Sanjeevan7ਇਨ੍ਹੀ ਦਿਨੀਂ ਸਵੇਰੇ-ਸ਼ਾਮ ਪੰਛੀਆਂ ਦੀਆਂ ਚਹਿਚਹਾਹਟ ਸੁਣ ਕੇ ਅਸੀਂ ...
(12 ਅਪਰੈਲ 2020)

 

ਜੇ ਹਾਲੇ ਵੀ ਅਕਲ ਨੂੰ ਹੱਥ ਨਾ ਮਾਰਿਆ ਤਾਂ ਕੋਰੋਨਾ ਤੋਂ ਵੀ ਭਿਆਨਕ ਹੋ ਸਕਦੇ ਹਨ ਸਿੱਟੇ

ਚਾਹੇ ਸੰਕਟ ਤੇ ਬਿਪਤਾ ਦਾ ਦੌਰ ਹੋਵੇ, ਚਾਹੇ ਖੁਸ਼ੀਆਂ-ਖੇੜਿਆਂ ਤੇ ਜਸ਼ਨਾਂ ਦਾ ਮੌਕਾ ਹੋਵੇਹਾਲਾਤ ਨੂੰ ਕਾਬੂ ਹੇਠ ਰੱਖਣ ਦੀ ਜ਼ਿੰਮੇਵਾਰੀ ਮੁਖੀ ਦੀ ਹੀ ਹੁੰਦੀ ਹੈ। ਚਾਹੇ ਉਹ ਘਰ ਦਾ ਮੁਖੀ ਹੋਵੇ, ਸੂਬੇ ਦਾ ਮੁਖੀ ਤੇ ਚਾਹੇ ਉਹ ਮੁਲਕ ਦਾ ਮੁਖੀ ਹੋਵੇਦੋਵਾਂ ਹੀ ਅਵਸਰਾਂ ’ਤੇ ਬੇਕਾਬੂ ਲੋਕ ਸਿਰ-ਦਰਦੀ ਦਾ ਕਾਰਣ ਬਣ ਸਕਦੇ ਹਨ ਇੱਕ ਸਮੇਂ ਖੁਸ਼ੀ ਵਿੱਚ ਲਲਕਾਰੇ ਤੇ ਚਾਂਗਰਾਂ ਮਾਰੀਆਂ ਜਾਂਦੀਆਂ ਹਨ, ਦੂਸਰੇ ਮੌਕੇ ਰੋਣਾ-ਕੁਰਲਾਉਣਾ ਤੇ ਪਿੱਟ-ਸਿਆਪਾਦੋਵਾਂ ਹੀ ਸਥਿਤੀਆਂ ਵਿੱਚ ਸੰਜਮ ਅਤੇ ਸਹਿਜ ਦੀ ਜ਼ਰੂਰਤ ਹੁੰਦੀ ਹੈ

ਅੱਜ ਸਾਰਾ ਸੰਸਾਰ ਹੀ ਸੰਕਟ ਦੇ ਦੌਰ ਵਿੱਚੋਂ ਲੰਘ ਰਿਹਾ ਹੈਸੰਕਟ ਵੀ ਕੋਰੋਨਾ ਵਰਗਾ ਬੇਹੱਦ ਗੰਭੀਰ ਤੇ ਜਾਨ ਲੇਵਾ ਥੋੜ੍ਹੀ ਜਿੰਨੀ ਲਾਪਰਵਾਹੀ ਤੇ ਗ਼ੈਰ-ਜ਼ਿੰਮੇਵਾਰੀ ਅਨੇਕਾਂ ਹੀ ਜਾਨਾਂ ਨੂੰ ਜੋਖ਼ਮ ਵਿੱਚ ਪਾ ਸਕਦੀ ਹੈਇਹ ਹਾਕਮ ਦੇ ਨਾਲ ਨਾਲ ਜਨ-ਸਧਾਰਣ ਦੀ ਵੀ ਕਠਿਨ ਪ੍ਰੀਖਿਆ ਦੀ ਘੜੀ ਹੈਬਿਨਾਂ ਸ਼ੱਕ ਸੰਸਾਰ ਇਸ ਗੰਭੀਰ ਸੰਕਟ ਦੀ ਘੜੀ ਵਿੱਚੋਂ ਜੇਤੂ ਹੋ ਕੇ ਨਿਕਲ ਸਕਦਾ ਹੈ ਤੇ ਨਿਕਲੇਗਾ ਵੀ, ਪਰ ਬਦਹਵਾਸੀ, ਘੜਮੱਸ ਤੇ ਆਪੋ-ਧਾਪੀ ਨਾਲ ਨਹੀਂ, ਇੱਕ ਦੂਜੇ ਦਾ ਸਹਾਰਾ ਬਣਕੇ

ਸਿਹਤ ਤੇ ਸਫ਼ਾਈ ਕਾਮੇ, ਸੁਰੱਖਿਆਂ ਕਰਮਚਾਰੀ ਸੀਮਤ ਸਾਧਨਾਂ ਨਾਲ ਇਨ੍ਹਾਂ ਔਖੀਆਂ ਤੇ ਜਾਨ ਲੇਵਾ ਪ੍ਰਸਥਿਤੀਆਂ ਵਿੱਚ ਆਪਣੀ ਜ਼ਿੰਦਗੀ ਦਾਅ ’ਤੇ ਲਾ ਕੇ ਸਾਡੀਆਂ ਜ਼ਿੰਦਗੀਆਂ ਦੀ ਹਿਫ਼ਾਜ਼ਤ ਵੀ ਕਰ ਰਹੇ ਹਨ ਤੇ ਰੋਜ਼-ਮਰ੍ਹਾ ਦੀਆਂ ਲੋੜਾਂ ਦਾ ਖ਼ਿਆਲ ਵੀ ਰੱਖ ਰਹੇ ਹਨਜੇ ਇਹ ਦੋਸਤ ਕਦੇ-ਕਦਾਈਂ ਥੋੜ੍ਹਾ ਬਹੁਤ ਤਲਖੀ ਵਿੱਚ ਵੀ ਆ ਜਾਣ ਤਾਂ ਸਾਨੂੰ ਮਹਿਸੂਸ ਨਹੀਂ ਕਰਨਾ ਚਾਹੀਦਾ ਸਗੋਂ ਇਨ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ ਹੈਸ਼ੁਕਰਗੁਜ਼ਾਰ ਤਾਂ ਸਾਨੂੰ ਉਨ੍ਹਾਂ ਮਿੱਤਰਾਂ ਦਾ ਵੀ ਹੋਣਾ ਚਾਹੀਦਾ ਹੈ ਜੋ ਜ਼ਿੰਦਗੀ ਦਾ ਜੋਖ਼ਮ ਲੈ ਕੇ ਸਾਡੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਸਾਡੇ ਦਰਾਂ ਤੱਕ ਪੁੱਜਦਾ ਕਰ ਰਹੇ ਹਨ, ਚਾਹੇ ਉਹ ਫਲ-ਸਬਜ਼ੀਆਂ ਵਕਰੇਤਾ ਹੋਣ, ਦੋਧੀ ਹੋਣ, ਅਖ਼ਬਾਰਾਂ ਵਾਲੇ ਹਾਕਰ ਹੋਣ

ਸਮਾਜਿਕ ਅਤੇ ਧਾਰਿਮਕ ਸੰਸਥਾਵਾਂ ਵੀ ਜ਼ਰੂਰਤਮੰਦਾਂ ਨੂੰ ਲੰਗਰ ਤੇ ਰਾਸ਼ਣ ਪਹੁੰਚਾਉਣ ਲਈ ਦਿਨ-ਰਾਤ ਇੱਕ ਕਰ ਰਹੀਆਂ ਹਨਪਰ ਕੁਝ ਲੋਕ ਆਪਣੀ ਜ਼ਰੂਰਤ ਤੋਂ ਵੱਧ ਲੰਗਰ ਤੇ ਰਾਸ਼ਣ ਇਕੱਠਾ ਕਰ ਰਹੇ ਹਨ, ਜੋ ਬੇਹੱਦ ਲੋੜੀਂਦੀਆਂ ਵਸਤਾਂ ਦੀ ਬਰਬਾਦੀ ਵੀ ਹੈ ਤੇ ਉਨ੍ਹਾਂ ਤੋਂ ਵੱਧ ਜ਼ਰੂਰਤਮੰਦਾਂ ਦੀ ਜ਼ਰੂਰਤ ਨਾ ਪੂਰਾ ਹੋਣ ਵਿੱਚ ਰੁਕਾਵਟ ਵੀਮਨੁੱਖਤਾ ਦਾ ਹਰ ਦਰਦੀ ਆਪਣੀ ਸਮਰਥਾ ਤੇ ਵਿਤ ਤੋਂ ਵੀ ਵੱਧ ਲੋਕਾਈ ਦਾ ਦਰਦ ਵੰਡਾਉਣ ਦਾ ਯਤਨ ਕਰ ਰਿਹਾ ਹੈਪਰ ਕਈ ਹਾਲੇ ਵੀ ਨੁਕਤਾਚੀਨੀ ਤੇ ਗ਼ਿਲੇ-ਸ਼ਿਕਵੇ ਕਰ ਰਹੇ ਹਨਗੱਲ ਆਪੋ-ਆਪਣੇ ਨਜ਼ਰੀਏ ਦੀ ਹੁੰਦੀ ਹੈਦੁੱਧ ਦਾ ਅੱਧਾ ਗਲਾਸ ਨਾਂਹ-ਪੱਖੀ ਸੋਚ ਵਾਲਿਆਂ ਲਈ ਦੁੱਧ ਦਾ ਅੱਧਾ ਗਲਾਸ ਖਾਲੀ ਹੋ ਸਕਦਾ ਹੈ, ਹਾਂ-ਪੱਖ ਨਜ਼ਰੀਏ ਵਾਲਿਆਂ ਲਈ ਦੁੱਧ ਦਾ ਅੱਧਾ ਗਲਾਸ ਭਰਿਆ ਹੋਇਆ ਵੀ

ਕੁਝ ਚੈਨਲਾਂ ਵੱਲੋਂ ਆਪਣੇ ਆਕਾਵਾਂ ਦੀ ਮਰਜ਼ੀ ਮੁਤਾਬਿਕ ਇਸ ਮਹਾਂਮਾਰੀ ਨੂੰ ਫਿਰਕੂ ਰੰਗਤ ਦੇਣਾ ਬਹੁਤ ਹੀ ਮੰਦਭਾਗਾ ਤੇ ਖ਼ਤਰਨਾਕ ਰੁਝਾਨ ਹੈ ਇਨ੍ਹਾਂ ਵਿਅਕਤੀਆਂ ਨੂੰ ਮੇਰੀ ਬੇਨਤੀ ਹੈ ਕਿ ਇਸ ਗੰਭੀਰ ਮਨੁੱਖੀ ਸੰਕਟ ਦੀ ਘੜੀ ਗੰਭੀਰ ਹੋਣ ਦੀ ਲੋੜ ਹੈ, ਗੰਭੀਰਤਾ ਨਾਲ ਵਿਵਹਾਰ ਤੇ ਵਿਚਾਰ ਕਰਨ ਦੀ ਜ਼ਰੂਰਤ ਹੈਜਾਨ ਹੈ ਤਾਂ ਜਹਾਨ ਹੈ। ਜੇ ਜ਼ਿੰਦਗੀ ਸਲਾਮਤ ਰਹੀ ਤਾਂ ਤੁਹਾਨੂੰ ਆਪਣੇ ਫਿਰਕੂ ਮਨੋਰਥ ਪੂਰੇ ਕਰਨ ਦੇ ਹੋਰ ਬਥੇਰੇ ਮੌਕੇ ਮਿਲ ਜਾਣਗੇਪਰ ਰੱਬ ਦੇ ਵਾਸਤੇ ਹੁਣ ਕ੍ਰਿਪਾ ਕਰੋ, ਮੁਲਕ ਉੱਪਰ ਵੀ, ਮੁਲਕ ਵਾਲਿਆਂ ਉੱਪਰ ਵੀ

ਤਾਲੀਆਂ ਵਜਾਉਣਾ ਤੇ ਰੌਸ਼ਨੀ ਕਰਨਾ ਕੋਈ ਮਾੜੀ ਗੱਲ ਨਹੀਂ। ਤਾਲੀਆਂ ਵਜਾਉਣਾ ਸਿਰ-ਧੜ ਦੀ ਬਾਜ਼ੀ ਲਾਅ ਕੇ ਇਨਸਾਨੀਅਤ ਦੀ ਸੇਵਾ ਤੇ ਸੁਰੱਖਿਆਂ ਕਰ ਰਹੇ ਮਿੱਤਰਾਂ ਦੀ ਹੌਸਲਾ ਅਫ਼ਜਾਈ ਕਰਨਾ ਹੈ ਤੇ ਰੌਸ਼ਨੀ ਊਰਜਾ ਤੇ ਇੱਕ-ਜੁੱਟਤਾ ਦਾ ਪ੍ਰਗਟਾਵਾਪਰ ਤਾਲੀਆਂ ਵਜਾਉਣ ਦੇ ਨਾਲ-ਨਾਲ ਢੋਲ-ਨਗਾਰੇ ਵਜਾ ਕੇ ਖੜਦੁੰਬ ਪਾਉਣਾ, ਸੜਕਾਂ ਉੱਪਰ ਨਿਕਲ ਕੇ ਹੱਲਾ-ਗੁੱਲਾ ਕਰਨਾ, ਦੀਵਾ ਬਾਲ ਕੇ ਰੌਸ਼ਨੀ ਕਰਨ ਦੀ ਥਾਂ ਦੀਪ-ਮਾਲਾ ਕਰਨੀ, ਪਟਾਕੇ ਚਲਾਉਣੇ, ਫਾਇਰ ਕਰਨੇ, ਸਮਝ ਤੋਂ ਬਾਹਰ ਵੀ ਹੈ ਤੇ ਮਨੁੱਖੀ ਵਤੀਰੇ ਤੋਂ ਪਰ੍ਹੇ ਵੀਅਜਿਹੀ ਬਿਪਤਾ ਦੀ ਘੜੀ ਅਜਿਹਾ ਗ਼ੈਰ-ਜ਼ਿੰਮੇਵਾਰਾਨਾ ਰਵਈਆ ਸ਼ੋਭਦਾ ਨਹੀਂ

ਇਨ੍ਹੀ ਦਿਨੀਂ ਸਵੇਰੇ-ਸ਼ਾਮ ਪੰਛੀਆਂ ਦੀਆਂ ਚਹਿਚਹਾਹਟ ਸੁਣ ਕੇ ਅਸੀਂ ਪ੍ਰਸੰਨ ਹੁੰਦੇ ਹਾਂ। ਵਾਤਾਵਰਣ ਦੀ ਸ਼ੁੱਧਤਾ ਸਾਨੂੰ ਸਕੂਨ ਪ੍ਰਦਾਨ ਕਰ ਰਹੀ ਹੈ। ਨਦੀਆਂ-ਨਾਲਿਆਂ ਵਿੱਚ ਨਿਰਮਲ ਜਲ ਦਾ ਵਹਾਅ ਸਾਨੂੰ ਖੁਸ਼ੀ ਦਿੰਦਾ ਹੈ। ਨੀਲਾ ਅਸਮਾਨ ਤੇ ਦੂਰੋਂ ਦਿਸਦੇ ਪਰਬਤ ਸਾਨੂੰ ਸੰਤੁਸ਼ਟ ਕਰ ਰਹੇ ਹਨ। ਪਰ ਕਦੇ ਇਹ ਸੋਚਿਆ ਹੈ ਕਿ ਇਸ ਵਿੱਚ ਸਾਡਾ ਆਪਣਾ ਕੀ, ਕਿੰਨਾ ਤੇ ਕਿਵੇਂ ਯੋਗਦਾਨ ਹੈ? ਜੇ ਇਸ ਕੁਦਰਤੀ ਜਾਂ ਆਪੇ ਸਹੇੜੀ ਆਫ਼ਤ ਨੇ ਸਾਨੂੰ ਘਰਾਂ ਅੰਦਰ ਨਾ ਡੱਕਿਆ ਹੁੰਦਾ, ਸਾਡੀਆਂ ਮੋਟਰਾਂ-ਗੱਡੀਆਂ ਦੀ ਘੂੰ-ਘੂੰ ਨਾ ਬੰਦ ਕਰਾਈ ਹੁੰਦੀ, ਜੇ ਪਾਣੀਆਂ ਤੇ ਵਾਤਾਵਰਣ ਨੂੰ ਜ਼ਹਿਰਲਾ ਤੇ ਗੰਧਲਾ ਕਰਨ ਵਾਲੀਆਂ ਸਨਅਤਾਂ ਬੰਦ ਨਾ ਹੋਈਆਂ ਹੁੰਦੀਆਂ ਤਾਂ ਆਪਣਾ ਕੀ ਹਾਲ ਹੁੰਦਾਜੇ ਅਸੀਂ ਹਾਲੇ ਵੀ ਕੁਦਰਤ ਅਤੇ ਕੁਦਰਤੀ ਸੋਮਿਆਂ ਨਾਲ ਬੇਕਿਰਕੀ ਤੇ ਬੇਰਹਿਮੀ ਵਾਲਾ ਵਰਤਾਓ ਜਾਰੀ ਰੱਖਿਆ ਤਾਂ ਗਿਆਨ-ਵਿਗਿਆਨ ਤਾਂ ਕੀ, ਕੁਦਰਤ ਵੀ ਆਉਣ ਵਾਲੀਆਂ ਹੋਰ ਵੀ ਵਧੇਰੇ ਖ਼ਤਰਨਾਕ ਬਿਪਤਾਵਾਂ/ਸੰਕਟਾਂ ਤੋਂ ਨਹੀਂ ਬਚਾ ਸਕੇਗੀ

ਗੁਰੂਆਂ, ਪੀਰਾਂ-ਪੈਗੰਬਰਾਂ, ਦੇਵੀ-ਦੇਵਤਿਆਂ, ਸੂਰਬੀਰਾਂ-ਯੋਧਿਆਂ ਤੇ ਦੇਸ਼ ਭਗਤਾਂ ਦੀ ਧਰਤੀ ਹੋਵੇ, ਇੱਕ ਦੂਜੇ ਤੋਂ ਜਾਨਾਂ ਵਾਰਨ ਦਾ ਸਾਡਾ ਵਿਰਸਾ ਹੋਵੇ, ਏਕਤਾ ਵਿੱਚ ਅਨੇਕਤਾ ਸਾਡਾ ਸੰਕਲਪ ਹੋਵੇ, ਮਹਿਮਾਨ ਨੂੰ ਰੱਬ ਦਾ ਦਰਜਾ ਦੇਣਾ ਸਾਡੀ ਧਾਰਨਾ ਹੋਵੇ, ਦੁਨੀਆਂ ਦੀਆਂ ਪੁਰਾਣੀਆਂ ਸਭਿਆਤਾਵਾਂ ਵਿੱਚੋਂ ਇੱਕ ਸਭਿਅਤਾ ਹੋਣ ਦੇ ਅਸੀਂ ਦਾਅਵੇਦਾਰ ਹੋਈਏ, ਆਪਸੀ ਭਾਈਚਾਰੇ ਤੇ ਪ੍ਰੇਮ-ਭਾਵ ਦੀ ਅਸੀਂ ਮਿਸਾਲ ਹੋਈਏ ਪਰ ਫਿਰਕੂਪਣੇ ਵਿੱਚ ਗਰਕਣਾ, ਜਾਤ-ਪਾਤ ਤੇ ਭੇਦ-ਭਾਵ ਦੀਆਂ ਵਲਗਣਾਂ ਹੋਰ ਵੀ ਸੰਕੀਰਨ ਕਰ ਲੈਣਾ, ਧਾਰਿਮਕ ਅਸਥਾਨਾਂ ਦੇ ਨਾਲ-ਨਾਲ ਸਮਸ਼ਾਨ ਘਾਟਾਂ ਦੀਆਂ ਵੰਡੀਆਂ ਪਾ ਲੈਣਾ, ਸਾਰੀ ਉਮਰ ਗੁਰੂ ਘਰ ਦੇ ਲੇਖੇ ਲਾਉਣ ਵਾਲੇ ਸਿੱਖ ਵਿਦਵਾਨ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਪਦਮ ਸ੍ਰੀ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਤੋਂ ਇਨਕਾਰੀ ਹੋਣਾ ਤੇ ਸਮਸ਼ਾਨ ਘਾਟ ਨੂੰ ਤਾਲਾ ਲਾਉਣਾ, ਕੋਰੋਨਾ ਪੀੜਤ ਸਕੇ-ਸਬੰਧੀਆਂ ਦੀਆਂ ਮ੍ਰਿਤਕ ਦੇਹਾਂ ਲੈਣ ਤੋਂ ਮੁਨਕਰ ਹੋਣ ਨਾਲ ਮਹਾਨ ਪ੍ਰੰਪਰਾਵਾਂ ਤੇ ਅਮੀਰ ਵਿਰਸੇ ਦੇ ਵਾਰਿਸ ਕੀ ਸੰਵੇਦਨਹੀਣ, ਨਿਰਦਈਪੁਣੇ ਅਤੇ ਗ਼ੈਰ ਇਖਲਾਕੀ ਹੋਣ ਦੇ ਰਾਹ ਤਾਂ ਨਹੀਂ ਪੈ ਗਏ? ਜੇ ਹਾਲੇ ਵੀ ਅਕਲ ਨੂੰ ਹੱਥ ਨਾ ਮਾਰਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਿੱਟੇ ਕੋਰੋਨਾ ਤੋਂ ਵੀ ਭਿਆਨਕ ਅਤੇ ਖਤਰਨਾਕ ਹੋ ਸਕਦੇ ਹਨ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2052)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਸੰਜੀਵਨ ਸਿੰਘ

ਸੰਜੀਵਨ ਸਿੰਘ

Mohali, Punjab, India.
Phone: (91 - 94174 - 60656)

Email: (sanjeevan2249@gmail.com)

More articles from this author