PiaraSKuddowal7ਕੁਝ ਚਿੰਤਕਾਂ ਦਾ ਮੰਨਣਾ ਹੈ ਕਿ ਇਹ ਕਹਾਣੀਆਂ ਲੇਖਿਕਾ ਦੀ ਆਤਮ ਕਥਾ ਲੱਗਦੀਆਂ ਹਨ। ਕੁਲਬੀਰ ਦਾ ...
(2 ਫਰਵਰੀ 2022)
ਇਸ ਸਮੇਂ ‘ਸਰੋਕਾਰ’ ਦੇ ਸੰਗੀ-ਸਾਥੀ: 485.


TumUdasKionHo1ਕੁਲਬੀਰ ਬਡੇਸਰੋਂ ਸਾਡੇ ਸਮਿਆਂ ਦੀ ਇੱਕ ਵਿਲੱਖਣ ਕਹਾਣੀਕਾਰਾ ਅਤੇ ਬਹੁਤ ਜ਼ਿਆਦਾ ਜਾਣੀ ਪਛਾਣੀ ਸ਼ਖਸੀਅਤ ਹੈ
ਅਕਸਰ ਉਸ ਨੂੰ ਟੀ ਵੀ ਸੀਰੀਅਲ ’ਤੇ ਬਹੁਤ ਸਾਰੀਆਂ ਫਿਲਮਾਂ ਵਿੱਚ ਵੀ ਵੇਖਿਆ ਜਾ ਸਕਦਾ ਹੈਬਡੇਸਰੋਂ, ਹੁਸ਼ਿਆਰਪਰ ਦੀ ਜੰਮਪਲ, ਤਹਿਸੀਲਦਾਰ ਗੁਰਬਚਨ ਸਿੰਘ ਦੀ ਧੀ ਕੁਲਬੀਰ ਪੰਜਾਬੀ ਵਿੱਚ ਐੱਮ.ਏ. ਐੱਮ.ਫ਼ਿਲ ਹੈ ਅਤੇ ਦਰਜਨਾਂ ਹਿੰਦੀ ਪੰਜਾਬੀ ਫਿਲਮਾਂ, ਸੀਰੀਅਲਜ਼ ਅਤੇ ਵਿਗਿਆਪਨਾਂ ਵਿੱਚ ਕੰਮ ਕਰ ਚੁੱਕੀ ਹੈ ਅਤੇ ਲਗਾਤਾਰ ਕਰ ਰਹੀ ਹੈਹਥਲੇ ਕਹਾਣੀ ਸੰਗ੍ਰਹਿ ਤੋਂ ਪਹਿਲਾਂ ਵੀ ਅਲੱਗ ਅਲੱਗ ਵਿਧਾਵਾਂ ਦੀਆਂ ਅੱਠ ਕਿਤਾਬਾਂ ਪਾਠਕਾਂ ਦੀ ਝੋਲੀ ਪਾ ਚੁੱਕੀ ਹੈ ਤੇ ਕਈ ਰਸਾਲਿਆ ਤੇ ਸੰਪਾਦਿਤ ਪੁਸਤਕਾਂ ਵਿੱਚ ਵੀ ਆਪਣੀ ਹਾਜ਼ਰੀ ਲਗਵਾ ਰਹੀ ਹੈ

1985 ਤੋਂ ਲਗਾਤਾਰ ਲਿਖਦੀ ਆ ਰਹੀ ਕੁਲਬੀਰ ਬਡੇਸਰੋਂ ਦੇਸ਼ ਅਤੇ ਵਿਦੇਸ਼ ਵਿੱਚ ਬਹੁਤ ਸਾਰੇ ਇਨਾਮ ਅਤੇ ਅਵਾਰਡ ਵੀ ਹਾਸਲ ਕਰ ਚੁੱਕੀ ਹੈਇਸਦੇ ਬਾਵਜੂਦ ਉਹ ਬਹੁਤ ਮਿੱਠ ਬੋਲੜੀ, ਨਿਰਮਾਣ, ਹੁਸ਼ਿਆਰ, ਜ਼ਹੀਨ ਅਤੇ ਸਹਿਜ ਹੈਉਸ ਨਾਲ ਫੋਨ ’ਤੇ ਹੋਈ ਇੱਕ ਛੋਟੀ ਜਿਹੀ ਗੱਲਬਾਤ ਅਤੇ “ਦਾ ਲਿਟਰੇਰੀ ਰਿਫਲੈਕਸ਼ਨਜ਼” ਵੱਲੋਂ ਨਵੰਬਰ 27 ਨੂੰ ਉਸਦੀ ਹਥਲੀ ਕਿਤਾਬ ’ਤੇ ਕਰਵਾਏ ਗਏ ਇੱਕ ਮੁੱਲਵਾਨ ਵੈਬੀਨਾਰ ਵਿੱਚ ਹੋਈ ਮੁਲਾਕਾਤ ਦੌਰਾਨ ਪਤਾ ਲੱਗਾ ਕਿ ਉਹ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਪ੍ਰਤੀ ਕਿੰਨੀ ਸੁਚੇਤ ਅਤੇ ਸੁਹਿਰਦ ਹੈਉਹ ਬਹੁਤ ਹੀ ਰੁਝੇਵੇਂ ਭਰੀ ਜ਼ਿੰਦਗੀ ਵਿੱਚੋਂ ਵੀ ਪੰਜਾਬੀ ਵਿੱਚ ਕਹਾਣੀ ਵਰਗੀ ਵਿਧਾ ਵਿੱਚ ਲਿਖਣ ਲਈ ਵਕਤ ਬਚਾ ਲੈਂਦੀ ਹੈ

ਮਹਾਂ ਨਗਰ ਬੰਬਈ ਵਿੱਚ ਵਸਦੀ ਇਸ ਲੇਖਿਕਾ ਦੇ ਵਿਸ਼ੇ ਪਰੰਪਰਾਗਤ ਹੁੰਦੇ ਹੋਏ ਵੀ ਬੋਲੀ, ਸ਼ੈਲੀ ਪੱਖੋਂ ਨਵੀਨਤਾ ਨਾਲ ਭਰੇ ਹੋਏ ਹਨਪਰੰਪਰਾਗਤ ਇਸ ਕਰਕੇ ਬਹੁਤ ਸਾਰੇ ਵਿਸ਼ੇ ਰਿਸ਼ਤਿਆਂ ਨਾਲ ਜੁੜੇ ਹੋਏ ਹੋਣ ਦੇ ਬਾਵਜੂਦ ਨਵੀਂ ਤਕਨੀਕ, ਮੁਹਾਵਰੇਦਾਰ ਭਾਸ਼ਾ, ਵੱਖਰੇ ਅਣਛੁਹੇ ਅੰਦਾਜ਼ ਵਿੱਚ ਪੇਸ਼ ਕੀਤੇ ਹਨਫਿਲਮੀ ਜਗਤ ਨਾਲ ਜੁੜੇ ਹੋਣ ਕਰਕੇ ਲੇਖਿਕਾ ਨੇ ਫਿਲਮ ਅਤੇ ਟੀ.ਵੀ. ਨਾਲ ਜੁੜੇ ਕਲਾਕਾਰਾਂ, ਤਕਨੀਕੀ ਕਰਮਚਾਰੀਆਂ, ਮੇਕ-ਅੱਪ ਕਲਾਕਾਰਾਂ, ਡਾਇਰੈਕਟਰ ਤੇ ਕੈਮਰਾਮੈਨ ਬਾਰੇ ਪਰਦੇ ਦੇ ਪਿੱਛੇ ਵਾਪਰਦੇ ਯਥਾਰਥ ਨਾਲ ਜੁੜੀਆਂ ਦਿਲਚਸਪ ਕਹਾਣੀਆਂ ਲਿਖੀਆਂ ਹਨ ਜੋ ਕਿ ਵਧੇਰੇ ਗਿਣਤੀ ਪੰਜਾਬੀ ਪਾਠਕ ਲਈ ਇਕਦਮ ਨਵੀਨ ਹਨ

ਤੁਮ ਕਿਉਂ ਉਦਾਸ ਹੋਮਜ਼ਬੂਰੀ, ਆਕਰੋਸ਼ ਤੇ ਬਕ-ਬਕ ਕਹਾਣੀ ਜਿੱਥੇ ਹੋਰ ਬਹੁਤ ਕੁੱਝ ਦੱਸਦੀਆਂ ਹਨ, ਉੱਥੇ ਇਸ ਕਿੱਤੇ ਨਾਲ ਜੁੜੇ ਲੋਕਾਂ ਦੇ ਗਲੈਮਰ ਭਰੇ ਜੀਵਨ ਪਿਛੇ ਲੁਕੀਆਂ ਮਜ਼ਬੂਰੀਆਂ ਤੇ ਸ਼ੋਸ਼ਣ ਦਾ ਜ਼ਿਕਰ ਵੀ ਲੇਖਿਕਾ ਨੇ ਬੜੀ ਹੀ ਸੁਹਿਰਦਤਾ ਨਾਲ ਕੀਤਾ ਹੈ। ਕਹਾਣੀ ਜਾਂ ਪਟ-ਕਥਾ ਕਿਵੇਂ ਬਣਦੀ ਹੈ, ਮਨਜ਼ੂਰੀ ਕਿਵੇਂ ਮਿਲਦੀ ਹੈ, ਸੰਵਾਦ ਕਿਵੇਂ ਬੋਲਣੇ ਜਨ, ਕਲਾਕਾਰ ਬੋਲਦੇ ਸਮੇਂ ਇੱਕ ਦੂਜੇ ਤੋਂ ਕਿੰਨੀ ਦੂਰੀ ’ਤੇ ਹੁੰਦੇ ਹਨ ਤੇ ਹੋਰ ਬਹੁਤ ਕੁਝ ਪੰਜਾਬੀ ਪਾਠਕ ਲਈ ਬਿਲਕੁਲ ਨਵੀਨ ਹਨਤੁਮ ਕਿਉਂ ਉਦਾਸ ਹੋ, ਫੇਰ, ਨੂੰਹ ਸੱਸ, ਮਜਬੂਰੀ, ਬਕ-ਬਕ ਤੇ ਆਕਰੋਸ਼ ਪੜ੍ਹਨਯੋਗ ਹਨ

ਉਸਦੀਆਂ ਕਹਾਣੀਆਂ ਦੇ ਵਿਸ਼ੇ ਸੰਖੇਪ ਵਿੱਚ ਕ੍ਰਮਵਾਰ ਕੁਝ ਇਸ ਤਰ੍ਹਾਂ ਹਨਤੁਮ ਕਿਉਂ ਉਦਾਸ ਹੈ? ਇਸ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ਹੈ, ਜਿਸ ਵਿੱਚ ਇੱਕ ਗਰੀਬ ਮਜ਼ਦੂਰ ਦੀ ਮਨੋਦਸ਼ਾ ਕੀ ਹੁੰਦੀ ਹੈ ਜਦੋਂ ਇੱਕ ਅਮੀਰ, ਖੂਬਸੂਰਤ ਅਦਾਕਾਰਾ, ਜੋ ਗਰੀਬ ਮਜ਼ਦੂਰ ਕੁੜੀ ਦੀ ਐਕਟਿੰਗ ਕਰਦੀ ਕਰਦੀ, ਉਸਦੇ ਮੋਢੇ ’ਤੇ ਹੱਥ ਰੱਖ ਕੇ ਪੁੱਛਦੀ ਕਿ ਤੁਮ ਕਿਉਂ ਉਦਾਸ ਹੋ? ਅੰਤ ਵਿੱਚ ਮੇਨੇਜਰ ਵੱਲੋਂ ਮਜ਼ਦੂਰ ਨੂੰ ਦਿੱਤੀਆਂ ਗਾਲ੍ਹਾਂ ਤੇ ਕੀਤੀ ਕੁੱਟਮਾਰ ਅਸਲੀਅਤ ਵਿਖਾ ਦਿੰਦੀ ਹੈ

ਸਕੂਲ ਟਰਿਪ ਕਹਾਣੀ ਵਿੱਚ ਨਾਇਕਾ ਬੇਟੀ ਸਕੂਲ ਟਰਿਪ ’ਤੇ ਜਾਣਾ ਚਾਹੁੰਦੀ ਪਰ ਆਪਣੀ ਮੰਮੀ ਦੀ ਮਾੜੀ ਆਰਥਿਕਤਾ ਕਰ ਕੇ ਕੈਂਸਲ ਕਰ ਦਿੰਦੀ ਹੈਪਰ ਉਸਦੇ ਅੰਤਰ ਮਨ ਵਿੱਚ ਟਰਿਪ ’ਤੇ ਜਾਣ ਦੀ ਇੱਛਾ ਜਿਉਂ ਦੀ ਤਿਉਂ ਬਣੀ ਰਹਿੰਦੀ ਹੈਉਹ ਆਪਣੀ ਮੰਮੀ ਨੂੰ ਕਹਿੰਦੀ ਹੈ ਕਿ ਅੰਕਲ ਨੂੰ ਖੁਸ਼ ਕਰਨ ਲਈ ਹੋਰ ਮਿਹਨਤ ਕਰਕੇ ਵੱਧ ਨੰਬਰ ਲਵੇਗੀ ਤੇ ਅੰਕਲ ਇਨਾਮ ਵਿੱਚ ਹੋਰ ਵੱਧ ਪੈਸੇ ਦੇਵੇਗਾ ਤੇ ਉਹ ਟਰਿਪ ’ਤੇ ਜਾ ਸਕੇਗੀਇਹ ਗੱਲ ਜਿੱਥੇ ਉਸਦੀ ਮਾਂ ਨੂੰ ਹੈਰਾਨ ਪਰੇਸ਼ਾਨ ਕਰਦੀ ਹੈ, ਉੱਥੇ ਪਾਠਕ ਨੂੰ ਇਹ ਸਮਝ ਆਉਂਦੀ ਹੈ ਇਕੱਲੀ ਮਾਂ ਕਿੰਨੀ ਮੁਸ਼ਕਲ ਨਾਲ ਬੱਚੇ ਪਾਲਦੀ ਹੈ।”

‘ਫੇਰ’ ਕਹਾਣੀ ਵਿੱਚ ਐਕਸੀਡੈਂਟ ਹੋਣ ਬਾਅਦ ਹਾਲ ਚਾਲ ਪੁੱਛਣ ਆਏ ਲੋਕਾਂ ਦੀਆਂ ਰਸਮੀ ਗੱਲਾਂ ਨਸੀਹਤਾਂ ਜਾਂ ਆਪਣੀਆਂ ਹੀ ਗੱਲਾਂ ਕਰਨੀਆਂ ਤੇ ਚਲੇ ਜਾਣਾ ਪਰ ਮਰੀਜ਼ ਦੀ ਗੱਲ ਨਹੀਂ ਸੁਣਨੀਅੰਤ ਵਿੱਚ ਜਦ ਨਾਇਕਾ ਆਪਣੇ ਘਰ ਆਈ ਦੁਰਘਟਨਾ ਪੀੜਤ ਔਰਤ ਦੀ ਗੱਲ ਸੁਣਦੀ ਸੁਣਦੀ ਹੁੰਗਾਰਾ ਭਰਦੀ ‘ਫੇਰ’ ਕਹਿੰਦੀ ਹੈ ਤਾਂ ਉਸ ਔਰਤ ਦੀਆਂ ਅੱਖਾਂ ਵਿੱਚ ਹੰਝੂ ਵਗ ਤੁਰਦੇ ਹਨ, ਜੋ ਦਰਸਾਉਂਦੇ ਹਨ ਕਿ ਅੱਜ ਤਕ ਉਸਦੀ ਕਿਸੇ ਨੇ ਗੱਲ ਹੀ ਨਹੀਂ ਸੁਣੀਇਹ ‘ਨਾ ਸੁਣੇ ਜਾਣ’ ਦਾ ਅਵੱਲੜਾ ਦਰਦ ਹੈਬਹੁਤ ਸਾਰੇ ਵਿਦਵਾਨਾਂ ਦਾ ਮੰਨਣਾ ਹੈ ਕਿ ਨਾ ਸੁਣੇ ਜਾਣ ਦੀ ਸਥਿਤੀ ਕਰਕੇ ਵਿਅਕਤੀ ਮਾਨਸਿਕ ਜਾਂ ਸਰੀਰਕ ਰੋਗਾਂ ਦਾ ਸ਼ਿਕਾਰ ਹੋ ਸਕਦਾ ਹੈਇਸ ਲਈ ਗੱਲਬਾਤ ਜ਼ਰੂਰ ਸੁਣਨੀ ਵੀ ਚਾਹੀਦੀ ਹੈ ਤੇ ਸੁਣਾਉਣੀ ਚਾਹੀਦੀ ਹੈਮਨ ਦਾ ਭਾਰ ਹਲਕਾ ਹੋ ਜਾਂਦਾ ਹੈ2009 ਵਿੱਚ ‘ਨਵਾਂ ‘ਜ਼ਮਾਨਾ ਪੁਸਤਕ ਸਭਿਆਚਾਰ’ ਵੱਲੋਂ ਕਰਵਾਏ ਬਿਹਤਰੀਨ ਕਹਾਣੀ ਸਰਵੇਖਣ ਵਿੱਚ ਇਹ ਕਹਾਣੀ ‘ਫੇਰ’ ਵੀ ਬਿਹਤਰੀਨ ਕਹਾਣੀ ਵਜੋਂ ਚੁਣੀ ਗਈ ਸੀ

‘ਮਾਂ ਨੀ’ ਅਗਲੀ ਕਹਾਣੀ ਵਿੱਚ ਇੱਕ ਧੀ ਆਪਣੀ ਮਾਂ ਦੀ ਵੇਦਨਾ ਨੂੰ ਸਮਝਦੀ ਹੋਈ ਉਸ ਬਾਰੇ ਗੱਲ ਕਰਦੀ ਅੰਤ ਵਿੱਚ ਸਾਰੇ ਰਿਸ਼ਤੇਦਾਰਾਂ ਸਾਹਮਣੇ ਐਲਾਨ ਕਰਦੀ ਹੈ ਕਿ ਆਪਣੇ ਵਿਆਹ ਤੋਂ ਪਹਿਲਾਂ ਉਹਨੇ ਆਪਣੀ ਮਾਂ ਦਾ ਵਿਆਹ ਕਰਨਾ ਹੈ ਤਾਂ ਸਾਰੇ ਰਿਸ਼ਤੇਦਾਰ ਚੁੱਪ ਹੋ ਜਾਂਦੇ ਹਨਛੇਵੀਂ ਕਹਾਣੀ ‘ਭੈਣ ਜੀ’ ਵਿੱਚ ਆਪਣੀ ਭੈਣ ਵੱਲੋਂ ਅਣਗੌਲੇ ਜਾਣ ’ਤੇ ਲਗਾਤਾਰ ਕੀਤੀ ਜਾਂਦੀ ਰਹੀ ਜ਼ਿਆਦਤੀ ਦੀ ਗੱਲ ਕਰਦੀ ਹੈ ਜੋ ਕਿ ਮੁੱਖ ਪਾਤਰ ਦੀ ਮਾਨਸਿਕਤਾ ਨੂੰ ਪਰਭਾਵਿਤ ਕਰਦੀ ਹੈ

‘ਮਜਬੂਰੀ’ ਕਹਾਣੀ ਵਿੱਚ ਅਦਾਕਾਰਵਾਂ ਦੀਆਂ ਮਜਬੂਰੀਆਂ ਨੂੰ ਦਰਸਾਉਂਦੀ ਹੈ ਕਿ ਕਿਵੇਂ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ ਪਰ ਉਹ ਕੰਮ ਦੀ ਖਾਤਰ ਚੁੱਪ ਰਹਿੰਦੀਆਂ ਹਨ

ਬਹੁਤ ਹੀ ਸੁੰਦਰ ਤਰੀਕੇ ਨਾਲ ਲਿਖੀ ਗਈ ਕਹਾਣੀ ਹੈ ‘ਨੂੰਹ ਸੱਸ’ ਜੋ ਕਿ ਨੂੰਹ ਸਹੁਰੇ ਦੇ ਗੁਪਤ ਸਰੀਰਕ ਰਿਸ਼ਤੇ ਨੂੰ ਪ੍ਰਗਟਾਉਂਦੀ ਹੈਕਹਾਣੀ ਦੀ ਸਫਲਤਾ ਇਹ ਹੈ ਕਿ ਬਿਨਾਂ ਇੱਕ ਵੀ ਨੰਗੇਜ਼ਵਾਦੀ ਸ਼ਬਦ ਬੋਲੇ ਜਾਂ ਭੱਦਾ ਦ੍ਰਿਸ਼ ਚਿਤਰਣ ਕੀਤੇ, ਲੇਖਿਕਾ ਨੇ ਸਿਰਫ ਅੰਤਲੀ ਲਾਇਨ ਵਿੱਚ ਦੁਹਰਾ ਵਕਫਾ (ਡਬਲ ਸਪੇਸ) ਦੇ ਕੇ, ਇੱਕ ਅਵੈਧ ਰਿਸ਼ਤਾ ਪ੍ਰਗਟ ਕਰ ਦਿੱਤਾਪਾਠਕ ਹੈਰਾਨ ਪ੍ਰੇਸ਼ਾਨ ਹੋ ਜਾਂਦਾ ਕਿ ਆਹ ਕੀ ਹੋ ਗਿਆਟੀਵੀ ਸੀਰੀਅਲ ਨਾਲ ਸਬੰਧਿਤ ਹੈ ਕਹਾਣੀ ‘ਆਕਰੋਸ਼’ਇਹ ਭਾਵੇਂ ਇੱਕ ਹਿੰਦੀ ਭਾਸ਼ਾ ਦਾ ਸ਼ਬਦ ਹੈ ਪਰ ਕਹਾਣੀ ਅੰਤ ਵਿੱਚ ਜਿਸ ਤਰ੍ਹਾਂ ਪ੍ਰਗਟ ਹੁੰਦਾ ਹੈ ਤਾਂ ਇਹ ਨਾਮ ਬੜਾ ਢੁੱਕਵਾਂ ਲੱਗਦਾ ਹੈਐਕਟਰਸ ਸਾਥੀ ਐਕਟਰੈਸ ਕਾਮਨਾ ਗੁਪਤਾ ਨੂੰ ਐਕਟਿੰਗ ਦੀ ਆੜ ਵਿੱਚ ਅਸਲੀ ਥੱਪੜ ਮਾਰਦੀ ਹੈ ਜੋ ਕਿ ਉਸਦੇ ਪਤੀ ਦੀ ਸਹੇਲੀ (ਐਕਸ ਗਰਲ ਫਰੈਂਡ) ਹੁੰਦੀ ਹੈ ਜਿਸ ਨਾਲ ਉਸਦੇ (ਐਕਸ ਹਸਬੈਂਡ) ਦੇ ਜਿਸਮਾਨੀ ਸੰਬੰਧ ਸਨਅੱਜ ਜਦ ਅਦਾਕਾਰੀ ਕਰਦਿਆਂ ਉਸ ਨੂੰ ਮੌਕਾ ਮਿਲਦਾ ਹੈ ਤਾਂ ਨਾਟਕ ਦਾ ਦ੍ਰਿਸ਼ ਚਿਤਰਣ ਕਰਨ ਦੀ ਆੜ ਵਿੱਚ ਆਪਣੇ ਅੰਦਰ ਸਾਲਾਂ ਦਾ ਦੱਬਿਆ ਹੋਇਆ ਇੱਕ ਗੁੱਸਾ ਜ਼ੋਰਦਾਰ ਥੱਪੜ ਮਾਰ ਕੇ ਕੱਢਦੀ ਹੈਕਾਮਨਾ ਗੁਪਤਾ ਧਰਤੀ ’ਤੇ ਚੌਫਾਲ ਡਿੱਗੀ ਪਈ ਹੁੰਦੀ ਹੈ ਤੇ ਸਾਰਾ ਅਮਲਾ ਹੈਰਾਨ ਚੁੱਪਚਾਪ ਖੜ੍ਹਾ ਦੇਖਦਾ ਰਹਿ ਜਾਂਦਾ ਹੈਮੈਂਨੂੰ ਲਗਦਾ ਇਹ ਥੱਪੜ ਉਹਨਾਂ ਸਾਰੀਆਂ ਪੀੜਤ ਔਰਤਾਂ ਦੀ ਤਰਜਮਾਨੀ ਕਰਦਾ ਹੈ ਜੋ ਵਿਆਹ ਬਾਹਰੇ ਰਿਸ਼ਤਿਆਂ ਕਰਕੇ ਦੁੱਖ ਝੱਲਦੀਆਂ ਹਨਇਸ ਕਰਕੇ ਹੀ ਮੇਰਾ ਮੰਨਣਾ ਹੈ ਲੇਖਿਕਾ ਅੰਤ ਵਿੱਚ ਜਦੋਂ ਤੋੜਾ ਝਾੜਦੀ ਹੈ ਤਾਂ ਕਮਾਲ ਹੀ ਕਰ ਜਾਂਦੀ ਹੈ

ਨੌਂਵੀਂ ਕਹਾਣੀ ‘ਤੂੰ ਵੀ ਖਾ ਲੈ’ ਮਾਵਾਂ ਵਰਗੀ ਭਾਬੀ ਤੇ ਧੀਆਂ ਵਰਗੀ ਨਨਾਣ ਦੇ ਨਿਰਛਲ ਰਿਸ਼ਤੇ ਦੀ ਕਹਾਣੀ ਹੈ ਜੋ ਸਮੇਂ ’ਤੇ ਸਥਾਨ ਦੇ ਬਦਲਣ ਅਤੇ ਵਰ੍ਹਿਆਂ ਤਕ ਨਾ ਮਿਲਣ ਦੇ ਬਾਵਜੂਦ ਵੀ ਨਿਰੰਤਰ ਬਣਿਆ ਰਹਿੰਦਾ ਹੈ

‘ਬਕ-ਬਕ’ ਕਰੋਨਾ ਕਾਲ ਦੌਰਾਨ ਉਪਜੀ ਘਬਰਾਹਟ ਤੇ ਡਰ ਨਾਲ ਸੰਬੰਧਿਤ ਕਹਾਣੀ ਹੈਜਦ ਸਭ ਸਾਥ ਛੱਡ ਜਾਂਦੇ ਹਨ ਤਾਂ ਬਕ-ਬਕ ਕਰਨ ਵਾਲਾ ਗਰੀਬ ਡਰਾਈਵਰ ਹੀ ਨਾਇਕਾ ਨੂੰ ਆਪਣੀ ਭੈਣ ਮੰਨ ਕੇ ਉਸਦੀ ਮਦਦ ਕਰਨ ਲਈ ਅੱਗੇ ਆਉਂਦਾ ਹੈਉਹ ਡਰਾਇਵਰ ਜਿਸ ਨੂੰ ਨਾਇਕਾ ਪਸੰਦ ਨਹੀਂ ਕਰਦੀ ਹੁੰਦੀ ਤੇ ਉਸ ਨੂੰ ਬਦਲਣ ਲਈ ਸੋਚਦੀ ਰਹੀਇਸ ਕਹਾਣੀ ਦਾ ਅੰਤ ਬਹੁਤ ਜ਼ਬਰਦਸਤ ਹੈਅਖੀਰ ਵਿੱਚ ਦੋ ਔਰਤਾਂ ਦੀ ਸੋਚ ਦੀ ਕਹਾਣੀ ਹੈਇਹ ਵੀ ਨਨਾਣ ਭਰਜਾਈ ਦੀ ਕਥਾ ਹੈ ਪਰ ਵੱਖਰੀ ਤੇ ਪੜ੍ਹਨਯੋਗ ਹੈਵਿਚਾਰਾਂ ਦੀ ਵੱਖਰਤਾ ਹੋਣ ਦੇ ਬਾਵਜੂਦ ਵੀ ਮਾੜੇ ਮਰਦ ਪ੍ਰਤੀ ਦੋਹਾਂ ਔਰਤਾਂ ਦਾ ਨਜ਼ਰਈਆ ਇੱਕੋ ਜਿਹਾ ਹੈ

ਬਦਲਦੇ ਪਰਿਪੇਖ ਕਹਾਣੀਕਾਰਾ ਨੇ ਬਹੁਤ ਖੂਬਸੂਰਤੀ ਨਾਲ ਪਕੜੇ ਹਨਇਸੇ ਲਈ ਮੈਂ ਲੇਖ ਦੇ ਸ਼ੁਰੂ ਵਿੱਚ ਲਿਖਿਆ ਸੀ ਕਿ ਬਡੇਸਰੋਂ ਦੀਆਂ ਕਹਾਣੀਆਂ ਪਰੰਪਰਾਗਤ ਹੋਣ ਦੇ ਬਾਵਜੂਦ ਵੀ ਬਿਲਕੁਲ ਨਵੀਨ ਹਨ

ਕਹਾਣੀ ਪੜ੍ਹਨੀ ਸ਼ੁਰੂ ਕਰੋ ਤਾਂ ਅੰਤ ਤਕ ਜਿਵੇਂ ਇੱਕੋ ਸਾਹ ਵਿੱਚ ਪੜ੍ਹ ਜਾਵੋਇਹ ਕਹਾਣੀਕਾਰ ਦੀ ਪੀਡੀ ਗੋਂਦ, ਜ਼ਬਰਦਸਤ ਭਾਸ਼ਾ ਤੇ ਵਿਸ਼ੇ ਚੋਣ ਦਾ ਕਮਾਲ ਹੈਭਾਸ਼ਾ ਦੀ ਗੱਲ ਕਰੀਏ ਤਾਂ ਕਈ ਵਿਦਵਾਨਾਂ ਨੇ ਤਿੰਨ ਕੁ ਕਹਾਣੀਆਂ ਵਿੱਚ ਵਰਤੀਆਂ ਕੁਝ ਗਾਲ੍ਹਾਂ ਤੇ ਇਤਰਾਜ਼ ਜਿਤਾਇਆ ਹੈਤਕਰੀਬਨ ਤਿੰਨ ਕੁ ਕਹਾਣੀਆਂ ਵਿੱਚ ਪਿੰਡਾਂ ਦੀ ਗਾਲ੍ਹ ਜਾਂ ਅਪਭਾਸ਼ਾ ਅਤੇ ਹਿੰਦੀ ਜਾਂ ਕਹਿ ਸਕਦੇ ਬੰਬਈਆ ਸਲੈਂਗਜ਼ ਜਾਂ ਅਪਸ਼ਬਦਾਂ ਦੀ ਵਰਤੋਂ ਕੀਤੀ ਹੈਉਹਨਾਂ ਦੀ ਉਦਾਹਰਣ ਇੱਥੇ ਨਹੀਂ ਦਿੱਤੀ ਜਾ ਸਕਦੀਫੋਨ ’ਤੇ ਹੋਈ ਗੱਲਬਾਤ ਦੌਰਾਨ ਲੇਖਿਕਾ ਕੁਲਬੀਰ ਬੇਡੇਸਰੋਂ ਨੇ ਦੱਸਿਆ ਕਿ ਉਹਨਾਂ ਨੇ ਇਸ ਵਿਧਾ ਨੂੰ ਆਪਣੇ ਆਪ ਨੂੰ ‘ਬੋਲਡ’ ਦੱਸਣ ਲਈ ਨਹੀਂ ਬਲਕਿ ਸਮੇਂ ਅਤੇ ਪ੍ਰਸਥਿਤੀ ਅਨੁਕੂਲ ਪਾਤਰਾਂ ਦੀ ਮਨੋ-ਸਥਿਤੀ ਚਿਤਰਣ ਲਈ ਵਰਤੀ ਇੱਕ ਜੁਗਤ ਦੱਸਿਆ ਹੈ‘ਤੁਮ ਕਿਉਂ ਉਦਾਸ ਹੋ?’ ‘ਮਜਬੂਰੀ’ ਅਤੇ ‘ਦੋ ਔਰਤਾਂ’ ਕਹਾਣੀਆਂ ਵਿੱਚ ਇਸਦੇ ਨਮੂੰਨੇ ਦੇਖੇ ਜਾ ਸਕਦੇ ਹਨਮੇਰਾ ਅਤੇ ਹੋਰ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਉਸਨੇ ਪੰਜਾਬੀ ਮੁਹਾਵਰਿਆਂ ਦੀ ਵਰਤੋਂ ਬਹੁਤ ਖੂਬਸੂਰਤ ਢੰਗ ਨਾਲ ਕੀਤੀ ਹੈਮੁਹਾਵਰੇ ਆਪ ਮੁਹਾਰੇ ਉਸਦੀ ਲਿਖਤ ਵਿੱਚ ਆ ਜਾਂਦੇ ਹਨਉਸਨੇ ਕੋਸ਼ਿਸ਼ ਕਰਕੇ ਜਾਂ ਉਚੇਚ ਨਾਲ ਨਹੀਂ ਜੜੇਲੇਖਿਕਾ ਪੰਜਾਬੀ ਵਿੱਚ ਉੱਚ ਪੱਧਰੀ ਵਿੱਦਿਆ ਹਾਸਲ ਹੈਇੱਕ ਲੰਮੇ ਅਰਸੇ ਤੋਂ ਮਹਾਂਨਗਰ ਮੁੰਬਈ ਵਿੱਚ ਵਸ ਰਹੀ ਹੈ ਪਰ ਉਸਦਾ ਪੰਜਾਬ ਦੇ ਪਿੰਡਾਂ ਦੀ ਆਮ ਬੋਲ ਚਾਲ ਦੀ ਭਾਸ਼ਾ ਦਾ ਸੋਮਾ ਸੁੱਕਿਆ ਨਹੀਂ ਹੈ, ਬਲਕਿ ਉਸ ਕੋਲ ਪੇਂਡੂ ਭਾਸ਼ਾ ਤੇ ਬੋਲੀ ਦਾ ਭਰਪੂਰ ਭੰਡਾਰ ਹੈਇਸਦਾ ਅਭਾਸ ਕਹਾਣੀਆਂ ਪੜ੍ਹਨ ਉਪਰੰਤ ਹੁੰਦਾ ਹੈ

ਸਮੇਂ ’ਤੇ ਸਥਾਨ ਨਾਲ ਮਿਲਦਾ ਜੁਲਦਾ ਦ੍ਰਿਸ਼ ਚਿਤਰਣ ਤੇ ਆਲੇ ਦੁਆਲੇ ਦਾ ਵਰਣਨ ਬਹੁਤ ਵਿਸਤਾਰ ਵਿੱਚ ਮਿਲਦਾ ਹੈਇਵੇਂ ਲਗਦਾ ਹੈ, ਜਿਵੇਂ ਲੇਖਿਕਾ ਨੇ ਕੈਮਰੇ ਦੀਆਂ ਅੱਖਾਂ ਨਾਲ ਤੱਕਿਆ ਹੋਵੇਸ਼ਾਇਦ ਇਸ ਨੂੰ ਹੀ “ਫੋਟੋਜੀਨਕ ਮੈਮੋਰੀ” ਕਹਿੰਦੇ ਹਨਸਥਾਨਿਕ ਵਰਣਨ ਵਿੱਚੋਂ ਹੀ ਉਸਦੇ ਦੇ ਕਥਾਨਿਕ ਅਤੇ ਪਾਤਰਾਂ ਦੀ ਉਸਾਰੀ ਹੁੰਦੀ ਹੈਇਉਂ ਲਗਦਾ ਹੈ ਜਿਵੇਂ ਲੇਖਿਕਾ ਪਾਠਕ ਨੂੰ ਨਾਲ ਤੋਰ ਕੇ ਇੱਕ ਇੱਕ ਚੀਜ਼ ਵਿਖਾ ਰਹੀ ਹੋਵੇਉਹ ਭਾਵੇਂ ਬੰਬਈ ਹੋਵੇ, ਪੰਜਾਬ ਦਾ ਕੋਈ ਪਿੰਡ ਹੋਵੇ, ਸ਼ਹਿਰ ਹੋਵੇ, ਲੰਡਨ, ਜਾਂ ਕੈਨੇਡਾ ਦਾ ਕੋਈ ਸ਼ਹਿਰ ਹੋਵੇ, ਪਾਠਕ ਨੂੰ ਨਾਲ ਲੈ ਕੇ ਜਾਂਦੀ ਹੈ, ਹਰ ਜਗ੍ਹਾ ਵਿਖਾਉਂਦੀ ਹੈ

ਉਸਦੀਆਂ ਕਹਾਣੀਆਂ ਦਾ ਅੰਤ ਕਮਾਲ ਹੁੰਦਾ ਹੈ, ਬਿਲਕੁਲ ਪਾਠਕ ਦੀ ਸੋਚ ਤੋਂ ਵੱਖਰਾ, ਅਲੱਗ, ਅਕਾਸਮਿਕ, ਹੈਰਾਨੀਜਨਕਪਾਠਕ ਹੈਰਾਨੀ, ਖੁਸ਼ੀ ਅਤੇ ਗਮੀ ਦੇ ਵੱਖਰੇ ਵੱਖਰੇ ਪ੍ਰਭਾਵ ਗ੍ਰਹਿਣ ਕਰਦਾ ਸੋਚਦਾ ਹੈ, “ਐਹਨੂੰ ਕਹਿੰਦੇ ਆ ਕਹਾਣੀ।”

‘ਬਕ-ਬਕ’, ‘ਆਕਰੋਸ਼’, ‘ਫੇਰ’, ‘ਨੂੰਹ-ਸੱਸ’, ‘ਮਾਂ ਨੀ’ ਕਹਾਣੀਆਂ ਦੇ ਬਹੁਤ ਹੀ ਧਮਾਕੇਦਾਰ ਅੰਤ ਹਨ

ਕੁਝ ਚਿੰਤਕਾਂ ਦਾ ਮੰਨਣਾ ਹੈ ਕਿ ਇਹ ਕਹਾਣੀਆਂ ਲੇਖਿਕਾ ਦੀ ਆਤਮ ਕਥਾ ਲੱਗਦੀਆਂ ਹਨਕੁਲਬੀਰ ਦਾ ਕਹਿਣਾ ਹੈ ਇਹ ਸੱਚ ਨਹੀਂ ਹੈਉਸਨੇ ਕਹਾਣੀ ਹੋਰਾਂ ਦੀ ਕਹੀ, ਪਰ ਇੰਝ, ਜਿਵੇਂ ਨਿੱਜ ਤੇ ਹੰਢਾ ਕੇ ਲਿਖੀ ਹੋਵੇਦੂਸਰੇ ਦੇ ਦਰਦ ਨੂੰ ਆਪਣਾ ਬਣਾ ਕੇ ਲਿਖਣਾ ਹੀ ਤਾਂ ਕਲਾਕਾਰੀ ਹੈਇਹ ਕਲਾਕਾਰੀ ਉਸਨੇ ਇਹਨਾਂ ਕਹਾਣੀਆਂ ਵਿੱਚ ਬਾਖੂਬੀ ਨਿਭਾਈ ਹੈਉਸਦੀ ਕਹਾਣੀ ਕਲਾ ਦੀ ਸਫਲਤਾ ਵੀ ਕਹੀ ਜਾ ਸਕਦੀ ਹੈ

***

ਪੰਨੇ: 121, ਆਰਸੀ ਪਬਲਿਸ਼ਰਜ਼ ਨਵੀਂ ਦਿੱਲੀ, ਸਾਲ: 2021.

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3328)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਪਿਆਰਾ ਸਿੰਘ ਕੁੱਦੋਵਾਲ

ਪਿਆਰਾ ਸਿੰਘ ਕੁੱਦੋਵਾਲ

Toronto, Ontario, Canada.
Tel: (647 - 278 - 4477)
Email: (psingh.insurance@gmail.com)