਼ ਲੋਕਾਂ ਅੰਦਰ ਪਿਆਰ ਜਗਾਉਂਦੇ ਸਨਲੋਕਾਂ ਦੇ ਮਨਾ (ਦਿਲਾਂ) ਵਿੱਚੋਂ ਭੇਦ ਭਾਵ ਖ਼ਤਮ ਕਰਨ ਲਈ ਹੀ ਉਹਨਾਂ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਗੁਰਦੁਆਰਾ ਕਮੇਟੀ ਦਾ ਮੈਂਬਰ ਬਣਾਇਆ ਸੀ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਹੇਠਲੀ ਮੰਜ਼ਿਲ ਵਿੱਚ ਹਿੰਦੀ, ਤਾਮਿਲ, ਬੰਗਾਲੀ, ਪੰਜਾਬੀ ਅਤੇ ਉਰਦੂ ਆਦਿ ਦੀ ਪੜ੍ਹਾਈ ਦਾ ਵੀ ਪ੍ਰਬੰਧ ਕੀਤਾਡਾ. ਦੀਵਾਨ ਸਿੰਘ ਕਾਲੇਪਾਣੀ ਨੇ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਇਸੇ ਗੁਰੂ ਘਰ ਅੰਦਰ ਹੀ ਇੱਕ ਲਾਇਬਰੇਰੀ ਬਣਵਾਈ, ਜਿਸਦਾ ਮੁੱਖ ਉਦੇਸ਼ ਸੀ ਕਿ ਹਰ ਮੈਂਬਰ ਦੇ ਘਰ ਰਸਾਲੇ /ਅਖ਼ਬਾਰਾਂ/ਕਿਤਾਬਾਂ ਆਦਿ ਵੱਧ ਤੋਂ ਵੱਧ ਪਹੁੰਚਾਈਆਂ ਜਾਣ ਤਾਂ ਜੋ ਲੋਕ ਹਿੰਦੁਸਤਾਨ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਜਾਣੂ ਹੋ ਸਕਣ

ਇਸ ਤਰ੍ਹਾਂ ਡਾ. ਦੀਵਾਨ ਸਿੰਘ ਕਾਲੇਪਾਣੀ ਨੇ ਲੋਕਾਂ ਨੂੰ ਨਿਰਾਸ਼ਤਾ/ਦੁੱਖਾਂ/ ਅਗਿਆਨਤਾ ਵਿੱਚੋਂ ਬਾਹਰ ਕੱਢਣ ਦਾ ਯਤਨ ਕੀਤਾਉਨ੍ਹਾਂ ਨੇ ਗੁਰਦੁਆਰਾ ਸਾਹਿਬ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾ ਕੇ ਲੋਕਾਂ ਨੂੰ ਇਕਜੁੱਟ ਕੀਤਾਵੱਖ ਵੱਖ ਧਰਮ ਦੇ ਲੋਕਾਂ ਨੂੰ ਇੱਕ ਤਰ੍ਹਾਂ ਮਾਲਾ ਦੇ ਮਣਕਿਆਂ ਵਾਂਗ ਪ੍ਰੋ ਦਿੱਤਾਭਾਵੇਂ ਅੰਡੇਮਾਨ ਨਿਕੋਬਾਰ ਵਿੱਚ ਬੋਲਣ ਦੀ/ਇਨਕਲਾਬ ਲਿਆਉਣ ਦੀ ਕੋਈ ਇਜਾਜ਼ਤ ਨਹੀਂ ਸੀ ਫਿਰ ਵੀ ਡਾ. ਸਾਹਿਬ ਨੇ ਲੋਕਾਂ ਅੰਦਰ ਇੱਕ ਇਨਕਲਾਬ ਲਿਆਂਦਾ, ਲੋਕਾਂ ਨੂੰ ਜਾਗਰੂਕ ਕੀਤਾ ਇੱਥੇ ਹੀ ਉਹ ਇੱਕ ਸਮਾਜ ਸੁਧਾਰਕ ਵਜੋਂ ਉੱਭਰੇਉਹ ਹਮੇਸ਼ਾ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਕੇ ਲੋਕਾਂ ਦੀ ਸੇਵਾ ਕਰਦੇ ਸਨਜਿੱਥੇ ਵੀ ਕਿਸੇ ਬਿਮਾਰ ਦਾ ਪਤਾ ਲਗਦਾ ਉਹ ਉੱਥੇ ਹੀ ਇਲਾਜ ਕਰਨ ਲਈ ਪਹੁੰਚ ਜਾਂਦੇ ਸਨ

ਸਾਲ 1939 ਵਿੱਚ ਦੂਜਾ ਵਿਸ਼ਵ ਯੁੱਧ ਆਰੰਭ ਹੋ ਗਿਆਜਾਪਾਨੀਆ ਨੇ 1941 ਵਿੱਚ ਸਿੰਘਾਪੁਰ, ਮਲੇਸ਼ੀਆ ਅਤੇ ਬਰਮਾ ਆਦਿ ਇਲਾਕੇ ਜਿੱਤ ਲਏਇਸ ਪਿੱਛੋਂ ਜਾਪਾਨੀ ਫੌਜਾਂ ਨੇ ਅੰਡੇਮਾਨ ਨਿਕੋਬਾਰ ਦੇ ਟਾਪੂਆਂ ਵੱਲ ਵਧਣਾ ਸ਼ੁਰੂ ਕਰ ਦਿੱਤਾਇਨ੍ਹਾਂ ਟਾਪੂਆਂ ਤੋਂ ਇੱਕ ਜਹਾਜ਼ ਰਾਹੀਂ 2 ਜਨਵਰੀ, 1942 ਨੂੰ ਜਦੋਂ ਅਫਸਰਾਂ ਅਤੇ ਕੈਦੀਆਂ ਦੀਆਂ ਪਤਨੀਆਂ, ਬੱਚਿਆਂ ਅਤੇ ਬਜ਼ੁਰਗਾਂ ਆਦਿ ਨੂੰ ਵਤਨ ਭੇਜਿਆ ਜਾ ਰਿਹਾ ਸੀ ਤਾਂ ਜਹਾਜ਼ ’ਤੇ ਸਵਾਰ ਲੋਕ ਡਾ. ਸਾਹਿਬ ਨੂੰ ਝੁਕ ਝੁਕ ਕੇ ਸਲਾਮਾਂ ਕਰ ਰਹੇ ਸਨਉਹ ਇਨ੍ਹਾਂ (ਡਰੇ/ਘਬਰਾਏ) ਲੋਕਾਂ ਨੂੰ ਧਰਵਾਸ ਦਿੰਦੇ ਹੋਏ ਆਖਦੇ ਕਿ ਡਰੋ ਨਾ ਇਹ ਜਹਾਜ਼ ਤੁਹਾਨੂੰ ਸਹੀ ਸਲਾਮਤ ਆਪਣੇ ਵਤਨ ਲੈ ਜਾਵੇਗਾਇਸ ਦਿਨ ਡਾ.ਦੀਵਾਨ ਸਿੰਘ ਕਾਲੇਪਾਣੀ ਦੀ ਆਪਣੇ ਪਰਿਵਾਰ ਨਾਲ ਆਖ਼ਰੀ ਮੁਲਾਕਾਤ ਸੀਉਨ੍ਹਾਂ ਨੇ ਆਪਣੀ ਪਤਨੀ ਨੂੰ 500 ਰੁਪਏ ਦਿੱਤੇ ਤਾਂ ਉਹ ਨਰਾਜ਼ ਹੋ ਕੇ ਕਹਿਣ ਲੱਗੀ ਬੱਚੇ 6 ਰੁਪਇਆ 500 ਹੈ, ਇਸ ਨਾਲ ਕਿਵੇਂ ਗੁਜ਼ਾਰਾ ਹੋਵੇਗਾ? ਤਾਂ ਡਾ. ਸਾਹਿਬ ਨੇ ਉੱਪਰ ਆਕਾਸ਼ ਵੱਲ ਨੂੰ ਹੱਥ ਦੀ ਉਂਗਲ ਖੜ੍ਹੀ ਕਰਦਿਆਂ ਆਖਿਆ- ਉਹ ਵਾਹਿਗੁਰੂ ਆਪ ਸੰਭਾਲ ਕਰੇਗਾਤੂੰ ਫਿਕਰ ਨਾ ਕਰ

ਉੱਧਰ ਟਾਪੂਆਂ ’ਤੇ ਜਦੋਂ ਕਬਜ਼ਾ ਕਰਕੇ ਜਾਪਾਨੀ ਫੌਜਾਂ ਨੇ ਜ਼ੁਲਮ-ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਡਾ. ਦੀਵਾਨ ਸਿੰਘ ਕਾਲੇਪਾਣੀ ਨੇ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਅੱਤਿਆਚਾਰ ਵਿਰੁੱਧ ਆਵਾਜ਼ ਉਠਾਈਕੁਝ ਦੇਸ਼ ਵਿਰੋਧੀ ਅਤੇ ਡਾ. ਸਾਹਿਬ ਤੋਂ ਖਾਰ ਖਾਣ ਵਾਲਿਆਂ ਲੋਕਾਂ ਨੇ ਉਨ੍ਹਾਂ ਵਿਰੁੱਧ ਇੱਕ ਲਿਖਤੀ ਅਤੇ ਝੂਠੀ ਸ਼ਿਕਾਇਤ ਕਰ ਦਿੱਤੀ ਕਿ ਇਹ ਅੰਗਰੇਜ਼ਾਂ ਦਾ ਜਾਸੂਸ ਹੈਇਸ ਸ਼ਿਕਾਇਤ ਦੇ ਆਧਾਰ ’ਤੇ ਹੀ ਜਾਪਾਨੀ ਫੌਜ ਨੇ ਅੰਗਰੇਜ਼ਾਂ ਦਾ ਜਾਸੂਸ ਸਮਝ ਕੇ ਨਜ਼ਰਬੰਦ ਕਰ ਲਿਆਜਾਪਾਨੀ ਅਫਸਰਾਂ ਨੇ ਡਾ. ਸਾਹਿਬ ਨੂੰ ਪਿਨਾਂਗ ਰੇਡੀਓ ਤੋਂ ਬਰਤਾਨਵੀ ਹਾਕਮਾਂ (ਮਹਾਤਮਾ ਗਾਂਧੀ ਅਤੇ ਪੰਡਤ ਜਵਾਹਰ ਲਾਲ ਨਹਿਰੂ ਆਦਿ) ਖਿਲਾਫ ਕੋਈ ਕਵਿਤਾ ਬੋਲਣ ਲਈ ਕਿਹਾ ਪਰ ਉਨ੍ਹਾਂ ਨੇ ਸਾਫ਼ ਮਨ੍ਹਾਂ ਕਰ ਦਿੱਤਾ ਸੀ ਜਿਸ ਕਾਰਣ ਜਾਪਾਨੀਆ ਨੇ ਉਨ੍ਹਾਂ ਨੂੰ 1943 ਵਿੱਚ ਗ੍ਰਿਫ਼ਤਾਰ ਕਰਕੇ ਬਾਅਦ ਵਿੱਚ ਜਾਸੂਸੀ ਕਰਨ ਦਾ ਕੇਸ ਦਰਜ ਕਰ ਲਿਆ

ਇਸ ਤੋਂ ਬਾਅਦ ਜਾਪਾਨੀ ਫੌਜ ਨੇ ਡਾ. ਦੀਵਾਨ ਸਿੰਘ ਕਾਲੇਪਾਣੀ ’ਤੇ ਅੰਨ੍ਹਾ ਜ਼ੁਲਮ ਢਾਹਿਆਲੋਹੇ ਦੀ ਕੁਰਸੀ ’ਤੇ ਬਿਠਾ ਕੇ ਹੇਠਾਂ ਅੱਗ ਬਾਲ ਦਿੱਤੀ ਅੱਖਾਂ ਕੱਢ ਦਿੱਤੀਆਂ ਅਤੇ ਹੱਡੀਆਂ ਤੋੜ ਦਿੱਤੀਆਂਹੋਰ ਤਾਂ ਹੋਰ, ਇੱਕ ਜਾਪਾਨੀ ਜੇਲਰ ਨੇ ਤਾਂ ਕੈਂਚੀ ਨਾਲ ਕੇਸ ਵੀ ਕਤਲ ਕਰ ਦਿੱਤੇ ਸਨਜਾਪਾਨੀ ਬੱਸ ਇੱਕ ਗੱਲ ’ਤੇ ਵਾਰ ਵਾਰ ਜ਼ੋਰ ਪਾਉਂਦੇ ਰਹੇ ਕਿ, ‘ਤੂੰ ਮੰਨ ਜਾ ਕਿ ਮੈਂ ਜਾਸੂਸੀ ਕੀਤੀ ਹੈ, ਅਸੀਂ ਤੈਨੂੰ ਛੱਡ ਦੇਵਾਂਗੇਪ੍ਰੰਤੂ ਡਾ. ਸਾਹਿਬ ਸੱਚੇ ਹੋਣ ਕਾਰਣ ਦ੍ਰਿੜ੍ਹ ਰਹੇਉਨ੍ਹਾਂ ਨੇ ਹਾਰ ਨਹੀਂ ਮੰਨੀਅਥਾਹ ਜ਼ੁਲਮ ਝੱਲ ਲਏ ਪਰ ਮੂੰਹੋਂ ਸੀ ਤਕ ਨਹੀਂ ਕੀਤੀਮੂੰਹੋਂ ਜੇਕਰ ਕੋਈ ਸ਼ਬਦ ਨਿਕਲਿਆ ਤਾਂ ਉਹ ਸੀ ਵਾਹਿਗੁਰੂ, ਵਾਹਿਗੁਰੂਉਹ ਲੰਮੇ ਸਮੇਂ ਤਕ ਤਸੀਹੇ ਝੱਲਣ ਮਗਰੋਂ ਸੈਲੂਲਰ ਜੇਲ ਦੇ ਸ਼ਿਕੰਜਿਆ ਵਿੱਚ ਹੀ 14 ਜਨਵਰੀ, 1944 ਨੂੰ ਸ਼ਹੀਦੀ ਪਾ ਗਏਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਸਮੁੰਦਰ ਕਿਨਾਰੇ ਇੱਕ ਕੰਬਲ ਵਿੱਚ ਲਪੇਟ ਕੇ, ਪੈਟਰੋਲ ਪਾ ਕੇ ਅੱਗ ਲਾਈ ਗਈ

ਸਾਡੇ ਇਸ ਮਹਾਨ ਸ਼ਹੀਦ ਨੂੰ ਲਗਭਗ 43 ਸਾਲਾਂ ਪਿੱਛੋਂ ਭਾਰਤ ਸਰਕਾਰ ਨੇ 1987 ਵਿੱਚ ਸੁਤੰਤਰਤਾ ਸੰਗਰਾਮੀ ਐਲਾਨ ਕੀਤਾਪੰਜਾਬ ਸਰਕਾਰ ਨੇ ਡਾ. ਦੀਵਾਨ ਸਿੰਘ ਕਾਲੇਪਾਣੀ ਬਾਰੇ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਵਿੱਚ ਇੱਕ ਮੋਨੋਗ੍ਰਾਫ਼, ਇੱਕ ਸਿਮਰਿਤੀ ਗ੍ਰੰਥ ਪ੍ਰਕਾਸ਼ਿਤ ਕੀਤਾ ਅਤੇ ‘ਵਗਦੇ ਪਾਣੀ’ ਸਿਰਲੇਖ ਹੇਠ ਇੱਕ ਟੈਲੀ ਫਿਲਮ ਵੀ ਤਿਆਰ ਕਰਵਾਈਜੇਕਰ ਡਾ. ਸਾਹਿਬ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਸਪੁੱਤਰ ਸ. ਮਹਿੰਦਰ ਸਿੰਘ ਢਿੱਲੋਂ (ਨੂੰਹ ਗੁਰਦਰਸ਼ਨ ਕੌਰ ਢਿੱਲੋਂ) ਨੇ ਪੁਸਤਕਾਂ ਛਪਵਾਈਆਂ ਅਤੇ ਚੰਡੀਗੜ੍ਹ ਤੋਂ 11 ਕਿਲੋਮੀਟਰ ਦੂਰ ਟੀ-ਪੁਆਇੰਟ ਮਾਜਰਾ ਤੋਂ ਸਿੱਸਵਾਂ ਵੱਲ ਬੱਦੀ ਸੜਕ ’ਤੇ ਉਨ੍ਹਾਂ ਦੀ ਯਾਦ ਵਿੱਚ ਇੱਕ ਅਜਾਇਬ ਘਰ ਬਣਵਾਇਆ ਜਿਸਦਾ ਉਦਘਾਟਨ 23 ਦਸੰਬਰ, 2013 ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਕੀਤਾਇਸ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਬਾਰੇ ਅੰਗਰੇਜ਼ੀ ਵਿੱਚ ‘ਡਾ. ਦੀਵਾਨ ਸਿੰਘ ਕਾਲੇਪਾਣੀ-ਮੇਕਰਜ਼ ਆਫ ਇੰਡੀਅਨ ਲਿਟਰੇਚਰ’ ਪੁਸਤਕ ਐੱਨ. ਇਕਬਾਲ ਸਿੰਘ ਨੇ ਲਿਖੀ ਹੈਜੋ ਸਾਹਿਤ ਅਕੈਡਮੀ ਨਵੀਂ ਦਿੱਲੀ ਨੇ 1996 ਵਿੱਚ ਛਾਪੀ

ਪੰਜਾਬੀ ਸਾਹਿਤ ਜਗਤ ਵਿੱਚ ਇਸ ਕਾਲੇਪਾਣੀ ਦੇ ਸ਼ਹੀਦ ਨੂੰ ਇੱਕ ਡਾਕਟਰ, ਦੇਸ਼-ਪ੍ਰੇਮੀ ਅਤੇ ਸਾਹਿਤਕਾਰ ਵਜੋਂ ਜਾਣਿਆ ਜਾਂਦਾ ਹੈਡਾ. ਦੀਵਾਨ ਸਿੰਘ ਕਾਲੇਪਾਣੀ ਨੇ ਜਿੱਥੇ ਮਨੁੱਖਤਾ ਦੇ ਦਰਦ (ਪੀੜਾਂ) ਨੂੰ ਦੂਰ ਕੀਤਾ ਉੱਥੇ ਹੀ ਸਾਹਿਤਕ ਰੁਚੀਆਂ ਨੂੰ ਕਾਵਿ ਅਤੇ ਵਾਰਤਕ ਰੂਪ ਵਿੱਚ ਵਿਗਿਆਨਕ ਨਜ਼ਰੀਏ ਤੋਂ ਵਿਅੰਗ ਰਾਹੀਂ ਸਾਡੇ ਸਨਮੁਖ ਕੀਤਾ ਹੈਉਨ੍ਹਾਂ ਨੇ ਪ੍ਰੋ. ਪੂਰਨ ਸਿੰਘ ਵਾਂਗ ਹੀ ਖੁੱਲ੍ਹੀ ਕਵਿਤਾ ਦੀ ਸਿਰਜਣਾ ਕੀਤੀਇਸ ਤਰ੍ਹਾਂ ਉਹਨਾਂ ਨੇ ਪੰਜਾਬੀ ਭਾਸ਼ਾ ਰਾਹੀਂ ਕਾਵਿ –ਖੇਤਰ ਵਿੱਚ ਵਗਦੇ ਪਾਣੀ’ (ਇਹ ਪੁਸਤਕ 1938 ਵਿੱਚ ਉਨ੍ਹਾਂ ਦੇ ਜਿਊਂਦੇ ਜੀਅ ਛਪੀ), ਅੰਤਿਮ ਲਹਿਰਾਂ(1962), ਮਲ੍ਹਿਆਂ ਦੇ ਬੇਰ (1986) ਅਤੇ ਵਾਰਤਕ-ਖੇਤਰ ਵਿੱਚ ਮੇਰਾ ਜੀਵਨ ਮੇਰਾ ਗੀਤ (1983) ਅਤੇ ਸਹਿਜ ਸੰਚਾਰ (1985) ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂਇਨ੍ਹਾਂ ਕਿਰਤਾਂ ਦੇ ਸਿਰਜਣਹਾਰ ਦਾ ਅੱਜ ਜਨਮ ਦਿਨ ਹੈ ਭਾਵੇਂ ਡਾ. ਦੀਵਾਨ ਸਿੰਘ ਕਾਲੇਪਾਣੀ ਅੱਜ ਸਾਡੇ ਵਿਚਕਾਰ ਮੌਜੂਦ ਨਹੀਂ ਹਨ ਪ੍ਰੰਤੂ ਉਨ੍ਹਾਂ ਦੀਆਂ ਇਹ ਕਾਵਿ-ਸਤਰਾਂ ਸਾਡੇ ਅੰਗ-ਸੰਗ ਖੜ੍ਹੇ ਮਹਿਸੂਸ ਕਰਵਾਉਂਦੀਆਂ ਹਨ:

ਪਾਣੀ ਵਗਦੇ ਹੀ ਰਹਿਣ, ਕਿ ਵਗਦੇ ਹੀ ਸੋਂਹਦੇ ਨੇ,
ਖੜੋਂਦੇ ਬੁਸਦੇ ਨੇ
, ਕਿ ਪਾਣੀ ਵਗਦੇ ਹੀ ਰਹਿਣ

ਜਿੰਦਾਂ ਮਿਲੀਆਂ ਹੀ ਰਹਿਣ, ਕਿ ਮਿਲੀਆਂ ਜੀਂਦੀਆਂ ਨੇ
ਵਿੱਛੜਿਆਂ ਮਰਦੀਆਂ ਨੇ
, ਕਿ ਜਿੰਦਾਂ ਮਿਲੀਆਂ ਹੀ ਰਹਿਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2146) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)