PushpinderMorinda7ਉਸ ਨੇ ਇਸ਼ਾਰੇ ਨਾਲ ਮੇਰੇ ਕੋਲੋਂ ਪੈੱਨ ਅਤੇ ਕਾਪੀ ਦੀ ਮੰਗ ਕੀਤੀ ...
(7 ਨਵੰਬਰ 2016)

 

ਇਹ ਘਟਨਾ ਕਈ ਸਾਲ ਪਹਿਲਾਂ ਦੀ ਹੈ ਮੈਨੂੰ ਇੱਕ ਕਰੀਬੀ ਰਿਸ਼ਤੇਦਾਰ ਦੇ ਬੀਮਾਰ ਹੋਣ ’ਤੇ ਕਿਸੇ ਅਜਿਹੇ ਵੱਡੇ ਹਸਪਤਾਲ ਵਿੱਚ ਸਹਾਇਕ ਦੇ ਤੌਰ ’ਤੇ ਰਹਿਣਾ ਪਿਆ ਸੀ, ਜਿੱਥੇ ਅਤੀ ਗੰਭੀਰ ਹਾਲਤ ਵਿੱਚ ਮਰੀਜ਼ ਆਉਂਦੇ ਹਨਸਬੰਧਤ ਮਰੀਜ਼ ਦੇ ਨਾਲ ਵਾਲੇ ਕਮਰੇ ਵਿੱਚ ਫੇਫੜਿਆਂ ਦੀ ਬਿਮਾਰੀ ਤੋਂ ਪੀੜਿਤ ਇੱਕ ਬਜ਼ੁਰਗ ਦਾਖਿਲ ਸੀ, ਜਿਸ ਦੀ ਦੇਖ ਭਾਲ ਉਸ ਧੀ ਕਰ ਰਹੀ ਸੀਡਾਕਟਰਾਂ ਦੇ ਦੌਰੇ ਸਮੇਂ ਮਰੀਜਾਂ ਦੇ ਰਿਸ਼ਤੇਦਾਰਾਂ ਨੂੰ ਡਿਊਟੀ ਅਮਲੇ ਵਲੋਂ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ ਜਾਂਦਾ ਸੀਜਿੱਥੇ ਵਾਰਡ ਦੇ ਅੰਦਰ ਮਰੀਜ਼ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹੁੰਦੇ, ਉੱਥੇ ਬਾਹਰ ਪਾਰਕ ਵਿੱਚ ਬੈਠੇ ਰਿਸ਼ਤੇਦਾਰ ਰੱਬ ਅੱਗੇ ਆਪਣਿਆਂ ਦੀ ਤੰਦਰੁਸਤੀ ਲਈ ਦੁਆਵਾਂ ਮੰਗਦੇ ਰਹਿੰਦੇ ਸਨਇੱਕੋ ਜਿਹੀਆਂ ਮੁਸੀਬਤ ਦੀਆਂ ਘੜੀਆਂ ਵਿੱਚ ਮਰੀਜ਼ਾਂ ਦੇ ਵਾਰਿਸਾਂ ਵਿੱਚ ਇੱਕ ਸਾਂਝ ਬਣ ਜਾਂਦੀ ਸੀਉਹ ਅਕਸਰ ਇੱਕ ਦੂਜੇ ਨੂੰ ਦਿਲਾਸਾ ਦਿੰਦੇ ਅਤੇ ਹਰ ਸੰਭਵ ਮਦਦ ਲਈ ਵੀ ਤਿਆਰ ਰਹਿੰਦੇ ਸਨ

ਪਾਰਕ ਵਿੱਚ ਬੈਠੇ ਇੱਕ ਦਿਨ ਇਸ ਬਜ਼ੁਰਗ ਦੀ ਬੇਟੀ ਮੇਰੇ ਕੋਲ ਆ ਕੇ ਬੈਠ ਗਈਉਸ ਨੇ ਪਾਰਕ ਦੀ ਵਾੜ ਵੱਲ ਨੂੰ ਚਿਹਰਾ ਕੀਤਾ ਹੋਇਆ ਸੀਉਹ ਮੂੰਹ ਉੱਤੇ ਕੱਪੜਾ ਲਪੇਟ ਕੇ ਮਰਦਾਨਾ ਆਵਾਜ਼ ਵਿੱਚ ਫੋਨ ਉੱਤੇ ਕਿਸੇ ਨਾਲ ਗੱਲਾਂ ਕਰ ਰਹੀ ਸੀਭਾਵੇਂ ਉਸਦੇ ਵਾਰਤਾਲਾਪ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ ਸੀ, ਪਰ ਉਸ ਦੁਆਰਾ ਵਾਰ ਵਾਰ ਖੁਦ ਨੂੰ ਮਰਦ ਦੀ ਤਰ੍ਹਾਂ ਸੰਬੋਧਿਤ ਕਰਨ ਦਾ ਇਹ ਨਾਟਕੀ ਅੰਦਾਜ਼ ਉਸ ਪ੍ਰਤੀ ਮੇਰੀ ਸੋਚ ਵਿੱਚ ਇੱਕ ਸ਼ੰਕਾ ਪੈਦਾ ਕਰ ਰਿਹਾ ਸੀਪਰ ਹਕੀਕਤ ਜਾਨਣ ਤੋਂ ਬਾਅਦ ਇਹ ਸ਼ੰਕੇ ਹਮਦਰਦੀ ਵਿੱਚ ਬਦਲ ਗਏਇਸ ਤੋਂ ਪਹਿਲਾਂ ਕਿ ਮੈਂ ਉਸ ਕੋਲੋਂ ਕੁਝ ਪੁੱਛਦੀ, ਉਸ ਨੇ ਖੁਦ ਹੀ ਆਪਣੀ ਕਹਾਣੀ ਬਿਆਨ ਕਰਨੀ ਸ਼ੁਰੂ ਕਰ ਦਿੱਤੀਉਸਦਾ ਪਿਤਾ ਕਾਫੀ ਸਮੇਂ ਤੋਂ ਫੇਫੜਿਆਂ ਦੇ ਰੋਗ ਤੋਂ ਗ੍ਰਸਤ ਸੀ ਅਤੇ ਉਸ ਨੂੰ ਕਈ ਦਿਨ ਪਹਿਲਾਂ ਇੱਥੇ ਦਾਖਿਲ ਕਰਾਇਆ ਗਿਆ ਸੀਉਸਦੇ ਦੋ ਭਰਾ ਸਨ ਜੋ ਆਪਣੇ ਫਰਜ਼ਾਂ ਤੋਂ ਪੂਰੀ ਤਰ੍ਹਾਂ ਇਨਕਾਰੀ ਹੋ ਚੁੱਕੇ ਸਨ ਅਤੇ ਪਿਤਾ ਦੀ ਅੰਤਮ ਸਮੇਂ ਦੀ ਸਾਂਭ ਸੰਭਾਲ ਨੂੰ ਲੈ ਕੇ ਆਪਸ ਵਿੱਚ ਲੜਾਈ ਝਗੜਾ ਕਰ ਰਹੇ ਸਨਮੌਤ ਦੇ ਦਿਨਾਂ ਦੀ ਗਿਣਤੀ ਕਰ ਰਹੇ ਬਜ਼ੁਰਗ ਪਿਤਾ ਨੂੰ ਅਖੀਰਲੇ ਸਮੇਂ ਆਪਣੇ ਪੁੱਤਰਾਂ ਨੂੰ ਮਿਲਣ ਦੀ ਤਾਂਘ ਸੀ ਪਰ ਧੀ ਦੇ ਵਾਰ ਵਾਰ ਫੋਨ ਕਰਨ ’ਤੇ ਵੀ ਉਹ ਨਹੀਂ ਆ ਰਹੇ ਸਨਪਿਤਾ ਦੀ ਉਦਾਸੀ ਬੇਟੀ ਕੋਲੋਂ ਬਰਦਾਸ਼ਤ ਨਾ ਹੁੰਦੀ ਤਾਂ ਉਹ ਬਾਹਰ ਪਾਰਕ ਵਿੱਚ ਜਾ ਕੇ ਪੁੱਤ ਦੇ ਰੂਪ ਵਿੱਚ ਆਵਾਜ਼ ਬਦਲ ਕੇ ਆਪਣੇ ਪਿਤਾ ਨੂੰ ਫੋਨ ਕਰਦੀ ਅਤੇ ਇਸ ਤਰ੍ਹਾਂ ਪਿਤਾ ਨੂੰ ਮਿਲਣ ਦੀ ਇੱਕ ਝੂਠੀ ਤਸੱਲੀ ਦੇ ਦਿੰਦੀਪੁੱਤਰ ਨੂੰ ਮਿਲਣ ਦੀ ਉਮੀਦ ਨਾਲ ਪਿਤਾ ਦੇ ਚਿਹਰੇ ’ਤੇ ਖੁਸ਼ੀ ਦੀ ਝਲਕ ਸਾਫ ਦਿਖਾਈ ਦੇਣ ਲੱਗ ਜਾਂਦੀਇਸ ਨਾਟਕੀ ਖੁਸ਼ੀ ਨਾਲ ਉਸ ਬਜ਼ੁਰਗ ਦੇ ਸਰੀਰ ਨਾਲ ਜੁੜੀਆਂ ਮਸ਼ੀਨਾਂ ਦੀ ਪੜ੍ਹਤ ਵਿੱਚ ਕੁੱਝ ਸੁਧਾਰ ਹੁੰਦਾ ਪ੍ਰਤੀਤ ਹੁੰਦਾਇਸ ਤਰੀਕੇ ਨਾਲ ਇਹ ਧੀ ਆਪਣੇ ਬੀਮਾਰ ਪਿਤਾ ਨੂੰ ਇੱਕ ਮਨੋਵਿਗਿਆਨਕ ਥੈਰੇਪੀ ਵੀ ਦੇ ਰਹੀ ਸੀਭਾਵੇਂ ਲੰਮੀ ਉਡੀਕ ਤੋਂ ਬਾਦ ਵੀ ਜਦੋਂ ਕੋਈ ਨਾ ਆਉਂਦਾ ਤਾਂ ਪਿਤਾ ਫਿਰ ਘੋਰ ਉਦਾਸੀ ਦੇ ਆਲਮ ਵਿੱਚ ਡੁੱਬ ਜਾਂਦਾ

ਕਦੇ ਕਦੇ ਇਹ ਬਜਜ਼ੁਗ ਮੈਨੂੰ ਵੀ ਆਪਣੀ ਧੀ ਦੇ ਨਾਮ ਨਾਲ ਹੀ ਬੁਲਾਉਂਦਾ ਤਾਂ ਮੈਨੂੰ ਬਿਲਕੁਲ ਆਪਣੇ ਗੁਜ਼ਰ ਚੁੱਕੇ ਪਿਤਾ ਵਾਂਗ ਹੀ ਮਹਿਸੂਸ ਹੁੰਦਾਉਸਦੀ ਸਿਹਤ ਬਦਤਰ ਹੁੰਦੀ ਜਾ ਰਹੀ ਸੀਜ਼ਿੰਦਗੀ ਲਗਾਤਾਰ ਮੌਤ ਵੱਲ ਵਧਦੀ ਜਾ ਰਹੀ ਸੀਡਾਕਟਰੀ ਨਿਰੀਖਣ ਮੁਤਾਬਕ ਸਰੀਰ ਨੂੰ ਮਿਲਣ ਵਾਲੀ ਆਕਸੀਜਨ ਦੇ ਲਗਾਤਾਰ ਘਟਦੇ ਪੱਧਰ ਕਾਰਣ ਕੁਝ ਸਮੇਂ ਬਾਦ ਮਰੀਜ ਦਾ ਬੇਹੋਸ਼ੀ ਦੀ ਹਾਲਤ ਵਿੱਚ ਜਾਣਾ ਸੰਭਵ ਸੀਬੇਟੀ ਪਿਤਾ ਕੋਲੋਂ ਉਸਦੀ ਅੰਤਿਮ ਇੱਛਾ ਵਾਰੇ ਜਾਨਣਾ ਚਾਹੁੰਦੀ ਸੀਪਰ ਜਜ਼ਬਾਤਾਂ ਦੇ ਹਾਵੀ ਹੋ ਜਾਣ ਕਾਰਣ ਉਸ ਕੋਲੋਂ ਪੁੱਛ ਨਹੀਂ ਸੀ ਹੁੰਦਾ।ਇਸ ਲਈ ਉਸ ਨੇ ਇਸ ਕੰਮ ਲਈ ਮੇਰੀ ਮਦਦ ਚਾਹੀਜਦੋਂ ਮੈਂ ਉਸ ਬਜ਼ੁਰਗ ਨੂੰ ਉਸਦੀ ਕਿਸੇ ਖ਼ਵਾਹਿਸ਼ ਵਾਰੇ ਪੁੱਛਿਆ ਤਾਂ ਉਹ ਥਿਰਕਦੀ ਆਵਾਜ਼ ਵਿੱਚ ਕੁਝ ਕਹਿਣਾ ਚਾਹੁੰਦਾ ਸੀ, ਜਿਸ ਨੂੰ ਮੈਂ ਸਮਝਣ ਦੇ ਅਸਮਰੱਥ ਸਾਂਉਸ ਨੇ ਇਸ਼ਾਰੇ ਨਾਲ ਮੇਰੇ ਕੋਲੋਂ ਪੈਨ ਅਤੇ ਕਾਪੀ ਦੀ ਮੰਗ ਕੀਤੀਦਿੱਤੇ ਗਏ ਕਾਗਜ਼ ਦੇ ਟੁਕੜੇ ਉੱਪਰ ਉਸ ਨੇ ਬੜੀ ਮੁਸ਼ਕਿਲ ਨਾਲ ਲਿਖਿਆ ਸੀ “ਮੇਰੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਮੈਂ ਅਗਲੇ ਜਨਮ ਸਿਰਫ ਧੀਆਂ ਦਾ ਹੀ ਪਿਤਾ ਬਣਾ

ਮੌਤ ਦੀ ਦਹਿਲੀਜ਼ ’ਤੇ ਖੜ੍ਹੇ ਇਸ ਲਾਚਾਰ ਬਾਪ ਦੀ ਅਖੀਰਲੀ ਚਾਹਤ ਨੂੰ ਪੜ੍ਹ ਕੇ ਸਾਰਾ ਮਾਹੌਲ ਭਾਵੁਕ ਹੋ ਗਿਆ

ਭਾਵੇਂ ਪੁਨਰਜਨਮ ਦੀ ਸੋਚ ਇੱਕ ਕਲਪਨਾ ਸੀ ਪਰ ਰੱਬ ਅੱਗੇ ਸਿਰਫ ਧੀਆਂ ਦਾ ਬਾਬਲ ਹੋਣ ਦੀ ਫਰਿਆਦ ਕਰਨਾ ਇਸੇ ਜੀਵਨ ਵਿੱਚ ਪੁੱਤਰ ਮੋਹ ਦੇ ਕੌੜੇ ਅਨੁਭਵਾਂ ਨਾਲ ਜੁੜਿਆ ਇੱਕ ਸਿਖਰ ਦਾ ਸੱਚ ਸੀ

*****

(487)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪੁਸ਼ਪਿੰਦਰ ਮੋਰਿੰਡਾ

ਪੁਸ਼ਪਿੰਦਰ ਮੋਰਿੰਡਾ

Morinda, Roopnagar, Punjab, India.
Mobile: (91 - 94170 - 51627)
Email: (kaurpushpinder89@gmail.com)