PiaraSKuddowal7“ਰੂਸ ਬੰਬਾਰੀ ਕਰ ਰਿਹੈ। ... ਉਮਰਾਂ ਦੀ ਕਮਾਈ ਖਰਚ ਕੇ, ਚਾਅ ਨਾਲ ਬਣਾਏ, ਸਜੇ ਸਜਾਏ, ਭਰੇ ਭਰਾਏ, ਘਰ ਢਾਹ ਰਿਹੈ ...”
(16 ਜੁਲਾਈ 2022)
ਮਹਿਮਾਨ: 518.


  ਬੰਬਾਰੀ ਤੇ ਬੱਚਾ

ਹਰ ਪਾਸੇ ਭੈ ਦਾ ਸਾਇ,
ਰੂਸ ਬੰਬਾਰੀ ਕਰ ਰਿਹ

ਉਮਰਾਂ ਦੀ ਕਮਾਈ ਖਰਚ ਕੇ,
ਚਾਅ ਨਾਲ ਬਣਾਏ,
ਸਜੇ ਸਜਾਏ
, ਭਰੇ ਭਰਾਏ,
ਘਰ ਢਾਹ ਰਿਹ
ਲੋਕਾਂ ਦੀ
ਆਂ
ਖੁਸ਼ਹਾਲ ਜ਼ਿੰਦਗੀ
ਆਂ ਦੇ,
ਚਾਅ ਮਾਰ ਰਿਹ

ਜੇ ਚਾਅ ਮਰ ਜਾਣ,
ਜੇ ਰੀਝਾਂ ਟੁੱਟ ਜਾਣ,
ਬੰਦਾ ਤਾਂ
ਜੀਉਂਦੇ ਜੀਅ
ਊਂਹ ਹੀ ਮਰ ਜਾਂਦੈ

ਪਰ ਰੂਸ ਬੰਬਾਰੀ ਕਰ ਰਿਹੈ

ਬੰਬ ਸੁੱਟੇ ਜਾ ਰਹੇ ਨੇ,
ਇਮਾਰਤਾਂ ਮਲਬਾ ਬਣ ਰਹੀਆਂ ਨੇ,
ਮਨੁੱਖ ਲਾਸ਼ਾਂ ਬਣ ਰਹੇ ਨੇ,
ਬੰਦੇ ਜੰਗ ਲੜ ਰਹੇ ਨੇ,
ਨਹੀਂ, ਬੰਦੇ ਯੁੱਧ ਵਿੱਚ ਝੋਕੇ ਜਾ ਰਹੇ ਨੇ
ਉਹ ਨਾ ਚਾਹੁੰਦਿਆਂ ਹੋਇਆਂ ਵੀ,
ਜੰਗ ਲੜ ਰਹੇ ਨੇ,
ਉਹਨਾਂ ਉੱਤੇ ਬੇਵਜਾ ਥੋਪੀ ਗਈ ਜੰਗ।

ਰਸ਼ੀਅਨ ਫੌਜੀਆਂ ਨੂੰ ਦੱਸਿਆ ਗਿਐ,
“ਯੁਕਰੇਨ ਦੇ ਲੋਕ ਤੇ ਫੌਜੀ ਨਾਜ਼ੀ ਹਨ”

“ਖਤਰਨਾਕ ਜ਼ਾਲਮ ਨਾਜ਼ੀ”
ਇਸ ਲਈ ਹਰ ਹਰਕਤ ਕਰਦੀ,

ਹਿਲਦੀ, ਜੁਲਦੀ, ਤੁਰਦੀ, ਚਲਦੀ,
ਨਜਰ ਆਉਂਦੀ ਵਸਤੂ, ਗੱਡੀ, ਟੈਂਕ, ਬਿਲਡਿੰਗ,
ਸਕੂਲ, ਕਿੰਡਰਗਾਰਟਨ, ਹਸਪਤਾਲ,
ਮਾਨਵ, ਪਸ਼ੂ ਪੰਛੀ, “ਟਾਰਗਟ” ਹਨ,
ਬੰਬ ਨਾਲ ਉਡਾ ਦਿਉ,
ਗੋਲੀ ਨਾਲ ਮਾਰ ਦਿਉ,
ਮਿਜ਼ਾਇਲ ਨਾਲ ਫੂਕ ਦਿਉ!

ਤਾਂ ਰਸ਼ੀਅਨ ਸਿਪਾਹੀਆਂ ਨੇ,
ਬੱਚਿਆਂ ਅਤੇ ਔਰਤਾਂ ਨੂੰ ਜ਼ਖਮੀ ਕੀਤਾ,
ਤੇ ਬਜ਼ੁਰਗਾਂ ਨੂੰ ਮਾਰਿਆ

ਉਹਨਾਂ ਦੀਆਂ ਗੱਡੀਆਂ ਉੱਪਰ
ਟੈਂਕ ਚਾੜ੍ਹ ਦਿੱਤੇ

ਉਹਨਾਂ ਦੇ ਹੌਸਲੇ ਪਸਤ ਕੀਤੇ।

ਪਰ ਯੂਕਰੇਨ ਮੁਕਾਬਲੇ ਵਿੱਚ ਹੈ।
ਯੂਕਰੇਨ ਦੀਆਂ ਜਵਾਨ ਔਰਤਾਂ,
ਯੂਕਰੇਨੀ ਸੁੰਦਰੀਆਂ,
ਚੁਣੀਆਂ ਹੋਈਆਂ ਵਿਧਾਇਕਾਂ,
ਨਰਸਾਂ, ਅਧਿਆਪਕਾਵਾਂ ਤੇ ਮਾਵਾਂ,
ਲੰਬੀ ਨਾਲੀ ਵਾਲੀ ਬੰਦੂਕ
ਹੱਥਾਂ ਵਿੱਚ ਫੜੀ,
ਯੁੱਧ ਲੜ ਰਹੀਆਂ ਹਨ

ਯੂਕਰੇਨ ਮੁਕਾਬਲੇ ਵਿੱਚ ਹੈ
ਬੰਬਾਰੀ ਹੋ ਰਹੀ ਹੈ,
ਲੋਕ ਮਰ ਰਹੇ ਹਨ

ਪੋਲੈਂਡ ਦੇ ਰਿਫਿਊਜ਼ੀ ਕੈਂਪ ਵਿੱਚ ਬੈਠਾ,
ਬੱਚਾ ਸਹਿਮ ਰਿਹਾ ਹੈ,

ਉਸਦਾ ਡੈਡੀ ਯੁਕਰੇਨ ਦੇ ਬਾਰਡਰ ’ਤੇ
ਵਰਦੀ ਅੱਗ ਵਿੱਚ
ਯੁੱਧ ਵਿੱਚ ਲੜ ਰ
ਿੈ।
ਬੱਚਾ
ਅਰਦਾਸਾਂ ਕਰ ਰਿਹ
ਉਸਦਾ ਗੋਲ ਗੁਲਾਬੀ ਚਿਹਰਾ,
ਹੰਝੂਆਂ ਨਾਲ ਭਰੀਆਂ
ਹੋਈਆਂ
ਡੂੰਘੀਆਂ ਨੀਲੀਆਂ ਅੱਖਾਂ ਨਾਲ

ਦੂਰ
ਦਿਸਹੱਦੇ ਵਿੱਚ ਤੱਕਦਾ ਹੋਇਆ,
ਆਪਣੇ ਨਿੱਕੇ ਨਿੱਕੇ ਹੱਥਾਂ ਦੀਆਂ ਤਲੀਆਂ ਨਾਲ,
ਅੱਥਰੂ ਪੂੰਝਦਾ ਹੋਇਆ, ਉਹ ਬੱਚਾ,
ਡੈਡੀ ਨੂੰ ਉਡੀਕ ਰਿਹ
ੈ, ਕਿ

ਉਹ ਜਿਉਦਾ ਵਾਪਸ ਆਵੇ,
ਤੇ ਆ ਕੇ,
ਇਸ ਦੂਸਰੇ ਦੇਸ਼ ਪੋਲੈਂਡ ਦੇ
ਰਿਫਿਊਜੀ ਕੈਂਪ ਵਿੱਚੋਂ
ਮੈਨੂੰ ਤੇ ਮੇਰੀ ਮੰਮੀ ਨੂੰ ਲੱਭ ਲਵੇ!

ਹਰ ਪਾਸੇ ਭੈ ਦਾ ਸਾਇਆ ਹੈ,
ਰੂਸ ਬੰਬਾਰੀ ਕਰ ਰਿਹਾ ਹੈ

           ***

      ਯੁੱਧ ਤੋਂ ਬਾਅਦ

ਜੋ ਫੌਜੀ ਸਰਹੱਦਾਂ ਦੀ ਰਾਖੀ ਲਈ
ਯੁੱਧ ਵਿੱਚ ਲੜਦੇ ਹਨ,

ਕੀ ਉਹਨਾਂ ਅੰਦਰ ਸਿਰਫ ਦੇਸ਼ ਪ੍ਰੇਮ ਹੀ ਹੁੰਦਾ ਹੈ?

ਨਹੀਂ, ਯੁੱਧ ਦੇ ਦੌਰਾਨ
ਆਪਣੇ ਜੀਵਨ ਨੂੰ
ਦਾਅ ’ਤੇ ਲਾਉਣ ਸਮੇਂ ਵੀ
ਉਹਨਾਂ ਅੰਦਰ ਜਗਦਾ ਹੁੰਦਾ ਹੈ
ਇਕ ਦੀਵਾ।

ਮਿੱਟੀ ਦੇ ਮੋਹ ਦਾ,
ਖੇਤਾਂ ਦਾ,
ਖੇਤਾਂ ਵਿੱਚ ਲਹਿਲਹਾਉਂਦੀਆਂ ਫਸਲਾਂ ਦਾ

ਉਹਨਾਂ ਦੀ ਰਾਖੀ ਦਾ
ਆਪਣੇ ਪਿਆਰੇ ਘਰਾਂ ਦਾ
ਘਰਾਂ ਵਿੱਚ ਪਲ ਰਹੇ ਬੱਚਿਆਂ ਦਾ
ਪਿੰਡਾਂ ਕਸਬਿਆਂ ਦੀਆਂ ਸੱਥਾਂ ਦਾ
ਸ਼ਹਿਰ ਦੇ ਕੰਪਨੀ ਬਾਗ
ਖੇਢ ਮੈਦਾਨ ਤੇ ਕਾਲਜ ਦਾ,
ਜਿੱਥੇ ਗਿਆਨ ਹਾਸਲ ਕੀਤਾ,
ਸੰਘਰਸ਼ ਕੀਤਾ, ਪਿਆਰ ਕੀਤਾ,
ਵਾਅਦਾ ਕੀਤਾ,
ਮੁਹੱਬਤ ਦਾ ਗੀਤ ਗਾਇਆ

ਉਹਨਾਂ ਦੋਸਤੀਆਂ ਦੇ ਨਿੱਘ ਦਾ
ਹਮਸਾਇਆਂ, ਆਪਣੇ ਲੋਕਾਂ
ਤੇ ਪੁਰਖਿਆਂ ਦੇ ਸਵੈਮਾਣ ਦਾ,

ਆਪਣੇ ਗੌਰਵਮਈ ਇਤਿਹਾਸ ਦਾ
ਆਪਣੇ ਸਭਿਆਚਾਰ, ਲੋਕ ਗੀਤਾਂ,
ਲੋਕੋਕਤੀਆਂ ਤੇ ਮੁਹਾਵਰਿਆਂ ਦਾ,
ਉਹਨਾਂ ਅੰਦਰ ਜਗਦਾ ਹੁੰਦਾ ਹੈ
ਇਕ ਦੀਵਾ।

ਕਿਉਂਕਿ ਯੁੱਧ ਜਿੱਤਿਆ ਹੋਵੇ ਜਾਂ ਹਾਰਿਆ,
ਯੁੱਧ ਦੌਰਾਨ ਹੋਏ ਉਜਾੜੇ ਨੂੰ ਸਾਂਭਣਾ ਔਖਾ ਹੁੰਦੈ।

ਉਂਞ ਹਾਰ ਤਾਂ ਕੋਈ ਵੀ ਨਹੀਂ ਮੰਨਦਾ
ਨਾ ਹੀ ਪੋਰਸ ਨਾ ਸਿਕੰਦਰ
ਹਰ ਧਿਰ ਨੂੰ ਜਿੱਤ ਦਾ ਘੁਮੰਡ ਹੁੰਦੈ
ਕੀਤੇ ਹੋਏ ਯੁੱਧ ਦਾ ਅਭਿਮਾਨ ਹੁੰਦੈ

ਆਪਣੇ ਵਲੋਂ, ਆਪਣੀ ਹੀ ਜਿੱਤ ਦਾ ਮਾਣ ਹੁੰਦੈ
ਕਿਉਂਕਿ ਹਰ ਧਿਰ ਦੇ
ਹਜ਼ਾਰਾਂ ਹੀ ਬੰਦਿਆ ਦਾ ਘਾਣ ਹੁੰਦੈ

ਬੇਸ਼ੁਮਾਰ ਜਾਇਦਾਦ ਦਾ ਨੁਕਸਾਨ ਹੁੰਦੈ

ਯੁੱਧ ਤੋਂ ਬਾਅਦ
‘ਬਹੁਤ ਕੁਝ’ ਬਦਲ ਜਾਂਦੈ

ਬੱਚਿਆਂ ਦੇ ਚਿਹਰੇ
ਕੁੜੀਆਂ ਦੇ ਨਖ਼ਰੇ
ਔਰਤਾਂ ਦੇ ਅੰਦਾਜ਼
ਬਜ਼ੁਰਗਾਂ ਦੇ ਤੌਰ ਤਰੀਕੇ

ਜ਼ਖਮੀ ਜਵਾਨਾਂ ਦਾ ਗੁੱਸਾ ਅਤੇ ਬੇਬਸੀ
ਪੁਰਾਣਾ ਵਿਸਰ ਜਾਂਦੈ
ਨਵਾਂ ਉਸਰਨਾ ਸ਼ੁਰੂ ਹੁੰਦਾ
ਯੁੱਧ ਤੋਂ ਬਾਅਦ
‘ਬਹੁਤ ਕੁਝ’ ਬਦਲ ਜਾਂਦੈ

ਉੱਚੀ ਧੌਣ, ਮਾਣ-ਸਤਿਕਾਰ,
ਅਦਬ-ਅਦਾਬ, ਤੌਰ ਤਰੀਕੇ

ਇਤਿਹਾਸ, ਪੁਰਖਿਆਂ ਦਾ ਗੌਰਵ,
ਸੱਭਿਆਚਾਰ, ਲੋਕ ਗੀਤ
ਲੋਕੋਕਤੀਆਂ, ਮੁਹਾਵਰੇ ਅਤੇ
ਆਮ ਸਮਾਜਕ ਜਨ-ਜੀਵਨ ਦੇ ਸਮੀਕਰਣ

ਯੁੱਧ ਤੋਂ ਬਾਅਦ
‘ਬਹੁਤ ਕੁਝ’ ਬਦਲ ਜਾਂਦੈ।

        *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3690)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਪਿਆਰਾ ਸਿੰਘ ਕੁੱਦੋਵਾਲ

ਪਿਆਰਾ ਸਿੰਘ ਕੁੱਦੋਵਾਲ

Toronto, Ontario, Canada.
Tel: (647 - 278 - 4477)
Email: (psingh.insurance@gmail.com)