KailashSharma6ਸਵੈ-ਚਿੰਤਨ ਕਰੋ ਤੇ ਵੇਖੋ ਕਿ ਤੁਹਾਨੂੰ ਆਪਣੇ ਕੰਮ ਲਈ ਆਪਣੇ ਅੰਦਰ ਕਿਹੋ ਜਿਹੀਆਂ ਤਬਦੀਲੀਆਂ ...
(10 ਦਸੰਬਰ 2021)

 

ਖੁਸ਼ੀਆਂ ਤੇ ਗਮ ਸਾਡੀ ਜ਼ਿੰਦਗੀ ਵਿੱਚ ਵਾਰੋ-ਵਾਰੀ ਗੇੜਾ ਮਾਰਦੇ ਰਹਿੰਦੇ ਹਨ, ਜਿਸ ਨਾਲ ਵਿਅਕਤੀ ਦੀ ਜ਼ਿੰਦਗੀ ਵਿੱਚ ਹਾਲਾਤ ਮੌਸਮਾਂ ਵਾਂਗ ਬਦਲਦੇ ਹਨਕਈ ਵਾਰ ਇਹ ਹਾਲਾਤ ਵਿਅਕਤੀ ਨੂੰ ਇੰਨਾ ਕਮਜ਼ੋਰ ਬਣਾ ਦਿੰਦੇ ਹਨ ਕਿ ਉਸ ਨੂੰ ਇਸ ਵਿੱਚੋਂ ਨਿਕਲਣ ਦਾ ਕੋਈ ਤਰੀਕਾ ਨਹੀਂ ਸੁੱਝਦਾਇਸ ਲਈ ਉਹ ਨਾ ਚਾਹੁੰਦੇ ਹੋਏ ਵੀ ਆਪਣੇ ਨਜ਼ਦੀਕ ਦੇ ਸਬੰਧਾਂ ਵਿੱਚੋਂ ਸਹਾਰਾ ਲੈਣ ਲਈ ਮਜਬੂਰ ਹੋ ਜਾਂਦਾ ਹੈਜਦੋਂ ਸਹਾਰਾ ਆਸਾਨੀ ਨਾਲ ਮਿਲ ਜਾਵੇ ਤਾਂ ਹੌਲੀ-ਹੌਲੀ ਦੂਸਰਿਆਂ ਕੋਲੋਂ ਸਹਾਰਾ ਲੱਭਣਾ ਵਿਅਕਤੀ ਦੀ ਆਦਤ ਬਣ ਜਾਂਦੀ ਹੈ ਜੋ ਬਾਅਦ ਦੇ ਜੀਵਨ ਵਿੱਚ ਬਹੁਤੀ ਵਾਰ ਨਮੋਸ਼ੀ ਦਾ ਕਾਰਨ ਵੀ ਬਣਦੀ ਹੈ

ਵੇਦ ਵਿਆਸ ਜੀ ਦੇ ਕਥਨ ਅਨੁਸਾਰ ਕਿਸੇ ਤੋਂ ਸਹਾਰਾ ਲਏ ਬਿਨਾਂ ਕੋਈ ਉੱਪਰ ਨਹੀਂ ਚੜ੍ਹ ਸਕਦਾਹਰ ਕਿਸੇ ਨੂੰ ਜ਼ਿੰਦਗੀ ਵਿੱਚ ਕਦੇ ਨਾ ਕਦੇ, ਕਿਸੇ ਨਾ ਕਿਸੇ ਦਾ ਸਹਾਰਾ ਲੈਣਾ ਹੀ ਪੈਂਦਾ ਹੈ।”

ਸਿਆਣੇ ਕਹਿੰਦੇ ਹਨ ਕਿ ਸਦਾ ਬੇਗਾਨੇ ਖੰਭਾਂ ਦਾ ਸਹਾਰਾ ਲੱਭਣ ਵਾਲੇ ਲੋਕ ਫਿਰ ਸਾਰੀ ਉਮਰ ਹਨੇਰਾ ਹੀ ਢੋਂਦੇ ਰਹਿੰਦੇ ਹਨ ਤੇ ਕਦੇ ਵੀ ਸਫਲਤਾ ਦੀਆਂ ਉਚਾਈਆਂ ਹਾਸਲ ਨਹੀਂ ਕਰ ਸਕਦੇਜੋ ਵਿਅਕਤੀ ਹਰ ਕੰਮ ਲਈ ਦੂਜਿਆਂ ਦਾ ਸਹਾਰਾ ਲੱਭਣ ਲੱਗ ਪੈਂਦੇ ਹਨ, ਉਹ ਸਾਰੀ ਉਮਰ ਪਛਤਾਵੇ ਦੀ ਚੱਕੀ ਹੀ ਪੀਸਦੇ ਹਨਵਿਅਕਤੀ ਨੂੰ ਖੁਸ਼ਹਾਲੀ ਦੀਆਂ ਮੰਜ਼ਿਲਾਂ ਪ੍ਰਾਪਤ ਕਰਨ ਤੇ ਆਪਣੀ ਪਰਛਾਈ ਲਈ, ਖੁਦ ਧੁੱਪ ਵਿੱਚ ਖੜ੍ਹੇ ਰਹਿਣਾ ਚਾਹੀਦਾ ਹੈਦੂਜਿਆਂ ਦੀ ਛਾਂ ਵਿੱਚ ਖੜ੍ਹੇ ਰਹਿ ਕੇ ਅਸੀਂ ਆਪਣੀ ਪਰਛਾਈ ਖੋਹ ਦਿੰਦੇ ਹਾਂ ਜਿਸ ਕਾਰਨ ਜ਼ਿੰਦਗੀ ਵਿੱਚ ਬਹੁਤ ਤਕਲੀਫ ਮਿਲਦੀ ਹੈਤੈਰਨਾ ਸਿੱਖਣਾ ਹੈ ਤਾਂ ਪਾਣੀ ਵਿੱਚ ਉੱਤਰਨਾ ਹੀ ਪਵੇਗਾਕਿਨਾਰੇ ਬੈਠ ਕੇ ਕੋਈ ਗੋਤਾਖੋਰ ਨਹੀਂ ਬਣ ਸਕਦਾਆਪਣੇ ਸੁਪਨਿਆਂ ਦੀ ਮੰਜ਼ਿਲ ਪ੍ਰਾਪਤੀ ਲਈ ਤੇ ਮਾੜੇ ਹਾਲਾਤ ਵਿੱਚੋਂ ਨਿਕਲਣ ਲਈ ਪਹਿਲੀ ਪੁਲਾਂਘ ਖੁਦ ਦੇ ਹੌਸਲੇ ਨਾਲ ਹੀ ਪੁੱਟਣੀ ਪੈਂਦੀ ਹੈਪ੍ਰਮਾਤਮਾ ਨੇ ਹਰ ਵਿਅਕਤੀ ਨੂੰ ਅਨੋਖੀਆਂ ਸ਼ਕਤੀਆਂ ਦਿੱਤੀਆਂ ਹਨ ਪਰ ਜੋ ਵਿਅਕਤੀ ਹਾਲਾਤ ਦੇ ਅੱਗੇ ਹਾਰ ਜਾਂਦੇ ਹਨ, ਰੀੜ੍ਹ ਦੀ ਹੱਡੀ ਹੋਣ ਦੇ ਬਾਵਜੂਦ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਹੀਆ ਨਹੀਂ ਕਰਦੇਉਹ ਸਮੇਂ ਦੀ ਧੂੜ ਵਿੱਚ ਹੀ ਗੁਆਚ ਜਾਂਦੇ ਹਨ ਤੇ ਮੰਗਤਿਆਂ ਵਾਂਗ ਦੂਸਰਿਆਂ ਦੇ ਸਾਹਮਣੇ ਤਰਸ ਦੇ ਪਾਤਰ ਬਣੇ ਰਹਿੰਦੇ ਹਨਇਸ ਲਈ ਮਨੁੱਖ ਨੂੰ ਹਰ ਗੱਲ ’ਤੇ ਆਸਰਾ ਭਾਲਣ ਵਾਲਾ ਨਹੀਂ ਬਣਨਾ ਚਾਹੀਦਾ

ਜ਼ਰੂਰਤ ਤੋਂ ਜ਼ਿਆਦਾ ਦੂਜਿਆਂ ’ਤੇ ਨਿਰਭਰਤਾ, ਇਨਸਾਨ ਨੂੰ ਅਪਾਹਿਜ ਬਣਾ ਦਿੰਦੀ ਹੈਅਜਿਹੇ ਲੋਕ ਸਮੇਂ ਦੀ ਅੱਖ ਵਿੱਚ ਅੱਖ ਪਾ ਕੇ ਵੇਖਣ ਦੀ ਜ਼ੁਰਅਤ ਨਹੀਂ ਕਰ ਸਕਦੇਜ਼ਿੰਦਗੀ ਵਿੱਚ ਖੁਦ ਹਿੰਮਤ ਕਰੋਗੇ ਤਾਂ ਸਾਰਾ ਕੁਝ ਬਦਲ ਸਕਦੇ ਹੋਕਈ ਵਾਰ ਵਾਰ-ਵਾਰ ਸਹਾਰਾ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਸਹਾਰਾ ਦੇਣ ਵਾਲੇ ਖੁਦ ਹੀ ਮੰਜ਼ਿਲ ਤੋਂ ਗੁਮਰਾਹ ਕਰ ਦਿੰਦੇ ਹਨਦੂਜਿਆਂ ਤੋਂ ਮਿਲਣ ਵਾਲੇ ਸਹਾਰੇ ’ਤੇ ਰਹਿਣ ਨਾਲ ਜੀਵਨ ਵਿੱਚ ਖੜੋਤ ਆ ਜਾਂਦੀ ਹੈਜਿਹੜਾ ਵਿਅਕਤੀ ਅਪਾਹਿਜ ਹੋਣ ਦੇ ਬਾਵਜੂਦ ਵੀ ਚੱਲਦਾ ਰਹਿੰਦਾ ਹੈ, ਉਸ ਨੂੰ ਅੱਗੋਂ ਕਿਸਮਤ ਉਡੀਕ ਰਹੀ ਹੁੰਦੀ ਹੈ

ਇੱਕ ਵਾਰ ਇੱਕ ਬਜ਼ੁਰਗ ਜੋੜਾ ਹਵਾਈ ਜਹਾਜ਼ ਵਿੱਚ ਸਫਰ ਕਰ ਰਿਹਾ ਸੀਆਦਮੀ ਦੀ ਉਮਰ ਲਗਭਗ ਅੱਸੀ ਸਾਲ ਦੇ ਕਰੀਬ ਹੋਵੇਗੀ ਤੇ ਔਰਤ ਕੁਝ ਸਾਲ ਘੱਟ ਜਦੋਂ ਉਹ ਬਜ਼ੁਰਗ ਇੱਕ ਬੋਤਲ ਖੋਲ੍ਹਣ ਲੱਗਾ ਤਾਂ ਉਨ੍ਹਾਂ ਕੋਲੋਂ ਖੁੱਲ੍ਹ ਨਹੀਂ ਸੀ ਰਹੀਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਕੋਲੋਂ ਬੋਤਲ ਖੋਲ੍ਹਣ ਲਈ ਮੰਗੀ ਤਾਂ ਉਨ੍ਹਾਂ ਨੇ ਨਹੀਂ ਦਿੱਤੀ ਪਰ ਆਪਣੀ ਕੋਸ਼ਿਸ਼ ਜਾਰੀ ਰੱਖੀਬੋਤਲ ਨਾ ਖੁੱਲ੍ਹਦੀ ਵੇਖ ਕੇ ਮੈਂ ਵੀ ਉਨ੍ਹਾਂ ਦੀ ਮਦਦ ਕਰਨ ਲਈ ਹੱਥ ਵਧਾਇਆ ਪਰ ਸਭ ਕੁਝ ਬੇਕਾਰਆਖਰ ਇੱਕ-ਦੋ ਵਾਰ ਹੋਰ ਕੋਸ਼ਿਸ਼ ਕਰਨ ’ਤੇ ਉਨ੍ਹਾਂ ਨੇ ਬੋਤਲ ਖੋਲ੍ਹ ਲਈਮੇਰੇ ਵੱਲ ਵੇਖ ਕੇ ਉਹ ਕਹਿਣ ਲੱਗੇ, “ਦੂਜਿਆਂ ਦੇ ਸਹਾਰੇ ਤੋਂ ਵੱਡਾ ਇਸ ਦੁਨੀਆਂ ਵਿੱਚ ਕੋਈ ਵਾਇਰਸ ਨਹੀਂ ਤੇ ਖੁਦ ਦੀ ਹਿੰਮਤ ਤੋਂ ਵੱਡੀ ਕੋਈ ਵੈਕਸੀਨ ਨਹੀਂ।”

ਇਸ ਸੰਸਾਰ ਵਿੱਚ ਸਭ ਤੋਂ ਵੱਡਾ ਗਰੀਬ ਉਹੀ ਹੈ ਜਿਸਦੀਆਂ ਖੁਸ਼ੀਆਂ ਦੂਜਿਆਂ ’ਤੇ ਨਿਰਭਰ ਕਰਦੀਆਂ ਹਨਕੱਪੜਿਆਂ ਦੀ ਮੈਚਿੰਗ ਬਿਠਾਉਣ ਨਾਲ ਸਿਰਫ ਸਰੀਰ ਸੁੰਦਰ ਦਿਸਦਾ ਹੈ ਪਰ ਜੇਕਰ ਹਿੰਮਤ ਤੇ ਸੋਚ ਵਿੱਚ ਮੈਚਿੰਗ ਬਿਠਾ ਲਈਏ ਤਾਂ ਜੀਵਨ ਸੁੰਦਰ ਬਣ ਜਾਵੇਗਾਬਦਕਿਸਮਤੀ ਇਹ ਹੈ ਕਿ ਅਸੀਂ ਛੋਟੀ ਜਿਹੀ ਮੁਸ਼ਕਲ ਆ ਜਾਣ ’ਤੇ ਢਿੱਗੀ ਢਾਹ ਬੈਠਦੇ ਹਾਂ ਤੇ ਦੂਜਿਆਂ ਤੋਂ ਸਹਾਰੇ ਦੀ ਉਮੀਦ ਕਰਨ ਲੱਗ ਪੈਂਦੇ ਹਾਂਬੰਦਾ ਅਪੰਗ ਸਰੀਰ ਤੋਂ ਨਹੀਂ, ਸੋਚ ਤੋਂ ਹੁੰਦਾ ਹੈਅਰੁਨਿਮਾ ਵਰਗੀਆਂ ਔਰਤਾਂ ਅਪੰਗ ਹੋਣ ਦੇ ਬਾਵਜੂਦ ਮਾਊਂਟ ਐਵਰੈਸਟ ਨੂੰ ਸਰ ਕਰ ਸਕਦੀਆਂ ਨੇ ਤਾਂ ਅਸੀਂ ਕਿਉਂ ਨਹੀਂ?

ਆਓ ਆਪਣੇ ਸੰਕਲਪ ਅਤੇ ਕਰਮ ਨਾਲ ਖੁਦ ਨੂੰ ਨਵੀਂ ਪਛਾਣ ਦੇਈਏਆਸਰੇ ਭਾਲਣ ਦੀ ਬਜਾਏ ਦੂਜਿਆਂ ਨੂੰ ਆਸਰਾ ਦੇਣ ਵਾਲੇ ਬਣੀਏਇਸ ਨਾਲ ਮਨ ਅੰਦਰ ਖੁਸ਼ੀਆਂ ਦੀਆਂ ਨਵੀਆਂ ਕਰੂੰਬਲਾਂ ਫੁੱਟ-ਫੁੱਟ ਪੈਣਗੀਆਂ ਤੇ ਅਸੀਂ ਆਪਣੇ ਅੰਦਰ ਅਪਾਰ ਸੰਤੁਸ਼ਟੀ ਮਹਿਸੂਸ ਕਰਨ ਲੱਗਾਂਗੇ ਹੌਸਲਾ ਨਾ ਕਰਨ ’ਤੇ ਦੂਸਰਿਆਂ ਦੇ ਸਹਾਰੇ ਰਹਿਣ ਵਾਲੇ ਲੋਕ ਆਪਣੇ ਮਨ ਵਿੱਚ ਕਲਪਨਾ ਕਰਕੇ ਤਸਵੀਰਾਂ ਖਿੱਚਣ ਦੇ ਯੋਗ ਨਹੀਂ ਹੁੰਦੇ ਬਲਕਿ ਉਹ ਆਪਣੇ ਅੰਦਰ ਕੇਵਲ ਆਦਰਸ਼ ਦੀ ਧੁੰਦਲੀ ਤਸਵੀਰ ਹੀ ਖਿੱਚ ਸਕਦੇ ਹਨਆਪਣੀ ਸਮਰੱਥਾ ਦੇ ਅਨੁਸਾਰ ਸਾਰੇ ਕੰਮ ਆਪ ਹੀ ਕਰੋ, ਐਵੇਂ ਨਾ ਦੂਜਿਆਂ ਤੋਂ ਸਹਾਰੇ ਲੱਭਦੇ ਰਿਹਾ ਕਰੋਆਪਣੇ ਸਿਰ ਦੀਆਂ ਉਲਝਣਾਂ ਖੁਦ ਹੀ ਸੁਲਝਾ ਲੈਣੀਆਂ ਚਾਹੀਦੀਆਂ ਹਨ, ਸਹਾਰਾ ਦੇਣ ਵਾਲੇ ਤਾਂ ਕੰਘੇ ਦੀ ਕੀਮਤ ਵੀ ਵਸੂਲ ਕਰਦੇ ਰਹਿੰਦੇ ਹਨਇਸ ਲਈ ਆਪਣੇ-ਆਪ ’ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਓ ਕਿਉਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ, ਇੱਕ ਦਿਨ ਸਾਥ ਛੱਡ ਹੀ ਜਾਂਦੇ ਹਨ, ਜਾਂ ਸਾਰੀ ਉਮਰ ਮਿਹਣਿਆਂ ਨਾਲ ਹੀ ਸਵਾਗਤ ਕਰਵਾਉਂਦੇ ਹਨਤੁਹਾਡੇ ਤੋਂ ਵਧੀਆ ਤੁਹਾਡਾ ਕੋਈ ਸਹਾਰਾ ਨਹੀਂ ਹੋ ਸਕਦਾਜ਼ਿੰਦਗੀ ਵਿੱਚ ਜੇਕਰ ਖੁਸ਼ ਰਹਿਣਾ ਹੈ ਤਾਂ ਸਹਾਰੇ ਲੱਭਣਾ ਬੰਦ ਕਰ ਦਿਓ ਤੇ ਹਿੰਮਤ ਦਾ ਪੱਲਾ ਫੜ ਲਓਤੁਹਾਡੇ ਵਿੱਚ ਅਨੋਖੀਆਂ ਸ਼ਕਤੀਆਂ ਹਨ, ਇਨ੍ਹਾਂ ਨੂੰ ਜਗਾਓ ਤੇ ਵਰਤੋਆਪਣੀ ਖੁਸ਼ੀ ਲਈ ਕਦੇ ਵੀ ਦੂਜਿਆਂ ’ਤੇ ਨਿਰਭਰ ਨਾ ਕਰੋਸਵੈ-ਚਿੰਤਨ ਕਰੋ ਤੇ ਵੇਖੋ ਕਿ ਤੁਹਾਨੂੰ ਆਪਣੇ ਕੰਮ ਲਈ ਆਪਣੇ ਅੰਦਰ ਕਿਹੋ ਜਿਹੀਆਂ ਤਬਦੀਲੀਆਂ ਦੀ ਜ਼ਰੂਰਤ ਹੈਆਪਣੇ ਅੰਦਰ ਉਹ ਤਬਦੀਲੀਆਂ ਲਿਆ ਕੇ ਕੰਮ ਸ਼ੁਰੂ ਕਰੋ ਤੇ ਮੁਸਕਰਾਹਟਾਂ ਨੂੰ ਆਪਣੇ ਵੱਸ ਵਿੱਚ ਕਰ ਲਓ। ਜੇਕਰ ਮੁਸਕਰਾਨ ਬਿਖੇਰਨ ਦੀ ਜਾਚ ਆ ਗਈ ਤਾਂ ਜ਼ਿੰਦਗੀ ਸੱਚਮੁੱਚ ਹੀ ਸਵਰਗ ਬਣ ਜਾਵੇਗੀਇੱਕ ਗੱਲ ਆਪਣੇ ਦਿਲੋ-ਦਿਮਾਗ ਵਿੱਚ ਬਿਠਾ ਲਓ ਕਿ ਦੁਨੀਆਂ ਵਿੱਚ ਕੋਈ ਵੀ ਅਜਿਹਾ ਕੰਮ ਨਹੀਂ, ਜੋ ਤੁਸੀਂ ਨਹੀਂ ਕਰ ਸਕਦੇਦੁਨੀਆਂ ਤੁਹਾਡੇ ਨਾਲ ਪਿਆਰ ਕਰਨ ਲੱਗ ਪਵੇਗੀਇਨਸਾਨ ਦੀ ਬਰਬਾਦੀ ਦਾ ਵਕਤ ਉਦੋਂ ਸ਼ੁਰੂ ਹੋ ਜਾਂਦਾ ਹੈ ਜਦੋਂ ਉਹ ਹਰ ਕੰਮ ਲਈ ਦੂਜਿਆਂ ’ਤੇ ਨਿਰਭਰ ਰਹਿਣਾ ਸ਼ੁਰੂ ਕਰ ਦਿੰਦਾ ਹੈਇਸ ਲਈ ਸਦਾ ਯਾਦ ਰੱਖੋ:

ਜ਼ਿੰਦਗੀ ਵਿੱਚ ਜੇਕਰ ਅੱਗੇ ਵਧਣਾ ਹੈ ਤਾਂ,
ਕਦੇ ਵੀ ਨਾ ਨਿਰਭਰ ਰਹਿਣਾ ਗੈਰਾਂ ’ਤੇ
,
ਮੰਜ਼ਿਲ ਉਨ੍ਹਾਂ ਨੂੰ ਮਿਲਦੀ ਹੈ,
ਜੋ ਖੜ੍ਹੇ ਹਨ ਆਪਣੇ ਪੈਰਾਂ ’ਤੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3195)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਕੈਲਾਸ਼ ਚੰਦਰ ਸ਼ਰਮਾ

ਕੈਲਾਸ਼ ਚੰਦਰ ਸ਼ਰਮਾ

Amritsar, Punjab, India.
Phone: (91 - 98774 - 66607)
Email: (kailashchanderdss@gmail.com)