HarpreetSUppal7ਗੁੱਸੇ ਵਿੱਚ ਆਉਣ ਦਾ ਸਭ ਤੋਂ ਵੱਡਾ ਕਾਰਨ ਮਨ ਦਾ ਅਸ਼ਾਂਤ ਹੋਣਾ ਹੈ। ਇਸ ਲਈ ਸਾਨੂੰ ...
(13 ਅਗਸਤ 2023)

 

Anger3

ਕਹਿੰਦੇ ਹਨ ਕਿ ਗੁੱਸਾ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ। ਅਸੀਂ ਸਾਰੇ ਜਾਣਦੇ ਹਨ ਕਿ ਗੁੱਸਾ ਸਿਹਤ ਲਈ ਬਹੁਤ ਖਤਰਨਾਕ ਹੁੰਦਾ ਤੇ ਭਿਆਨਕ ਵੀਗੁੱਸੇ ਦੀ ਵਜਾਹ ਨਾਲ ਬਹੁਤ ਨੁਕਸਾਨ ਵੀ ਹੋ ਜਾਂਦਾ ਹੈ। ਗੁੱਸਾ ਆਉਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਨਿਰਾਸ਼ਾ, ਦਰਦ, ਇਕੱਲਤਾ, ਵਿਸ਼ਵਾਸਘਾਤ, ਹਾਰ, ਵਿੱਤੀ ਸੰਕਟ, ਸਰੀਰਿਕ ਜਾਂ ਮਾਨਸਿਕ ਕਮਜ਼ੋਰੀ ਆਦਿਅਕਸਰ ਲੋਕ ਗੁੱਸੇ ਵਿੱਚ ਆ ਕੇ ਕੁਝ ਅਜਿਹਾ ਕਰਦੇ ਹਨ, ਜਾਂ ਕਹਿੰਦੇ ਹਨ, ਜਿਸਦਾ ਪਛਤਾਵਾ ਉਹਨਾਂ ਨੂੰ ਬਾਅਦ ਵਿੱਚ ਹੁੰਦਾ ਹੈਮਾਂ ਬਾਪ ਦਾ ਬੱਚਿਆਂ ਉੱਤੇ ਗੁੱਸਾ ਹੋਣਾ, ਪਤੀ ਪਤਨੀ ਦਾ ਇੱਕ ਦੂਜੇ ’ਤੇ ਗੁੱਸੇ ਹੋਣਾ, ਦਫਤਰ ਵਿੱਚ ਆਪਣੇ ਸਾਥੀਆਂ ਉੱਤੇ ਜ਼ਿਆਦਾ ਗੁੱਸਾ ਦਿਖਾਉਣਾ ਘਾਤਕ ਹੋ ਸਕਦਾ ਹੈਮਨੋਵਿਗਿਆਨੀਆਂ ਅਨੁਸਾਰ ਗੁੱਸੇ ਵਿੱਚ ਵਿਅਕਤੀ ਦੀ ਸੋਚਣ ਅਤੇ ਸਮਝਣ ਦੀ ਸ਼ਕਤੀ ਘੱਟ ਹੋ ਜਾਂਦੀ ਹੈਗੁੱਸੇ ਵਿੱਚ ਲੋਕ ਅਕਸਰ ਗਲਤ ਬੋਲਣ ਦੇ ਨਾਲ ਗਲਤ ਕਦਮ ਵੀ ਚੁੱਕੇ ਲੈਂਦੇ ਹਨਕੁਝ ਲੋਕ ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਦੁੱਖ ਦੇਣ ਲੱਗ ਪੈਂਦੇ ਹਨਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਥੋੜ੍ਹੇ ਜਿਹੇ ਗੁੱਸੇ ਵਿੱਚ ਆ ਕੇ ਇੱਕ ਦੂਜੇ ਨੂੰ ਮਾਰਨ ਦੀਆਂ ਧਮਕੀਆਂ ਦਿੰਦੀ ਹੈਕੁਝ ਲੋਕ ਖੁਦਕੁਸ਼ੀ ਕਰਨ ਤਕ ਦੇ ਵਿਚਾਰ ਆਪਣੇ ਦਿਮਾਗ ਵਿੱਚ ਲੈ ਆਉਂਦੇ ਹਨਪਿਆਰ ਕਰਦੇ ਪ੍ਰੇਮੀ ਪ੍ਰੇਮਿਕਾ ਵਿੱਚ ਵੀ ਕਿਸੇ ਗੱਲ ਨੂੰ ਲੈ ਕੇ ਤਕਰਾਰ, ਗੁੱਸਾ ਆਪਣੀ ਜਗ੍ਹਾ ਬਣਾ ਲੈਂਦਾ ਹੈਪਿਆਰ ਵਿੱਚ ਗੁੱਸਾ ਆਉਣ ’ਤੇ ਰਿਸ਼ਤੇ ਖਰਾਬ ਹੋ ਸਕਦੇ ਹਨ

ਰਿਸ਼ਤਿਆਂ ਨੂੰ ਬਚਾਉਣ ਲਈ ਸਾਨੂੰ ਆਪਣੇ ਗੁੱਸੇ ਉੱਤੇ ਕਾਬੂ ਪਾਉਣ ਦਾ ਪਤਾ ਹੋਣਾ ਚਾਹੀਦਾਜਿੱਥੇ ਗੱਲ ਪਿਆਰ ਦੀ ਹੋਵੇ, ਉੱਥੇ ਗੁੱਸਾ ਬਹੁਤਾ ਸਮਾਂ ਨਹੀਂ ਟਿਕ ਸਕਦਾ। ਸ਼ਰਤ ਇਹ ਹੈ ਕਿ ਪਿਆਰ ਸੱਚਾ ਤੇ ਇਮਾਨਦਾਰੀ ਦੀ ਨੀਂਹ ’ਤੇ ਟਿਕਿਆ ਹੋਵੇਸੱਚਾ ਪਿਆਰ ਕਰਦੇ ਲੋਕਾਂ ਵਿੱਚ ਜੇਕਰ ਕਿਸੇ ਇੱਕ ਨੂੰ ਗੁੱਸਾ ਆ ਜਾਵੇ ਤਾਂ ਦੂਸਰਾ ਹਮੇਸ਼ਾ ਉਸਦੀਆਂ ਕਹੀਆਂ ਗੱਲਾਂ ਦਾ ਬੁਰਾ ਨਹੀਂ ਮਨਾਏਗਾ, ਕਿਉਂਕਿ ਉਹ ਆਪਣੇ ਇਸ ਪਵਿੱਤਰ ਰਿਸ਼ਤੇ ਨੂੰ ਖਰਾਬ ਨਹੀਂ ਕਰਨਾ ਚਾਹੁੰਦਾਉਹ ਹਮੇਸ਼ਾ ਆਪਣੇ ਪਿਆਰ ਲਈ ਗੁੱਸੇ ਵਿੱਚ ਕਹੀਆਂ ਗੱਲਾਂ ਨੂੰ ਸਹਿਣ ਕਰੇਗਾ ਤੇ ਹਮੇਸ਼ਾ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਸਾਥੀ ਵੱਲੋਂ ਕਹੇ ਬੋਲ-ਕਬੋਲ ਭੁੱਲ ਜਾਵੇਗਾ

ਗੁੱਸੇ ਵਿੱਚ ਆਉਣ ਦਾ ਸਭ ਤੋਂ ਵੱਡਾ ਕਾਰਨ ਮਨ ਦਾ ਅਸ਼ਾਂਤ ਹੋਣਾ ਹੈਇਸ ਲਈ ਸਾਨੂੰ ਆਪਣੇ ਮਨ ਨੂੰ ਸ਼ਾਂਤ ਰੱਖਣਾ ਚਾਹੀਦਾ ਹੈਮਨ ਨੂੰ ਸ਼ਾਂਤ ਕਰਨ ਲਈ ਅਸੀਂ ਆਪਣੇ ਕਿਸੇ ਖਾਸ ਨਾਲ ਵੀ ਗੱਲਬਾਤ ਕਰ ਸਕਦੇ ਹਾਂ। ਅਜਿਹਾ ਕਰਨ ਨਾਲ ਤੁਹਾਡਾ ਮਨ ਹੋਰ ਪਾਸੇ ਲੱਗ ਜਾਵੇਗਾਜੇਕਰ ਤੁਹਾਨੂੰ ਕੋਈ ਪ੍ਰੇਸ਼ਾਨੀ ਜਾਂ ਦਿੱਕਤ ਹੈ ਤਾਂ ਤੁਸੀਂ ਆਪਣੇ ਖਾਸ ਦੋਸਤ, ਮਿੱਤਰ ਨਾਲ ਜ਼ਰੂਰ ਸਾਂਝੀ ਕਰੋਯਕੀਨਨ ਅਜਿਹਾ ਕਰਨ ਨਾਲ ਤੁਸੀਂ ਅਸ਼ਾਂਤੀ ਭਰੇ ਮਨ ਤੋਂ ਸ਼ਾਂਤ ਮਨ ਵਾਲੀ ਪ੍ਰਸਥਿਤੀ ਵਿੱਚ ਆ ਸਕਦੇ ਹੋ

ਜ਼ਿਆਦਾ ਗੁੱਸਾ ਆਉਣ ਦੀ ਵਜਾਹ ਘੱਟ ਨੀਂਦ ਦਾ ਆਉਣਾ ਵੀ ਮੰਨਿਆ ਜਾਂਦਾ ਹੈਗੁੱਸੇ ਦਾ ਸਿੱਧਾ ਸਬੰਧ ਤਣਾਅ ਨਾਲ ਹੁੰਦਾ ਹੈ, ਜਿੰਨਾ ਹੋ ਸਕੇ ਹਰ ਸੰਭਵ ਤਰੀਕੇ ਨਾਲ ਆਪਣੇ ਮਨ ਦੇ ਤਣਾਅ ਨੂੰ ਘਟਾਉਣ ਦਾ ਜਤਨ ਲਵੋਸੱਤ-ਅੱਠ ਘੰਟੇ ਸੌਣਾ ਬਹੁਤ ਜ਼ਰੂਰਿ ਹੈ‌ਘੱਟ ਸੌਣ ਨਾਲ ਤੁਸੀਂ ਮਾਨਸਿਕ ਅਤੇ ਸਰੀਰਕ ਤੌਰ ’ਤੇ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੇ ਹੋਦਿਮਾਗ ਨੂੰ ਸਹੀ ਢੰਗ ਨਾਲ ਚਲਾਉਣ ਲਈ ਪੂਰੀ ਨੀਂਦ ਲੈਣਾ ਤੇ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ

ਸਾਡੀ ਸਿਹਤ ਅਤੇ ਸਰੀਰ ਵਿੱਚ ਆਉਣ ਵਾਲੇ ਬਦਲਾਅ ਦੀ ਸ਼ੁਰੂਆਤ ਵੀ ਖਾਣ ਪੀਣ ’ਤੇ ਨਿਰਭਰ ਕਰਦੀ ਹੈ। ਜ਼ਿਆਦਾ ਮਸਾਲੇ ਵਾਲੇ ਭੋਜਨ ਸਰੀਰ ਅਤੇ ਸਾਡੀ ਮਾਨਸਿਕ ਸ਼ਾਂਤੀ, ਦੋਵਾਂ ਲਈ ਨੁਕਸਾਨਦਾਇਕ ਹੁੰਦੇ ਹਨ। ਜ਼ਿਆਦਾ ਮਸਾਲੇ ਵਾਲੇ ਭੋਜਨ ਖਾਣ ਨਾਲ ਸਾਡੇ ਸਰੀਰ ਵਿੱਚ ਗਰਮੀ ਪੈਦਾ ਹੁੰਦੀ ਹੈਅੱਜ ਕੱਲ੍ਹ ਜਿਵੇਂ ਜੰਕ ਫੂਡ ਖਾਣ ਦੀ ਵਰਤੋਂ ਵਧ ਰਹੀ ਹੈ, ਉਵੇਂ ਹੀ ਗੁਸੈਲ਼ੇ ਹੋਣ ਦੀ ਪ੍ਰਵਿਰਤੀ ਵਧ ਰਹੀ ਹੈ। ਅਜਿਹੇ ਵਿੱਚ ਖੁਦ ਨੂੰ ਸ਼ਾਂਤ ਰੱਖਣ ਲਈ ਮਸਾਲੇਦਾਰ ਭੋਜਨ ਅਤੇ ਜੰਕ ਫੂਡ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ

ਅੱਜ ਕੱਲ੍ਹ ਸਾਰਾ ਕੰਮ ਅਸੀਂ ਮਸ਼ੀਨਾਂ ’ਤੇ ਕਰਨ ਲੱਗ ਪਏ ਹਾਂ ਜਿਸਨੇ ਸਾਨੂੰ ਆਲਸੀ ਬਣਾ ਦਿੱਤਾ ਹੈਸਾਨੂੰ ਸਵੇਰੇ ਸਹੀ ਸਮੇਂ ’ਤੇ ਉੱਠਣਾ ਚਾਹੀਦਾ ਹੈਸਵੇਰੇ 15-20 ਮਿੰਟ ਸੈਰ ਬਹੁਤ ਜ਼ਰੂਰੀ ਹੈ, ਜਿਸ ਨਾਲ ਤੁਸੀਂ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਰਹੋਗੇਜੇਕਰ ਕਿਸੇ ਕਾਰਨ ਕਰਕੇ ਸਾਨੂੰ ਸਵੇਰੇ ਸਮਾਂ ਨਹੀਂ ਮਿਲਦਾ ਤਾਂ ਸਾਨੂੰ ਸ਼ਾਮ ਨੂੰ ਸੈਰ ਕਰਨੀ ਚਾਹੀਦੀ ਹੈ

ਗੁੱਸਾ ਹਮੇਸ਼ਾ ਕਮਜ਼ੋਰੀ ਦਾ ਪ੍ਰਤੀਕ ਨਹੀਂ ਹੁੰਦਾਸਗੋਂ ਇਹ ਫਰਜ਼ ਵੀ ਹੁੰਦਾ ਹੈ‌ਜੇ ਤੁਹਾਡੇ ਕਿਸੇ‌ ਦੋਸਤ, ਪਰਿਵਾਰ ਜਾਂ ਦੇਸ਼ ਦਾ ਅਪਮਾਨ ਹੁੰਦਾ ਹੈ ਤਾਂ ਉਸ ’ਤੇ ਰੋਸ ਪ੍ਰਗਟ ਕਰਨਾ ਫਰਜ਼ ਦੀ ਸ਼੍ਰੇਣੀ ਵਿੱਚ ਆਉਂਦਾ ਹੈਇਸ ਤਰ੍ਹਾਂ ਗੁੱਸੇ ਦੀ ਜਵਾਲਾ ਨੂੰ ਹਿਰਦੇ ਵਿੱਚ ਜਗ੍ਹਾ ਕੇ ਕ੍ਰਾਂਤੀਕਾਰੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀਮਹਾਨ ਵਿਚਾਰਕ ਅਰਸਤੂ ਦਾ ਕਹਿਣਾ ਹੈ ਕਿ ਕੋਈ ਵੀ ਗੁੱਸੇ ਹੋ ਸਕਦਾ ਹੈ, ਇਹ ਆਸਾਨ ਹੈ, ਪਰ ਸਹੀ ਹੱਦ ਵਿੱਚ ਸਹੀ ਸਮੇਂ ’ਤੇ ਸਹੀ ਮਕਸਦ ਲਈ ਦੁਰਸਤ ਤਰੀਕੇ ਨਾਲ ਗੁੱਸੇ ਹੋਣਾ ਜਾਇਜ਼ ਹੈਜੇਕਰ ਸਾਡੇ‌ ਸਮਾਜ ਜਾਂ ਦੇਸ਼ ਵਿੱਚ ਕਿਤੇ ਅਨਿਆਂ ਹੋ ਰਿਹਾ ਹੋਵੇ ਤੇ ਫੇਰ ਵੀ ਸਾਡੇ ਵਿੱਚ ਰੋਸ ਜਾਂ ਗੁੱਸਾ ਨਾ ਜਾਗੇ ਤਾਂ ਅਸੀਂ ਜਿਉਂਦੀਆਂ ਲਾਸ਼ਾਂ ਹੀ ਸਾਬਤ ਹੋਵਾਂਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4151)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹਰਪ੍ਰੀਤ ਸਿੰਘ ਉੱਪਲ

ਹਰਪ੍ਰੀਤ ਸਿੰਘ ਉੱਪਲ

Phone: (91 -  80540 - 20692)
Email: (sharpreet896@yahoo.in)