HarjinderSinghDr8ਜਦੋਂ ਕੋਲਾ ਮੱਚਦਾ ਹੈ ਤਾਂ ਉਹ ਆਕਸੀਜਨ ਵਰਤਦਾ ਹੈ ਅਤੇ ਕਾਰਬਨ ਡਾਈਆਕਸਾਇਡ ਪੈਦਾ ਕਰਦਾ ਹੈ ...
(23 ਜਨਵਰੀ 2024)
ਇਸ ਸਮੇਂ ਪਾਠਕ: 365.


ਸਰਦੀਆਂ ਦਾ ਮੌਸਮ ਚੱਲ ਰਿਹਾ ਹੈ
ਹਰ ਰੋਜ਼ ਅਖਬਾਰਾਂ ਵਿੱਚ ਖਬਰਾਂ ਛਪਦੀਆਂ ਹਨ ਕਿ ਜੋ ਲੋਕ ਗੈਸ ਗੀਜ਼ਰ ਜਾਂ ਕੋਲਿਆਂ ਦੀ ਅੰਗੀਠੀ ਆਪਣੇ ਕਮਰੇ ਵਿੱਚ ਲੈ ਕੇ ਸੌਂ ਜਾਂਦੇ ਹਨ, ਉਹ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਅਸਲ ਵਿੱਚ ਛੋਟੀ ਜਿਹੀ ਸਾਵਧਾਨੀ ਵਰਤਣ ਨਾਲ ਇਹ ਅਣਮੁੱਲੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨਜਾਣਕਾਰੀ ਦੀ ਘਾਟ ਹੋਣ ਕਰਕੇ ਇਹ ਮੌਤਾਂ ਹੋ ਰਹੀਆਂ ਹਨ

ਕਾਰਨ?

1. ਕੋਲਿਆਂ ਦੀ ਅੰਗੀਠੀ: ਬਹੁਤ ਵਾਰੀ ਜ਼ਿਆਦਾ ਠੰਢ ਹੋਣ ਕਰਕੇ ਲੋਕ ਆਪਣੇ ਕਮਰੇ ਵਿੱਚ ਕੋਲਿਆਂ ਦੀ ਅੰਗੀਠੀ ਗਰਮ ਕਰਕੇ ਰੱਖ ਲੈਂਦੇ ਹਨ ਅਤੇ ਕਮਰਾ ਬੰਦ ਕਰਕੇ ਸੌਂ ਜਾਂਦੇ ਹਨਕਮਰੇ ਵਿੱਚੋਂ ਧੂੰਆਂ ਬਾਰ ਨਿਕਲਣ ਦਾ ਸਹੀ ਪ੍ਰਬੰਧ ਨਹੀਂ ਹੁੰਦਾ ਕਿਉਂਕਿ ਠੰਢ ਕਾਰਨ ਬੂਹੇ ਬਾਰੀਆਂ ਚੰਗੀ ਤਰ੍ਹਾਂ ਬੰਦ ਕਰ ਦਿੱਤੇ ਜਾਂਦੇ ਹਨਜਦੋਂ ਕੋਲਾ ਮੱਚਦਾ ਹੈ ਤਾਂ ਉਹ ਆਕਸੀਜਨ ਵਰਤਦਾ ਹੈ ਅਤੇ ਕਾਰਬਨ ਡਾਈਆਕਸਾਇਡ ਪੈਦਾ ਕਰਦਾ ਹੈਜਦੋਂ ਇਹ ਪ੍ਰਕਿਰਿਆ ਲੰਬਾ ਸਮਾਂ ਚੱਲਦੀ ਰਹਿੰਦੀ ਹੈ ਤਾਂ ਕਮਰੇ ਵਿੱਚ ਆਕਸੀਜਨ, ਜੋ ਸਾਹ ਲੈਣ ਵਾਸਤੇ ਜ਼ਰੂਰੀ ਹੁੰਦੀ ਹੈ, ਖਤਮ ਹੋ ਜਾਂਦੀ ਹੈ ਅਤੇ ਕਮਰਾ ਕਾਰਬਨ ਡਾਈਆਕਸਾਇਡ ਨਾਲ ਭਰ ਜਾਂਦਾ ਹੈਇਹ ਕਾਰਬਨ ਡਾਈਆਕਸਾਇਡ ਕੋਲੇ ਨਾਲ ਕਾਰਬਨ ਮੋਨੋਆਕਸਾਇਡ (ਘਾਤਕ ਹਵਾ) ਬਣ ਜਾਂਦੀ ਹੈ ਜੋ ਸਾਹ ਰਾਹੀਂ ਸੁੱਤੇ ਪਏ ਆਦਮੀ ਦੇ ਅੰਦਰ ਜਾਂਦੀ ਹੈ ਅਤੇ ਇੱਕ ਜਾਂ ਦੋਂਹ ਸਾਹਾਂ ਨਾਲ ਹੀ ਇਹ ਆਦਮੀ ਨੂੰ ਬੇਹੋਸ਼ ਕਰ ਦਿੰਦੀ ਹੈ ਇਸਦੇ ਕਾਰਨ ਆਦਮੀ ਦੀ ਮੌਤ ਹੋ ਜਾਂਦੀ ਹੈਇਹ ਗੈਸ ਦਿਮਾਗ ਨੂੰ ਚੜ੍ਹ ਜਾਂਦੀ ਹੈ, ਜਿਸ ਕਾਰਨ ਆਦਮੀ ਸੁੱਤਾ ਹੀ ਰਹਿ ਜਾਂਦਾ ਹੈ ਅਤੇ ਬਚਾ ਵਾਸਤੇ ਰੌਲਾ ਵੀ ਨਹੀਂ ਪਾ ਸਕਦਾ

2. ਗੈਸ ਗੀਜ਼ਰ: ਗੈਸ ਗੀਜ਼ਰ ਉੱਪਰ ਹਦਾਇਤਾਂ ਲਿਖੀਆਂ ਹੁੰਦੀਆਂ ਹਨ ਕਿ ਇਸ ਨੂੰ ਬੰਦ ਬਾਥਰੂਮ ਵਿੱਚ ਨਹੀਂ ਲਗਾਉਣਾਅਸੀਂ ਆਮ ਕਰਕੇ ਗੈਸ ਗੀਜ਼ਰ ਬਾਥਰੂਮ ਵਿੱਚ ਹੀ ਲਗਵਾ ਲੈਂਦੇ ਹਾਂ ਅਤੇ ਕੁੰਡੀ ਬੰਦ ਕਰਕੇ ਨਹਾਉਣ ਲੱਗ ਜਾਂਦੇ ਹਾਂਜੋ ਕੰਮ ਪਹਿਲੀ ਉਦਾਹਰਣ ਵਿੱਚ ਕੋਲਿਆਂ ਨੇ ਬੰਦ ਕਮਰੇ ਵਿੱਚ ਕੀਤਾ ਸੀ, ਉਹੀ ਕੰਮ ਗੈਸ ਗੀਜ਼ਰ ਦੀ ਲਾਟ ਕਰ ਦਿੰਦੀ ਹੈਸਾਰੀ ਆਕਸੀਜਨ ਮੁੱਕ ਜਾਂਦੀ ਹੈ ਅਤੇ ਕਾਰਬਨ ਮੋਨੋਆਕਸਾਇਡ ਸਾਹ ਰਾਹੀਂ ਮਨੁੱਖ ਦੇ ਅੰਦਰ ਜਾ ਕੇ ਮੌਤ ਦਾ ਕਾਰਨ ਬਣਦੀ ਹੈ

ਬਚਾਓ:

1. ਰਾਤ ਸਮੇਂ ਬੰਦ ਕਮਰੇ ਵਿੱਚ ਅੰਗੀਠੀ ਲਾ ਕੇ ਕਦੀ ਨਾ ਸੌਂਵੋਂਜੇਕਰ ਕੁਝ ਸਮੇਂ ਵਾਸਤੇ ਅੰਗੀਠੀ ਅੰਦਰ ਰੱਖਣ ਦੀ ਲੋੜ ਹੈ ਤਾਂ ਦਰਵਾਜ਼ਾ ਜਾਂ ਬਾਰੀਆਂ ਖੁੱਲੀਆਂ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਆਕਸੀਜਨ ਅੰਦਰ ਆਉਂਦੀ ਰਹੇ

2. ਗੈਸ ਗੀਜ਼ਰ ਨੂੰ ਕਦੇ ਬਾਥਰੂਮ ਦੇ ਅੰਦਰ ਨਾ ਲਗਾਓਲੋਕ ਜਦੋਂ ਕਿਤੇ ਗੈਸ ਗੀਜ਼ਰ ਨਾਲ ਹੋਈ ਮੌਤ ਬਾਰੇ ਸੁਣਦੇ ਹਨ ਤਾਂ ਉਹ IPG ਗੈਸ ਵਾਲਾ ਸਿਲੰਡਰ ਬਾਹਰ ਕੱਢ ਦਿੰਦੇ ਹਨਉਹ ਸਮਝਦੇ ਹਨ ਕਿ ਸ਼ਾਇਦ IPG ਗੈਸ ਲੀਕ ਹੋਣ ਨਾਲ ਬਾਥਰੂਮ ਵਿੱਚ ਮੌਤ ਹੋ ਜਾਂਦੀ ਹੈਉਹ IPG ਨੂੰ ਮਾਰੂ ਗੈਸ ਸਮਝ ਲੈਂਦੇ ਹਨ ਅਤੇ ਗੀਜ਼ਰ ਅੰਦਰ ਹੀ ਰਹਿਣ ਦਿੰਦੇ ਹਨਇਸ ਕਰਕੇ ਸਮਝ ਲੈਣਾ ਚਾਹੀਦਾ ਹੈ ਕਿ ਮੌਤ ਦਾ ਕਾਰਨ IPG ਨਹੀਂ ਸਗੋਂ ਗੈਸ ਗੀਜ਼ਰ ਦੀ ਲਾਟ (ਅੱਗ) ਹੈ ਜੋ ਆਕਸੀਜਨ ਖ਼ਤਮ ਕਰ ਦਿੰਦੀ ਹੈਇਸ ਲਈ ਗੈਸ ਗੀਜ਼ਰ ਨੂੰ ਕਦੇ ਵੀ ਬੰਦ ਬਾਥਰੂਮ ਦੇ ਅੰਦਰ ਨਾ ਲਗਾਓ, ਸਗੋਂ ਖੁੱਲ੍ਹੇ ਵਿੱਚ ਲਗਾਓ ਅਤੇ IPG ਸਿਲੰਡਰ ਵੀ ਬਾਹਰ ਹੀ ਰੱਖੋਜੇਕਰ ਗੀਜ਼ਰ ਬਾਹਰ ਹੈ ਤਾਂ ਘਟਨਾ ਨਹੀਂ ਵਾਪਰ ਸਕਦੀਇਹੀ ਅੱਗ ਆਪਣੀ ਰਸੋਈ ਵਿੱਚ ਬਲ ਰਹੀ ਹੁੰਦੀ ਹੈ ਪਰ ਰਸੋਈ ਖੁੱਲ੍ਹੀ ਹੋਣ ਕਰਕੇ ਘਟਨਾ ਨਹੀਂ ਵਾਪਰ ਸਕਦੀਤਾਜ਼ੀ ਆਕਸੀਜਨ ਰਸੋਈ ਅੰਦਰ ਆਉਂਦੀ ਰਹਿੰਦੀ ਹੈ

ਉਪਰੋਕਤ ਜਾਣਕਾਰੀ ਬੱਚਿਆਂ ਨੂੰ ਸਕੂਲ ਵਿੱਚ ਸਵੇਰ ਦੀ ਸਭਾ ਵਿੱਚ ਦੇਣੀ ਬਹੁਤ ਜ਼ਰੂਰੀ ਹੈਆਮ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4659)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਹਰਜਿੰਦਰ ਸਿੰਘ

ਡਾ. ਹਰਜਿੰਦਰ ਸਿੰਘ

Bathinda, Punjab, India.
Phone: (91 - 94173 - 57156)
Email: (pkaurabh@gmail.com)