KailashSharma6ਸਵੈਮਾਨੀ ਲੋਕ ਜੀਵਨ ਦੀਆਂ ਤਲਖ ਹਕੀਕਤਾਂ ਤੋਂ ਕਦੇ ਨਹੀਂ ਘਬਰਾਉਂਦੇ ...
(6 ਅਪਰੈਲ 2022)
ਮਹਿਮਾਨ: 28.


ਜ਼ਿੰਦਗੀ ਦੇ ਸਫਰ ਵਿਚ ਸਾਡਾ ਵਾਹ ਕਈ ਪ੍ਰਕਾਰ ਦੇ ਲੋਕਾਂ ਨਾਲ ਪੈਂਦਾ ਹੈ ਤੇ ਹਰ ਇੱਕ ਦੀ ਸੋਚ ਅਤੇ ਸ਼ਖਸੀਅਤ ਵੱਖੋ-ਵੱਖਰੀ ਹੁੰਦੀ ਹੈ
ਇਨ੍ਹਾਂ ਵਿਚੋਂ ਕਈ ਲੋਕ ਅਜਿਹੇ ਹੁੰਦੇ ਹਨ ਜੋ ਕਿਸੇ ਦੀ ਨਜ਼ਾਇਜ਼ ਗੱਲ ’ਤੇ ਤੁਰੰਤ ਜਵਾਬ ਦੇਣ ਤੋਂ ਨਹੀਂ ਝਿਜਕਦੇਬਿਨਾਂ ਗੱਲੋਂ ਕਿਸੇ ਦੀ ਗੁਲਾਮੀ ਵਿਚ ਰਹਿਣਾ, ਕਿਸੇ ਨੂੰ ਐਵੇਂ ਹੀ ਆਪਣੇ ਉੱਪਰ ਹਾਵੀ ਨਾ ਹੋਣ ਦੇਣਾ ਤੇ ਬਿਨਾਂ ਗੱਲੋਂ ਕਿਸੇ ਅੱਗੇ ਗੋਡੇ ਨਾ ਟੇਕਣਾ ਉਨ੍ਹਾਂ ਦੀ ਸ਼ਖਸੀਅਤ ਦਾ ਹਿੱਸਾ ਹੁੰਦਾ ਹੈਉਹ ਸਮਝਦੇ ਹਨ ਕਿ ਜਿਸ ਵਿਅਕਤੀ ਨੂੰ ਗੁਲਾਮੀ ਦੀ ਆਦਤ ਪੈ ਜਾਵੇ ਤਾਂ ਫਿਰ ਜ਼ਿੰਦਗੀ ਵਿਚ ਉਸ ਦਾ ਰੁਤਬਾ ਜਾਂ ਤਾਕਤ ਕੋਈ ਮਾਅਨੇ ਨਹੀਂ ਰੱਖਦੀਇਨਸਾਨੀਅਤ ਦੇ ਅਸੂਲਾਂ ’ਤੇ ਚੱਲਦੇ ਹੋਏ ਆਪਣੇ ਕਰਮ-ਖੇਤਰ ਵਿਚ ਕਾਰਜਸ਼ੀਲ ਰਹਿਣ ਵਾਲੇ ਅਜਿਹੇ ਲੋਕ ਅਕਸਰ ਆਤਮ-ਸਨਮਾਨੀ ਹੁੰਦੇ ਹਨ

ਆਤਮ-ਸਨਮਾਨ ਅਸਲ ਵਿਚ ਮਨੁੱਖੀ ਜੀਵਨ ਦੀਆਂ ਮੂਲ-ਪ੍ਰਵਿਰਤੀਆਂ ਵਿੱਚੋਂ ਇੱਕ ਹੈਜਿਸ ਤਰ੍ਹਾਂ ਸਾਡੇ ਜੀਵਨ ਨੂੰ ਭੋਜਨ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਜਿਊਂਦਾ ਰੱਖਣ ਲਈ ਆਤਮ-ਸਨਮਾਨ ਵੀ ਜ਼ਰੂਰੀ ਹੁੰਦਾ ਹੈਸੰਸਾਰ ਵਿਚ ਦੋ ਪ੍ਰਕਾਰ ਦੇ ਲੋਕ ਹੁੰਦੇ ਹਨ, ਇੱਕ ਉਹ ਜਿਨ੍ਹਾਂ ਵਿਚ ਆਤਮ-ਸਨਮਾਨ ਦੀ ਭਾਵਨਾ ਪ੍ਰਬਲ ਹੁੰਦੀ ਹੈ ਅਤੇ ਦੂਜੇ ਉਹ ਜਿਨ੍ਹਾਂ ਵਿਚ ਆਤਮ-ਸਨਮਾਨ ਘੱਟ ਜਾਂ ਫਿਰ ਨਾ-ਮਾਤਰ ਹੀ ਹੁੰਦਾ ਹੈਆਤਮ-ਸਨਮਾਨੀ ਲੋਕ ਆਤਮ-ਵਿਸ਼ਵਾਸ ਨਾਲ ਭਰਪੂਰ ਹੁੰਦੇ ਹਨ ਤੇ ਕਦੇ ਵੀ ਅਜਿਹੇ ਕਰਮ ਨਹੀਂ ਕਰਦੇ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਆਪਣੀਆਂ ਹੀ ਨਜ਼ਰਾਂ ਵਿੱਚੋਂ ਗਿਰਨਾ ਪਵੇਉਹ ਆਪਣੇ-ਆਪ ਤੇ ਆਪਣੇ ਨਜ਼ਦੀਕੀਆਂ ਨਾਲ ਪਿਆਰ ਕਰਨ ਵਾਲੇ ਹੁੰਦੇ ਹਨ ਅਤੇ ਕਿਸੇ ਮਤਲਬ ਤੇ ਵਿਖਾਵੇ ਤੋਂ ਬਗੈਰ ਜ਼ਿੰਦਗੀ ਜਿਊਂਦੇ ਹਨਜਿੱਥੋਂ ਵੀ ਵਿਚਾਰਾਂ ਦੀ ਖੂਬਸੂਰਤੀ ਮਿਲ ਜਾਵੇ, ਉਸ ਨੂੰ ਗ੍ਰਹਿਣ ਕਰ ਲੈਂਦੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਚਿਹਰੇ ਦੀ ਖੂਬਸੂਰਤੀ ਤਾਂ ਉਮਰ ਦੇ ਨਾਲ ਬਦਲ ਜਾਂਦੀ ਪਰ ਵਿਚਾਰਾਂ ਦੀ ਖੂਬਸੂਰਤੀ ਦਿਲਾਂ ਵਿਚ ਅਮਰ ਰਹਿੰਦੀ ਹੈਸਵੈਮਾਨੀ ਲੋਕ ਜੀਵਨ ਦੀਆਂ ਤਲਖ ਹਕੀਕਤਾਂ ਤੋਂ ਕਦੇ ਨਹੀਂ ਘਬਰਾਉਂਦੇ ਕਿਉਂਕਿ ਉਨ੍ਹਾਂ ਅੰਦਰ ਛੂਕਦੇ ਜਜ਼ਬੇ ਹੁੰਦੇ ਹਨ ਜਿਸ ਕਰਕੇ ਝੱਖੜਾਂ, ਤੂਫਾਨਾਂ ਵਿਚ ਵੀ ਉਨ੍ਹਾਂ ਦੇ ਪੈਰ ਅਡੋਲ ਰਹਿੰਦੇ ਹਨਜੀਵਨ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ, ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤਾਂ ਦਾ ਡਟ ਕੇ ਮੁਕਾਬਲਾ ਕਰਦੇ ਹਨ ਤੇ ਨਿੱਕੀ-ਨਿੱਕੀ ਗੱਲ ਲਈ ਦੂਜਿਆਂ ’ਤੇ ਨਿਰਭਰ ਨਹੀਂ ਰਹਿੰਦੇਉਨ੍ਹਾਂ ਦੀ ਸੋਚ ਹੁੰਦੀ ਹੈ ਕਿ ਦੁੱਖਾਂ ਤੇ ਮੁਸੀਬਤਾਂ ਦੇ ਬੱਦਲ ਤਾਂ ਜੀਵਨ ਵਿੱਚ ਮੰਡਰਾਉਂਦੇ ਰਹਿਣਗੇ ਪਰ ਜੇਕਰ ਤੁਹਾਡੇ ਅੰਦਰ ਪਸੀਨੇ ਦੀ ਸਿਆਹੀ ਨਾਲ ਲਿਖਣ ਦਾ ਜਜ਼ਬਾ ਹੈ ਤਾਂ ਇਹ ਬਿਨਾਂ ਬਰਸੇ ਹੀ ਨਿਕਲ ਜਾਣਗੇਇਸੇ ਕਰਕੇ ਹੀ ਉਨ੍ਹਾਂ ਦੇ ਮੁਕੱਦਰ ਦੇ ਪੰਨੇ ਕਦੇ ਕੋਰੇ ਨਹੀਂ ਰਹਿੰਦੇਅਜਿਹੇ ਲੋਕ ਕਦੇ ਵੀ ਜ਼ਿੰਦਗੀ ਵਿਚ ਹਾਰ ਨਹੀਂ ਮੰਨਦੇ ਤੇ ਅਸਫਲਤਾਵਾਂ ਤੋਂ ਸਿੱਖਦੇ ਹੋਏ ਅੱਗੇ ਵਧਣ ਦੀ ਇੱਛਾ ਰੱਖਦੇ ਹਨ

ਆਤਮ-ਸਨਮਾਨੀ ਲੋਕਾਂ ਦੇ ਜਜ਼ਬੇ ਦਾ ਮੁਕਾਬਲਾ ਨਾ ਕਰ ਸਕਣ ਵਾਲੇ ਲੋਕ ਆਪਣੀ ਨਫਰਤ ਦਾ ਜ਼ਹਿਰ ਇਨ੍ਹਾਂ ਉੱਪਰ ਛਿੜਕਦੇ ਹੋਏ ਅਕਸਰ ਇਨ੍ਹਾਂ ਨੂੰ ਢੀਠ, ਜ਼ਿੱਦਲ, ਹੰਕਾਰਿਆ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦੇਇਸ ਦੇ ਬਾਵਜੂਦ ਸਵੈਮਾਨੀ ਲੋਕ ਕਦੇ ਵੀ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਕਿਉਂਕਿ ਉਹ ਸਮਝਦੇ ਹਨ ਕਿ ਜੇਕਰ ਤੁਹਾਡੀ ਜ਼ਮੀਰ ਅਤੇ ਨੀਅਤ ਸਾਫ ਹੈ ਤਾਂ ਕੀ ਫਰਕ ਪੈਂਦਾ ਹੈ ਕਿ ਕੋਈ ਚੰਗਾ ਕਹਿੰਦਾ ਹੈ ਜਾਂ ਬੁਰਾਜੇਕਰ ਲੋਕ ਉਨ੍ਹਾਂ ਦੀ ਠੀਕ ਗੱਲ ਨੂੰ ਵੀ ਨਹੀਂ ਸਮਝਦੇ ਜਾਂ ਉਸ ਦਾ ਗਲਤ ਮਤਲਬ ਕੱਢਦੇ ਹਨ ਤਾਂ ਉਨ੍ਹਾਂ ਨੂੰ ਸਫਾਈ ਦੇਣ ਵਿਚ ਸਮਾਂ ਗੁਆਉਣ ਦਾ ਵੀ ਕੋਈ ਫਾਇਦਾ ਨਹੀਂਬਦਨਾਮੀ ਕਰਨ ਵਾਲੇ ਲੋਕਾਂ ਨੇ ਜਦੋਂ ਆਪਣੇ ਮਨਾਂ ਵਿਚ ਉਨ੍ਹਾਂ ਪ੍ਰਤੀ ਜੋ ਗਲਤ ਤਸਵੀਰ ਬਿਠਾ ਹੀ ਲਈ ਹੈ ਤਾਂ ਉਹ ਸਫਾਈ ਦੇਣ ਨਾਲ ਵੀ ਨਹੀਂ ਬਦਲ ਸਕਦੀਨਿੰਦਾ ਤਾਂ ਅਕਸਰ ਉਨ੍ਹਾਂ ਦੀ ਹੀ ਹੁੰਦੀ ਹੈ ਜੋ ਜਿਊਂਦੇ ਹਨ ਤੇ ਮਿਹਨਤ ਦੇ ਜਜ਼ਬੇ ਨਾਲ ਅੱਗੇ ਵਧਦੇ ਹਨ

ਦੋਸਤੋ, ਇੱਕ ਗੱਲ ਯਾਦ ਰੱਖੋ, ਜਿਹੜੇ ਲੋਕ ਅਸੂਲਾਂ ਨਾਲ ਜਿਊਂਦੇ ਹਨ, ਉਨ੍ਹਾਂ ਦੇ ਦੋਸਤ ਘੱਟ ਤੇ ਦੁਸ਼ਮਣ ਵੱਧ ਹੁੰਦੇ ਹਨਇਸ ਲਈ ਪਰੇਸ਼ਾਨ ਨਾ ਹੋਇਆ ਕਰੋ ਸਾਰਿਆਂ ਦੀਆਂ ਗੱਲਾਂ ਤੋਂ ਕਿਉਂਕਿ ਕੁਝ ਲੋਕ ਪੈਦਾ ਹੀ ਬਕਵਾਸ ਕਰਨ ਲਈ ਹੁੰਦੇ ਹਨਤੇਜ਼ ਹਵਾਵਾਂ ਨਾਲ ਕੇਵਲ ਉਹੀ ਪਰਿੰਦੇ ਉੱਡਦੇ ਹਨ ਜਿਨ੍ਹਾਂ ਦੇ ਪਰ ਨਹੀਂ ਹੌਂਸਲੇ ਮਜ਼ਬੂਤ ਹੁੰਦੇ ਹਨਕਿਸੇ ਦੇ ਸਾਹਮਣੇ ਗਿੜਗਿੜਾਉਣ ਨਾਲ ਨਾ ਤਾਂ ਇੱਜ਼ਤ ਮਿਲਦੀ ਹੈ ਤੇ ਨਾ ਹੀ ਮੁਹੱਬਤਲੋਕ ਤਾਂ ਨਿੰਦਾ ਅਤੇ ਨਫਰਤ ਦੇ ਪੱਥਰ ਤੁਹਾਡੇ ਰਾਹਾਂ ਵਿਚ ਸੁੱਟਦੇ ਰਹਿਣਗੇ, ਇਨ੍ਹਾਂ ਪੱਥਰਾਂ ਤੋਂ ਤੁਸੀਂ ਮੁਸੀਬਤ ਦੀ ਕੰਧ ਬਣਾਉਣੀ ਹੈ ਜਾਂ ਸਫਲਤਾ ਦੇ ਪੁਲ, ਇਹ ਤੁਹਾਡੀ ਸੂਝਬੂਝ ’ਤੇ ਨਿਰਭਰ ਕਰਦਾ ਹੈਇਸ ਲਈ ਆਪਣੇ ਆਤਮ-ਸਨਮਾਨ ਨੂੰ ਜਿਊਂਦਾ ਰੱਖੋ ਤੇ ਜੀਵਨ ਰੂਪੀ ਪਾਣੀਆਂ ਨੂੰ ਨਿਰੰਤਰ ਵਗਦੇ ਤੇ ਸਾਫ-ਸਫਾਫ ਰੱਖਣ ਲਈ ਕੋਸ਼ਿਸ਼ ਰੂਪੀ ਕੰਕਰਾਂ ਨਾਲ ਪਾਣੀਆਂ ਵਿਚ ਲਹਿਰਾਂ ਪੈਦਾ ਕਰਨ ਵਿਚ ਜੁੱਟੇ ਰਹਿੰਦੇ ਹੋਏ ਆਪਣੇ ਚਰਿੱਤਰ ਤੋਂ ਪਵਿੱਤਰ ਰਹੋਜੋ ਕਿਸਮਤ ਵਿਚ ਹੋਵੇਗਾ, ਖੁਦ ਚੱਲ ਕੇ ਆਵੇਗਾਆਪਣੇ ਸਨਮਾਨ ਦਾ ਵਧੀਆ ਢੰਗ ਨਾਲ ਖਿਆਲ ਰੱਖੋ ਕਿਉਂਕਿ ਇਹੀ ਇੱਕ ਹੈ ਜਿਸਦੀ ਉਮਰ ਤੁਹਾਡੇ ਨਾਂ ਨਾਲੋਂ ਜ਼ਿਆਦਾ ਹੁੰਦੀ ਹੈਆਤਮ-ਸਨਮਾਨ ਗਵਾ ਕੇ ਜੋ ਚੀਜ਼ ਮਿਲਦੀ ਹੈ, ਉਹ ਸ਼ੋਹਰਤ ਤਾਂ ਦਿਵਾ ਸਕਦੀ ਹੈ ਪਰ ਸਕੂਨ ਨਹੀਂ

ਇਸ ਲਈ ਮੰਜ਼ਿਲ ਦੀ ਰਾਹ ਵਿਚ ਤੱਤੀ ਰੇਤ ’ਤੇ ਸੂਲਾਂ ਵਰਗੇ ਤਿੱਖੇ ਤਾਹਨੇ-ਮਿਹਣਿਆਂ ਦੀ ਕਦੇ ਵੀ ਪ੍ਰਵਾਹ ਨਾ ਕਰੋਮਿਹਨਤ ਮਰਹਮ ਬਣ ਕੇ ਅਜਿਹੇ ਜ਼ਖਮਾਂ ਨੂੰ ਭਰ ਦਿੰਦੀ ਹੈਕਿਸੇ ਦੇ ਪੈਰਾਂ ਵਿਚ ਡਿੱਗ ਕੇ ਪ੍ਰਸਿੱਧੀ ਹਾਸਲ ਕਰਨ ਦੀ ਬਜਾਏ ਆਪਣੇ ਪੈਰਾਂ ’ਤੇ ਚੱਲਣ ਦੀ ਠਾਣ ਲਓ ਕਿਉਂਕਿ ਜਿਸ ਦੀ ਸੋਚ ਵਿਚ ਆਤਮ-ਸਨਮਾਨ ਦੀ ਮਹਿਕ ਹੈ, ਜਿਸ ਦੇ ਇਰਾਦਿਆਂ ਵਿਚ ਹੌਸਲੇ ਦੀ ਮਿਠਾਸ ਹੈ ਅਤੇ ਜਿਸ ਦੀ ਨੀਅਤ ਵਿਚ ਸੱਚਾਈ ਦਾ ਸਵਾਦ ਹੈ, ਉਸ ਦੀ ਪੂਰੀ ਜ਼ਿੰਦਗੀ ਇੱਕ ਮਹਿਕਦਾ ਹੋਇਆ ਗੁਲਾਬ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3485)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਕੈਲਾਸ਼ ਚੰਦਰ ਸ਼ਰਮਾ

ਕੈਲਾਸ਼ ਚੰਦਰ ਸ਼ਰਮਾ

Amritsar, Punjab, India.
Phone: (91 - 98774 - 66607)
Email: (kailashchanderdss@gmail.com)