Sanjeevan7ਨਾਟਕ ਦੇ ਮੰਚਣ ਵਿੱਚ ਸਿਰਫ਼ ਚਾਰ ਦਿਨ ਬਾਕੀ ਸਨ। ਨਿਰਦੇਸ਼ਕ ਦੇ ਘਰ ਜਾਣਾਘਰੇ ਨਾ ਮਿਲਣਾ ..."
(24 ਜੂਨ 2021)

 

ਮੈਂ ਕਲਮਕਾਰੀ ਕਿਉਂ ਕਰਦਾ ਹਾਂ, ਮੈਂ ਬੁੱਤ-ਤਰਾਸ਼ੀ ਕਿਉਂ ਕਰਦਾ ਹਾਂ, ਮੈਂ ਚਿੱਤਰਕਾਰੀ ਕਿਉਂ ਕਰਦਾਂ ਹਾਂ, ਮੈਂ ਨਾਟਕ ਕਿਉਂ ਕਰਦਾ ਹਾਂ, ਇਨ੍ਹਾਂ ਸਵਾਲ ਦੇ ਜਵਾਬ ਦੇਣਾ ਉਨ੍ਹਾਂ ਹੀ ਮੁਸ਼ਕਿਲ ਹੈ ਜਿੰਨਾ, ਜੇ ਕੋਈ ਸੂਰਜ ਨੂੰ ਪੁੱਛੇ ਕਿ ਉਹ ਕਿਉਂ ਚਮਕਦਾ ਹੈਕੋਈ ਚੰਦ ਨੂੰ ਪ੍ਰਸ਼ਨ ਕਰੇ, ਉਹ ਰਿਸ਼ਮਾਂ ਕਿਉਂ ਬਖੇਰਦਾ ਹੈਫੁੱਲ ਨੂੰ ਸਵਾਲ ਕਰੇ ਉਹ ਮਹਿਕ ਕਿਉਂ ਵੰਡਦਾ ਹੈ

ਫੇਰ ਵੀ ਇਸ ਸਵਾਲ ਦਾ ਜਵਾਬ ਦੇਣ ਦਾ ਯਤਨ ਜ਼ਰੂਰ ਕਰਾਂਗਾ, ਮੈਂ ਨਾਟਕ ਕਿਉਂ ਕਰਦਾ ਹਾਂ ਇੱਕ ਤਾਂ ਬਹੁਤ ਹੀ ਆਮ ਅਤੇ ਸਧਾਰਣ ਜਿਹਾ ਹੈ ਜਵਾਬ ਹੈ, “ਮੈਂ ਨਾਟਕਾਂ ਰਾਹੀਂ ਸਮਾਜ ਵਿੱਚ ਤਬਦੀਲੀ ਲਿਆਉਣੀ ਚਾਹੁੰਦਾ ਹਾਂ। ਮੈਂ ਨਾਟਕਾਂ ਰਾਹੀਂ ਸਮਾਜਿਕ ਬੁਰਾਈਆਂ ਜ਼ਾਤ-ਪਾਤ, ਦਾਜ-ਦਹੇਜ, ਮਾਦਾ ਭਰੂਣ ਹੱਤਿਆ, ਨਸ਼ਿਆਂ ਆਦਿ ਦਾ ਫਸਤਾ ਵੱਢਣਾ ਚਾਹੁੰਦਾ ਹਾਂ, ਦੂਰ ਕਰਨਾ ਲੋਚਦਾ ਹਾਂਮੈਂ ਨਾਟਕਾਂ ਰਾਹੀਂ ਸਮਾਜ ਵਿੱਚ ਦੱਬੇ-ਕੁਚਲੇ, ਲਤਾੜੇ ਅਤੇ ਸ਼ੋਸ਼ਤ ਵਰਗ ਦੀ ਹਾਲਤ ਵਿੱਚ ਤਬਦੀਲੀ ਲਿਆਉਣੀ ਚਾਹੁੰਦਾ ਹਾਂ, ਸੁਧਾਰ ਲਿਆਉਣ ਚਾਹੁੰਦਾ ਹਾਂ।”

ਬੇਸ਼ਕ ਮੇਰੇ ਨਾਟਕ ਕਰਨ ਦੇ ਇਹ ਸਭ ਕਾਰਣ ਤਾਂ ਹਨ ਹੀ ਪਰ ਮੇਰੇ ਨਾਟਕ ਕਰਨ ਦਾ ਭੇਦ ਅਤੇ ਇੱਕ ਕਾਰਣ ਇਹ ਹੈ ਕਿ ਮੈਂਨੂੰ ਨਾਟਕ ਕਰਨ ਤੋਂ ਇਲਾਵਾ ਹੋਰ ਕੁਝ ਕਰਨਾ ਆਉਂਦਾ ਹੀ ਨਹੀਂਜੇ ਮੈਂ ਨਾਟਕ ਨਾ ਕਰ ਰਿਹਾ ਹੁੰਦਾ ਤਾਂ ਸ਼ਾਇਦ ਕੁਝ ਨਾ ਕਰ ਰਿਹਾ ਹੁੰਦਾਜੋ ਕੁਝ ਨਹੀਂ ਕਰਦਾ ਉਸ ਨੂੰ ਵਿਹਲਾ ਕਿਹਾ ਜਾਂਦਾ ਹੈਵਿਹਲਾ ਮਨ ਸ਼ੈਤਾਨ ਦਾ ਘਰ ਕਿਹਾ ਜਾਂਦਾ ਹੈਮੈਂ ਸ਼ਾਇਦ ਸ਼ੈਤਾਨ ਹੁੰਦਾ, ਮੈਂ ਸ਼ਾਇਦ ਵਿਗੜੈਲ ਹੁੰਦਾ, ਝਗੜੈਲ ਹੁੰਦਾਵਿਗੜੈਲਾਂ, ਝਗੜੈਲਾਂ ਦੀ ਉਮਰ ਵੀ ਬਹੁਤੀ ਲੰਮੀ ਨਹੀਂ ਹੁੰਦੀਮੈਂ ਵੀ ਸ਼ਾਇਦ ਕਤਲ ਕਰਕੇ ਜੇਲ ਵਿੱਚ ਹੁੰਦਾ ਜਾਂ ਖੁਦ ਕਤਲ ਹੋ ਗਿਆ ਹੁੰਦਾ

ਦੂਜੇ, ਮੇਰੇ ਤਾਇਆ ਜੀ ਸੰਤੋਖ ਸਿੰਘ ਧੀਰ ਅਤੇ ਡੈਡੀ ਰਿਪੁਦਮਨ ਸਿੰਘ ਰੂਪ ਨੇ ਪਹਿਲਾਂ ਹੀ ਸਾਹਿਤ ਦੀਆਂ ਹੋਰ ਵਿਧਾਵਾਂ ਨਾਵਲ, ਕਹਾਣੀ, ਕਵਿਤਾ ਅਤੇ ਵਾਰਤਿਕ ’ਤੇ ਕਬਜ਼ਾ ਕੀਤਾ ਹੋਇਆ ਹੈਇਸ ਲਈ ਮੇਰੇ ਕੋਲ ਨਾਟਕ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ

ਤੀਸਰੇ, ਨਾਟਕ ਦਾ ਡੰਗ ਤਿੱਖਾ ਹੁੰਦਾ ਹੈ ਇਸਦਾ ਅਸਰ ਸਾਹਿਤ ਦੀਆਂ ਹੋਰ ਵਿਧਾਵਾਂ ਤੋਂ ਵਧੇਰੇ ਹੁੰਦਾ ਹੈਕਿਤਾਬ ਨੂੰ ਤਾਂ ਇੱਕ ਵੇਲੇ ਇੱਕ ਹੀ ਪਾਠਕ ਮਾਣ ਸਕਦਾ ਹੈ, ਅਸਰ ਕਬੂਲ ਸਕਦਾ ਹੈ ਪਰ ਨਾਟਕ ਨੂੰ ਸੈਕੜਿਆਂ ਤੋਂ ਲੈ ਕੇ ਕਈ ਹਜ਼ਾਰਾਂ ਜਾਂ ਅਣਗਿਣਤ ਦਰਸ਼ਕ ਦੇਖ ਸਕਦੇ ਹਨ, ਪ੍ਰਭਾਵ ਕਬੂਲ ਸਕਦੇ ਹਨਇਹ ਵਿਚਾਰ ਮੇਰਾ ਨਹੀਂ, ਇਹ ਰਾਏ ਮਰਹੂਮ ਲੇਖਕ ਰਾਮ ਸਰੂਪ ਅਣਖੀ ਨੇ ਇੱਕ ਸਾਹਿਤਕ ਇਕੱਤਰਤਾ ਦੌਰਾਨ ਪ੍ਰਗਟ ਕੀਤੇ

ਚੌਥੇ ਸਾਹਿਤਕ ਹਲਕੇ ਨਾਟਕ ਨੂੰ ਅਕਸਰ ਦੂਜੇ, ਤੀਜੇ, ਚੌਥੇ ਦਰਜੇ ਦੀ ਸਾਹਿਤਕ ਵਿਧਾ ਮੰਨਦੇ ਹਨ ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਨਾਵਲ, ਕਹਾਣੀ, ਕਵਿਤਾ ਅਤੇ ਵਾਰਤਿਕ ਲਿਖਣ ਲਈ ਕਾਗਜ਼, ਕਲਮ, ਬਹੁਤੀ ਗੱਲ ਇਕਾਂਤ ਲੋੜੀਂਦਾ ਹੈਅਖ਼ਬਾਰ ਜਾਂ ਰਸਾਲੇ ਵਿੱਚ ਛਪੀਕਿਤਾਬ ਛਪਵਾਈ, ਰਿਲੀਜ਼, ਗੋਸ਼ਟੀ, ਚੱਲ ਮੇਰੇ ਭਾਈਖੇਲ ਖਤਮ, ਪੈਸਾ ਹਜ਼ਮ ਪਰ ਨਾਟਕ ਲਿਖ ਕੇ ਸ਼ੁਰੂ ਹੁੰਦਾ ਹੈ ਦੁਸ਼ਵਾਰੀਆਂ ਦਾ ਦੌਰ, ਖਜੱਲ-ਖੁਆਰੀਆਂ ਦਾ ਦੌਰ, ਕਲਾਕਾਰਾਂ ਦੀ ਭਾਲ, ਰਿਹਰਸਲ ਲਈ ਥਾਂ ਦਾ ਇੰਤਜ਼ਾਮ, ਨਾਟਕ ਕਰਨ ਲਈ ਮੰਚ ਅਤੇ ਵਿੱਤੀ ਸਾਧਨਾਂ ਦਾ ਬੰਦੋਬਸਤਗੱਲ ਇੱਥੇ ਹੀ ਨਹੀਂ ਮੁੱਕਦੀ, ਨਾਟਕ ਲਈ ਦਰਸ਼ਕਾਂ ਅਤੇ ਨਾਟ-ਆਲੋਚਕਾਂ ਦਾ ਉਪਰਾਲਾ ਵੀ ਕਰਨਾ ਪੈਂਦਾ ਹੈਕਿਉਂਕਿ ਨਾਟਕ ਦੀ ਸਹੀ ਪਰਖ ਦਰਸ਼ਕ ਅਤੇ ਨਾਟ-ਆਲੋਚਕ ਹੀ ਕਰਦਾ ਹੈਕਿਉਂਕਿ ਮੈਂ ਦੁਸ਼ਵਾਰੀਆਂ ਅਤੇ ਖੱਜਲ-ਖੁਆਰੀਆਂ ਦਾ ਸ਼ੌਕੀਨ ਬਚਪਨ ਤੋਂ ਹੀ ਰਿਹਾ ਹਾਂ, ਇਸ ਲਈ ਮੇਰਾ ਨਾਟਕ ਕਰਨ ਦਾ ਇੱਕ ਕਾਰਣ ਇਹ ਵੀ ਕਿਹਾ ਜਾ ਸਕਦਾ ਹੈ

ਜਿੰਨਾ ਅਹਿਮ ਸਵਾਲ ਮੈਂ ਨਾਟਕ ਕਿਉਂ ਕਰਦਾ ਹਾਂ ਹੈ, ਉਨ੍ਹਾਂ ਹੀ ਮਹੱਤਵਪੂਰਣ ਪ੍ਰਸ਼ਨ ਹੈ ਮੈਂ ਨਾਟਕ ਕਿਵੇਂ ਕਰਨ ਲੱਗਿਆ? ਦੋਵੇਂ ਸਵਾਲ ਇੱਕ ਦੂਜੇ ਬਿਨਾਂ ਅਧੂਰੇ ਹਨਮੈਂ ਕਿਸੇ ਵਿਉਂਤਬੰਦੀ ਨਾਲ ਨਾਟਕ ਕਰਨਾ ਸ਼ੁਰੂ ਨਹੀਂ ਕੀਤਾਸਕੂਲ ਤੋਂ ਕਾਲਜ ਦਾਖਿਲ ਹੋ ਗਿਆਕਾਲਜ ਦੇ ਚਾਰ ਸਾਲਾਂ ਵਿੱਚੋਂ ਪਹਿਲੇ ਤਿੰਨ ਸਾਲ ਤੋਰੇ-ਫੇਰੇ, ਮਟਰ ਗਸ਼ਤੀ, ਅਵਾਰਾਗਰਦੀ ਵਿੱਚ ਵਿੱਚ ਹੀ ਲੰਘ ਗਏਅਖੀਰਲੇ ਸਾਲ (1981) ਖ਼ਿਆਲ ਆਇਆ, ਕਾਲਜ ਵਿੱਚ ਪੜ੍ਹਾਈ ਤੋਂ ਇਲਾਵਾ ਵੀ ਕੁਝ ਕਰੀਦਾ ਹੈਹੁਣ ਸਵਾਲ ਪੈਦਾ ਹੋ ਗਿਆ ਕੀਤਾ ਕੀ ਜਾਵੇ? ਇੱਕ ਦਿਨ ਨੋਟਿਸ ਬੋਰਡ ’ਤੇ ਸੂਚਨਾ ਪੜ੍ਹੀ ਕਿ ਜਿਹੜੇ ਵਿਦਿਆਰਥੀ ਨਾਟਕ ਕਰਨਾ ਚਾਹੁੰਦੇ ਹਨ, ਉਹ ਫਲਾਣੀ ਤਾਰੀਖ ਨੂੰ, ਫਲਾਣੀ ਥਾਂ, ਫਲਾਣੇ ਪ੍ਰੋਫੈਸਰ ਨੂੰ ਮਿਲਣਮੈਂ ਸੋਚਿਆ, ਆਹ ਠੀਕ ਐਪੀਰੀਅਡ ਲਾਓਣ ਤੋਂ ਬਚ ਕੇ ਮਹੀਨਾ ਢੇਡ ਮਹੀਨਾ ਚਾਹ ਸਮੋਸੇ ਮੁਫਤ, ਸਭ ਤੋਂ ਬੜੀ ਗੱਲ ਕਿ ਨਾਲ ਕੁੜੀਆਂ ਵੀ ਹੋਣਗੀਆਂ ਇੱਕ ਪੰਥ, ਕਈ ਕਾਜਨਾਲੇ ਪੁੰਨ, ਨਾਲੇ ਫਲੀਆਂ

ਬਚਪਨ ਵਿੱਚ ਰਾਮ ਲੀਲਾ ਦੇਖਣ ਦਾ ਸ਼ੌਕ ਸੀਕਈ ਵਾਰ ਘਰ ਦੱਸ ਕੇ, ਕਈ ਵਾਰ ਸਰਹਾਣੇ ’ਤੇ ਚਾਦਰ ਪਾ ਕੇ ਜਾਣਾਗੋਬਿੰਦਗੜ੍ਹ ਕਿਉਂਕਿ ਅਮੀਰ ਸ਼ਹਿਰ ਸੀ, ਇਸ ਲਈ ਰਾਮ ਲੀਲਾ ਦੇ ਕਲਾਕਾਰ ਮਥਰਾ ਤੋਂ ਸੱਦੇ ਜਾਂਦੇ ਉਨ੍ਹਾਂ ਪਹਿਲਾਂ ਰਾਮ ਲੀਲਾ ਕਰਨੀ ਫੇਰ, ਕ੍ਰਿਸ਼ਨ ਲੀਲਾਦੋ ਤਿੰਨ ਮਹੀਨੇ ਕਲਾਕਾਰਾਂ ਨੇ ਮੰਦਰ ਵਿੱਚ ਹੀ ਠਹਿਰਨਾਦਿਨੇ ਰਹਿਰਸਲ ਕਰਨੀਮੈਂ ਦਿਨ ਵੇਲੇ ਰਿਹਰਸਲ ਵੀ ਦੇਖਣ ਚਲੇ ਜਾਣਾਕਈ ਵਾਰ ਉਨ੍ਹਾਂ ਸਾਨੂੰ ਜੁਆਕਾਂ ਨੂੰ ਬਾਹਰ ਕੱਢ ਕੇ ਅੰਦਰੋਂ ਕੁੰਡੀ ਮਾਰ ਲੈਣੀਬਾਕੀਆਂ ਨੇ ਤਾਂ ਚਲੇ ਜਾਣਾ ਪਰ ਮੈਂ ਰਹਿਰਸਲ ਫੇਰ ਵੀ ਦੇਖਣੀ, ਵਿਰਲਾਂ ਥਾਣੀਮੁਹਾਲੀ ਆ ਕੇ ਵੀ ਇਹ ਰਾਮ ਲੀਲਾ ਦੇਖਣ ਦਾ ਝੱਸ ਰਿਹਾ. ਸਗੋਂ ਸਟੇਜ ਦੇ ਪਿੱਛੇ ਵੀ ਜਾ ਵੜਨਾਮੌਕਾ ਤਾੜ ਕੇ ਸਟੇਜ ਦਾ ਪਰਦਾ ਚੁੱਕ ਕੇ ਝਾਤੀ ਵੀ ਮਾਰ ਲੈਣੀ ਤਾਂਕਿ ਲੋਕ ਸਮਝਣ ਮੈਂ ਵੀ ਰਾਮ ਲੀਲਾ ਵਾਲਿਆਂ ਨਾਲ ਹਾਂ

1990 ਵਿੱਚ ਟੈਗੋਰ ਥੀਏਟਰ ਇੱਕ ਕਲੱਬ ਬਣਾਕੇ ਕਰਵਾਏ ਸਭਿਆਚਾਰਕ ਸਮਾਗਮ ਦੌਰਾਨ ਬੇਤਾਹਾਸ਼ਾ ਭੀੜ ਵੱਲੋਂ ਹੋ-ਹੱਲਾ ਅਤੇ ਭੰਨ ਤੋੜ ਤੋਂ ਬਾਦ ਤਾਇਆ ਜੀ ਅਤੇ ਡੈਡੀ ਵੱਲੋਂ ਹੋਈ ਰਾਤ ਦੇ ਬਾਰਾਂ-ਇੱਕ ਵਜੇ ਤਕ ਕੁੱਤੇ ਹੋਈ ਖਾਣੀ ਨੇ ਮੈਂਨੂੰ ਮੁੜ ਨਾਟਕਾਂ ਵੱਲ ਮੋੜਿਆ “ਜਦ ਤੂੰ ਇੰਨੇ ਵਧੀਆ ਨਾਟਕਾਂ ਵਿੱਚ ਰੋਲ ਕਰਦਾਂ, ਫੇਰ ਤੂੰ ਕਿਉਂਕਿ ਇਨ੍ਹਾਂ ਕੰਜਰਾਂ ਨੂੰ ਪੈਸੇ ’ਕਠੇ ਕਰ ਕਰ ਦਈ ਜਾਨੈ?

ਨਾਟਕ ਬਾਬਤ ਮੇਰਾ ਉਦੋਂ ਤਕ ਇਹ ਵਿਚਾਰ ਸੀ ਕਿ ਨਾਟਕ ਕਰਨਾ ਬਹੁਤਾ ਖ਼ਰਚੀਲਾ ਨਹੀਂ ਹੁੰਦਾ ਇੱਕ ਮੰਜਾ ਰੱਖਿਆ, ਪੀੜ੍ਹੀ ਰੱਖੀ, ਛੋਟੀ ਮੋਟੀ ਰਸੋਈ ਦਾ ਪ੍ਰਭਾਵਬੱਸ ਹੋ ਗਿਆ ਨਾਟਕਟੈਗੋਰ ਥੀਏਟਰ ਵਿੱਚ ਡਾ. ਆਤਮਜੀਤ ਦਾ ਨਾਟਕ ‘ਮੁੱਸਲੀ’ ਨਾਟਕ ਦੇਖਣ ਦਾ ਸਬੱਬ ਬਣਿਆਨਾਟਕ ਦੇਖ ਕੇ ਤੈਅ ਕਰ ਲਿਆ, ਜੇ ਨਾਟਕ ਕਰੂੰਗਾ ਤਾਂ ਇਹੋ ਜਿਹਾਨਾਟਕ ਵਿੱਚ ਰੌਸ਼ਨੀ ਪ੍ਰਭਾਵ, ਸੰਗੀਤ, ਸੈੱਟ, ਪਹਿਰਾਵਾ, ਸਭ ਕਮਾਲ

ਨਾਟਕ ਕਰਨ ਲਈ ਇੱਕ ਨਾਟ-ਮੰਡਲੀ ਦੀ ਲੋੜ ਸੀ1991 ਵਿੱਚ ਸਰਘੀ ਕਲਾ ਕੇਂਦਰ ਬਣਾ ਲਿਆਨਾਟਕ ਕਰਨ ਲਈ ਨਾਟਕ ਦੀ ਲੋੜ ਹੁੰਦੀ ਹੈਕਹਾਣੀ ਚੁਣ ਲਈ ‘ਡੈਣ’, ਤਾਇਆ ਜੀ ਦੀਕਹਾਣੀ ਨੂੰ ਨਾਟਕੀ ਰੂਪ ਦੇਣ ’ਤੇ ਕੰਮ ਖੜ੍ਹ ਗਿਆਤਾਇਆ ਜੀ ਨੇ ਇੱਕ ਨਾਟ-ਕਰਮੀ ਦੀ ਦੱਸ ਪਾਈਮੈਂ 1991 ਦੇ ਜਨਵਰੀ ਕਿ ਫਰਵਰੀ ਮਹੀਨੇ ਉਸ ਨਾਟ-ਕਰਮੀ ਨੂੰ ਮਿਲਣ ਚਲਾ ਗਿਆਮੈਂ ਆਪਣੀ ਜਾਣ-ਪਹਿਚਾਣ ਸੰਤੋਖ ਸਿੰਘ ਧੀਰ ਦੇ ਭਤੀਜੇ ਵਜੋਂ ਕਰਵਾਈਹੈ ਵੀ ਮੇਰੀ ਪਹਿਚਾਣ ਉਦੋਂ ਧੀਰ ਦਾ ਭਤੀਜਾ ਜਾਂ ਰੂਪ ਦਾ ਲੜਕਾ ਹੀ ਸੀਚਾਹ ਪਾਣੀ ਦੌਰਾਨ ਮੈਂ ਆਪਣੇ ਆਉਣ ਦਾ ਮਕਸਦ ਦੱਸਿਆ ਉਨ੍ਹਾਂ ਕਹਾਣੀ ਦੀ ਫੋਟੋ ਕਾਪੀ ਲੈ ਲਈਮਹੀਨੇ ਦੋ ਮਹੀਨੇ ਤਕ ਕਹਾਣੀ “ਡੈਣ” ਦਾ ਨਾਟਕੀ ਰੂਪਾਂਤਰ ਤਿਆਰ ਹੋ ਜਾਣ ਦਾ ਵਾਅਦਾ ਕੀਤਾਮੈਂ ਦੋ ਮਹੀਨੇ ਬਾਦ ਗਿਆ ਉਨ੍ਹਾਂ ਮਹੀਨੇ ਬਾਦ ਆਉਣ ਲਈ ਕਿਹਾ। ਮਹੀਨੇ ਬਾਅਦ ਫਿਰ ਗਿਆਫਿਰ ਉਨ੍ਹਾਂ ਪੰਦਰਾਂ ਦਿਨ ਬਾਦ ਆਉਣ ਨੂੰ ਕਿਹਾ। ਪੰਦਰਾਂ ਦਿਨ ਬਾਅਦ ਗਿਆ ਤਾਂ ਪੰਦਰਾਂ ਦਿਨ ਬਾਅਦ ਫੇਰ ਆਉਣ ਨੂੰ ਕਿਹਾਕਰਦੇ ਕਰਦੇ ਨਾਟਕ ਦੇ ਮੰਚਣ ਦੀ ਤਾਰੀਖ ਨਜ਼ਦੀਕ ਆਉਣ ਲੱਗੀਦੋ ਤਿੰਨ ਵਾਰ ਫੋਨ ਵੀ ਕੀਤੇ ਪਰ ਖੈਰ ਨਾ ਪਈ ਪੱਲੇਮੈਂ ਸੋਚਿਆ, ਆਪੇ ਕਿਉਂ ਨਾ ਕਰਾਂ ਯਤਨਪਰ ਲਿਖਾਂ ਕਿਵੇਂ, ਇਹੀ ਸਮਝ ਨਾ ਆਵੇਸਮਝ ਆਵੇ ਕਿਵੇਂ ਜੇ ਪਹਿਲਾਂ ਕੁਝ ਲਿਖਿਆ ਹੋਵੇ ਤਾਂ ਹੀ ਆਵੇ ਸਮਝ ਇੱਕ ਦਿਨ ਆਈ.ਸੀ. ਨੰਦਾ ਦਾ ਇੱਕ ਨਾਟਕ ਸਾਹਮਣੇ ਰੱਖ ਲਿਆਨਾਲ ਰੱਖ ਲਈ ਕਹਾਣੀ “ਡੈਣ।” ਜਿਵੇਂ ਜਿਵੇਂ ਨਾਟਕ ਵਿੱਚ ਲਿਖਿਆ ਹੋਇਆ ਸੀ ਲਿਖੀ ਗਿਆਦ੍ਰਿਸ਼ ਪਹਿਲਾ, ਮੰਚ ’ਤੇ ਰੌਸ਼ਨੀ ਹੁੰਦੀ ਹੈ ਆਦਿ ਆਦਿਜਿੰਨੇ ਕਹਾਣੀ ਵਿੱਚ ਵਾਰਤਾਲਾਪ ਸਨ, ਜਿੰਨੇ ਦ੍ਰਿਸ਼ ਬਣਦੇ ਸਨ, ਉੰਨਾ ਕੁ ਹੀ ਕਹਾਣੀ ਨੂੰ ਨਾਟਕੀ ਰੂਪ ਦੇ ਦਿੱਤਾ

ਭਾਪਾ ਜੀ, ਮੈਂ ਨਾਟਕ ਲਿਖ ਲਿਆ।” ਮੈਂ ਤਾਇਆ ਜੀ ਨੂੰ ਜਾ ਕੇ ਕਿਹਾ

ਨਾਟਕ! ਕਿਹੜਾ ਨਾਟਕ ਲਿਖ ਲਿਆ ਤੂੰ? ਦੇਖੀਂ ਕੋਈ ਘਰ ਵਿੱਚ ਰਹਿ ਨਾ ਜਾਵੇ ਲਿਖੇ ਬਿਨਾਂ।” ਤਾਇਆ ਜੀ ਨੇ ਹੱਸਦੇ ਕਿਹਾਨਾਟਕ ਪੜ੍ਹ ਕੇ ਕਹਿਣ ਲੱਗੇ, “ਹੈ ਤਾਂ ਠੀਕ, ਪਰ ਛੋਟਾ ਹੈ। ਕੁਝ ਵੱਡਾ ਚਾਹੀਦਾ ਹੈ, ਇਹ ਤਾਂ ਤੀਹ-ਪੈਤੀ ਮਿੰਟ ਦਾ ਹੋਊ ਮਸਾਂ।” “ਹੁਣ ਫੇਰ ਕੀ ਕਰਾਂ? ਮੈਂ ਕਿਹਾ

“ਇਹ ਦੇਖਣਾ ਤੇਰਾ ਕੰਮ ਐਂ, ਮੈਂ ਤਾਂ ਆਪਣੀ ਕਹਾਣੀ ਦੇ ’ਤੀ ਇੱਕ ਗੱਲ ਹੋਰ, ਮੇਰੀ ਕਹਾਣੀ ਮੇਰੀ ਹੀ ਰਹਿਣ ਚਾਹੀਦੀ ਹੈਕਿਤੇ ਊਈਂ ਸੁਆਹ ਉਡਾ ਕੇ ਰੱਖ ਦਮੇਂ।” ਤਾਇਆ ਜੀ ਨੇ ਉਂਗਲੀ ਖੜ੍ਹੀ ਕਰਕੇ ਕਿਹਾ

ਨਾਟਕ ਵਿੱਚ ਜ਼ਰੂਰੀ ਵਾਧਾ ਅਤੇ ਤਬਦੀਲੀਆਂ ਕਰਕੇ ਹਰਸਲ ਸ਼ੁਰੂ ਕਰ ਦਿੱਤੀਨਾਟਕ “ਡੈਣ” ਨੂੰ ਖਚਾ-ਖਚ ਭਰੇ ਟੈਗੋਰ ਥੀਏਟਰ ਵਿੱਚ ਦਰਸ਼ਕਾਂ ਅਤੇ ਨਾਟ-ਆਲੋਚਕਾਂ ਦੀ ਭਰਵੀਂ ਦਾਦ ਮਿਲੀਇਸ ਤਰ੍ਹਾਂ ਸਰਘੀ ਕਲਾ ਕੇਂਦਰ ਦੀ ਨਾਟ-ਮੰਡਲੀ ਦੇ ਤੌਰ ’ਤੇ ਅਤੇ ਮੇਰੀ ਰੂਪਾਂਤਰਕਾਰ ਅਤੇ ਨਾਟਕਕਾਰ ਵਜੋਂ ਪਹਿਚਾਣ ਬਣ ਗਈ

ਨਾਟ-ਕਰਮੀ ਤੋਂ ਇਲਾਵਾ, ਜਿਸ ਤਰ੍ਹਾਂ ਮੈਂ ਨਾਟਕਕਾਰ ਮਜਬੂਰੀ ਵਿੱਚ ਬਣਿਆ, ਉਵੇਂ ਹੀ ਨਾਟ-ਨਿਰਦੇਸ਼ਕ ਵੀ ਮੱਲੋ-ਜ਼ੋਰੀ ਹੀ ਬਣਨਾ ਪਿਆਮੇਰੇ ਰੂਪਾਂਤਰ ਨਾਟਕ ‘ਡੈਣ’, ‘ਮੇਰਾ ਉੱਜੜਿਆ ਗੁਆਂਢੀ’ ਅਤੇ ‘ਭਾਬੀ ਮੈਨਾ’ ਦੇ ਨਿਰਦੇਸ਼ਕ ਹੋਰ ਸਨਭਾਬੀ ਮੈਨਾ ਨਾਟਕ ਦੇ ਹੋਰ ਮੰਚਣ ਕਰਨ ਦਾ ਸਬੱਬ ਬਣ ਗਿਆਨਿਰਦੇਸ਼ਕ ਨੂੰ ਪੁੱਛ ਕੇ ਸਾਰੇ ਮੰਚਣਾਂ ਦੀਆਂ ਤਾਰੀਖਾਂ ਤੈਅ ਕਰ ਦਿੱਤੀਆਂਨਾਟਕ ਦੀ ਰਿਹਰਸਲ ਵੀ ਸ਼ੁਰੂ ਕਰ ਦਿੱਤੀਨਿਰਦੇਸ਼ਕ ਸਾਹਿਬ ਨੇ ਦੋ ਚਾਰ ਦਿਨ ਰਿਹਰਸਲ ਸਾਂਭਣ ਲਈ ਕਿਹਾਪਰ ਆਇਆ ਦਸ ਦਿਨ ਨਾਨਾਟਕ ਦੇ ਮੰਚਣ ਵਿੱਚ ਸਿਰਫ਼ ਚਾਰ ਦਿਨ ਬਾਕੀ ਸਨਨਿਰਦੇਸ਼ਕ ਦੇ ਘਰ ਜਾਣਾ, ਘਰੇ ਨਾ ਮਿਲਣਾਫੋਨ ਕਰਨਾ, ਕੋਈ ਜਵਾਬ ਨਾਥੱਕ-ਹੰਭ ਕੇ ਨਾਟਕ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਵੀ ਸਾਂਭਣੀ ਪਈਉਸ ਤੋਂ ਬਾਅਦ ਮੈਂ ਨਾਟਕ ਲਿਖਣ ਦੇ ਨਾਲ ਨਾਲ ਨਿਰਦੇਸ਼ਨ ਦੀ ਜ਼ਿੰਮੇਵਾਰੀ ਵੀ ਸੰਭਾਲ ਲਈਫੇਰ ਚੱਲ ਸੋ ਚੱਲ

ਆਪਣੇ ਨਾਟ-ਲੇਖਣੀ ਦੇ 30 ਸਾਲਾਂ ਦੇ ਸਫਰ ਦੌਰਾਨ ਡੈਣ, ਮੇਰਾ ਉੱਜੜਿਆ ਗੁਆਂਢੀ, ਕਹਾਣੀ ਇੱਕ ਪਿੰਡ ਦੀ (ਸੰਤੋਖ ਸਿੰਘ ਧੀਰ ਕਹਾਣੀਆਂ ਡੈਣ, ਮੇਰਾ ਉੱਜੜਿਆ ਗੁਆਂਢੀ ਅਤੇ ਕੋਈ ਇੱਕ ਸਵਾਰ, ਸਾਂਝੀ ਕੰਧ, ਭੇਤ ਆਲੀ ਗੱਲ, ਸਵੇਰ ਹੋਣ ਤਕ, ਗੱਲਾਂ ਲਈ ਗੱਲਾਂ ’ਤੇ ਅਧਾਰਿਤ), ਭਾਬੀ ਮੈਨਾ (ਸਰਦਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ਭਾਬੀ ਮੈਨਾ ’ਤੇ ਅਧਾਰਿਤ) ਮੁੱਖ ਮਹਿਮਾਨ, ਫਰੀਡਮ ਫ਼ਾਇਟਰ, ਸੌਰੀ, ਮਸਤਾਨੇ, ਸਿਰ ਦੀਜੈ ਕਾਣਿ ਨਾ ਕੀਜੈ, ਸੁੰਨਾ ਵਿਹੜਾ, ਬਲਖ਼ ਨਾ ਬੁਖ਼ਾਰੇ, ਖੁਸਰੇ, ਦਫਤਰ, ਬੇਰੀਆਂ, ਸਰਦਾਰ, ਜਹਾਜ਼, ਕੱਫਣ, ਦੇਸੀ ਅਤੇ ਜ਼ੋਰ ਲਗਾ ਕੇ ਹਈ ਸ਼ਾਵਾ ਡੇਢ ਦਰਜਨ ਦੇ ਕਰੀਬ ਮੌਲਿਕ ਅਤੇ ਰੂਪਾਂਤਰਤ ਨਾਟਕ ਲਿਖੇ ਅਤੇ ਪੰਜਾਬ ਅਤੇ ਪੰਜਾਬੋਂ ਬਾਹਰ ਮੰਚਣ ਵੀ ਕੀਤੇਫਰੀਡਮ ਫਈਟਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਟੀ ਤੋਂ ਆਈ. ਸੀ. ਨੰਦਾ ਐਵਾਰਡ ਵੀ ਪ੍ਰਾਪਤ ਹੋਇਆ ਅਤੇ ਇਸ ਨਾਟਕ ਦੇ ਕਨੇਡਾ ਵਿੱਚ ਵੀ ਮੰਚਣ ਹੋਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2860)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੰਜੀਵਨ ਸਿੰਘ

ਸੰਜੀਵਨ ਸਿੰਘ

Mohali, Punjab, India.
Phone: (91 - 94174 - 60656)

Email: (sanjeevan2249@gmail.com)

More articles from this author