HarjinderSinghDr8ਇਹ ਸਭ ਨੰਗਾ ਚਿੱਟਾ ਬਾਜ਼ਾਰ ਹੈਜਿਸ ਨੂੰ ਵੇਖ ਕੇ ਸਭ ਅੱਖਾਂ ਮੀਟ ਰਹੇ ਹਨ ਕੀ ਵੱਡੇ-ਵੱਡੇ ਪ੍ਰਾਈਵੇਟ ਹਸਪਤਾਲ ...
(15 ਜਨਵਰੀ 2024)
ਇਸ ਸਮੇਂ ਪਾਠਕ: 390.

 

ਪੰਜਾਬੀਆਂ ਦੀ ਸਿਹਤ ਸੁਰੱਖਿਆ ਲਈ ਬਹੁਤ ਜ਼ਿਆਦਾ ਮੈਡੀਕਲ ਹਸਪਤਾਲਾਂ ਦੀ ਲੋੜ ਹੈ
ਜਾਂ ਭੋਜਨ ਅਤੇ ਦਵਾਈਆਂ ਟੈੱਸਟ ਕਰਨ ਦੀਆਂ ਪ੍ਰਯੋਗਸ਼ਾਲਾਵਾਂ ਦੀ
?


ਪੰਜਾਬ ਦਾ ਨਾਮ ਜਦੋਂ ਦੁਨੀਆਂ ਵਿੱਚ ਕਿਤੇ ਵੀ ਲਿਆ ਜਾਂਦਾ ਹੈ ਤਾਂ ਇੱਕ ਫਿਲਮ ਅੱਖਾਂ ਸਾਹਮਣੇ ਆ ਜਾਂਦੀ ਹੈ ਕਿ ਪੰਜਾਬ ਕਿਹੋ ਜਿਹਾ ਸੀ
? ਜਿਸ ਵਿੱਚ ਖੁੱਲ੍ਹਾ ਸੁਭਾਅ, ਖੁੱਲ੍ਹਾ ਖਾਣ-ਪੀਣ ਅਤੇ ਵਧੀਆ ਸੱਭਿਆਚਾਰ ਨਜ਼ਰ ਆਉਂਦਾ ਸੀ ਜਦੋਂ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਉੱਚੇ ਲੰਬੇ ਗੱਭਰੂ ਅਤੇ ਮੁਟਿਆਰਾਂ ਜਿਹੜੇ ਸੁਹਣੀ ਸਿਹਤ ਦੇ ਮਾਲਕ ਸਨ ਨਜ਼ਰ ਆਉਂਦੇ ਸਨ, ਪਰ ਅੱਜ ਦੇ ਪੰਜਾਬ ਵਿੱਚ ਉਹ ਸਾਰੀਆਂ ਚੀਜ਼ਾਂ ਗਾਇਬ ਹਨ ਜਦੋਂ ਕੇ ਪੰਜਾਬ ਵਿੱਚ ਪੰਜਾਬੀਆਂ ਦੀ ਸਿਹਤ ਲਈ ਨਿੱਤ ਨਵੇਂ ਹਸਪਤਾਲ ਉਸਾਰਨ ਦੀਆਂ ਗੱਲਾਂ ਹੋ ਰਹੀਆਂ ਹਨ ਅਤੇ ਕੁਝ ਕੁ ਪ੍ਰਾਈਵੇਟ ਅਦਾਰੇ ਪੰਜ ਤਾਰਾ ਹੋਟਲਾਂ ਵਰਗੀਆਂ ਇਮਾਰਤਾਂ ਬਣਾਈ ਬੈਠੇ ਲੋਕਾਂ ਦਾ ਇਲਾਜ ਕਰ ਰਹੇ ਹਨ ਜਿਨ੍ਹਾਂ ਬਾਰੇ ਕਿਸੇ ਹੋਰ ਲੇਖ ਵਿੱਚ ਜ਼ਿਕਰ ਕਰਾਂਗੇ

ਨਵੀਆਂ-ਨਵੀਆਂ ਮਸ਼ੀਨਾਂ ਦੀ ਖੋਜ ਹੋ ਰਹੀ ਹੈ ਅਤੇ ਨਵੇਂ-ਨਵੇਂ ਟੈਸਟ ਹੋ ਰਹੇ ਹਨ ਪਰ ਸਿਹਤ ਹਰ ਰੋਜ਼ ਨਵੀਆਂ-ਨਵੀਆਂ ਬਿਮਾਰੀਆਂ ਦੀ ਸ਼ਿਕਾਰ ਹੋ ਰਹੀ ਹੈ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਦੀ ਭਰਮਾਰ ਹੋ ਰਹੀ ਹੈ ਪਿਛਲੇ ਕੁਝ ਸਮੇਂ ਤੋਂ ਕੈਂਸਰ ਅਤੇ ਹੋਰ ਘਾਤਕ ਬਿਮਾਰੀਆਂ ਨੇ ਮਨੁੱਖੀ ਸਿਹਤ ਨੂੰ ਘੇਰ ਲਿਆ ਹੈ ਸਰਕਾਰ ਨੇ ਆਮ ਆਦਮੀ ਕਲੀਨਕ ਬਣਾ ਦਿੱਤੇ ਹਨ ਇਹ ਚੰਗੀ ਗੱਲ ਹੈ ਪਰ ਆਮ ਆਦਮੀ ਬਿਮਾਰੀਆਂ ਦਾ ਸ਼ਿਕਾਰ ਕਿਉਂ ਹੋ ਰਿਹਾ ਹੈ, ਕਿਸੇ ਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਇਸ ਲਿਖਤ ਵਿੱਚ ਆਪਾਂ ਇਸ ਵਿਸ਼ੇ ’ਤੇ ਵਿਚਾਰ ਕਰਾਂਗੇ ਰੋਗ ਬੜਤਾ ਗਿਆ ਜਿਓਂ-ਜਿਓਂ ਦਵਾ ਦੀ! ਘਰਾਂ ਦਾ ਬੱਜਟ ਰੋਟੀ ਉੱਪਰ ਘੱਟ ਪਰ ਦਵਾਈਆਂ ਉੱਪਰ ਖਰਚਾ ਵਧ ਰਿਹਾ ਹੈ ਹੁਣ ਆਪਾਂ ਵਿਚਾਰ ਕਰਦੇ ਹਾਂ ਕਿ ਇਹ ਨੌਬਤ ਆਈ ਕਿਉਂ ਅਤੇ ਇਸ ਉੱਪਰ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ?

ਮਨੁੱਖ ਜਦੋਂ ਪਹਿਲਾ ਸਾਹ ਇਸ ਧਰਤੀ ’ਤੇ ਲੈਂਦਾ ਹੈ ਤਾਂ ਸਭ ਤੋਂ ਪਹਿਲਾ ਉਸ ਨੂੰ ਦੁੱਧ ਦੀ ਜ਼ਰੂਰਤ ਪੈਂਦੀ ਹੈ ਦੁੱਧ ਜਾਂ ਸ਼ਹਿਦ ਸਭ ਤੋਂ ਪਹਿਲਾਂ ਮੂੰਹ ’ਤੇ ਲਗਾਇਆ ਜਾਂਦਾ ਹੈ, ਇੱਥੋਂ ਹੀ ਕਹਾਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀ DDT, BHC ਅਸੀਂ ਕਣਕ ਵਿੱਚ ਪਾਉਂਦੇ ਸੀ ਅਤੇ ਉਹ ਕਣਕ ਖਾਂਦੇ ਸੀ, ਮਾਵਾਂ ਦੇ ਦੁੱਧ ਦੇ ਵਿੱਚ ਉਸ ਦੇ ਕਣ ਆਉਣ ਲੱਗ ਗਏ ਸਨ, ਜੋ ਬਹੁਤ ਦੇਰ ਬਾਅਦ ਪਤਾ ਲੱਗਿਆ ਉਸ ਤੋਂ ਬਾਅਦ ਉਸ ਦਵਾਈ ’ਤੇ ਰੋਕ ਲਾ ਦਿੱਤੀ ਗਈ ਪਰ ਅੱਜ ਵੀ ਉਹ ਦਵਾਈ ਬਜਾਰਾਂ ਵਿੱਚੋਂ ਮਿਲ ਜਾਂਦੀ ਹੈ ਇੱਥੋਂ ਹੀ ਮਨੁੱਖੀ ਸਿਹਤ ਨਾਲ ਖਿਲਵਾੜ ਸ਼ਰੂ ਹੁੰਦਾ ਹੈ ਅੱਜ ਕੱਲ੍ਹ ਬੱਚੇ ਓਪਰੇ ਦੁੱਧ ਉੱਪਰ ਜ਼ਿਆਦਾ ਪਲਦੇ ਹਨ। ਸੋ ਦੁੱਧ ਮਨੁੱਖ ਦੀ ਸੰਪੂਰਨ ਖੁਰਾਕ ਮੰਨੀ ਜਾਂਦੀ ਹੈ ਚਿੱਟੇ ਦੁੱਧ ਦਾ ਕਾਲਾ ਕਾਰੋਬਾਰ ਤੁਸੀਂ ਅਖਬਾਰਾਂ ਵਿੱਚ ਆਮ ਪੜ੍ਹਦੇ ਹੋ ਹੁਣੇ-ਹੁਣੇ ਪਿਛਲੀ ਦੀਵਾਲੀ ਤੋਂ ਪਹਿਲਾ ਦੁੱਧ ਅਤੇ ਦੁੱਧ ਤੋਂ ਬਣੇ ਪ੍ਰੌਡਕਟਸ ਦੇ ਸੈਂਪਲ ਲਏ ਗਏ ਤੱਥ ਹੈਰਾਨੀਜਨਕ ਹਨ, ਪਨੀਰ ਦੇ ਸੈਂਪਲ 51.1%, ਦੁੱਧ ਦੇ 41%, ਖੋਏ ਦੇ 30%, ਮਠਿਆਈਆਂ ਜੋ ਖੋਏ ਤੋਂ ਬਣਦੀਆਂ ਹਨ 20% ਸੈਂਪਲ ਫੇਲ ਹੋਏ ਹਨ ਇਹ ਜ਼ਹਿਰ ਰੂਪੀ ਮਠਿਆਈ ਹਜ਼ਾਰਾਂ ਲੋਕਾਂ ਦੇ ਅੰਦਰ ਜਾ ਚੁੱਕੀ ਹੈ ਹੈਰਾਨੀਜਨਕ ਗੱਲ ਇਹ ਹੈ ਕਿ ਸਿਲਵਰ ਪੇਪਰ ਜੋ ਮਠਿਆਈਆਂ ਉੱਪਰ ਚਾਂਦੀ ਦਾ ਵਰਕ ਕਹਿ ਕੇ ਲਗਾਇਆ ਜਾਂਦਾ ਹੈ ਅਤੇ ਗ੍ਰਾਹਕ ਨੂੰ ਗੁਮਰਾਹ ਕੀਤਾ ਜਾਂਦਾ ਹੈ, ਉਹ ਵੀ ਨਕਲੀ ਹੈ ਜੋ ਪੰਜਾਬ ਵਿੱਚ ਕੈਂਸਰ ਰੋਗ ਦਾ ਵੱਡਾ ਕਾਰਨ ਬਣ ਰਿਹਾ ਹੈ ਹੁਣ ਇਹਨਾਂ ਦੋਸ਼ੀਆਂ ਨੂੰ ਕਿੰਨੀ ਸਜ਼ਾ ਅਤੇ ਕਿੰਨੇ ਸਮੇਂ ਬਾਅਦ ਮਿਲਦੀ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ

ਪੰਜਾਬ ਵਿੱਚ ਦੁੱਧ ਦੇ ਰੋਜ਼ਾਨਾ ਉਤਪਾਦਨ ਨਾਲੋਂ ਵਰਤੋਂ ਚਾਰ ਗੁਣਾ ਵੱਧ ਦੀ ਹੋ ਰਹੀ ਹੈ, ਇਹ ਬਾਕੀ ਦਾ ਦੁੱਧ ਕਿੱਥੋਂ ਆ ਰਿਹਾ ਹੈ? ਨਕਲੀ ਦੁੱਧ, ਨਕਲੀ ਪਨੀਰ, ਨਕਲੀ ਘਿਓ ਅਤੇ ਨਕਲੀ ਮਹਿੰਗੀਆਂ ਮਠਿਆਈਆਂ ਦੁਕਾਨਾਂ ’ਤੇ ਆਮ ਮਿਲ ਰਹੀਆਂ ਹਨ ਸੰਬੰਧਤ ਮਹਿਕਮਾ ਅਤੇ ਸਰਕਾਰ ਇਸ ਪ੍ਰਤੀ ਜਵਾਬਦੇਹ ਹੈ ਪਰ ਦੀਵਾਲੀ ਤੋਂ 15 ਦਿਨ ਪਹਿਲਾਂ ਖੂਬ ਚੈੱਕ ਕੀਤਾ ਜਾਂਦਾ ਹੈ ਪਰ ਬਾਅਦ ਵਿੱਚ ਨਾ ਕਿਸੇ ਨੂੰ ਸਜ਼ਾ ਅਤੇ ਨਾ ਹੀ ਕਿਸੇ ਦੇ ਕੇਸ ਦਾ ਪਤਾ ਲਗਦਾ ਹੈ ਇਹ ਚੈਕਿੰਗ ਲਗਾਤਾਰ ਹੋਣੀ ਚਾਹੀਦੀ ਹੈ ਨਾ ਕਿ ਤਿਓਹਾਰਾਂ ਤੋਂ ਪਹਿਲਾਂ ਕਾਨੂੰਨ ਮੁਤਾਬਿਕ ਕਈ ਇਮਾਨਦਾਰ ਅਫਸਰ ਸਿਰੇ ਤਕ ਪਹੁੰਚ ਵੀ ਜਾਣ ਤਾਂ ਸਜ਼ਾ ਵਿੱਚ 5 ਹਜ਼ਾਰ ਜਾਂ 10 ਹਜ਼ਾਰ ਰੁਪਏ ਜੁਰਮਾਨਾ ਹੋ ਜਾਂਦਾ ਹੈ ਮਨੁੱਖ ਨੂੰ ਘਟੀਆ, ਨਕਲੀ ਖੁਰਾਕ ਮੁਹਈਆ ਕਰਵਾਉਣ ਵਾਲੇ ਦੋਸ਼ੀ ਨੂੰ ਵੀ ਇਹ ਸਜ਼ਾ ਸੁਣ ਕੇ ਹਾਸਾ ਆਉਂਦਾ ਹੋਵੇਗਾ ਕਿਉਂਕਿ ਉਹ ਇਸ ਕਾਲੇ ਕਾਰੋਬਾਰ ਵਿੱਚੋਂ 10 ਕਰੋੜ ਕਮਾ ਚੁੱਕਾ ਹੁੰਦਾ ਹੈ

ਹੁਣ ਆਪਾਂ ਬਾਕੀ ਖੁਰਾਕ ਪਦਾਰਥਾਂ ਦੀ ਗੱਲ ਕਰਦੇ ਹਾਂ ਸਬਜ਼ੀਆਂ ਅਤੇ ਅਨਾਜ ਅੱਜ ਸਾਡੀ ਖੁਰਾਕ ਦਾ ਹਿੱਸਾ ਹਨ ਪਰ ਤੁਸੀਂ ਹੈਰਾਨ ਹੋਵੋਗੇ ਕਿ ਇਸਦੇ ਨਾਲ-ਨਾਲ ਫਰਟੇਲਾਈਜ਼ਰ ਜਿਵੇਂ ਕਿ ਯੂਰੀਆ, nsecticide ਅਤੇ Pesticide ਜਿਨ੍ਹਾਂ ਦੀ ਲੋੜ ਨਾਲੋਂ ਵੱਧ ਮਾਤਰਾ ਦਾ ਉਪਯੋਗ ਵੀ ਸਾਡੀ ਖੁਰਾਕ ਦਾ ਹਿੱਸਾ ਬਣ ਚੁੱਕਾ ਹੈ ਤਾਜ਼ੀ ਸਬਜ਼ੀ ਵਿੱਚ ਇਹਨਾਂ ਦੀ ਮਾਤਰਾ ਕਈ ਗੁਣਾ ਵੱਧ ਹੈ ਹਰੇਕ ਦਵਾਈ ਉੱਪਰ ਹਦਾਇਤਾਂ ਹਨ ਕਿ ਇਸਦੀ ਸਪਰੇਅ ਕਰਨ ਤੋਂ ਬਾਅਦ ਇਸ ਸਬਜ਼ੀ ਦਾ ਇਸਤੇਮਾਲ ਤਿੰਨ ਦਿਨ ਜਾਂ ਚਾਰ ਦਿਨ ਨਹੀਂ ਕਰਨਾ ਪਰ ਸਾਡੇ ਵੀਰ ਰਾਤ ਨੂੰ ਸਪਰੇਅ ਕਰ ਕੇ ਅਗਲੇ ਦਿਨ ਸਵੇਰੇ ਮੰਡੀ ਵਿੱਚ ਲੈ ਆਉਂਦੇ ਹਨ ਜੋ ਕਿ ਉਸ ਦਿਨ ਹੀ ਸਾਡੀਆਂ ਰਸੋਈਆਂ ਦਾ ਸ਼ਿੰਗਾਰ ਬਣ ਜਾਂਦੀ ਹੈ ਅਤੇ ਅਸੀਂ ਲਗਾਤਾਰ ਕੈਂਸਰ ਵਰਗੀਆਂ ਅਤੇ ਪੇਟ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ ਕੀੜੇ ਮਾਰ ਦਵਾਈਆਂ ਦਾ ਔਸਤ ਹਰ ਹਫ਼ਤੇ ਇੱਕ ਸੈਂਪਲ ਫੇਲ ਹੋ ਰਿਹਾ ਹੈ ਪਿਛਲੇ ਸਾਲ 54 ਸੈਂਪਲ ਫੇਲ ਹੋਏ ਹਨ ਅਤੇ ਘਟੀਆ (ਜ਼ਹਿਰ ਵੀ ਅਸਲੀ ਨਹੀਂ) ਜ਼ਹਿਰ ਵੀ ਲੱਖਾਂ ਲੋਕਾਂ ਅੰਦਰ ਜਾ ਚੁੱਕਾ ਹੈ ਜਿੱਥੇ ਜ਼ਹਿਰ ਵੀ ਨਕਲੀ ਮਿਲਦਾ ਹੈ, ਉੱਥੇ ਚੰਗੀ ਸਿਹਤ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ?

ਨਕਲੀ ਅਤੇ ਘਟੀਆ ਦਵਾਈਆਂ ਦਾ ਕਾਰੋਬਾਰ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ ਪਿਛਲੇ ਸਮੇਂ ਵਿੱਚ ਮੈਨੂੰ ਇੱਕ ਯੂਰੀਆ ਬਣਾਉਣ ਵਾਲੀ ਫੈਕਟਰੀ ਵਿੱਚ ਜਾਣ ਦਾ ਮੌਕਾ ਮਿਲਿਆ ਉਸ ਵੇਲੇ ਝੋਨੇ ਦਾ ਸੀਜ਼ਨ ਸੀ ਅਤੇ ਯੂਰੀਆ ਦੀ ਕਿੱਲਤ ਆ ਰਹੀ ਸੀ ਮੇਰੇ ਨਾਲ ਵਾਲੇ ਸੱਜਣ ਦੀ ਸ਼ਿਕਾਇਤ ਸੀ ਕਿ ਯੂਰੀਆ ਨਹੀਂ ਮਿਲ ਰਹੀ ਪਰ ਫੈਕਟਰੀ ਮੈਨੇਜਰ ਨੇ ਦੱਸਿਆ ਕਿ ਪੰਜਾਬ ਨੂੰ ਜਿੰਨੀ ਯੂਰੀਆ ਦੀ ਜ਼ਰੂਰਤ ਸੀ ਉਹ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਸਪਲਾਈ ਕਰ ਚੁੱਕੇ ਹਾਂ ਬਲਕਿ ਆਉਣ ਵਾਲੀ ਕਣਕ ਦੀ ਫ਼ਸਲ ਲਈ ਵੀ ਲੋੜੀਂਦੀ ਸਪਲਾਈ ਹੋ ਚੁੱਕੀ ਹੈ ਪਰ ਘਾਟ ਕਿਉਂ ਹੈਂ? ਕਾਰਣ ਦੱਸਿਆ ਕਿ ਜਿੱਥੇ ਕਿਸਾਨ ਨੂੰ ਇੱਕ ਬੋਰੀ ਦੀ ਜ਼ਰੂਰਤ ਹੈ ਉੱਥੇ ਤਿੰਨ ਬੋਰੀਆਂ ਪਾਈਆਂ ਜਾ ਰਹੀਆਂ ਹਨ, ਜਿਸ ਕਾਰਣ ਆਲੂ ਆਦਿਕ ਫਸਲਾਂ ਵਿੱਚ ਵੱਧ ਯੂਰੀਆ ਆ ਰਹੀ ਹੈ ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ ਮਾਹਿਰ ਨੇ ਦੱਸਿਆ ਕਿ ਯੂਰੀਆ ਦੀ ਇੱਕ ਬੋਰੀ ਉੱਤੇ 1700-1800 ਰੁਪਏ ਦੀ ਸਬਸਿਡੀ ਹੈ ਯੂਰੀਆ ’ਤੇ ਸਬਸਿਡੀ ਅਤੇ ਵੱਧ ਝਾੜ ਲੈਣ ਦੇ ਲਾਲਚ ਕਾਰਣ ਯੂਰੀਆ ਦੀ ਘਾਟ ਪੈਦਾ ਹੋ ਰਹੀ ਹੈ ਇੱਥੇ ਜੇ ਮੈਂ ਇਹ ਕਹਾਂ ਕਿ ਯੂਰੀਆ ਤੇ ਸਬਸਿਡੀ ਬੰਦ ਹੋ ਜਾਣੀ ਚਾਹੀਦੀ ਹੈ ਤਾਂ ਇਹ ਕਿਸਾਨਾਂ ਲਈ ਬੇਇੰਨਸਾਫੀ ਹੋਵੇਗੀ ਪਰ ਕਿਸਾਨਾਂ ਨੂੰ ਉਪਰੋਕਤ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਇਹ ਤਾਂ ਸਿਰਫ਼ ਇੱਕ ਉਦਾਹਰਣ ਹੈ, ਬਜ਼ਾਰਾਂ ਵਿੱਚ ਪਤਾ ਨਹੀਂ ਕੀ ਕੁਝ ਹੋ ਰਿਹਾ ਹੈ

ਇਸ ਤੋਂ ਇਲਾਵਾ ਬਜ਼ਾਰਾਂ ਵਿੱਚ ਮਿਲਦੇ ਕੋਲਡ ਡਰਿੰਕਸ, ਸੌਫਟ ਡਰਿੰਕਸ, ਦਾਲਾਂ, ਪੀਸਿਆ ਹੋਇਆ ਸਮਾਨ, ਸਭ ਦਾ ਬਾਬਾ ਆਲਮ ਨਿਰਾਲਾ ਹੀ ਹੈ, ਜੋ ਮਨੁੱਖੀ ਸਿਹਤ ਲਈ ਘਾਤਕ ਸਿੱਧ ਹੋ ਰਿਹਾ ਹੈ ਘਟੀਆ ਅਤੇ ਨਕਲੀ ਸ਼ਰਾਬ ਨਾਲ ਇਕੱਲੇ ਤਰਨ-ਤਾਰਨ ਜ਼ਿਲ੍ਹੇ ਵਿੱਚ 150 ਮੌਤਾਂ ਹੋ ਗਈਆਂ ਸਨ ਪਰ ਸਜ਼ਾ ਕਿਸੇ ਨੂੰ ਵੀ ਨਹੀਂ ਮਿਲੀ

ਹੁਣ ਆਪਾਂ ਵਿਚਾਰ ਕਰੀਏ ਕਿ ਇਹਨਾਂ ਤੋਂ ਛੁਟਕਾਰਾ ਕਿਵੇਂ ਮਿਲੇ? ਕੀ ਮੌਕੇ ਦੀ ਸਰਕਾਰ ਜਾਂ ਸਿਹਤ ਮੰਤਰੀ ਨੂੰ ਪਤਾ ਨਹੀਂ ਕਿ ਇਹ ਸਭ ਕੁਝ ਹੋ ਰਿਹਾ ਹੈ? ਕੀ ਸਰਕਾਰ ਜਾਂ ਸਿਹਤ ਮੰਤਰੀ ਹਿੱਕ ਥਾਪੜ ਕੇ ਕਹਿ ਸਕਦੇ ਹਨ ਕਿ ਸਭ ਠੀਕ ਹੋ ਰਿਹਾ ਹੈ? ਇਹ ਸਭ ਨੰਗਾ ਚਿੱਟਾ ਬਾਜ਼ਾਰ ਹੈ, ਜਿਸ ਨੂੰ ਵੇਖ ਕੇ ਸਭ ਅੱਖਾਂ ਮੀਟ ਰਹੇ ਹਨ ਕੀ ਵੱਡੇ-ਵੱਡੇ ਪ੍ਰਾਈਵੇਟ ਹਸਪਤਾਲ ਬਣਾ ਕੇ ਸਿਹਤ ਠੀਕ ਹੋ ਜਾਵੇਗੀ? ਜੇਕਰ ਡੀਜ਼ਲ ਜਾਂ ਪੈਟਰੌਲ ਗੱਡੀ ਵਿੱਚ ਗਲਤ ਪੈਂਦਾ ਹੈ ਤਾਂ ਗੱਡੀ ਵਿੱਚ ਕੋਈ ਨਾ ਕੋਈ ਨੁਕਸ ਪੈਦਾ ਹੁੰਦਾ ਹੀ ਰਹੇਗਾ ਤੇ ਗੱਡੀ ਮਕੈਨਿਕ ਕੋਲ ਹੀ ਰਹੇਗੀ ਜਦੋਂ ਗੱਡੀ ਦੀ ਖੁਰਾਕ ਪੈਟਰੋਲ ਜਾਂ ਡੀਜ਼ਲ ਸਹੀ ਪਵੇਗਾ ਤਾਂ ਗੱਡੀ ਨੂੰ ਮਕੈਨਿਕ ਕੋਲ ਲੈ ਕੇ ਜਾਣ ਦੀ ਘੱਟ ਜਾਂ ਨਾ ਮਾਤਰ ਜ਼ਰੂਰਤ ਪਵੇਗੀ ਇਹੀ ਹਾਲ ਮਨੁੱਖੀ ਸਰੀਰ ਦਾ ਹੈ, ਜਿੰਨੀ ਦੇਰ ਖੁਰਾਕ ਸਹੀ ਨਹੀਂ ਹੋਵੇਗੀ ਉੰਨੀ ਦੇਰ ਡਾਕਟਰਾਂ ਦੀ ਲੋੜ ਵਧਦੀ ਰਹੇਗੀ ਇੱਥੇ ਇਲਾਜ ਨਾਲੋਂ ਜ਼ਿਆਦਾ ਸਾਵਧਾਨੀ ਦੀ ਜ਼ਰੂਰਤ ਹੈ ਹੱਲ ਕਿਵੇਂ ਹੋਵੇ?

1. ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਦੀ ਹਰ ਰੋਜ਼ ਸਖ਼ਤ ਚੈਕਿੰਗ ਹੋਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਮਿਸਾਲੀ ਸਜ਼ਾ ਦਿੱਤੀ ਜਾਵੇ ਮੌਜੂਦਾ ਕਾਨੂੰਨ ਵਿੱਚ ਸਜ਼ਾ ਦੀ ਵਿਵਸਥਾ ਹਾਸੋਹੀਣੀ ਹੈ 10 ਸਾਲ ਕੇਸ ਚੱਲਦਾ ਰਹਿੰਦਾ ਹੈ, ਉਸ ਤੋਂ ਬਾਅਦ ਇੱਕ ਮਹੀਨੇ ਦੀ ਸਜ਼ਾ ਜਾਂ 2 ਹਜ਼ਾਰ ਰੁਪਏ ਜੁਰਮਾਨਾ ਕਰ ਦਿੱਤਾ ਜਾਂਦਾ ਹੈ ਜਦੋਂ ਕਿ ਦੋਸ਼ੀ ਲੱਖਾਂ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਚੁੱਕਾ ਹੁੰਦਾ ਹੈ ਅਤੇ ਫਿਰ ਵੀ ਉਸਦਾ ਕਾਲ਼ਾ ਕਾਰੋਬਾਰ ਨਿਰੰਤਰ ਜਾਰੀ ਰਹਿੰਦਾ ਹੈ ਕਿਸੇ ਨੂੰ ਘਟੀਆ ਚੀਜ਼ ਖਾਣ ਵਾਸਤੇ ਦੇਣੀ Attempted Murder ਦੇ ਬਰਾਬਰ ਹੈ

2. ਇਸ ਵੇਲੇ ਸਾਰੇ ਪੰਜਾਬ ਦੇ ਖਾਣ ਵਾਲੇ ਪਦਾਰਥਾਂ ਦੇ ਨਮੂਨੇ ਅਤੇ ਡਰੱਗਜ਼ ਦੇ ਨਮੂਨੇ ਸਿਰਫ਼ ਪੰਜਾਬ ਦੀ ਇਕਲੌਤੀ ਲੈਬ ਖਰੜ ਵਿੱਚ ਜਾਂਦੇ ਹਨ, ਜਿੱਥੇ ਮਹੀਨਿਆਂ ਬੱਧੀ ਉਸ ਦਾ ਨਤੀਜਾ ਨਹੀਂ ਮਿਲਦਾ ਅਤੇ ਉਸ ਵੇਲੇ ਤਕ ਕੁਝ ਨਾ ਕੁਝ ਹੋ ਚੁੱਕਾ ਹੁੰਦਾ ਹੈ

3. ਹਰ ਤਰ੍ਹਾਂ ਦੀ ਖੁਰਾਕ ਨੂੰ ਚੈੱਕ ਕਰਨ ਵਾਸਤੇ ਤਹਿਸੀਲ ਪੱਧਰ ’ਤੇ ਇੱਕ ਲੈਬ ਮੌਜੂਦ ਹੋਵੇ ਅਤੇ ਹਰੇਕ ਆਦਮੀ ਨੂੰ ਇਹ ਹੱਕ ਹੋਵੇ ਕਿ ਉਹ ਆਪਣੇ ਖਾਦ ਪਦਾਰਥ ਪ੍ਰਾਈਵੇਟ ਫੀਸ ਦੇ ਕੇ ਚੈੱਕ ਕਰਵਾ ਸਕੇ ਉਸ ਨੂੰ ਵੀ ਪਤਾ ਲੱਗ ਸਕੇ ਕਿ ਉਹ ਕੀ ਖਾ ਰਿਹਾ ਹੈ ਅਤੇ ਉਹ ਆਪਣੀ ਲੋੜੀਂਦੀ ਸ਼ਿਕਾਇਤ ਵੀ ਦਰਜ਼ ਕਰਵਾ ਸਕੇ ਜੇਕਰ ਹਰ ਮੋੜ ’ਤੇ ਮਨੁੱਖੀ ਖੂਨ ਨੂੰ ਚੈੱਕ ਕਰਨ ਦੀਆਂ ਲੈਬਾਂ ਖੁੱਲ੍ਹ ਸਕਦੀਆਂ ਹਨ ਤਾਂ ਖੁਰਾਕ ਦੀਆਂ ਕਿਉਂ ਨਹੀਂ? ਕੀ ਖੂਨ ਟੈੱਸਟ ਕਰਵਾਉਣ ਨਾਲੋਂ ਖੁਰਾਕ ਨੂੰ ਟੈੱਸਟ ਕਰਵਾਉਣਾ ਬਿਹਤਰ ਨਹੀਂ?

4. ਸਿਹਤ ਵਿਭਾਗ ਵਿੱਚ ਲੋੜੀਂਦਾ ਸਟਾਫ ਪੂਰਾ ਕੀਤਾ ਜਾਵੇ ਮੌਜੂਦਾ ਸਮੇਂ ਜ਼ਿਲ੍ਹਾ ਪੱਧਰ ’ਤੇ ਇੱਕ Food Safety Officer ਅਤੇ 1 ਜਾਂ 2 ਡਰੱਗ ਇੰਸਪੈਕਟਰ ਹਨ, ਜਿਨ੍ਹਾਂ ਦੀ ਗਿਣਤੀ ਵਧਾਈ ਜਾਵੇ ਤਾਂ ਜੋ ਉਹ ਸਹੀ ਤਰੀਕੇ ਨਾਲ ਕੰਮ ਕਰ ਸਕਣ ਸਰਕਾਰ ਅਫਸਰਾਂ ਦਾ ਸਾਥ ਦੇਵੇ ਨਾ ਕਿ ਉਹਨਾਂ ਦੇ ਕੰਮ ਵਿੱਚ ਰੁਕਾਵਟ ਬਣੇ ਪਿਛਲੇ ਸਮੇਂ ਸਾਡੀ ਬੱਦੀ ਦੀ ਫੈਕਟਰੀ ਤੋਂ ਬਣਿਆ ਇੱਕ ਸਿਰਪ ਮੌਤਾਂ ਦਾ ਕਾਰਨ ਬਣਿਆ ਉਹ ਸਿਰਪ ਉਸ ਦੇਸ਼ ਵਿੱਚ ਕਿਵੇਂ ਪਹੁੰਚ ਗਿਆ, ਜਦਕਿ ਸਾਡੇ ਦੇਸ਼ ਵਿੱਚ ਉਹ ਬੈਨ ਸੀ ਕੀ ਸੰਬੰਧਿਤ ਕੰਪਨੀ ਜਾਂ ਅਧਿਕਾਰੀਆਂ ਨੂੰ ਕੋਈ ਸਜ਼ਾ ਮਿਲੇਗੀ?

5. ਇੱਕ ਹੋਰ ਧਿਆਨ ਦੇਣ ਵਾਲੀ ਗੱਲ ਹੈ ਕਿ ਜੇਕਰ ਕਿਸੇ ਕੰਪਨੀ ਬੇਸਡ ਪੈਕਡ ਫੂਡ ਜਾਂ ਦਵਾਈ ਦਾ ਸੈਂਪਲ ਫੇਲ ਹੁੰਦਾ ਹੈ ਤਾਂ ਉਹ ਕੰਪਨੀ ਸਜ਼ਾ ਦੀ ਹੱਕਦਾਰ ਹੈ ਨਾ ਕਿ ਦੁਕਾਨਦਾਰ ਦੁਕਾਨਦਾਰ ਕੋਲ ਇਸ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਕਿ ਉਹ ਦਵਾਈ ਚੈੱਕ ਕਰ ਕੇ ਲੈ ਸਕੇ ਇੱਥੇ ਦੋਸ਼ੀ ਕੰਪਨੀ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਨਾ ਕਿ ਛੋਟੇ ਦੁਕਾਨਦਾਰ ਨੂੰ ਹਾਂ ਖੁੱਲ੍ਹੀ ਹੋਈ ਚੀਜ਼ ਦਾ ਜ਼ਿੰਮੇਵਾਰ ਦੁਕਾਨਦਾਰ ਨੂੰ ਠਹਿਰਾਇਆ ਜਾ ਸਕਦਾ ਹੈ

6. ਆਜ਼ਾਦ ਦੇਸ਼ ਵਿੱਚ ਸਾਡਾ ਇਹ ਹੱਕ ਹੈ ਕਿ ਪੈਸਾ ਖ਼ਰਚ ਕੇ ਅਸੀਂ ਜੋ ਖਾ ਰਹੇ ਹਾਂ, ਉਹ ਸਾਫ਼ ਸੁਥਰਾ ਹੋਵੇ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਸਟਾਫ ਅਤੇ ਪ੍ਰਯੋਗਸ਼ਾਲਾਵਾਂ ਹਰ ਆਦਮੀ ਦੀ ਪਹੁੰਚ ਵਿੱਚ ਹੋਣ ਬਾਅਦ ਵਿੱਚ ਮਹਿੰਗੇ ਖੂਨ ਟੈਸਟ ਕਰਵਾਉਣ ਵਾਲੇ ਆਪਣੀ ਖੁਰਾਕ ਨੂੰ ਹੀ ਪਹਿਲਾ ਟੈੱਸਟ ਕਰਵਾ ਸਕਣ ਤਾਂ ਚੰਗੇ ਨਤੀਜੇ ਮਿਲ ਸਕਦੇ ਹਨ

7. ਮੇਰਾ ਇਹ ਲਿਖਣ ਦਾ ਮਤਲਬ ਹਰਗਿਜ਼ ਨਹੀਂ ਕਿ ਨਵੇਂ ਮੈਡੀਕਲ ਕਾਲਜ ਜਾਂ ਹਸਪਤਾਲ ਨਾ ਖੋਲ੍ਹੇ ਜਾਣ, ਸਾਨੂੰ ਉਹਨਾਂ ਦੀ ਵੀ ਲੋੜ ਹੈ ਪਰ ਜੇਕਰ ਉੱਪਰਲੇ ਮੁਢਲੇ ਮੁੱਦੇ ’ਤੇ ਵਿਚਾਰ ਕੀਤਾ ਜਾਵੇ ਤਾਂ ਡਾਕਟਰਾਂ ਅਤੇ ਦਵਾਈਆਂ ਦੀਆਂ ਜ਼ਰੂਰਤਾਂ ਬਹੁਤ ਹੱਦ ਤਕ ਘੱਟ ਹੋ ਜਾਣਗੀਆਂ ਲੋਕਾਂ ਦੀ ਸਿਹਤ ਅਤੇ ਪੈਸਾ ਬਰਬਾਦ ਨਹੀਂ ਹੋਵੇਗਾ

ਉਪਰੋਕਤ ਲੇਖ ਲਿਖਣ ਤੋਂ ਉਪਰੰਤ ਇਹ ਫ਼ੈਸਲਾ ਮੈਂ ਪਾਠਕਾਂ ਤੇ ਛੱਡਦਾ ਹਾਂ ਕਿ ਪੰਜਾਬ ਨੂੰ ਵੱਧ ਦਵਾਈਆਂ ਜਾਂ ਹਸਪਤਾਲਾਂ ਦੀ ਲੋੜ ਹੈ ਜਾਂ ਭੋਜਨ ਅਤੇ ਦਵਾਈਆਂ ਨੂੰ ਟੈੱਸਟ ਕਰਵਾਉਣ ਦੀਆਂ ਲੈਬੌਰਟਰੀਆਂ ਦੀ?

ਅਕਾਲ ਪੁਰਖ਼ ਸਹਾਈ ਹੋਣ ਅਤੇ ਸਰਕਾਰ ਇਸ ਵੱਲ ਕਦਮ ਚੁੱਕੇ ਪੰਜਾਬ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਾ ਹੋਇਆ ਤੁਹਾਡਾ ਸ਼ੁਭਚਿੰਤਕ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4633)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਹਰਜਿੰਦਰ ਸਿੰਘ

ਡਾ. ਹਰਜਿੰਦਰ ਸਿੰਘ

Bathinda, Punjab, India.
Phone: (91 - 94173 - 57156)
Email: (pkaurabh@gmail.com)