ManjitBal7ਮਰੀਜ਼ ਨੂੰ ਡੇਢ ਸਾਲ ਹਸਪਤਾਲ ਦੇ ਨਜ਼ਦੀਕ ਹੀ ਰਹਿਣਾ ਪਿਆ ਤਾਂ ਕਿ ਲੋੜ ਪੈਣ ’ਤੇ ਉਹ ...ShreyaA2
(4 ਦਸੰਬਰ 2021)

 

ਸ਼੍ਰੇਆ - ਪਹਿਲਾਂ ਅਤੇ ਹੁਣ

Shreya

ਸਭ ਨੂੰ ਪਤਾ ਹੈ ਕਿ ਕਿ ਕੋਵਿਡ-19 ਦੇ ਲੌਕ ਡਾਊਨ ਦੌਰਾਨ ਅਪ੍ਰੈਲ 2020 ਵਿਚ ਪਟਿਆਲੇ ਦੇ ਇਕ ਡੇਰੇ ਦੇ ਨਿਹੰਗਾਂ ਨੇ ਇਕ ਥਾਣੇਦਾਰ ਦਾ ਹੱਥ ਵੱਢ ਦਿੱਤਾ ਸੀ ਜੋ ਪੀਜੀਆਈ ਚੰਡੀਗੜ੍ਹ ਵਿਚ ਅਪ੍ਰੇਸ਼ਨ ਕਰਕੇ ਦੁਬਾਰਾ ਜੋੜ ਦਿੱਤਾ ਗਿਆ ਸੀਵੱਢਿਆ ਹੋਇਆ ਹੱਥ ਜਾਂ ਪੈਰ ਜੋੜ ਦੇਣਾ ਤੇ ਕਈ ਵਾਰ ਕਿਸੇ ਹੋਰ (ਦਾਨੀ ਦਾ), ਅਧੁਨਿਕ ਡਾਕਟਰੀ ਤਕਨੀਕਾਂ ਦੀ ਮਨੁੱਖਤਾ ਨੂੰ ਇਕ ਬੜੀ ਵੱਡੀ ਦੇਣ ਹੈਇਕ ਅਸਲ ਕਹਾਣੀ 2016 ਦੀ ਹੈ21 ਸਾਲਾ ਸ਼੍ਰੇਆ ਨੇ ਦੋਵਾਂ ਹੱਥਾਂ ਦਾ ਟਰਾਂਸਪਲਾਂਟ ਕਰਵਾਉਣ ਤੋਂ ਦੋ ਸਾਲ ਬਾਅਦ ਕੈਮੀਕਲ ਇੰਨਜੀਅਰਿੰਗ ਦੀ ਪੜ੍ਹਾਈ ਛੱਡ ਕੇ ਆਪਣੇ ਘਰ ਦੇ ਕੋਲ ਪੂਨੇ ਵਿਚ ਹੀ ਬੀ. ਏ. ਇਕਨੌਮਿਕਸ ਵਿੱਚ ਦਾਖ਼ਲਾ ਲੈ ਲਿਆ ਸੀਪਿਛਲੇ ਸਮੈਸਟਰ ਵਿੱਚ ਉਹਨੇ ਆਪਣੇ ‘ਨਵੇਂ’ ਹੱਥਾਂ ਨਾਲ ਲਿਖ ਕੇ ਪੇਪਰ ਦਿੱਤੇ ਸਨਉਹਦੀ ਲਿਖਾਈ ਵੀ ਉਸੇ ਤਰ੍ਹਾਂ ਦੀ ਹੈ ਜਿਵੇਂ ਉਹਦੇ ‘ਪਹਿਲੇ’ ਹੱਥਾਂ ਨਾਲ ਸੀਉਹ ਹੁਣ ‘ਨਵੇਂ’ ਹੱਥਾਂ ਦੀਆਂ ਉਂਗਲੀਆਂ ਤੇ ਨਹੁੰ ਪਾਲਿਸ਼ ਵੀ ਲਗਾਉਣ ਲੱਗ ਪਈ ਸੀਹੋਰ ਤਾਂ ਹੋਰ ਚਮੜੀ ਦਾ ਰੰਗ ਵੀ ਬਦਲ ਗਿਆ ਸੀ ਤੇ ਬਾਕੀ ਸਰੀਰ ਵਾਂਗ ਹੱਥ ਵੀ ਗੋਰੇ ਹੋ ਗਏ ਸਨ ਜਦ ਕਿ ਅੰਗ-ਦਾਨੀ ਮੁੰਡੇ ਦੀ ਚਮੜੀ ਦਾ ਰੰਗ ਕੁਝ ਕਾਲਾ ਸੀ

ਕੋਚੀਨ ਦੇ ਅੰਮ੍ਰਿਤਾ ਇਨਸਟੀਚਿਊਟ ਆਫ ਹੈਲਥ ਸਾਇੰਸਜ਼ ਵਿਚ ਦੋ ਸਾਲ ਪਹਿਲਾਂ ਉੰਨੀ ਸਾਲਾਂ ਦੀ ਸ਼੍ਰੇਆ ਸਿੱਧਾ-ਨਗਾਉੜ ਦੇ ਦੋਹਵੇਂ ਹੱਥ ਟ੍ਰਾਂਸਪਲਾਂਟ ਕੀਤੇ ਗਏ ਸਨਟ੍ਰਾਂਸਪਲਾਂਟ ਕਰਕੇ ਲਗਾਏ ਗਏ ਦੋਵੇਂ ਹੱਥ ਇਕ ਮੁੰਡੇ ਦੇ ਹਨਸਤੰਬਰ 2016 ਵਿਚ ਸ਼੍ਰੇਆ ਜਦੋਂ ਬੱਸ ਵਿੱਚ ਬੈਠ ਕੇ ਆਪਣੇ ਪੂਨੇ ਤੋਂ ਕਰਨਾਟਕ ਦੇ ਮੰਗਲੌਰ ਨਜ਼ਦੀਕ ਪੈਂਦੇ ਆਪਣੇ ਕਾਲਜਮਨੀਪਾਲ ਇੰਨਸਟੀਚਿਊਟ ਆਫ ਟੈਕਨੌਲੋਜੀ’ ਜਾ ਰਹੀ ਸੀ ਤਾਂ ਰਸਤੇ ਵਿਚ ਘਟਨਾ ਗ੍ਰਸਤ ਹੋ ਕੇ ਬੱਸ ਉਲਟ ਗਈਸ਼੍ਰੇਆ ਦੀਆਂ ਦੋਹਵੇਂ ਬਾਹਵਾਂ ਕੁਚਲੀਆਂ ਗਈਆਂ ਸਨਉਹਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਅਰਕ (ਕੂਹਣੀ) ਤੋਂ ਉੱਪਰ ਦੋਹਵੇਂ ਬਾਹਵਾਂ ਕੱਟਣੀਆਂ ਪਈਆਂਤਕਰੀਬਨ ਇਕ ਸਾਲ ਬਾਅਦ ਜਦ ਕੱਟੀਆਂ ਹੋਈਆਂ ਬਾਂਹਵਾਂ ਦੇ ਜਖ਼ਮ ਠੀਕ ਹੋ ਗਏ ਤਾਂ ਵਿਚਾਰੀ ਦੋਹਵਾਂ ਬਾਹਵਾਂ ਤੋਂ ਟੁੰਡੀ ਹੋ ਚੁੱਕੀ ਸੀਉਹਦੇ ਪਰਿਵਾਰ ਨੂੰ ਪਤਾ ਲੱਗਾ ਕਿ ਕੋਚੀਨ ਦੀ ਮੈਡੀਕਲ ਸੰਸਥਾ ‘ਅੰਮ੍ਰਿਤਾ ਇੰਨਸਟੀਚਿਊਟ ਆਫ ਹੈਲਥ ਸਾਇੰਸਜ਼’ ਵਿਚ, ‘ਹੱਥ-ਪੈਰ ਟ੍ਰਾਂਸਪਲਾਂਟ’ ਕੀਤੇ ਜਾਂਦੇ ਹਨਇਹ ਖ਼ਬਰ ਸੁਣ ਕੇ ਉਹਨਾਂ ਨੇ ਉਸ ਸੰਸਥਾ ਵਿੱਚ ਜਾ ਕੇ ਆਪਣਾ ਨਾਮੰਕਣ (ਰਜਿਸਟ੍ਰੇਸ਼ਨ) ਕਰਵਾ ਦਿੱਤਾ

ਉਸ ਵੇਲੇ ਨਾਮੰਕਣ ਵਾਲਿਆਂ ਦੀ ਉਡੀਕ ਸੂਚੀ ਕਾਫੀ ਲੰਮੀ ਸੀਭਾਰਤ, ਮਲੇਸ਼ੀਆ, ਅਫਗਾਨਿਸਤਾਨ, ਬੰਗਲਾ ਦੇਸ਼ ਆਦਿ ਦੇ 200 ਤੋਂ ਵੱਧ ਲੋਕ ਇਸ ਫਹਿਰਿਸਤ ਵਿਚ ਸਨਇਕ ਅਫਗਾਨੀ ਨੇ ਸ਼੍ਰੇਆ ਦੇ ਪਰਿਵਾਰ ਨੂੰ ਦੱਸਿਆ ਕਿ ਉਹਨੇ ਇਕ ਸਾਲ ਤੋਂ ਆਪਣਾ ਨਾਮ ਰਜਿਸਟਰ ਕਰਵਾਇਆ ਹੋਇਆ ਹੈ ਕਿਸੇ ਦਾਨੀ ਦੇ ‘ਹੱਥ’ ਦੀ ਇੰਤਜ਼ਾਰ ਵਿਚ ਹੈਹੱਥਾਂ ਦਾ ਦਾਨ ਬਹੁਤ ਘੱਟ ਹੁੰਦਾ ਹੈਜਿਊਂਦਾ ਵਿਅਕਤੀ ਤਾਂ ‘ਹੱਥ-ਦਾਨ’ ਕਰ ਨਹੀਂ ਸਕਦਾ, ਤੇ ‘ਬ੍ਰੇਨ ਡੈੱਡ’ ਕੇਸਾਂ ਵਿਚ ਜਾਂ ਦੁਰਘਟਨਾਵਾਂ ਵਿੱਚ ਮਰਨ ਵਾਲਿਆਂ ਦੇ ਰਿਸ਼ਤੇਦਾਰ ਸੋਚਦੇ ਹਨ ਕਿ ਹੱਥਾਂ-ਬਾਹਵਾਂ ਤੋਂ ਬਗ਼ੈਰ, ਸਰੀਰ ਅਧੂਰਾ ਹੋਵੇਗਾ ਤੇ ਸਸਕਾਰ ਵੇਲੇ ਬੁਰਾ ਵੀ ਲੱਗੇਗਾਭਾਵੇਂ ਸੰਸਥਾ ਵੱਲੋਂ ਅੰਗ ਲਾਹੁਣ (ਆਰਗਨ ਹਾਰਵੈਸਟਿੰਗ) ਤੋਂ ਬਾਅਦ ਨਕਲੀ-ਅੰਗ (ਬਾਂਹ) ਲਗਾਉਣ ਦਾ ਵੀ ਪ੍ਰਬੰਧ ਹੈ ਫਿਰ ਵੀ ਅੰਗ-ਦਾਨ (ਬਾਂਹ ਦਾਨ) ਵਾਲੇ ਦਾਨੀ ਬਹੁਤ ਘੱਟ ਹਨ

ਰਜਿਸਟ੍ਰੇਸ਼ਨ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਸ਼੍ਰੇਆ ਦੇ ਮਾਪਿਆਂ ਨੂੰ ਦੱਸਿਆ ਗਿਆ ਕਿ ‘ਹੱਥ-ਦਾਨੀ’ ਮਿਲਣ ਵਿੱਚ ਕਈ ਕਈ ਮਹੀਨੇ ਜਾਂ ਸਾਲ ਵੀ ਲੱਗ ਸਕਦੇ ਹਨਨਾ-ਉਮੀਦੀ ਤੇ ਮਾਯੂਸੀ ਨਾਲ ਉਹ ਆਪਣੇ ਹੋਟਲ ਨੂੰ ਵਾਪਸ ਮੁੜ ਆਏਸ਼੍ਰੇਆ ਆਪਣੇ ਮਾਪਿਆਂ (ਮਾਂ ਸੁੱਮਾ ਤੇ ਪਿਓ, ਟਾਟਾ ਮੋਟਰਜ਼ ਵਿਚ ਸੀਨੀਅਰ ਮੈਨੇਜਰ, ਫਕੀਰਗੌੜਾ ਸਿੱਧਾਨਗਾਉੜ) ਦੀ ਇਕਲੌਤੀ ਔਲਾਦ ਹੈਅਚਾਨਕ ਇਕ ਘੰਟੇ ਬਾਅਦ ਹੀ ਉਹਨਾਂ ਨੂੰ ਅੰਮ੍ਰਿਤਾ ਹਸਪਤਾਲ ਤੋਂ ਫੋਨ-ਕਾਲ ਆਈ ਕਿ ਫਟਾ-ਫਟ ਆ ਕੇ ਸ਼੍ਰੇਆ ਦੇ ਖ਼ੂਨ ਦੇ ਟੈਸਟ ਕਰਵਾਓਉਹਨਾਂ ਨੂੰ ਦੱਸਿਆ ਗਿਆ ਕਿ ਇਕ ਮੁੰਡਾ, ਮੋਟਰ ਸਾਇਕਲ ਐਕਸੀਡੈਂਟ ਹੋਣ ਕਰਕੇ ਬ੍ਰੇਨ ਡੈੱਡ ਹੋ ਗਿਆ ਹੈ ਤੇ ਉਹਦੇ ਮਾਪਿਆਂ ਨੇ ਉਸਦੇ ਸਾਰੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਹੈਇਹ ਮੁੰਡਾ ਸਚਿਨ, ਇਰਨਾਕੁਲੱਮ ਰਾਜਾਗਿਰੀ ਕਾਲਜ ਆਫ ਮੈਨੇਜਮੈਂਟ ਵਿਚ, ਬੀ. ਕਾਮ. ਦਾ ਵਿਦਿਆਰਥੀ ਸੀਸ਼੍ਰੇਆ ਦੇ ਖ਼ੂਨ ਦੇ ਸਾਰੇ ਟੈੱਸਟ, ਮ੍ਰਿਤਕ ਸਚਿਨ ਨਾਲ ਮੈਚ ਕਰ ਗਏ

ਡਾਕਟਰ ਸੁਬਰਾਮਨੀਅਮ ਅਈਅਰ ਦੀ ਅਗਵਾਈ ਵਿਚ 20 ਸਰਜਨਾਂ, 16 ਐਨਾਸਥਿਸਟਾਂ, ਅਨੇਕਾਂ ਨਰਸਾਂ ਤੇ ਸਹਾਇਕਾਂ ਦੀ ਟੀਮ ਨੇ ਲਗਾਤਾਰ 13 ਘੰਟੇ ਦੇ ਅਪ੍ਰੇਸ਼ਨ ਦੌਰਾਨ, ਸਚਿਨ ਦੀਆਂ ਦੋਹਵੇਂ ਬਾਹਵਾਂ, ਅਰਕ ਤੇ ਮੋਢੇ ਦੇ ਦਰਮਿਆਨ ਸ਼੍ਰੇਆ ਨੂੰ ਲਗਾ ਦਿੱਤੀਆਂ ਗਈਆਂਪਹਿਲਾਂ ਹੱਡੀਆਂ, ਫੇਰ ਖ਼ੂਨ ਦੀਆਂ ਨਾੜੀਆਂ, ਮਾਸ ਪੇਸ਼ੀਆਂ (ਪੱਠੇ), ਟੈਂਡਨ, ਨਰਵਜ਼ ਤੇ ਆਖ਼ਰ ਵਿੱਚ ਚਮੜੀ ਨੂੰ ਜੋੜਨਾ ਬਹੁਤ ਜੋਖ਼ਮ ਭਰਿਆ ਤੇ ਗੁੰਝਲਦਾਰ ਕੰਮ ਸੀਡਾਕਟਰ ਅਈਅਰ ਅਨੁਸਾਰ ਹੁਣ ਤੱਕ ਪੂਰੀ ਦੁਨੀਆਂ ਵਿਚ ਇਸ ਤਰ੍ਹਾਂ ਦੇ ਸਿਰਫ ਨੌਂ ਅਪ੍ਰੇਸ਼ਨ ਹੀ ਹੋਏ ਹਨਸ਼੍ਰੇਆ (ਅੰਗ ਲੈਣ ਵਾਲੀ ਰਿਸੀਪੀਐਂਟ) ਦੇ ਸਰੀਰ ਨੇ, ਅੰਗ-ਦਾਨੀ ਦੇ ਹੱਥਾਂ ਦਾ ਗ੍ਰਾਫਟ, ਤਸਲੀਮ (ਐਕਸੈਪਟ) ਕਰ ਲਿਆ ਫਿਰ ਵੀ ਕਾਫੀ ਲੰਮਾ ਸਮਾਂ ਉਸ ਨੂੰ ਦਵਾਈਆਂ ਦੇਣੀਆਂ ਪੈਣੀਆਂ ਹਨ ਤਾਂ ਕਿ ‘ਰਿਜੈਕਸ਼ਨ’ ਨਾ ਹੋ ਜਾਵੇ

ਹੌਲੀ ਹੌਲੀ ਉਂਗਲਾਂ, ਗੁੱਟ ਤੇ ਅਰਕ ਦੇ ਜੋੜਾਂ ਵਿਚ ਹਿਲਜੁਲ ਸ਼ੁਰੂ ਹੋ ਗਈਪਹਿਲਾਂ ਪਹਿਲਾਂ ਤਾਂ ਨਵੀਆਂ ਲਗਾਈਆਂ ਬਾਹਵਾਂ ਦਾ ਕਾਫੀ ਭਾਰ ਵੀ ਮਹਿਸੂਸ ਹੁੰਦਾ ਹੈਟੀਮ ਮੈਂਬਰ, ਪਲਾਸਟਿਕ ਸਰਜਨ ਡਾ. ਮੋਹਿਤ ਸ਼ਰਮਾ ਨੇ ਦੱਸਿਆ ਸੀ ਕਿ ਸ਼੍ਰੇਆ ਦੀ ਜ਼ਿੰਦਾ-ਦਿਲੀ ਤੇ ਹਠ ਕਰਕੇ, ਦੋ ਸਾਲਾਂ ਵਿਚ ਤਕਰੀਬਨ 85% ਨਤੀਜਾ ਸਹੀ ਆ ਗਿਆਫੀਜ਼ਿਓ ਥੈਰਾਪੀ ਚੱਲਦੀ ਰਹੀਮਰੀਜ਼ ਨੂੰ ਡੇਢ ਸਾਲ ਹਸਪਤਾਲ ਦੇ ਨਜ਼ਦੀਕ ਹੀ ਰਹਿਣਾ ਪਿਆ ਤਾਂ ਕਿ ਲੋੜ ਪੈਣ ’ਤੇ ਉਹ ਫੌਰੀ ਡਾਕਟਰਾਂ ਕੋਲ ਜਾ ਸਕੇਸ਼੍ਰੇਆ ਦੀ ਮਾਂ ਸੁੱਮਾ ਵੇਖਦੀ ਰਹੀ ਕਿ 3-4 ਮਹੀਨਿਆਂ ਵਿੱਚ ਉਂਗਲਾਂ, ਕੁੜੀਆਂ ਵਰਗੀਆਂ ਪਤਲੀਆਂ ਹੋ ਗਈਆਂ ਹਨਡਾ. ਅਈਅਰ ਮੁਤਾਬਕ, ਉਂਗਲਾਂ ਵਿਚ ਇਹ ਤਬਦੀਲੀਆਂ ਔਰਤਾਂ ਦੇ (ਫੀਮੇਲ) ਹਾਰਮੋਨਜ਼ ਕਰਕੇ ਹੋ ਸਕਦੀਆਂ ਹਨਸ਼੍ਰੇਆ ਕਹਿੰਦੀ ਹੈ, “ਨਵੇਂ ਹੱਥ ਲੱਗਣ ਤੋਂ ਕੁਝ ਸਮਾਂ ਬਾਅਦ ਤੱਕ ਇਹਨਾਂ ਦਾ ਰੰਗ ਕੁਝ ਕਾਲਾ ਸੀ, ਪਰ ਮੈਨੂੰ ਇਸ ਦਾ ਕੋਈ ਫਿਕਰ ਨਹੀਂ ਸੀ, ਹੁਣ ਤਾਂ ਇਹ ਬਿਲਕੁਲ ਮੇਰੇ ਰੰਗ ਨਾਲ ਮਿਲ ਗਿਆ ਹੈਚਮੜੀ ਦਾ ਰੰਗ ਗੋਰਾ ਹੋ ਜਾਣਾ ਜਾਂ ਉਂਗਲੀਆਂ ਪਤਲੀਆਂ ਹੋ ਜਾਣੀਆਂ, ਪਤਾ ਨਹੀਂ ਇਹ ਕਿੱਦਾਂ ਹੋ ਗਿਆ ਪਰ ਹੁਣ ਮੈਨੂੰ ਇਹ ਹੱਥ ਮੇਰੇ ਆਪਣੇ ਹੀ ਲੱਗਦੇ ਨੇ

ਆਲਮੀ ਪੱਧਰ ’ਤੇ ਹੁਣ ਤੱਕ ਅਜਿਹੇ 200 ਕੇਸ ਹੋਏ ਹਨ ਪਰ ਕਿਸੇ ਵੀ ਕੇਸ ਵਿਚ ਏਦਾਂ ਦਾ ਸਬੂਤ ਨਹੀਂ ਮਿਲਿਆ ਕਿ ਹੱਥਾਂ ਦੀ ਚਮੜੀ ਦਾ ਰੰਗ, ਆਕਾਰ ਤੇ ਸ਼ਕਲ, ਬਾਕੀ ਸਰੀਰ ਵਰਗੀ ਹੋ ਗਈ ਹੋਵੇਡਾਕਟਰਾਂ ਅਨੁਸਾਰ ਸ਼ਾਇਦ ਇਸ ਤਰ੍ਹਾਂ ਦਾ ਇਹ ਪਹਿਲਾ ਹੀ ਕੇਸ ਹੋਵੇਸਾਰੇ ਏਸ਼ੀਆ ਵਿਚ ਇਹ ਇਕੱਲਾ ਹਸਪਤਾਲ ਹੈ ਜਿੱਥੇ ਹੱਥਾਂ ਦਾ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ ਤੇ ਨਤੀਜੇ ਵੀ ਵਧੀਆ ਹੁੰਦੇ ਹਨਭਾਰਤ ਨੂੰ ਇਸ ’ਤੇ ਮਾਣ ਹੋਣਾ ਚਾਹੀਦਾ ਹੈਹੱਥਾਂ ਦਾ ਪਹਿਲਾ ਟ੍ਰਾਂਸਪਲਾਂਟ ਇੱਥੇ 2015 ਵਿਚ ਕੀਤਾ ਗਿਆ ਸੀਸ਼੍ਰੇਆ ਤੋਂ ਬਾਅਦ ਸੰਨ 2019 ਵਿਚ ਦਸਾਂ ਸਾਲਾਂ ਤੋਂ ਅਪਾਹਜ ਬਣੇ, ਨੇਵੀ ਆਰਮਾਮੈਂਟ ਡਿਪੋ ਦੇ ਇਲੈਕਟ੍ਰੀਸ਼ਨ, ਐੱਮ. ਪ੍ਰਸਾਦ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਰੱਖਿਆ ਮੰਤਰਾਲੇ ਕੋਲੋਂ 25 ਲੱਖ ਰੁਪੈ ਖਰਚੇ ਦੀ ਮਨਜ਼ੂਰੀ ਪ੍ਰਾਪਤ ਕਰਨ ਤੋਂ ਬਾਅਦ, ਪ੍ਰਸਾਦ ਨੇ ਇਸੇ ਸੰਸਥਾ ਤੋਂ ਦੋਵੇਂ ਬਾਹਵਾਂ ਟ੍ਰਾਂਸਪਲਾਂਟ ਕਰਵਾਈਆਂ ਸਨ

ਮੈਡੀਕਲ ਸਾਇੰਸ ਤੇ ਮਾਹਿਰ ਡਾਕਟਰਾਂ ਦੀ ਇਹ ਇਕ ਬਹੁਤ ਵੱਡੀ ਉਪਲਬਧੀ ਹੈਭਾਰਤ ਨੂੰ ਵੀ ਇਸ ਤਰ੍ਹਾਂ ਦੀਆਂ ਗਤੀ ਵਿਧੀਆਂ ’ਤੇ ਮਾਣ ਹੈ, ਪਰ ਮੀਡੀਆ ਵਿਚ ਅਜਿਹੀਆਂ ਸੰਸਥਾਵਾਂ ਤੇ ਜ਼ਹੀਨ ਡਾਕਟਰਾਂ ਦਾ ਜ਼ਿਕਰ ਘੱਟ ਹੀ ਹੁੰਦਾ ਹੈਨੇਤਾ ਵੀ ਅਜਿਹੇ ਕੰਮਾਂ ਬਾਰੇ ਕਦੀ ਨਹੀਂ ਬੋਲਦੇ ਕਿਉਂਕਿ ਉਹਨਾਂ ਨੂੰ ਮੰਦਰ-ਮਸਜਿਦ, ਹਿੰਦੂ-ਮੁਸਲਿਮ, ਪਾਕਿਸਾਤਨ ਤੋਂ ਹੀ ਵਿਹਲ ਨਹੀਂ ਮਿਲਦੀਬਲਕਿ ਨੇਤਾ ਤਾਂ ਡਾਕਟਰਾਂ ਦੀਆਂ ਅੰਤਰ-ਰਾਸ਼ਟਰੀ ਕਾਂਨਫ੍ਰੰਸਾਂ ਵਿਚ ਸ਼ਿਰਕਤ ਨੂੰ ਐਸ਼-ਪ੍ਰਸਤੀ ਵਾਲੇ ਟੂਰ ਸਮਝਦੇ ਹਨ

ਜਨ-ਹਿੱਤਾਂ ਵਿੱਚ ਇਸ ਤਰ੍ਹਾਂ ਦੇ ਕੰਮਾਂ ਦੀ ਮੀਡੀਆ ਕਵਰੇਜ ਤੇ ਡਾਕਟਰਾਂ ਦੀ ਹੌਸਲਾ ਅਫ਼ਜ਼ਾਈ ਲਈ ਅਵਾਰਡ, ਮਾਨ ਸਨਮਾਨ ਹੋਣੇ ਚਾਹੀਦੇ ਹਨ

(ਹਵਾਲਾ: ਇੰਡੀਅਨ ਐਕਸਪ੍ਰੈੱਸ ਸਤੰਬਰ 2017 ਤੇ 7 ਮਾਰਚ 2020)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3182)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਮਨਜੀਤ ਸਿੰਘ ਬੱਲ

ਡਾ. ਮਨਜੀਤ ਸਿੰਘ ਬੱਲ

Professor (MM Medical College, Solan (HP) India.
Phone: (91 - 98728 - 43491)
Email: (balmanjit1953@yahoo.co.in)