BalvirKReehal7ਮੈਂ ਆਲੋਚਨਾ ਤੋਂ ਸੰਤੁਸ਼ਟ ਨਹੀਂ ਹਾਂ। ਮੇਰੇ ਸਾਹਿਤ ਉੱਤੇ ਸਹੀ ਆਲੋਚਨਾ ਨਹੀਂ ਹੋਈ। ਰਚਨਾ ਸਾਹਮਣੇ ...BachintKaur3
(18 ਅਪਰੈਲ 2022)


BachintKaur3ਬਚਿੰਤ ਕੌਰ ਦਾ ਪੰਜਾਬੀ ਕਹਾਣੀ ਖੇਤਰ ਵਿੱਚ ਬਹੁਤ ਹੀ ਸਨਮਾਨਯੋਗ ਸਥਾਨ ਹੈ
ਉਹ ਬਹੁ ਵਿਧਾਵੀ ਲੇਖਿਕਾ ਹੈਹੁਣ ਤਕ ਬਚਿੰਤ ਕੌਰ ਇਕ੍ਹੱਤਰ (71) ਕਿਤਾਬਾਂ ਦੀ ਸਿਰਜਣਾ ਕਰ ਚੁੱਕੀ ਹੈ, ਜਿਨ੍ਹਾਂ ਵਿੱਚ ਨੌਂ ਕਹਾਣੀ ਸੰਗ੍ਰਹਿ, ਦੋ ਕਾਵਿ ਸੰਗ੍ਰਹਿ, ਤਿੰਨ ਨਾਵਲ, ਇੱਕ ਸਫ਼ਰਨਾਮਾ, ਇੱਕ ਡਾਇਰੀ, ਤਿੰਨ ਅਨੁਵਾਦਿਤ ਪੁਸਤਕਾਂ ਅਤੇ ਬੱਚਿਆਂ ਲਈ ਅੱਠ ਕਿਤਾਬਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈਭਾਵੇਂ ਬਚਿੰਤ ਕੌਰ ਨੇ ਵੱਖ-ਵੱਖ ਵਿਧਾਵਾਂ ਵਿੱਚ ਰਚਨਾ ਕੀਤੀ ਹੈ ਪਰ ਉਸਦੀ ਅਸਲੀ ਪਹਿਚਾਣ ਇੱਕ ਕਹਾਣੀਕਾਰ ਦੇ ਤੌਰ ’ਤੇ ਹੋਈ ਹੈਉਸ ਦੀਆਂ ਮੁੱਖ ਰਚਨਾਵਾਂ -’ਮੰਜ਼ਿਲ’, ‘ਇਕ ਬਲੌਰੀ ਹੰਝੂ’, ‘ਜੀਵਤ ਮਾਟੀ ਹੋਇ’, ‘ਦਸਤੂਰ-ਏ-ਜ਼ਿੰਦਗੀ’, ‘ਵਾਟਾਂ ਅਧੂਰੀਆਂ’, ‘ਭੁੱਬਲ ਦੀ ਅੱਗ’, ‘ਸੂਹਾ ਰੰਗ ਸਿਆਹ ਰੰਗ’, ‘ਖ਼ੁਰੇ ਹੋਏ ਰੰਗ’, ‘ਕਿਆਰੀ ਲੌਂਗਾਂ ਦੀ’, ‘ਮੁਕਲਾਵੇ ਵਾਲੀ ਰਾਤ’, ‘ਪ੍ਰਤੀਬਿੰਬ’, ‘ਗੁੱਡੀਆਂ ਪਟੋਲੇ’, ‘ਪੈੜਾਂ ਅਤੇ ਝਰੋਖੇ’, ‘ਤਵਾਰੀਖ-ਏ-ਜ਼ਿੰਦਗੀ’, ‘ਪਗਡੰਡੀਆਂ’ (ਸਵੈਜੀਵਨੀ), ‘ਰੇਸ਼ਮੀ ਰੁਮਾਲ’, ‘ਦਿ ਲਾਸਟ ਪੇਜ’, ‘ਮੇਰੀਆਂ ਸਾਰੀਆਂ ਕਹਾਣੀਆਂ’, ‘ਹਾਰ ਸ਼ਿੰਗਾਰ ਤੇ ਹੋਰ ਲਿਖਤਾਂ’, ‘ਗੁਲਾਬੀ ਸ਼ਹਿਰ ਜੈਪੁਰ’, ‘ਉੱਡਦੀਆਂ ਪਰੀਆਂ ਦਾ ਸ਼ਹਿਰ ਪੈਰਿਸ’, ‘ਬਚਿੰਤ ਕੌਰ ਦੀਆਂ 31 ਕਹਾਣੀਆਂ’, ‘ਕਾਗਜ਼ ਕਲਮ ਤੇ ਚਿੱਤਰ’, ‘ਦੋ ਬੋਲ ਪਿਆਰ ਦੇ’, ‘ਕਣੀਆਂ ਦੀ ਰੁੱਤ’ (ਲੋਕ ਬੋਲੀਆਂ), ‘ਘਟਾਵਾਂ ਕਾਲੀਆਂ’ (ਲੋਕ ਗੀਤ ਤੇ ਟੱਪੇ), ‘ਕਾਸ਼ਨੀ ਦੁਪੱਟਾ’, ‘ਪਰਵਾਸੀ ਕਹਾਣੀਆਂ’ (ਸੰਪਾਦਤ) ਹਨ

ਬਚਿੰਤ ਕੌਰ ਦਾ ਜਨਮ 8, ਫਰਵਰੀ, 1940 ਈ: ਨੂੰ ਮਾਤਾ ਨੰਦ ਕੌਰ ਤੇ ਪਿਤਾ ਸ੍ਰ. ਤਰਲੋਕ ਸਿੰਘ ਦੇ ਘਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਭੜੋ ਵਿਖੇ ਹੋਇਆਬਚਿੰਤ ਕੌਰ ਨੇ ਐੱਮ.ਏ, ਐੱਮ.ਫਿੱਲ (ਪੰਜਾਬੀ) ਤਕ ਉਚੇਰੀ ਸਿੱਖਿਆ ਪ੍ਰਾਪਤ ਕੀਤੀਉਸ ਨੂੰ ਟੈਕਨੀਕਲ ਅਫਸਰ (ਸਰਕਾਰੀ ਨੌਕਰੀ) ਦੇ ਅਹੁਦੇ ਉੱਤੇ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਇਸੇ ਸਮੇਂ ਉਸ ਦਾ ਵਾਹ-ਵਾਸਤਾ ਵੱਖੋ-ਵੱਖਰੇ ਲੋਕਾਂ ਨਾਲ ਪਿਆਕੰਮਕਾਜ ਦੌਰਾਨ ਪ੍ਰਾਪਤ ਅਨੁਭਵ ਉਸ ਦੀਆਂ ਰਚਨਾਵਾਂ ਵਿੱਚੋਂ ਝਲਕਦਾ ਹੈਬਚਿੰਤ ਕੌਰ ਨੇ ਵਾਰਤਕ ਰੂਪ ਵਿੱਚ ਸਵੈ-ਜੀਵਨੀ ‘ਪਗਡੰਡੀਆਂ’ ਲਿਖ ਕੇ ਬਹੁਤ ਨਾਮਣਾ ਖੱਟਿਆ ਪਰ ਉਸ ਦੀ ਵਿਲੱਖਣ ਪਹਿਚਾਣ ਕਹਾਣੀਕਾਰ ਦੇ ਤੌਰ ’ਤੇ ਹੀ ਹੋਈ

ਬਚਿੰਤ ਕੌਰ ਦਾ ਜੀਵਨ ਦੁਸ਼ਵਾਰੀਆਂ ਭਰਿਆ ਰਿਹਾ ਹੈ ਉਸ ਦਾ ਵਿਆਹ ਬਾਲ ਉਮਰੇ ਕਰ ਦਿੱਤਾ ਗਿਆ ਸੀਪੰਜਾਬ ਦੇ ਛੋਟੇ ਜਿਹੇ ਪਿੰਡ ਵਿੱਚੋਂ ਸਾਧੂ ਸਿੰਘ ਨਾਲ ਵਿਆਹ ਕਰਵਾ ਕੇ ਦਿੱਲੀ ਵਰਗੇ ਮਹਾਂਨਗਰ ਵਿੱਚ ਚਲੀ ਗਈਸੰਨ 1952 ਵਿੱਚ ਬਚਿੰਤ ਕੌਰ ਦੀ ਉਮਰ ਅਜੇ ਬਾਰਾਂ ਸਾਲਾਂ ਦੀ ਹੀ ਸੀ, ਜਦੋਂ ਉਸ ਦਾ ਪਤੀ ਆਪਣੀ ਮਾਂ ਦੀ ਬਿਮਾਰੀ ਦਾ ਝੂਠਾ ਬਹਾਨਾ ਲਾ ਕੇ ਮੁਕਲਾਵੇ ਤੋਂ ਬਿਨਾਂ ਹੀ ਉਸ ਨੂੰ ਦਿੱਲੀ ਲੈ ਆਇਆਭੈੜੇ ਦੋਸਤਾਂ ਦੀ ਸੰਗਤ ਵਿੱਚ ਫਸਿਆ ਪਤੀ ਪੂਰੀ ਤਰ੍ਹਾਂ ਗ਼ੈਰ-ਜ਼ਿੰਮੇਵਾਰ ਸੀਵਿਆਹ ਤੋਂ ਬਾਅਦ ਸ਼ਰਾਬੀ ਪਤੀ ਨਾਲ ਜੀਵਨ ਕੱਟਦਿਆਂ ਉਸ ਨੂੰ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਦੋ ਚਾਰ ਹੋਣਾ ਪਿਆ ਹੈਉਸ ਨੇ ਦਿੱਲੀ ਵਰਗੇ ਸ਼ਹਿਰ ਵਿੱਚ ਬਹੁਤ ਔਖਾ ਪੈਂਡਾ ਤੈਅ ਕੀਤਾਬਚਿੰਤ ਕੌਰ ਦਾ ਪਰਿਵਾਰ ਅਮਰੀਕਾ ਵਿੱਚ ਰਹਿੰਦਾ ਸੀ, ਪਰ ਉਸ ਨੂੰ ਅਮਰੀਕਾ ਦਾ ਮਾਹੌਲ ਚੰਗਾ ਨਹੀਂ ਲੱਗਿਆ ਤੇ ਉਹ ਵਾਪਸ ਪੰਜਾਬ ਆ ਗਈਅੱਜ ਕੱਲ੍ਹ ਲੇਖਿਕਾ ਬਿਆਸ ਵਿਖੇ ਰਹਿ ਰਹੀ ਹੈ

ਬਚਿੰਤ ਕੌਰ ਨੇ ਆਪਣੀਆਂ ਕਹਾਣੀਆਂ ਵਿੱਚ ਨਾਰੀ ਚੇਤਨਾ/ਸ਼ਕਤੀ ਨੂੰ ਪ੍ਰਮੁੱਖਤਾ ਦਿੱਤੀ ਹੈਉਸ ਦੁਆਰਾ ਸਿਰਜੀਆਂ ਗਈਆਂ ਔਰਤ ਪਾਤਰ ਜ਼ਿੰਦਗੀ ਨਾਲ ਦੋ ਹੱਥ ਕਰਦੀਆਂ ਨਜ਼ਰ ਆ ਰਹੀਆਂ ਹਨਉਸ ਦੇ ਨਾਰੀ ਪਾਤਰ ਯਥਾਰਥਵਾਦੀ ਹਨ, ਜੋ ਜੀਵਨ ਦੀਆਂ ਮੁਸ਼ਕਿਲਾਂ ਵਿੱਚੋਂ ਉੱਭਰ ਕੇ ਸਮਾਜ ਨਾਲ, ਪਤੀ ਨਾਲ ਅਤੇ ਹਾਲਾਤ ਨਾਲ ਲੋਹਾ ਲੈਂਦੇ ਹਨ ‘ਕਿਆਰੀ ਲੌਂਗਾਂ ਦੀ’ ਕਹਾਣੀ ਸੰਗ੍ਰਹਿ ਨੂੰ ਪੰਜਾਬੀ ਅਕਾਦਮੀ ਦਿੱਲੀ ਵੱਲੋਂ (1982-1983) ਸਨਮਾਨਿਤ ਕੀਤਾ ਜਾ ਚੁੱਕਾ ਹੈ2004-2005 ਵਿੱਚ ਭਾਸ਼ਾ ਵਿਭਾਗ ਵੱਲੋਂ ਸ਼ਿਰੋਮਣੀ ਸਾਹਿਤਕਾਰ ਦਾ ਸਨਮਾਨ ਮਿਲਿਆ ਅਤੇ ਪੰਜਾਬੀ ਅਕਾਦਮੀ ਦਿੱਲੀ ਵੱਲੋਂ 2006 ਵਿੱਚ ਸਾਹਿਤਕਾਰ ਸਾਹਿਤ ਅਵਾਰਡ ਪ੍ਰਾਪਤ ਹੋਇਆ ਹੈਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮਾਨ-ਸਨਮਾਨ ਉਸ ਨੂੰ ਮਿਲ ਚੁੱਕੇ ਹਨ

ਉਸ ਦੁਆਰਾ ਰਚਿਤ ਕਹਾਣੀ ਸੰਗ੍ਰਹਿਆਂ ਦਾ ਵੇਰਵਾ ਇਸ ਪ੍ਰਕਾਰ ਹੈ: ’ਮੰਜ਼ਿਲ’ (1972), ‘ਸੂਹਾ ਰੰਗ ਸਿਆਹ ਰੰਗ’ (1974), ‘ਭੁੱਬਲ ਦੀ ਅੱਗ’ (1977), ‘ਖੁਰੇ ਹੋਏ ਰੰਗ’ (1979), ‘ਕਿਆਰੀ ਲੌਂਗਾਂ ਦੀ’ (1983), ‘ਮੁਕਲਾਵੇ ਵਾਲੀ ਰਾਤ’ (1989), ‘ਬਚਿੰਤ ਕੌਰ ਦੀਆਂ ਚੌਣਵੀਆਂ ਕਹਾਣੀਆਂ’ (1994), ‘ਵਾਟਾਂ ਅਧੂਰੀਆਂ’ (2001), ‘ਕਾਸ਼ਨੀ ਦੁਪੱਟਾ’ (2001) ਤੇ ‘ਚੌਣਵੀਆਂ ਪਰਵਾਸੀ ਕਹਾਣੀਆਂ ਦੀ ਸੰਪਾਦਨਾ’ ਆਦਿ

ਪ੍ਰਸ਼ਨ: ਸਭ ਤੋਂ ਪਹਿਲਾ ਤੁਸੀਂ ਆਪਣੇ ਬਚਪਨ ਬਾਰੇ ਦੱਸੋ ਹਰੇਕ ਇਨਸਾਨ ਦੇ ਮਨ ਵਿੱਚ ਬਚਪਨ ਦਾ ਬਹੁਤ ਪ੍ਰਭਾਵ ਹੁੰਦਾ ਹੈ, ਇਹ ਪ੍ਰਭਾਵ ਤੁਸੀਂ ਆਪਣੀਆਂ ਕਹਾਣੀਆਂ ਵਿੱਚ ਕਿਵੇਂ ਵਿਅਕਤ ਕੀਤਾ ਹੈ?

ਉੱਤਰ: ਮੇਰਾ ਬਚਪਨ ਅਜਿਹਾ ਹੈ, ਮੈਂ ਮਾਂ ਦੇ ਪੇਟੋਂ ਤੀਜੀ ਬੇਟੀ ਪੈਦਾ ਹੋਈ ਸੀ ਘਰ ਵਿੱਚ ਰੋਣਾ-ਪਿੱਟਣਾ ਸ਼ੁਰੂ ਹੋ ਗਿਆਮਾਂ ਨੂੰ ਪਸ਼ੂਆਂ ਵਾਲੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆਦਾਦੀ ਨੇ ਕਮਰੇ ਨੂੰ ਬਾਹਰੋਂ ਕੁੰਡਾ ਲਾ ਦਿੱਤਾਸਾਡੀ ਪੜੋਸਣ ਸੀ ਜਮੀਰੋ, ਉਹ ਮੋਘੇ ਵਿੱਚੋਂ ਮਾਂ ਲਈ ਰੋਟੀ ਸਿੱਟਦੀ ਸੀਬਾਅਦ ਵਿੱਚ ਦਾਦਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਕੁੰਡਾ ਖੋਲ੍ਹਿਆ। ਇਹ ਗੱਲ ਮੈਨੂੰ ਮੇਰੀ ਮਾਂ ਨੇ ਦੱਸੀ ਸੀਮੇਰੇ ਤੋਂ ਬਾਅਦ ਮਾਂ ਦੇ ਬੇਟਾ ਹੋਇਆ ਤੇ ਮੇਰੀ ਦਾਦੀ ਮੈਨੂੰ ਭਾਗਾਂ ਵਾਲੀ ਕਹਿਣ ਲੱਗ ਪਈਦਾਦੀ ਮੇਰੀ ਨੇ ਮਾਂ ਤੇ ਭਰਾ ਨੂੰ ਪਿਤਾ ਜੀ ਨਾਲ ਪਟਿਆਲੇ ਭੇਜ ਦਿੱਤਾਦਾਦੀ ਦੇ ਮਨ ਵਿੱਚ ਕੁੜੀਆਂ ਮੁੰਡਿਆਂ ਲਈ ਵਿਤਕਰਾ ਸੀਇਸ ਵਿਤਕਰੇ ਦਾ ਮੈਂ ਬਹੁਤ ਸਾਰੀਆਂ ਕਹਾਣੀਆਂ ਵਿੱਚ ਜ਼ਿਕਰ ਕੀਤਾ ਹੈਮੁੰਡੇ ਤੇ ਕੁੜੀ ਦੇ ਪਾਲਣ-ਪੋਸ਼ਣ ਵਿੱਚ ਬਹੁਤ ਵੱਖਰਤਾ ਸੀਮੇਰੇ ਪਿੰਡ ਵਿੱਚ ਮੁੰਡੇ ਤਾਂ ਪੜ੍ਹਦੇ ਸੀ ਪਰ ਕੁੜੀਆਂ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਸੀਮੇਰੀ ਦਾਦੀ ਵਿਆਹਾਂ ਸ਼ਾਦੀਆਂ ਵਿੱਚ ਕੋਰੇ ਵਿਛਾਉਣ ਦਾ ਕੰਮ ਕਰਦੀ ਸੀ ਉਹ ਮੈਨੂੰ ਵੀ ਆਪਣੇ ਨਾਲ ਹੀ ਲੈ ਜਾਂਦੀ ਸੀਇਸਦੇ ਬਦਲੇ ਲਾਗ ਮਿਲਦਾ ਸੀਇਹਨਾਂ ਸਾਰੀਆਂ ਗੱਲਾਂ ਦਾ ਮੇਰੀਆਂ ਕਹਾਣੀਆਂ ਵਿੱਚ ਬਹੁਤ ਪ੍ਰਭਾਵ ਪਿਆਮੈਨੂੰ ਮੇਰੀ ਦਾਦੀ ਨੇ ਮੈਨੂੰ ਮਾਂ ਨਾਲ ਪਟਿਆਲੇ ਨਾ ਜਾਣ ਦਿੱਤਾ ਸਾਢੇ ਤਿੰਨ ਸਾਲ ਦੀ ਉਮਰ ਵਿੱਚ ਮੈਂ ਪਿਤਾ ਜੀ ਕੋਲ ਪਟਿਆਲੇ ਆ ਗਈਮੇਰੇ ਪਿਤਾ ਜੀ ਨੇ ਮੈਨੂੰ ਤੇ ਮੇਰੇ ਭਰਾ ਨੂੰ ਇੱਕੋ ਨਜ਼ਰ ਨਾਲ ਵੇਖਿਆਸਾਡਾ ਪਰਿਵਾਰ ਮਿਡਲ ਕਲਾਸ ਤੋਂ ਵੀ ਹੇਠਲੇ ਤਬਕੇ ਦਾ ਪਰਿਵਾਰ ਸੀਪਟਿਆਲੇ ਆ ਕੇ ਬਚਪਨ ਬਹੁਤ ਵਧੀਆ ਹੋ ਗਿਆਮਾਂ ਮੇਰੀ ਅਨਪੜ੍ਹ ਸੀ ਤੇ ਤੰਗੀਆਂ ਤੁਰਸ਼ੀਆਂ ਵਿੱਚ ਜਿਉਂ ਰਹੀ ਸੀਬਚਪਨ ਦਾ ਸੁਪਨਾ ਤਾਂ ਖਤਮ ਹੀ ਹੋ ਗਿਆ ਸੀਬਚਪਨ ਤੇ ਜਵਾਨੀ ਦਾ ਖਾਸ ਪਤਾ ਹੀ ਨਹੀਂ ਲੱਗਿਆਬਚਪਨ ਵਿੱਚ ਹੀ ਮੇਰਾ ਵਿਆਹ ਹੋ ਗਿਆ

ਪ੍ਰਸ਼ਨ: ਤੁਸੀਂ ਆਪਣੀ ਪੜ੍ਹਾਈ ਬਾਰੇ ਕੁਝ ਦੱਸੋ?

ਉੱਤਰ: ਮੈਂ ਮੁੜ ਕੇ ਵੀਹ ਸਾਲ ਦੀ ਉਮਰ ਵਿੱਚ ਪੜ੍ਹਨ ਲੱਗੀਮੇਰੇ ਫਾਦਰ ਸਾਹਿਬ ਚਾਹੁੰਦੇ ਸਨ ਮੈਂ ਪੜਾਮੇਰੇ ਪਤੀ ਦਾ ਸੁਭਾਅ ਵਧੀਆ ਨਹੀਂ ਸੀ ਉਹਨਾਂ ਨੂੰ ਵੀ ਸਹੁਰਾ ਸਾਹਿਬ ਨੇ ਪੜ੍ਹਨ ਲਾ ਦਿੱਤਾ ਤੇ ਮੈਨੂੰ ਵੀਪੰਜਵੀਂ ਤਕ ਪੜ੍ਹਾਈ ਮੈਂ ਪਟਿਆਲੇ ਕੀਤੀ ਹੋਈ ਸੀਦਿੱਲੀ ਵਿੱਚ ਡਾਕਟਰ ਦੀਵਾਨ ਸਿੰਘ ਸਕੂਲ ਚਲਾਉਂਦੇ ਸਨ, ਉਹਨਾਂ ਕੋਲ ਮੈਨੂੰ ਸਿੱਧੀ ਅੱਠਵੀਂ ਜਮਾਤ ਵਿੱਚ ਪੜ੍ਹਨ ਲਾ ਦਿੱਤਾ ਗਿਆਮੈਂ ਤੇ ਮੇਰੀ ਨਣਾਨ ਇੱਕੋ ਕਲਾਸ ਵਿੱਚ ਸਾਂਅੱਠਵੀਂ ਤੋਂ ਬਾਅਦ ਦਸਵੀਂ ਦਾ ਇਮਤਿਹਾਨ ਦਿੱਤਾ, ਪਹਿਲੀ ਵਾਰ ਫੇਲ ਹੋ ਗਈ, ਦੂਜੀ ਵਾਰ ਵੀ ਫੇਲ ਹੋ ਗਈ ਤੇ ਤੀਜੀ ਵਾਰ ਦਸਵੀਂ ਪਾਸ ਕੀਤੀਗਿਆਨੀ ਕੀਤੀ, ਫਿਰ ਐੱਫ ਏਐੱਫ ਏ ਵਿੱਚੋਂ ਵੀ ਦੋ ਵਾਰ ਫੇਲ ਹੋ ਗਈਹਾਂ ਬੀ.ਏ ਵਿੱਚੋਂ ਪਹਿਲੀ ਵਾਰੀ ਹੀ ਪਾਸ ਹੋ ਗਈਮੇਰਾ ਤੇ ਰਿਕਾਰਡ ਹੀ ਰਹਿੰਦਾ ਹਰ ਗੱਲ ਵਿੱਚ ਪਹਿਲਾ ਫੇਲ ਹੀ ਹੋ ਜਾਂਦੀਬਾਹਟ (62) ਸਾਲ ਦੀ ਉਮਰ ਵਿੱਚ ਮੈਂ ਅਮਰੀਕਾ ਜਾ ਕੇ ਨਰਸਿੰਗ ਦਾ ਕੋਰਸ ਕੀਤਾ

ਪ੍ਰਸ਼ਨ: ਤੁਹਾਡੇ ਮਨ ਵਿੱਚ ਕਹਾਣੀ ਲਿਖਣ ਦਾ ਖਿਆਲ ਕਿਵੇਂ ਆਇਆ?

ਉੱਤਰ: ਮੇਰੇ ਹਸਬੈੱਡ ਕੋਈ ਕੰਮ ਨਹੀਂ ਕਰਦੇ ਸਨ। ਉਹਨਾਂ ਕਰਕੇ ਜੀਵਨ ਵਿੱਚ ਬਹੁਤ ਪ੍ਰੇਸ਼ਾਨੀਆਂ ਆਈਆਂਪਤੀ ਦੇ ਤਸ਼ੱਦਦ ਕਰਕੇ ਮੈਂ ਲਿਖਣਾ ਆਰੰਭ ਕਰ ਦਿੱਤਾਮੇਰੀ ਪਹਿਲੀ ਕਹਾਣੀ ‘ਦੀਵਿਆ ਵਾਲੀ ਰਾਤ’ ਛਪੀਪਹਿਲੀਆਂ ਸੱਤ-ਅੱਠ ਕਹਾਣੀਆਂ ਮੈਂ ਨਾਮ ਬਦਲ ਕੇ ਆਪਣੇ ਪਤੀ ਦੀਆਂ ਹੀ ਲਿਖੀਆਂਮੇਰੇ ਪਤੀ ਨੂੰ ਪੰਜਾਬੀ ਨਹੀਂ ਸੀ ਆਉਂਦੀ, ਸਿਰਫ਼ ਉਰਦੂ ਹੀ ਆਉਂਦਾ ਸੀਮੈਂ ਆਪਣਾ ਨਾਮ ਨਹੀਂ ਸੀ ਲਿਖਦੀ, ਆਪਣੀ ਜਠਾਣੀ ਦਾ ਨਾਮ ਹੀ ਬਚਨ ਕੌਰ ਲਿਖ ਲੈਂਦੀ ਸੀਇੱਕ ਦਿਨ ਮੇਰੇ ਗੁਆਂਢੀ ਸਤਪਾਲ ਤ੍ਰੇਹਨ ਨੇ ਮੇਰੀ ਕਹਾਣੀ ਪਛਾਣ ਲਈ ਕਿ ਇਹ ਤਾਂ ਮੇਰੇ ਜੀਵਨ ਦੀ ਅਸਲੀ ਕਹਾਣੀ ਹੈਸੋ ਮੇਰੇ ਪਤੀ ਦਾ ਤਸ਼ੱਦਦ ਹੀ ਮੇਰੇ ਕਹਾਣੀਆਂ ਲਿਖਣ ਦਾ ਕਾਰਣ ਬਣਿਆ

ਪ੍ਰਸ਼ਨ: ਕੀ ਤੁਸੀਂ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਦਿਆਂ ਕੋਈ ਨੌਕਰੀ ਵੀ ਕੀਤੀ?

ਉੱਤਰ: ਹਾਂ ਸ਼ੁਰੂ ਸ਼ੁਰੂ ਵਿੱਚ ਬਹੁਤ ਛੋਟੀਆਂ-ਛੋਟੀਆਂ ਨੌਕਰੀਆਂ ਕਰਕੇ ਘਰ ਚਲਾਇਆਟੈਲੀਫੋਨ ਅਪ੍ਰੇਟਰ ਦੀ ਨੌਕਰੀ, ਸੇਲਜਗਰਲ ਦੀ ਨੌਕਰੀ1962 ਵਿੱਚ ਪਹਿਲਾ ਕੰਪਿਊਟਰ ਮੇਰੇ ਦਫਤਰ ਵਿੱਚ ਹੀ ਆਇਆ, 1965 ਵਿੱਚ ਮੈਨੂੰ ਕੰਪਿਊਟਰ ਅਪ੍ਰੇਟਰ ਦੀ ਨੌਕਰੀ ਮਿਲ ਗਈਉਸ ਸਮੇਂ 600-700 ਕਾਰਡ ਪੰਚ ਕਰਦੇ ਸੀ ਫਿਰ ਜਾ ਕੇ ਪ੍ਰਿੰਟ ਨਿਕਲਦਾ ਸੀਡੇਢ ਮੀਟਰ ਪੰਨੇ ਦਾ ਕਾਗਜ਼ ਹੁੰਦਾ ਸੀਬਾਰਾਂ (12) ਸਾਲ ਬਿਆਸ ਨੌਕਰੀ ਕੀਤੀ

ਪ੍ਰਸ਼ਨ: ਉਹ ਕਿਹੜੀ ਰਚਨਾ ਸੀ ਜਿਸ ਨੇ ਤੁਹਾਨੂੰ ਸਭ ਤੋਂ ਵੱਧ ਪ੍ਰਸਿੱਧੀ ਦੁਆਈ?

ਉੱਤਰ: ਮੇਰੀ ਸਵੈ-ਜੀਵਨੀ ‘ਪਗਡੰਡੀਆਂ’ ਸੀ ਜਿਸ ਨੇ ਮੈਨੂੰ ਬਹੁਤ ਪ੍ਰਸਿੱਧੀ ਦੁਆਈਮੇਰਾ ਆਪਣੇ ਪਤੀ ਨਾਲ ਸ਼ੁਰੂ ਵਿੱਚ ਰਿਸ਼ਤਾ ਵਧੀਆ ਨਹੀਂ ਸੀ ਪਰ ਬਾਅਦ ਵਿੱਚ ਸਾਡਾ ਰਿਸ਼ਤਾ ਬਹੁਤ ਵਧੀਆ ਹੋ ਗਿਆਇਸ ਸਵੈ-ਜੀਵਨੀ ਲਈ ਬਹੁਤ ਚਿੱਠੀਆਂ ਆਈਆਂ ਤੇ ਮੇਰਾ ਬੇਟਾ ਕਹਿੰਦਾ ਸੀ ਪਾਪਾ ਤੁਹਾਡੀ ਹੀ ਬੁਰਾਈ ਕੀਤੀ ਗਈ ਹੈ ਇਸ ਕਿਤਾਬ ਵਿੱਚ ਤਾਂ ਮੇਰੇ ਪਤੀ ਕਿਹਾ ਕਰਦੇ, “ਬਦਨਾਮ ਹੁਏ ਤਂ ਕਿਆ ਹੁਆ, ਨਾਮ ਤੇ ਮੇਰਾ ਹੀ ਮਸ਼ਹੂਰ ਹੋਇਆਕਰੈਡਿਟ ਗੋਜ਼ ਟੂ ਹਿੰਮਬਾਅਦ ਵਿੱਚ ਅਸੀਂ ਚੰਗੇ ਦੋਸਤ ਬਣ ਗਏ

ਪ੍ਰਸ਼ਨ: ਤੁਸੀਂ ਪਹਿਲਾ ਦਿੱਲੀ ਰਹਿੰਦੇ ਸੀ, ਫਿਰ ਅਮਰੀਕਾ ਚਲੇ ਗਏ ਤੇ ਬਿਆਸ ਆਉਣ ਦਾ ਸਬੱਬ ਕਿਵੇਂ ਬਣਿਆ?

ਉੱਤਰ: ਮੈਂ ਆਪਣੇ ਬੱਚਿਆਂ ਕੋਲ ਆ ਗਈ ਅਮਰੀਕਾ, 1996 ਵਿੱਚ ਪਤੀ ਦੀ ਮੌਤ ਹੋ ਗਈਮੈਂ ਰਿਟਾਇਰ ਹੋ ਕੇ ਅਮਰੀਕਾ ਜਾ ਕੇ ਨਰਸ ਦੀ ਨੌਕਰੀ ਕੀਤੀਇੰਟਰਪ੍ਰੇਟਰ ਦੀ ਨੌਕਰੀ ਕੀਤੀ ਉੱਥੇ ਚਾਰ ਪੰਜ ਤਰ੍ਹਾਂ ਦੀਆਂ ਨੌਕਰੀਆਂ ਕੀਤੀਆਂਮੈਂ ਬਿਆਸ ਸਤਸੰਗ ਸੁਣਨ ਆਈ ਸੀ ਨਰਸਾਂ ਦੀ ਨੌਕਰੀ ਲਈ ਅਨਾਊਂਸਮੈਂਟ ਹੋਈ ਸੀ ਸਤਸੰਗ ਵਿੱਚ। ਨੌਕਰੀ ਦੀ ਉਮਰ ਤਾਂ 58 ਸਾਲ ਤਕ ਸੀ, ਮੇਰੀ ਉਮਰ 62 ਸਾਲ ਸੀਮੈਨੂੰ ਨੌਕਰੀ ਨਹੀਂ ਮਿਲ ਸਕਦੀ ਸੀਇੱਥੇ ਹੋਸਟਲ ਵਾਰਡਨ ਦੀ ਨੌਕਰੀ ਸੀ 12 ਸਾਲ ਇਹੀ ਨੌਕਰੀ ਕੀਤੀਮੈਨੂੰ ਇੰਡੀਆ ਵਾਪਸ ਆਉਣਾ ਚੰਗਾ ਲੱਗਾ ਮੈਂ 2004 ਵਿੱਚ ਬਿਆਸ ਆ ਗਈਉਦੋਂ ਦੀ ਮੈਂ ਇੱਥੇ ਹੀ ਹਾਂ

ਪ੍ਰਸ਼ਨ: ਤੁਹਾਨੂੰ ਸਾਹਿਤਕਾਰ ਬਣਨ ਲਈ ਕਿਸ ਨੇ ਪ੍ਰੇਰਿਤ ਕੀਤਾ?

ਉੱਤਰ: ਮੇਰੇ ਪਤੀ ਨੇ ਹੀ ਮੈਨੂੰ ਸਾਹਿਤਕਾਰ ਬਣਨ ਲਈ ਪ੍ਰੇਰਿਤ ਕੀਤਾਮੇਰੀ ਪ੍ਰੇਰਣਾ ਮੇਰਾ ਪਤੀ ਹੀ ਸੀਮੇਰਾ ਪਤੀ ਕੰਮ ਨਹੀਂ ਕਰਦਾ ਸੀ, ਮੈਨੂੰ ਬਹੁਤ ਪ੍ਰੇਸ਼ਾਨੀਆਂ ਆਉਂਦੀਆਂ ਸਨਪਤੀ ਦੇ ਤਸ਼ੱਦਦ ਕਰਕੇ ਹੀ ਮੈਂ ਲਿਖਣਾ ਸ਼ੁਰੂ ਕੀਤਾ

ਪ੍ਰਸ਼ਨ: ‘ਊਲ-ਜਲੂਲ’ ਕਹਾਣੀ ਮਰਦ ਮਾਨਸਿਕਤਾ ਦੀ ਪੇਸ਼ਕਾਰੀ ਕਰ ਰਹੀ ਕਹਾਣੀ ਹੈਤੁਸੀਂ ਔਰਤ ਮਾਨਸਿਕਤਾ ਦੇ ਨਾਲ-ਨਾਲ ਮਰਦ ਮਾਨਸਿਕਤਾ ਨੂੰ ਕਿਵੇਂ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕਰ ਲੈਂਦੇ ਹੋ?

ਉੱਤਰ: ਜਦੋਂ ਮੈਂ ਕਹਾਣੀ ਲਿਖਦੀ ਹਾਂ, ਕਹਾਣੀ ਦਾ ਮੁੱਖ ਪਾਤਰ ਮਰਦ ਹੁੰਦਾ ਹੈ, ਉਸ ਪਾਤਰ ਨੂੰ ‘ਮੈਂ’ ਖੁਦ ਨੂੰ ਮਰਦ ਪਾਤਰ ਦੇ ਤੌਰ ’ਤੇ ਜਿਊ ਰਹੀ ਹੁੰਦੀ ਹਾਂਜਦ ਔਰਤ ਸਾਹਮਣੇ ਹੁੰਦੀ ਹੈ ਤਾਂ ਮਰਦ ਔਰਤ ਦੀ ਵੈਲਿਊ ਨਹੀਂ ਸਮਝਦਾਜਦੋਂ ਔਰਤ ਘਰੋਂ ਬਾਹਰ ਹੁੰਦੀ ਹੈ, ਉਦੋਂ ਮਰਦ ਔਰਤ ਦੀ ਅਹਿਮੀਅਤ ਸਮਝਦੇ ਹਨਮਰਦ ਪਾਤਰ ਅਨੁਭਵ ਵਿੱਚ ਹੀ ਹੁੰਦੇ ਹਨ, ਅਜਿਹਾ ਹੀ ਪਾਤਰ ‘ਊਲ ਜਲੂਲ’ ਕਹਾਣੀ ਵਿੱਚ ਹੈ

ਪ੍ਰਸ਼ਨ: ‘ਮੁੱਲ ਦੀ ਤੀਵੀਂ’ ਕਹਾਣੀ ਔਰਤ ਉੱਪਰ ਅਮੀਰ ਮਰਦ ਦੇ ਜ਼ੁਲਮਾਂ ਦੀ ਕਹਾਣੀ ਹੈ, ਇਸ ਕਹਾਣੀ ਦਾ ਵਿਸ਼ਾ ਤੁਹਾਨੂੰ ਕਿਵੇਂ ਮਿਲਿਆ?

ਉੱਤਰ: ਇਹ ਸਾਰੀਆਂ ਕਹਾਣੀਆਂ ਘਟੀਆਂ ਹੋਈਆਂ ਹਨ, ਮੇਰੇ ਜੀਵਨ ਦੇ ਨੇੜੇ ਰਹਿਣ ਵਾਲੇ ਲੋਕਾਂ ਦੀਆਂ ਕਹਾਣੀਆਂ ਹਨਕਹਾਣੀ ਦੀ ਪਾਤਰ ਫੂਲਾਂ ਮੇਰੀ ਉਮਰ ਦੀ ਹੈ, ਉਹ ਅੱਜ ਵੀ ਜਿਊਂਦੀ ਹੈਪਿੰਡਾਂ ਵਿੱਚ ਅਮੀਰਾਂ ਦੇ ਗਰੀਬ ਲੋਕ ਸਾਂਝੀ ਹੁੰਦੇ ਹਨ ਜਾਂ ਕਹਿ ਲਵੋ ਹੈਲਪਰ ਹੁੰਦੇ ਹਨਅਜਿਹੇ ਹੀ ਪਾਤਰ ਇਸ ਕਹਾਣੀ ਵਿੱਚ ਹਨਅਮੀਰ ਅਜਿਹੇ ਪਾਤਰਾਂ ’ਤੇ ਆਪਣਾ ਹੱਕ ਸਮਝਦੇ ਹਨਅਮੀਰ ਸਮਝਦੇ ਹਨ ਨੌਕਰ ਦੀ ਪਤਨੀ ਜੋ ਮੁਕਲਾਵੇ ਆਈ ਹੈ ਉਸ ਉੱਪਰ ਉਹਨਾਂ ਦਾ ਪਹਿਲਾਂ ਹੱਕ ਹੈਇਸੇ ਕਰਕੇ ਫੂਲਾਂ ਦੀ ਇੱਜ਼ਤ ਪਤੀ ਦੇ ਸਾਹਮਣੇ ਹੀ ਮਾਲਕ ਲੁੱਟ ਲੈਂਦਾ ਹੈਉਹ ਮਾਲਕ ਦਾ ਵਿਰੋਧ ਤਾਂ ਕਰਦੀ ਹੈ ਪਰ ਸੱਚ ਇਹ ਹੈ ਕਿ ਤਾਕਤਵਰ ਆਦਮੀ ਅੱਗੇ ਗਰੀਬ ਔਰਤ ਕੁਝ ਨਹੀਂ ਕਰ ਸਕਦੀ ਤੇ ਉਸ ਦਾ ਪਤੀ ਵੀ ਕੁਝ ਨਹੀਂ ਕਰ ਸਕਿਆਮਾਲਕ ਸਮਝਦਾ ਨੌਕਰ ਉਹਨਾਂ ਦਾ ਉਤਾਰ ਪਹਿਨਦਾ, ਜੂਠ ਖਾਂਦਾ, ਇਸੇ ਲਈ ਪਤਨੀ ਉੱਪਰ ਵੀ ਮੇਰਾ ਭਾਵ ਮਾਲਕ ਦਾ ਹੀ ਹੱਕ ਹੈਗਰੀਬ ਦੀ ਰੋਜ਼ੀ ਰੋਟੀ ਦਾ ਸਵਾਲ ਹੈਬਾਬੇ ਨਾਨਕ ਨੇ ਵੀ ਕਿਹਾ ਹੈ, “ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਕੋਈ” ਪਰ ਇੱਥੇ ਤਾਂ ਸਕਤਾ ਗਰੀਬ ਨੂੰ ਮਾਰ ਰਿਹਾ ਹੈ

ਅੰਮ੍ਰਿਤਾ ਪ੍ਰੀਤਮ ਜੀ ਨੇ ਨਾਗਮਣੀ ਵਿੱਚ ਇਹ ਕਹਾਣੀ ਟਿੱਪਣੀ ਦੇ ਕੇ ਛਾਪੀ ਸੀਇਹ ਕਹਾਣੀ ਬਹੁਤ ਪਾਪੂਲਰ ਹੋਈ ਸੀ

ਪ੍ਰਸ਼ਨ: ‘ਮੁੱਲ ਦੀ ਤੀਵੀਂ’ ਕਹਾਣੀ ਵਿੱਚ ਤੁਸੀਂ ਨਾਰੀ ਮਾਨਸਿਕਤਾ ਨੂੰ ਕਿਵੇਂ ਪੇਸ਼ ਕੀਤਾ ਹੈ?

ਉੱਤਰ: ਅਜਿਹੀਆਂ ਕਹਾਣੀਆਂ ਮੇਰੀਆਂ ਅੱਖਾਂ ਦੇ ਸਾਹਮਣੇ ਵਾਪਰੀਆਂ ਕਹਾਣੀਆਂ ਹਨਟੇਲਰ ਮਾਸਟਰ ਕੋਲ ਗੁੰਗਾ ਮੁੰਡਾ ਕੰਮ ਕਰ ਰਿਹਾ ਸੀ, ਪਰ ਉਸ ਦਾ ਵਿਆਹ ਨਹੀਂ ਹੋ ਰਿਹਾ ਸੀਉਸ ਸਮੇਂ ਔਰਤਾਂ ਮੁੱਲ ਲੈ ਆਉਂਦੇ ਸੀਟੇਲਰ ਮਾਸਟਰ ਨੇ ਗੁੰਗੇ ਮੁੰਡੇ ਨੂੰ ਕੁਦੇਸਣ ਮੁੱਲ ਖਰੀਦ ਕੇ ਲਿਆ ਕੇ ਦਿੱਤੀ ਸੀਔਰਤਾਂ ਵੀ ਡੰਗਰਾਂ ਵਾਂਗ ਹਿੰਦੋਸਤਾਨ ਵਿੱਚ ਵਿਕਦੀਆਂ ਸਨ ਔਰਤਾਂ ਦੀ ਮੰਡੀ ਲਗਦੀ ਸੀਇਸ ਕਹਾਣੀ ਦੀ ਪਾਤਰ ਰੇਲਵੇ ਫਾਟਕ ਦਾ ਗੇਟ ਬੰਦ ਕਰਨ ਵਾਲਿਆਂ ਦੀ ਕੁੜੀ ਸੀਗੁੰਗਾ ਪਾਤਰ ਤਾਂ ਅਸਲੀਅਤ ਵਿੱਚ ਮਰ ਗਿਆ ਹੈ ਪਰ ਉਹ ਕੁਦੇਸਣ ਔਰਤ ਅਜੇ ਵੀ ਜਿਊਂਦੀ ਹੈ, ਪਟਿਆਲੇ ਦੀ ਇਹ ਸੱਚੀ ਘਟਨਾ ਹੈਉਸ ਸਮੇਂ ਔਰਤਾਂ ਨੂੰ ਜਾਨਵਰਾਂ ਵਾਂਗ ਸਮਝਿਆ ਜਾਂਦਾ ਸੀ, ਜਦੋਂ ਇਹ ਕਹਾਣੀ ਲਿਖੀ ਸੀ

ਪ੍ਰਸ਼ਨ: ‘ਦੁੱਖ ਨਿਵਾਰਣ’ ਕਹਾਣੀ ਤੁਸੀਂ ਸਮਾਜ ਸ਼ਾਸਤਰੀ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ ਲਿਖੀ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?

ਉੱਤਰ: ਜਿੰਨੀਆਂ ਵੀ ਕਹਾਣੀਆਂ ਲਿਖੀਆਂ ਹਨ ਸਮਾਜ ਵਿਚਲੇ ਪਾਤਰਾਂ ਤੋਂ ਹੀ ਪ੍ਰੇਰਿਤ ਹੋ ਕੇ ਲਿਖੀਆਂ ਹਨਸੱਚ ਤਾਂ ਇਹ ਹੈ ਕਿ ਸਾਰੇ ਪਾਤਰ ‘ਮੈਂ’ ਸਮਾਜ ਵਿੱਚ ਵਿਚਰਦੇ ਵੇਖੇ ਹਨ ‘ਦੁੱਖ ਨਿਵਾਰਣ’ ਕਹਾਣੀ ਦੇ ਮੁੱਖ ਪਾਤਰ ਮੇਰੇ ਪਿਤਾ ਜੀ ਹਨਮੇਰੇ ਪਿਤਾ ਜੀ ਨੇ ਉਸ ਸਮੇਂ ਸੱਚੀ ਮੰਗਤੇ ਤੋਂ ਪੈਸੇ ਲਏ ਸਨ, ਪਿਤਾ ਜੀ ਕਿਹਾ ਕਰਦੇ ਸਨ ਅਸੀਂ ਤਾਂ ਸਾਰੇ ਹੀ ਮੰਗਤੇ ਹਾਂ, ਗੁਰਦੁਆਰੇ ਜਾ ਕੇ ਵੀ ਹਰ ਸਮੇਂ ਕੁਝ ਨਾ ਕੁਝ ਮੰਗਦੇ ਹੀ ਰਹਿੰਦੇ ਹਾਂ

ਪ੍ਰਸ਼ਨ: ‘ਭੁੱਬਲ ਦੀ ਅੱਗ’ ਕਹਾਣੀ ਮਰਦ-ਔਰਤ ਦੇ ਅਨੈਤਿਕ ਰਿਸ਼ਤਿਆਂ ਦੀ ਕਹਾਣੀ ਹੈਅਜਿਹੀਆਂ ਹੋਰ ਕਿਹੜੀਆਂ-ਕਿਹੜੀਆਂ ਕਹਾਣੀਆਂ ਤੁਸੀਂ ਲਿਖੀਆਂ ਹਨ?

ਉੱਤਰ: ਇਸ ਕਹਾਣੀ ਤੋਂ ਵੀ ਪਹਿਲਾਂ ਮੈਂ ਚਾਇਲਡ ਐਬਿਊਜ਼ ਦੀਆਂ ਕਹਾਣੀਆਂ ਲਿਖੀਆਂ ਹਨਚਾਰ-ਪੰਜ ਕਹਾਣੀਆਂ ਇਸ ਤੋਂ ਪਹਿਲਾਂ ਅਜਿਹੀਆਂ ਲਿਖੀਆਂ ਹਨਬੱਚੇ ਸਮਾਜ ਨੂੰ ਅੰਡਰਸਟੈਂਡ ਨਹੀਂ ਕਰ ਸਕਦੇਪਟਿਆਲੇ ਵਿੱਚ ਇੱਕ ਗਲੀ ਗਰੇਵਾਲ ਦੀ ਹੀ ਸੀਉੱਥੇ ਘਾਹ ਖੋਤਣ ਵਾਲੀ ਔਰਤ ਰਹਿੰਦੀ ਸੀ, ਉਹ ਗਰੇਵਾਲ ਦੇ ਘਰ ਕੋਲ ਛੋਟੀ ਜਿਹੀ ਕੋਠੜੀ ਵਿੱਚ ਰਹਿੰਦੀ ਸੀ, ਨਥੀਆ ਉਸ ਦੀ ਕੁੜੀ ਸੀ ਤੇ ਸਾਡੀ ਪੜੋਸਣ ਸੀਨਥੀਆ ਦਾ ਸਾਰਾ ਕੁਝ ਗਰੇਵਾਲ ਲੁੱਟ ਲੈਂਦਾ ਹੈ

ਪ੍ਰਸ਼ਨ: ਤੁਹਾਡੀਆਂ ਕਹਾਣੀਆਂ ਦੇ ਪਾਤਰ ਅਨੈਤਿਕ ਸਰੀਰਕ ਸੰਬੰਧ ਬਣਾਉਂਦੇ ਹਨ ‘ਮੋਤੀਆ ਬਿੰਦ’ ਕਹਾਣੀ ਨਾਰੀ ਸ਼ੋਸ਼ਣ ਦੀ ਕਹਾਣੀ ਹੈਤੁਸੀਂ ਦੱਸ ਸਕਦੇ ਹੋ ਕਿ ਔਰਤ ਦਾ ਸਰੀਰਕ ਸ਼ੋਸ਼ਣ ਰੁਕ ਸਕਦਾ ਹੈ ਜਾ ਨਹੀਂ?

ਉੱਤਰ: 100% ਸੱਚ ਕਹਿੰਦੀ ਹਾਂ ਕਿ ਨੌਕਰੀ ਲੈਣ ਵੇਲੇ ਔਰਤ ਦਾ ਮਰਦ ਜਾਤੀ ਅਜਿਹਾ ਸ਼ੋਸ਼ਣ ਕਰਦੀ ਹੈਘਰਦਿਆਂ ਨੂੰ ਵੀ ਅਜਿਹੀਆਂ ਗੱਲਾਂ ਔਰਤਾਂ ਨਹੀਂ ਦੱਸ ਸਕਦੀਆਂਮਰਦਾਂ ਕੋਲ ਇਮਾਨਦਾਰੀ ਨਹੀਂ ਹੈ ਨਾ ਹੀ ਔਰਤਾਂ ਪ੍ਰਤੀ ਰਿਸਪੈਕਟ ਹੈਅਮਰੀਕਾ ਵਿੱਚ ਔਰਤਾਂ ਨੂੰ ਕੋਈ ਵੀ ਉਏ ਨਹੀਂ ਕਹਿ ਸਕਦਾਅਮਰੀਕਾ ਵਿੱਚ ਪਤਨੀ ਦੇ ਬੈੱਡਰੂਮ ਵਿੱਚ ਬਗ਼ੈਰ ਇਜਾਜ਼ਤ ਪਤੀ ਵੀ ਨਹੀਂ ਜਾ ਸਕਦਾਪਰ ਸਾਡੇ ਇੱਥੇ ਅਜਿਹਾ ਕਾਨੂੰਨ ਨਹੀਂ ਹੈਦਿੱਲੀ ਮੇਰਾ ਫਲੈੱਟ ਹੈ ਪਰ ਮੈਂ ਉੱਥੇ ਇਕੱਲੀ ਨਹੀਂ ਰਹਿ ਸਕਦੀ

ਪ੍ਰਸ਼ਨ: ਤੁਸੀਂ ਆਪਣੀਆਂ ਕਹਾਣੀਆਂ ਵਿੱਚ ਗਰੀਬ ਮਰਦ, ਔਰਤਾਂ ਅਤੇ ਮਜ਼ਲੂਮਾਂ ਦੇ ਹੱਕਾਂ ਬਾਰੇ ਗੱਲ ਕੀਤੀ ਹੈਕੀ ਤੁਸੀਂ ਸੋਚਦੇ ਹੋ ਕਿ ਅਜਿਹੇ ਪਾਤਰਾਂ ਦੁਆਲੇ ਘੁੰਮਦੀਆਂ ਕਹਾਣੀਆਂ ਲਿਖ ਕੇ ਸਮਾਜ ਨੂੰ ਬਦਲਿਆ ਜਾ ਸਕਦਾ ਹੈ?

ਉੱਤਰ: ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਔਰਤ ਸਦੀਆਂ ਤੋਂ ਗ਼ੁਲਾਮ ਰਹੀ ਹੈਔਰਤਾਂ ਹੱਕਾਂ ਲਈ ਲੜ ਰਹੀਆਂ ਹਨਮੈਂ ਮਰਦਾਂ ਲਈ ਵੀ ਲਿਖਿਆ ਹੈਮੈਂ ਮਰਦਾਂ ਦੇ ਵੀ ਹੱਕ ਦੀ ਗੱਲ ਕੀਤੀ ਹੈਜੋ ਵੀ ਮੇਰੇ ਸਾਹਮਣੇ ਪੀੜਤ ਹੈ, ਮੈਂ ਉਸ ਦੇ ਹੱਕ ਦੀ ਗੱਲ ਕੀਤੀ ਹੈ ‘ਭੁੱਬਲ ਦੀ ਅੱਗ’ ਕਹਾਣੀ ਵਿੱਚ ਮੈਂ ਮਰਦ ਦੇ ਹੱਕ ਦੀ ਗੱਲ ਕੀਤੀ ਹੈਅਮਰੀਕਾ ਵਿੱਚ ਇੰਡੀਅਨ ਔਰਤਾਂ ਮਰਦਾਂ ਉੱਪਰ ਜ਼ਿਆਦਾ ਜ਼ੁਲਮ ਕਰਦੀਆਂ ਹਨਫਿਜੀਕਲੀ ਮਰਦਾਂ ਕੋਲ ਜ਼ਿਆਦਾ ਤਾਕਤ ਹੈ ਔਰਤਾਂ ਨੂੰ ਮਰਦ ਦੀ ਰਿਸਪੈਕਟ ਕਰਨੀ ਚਾਹੀਦੀ ਹੈਬਰਾਬਰ ਦੇ ਹੋ ਜਾਵੋ, ਇੱਕ ਦੂਜੇ ਦੀ ਇੱਛਾ ਦਾ ਖਿਆਲ ਰੱਖੋ

ਪ੍ਰਸ਼ਨ: ਹੁਣ ਤਕ ਤੁਹਾਡੀਆਂ ਕਹਾਣੀਆਂ ਦੀਆਂ ਕਿੰਨੀਆਂ ਕਿਤਾਬਾਂ ਆ ਚੁੱਕੀਆਂ ਹਨ?

ਉੱਤਰ: ਮੇਰੇ ਨੌਅ ਕਹਾਣੀ ਸੰਗ੍ਰਹਿ ਹਨਇਹਨਾਂ ਵਿੱਚ 250 ਦੇ ਕਰੀਬ ਕਹਾਣੀਆਂ ਹਨਮੰਜ਼ਿਲ, ਸੂਹਾ ਰੰਗ ਸਿਆਹ ਰੰਗ, ਭੁੱਬਲ ਦੀ ਅੱਗ, ਕਿਆਰੀ ਲੌਂਗਾਂ ਦੀ, ਮੁਕਲਾਵੇ ਵਾਲੀ ਰਾਤ, ਖੁਰੇ ਹੋਏ ਰੰਗ, ਵਾਟਾਂ ਅਧੂਰੀਆਂ, ਕੰਧਾਂ ਕਉਲੇ ਤੇ ਰੇਸ਼ਮੀ ਰੁਮਾਲ

ਹੁਣ ਤਕ ਮੈਂ ਕੁੱਲ 71 ਕਿਤਾਬਾਂ ਲਿਖ ਚੁੱਕੀ ਹਾਂਅੱਠ ਬਾਲ ਸਾਹਿਤ ਦੀਆਂ ਕਿਤਾਬਾਂ, ਨੌਅ ਕਹਾਣੀ ਸੰਗ੍ਰਹਿ, ਚਾਰ ਕਿਤਾਬਾਂ ਦਾ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਹੈਦੋ ਕਿਤਾਬਾਂ ਕਵਿਤਾ ਦੀਆਂ, ਤਿੰਨ ਲੋਕ ਗੀਤਾਂ ਦੀਆਂ, ਮੇਰੀਆਂ ਚਾਰ ਕਿਤਾਬਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਹੋਇਆ ਹੈ, ਮੇਰੀਆਂ ਚਾਰ ਕਿਤਾਬਾਂ ਦਾ ਮਰਾਠੀ ਵਿੱਚ ਅਨੁਵਾਦ ਹੋਇਆ ਹੈ, ਅੱਠ ਕਿਤਾਬਾਂ ਦਾ ਹਿੰਦੀ ਵਿੱਚ ਅਨੁਵਾਦ, ਚਾਰ ਕਿਤਾਬਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ, ਇੱਕ ਕਿਤਾਬ ਯੋਗੋਸਲਾਵੀਆ ਦੀ ਭਾਸ਼ਾ ਵਿੱਚ ਅਨੁਵਾਦ ਹੋਈ ਹੈਦੋ ਕਿਤਾਬਾਂ ਮੁਲਾਕਾਤਾਂ ਦੀਆਂ, ਇੱਕ ਰੇਖਾ ਚਿੱਤਰਾਂ ਦੀ ਹੈ, ਤਿੰਨ ਵਾਰਤਕ ਦੀਆਂ, ਦੋ ਨਾਵਲ, ਇੱਕ ਸਫ਼ਰਨਾਮਾ, ਡਾਇਰੀ, ਦੋ ਬਾਇਓਗਰਾਫੀ, ਇੱਕ ਛਪਾਈ ਅਧੀਨ ਹੈਮੇਰਾ ਐੱਮ. ਫਿੱਲ ਦਾ ਥੀਸਿਜ਼ ‘ਨਟ ਸਮਰਾਟ ਤੇ ਬਾਦਲ ਸਰਕਾਰ’ ਮਰਾਠੀ ਅਤੇ ਬੰਗਾਲੀ ਭਾਸ਼ਾ ਦੇ ਤੁਲਨਾਤਮਕ ਸਾਹਿਤ ਨਾਲ ਸੰਬੰਧਿਤ ਹੈ

ਪ੍ਰਸ਼ਨ: ਪੰਜਾਬੀ ਆਲੋਚਨਾ ਤੁਹਾਡੀ ਨਜ਼ਰ ਵਿੱਚ ਕਿੱਥੇ ਕੁ ਖੜ੍ਹੀ ਹੈ? ਤੁਹਾਡੀਆਂ ਕਹਾਣੀਆਂ ਦਾ ਆਲੋਚਕਾਂ ਨੇ ਕਿੰਨਾ ਕੁ ਨੋਟਿਸ ਲਿਆ ਹੈ?

ਉੱਤਰ: ਆਲੋਚਨਾ ਦਾ ਸਕੂਲ ਡਾ. ਹਰਭਜਨ ਸਿੰਘ ਜੀ ਨੇ ਸ਼ੁਰੂ ਕੀਤਾਅਸਲੀ ਆਲੋਚਨਾ ਨਹੀਂ ਹੁੰਦੀ, ਮੂੰਹ ਨੂੰ ਦੇਖ ਕੇ ਆਲੋਚਨਾ ਹੁੰਦੀ ਹੈ, ਰਚਨਾ ਨੂੰ ਦੇਖ ਕੇ ਨਹੀਂਸਹੀ ਆਲੋਚਨਾ ਨਹੀਂ ਹੁੰਦੀਅਜੀਤ ਕੌਰ ਤੇ ਬਲਵੰਤ ਗਾਰਗੀ ਇੱਕ ਦੂਜੇ ਬਾਰੇ ਲਿਖਦੇ ਸਨਕਿਸੇ ਆਲੋਚਕ ਨੂੰ ਲੱਗਦਾ ਹੈ ਕਿ ਇੱਕੋ ਲੇਡੀ ਹੀ ਵਧੀਆ ਹੈਸਾਡੀ ਆਲੋਚਨਾ ਬਹੁਤ ਪਿੱਛੇ ਹੈਸਹੀ ਆਲੋਚਨਾ ਨਹੀਂ ਹੋ ਰਹੀਹਰੇਕ ਚੀਜ਼ ਵਿੱਚ ਕਮੀਆਂ ਵੀ ਹੁੰਦੀਆਂ ਹਨਪਗਡੰਡੀਆਂ ਵਿੱਚ ਵੀ ਕਮੀਆਂ ਹੋਣਗੀਆਂਮੈਂ ਸਵੈ-ਜੀਵਨੀ 100% ਸੱਚ ਲਿਖੀ ਹੈਮੈਂ ਆਲੋਚਨਾ ਤੋਂ ਸੰਤੁਸ਼ਟ ਨਹੀਂ ਹਾਂਮੇਰੇ ਸਾਹਿਤ ਉੱਤੇ ਸਹੀ ਆਲੋਚਨਾ ਨਹੀਂ ਹੋਈਰਚਨਾ ਸਾਹਮਣੇ ਹੋਣੀ ਚਾਹੀਦੀ ਹੈ, ਚਿਹਰਾ ਨਹੀਂ

ਪ੍ਰਸ਼ਨ: ਤੁਹਾਨੂੰ ਕਿਹੋ ਜਿਹਾ ਸਾਹਿਤ ਪੜ੍ਹਨਾ ਪਸੰਦ ਹੈ?

ਉੱਤਰ: ਮੈਂ ਬਾਹਰਲੇ ਲੇਖਕ ਜ਼ਿਆਦਾ ਪੜ੍ਹਦੀ ਹਾਂ। ਲਿਬਲਾਨ ਦੇ ਤਿੰਨ ਲੇਖਕ, ਈਰਾਨ ਤੇ ਪਾਕਿਸਤਾਨੀ ਲੇਖਕਾਂ ਨੂੰ ਮੈਂ ਵੱਧ ਪੜ੍ਹਦੀ ਹਾਂਮੈਂ ਪੱਛਮੀ ਸਾਹਿਤ ਬਹੁਤਾ ਨਿੱਠ ਕੇ ਨਹੀਂ ਪੜ੍ਹਦੀ।

ਪ੍ਰਸ਼ਨ: ਆਪਣੀਆਂ ਸਮਕਾਲੀ ਨਾਰੀ ਕਥਾਕਾਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਮਕਾਲ ਵਿੱਚ ਲਿਖੀ ਜਾ ਰਹੀ ਕਹਾਣੀ ਨੇ ਕਿੰਨਾ ਕੁ ਵਿਕਾਸ ਕੀਤਾ ਹੈ?

ਉੱਤਰ: ਮੇਰੀ ਸਮਕਾਲੀ ਤਾਂ ਅਜੀਤ ਕੌਰ ਹੀ ਹੈਨਵੀਆਂ ਕੁੜੀਆਂ ਵਧੀਆ ਲਿਖ ਰਹੀਆਂ ਹਨਅਸੀਂ ਆਪਣੇ ਸਮਾਜ ਨੂੰ ਵੇਖ ਕੇ ਲਿਖਿਆ, ਨਵੀਂ ਪੀੜ੍ਹੀ ਵਿੱਚ ਤੁਸੀਂ ਆ ਜਾਂਦੇ ਹੋਸਮਕਾਲੀਆਂ ਨੇ ਯੁਗ ਚਲਾਉਣਾ ਹੈਸਾਡੀ ਤੇ ਨਵੀਂ ਪੀੜ੍ਹੀ ਦੀ ਕਹਾਣੀ ਵਿੱਚ ਬਹੁਤ ਬਦਲਾਵ ਆ ਗਿਆ ਹੈ, ਆਉਣਾ ਵੀ ਚਾਹੀਦਾ ਹੈਕੁਲਵੰਤ ਵਿਰਕ ਬਹੁਤ ਅੱਛਾ ਲਿਖਦੇ ਸਨਹਿੰਦੀ ਕਹਾਣੀ ਇੱਕ ਵਾਰ ਅੱਗੇ ਆ ਗਈ ਸੀਫਿਰ ਸਾਡੀ ਪੀੜ੍ਹੀ ਹਿੰਦੀ ਕਹਾਣੀ ਤੋਂ ਅੱਗੇ ਆ ਗਈਕਹਾਣੀ ਵਿੱਚ ਤਬਦੀਲੀ ਆਈ ਹੈਹੁਣ ਲਿਖੀ ਜਾ ਰਹੀ ਕਹਾਣੀ ਬਾਰੇ ਮੈਂ ਬਹੁਤਾ ਕੁਝ ਨਹੀਂ ਕਹਿ ਸਕਦੀ

ਪ੍ਰਸ਼ਨ: ਤੁਹਾਡੀ ਨਜ਼ਰ ਵਿੱਚ ਤੁਹਾਡੀਆਂ ਸ਼ਾਹਕਾਰ ਕਹਾਣੀਆਂ ਕਿਹੜੀਆਂ ਹਨ?

ਉੱਤਰ: ਦੁੱਖ ਨਿਵਾਰਣ, ਮੇਮਣਾ, ਮੁਕਲਾਵੇ ਵਾਲੀ ਰਾਤ, ਦੁੱਧ ਤੇ ਪੁੱਤ, ਭੁੱਬਲ ਦੀ ਅੱਗ ਤੇ ਕਤਲਹਾਂ, ਮਾਂ ਨੂੰ ਤਾਂ ਸਾਰੇ ਬੱਚੇ ਅੱਛੇ ਲੱਗਦੇ ਹਨ

ਪ੍ਰਸ਼ਨ: ਤੁਹਾਡੇ ਤੋਂ ਪਹਿਲੇ ਕਹਾਣੀਕਾਰਾਂ ਦਾ ਤੁਹਾਡੀ ਲੇਖਣੀ ਉੱਤੇ ਕੀ ਪ੍ਰਭਾਵ ਪਿਆ ਅਤੇ ਤੁਸੀਂ ਉਹਨਾਂ ਤੋਂ ਕੀ ਪ੍ਰੇਰਣਾ ਲਈ ਹੈ?

ਉੱਤਰ: ਮੇਰੇ ਤੋਂ ਪਹਿਲਾਂ ਕੁਲਵੰਤ ਸਿੰਘ ਵਿਰਕ, ਅੰਮ੍ਰਿਤਾ ਪ੍ਰੀਤਮ, ਸੰਤੋਖ ਸਿੰਘ ਧੀਰ, ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ ਦੀ ਪੋਠੋਹਾਰੀ ਭਾਸ਼ਾ ’ਤੇ ਬਹੁਤ ਪਕੜ ਸੀਟੈਕਨੀਕਲੀ ਤੇ ਹੋਰ ਬਹੁਤ ਕੁਝ ਪਹਿਲੇ ਕਹਾਣੀਕਾਰਾਂ ਤੋਂ ਸਿੱਖਿਆ ਹੈਪਾਠਕ ਦਾ ਇੰਟਰਸਟ ਬਣਿਆ ਰਹਿਣਾ ਚਾਹੀਦਾ ਹੈ

ਪ੍ਰਸ਼ਨ: ਹਿੰਦ-ਪਾਕਿ ਵੰਡ ਅਤੇ 1984 ਦੇ ਦੰਗਿਆਂ ਬਾਰੇ ਤੁਸੀਂ ਕਿਹੋ ਜਿਹਾ ਅਨੁਭਵ ਪ੍ਰਾਪਤ ਕੀਤਾ ਹੈ?

ਉੱਤਰ: ਹਿੰਦ-ਪਾਕਿ ਵੰਡ ਸਮੇਂ ਦੀਆਂ ਮੈਨੂੰ ਦੋ ਤਿੰਨ ਗੱਲਾਂ ਯਾਦ ਹਨਮਸੀਤ ਵਿੱਚੋਂ ਹੋਰ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਸਨ ਤੇ ਗੁਰਦੁਆਰੇ ਵਿੱਚੋਂ ਹੋਰ ਤਰੀਕੇ ਦੀਆਂਸਾਡੇ ਘਰ ਦੇ ਲਾਗੇ ਗੰਦੇ ਪਾਣੀ ਦਾ ਨਾਲਾ ਸੀ, ਅਸੀਂ ਉਸ ਵਿੱਚੋਂ ਕੱਟੀਆਂ-ਵੱਡੀਆਂ ਲਾਸ਼ਾਂ ਵੇਖਣ ਜਾਂਦੇ ਸੀਤੇਲੀਆਂ ਦੀ ਇੱਕ ਕੁੜੀ ਸੀ, ਉਸ ਨੂੰ ਬਹੁਤ ਬੁਰੀ ਤਰ੍ਹਾਂ ਕੋਹਿਆ ਹੋਇਆ ਸੀਸਾਡੇ ਨੇੜਲਾ ਗੁਆਂਢੀ ਸੀ, ਉਹਨੇ ਵੀ ਬਹੁਤ ਕੱਟ-ਵੱਢ ਕੀਤੀ ਸੀ

1984 ਦੇ ਦੰਗਿਆਂ ਸਮੇਂ ਅਸੀਂ ਜਨਕਪੁਰੀ ਰਹਿੰਦੇ ਸੀ। ਗੁਰਦੁਆਰੇ ਵਿੱਚ ਲੋਕ ਆ ਗਏਸਿੱਖ ਸਾਰੇ ਉਸ ਸਮੇਂ ਮਾਰ ਦਿੱਤੇ ਸਨਮੈਂ ਆਪਣੇ ਪਤੀ ਨੂੰ ਦੋ ਦਿਨ ਲੁਕੋ ਕੇ ਪੜਛੱਤੀ ’ਤੇ ਰੱਖਿਆ ਸੀਹਿੰਦੂ ਸਾਰੇ ਸਿੱਖਾਂ ਦੇ ਦਰਵਾਜ਼ਿਆਂ ’ਤੇ ਤਲਵਾਰਾਂ ਲੈ ਕੇ ਘੁੰਮਦੇ ਸਨ1984 ਦੇ ਦੰਗਿਆਂ ਸਮੇਂ ਬਹੁਤ ਮਾੜਾ ਹਾਲ ਸੀਮੈਂ ਤੇ ਗਰਗ ਕੈਂਪ ਵਿੱਚ ਲੋਕਾਂ ਨੂੰ ਵੇਖਣ ਗਏ

ਪ੍ਰਸ਼ਨ: ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿਓ

ਉੱਤਰ: ਅਸੀਂ ਤਿੰਨ ਭੈਣਾਂ ਤਿੰਨ ਭਰਾ ਸੀਦੋ ਭੈਣਾਂ ਤੇ ਇੱਕ ਭਰਾ ਪਟਿਆਲੇ ਅਤੇ ਦੋ ਭਰਾ ਤੇ ਇੱਕ ਭੈਣ ਅਮਰੀਕਾ ਰਹਿੰਦੇ ਹਨਪਿਤਾ ਜੀ ਬੀਐੱਸਐੱਫ ਵਿੱਚ ਸਨ, ਉਹ ਬਹੁਤ ਸਕਾਲਰ ਸਨਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ, ਕੁਰਾਨ, ਭਗਵਤ ਗੀਤਾ ਤੇ ਬਾਇਬਲ ਦੇ ਸਾਰੇ ਪੰਨੇ ਯਾਦ ਸਨਮੇਰੀਆਂ ਦੋ ਬੇਟੀਆਂ ਤੇ ਇੱਕ ਬੇਟਾ ਹੈਬੇਟੀਆਂ ਦਿੱਲੀ ਰਹਿੰਦੀਆਂ ਹਨ ਤੇ ਬੇਟਾ ਅਮਰੀਕਾਮੈਂ ਤੇ ਮੇਰਾ ਜੁਆਈ ਅਸੀਂ ਇੱਕੋ ਦਫਤਰ ਵਿੱਚ ਕੰਮ ਕਰਦੇ ਰਹੇ ਹਾਂ

ਪ੍ਰਸ਼ਨ: ਤੁਹਾਡਾ ਆਪਣੇ ਪਰਿਵਾਰ ਕੋਲ ਰਹਿਣ ਨੂੰ ਦਿਲ ਨਹੀਂ ਕਰਦਾ?

ਉੱਤਰ: ਜਦੋਂ ਸਰੀਰਕ ਦੂਰੀਆਂ ਹੋ ਜਾਂਦੀਆਂ, ਉਦੋਂ ਮਾਨਸਿਕ ਦੂਰੀਆਂ ਵੀ ਹੋ ਜਾਂਦੀਆਂ ਹਨਅੱਜ ਹੀ ਸਵੇਰੇ (3-1-22) ਬੇਟੇ ਨੇ ਮੈਨੂੰ ਫੋਨ ਕੀਤਾ ਹੈਮੈਂ ਅਮਰੀਕਾ ਦੀ ਸਿਟੀਜ਼ਨ ਹਾਂ, ਪਹਿਲਾਂ ਹਰੇਕ ਸਾਲ ਚਲੀ ਜਾਂਦੀ ਸੀਹੁਣ ਤਿੰਨ ਸਾਲਾਂ ਤੋਂ ਨਹੀਂ ਗਈਮੈਂ ਪਿਛਲੇ 18 ਸਾਲਾਂ ਤੋਂ ਇੱਥੇ ਬਿਆਸ ਰਹਿ ਰਹੀ ਹਾਂ

ਪ੍ਰਸ਼ਨ: ਇੱਕ ਲੇਖਕ ਦੀ ਸਮਾਜ ਪ੍ਰਤੀ ਕੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਤੁਸੀਂ ਕਿਸ ਵਿਚਾਰਧਾਰਾ ਨਾਲ ਬੱਝ ਕੇ ਕਹਾਣੀ ਲਿਖੀ ਹੈ?

ਉੱਤਰ: ਲੇਖਕ ਦੀ ਜ਼ਿੰਮੇਵਾਰੀ ਸਮਾਜ ਦੀਆਂ ਊਣਤਾਈਆਂ ਨੂੰ ਦੂਰ ਕਰਨ ਦੀ ਹੁੰਦੀ ਹੈਸਮਾਜ ਦਰਪਣ ਹੈ ਜੋ ਕੁਝ ਵੀ ਹੈ ਉਹ ਅਸੀਂ ਸਮਾਜ ਵਿੱਚੋਂ ਲੈਂਦੇ ਹਾਂ

ਪ੍ਰਸ਼ਨ: ਆਪਣੇ ਵੱਲੋਂ ਪਾਠਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ?

ਉੱਤਰ: ਪਾਠਕਾਂ ਤੇ ਲੇਖਕਾਂ ਨੂੰ ਇਹ ਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਜੋ ਤੁਸੀਂ ਲਿਖਦੇ ਹੋ, ਉਸ ਵਿੱਚ ਇਮਾਨਦਾਰੀ ਤੇ ਅਸਲੀਅਤ ਹੋਣੀ ਚਾਹੀਦੀ ਹੈਜੋ ਜ਼ਿੰਦਗੀ ਸਿਖਾ ਰਹੀ ਹੈ, ਉਹੀ ਸਾਹਿਤ ਦੇ ਦਰਪਣ ਵਿੱਚ ਲਿਖਣਾ ਚਾਹੀਦਾ ਹੈਪਾਠਕਾਂ ਨੂੰ ਚੰਗੇ ਪਾਸੇ ਲਾਉਣਾ ਚਾਹੀਦਾ ਹੈਪਾਠਕ ਸਮਾਜ ਦਾ ਹਿੱਸਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3513)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਬਲਵੀਰ ਕੌਰ ਰੀਹਲ

ਬਲਵੀਰ ਕੌਰ ਰੀਹਲ

Assistant Professor Punjabi Dept.,
Sri Guru Gobind Singh Khalsa College,
Mahilpur. Hoshiarpur, Punjab, India.
Tel: (91 - 94643 - 30803)
Email: (balvirkaurrehal@gmail.com)