Sanjeevan7ਸਮਾਜ ਦਾ ਕੋਈ ਵਰਗ ਚਾਹੇ ਉਹ ਰਾਜਨੀਤਿਕ ਧਿਰਾਂ ਹੋਣਚਾਹੇ ਸਮਾਜ ਸੇਵੀ, ਸੱਭਿਆਚਾਰਕਸਾਹਿਤਕ ਜਾਂ ...
(5 ਜੁਲਾਈ 2022)
ਮਹਿਮਾਨ: 777.

BricksOnHead1
ਭਾਰਤ ਹੀ ਨਹੀਂ ਬਲਿਕ ਸਾਰੇ ਵਿਸ਼ਵ ਦੀ ਤਰੱਕੀ ਤੇ ਖੁਸ਼ਾਹਲੀ ਵਿੱਚ ਜਿਸ ਵਰਗ ਦਾ ਅਹਿਮ ਯੋਗਦਾਨ ਹੈ
, ਉਹ ਵਰਗ ਹੈ ਸਰਵਹਾਰਾਇਸ ਵਰਗ ਨੂੰ ਕਿਰਤੀ ਵੀ ਕਿਹਾ ਜਾ ਸਕਦਾ ਹੈ, ਮਜ਼ਦੂਰ ਵੀ ਤੇ ਸਾਧਨਹੀਣ ਵਰਗ ਵੀ ਅਤੇ ਇਸ ਜਮਾਤ ਨੂੰ ਪ੍ਰੋਲੇਤਾਰੀ ਵੀ ਕਹਿੰਦੇ ਨੇਚਾਹੇ ਅਸਮਾਨ ਛੂੰਹਦੀਆਂ ਇਮਾਰਤਾਂ ਦਾ ਨਿਰਮਾਣ ਹੋਵੇ, ਸੜਕਾਂ ਤੇ ਰੇਲ ਲਾਈਨਾਂ ਦਾ ਜਾਲ ਵਿਛਾਉਣਾ ਹੋਵੇ, ਫਲਾਈਓਵਰ ਬਣਾਉਣੇ ਹੋਣ, ਕਾਰਖਾਨਿਆਂ, ਫੈਕਟਰੀਆਂ ਵਿੱਚ ਕਿਸੇ ਵੀ ਉਤਪਾਦ ਦਾ ਨਿਰਮਾਣ ਕਰਨਾ ਹੋਵੇ, ਜਾਂ ਕਿਸੇ ਵੀ ਮਨੁੱਖੀ ਸੁਖ-ਸੁਵਿਧਾਵਾਂ (ਖਾਣ-ਪੀਣ ਤੋਂ ਲੈ ਕੇ ਪਹਿਨਣ-ਹੰਢਾਉਣ) ਦਾ ਸਵਾਲ ਹੋਵੇ, ਇਸ ਵਰਗ ਦੀ ਅਣਥੱਕ ਮਿਹਨਤ ਬਿਨਾਂ ਇਸ ਨਿਰਮਾਣ ਜਾਂ ਵਿਕਾਸ ਬਾਰੇ ਸੋਚਿਆ ਵੀ ਨਹੀਂ ਕੀਤਾ ਜਾ ਸਕਦਾਇਹ ਸਾਧਨਹੀਣ ਵਰਗ ਸਮਾਜ ਨੂੰ ਸਾਧਨ ਸੰਪਨ ਬਣਾਉਣ ਵਿੱਚ ਦਿਨ-ਰਾਤ ਹੱਡ-ਭੰਨਵੀਂ ਮਿਹਨਤ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਕਰਦਾ ਹੈ ਪਰ ਅਫੋਸਸ! ਇਹ ਵਰਗ ਹਾਲੇ ਤਕ ਵੀ ਦੱਬਿਆ-ਕੁਚਲਿਆ, ਸ਼ੋਸ਼ਿਤ ਤੇ ਪੀੜਤ ਵਰਗ ਹੀ ਹੈਮਹਿਲਾਂ-ਮੁਨਾਰਿਆਂ ਦੀਆਂ ਨੀਹਾਂ ਦੀਆਂ ਇੱਟਾਂ ਦਾ ਨਾ ਕਿੱਧਰੇ ਜ਼ਿਕਰ ਹੈ, ਤੇ ਨਾ ਹੀ ਫ਼ਿਕਰਇਹ ਤ੍ਰਾਸਦੀ ਹੋਰ ਵੀ ਗੰਭੀਰ ਰੁਖ਼ ਇਖਤਿਆਰ ਕਰ ਲੈਂਦੀ ਹੈ ਜਦੋਂ ਸਮਾਜ ਦੇ ਅਤਿ ਸੰਵੇਦਨਸ਼ੀਲ ਸਮਝੇ ਜਾਂਦੇ ਤਬਕੇ ਕਲਮਕਾਰਾਂ ਤੇ ਕਲਾਕਾਰਾਂ ਦੀ ਕਲਮ/ਕਲਾ ਦਾ ਮਜ਼ਮੂਨ ਕਿਰਤੀ ਵਰਗ ਨਾ ਮਾਤਰ ਹੀ ਹੋਵੇ

ਅਜ਼ਾਦੀ ਤੋਂ ਦਹਾਕਾ ਪਹਿਲਾਂ ਤੋਂ ਲੈ ਕੇ ਸਦੀ ਦੇ ਅੰਤਲੇ ਦਹਾਕੇ ਤਕ ਜ਼ਰੂਰ ਕਿਰਤੀ ਵਰਗ ਦੀਆਂ ਦਿੱਕਤਾਂ-ਦੁਸ਼ਵਾਰੀਆਂ ਨੂੰ ਛੂਹਦੀਆਂ ਹਿੰਦੀ ਫਿਲਮਾਂ ਵਿੱਚ ਮਜ਼ਦੂਰ, ਕਲਪਨਾ, ਸਗੀਨਾ, ਰਾਹੀ, ਦੋ ਬਿੱਘਾ ਜ਼ਮੀਨ, ਪੈਗਾਮ, ਜਾਗਤੇ ਰਹੋ, ਧਰਤੀ ਕੇ ਲਾਲ, ਨਯਾ ਦੌਰ ਨਮਕ ਹਰਾਮ, ਦੀਵਾਰ, ਕਾਲਾ ਪੱਥਰ, ਕੁਲੀ ਅਤੇ ਦਿਸ਼ਾ ਆਦਿ ਦੀ ਚਰਚਾ ਕੀਤੀ ਜਾ ਸਕਦੀ ਹੈ ਇਨ੍ਹਾਂ ਫਿਲਮਾਂ ਵਿੱਚ ਆਪਣੇ ਸਮਿਆਂ ਦੇ ਸਿਰਮੌਰ ਅਭਿਨੇਤਾ ਦਲੀਪ ਕੁਮਾਰ, ਬਲਰਾਜ ਸਾਹਨੀ, ਰਾਜ ਕਪੂਰ ਅਤੇ ਅਮਿਤਾਬ ਬਚਨ ਆਦਿ ਨੇ ਆਪਣੀ ਦਮਦਾਰ ਤੇ ਜਾਨਦਾਰ ਅਦਾਕਾਰੀ ਰਾਹੀਂ ਭਾਰਤੀ ਮਜ਼ਦੂਰ ਦੀ ਤਰਸਯੋਗ ਅਤੇ ਕਰੁਣਾਮਈ ਸਥਿਤੀਆਂ ਤੇ ਪ੍ਰਸਥਿਤੀਆਂ ਦਾ ਚਿੱਤਰਣ ਫਿਲਮੀ ਪਰਦੇ ਉੱਪਰ ਬਾਖ਼ੂਬੀ ਕੀਤਾ

ਇਸ ਤੋਂ ਇਲਾਵਾ ਬਾਲ ਮਜ਼ਦੂਰਾਂ ਦੇ ਸ਼ੋਸ਼ਣ ਦੀ ਗੱਲ ਕਰਦੀਆਂ ‘ਬੂਟ ਪਾਲਿਸ਼’, ‘ਸਲਾਮ ਬੰਬੇ’ ਅਤੇ ’ਚਿਲਰ ਪਾਰਟੀ’ ਵਰਗੀਆਂ ਭਾਵਪੂਰਤ ਫਿਲਮਾਂ ਵੀ ਬਣ ਚੁੱਕੀਆਂ ਹਨਪਰ ਸਦੀ ਦੇ ਅਖ਼ੀਰਲੇ ਦਹਾਕੇ ਦੌਰਾਨ ਹਾਕਮ ਦੀਆਂ ਉਦਾਰਵਾਦੀ ਨੀਤੀਆਂ ਪ੍ਰਤੀ ਉਦਾਰਤਾ ਅਤੇ ਵੱਡੇ ਉਦਯੋਗਪਤੀਆਂ ਅਤੇ ਪੂੰਜੀਪਤੀਆਂ ਨਾਲ ਅੱਖ-ਮਟੱਕੇ ਕਾਰਣ ਫਿਲਮੀ ਪਰਦੇ ਤੋਂ ਸਾਧਨਹੀਣ ਤਬਕੇ ਦਾ ਜ਼ਿਕਰ ਯਕਦਮ ਗਾਇਬ ਹੋਣਾ ਸਾਨੂੰ ਸਭ ਨੂੰ ਸੋਚਣ ਅਤੇ ਘੋਖਣ ਲਈ ਮਜਬੂਰ ਕਰਦਾ ਹੈ

ਇੱਕ ਦੋ ਪੰਜਾਬੀ ਫਿਲਮਕਾਰਾਂ ਨੇ ਵੀ ’ਮੜ੍ਹੀ ਦਾ ਦੀਵਾ’, ’ਅੰਨ੍ਹੇ ਘੋੜੇ ਦਾ ਦਾਨ’ ਅਤੇ ’ਦਰੜੀ’ ਵਰਗੀਆਂ ਫਿਲਮਾਂ ਰਾਹੀਂ ਸਰਵਹਾਰਾ ਭਾਈਚਾਰੇ ਦੀ ਗੱਲ ਕੀਤੀਨਿਮਨ ਵਰਗ ਦੇ ਮਸਲੇ ਉਭਾਰਦੀਆਂ ਇਹ ਫਿਲਮਾਂ ਪੰਜਾਬੀ ਫਿਲਮਾਂ ਦੇ ਇਤਿਹਾਸ ਵਿੱਚ ਮੀਲ ਪੱਥਰ ਵੀ ਸਾਬਤ ਹੋਈਆਂਇਹ ਵੱਖਰੀ ਗੱਲ ਹੈ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੀਆਂ ਪੰਜਾਬੀ ਫਿਲਮਾਂ ਘੱਟ ਹੀ ਬਣੀਆਂਪੰਜਾਬੀ ਫਿਲਮਾਂ ਦੇ ਗੈਰ ਪੇਸ਼ਾਵਾਰ ਅਤੇ ਗੈਰ ਗੰਭੀਰ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਦਾ ਰੁਝਾਨ ਲੋਕਾਂ ਦੇ ਅਸਲ ਮੁੱਦਿਆਂ ਵੱਲ ਘੱਟ ਹੀ ਰਿਹਾਇਹ ਲੋਕ ਮੁਨਾਫ਼ੇ ਖਾਤਿਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁਹਾਂਦਰਾ ਵਿਗਾੜਨ ਵੱਲ ਵਧੇਰੇ ਰੁਚਿਤ ਰਹੇ

ਭਾਰਤੀ ਰੰਗਮੰਚ ਅਤੇ ਨਾਟਕ ਦੀ ਗੱਲ ਕਰਨੀ ਹੋਵੇ ਤਾਂ ‘ਸਦਗਤੀ’, ‘ਪੋਸਟਰ’, ’ਹਾਨੁੰਸ਼’ ਅਤੇ ‘ਕੋਨਾਕਰ’ ਸਮੇਤ ਸਾਧਨਹੀਣ ਵਰਗ ਬਾਰੇ ਕਈ ਨਾਟਕ ਲਿਖੇ ਵੀ ਗਏ ਅਤੇ ਅਨੇਕਾਂ ਵਾਰ ਕਾਮਯਾਬੀ ਨਾਲ ਦੇਸ਼ ਭਰ ਵਿੱਚ ਮੰਚਿਤ ਵੀ ਹੋਏ ਇਨ੍ਹਾਂ ਨਾਟਕਾਂ ਦੇ ਜ਼ਰੀਏ ਸਾਧਨਹੀਣ ਭਾਈਚਾਰੇ ਦੀ ਗੱਲ ਬਹੁਤ ਹੀ ਉੱਚੀ ਸੁਰ ਵਿੱਚ ਕੀਤੀ ਗਈ

‘ਕਲਾ ਕਲਾ ਨਹੀਂ ਬਲਕਿ ਲੋਕਾਂ ਲਈ’ ਦੇ ਸਿਧਾਂਤ ਨੂੰ ਸਮਰਪਿਤ ਅਜ਼ਾਦੀ ਤੋਂ ਪਹਿਲਾਂ ਹੋਂਦ ਵਿੱਚ ਆਈ ਇਪਟਾ ਨੇ ਵੀ ਦੇਸ਼ ਭਰ ਵਿੱਚ ਆਪਣੀਆਂ ਸੱਭਿਆਚਾਰਕ ਤੇ ਰੰਗਮੰਚੀ ਗਤੀਵਿਧੀਆਂ ਰਾਹੀਂ ਕਿਰਤੀ ਵਰਗ ਦੀ ਗੱਲ ਜ਼ੋਰਦਾਰ ਤਰੀਕੇ ਨਾਲ ਕੀਤੀਇਪਟਾ ਕਾਕਰੁਨ ਸਮਾਜਿਕ ਸੰਘਰਸ਼ਾਂ ਵਿੱਚ ਵੀ ਆਪਣੀ ਆਪਣੀ ਸਮਰੱਥਾ ਮੁਤਾਬਿਕ ਸ਼ਮੂਲੀਅਤ ਕਰਦੇ ਹਨ

ਪੰਜਾਬੀ ਨਾਟਕ ਅਤੇ ਰੰਗਮੰਚ ਦੀ ਇੱਕ ਸਦੀ ਤੋਂ ਵੱਧ ਦੀ ਉਮਰ ਹੋਵੇ, ਸੈਂਕੜੇ ਨਾਟ-ਕਰਮੀਆਂ ਨੇ ਅੰਦਾਜ਼ਨ ਹਜ਼ਾਰ ਦੇ ਕਰੀਬ ਵੱਖ-ਵੱਖ ਮਸਲਿਆਂ ਉੱਪਰ ਨਾਟਕ ਰਚੇ ਹੋਣ ਪਰ ਸਰਵਹਾਰਾ ਵਰਗ ਦਾ ਜ਼ਿਕਰ ਤੇ ਫ਼ਿਕਰ ਕਰਦੇ ਨਾਟਕਾਂ ਦੀ ਗਿਣਤੀ ਦੋ ਦਰਜਨ ਤੋਂ ਵੱਧ ਨਾ ਹੁੰਦੀ ਹੋਵੇ, ਇਹ ਹੈਰਾਨੀ ਤੇ ਪ੍ਰੇਸ਼ਾਨੀ ਦਾ ਸਬੱਬ ਹੈ

ਸਾਹਿਰ ਨਦੀਮ ਦਾ ਨਾਟਕ ‘ਇੱਟ’, ਮੇਜਰ ਇਸਹਾਕ ਮਹੁੰਮਦ ਦਾ ਨਾਟਕ ‘ਮੁਸੱਲੀ’ ਤੇ ‘ਮਸ਼ੀਨ’, ਜਤਿੰਦਰ ਬਰਾੜ ਦਾ ਨਾਟਕ ‘ਲੋਹੇ ਦੀ ਭੱਠੀ’ ਅਤੇ ਗੋਰਕੀ ਦੇ ਨਾਵਲ ਮਾਂ ਤੋਂ ਪ੍ਰਭਾਵਿਤ ਨਾਟਕ ‘ਮਾਂ’ ਵੀ ਇਸੇ ਲੜੀ ਵਿੱਚ ਸ਼ਾਮਿਲ ਕੀਤੇ ਜਾ ਸਕਦੇ ਹਨ ਇਨ੍ਹਾਂ ਨਾਟਕਾਂ ਦੀਆਂ ਪੇਸ਼ਕਾਰੀਆਂ ਕਈ ਨਾਟ-ਟੋਲੀਆਂ ਵੱਲੋਂ ਵੱਖ-ਵੱਖ ਥਾਂਵਾਂ ’ਤੇ ਕੀਤੀਆਂ ਗਈਆਂਇਸ ਤੋਂ ਇਲਾਵਾ ਹੋਰ ਵੀ ਕੁਝ ਨਾਟਕ ਹੋ ਸਕਦੇ ਹਨ ਜੋ ਮੇਰੀ ਜਾਣਕਾਰੀ ਵਿੱਚ ਨਾ ਹੋਣ

ਗੁਰਸ਼ਰਨ ਭਾਜੀ ਨੇ ਆਪਣੇ ਪਹਿਲੇ ਨਾਟਕ ‘ਹੜਤਾਲ’ ਤੋਂ ਲੈ ਕੇ ‘ਅੱਖਾਂ’, ‘ਖੇਤਾਂ ਵਾਲੇ - ਵਿਹੜੇ ਵਾਲੇ’, ‘ਬੇਰੁਜ਼ਗਾਰ’, 21 ਵੀਂ ਸਦੀ’, ‘ਮੁੱਠੀ ਭਰ ਚੌਲ’, ‘ਸਵੇਰ ਦੀ ਲੋਅ’ ਅਤੇ ‘ਮੋਚੀ ਦਾ ਪੁੱਤ’ ਆਦਿ ਨਾਟਕਾਂ ਦੇ ਜ਼ਰੀਏ ਦਿਹਾੜੀਦਾਰ ਤਬਕੇ ਦੇ ਹੱਕ ਵਿੱਚ ਪਰਚਮ ਬੁਲੰਦ ਕੀਤਾ ਅਤੇ ਇਨ੍ਹਾਂ ਨਾਟਕਾਂ ਦੇ ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਅਨੇਕਾਂ ਸਫਲ ਮੰਚਣ ਕਰਕੇ ਭਾਈ ਲਾਲੋਆਂ ਦੇ ਹੱਕ ਵਿੱਚ ਖੜ੍ਹੇ ਵੀ, ਅੜੇ ਵੀ ਤੇ ਲੜੇ ਵੀ

ਮੈਂ ਖੁਦ ਆਪਣੇ ਨਾਟਕਾਂ ਵਿੱਚ ਸੰਤੋਖ ਸਿੰਘ ਧੀਰ ਦੀ ਕਹਾਣੀ ’ਤੇ ਅਧਾਰਿਤ ‘ਕੋਈ ਇੱਕ ਸਵਾਰ’ ਵਿੱਚ ਤਾਂਗੇ ਵਾਲਿਆਂ, ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ‘ਕੱਫਨ’ ਤੋਂ ਪ੍ਰਭਾਵਿਤ ਨਾਟਕ ’ਕੱਫਣ’ ਸੀਰੀ ਅਤੇ ਦਿਹਾੜੀਦਾਰ ਵਰਗ ਤ੍ਰਸਾਦੀ ਦੀ ਗੱਲ ਕੀਤੀਇਸ ਤੋਂ ਇਲਾਵਾ ਮੈਂ ਨਿਕੋਸ ਕਜ਼ਾਨਜਾਕਿਸ ਦੇ ਨਾਵਲ ‘ਜ਼ੋਰਬਾ ਦਾ ਗਰੀਕ’ ਤੋਂ ਪ੍ਰਭਾਵਿਤ ਨਾਟਕ ‘ਦੇਸੀ’ ਵਿੱਚ ਇੱਕ ਮਜ਼ਦੂਰ ਵੱਲੋਂ ਇੱਕ ਵਿਦਵਾਨ ਨੂੰ ਜ਼ਿੰਦਗੀ ਦੇ ਅਰਥ ਸਮਝਾਉਣਾ ਅਤੇ ਆਪਣੇ ਮੌਲਿਕ ਨਾਟਕ ‘ਬੇਰੀਆਂ’ ਵਿੱਚ ਕੇਨੈਡਾ ਵਿੱਚ ਬੇਰੀਆਂ ਤੋੜਨ ਵਾਲੇ ਖੇਤ ਮਜ਼ਦੂਰਾਂ ਦੇ ਜੀਵਨ ’ਤੇ ਝਾਤ ਪਾਉਣ ਦਾ ਯਤਨ ਕੀਤਾਮੇਰੇ ਇਨ੍ਹਾਂ ਨਾਟਕਾਂ ਦੇ ਇੱਕ ਤੋਂ ਵੱਧ ਵਾਰ ਮੰਚਣ ਵੀ ਹੋਏ

ਗੁਰਸ਼ਰਨ ਭਾਜੀ ਬਾਰੇ ਕਈ ਮਿੱਤਰਾਂ ਦੀ ਰਾਏ ਹੈ ਕਿ ਭਾਜੀ ਨੂੰ ਸਰਵਹਾਰਾ/ਕਿਰਤੀ ਵਰਗ ਬਾਰੇ ਕੋਈ ਸਿੱਧਾ ਤਜਰਬਾ ਨਹੀਂ ਸੀਜੇ ਸਿੱਧਾ ਤਜਰਬਾ ਹੁੰਦਾ ਤਾਂ ਫੇਰ ਕੀ ਹੁੰਦਾ? ਮੇਰਾ ਮੰਨਣਾ ਹੈ ਕਿਉਂਕਿ ਕਲਾਕਾਰ ਅਤੇ ਕਲਮਕਾਰ ਸੂਖ਼ਮ ਪ੍ਰਵਿਰਤੀ ਦੇ ਸੰਵੇਦਨਸ਼ੀਲ ਇਨਸਾਨ ਹੁੰਦੇ ਹਨਸੰਵੇਦਨਸ਼ੀਲ ਇਨਸਾਨ ਕਿਸੇ ਦੀ ਵੀ ‘ਪਾਟੀ ਬਿਆਈ ਦਾ ਦਰਦ’ ਮਹਿਸੂਸ ਕਰ ਸਕਦਾ ਹੈਉਸ ਦੀ ਆਪਣੀ ਹੀ ਬਿਆਈ ਪਾਟੀ ਹੋਵੇ ਇਹ ਜ਼ਰੂਰੀ ਨਹੀਂਝੁੱਗੀਆਂ ਵਾਲਿਆਂ ਦੇ ਦੁੱਖ-ਦਰਦ ਤੇ ਦੁਸ਼ਵਾਰੀਆਂ ਦਾ ਅਹਿਸਾਸ ਕਰਨ ਲਈ ਲਾਜ਼ਮੀ ਨਹੀਂ ਉਹ ਝੁੱਗੀਆਂ ਵਿੱਚ ਰਹੇ ਵੀ

ਸ਼ਹੀਦ ਏ ਆਜ਼ਮ ਭਗਤ ਸਿੰਘ ਖਾਂਦੇ-ਪੀਂਦੇ ਖੁਸ਼ਹਾਲ ਪਰਿਵਾਰ ਵਿੱਚ ਪੈਦਾ ਹੋਏ ਉਨ੍ਹਾਂ ਨੂੰ ਕਿਸੇ ਕਿਸਮ ਦੀ ਤੰਗੀਆਂ-ਤੁਰਸ਼ੀਆਂ ਜਾਂ ਦੁਸ਼ਵਾਰੀਆਂ ਦਾ ਅਹਿਸਾਸ ਹੀ ਨਹੀਂ ਸੀਭੁੱਖ ਅਤੇ ਫਾਕੇ ਕਿਸ ਨੂੰ ਕਹਿੰਦੇ ਹਨ, ਕਿਹੋ-ਜਿਹੇ ਹੁੰਦੇ ਹਨ, ਉੱਕਾ ਹੀ ਨਹੀਂ ਸੀ ਪਤਾ।। ਪਰ ਸਾਰੀ ਉਮਰ ਲੜੇ ’ਤੇ ਖੜ੍ਹੇ ਰਹੇ ਸਾਧਨਹੀਣ ਅਤੇ ਦੱਬੇ-ਕੁੱਚਲੇ ਲੋਕਾਂ ਦੇ ਪੱਖ ਵਿੱਚਦੇਸ਼ ਦੀ ਅਜ਼ਾਦੀ ਲਈ ਚੜ੍ਹਦੀ ਉਮਰੇ ਆਪਾ ਕੁਰਬਾਨ ਕਰ ਦਿੱਤਾ

ਇਸੇ ਤਰ੍ਹਾਂ ਇਪਟਾ ਦੇ ਮੁਢਲੇ ਕਾਰਕੁਨ ਲੋਕ-ਗਾਇਕ ਮਰਹੂਮ ਅਮਰਜੀਤ ਗੁਰਦਾਸਪਰੀ ਹੋਰਾਂ ਦਾ ਜ਼ਿਕਰ ਵੀ ਕੀਤਾ ਜਾ ਸਕਦਾ ਹੈ ਉਨ੍ਹਾਂ ਦਾ ਖਾਨਦਾਨ ਕਹਿੰਦਾ ਕਹਾਉਂਦਾ, ਜ਼ਮੀਨ ਜਾਇਦਾਦ ਬੇਹਿਸਾਬ, ਖਾਣ-ਪੀਣ ਖੁੱਲ੍ਹਾ, ਅੰਗਰੇਜ਼ਾਂ ਨੇ ਜ਼ੈਲਦਾਰੀ ਦਿੱਤੀ ਹੋਈ ਸੀਹਾਕਿਮ ਨਾਲ ਨੇੜਤਾ ਰੱਖਣ ਵਾਲੇ ਖਾਨਦਾਨਾਂ ਦੇ ਕਾਕਿਆਂ/ਅਮੀਰਜ਼ਾਦਿਆਂ ਦੀਆਂ ਅਯਾਸ਼ੀਆਂ-ਖਰਮਸਤੀਆਂ ਕੋਈ ਅਲੋਕਾਰੀ ਵਰਤਾਰਾ ਨਹੀਂ ਹੁੰਦਾਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਕਿੱਕਰਾਂ ਨੂੰ ਦਾਖਾਂ ਨਹੀਂ ਲੱਗਦੀਆਂਪਰ ਅਮਰਜੀਤ ਗੁਰਦਸਾਪੁਰੀ ਨੇ ਆਪਣੀਆਂ ਖਾਨਦਾਨੀ ਰੁਤਬੇ ਦੀਆਂ ਵਲਗਣਾਂ ਟੱਪ ਕੇ, ਲੋਕ-ਹਿਤੈਸ਼ੀ ਧਾਰਨਾ ਦਾ ਧਾਰਨੀ ਹੋ ਕੇ ਸਿਹਤਮੰਦ ਸਮਾਜ ਦਾ ਖ਼ੁਆਬ ਆਪਣੀਆਂ ਅੱਖਾਂ ਵਿੱਚ ਸੰਜੋਇਆਆਖਰੀ ਸਾਹਾਂ ਤਕ ਦੱਬੇ-ਕੁੱਚਲੇ ਵਰਗ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਕੇ ਕਿੱਕਰਾਂ ਨੂੰ ਦਾਖਾਂ ਲਾ ਕੇ ਦਿਖਾ ਦਿੱਤੀਆਂ

ਸਮਾਜ ਦੀ ਬਿਹਤਰੀ ਲਈ ਆਪਣਾ ਬੇਹਤਰੀਨ ਯੋਗਦਾਨ ਪਾਉਣ ਵਾਲੇ ਇਸ ਅਣਗੌਲੇ ਵਰਗ ਦੀ ਚਿੰਤਾ ਅਤੇ ਚਿੰਤਨ ਕਰਨਾ ਸਾਡੇ ਸਭ ਦੀ ਪ੍ਰਮੁੱਖ ਤਰਜੀਹਾਂ ਵਿੱਚ ਸ਼ਾਮਿਲ ਹੋਣੀ ਚਾਹੀਦੀ ਹੈਸਮਾਜ ਦਾ ਕੋਈ ਵਰਗ ਚਾਹੇ ਉਹ ਰਾਜਨੀਤਿਕ ਧਿਰਾਂ ਹੋਣ, ਚਾਹੇ ਸਮਾਜ ਸੇਵੀ, ਸੱਭਿਆਚਾਰਕ, ਸਾਹਿਤਕ ਜਾਂ ਰੰਗਮੰਚੀ ਸ਼ਖਸੀਅਤਾਂ ਜਾਂ ਸੰਸਥਾਵਾਂ ਹੋਣ, ਸਭ ਨੂੰ ਆਪਣੇ ਆਪਣੇ ਮੰਚਾਂ ਅਤੇ ਸਾਧਨਾਂ ਰਾਹੀਂ ਇਸ ਲਾਚਾਰ ਤੇ ਬੇਵੱਸ ਤਬਕੇ ਲਈ ਹਾਅ ਦਾ ਨਾਅਰਾ ਮਾਰਨਾ ਹੀ ਹੋਵੇਗਾਅਜਿਹਾ ਨਾ ਕਰਕੇ ਅਸੀਂ ਕਿਸੇ ਹੋਰ ਦਾ ਨਹੀਂ ਸਗੋਂ ਆਪਣਾ ਹੀ ਨੁਕਸਾਨ ਕਰ ਰਹੇ ਹੋਵਾਂਗੇ
*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3668)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੰਜੀਵਨ ਸਿੰਘ

ਸੰਜੀਵਨ ਸਿੰਘ

Mohali, Punjab, India.
Phone: (91 - 94174 - 60656)

Email: (sanjeevan2249@gmail.com)

More articles from this author