SurinderSTej7ਇਨ੍ਹਾਂ ਛੋਟੀਆਂ ਪਰ ਭਾਵਪੂਰਤ ਚਾਰ ਮੁਲਾਕਾਤਾਂ ਨੇ ਜਿੱਥੇ ਮੈਨੂੰ ਸ੍ਰੀ ਰਤਨ ਦੀ ਵਿਦਵਤਾ ਤੇ ਸਾਦਗੀ ਦਾ ...NripinderRattan2
(6 ਦਸੰਬਰ 2023)
ਇਸ ਸਮੇਂ ਪਾਠਕ: 320.

ਸ਼ਰਧਾਂਜਲੀ

NripinderRattan2ਨ੍ਰਿਪਇੰਦਰ ਸਿੰਘ ਰਤਨ ਹੁਰਾਂ ਨਾਲ ਮੇਰੀ ਵਾਕਫ਼ੀਅਤ ਬਹੁਤੀ ਲੰਮੀ-ਚੌੜੀ ਨਹੀਂ ਸੀਮੇਰੀ ਯਾਦਦਾਸ਼ਤ ਮੁਤਾਬਿਕ ਅਸੀਂ ਸਿਰਫ਼ ਚਾਰ ਵਾਰ ਮਿਲੇਪਹਿਲੀ ਵਾਰ ਉਹ ਟ੍ਰਿਬਿਊਨ ਭਵਨ ਸਥਿਤ ਮੇਰੇ ਦਫਤਰ ਵਿਚਆਏਦੁਆ-ਸਲਾਮ ਮਗਰੋਂ ‘ਪਾਠਕਾਂ ਦੀ ਡਾਕ’ ਲਈ ਇੱਕ ਪੱਤਰ ਦੇ ਗਏਛੋਟਾ ਜਿਹਾ, 75 ਕੁ ਸ਼ਬਦਾਂ ਦਾ ਪੱਤਰਇਹ ਬੰਦਾ ਬਹਾਦਰ ਵਿੱਚ ਸਿੰਘ ਸ਼ਬਦ ਘੁਸੇੜੇ ਜਾਣ ਬਾਰੇ ਸੀਅਸੀਂ ਇਸ ਨੂੰ ‘ਇਹ ਬੰਦਾ, ਸਿੰਘ ਕਿਵੇਂ ਹੋ ਗਿਆ’ ਸਿਰਲੇਖ ਨਾਲ ਡੱਬੀ ਵਿੱਚ ਛਾਪ ਦਿੱਤਾਪੱਤਰ ਵਿੱਚ ਇੱਕੋ ਨੁਕਤਾ ਉਠਾਇਆ ਗਿਆ ਸੀ: “ਬੰਦਾ ਬਹਾਦਰ ਦਾ ਅੰਮ੍ਰਿਤਧਾਰੀ ਸਿੰਘਵਜੋਂ ਨਾਮ ਗੁਰਬਖ਼ਸ਼ ਸਿੰਘ ਸੀ, ਬੰਦਾ ਬਹਾਦਰ ਤਾਂ ਦਸਮ ਪਿਤਾ ਵੱਲੋਂ ਦਿੱਤੀ ਉਪਾਧੀ ਜਾਂ ਲੋਕ-ਜ਼ੁਬਾਨ ਵਿੱਚੋਂ ਉਪਜੀ ਅੱਲ੍ਹ ਸੀਇਸ ਵਿੱਚ ‘ਸਿੰਘ’ ਸ਼ਬਦ ਘੁਸੇੜਨਾ ਕੀ ਜਾਇਜ਼ ਸੀ?” ਪੱਤਰ ਦੇ ਪ੍ਰਕਾਸ਼ਨ ਮਗਰੋਂ ਪ੍ਰਤੀਕਰਮਾਂ ਦੀ ਕਤਾਰ ਲੱਗਣੀ ਸ਼ੁਰੂ ਹੋ ਗਈਅਸੀਂ ਦੋ ਵਾਰ ਹਫ਼ਤਾਵਾਰੀ ‘ਖੁੱਲ੍ਹਾ ਪੰਨਾ’ ਇਨ੍ਹਾਂ ਪ੍ਰਤੀਕਰਮਾਂ ਨੂੰ ਸਮਰਪਿਤ ਕੀਤਾ, ਪਰ ਮਜ਼ਮੂਨਾਂ ਦੇ ਢੇਰ ਆਉਣੇ ਜਾਰੀ ਰਹੇਜ਼ਿਆਦਾ ਲਮਕ ਜਾਣ ਕਾਰਨ ਸਾਨੂੰ ਇਹ ਬਹਿਸ ਅੱਧੀ-ਅਧੂਰੀ ਸਮਾਪਤ ਕਰਨੀ ਪਈਪਰ ਰਤਨ ਹੁਰਾਂ ਦਾ ਮਕਸਦ ਪੂਰਾ ਹੋ ਗਿਆ: ਇੱਕ ਨਿੱਕੇ ਜਿਹੇ ਨੁਕਤੇ ਰਾਹੀਂ ਉਹ ਲੰਮੇ ਵਿਚਾਰਧਾਰਕ ਬਹਿਸ-ਮੁਬਾਹਿਸੇ ਦੀ ਬੁਨਿਆਦ ਰੱਖਣ ਵਿੱਚ ਕਾਮਯਾਬ ਹੋ ਗਏ

ਦੂਜੀ ਵਾਰ ਉਹ ਆਪਣੀਆਂ ਯਾਦਾਂ ਦੇ ਕਿਤਾਬੀ ਸਿਲਸਿਲੇ ‘ਕਤਰਨ ਕਤਰਨ ਯਾਦਾਂ’ ਦੀ ਪਹਿਲੀ ਜਿਲਦ ਸਾਨੂੰ ਸੌਂਪਣ ਲਈ ਸਾਡੇ ਦਫਤਰ ਆਏ ਮੈਨੂੰ ਆਪਣੇ ਹਫ਼ਤਾਵਾਰੀ ਕਾਲਮ ‘ਸ਼ਬਦ ਸੰਚਾਰ’ ਵਾਸਤੇ ਵਿਸ਼ੇ ਦੀ ਤਲਾਸ਼ ਸੀਇਸ ਕਿਤਾਬ ਉੱਤੇ ਸਰਸਰੀ ਨਜ਼ਰ ਮਾਰਦਿਆਂ ਮੇਰੀ ਤਲਾਸ਼ ਪੂਰੀ ਹੋ ਗਈਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਨਾਲ ਜੁੜਿਆ ਵਿਸ਼ਾ ਮੈਨੂੰ ਮਿਲ ਗਿਆਪ੍ਰਸੰਗ ਰਤਨ ਹੁਰਾਂ ਦੇ ਵਿਦਿਆਰਥੀ ਕਾਲ ਵੇਲੇ ਦੇ ਇੱਕ ਪ੍ਰੋਫੈਸਰ ਦੀ ਪਹੁੰਚ ਬਾਰੇ ਸੀਖ਼ੁਦ ਧਾਰਮਿਕ ਬਿਰਤੀ ਵਾਲਾ ਹੋਣਦੇ ਬਾਵਜੂਦ ਇਸ ਪ੍ਰੋਫੈਸਰ ਨੇ ਧਰਮ ਤੇ ਰੱਬ ਬਾਰੇ ਸ੍ਰੀ ਰਤਨ ਦੀ ਨਿਆਰੀ ਸੋਚ ਨੂੰ ਇਸ ਆਧਾਰ ’ਤੇ ਸਲਾਹਿਆ ਸੀ ਕਿ ਇਹ ਸੋਚ ਮੌਲਿਕ ਵੀ ਸੀ ਅਤੇ ਭੀੜ ਤੋਂਅਲੱਗ ਹੋ ਕੇ ਚੱਲਣ ਦੀ ਬਿਰਤੀ ਦਾ ਪ੍ਰਤੀਕ ਵੀਮੇਰੇ ਕਾਲਮ ਦੇ ਛਪਣ ਮਗਰੋਂ ਮੈਨੂੰ ਘੱਟ ਤੇ ਸ੍ਰੀ ਰਤਨ ਨੂੰ ਚੰਗੇ-ਚੋਖੇ ਫੋਨ ਆਏ; ਵਧਾਈ ਵਾਲੇ ਫੋਨਇਨ੍ਹਾਂ ਫੋਨਾਂ ਨੇ ਉਨ੍ਹਾਂ ਅਤੇ ਮੇਰੇ ਦਰਮਿਆਨ ਮੋਹ ਦਾ ਰਿਸ਼ਤਾ ਸਿਰਜ ਦਿੱਤਾਉਸ ਕਿਤਾਬ ਬਾਰੇ ਹੋਇਆ ਸਮਾਗਮ ਸਾਡੀ ਤੀਜੀ ਮੁਲਾਕਾਤ ਦਾ ਸਬੱਬ ਬਣਿਆ

ਸਾਲ 2021 ਵਿੱਚ ਜਦੋਂ ‘ਉਪਰੇਸ਼ਨ ਬਲਿਊ ਸਟਾਰ’ ਛਪੀ ਤਾਂਉਨ੍ਹਾਂ ਨੇ ਉਚੇਚੇ ਤੌਰ ’ਤੇ ਤਾਕੀਦ ਕੀਤੀ ਕਿ ਇਸ ਕਿਤਾਬ ਦੀ ਪਹਿਲੀ ਸਮੀਖਿਆ ਮੈਂ ਕਰਾਂਭਾਰਤੀ ਅਤੇ ਸਿੱਖ ਇਤਿਹਾਸ ਦੇ ਤ੍ਰਾਸਦਿਕ ਅਧਿਆਇ ਦਾ ਅੱਖੀਂ-ਡਿੱਠਾ ਬਿਰਤਾਂਤ ਹੈ ਇਹ ਕਿਤਾਬ; ਹਵਾਲਾ ਪੁਸਤਕ ਵਜੋਂ ਸਦੀਆਂ ਲੰਬੀ ਅਉਧ ਵਾਲੀਮੇਰੇ ਵੱਲੋਂ ਲਿਖੀ ਸਮੀਖਿਆ, ਵੱਡੇ ਮਜ਼ਮੂਨ ਦੀ ਸ਼ਕਲ ਵਿੱਚ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰਕਾਸ਼ਿਤ ਹੋਈ ਇਸਦੀ ਤਾਰੀਫ਼ ਵੀ ਖ਼ੂਬ ਹੋਈ; ਵਿਚਾਰਵਾਨਾਂ ਤੇ ਸੁਹਿਰਦ ਪਾਠਕਾਂ ਵੱਲੋਂ ਵੀ ਅਤੇ ਸ੍ਰੀ ਰਤਨ ਤੇ ਉਨ੍ਹਾਂ ਦੇ ਪਰਿਵਾਰ-ਜਨਾਂ ਵੱਲੋਂ ਵੀਕਿਤਾਬ ਦਾ ਵਿਮੋਚਨ ਸਮਾਰੋਹ ਪ੍ਰਭਾਵਸ਼ਾਲੀ ਰਿਹਾ ਇਸਦੀ ਪ੍ਰਧਾਨਗੀ ਰਮੇਸ਼ ਇੰਦਰ ਸਿੰਘ ਆਈਏਐੱਸ ਨੇ ਕੀਤੀ ਜੋ ਸਾਕਾ ਨੀਲਾ ਤਾਰਾ ਵੇਲੇ ਅੰਮ੍ਰਿਤਸਰ ਦੇ ਡੀ.ਸੀ. ਵਜੋਂ ਸ੍ਰੀ ਰਤਨ ਦੇ ਮਾਤਹਿਤ ਅਤੇ ਬਾਅਦ ਵਿੱਚ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਰਹੇ

ਇਨ੍ਹਾਂ ਛੋਟੀਆਂ ਪਰ ਭਾਵਪੂਰਤ ਚਾਰ ਮੁਲਾਕਾਤਾਂ ਨੇ ਜਿੱਥੇ ਮੈਨੂੰ ਸ੍ਰੀ ਰਤਨ ਦੀ ਵਿਦਵਤਾ ਤੇ ਸਾਦਗੀ ਦਾ ਪ੍ਰਸ਼ੰਸਕ ਬਣਾਇਆ, ਉੱਥੇ ਉਨ੍ਹਾਂ ਦੀ ਬੇਬਾਕ ਸੋਚ ਤੋਂ ਵੀ ਵਾਕਫ਼ ਕਰਵਾਇਆਨਿਧੜਕ ਅਫਸਰ ਸਨ ਉਹ; ਪੂਰੇ ਲੋਕ-ਹਿਤੈਸ਼ੀਸਰਕਾਰੀ ਨਿਯਮਾਂ ਦੀ ਪਾਬੰਦਗੀ ਦੇ ਪੈਰੋਕਾਰ ਹੋਣ ਦੇ ਬਾਵਜੂਦ ਲੋੜਵੰਦਾਂ ਅਤੇ ਗ਼ਰੀਬ-ਗੁਰਬਿਆਂ ਦੀ ਮਦਦ ਦਾ ਰਾਹ ਲੱਭਣ ਦੇ ਸਦੈਵ ਇੱਛਾਵਾਨਪੰਜਾਬੀ ਯੂਨੀਵਰਸਿਟੀ, ਪਟਿਆਲਾ ਤੇ ਪੀ.ਟੀ.ਯੂ., ਜਲੰਧਰ ਦੇ ਕਾਰਜਕਾਰੀ ਵਾਈਸ ਚਾਂਸਲਰ ਰਹਿੰਦਿਆਂ ਉਨ੍ਹਾਂ ਨੇ ਦੋਵਾਂ ਯੂਨੀਵਰਸਿਟੀਆਂ ਅੰਦਰਲੇ ਵਿਵਾਦਾਂ ਨੂੰ ਪੂਰੀ ਦਾਨਿਸ਼ਮੰਦੀ ਨਾਲ ਸੁਲਝਾਇਆਪੰਜਾਬੀ ਯੂਨੀਵਰਸਿਟੀ ਵਿੱਚ ਤਾਂ ਉਹ ਅੜਬਾਂ ਨੂੰ ਦਲੇਰਾਂ ਵਾਂਗ ਟੱਕਰੇ ਵੀ, ਪਰ ਇਨਸਾਨੀ ਸਰੋਕਾਰਾਂ ਦੀਆਂ ਸੀਮਾਵਾਂ ਵਿੱਚ ਰਹਿ ਕੇਵੀ.ਸੀ.ਵਜੋਂ ਉਨ੍ਹਾਂ ਦਾ ਕਾਰਜਕਾਲ ਸਿਆਹ ਸੁਰਖ਼ੀਆਂ ਤੋਂ ਕੋਰਾ ਰਿਹਾ, ਰਹਿਣਾ ਵੀ ਸੀਉਹ ਧਰਤ ਨਾਲ ਇਸ ਤਰ੍ਹਾਂ ਜੁੜੇ ਹੋਏ ਸਨ ਕਿ ਸਮੱਸਿਆਵਾਂ ਸਮਝਣ ਲਈ ਉਨ੍ਹਾਂ ਨੂੰ ਸਲਾਹਕਾਰਾਂ ਦੇ ਹਜੂਮ ਦੀ ਲੋੜ ਨਹੀਂ ਸੀ ਪੈਂਦੀ; ਉਹ ਸਮੱਸਿਆਵਾਂ ਦਾ ਹੱਲ ਵੀ ਧਰਤ ਵਿੱਚੋਂ ਹੀ ਲੱਭ ਲੈਂਦੇ ਸਨਅੰਗਰੇਜ਼ੀ ਉਹ ਬਾਖ਼ੂਬ ਲਿਖ ਲੈਂਦੇ ਸਨ, ਪਰ ਆਪਣੀਆਂ ਕਹਾਣੀਆਂ-ਕਵਿਤਾਵਾਂ ਅਤੇ ਹੋਰ ਲਿਖਤਾਂ ਦਾ ਮਾਧਿਅਮ ਉਨ੍ਹਾਂ ਨੇ ਆਪਣੀ ਮਾਂ-ਬੋਲੀ ਨੂੰ ਹੀ ਬਣਾਇਆਫੋਕੀ ਵਡਿਆਈ ਤੋਂ ਉਹ ਪਰਹੇਜ਼ ਕਰਦੇ ਸਨ, ਪਰ ਸਾਡੇ ਸਮਾਜ, ਸਾਡੀ ਅਫਸਰਸਾਹੀ ਅਤੇ ਸਾਡੇ ਬੌਧਿਕ ਜਗਤ ਨੂੰ ਉਨ੍ਹਾਂ ਦੀ ਜੋ ਦੇਣ ਰਹੀ, ਉਸ ਨੂੰ ਵਡਿਆਉਣ ਵਿੱਚ ਕੋਈ ਹਰਜ਼ ਵੀ ਨਜ਼ਰ ਨਹੀਂ ਆਉਂਦਾਆਖ਼ਰੀ ਸਾਹ ਉਨ੍ਹਾਂ ਨੇ ਭਾਵੇਂ 80 ਵਰ੍ਹਿਆਂ ਦੀ ਉਮਰ ਵਿੱਚ 13 ਨਵੰਬਰ ਨੂੰ ਲਏ, ਪਰ ਉਨ੍ਹਾਂ ਵਰਗੇ ਦਾਨਿਸ਼ਵਰ ਤੇ ਸੇਧਗਾਰ ਦਾ ਸਦਾ ਲਈ ਤੁਰ ਜਾਣਾ ਖ਼ਲਾਅ ਤਾਂ ਪੈਦਾ ਕਰਦਾ ਹੀ ਹੈਕਿਸੇ ਵੀ ਤਰ੍ਹਾਂ ਛੋਟਾ ਨਹੀਂ ਹੈ ਇਹ ਖ਼ਲਾਅ

*****
ਨ੍ਰਿਪਇੰਦਰ ਰਤਨ ਜੀ ਬਾਰੇ ਹੋਰ ਪੜ੍ਹੋ:
 
“ਕਤਰਨ ਕਤਰਨ ਯਾਦਾਂ” ਵਾਲਾ ਨ੍ਰਿਪਇੰਦਰ ਰਤਨ --- ਸ਼ੰਗਾਰਾ ਸਿੰਘ ਭੁੱਲਰ
http://sarokar.ca/2015-04-08-03-15-11/2015-05-04-23-41-51/904-2017-10-02-05-09-50
 
ਪੁਸਤਕ: ਇਕ ਦਰਵੇਸ਼ ਮੰਤਰੀ: (ਲੇਖਕ: ਨ੍ਰਿਪਇੰਦਰ ਰਤਨ) --- ਨਿਰੰਜਨ ਬੋਹਾ
http://sarokar.ca/2015-04-08-03-15-11/2015-05-04-23-41-51/25-2015-06-04-21-08-16/2015-10-17-02-39-51/262-2016-04-01-02-11-12

*** 

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4525)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੁਰਿੰਦਰ ਸਿੰਘ ਤੇਜ

ਸੁਰਿੰਦਰ ਸਿੰਘ ਤੇਜ

Phone: (91 - 98555 - 01488)
Email: (sstejtribune@gmail.com)