ManjitBal7ਇਹ ਸਭ ਲੋਕ ਪੁੱਠੇ-ਸਿੱਧੇ ਬਿਆਨ ਦੇ ਕੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਉਂਦੇ ਹਨ ...
(30 ਮਾਰਚ 2020)

 

ਕਰੋਨਾ ਵਾਇਰਸ ਜਿਸਨੇ ਸਾਰੀ ਦੁਨੀਆ ਵਿੱਚ ਤਰਥੱਲੀ ਮਚਾਈ ਹੋਈ ਹੈ, ਦੇ ਬਾਰੇ ਤਾਂ 1960 ਤੋਂ ਹੀ ਪਤਾ ਹੈ‘ਕਰੋਨਾਇਕ ਗਰੁੱਪ ਦਾ ਨਾਂ ਹੈ ਜਿਹਦੇ ਅਧੀਨ ਕਈ ਕਿਸਮਾਂ ਹਨਆਮ ਤੌਰ ਉੱਤੇ ਇਹ ਜਾਨਵਰ ਵਿੱਚ ਹੀ ਹੁੰਦਾ ਹੈ. ਜਿਵੇਂ ਚਮਗਿੱਦੜ, ਬਿੱਲੀਆਂ, ਕੁੱਤਿਆਂ, ਸੱਪ, ਊਠ, ਖੋਤਿਆਂ, ਘੋੜਿਆਂ, ਕੋਹੜ ਕਿਰਲੀਆਂ ਅਤੇ ਹੋਰ ਦੁੱਧ ਦੇਣ ਵਾਲੇ ਜਾਨਵਰ। ਇਹ ਇੱਕ ਬਹੁਤ ਹੀ ਛੋਟਾ ਵਿਸ਼ਾਣੂੰ ਹੈ ਜੋ ਸਿਰਫ 120 ਨੈਨੋਮੀਟਰ ਸਾਇਜ਼ ਦਾ ਹੁੰਦਾ ਹੈ (ਇਕ ਮਿਲੀਮੀਟਰ = ਦਸ ਲੱਖ ਨੈਨੋ ਮੀਟਰ)। ਸੋ ਇਹ ਵਾਇਰਸ ਆਮ ਖ਼ੁਰਦਬੀਨ ਨਾਲ ਨਹੀਂ, ਸਿਰਫ ਇਲੈਕਟਰੋਨ ਮਾਈਕਰੋਸਕੋਪ ਨਾਲ ਹੀ ਵੇਖਿਆ ਜਾ ਸਕਦਾਇਹਦਾ ਨਾਂ ‘ਕਰੋਨਾਇਸ ਕਰਕੇ ਪਿਆ ਹੈ ਕਿਉਂਕਿ ਇਹਦੇ ਬਾਹਰਲੇ ਤਲ ਉੱਤੇ ਕਰਾਊਨ ਜਾਂ ਤਾਜ ਵਾਂਗ ਤੱਕਲੇ ਜਿਹੇ ਨਿਕਲੇ ਹੁੰਦੇ ਹਨ

ਭਾਜੜ ਪਾਉਣ ਵਾਲੇ ਨੋਵੈਲ ਕਰੋਨਾ-19 ਦੀ ਗੱਲ ਕਰੀਏ ਤਾਂ ਅਸੀਂ ਜਾਣਦੇ ਹੀ ਹਾਂ ਕਿ ਚੀਨ ਵਾਲੇ ਕੋਈ ਡੱਡੀ-ਮੱਛੀ, ਕੁੱਤਾ-ਬਿੱਲੀ, ਕੀੜੇ-ਮਕੌੜੇ ਨਹੀਂ ਛੱਡਦੇ, ਤੇ ਹਰ ਤਰਾਂ ਦੇ ਸਮੁੰਦਰੀ ਜਾਨਵਰ ਵੀ ਛਕ ਜਾਂਦੇ ਹਨਵਟਸਐਪ ਉੱਤੇ ਵਾਇਰਲ ਹੋਈ ਵੁਹਾਨ ਸ਼ਹਿਰ ਦੀ ਮੀਟ ਵਾਲੀ ਮਾਰਕੀਟ ਵੀ ਤੁਸੀਂ ਵੇਖੀ ਹੋਣੀ ਹੈ, ਜਿਹਦੇ ਵਿੱਚ ਜਿਊਂਦੇ ਸੱਪ ਨੂੰ ਫਰਾਈ ਕੀਤਾ ਜਾ ਰਿਹਾ ਸੀ ਤੇ ਮੰਡੀ ਵਿੱਚ ਹਰ ਛੋਟੇ ਵੱਡੇ ਜਾਨਵਰ ਦਾ ਮਾਸ ਵਿਕ ਰਿਹਾ ਸੀਦਸੰਬਰ 2019 ਵਿੱਚ ਚੀਨ ਦੇ ਇਸੇ ਸ਼ਹਿਰ ਵਿੱਚ ਕਰੋਨਾ ਵਾਇਰਸ ਨੇ ਜਾਨਵਰ ਵਿੱਚੋਂ ਨਿਕਲ ਕੇ ਮਨੁੱਖ ਦੇ ਸਰੀਰ ਵਿੱਚ ਆਪਣੀ ਪਹੁੰਚ ਬਣਾ ਲਈ ਤੇ ਸਾਹ ਪ੍ਰਣਾਲੀ ਦਾ ਗੰਭੀਰ ਰੋਗ ਪੈਦਾ ਕਰ ਦਿੱਤਾਸਭ ਤੋਂ ਪਹਿਲ 30 ਦਸੰਬਰ 2019 ਨੂੰ ਇਸੇ ਵੁਹਾਨ ਸ਼ਹਿਰ ਦੇ 34 ਸਾਲਾ ਅੱਖਾਂ ਦੇ ਡਾਕਟਰ, ਡਾ. ਲੀ ਵੈਨਲਿਅਗ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਡਾਕਟਰ ਦੋਸਤ ਨਾਲ ਇੱਕ ਪੋਸਟ ਸ਼ੇਅਰ ਕੀਤੀ ਕਿ “ਮੀਟ ਮਾਰਕੀਟ ਵਿੱਚੋਂ ਸੀ-ਫੂਡ ਖਾਣ ਵਾਲੇ ਸੱਤ ਮਰੀਜ਼, ਹਸਪਤਾਲ ਵਿੱਚ ਦਾਖ਼ਲ ਕੀਤੇ ਗਏ ਨੇ ਜਿਨ੍ਹਾਂ ਵਿੱਚ ਸਾਰਸ ਰੋਗ ਵਰਗੇ ਲੱਛਣ (ਸਾਹ ਲੈਣ ਵਿੱਚ ਤਕਲੀਫ ਤੇ ਨਿਮੋਨੀਆ) ਪਾਏ ਗਏ ਹਨ। ਇਹ ਇੱਕ ਗੰਭੀਰ ਰੋਗ ਦਾ ਸੰਕੇਤ ਹੈ।”

ਇਸ ਡਾਕਟਰ ਨੇ ਤਾਂ ਐਸੇ ਗੰਭੀਰ ਰੋਗ ਅਤੇ ਇਸਦੇ ਸੰਭਾਵਤ ਖ਼ਤਰੇ ਬਾਰੇ ਸਭ ਤੋਂ ਪਹਿਲ ਖ਼ੁਲਾਸਾ ਕੀਤਾ ਸੀ, ਉਸ ਨੂੰ ਸ਼ਾਬਾਸ਼ ਦੇਣੀ ਚਾਹੀਦੀ ਸੀ ਪਰ ਇਸਦੇ ਉਲਟ ਉਹਦੇ ਉੱਤੇ ਇਲਜ਼ਾਮ ਲਗਾ ਦਿੱਤਾ ਗਿਆ ਕਿ ਉਸਨੇ ਅਫਵਾਹ ਫੈਲਾਈ ਹੈ, ਜਿਸ ਨਾਲ ਸੰਸਾਰ ਵਿੱਚ ਦੇਸ਼ (ਚੀਨ) ਦੀ ਬਦਨਾਮੀ ਹੁੰਦੀ ਹੈਡਾ. ਲੀ ਵੈਨਲਿਅਗ ਨੇ ਇਹ ਚਿਤਾਵਣੀ ਟੈਸਟ ਰਾਹੀਂ ਕਨਫਰਮ ਕਰ ਕੇ ਦਿੱਤੀ ਸੀ ਕਿ ਇਹ ਕੋਰੋਨਾ ਵਾਇਰਸ ਪਰਿਵਾਰ ਨਾਲ ਸਬੰਧਤ ਇਨਫੈਟਸ਼ਨ ਹੈਇਸ ਤੋਂ ਪਹਿਲਾਂ ਸੰਨ 2003 ਵਿੱਚ ਵੀ ਦੱਖਣੀ ਚੀਨ ਵਿੱਚ ਸਾਹ ਪ੍ਰਣਾਲੀ ਦੇ ਰੋਗ ਸਾਰਸ ਨੇ ਬੜਾ ਭਿਆਨਕ ਰੂਪ ਧਾਰਨ ਕੀਤਾ ਸੀ, ਜਿਸਦੇ ਨਾਲ 8000 ਲੋਕ ਬਿਮਾਰ ਹੋਏ ਸਨ ਤੇ 17 ਦੇਸ਼ ਵਿੱਚ 774 ਮੌਤ ਹੋ ਗਈਆਂ ਸਨਡਾ. ਵੈਨਲਿਆਂਗ ਨੇ ਤਾਂ ਸੋਸ਼ਲ ਮੀਡੀਆ ਉੱਤੇ ਆਪਣੇ ਦੋਸਤ ਤੇ ਰਿਸ਼ਤੇਦਾਰ ਦਾ ਖਿਆਲ ਰੱਖਣ ਲਈ ਕਿਹਾ ਸੀ, ਪਰ ਇਹ ਸੁਨੇਹਾ ਜੰਗਲ ਦੀ ਅੱਗ ਵਾਂਗ ਫੈਲ ਗਿਆਇਸ ਡਾਕਟਰ ਦਾ ਨਾਂ ਬਹੁਤ ਲੋਕਾਂ ਵਿੱਚ ਫੈਲ ਗਿਆਸੀ.ਐੱਨ.ਐਨ. ਚੈਨਲ ਨੇ ਦੱਸਿਆ ਕਿ ਵੈਨਲਿਆਂਗ ਕਹਿ ਰਿਹਾ ਹੈ, “ਇਸ ਰੋਗ ਬਾਰੇ ਚਿਤਾਵਣੀ ਸਬੰਧੀ ਮੇਰਾ ਨਾਮ ਬਹੁਤ ਘੁੰਮ ਰਿਹਾ ਹੈ ਜੋ ਮੇਰੇ ਕੰਟਰੋਲ ਤੋਂ ਬਾਹਰ ਹੋ ਗਿਆ ਹੈ, ਲਗਦਾ ਹੈ ਕਿ ਇਸ ਸਬੰਧੀ ਮੈਂਨੂੰ ਕੋਈ ਸਜ਼ਾ ਦਿੱਤੀ ਜਾਵੇਗੀ।” ਤੇ ਇਹ ਹੀ ਹੋਇਆਤਿੰਨ ਜਨਵਰੀ 2020 ਨੂੰ ਪ੍ਰਸ਼ਾਸਨ ਦੁਆਰਾ ਡਾ. ਵੈਨਲਿਆਂਗ ਤੇ ਉਹਦੇ ਡਾਕਟਰ ਦੋਸਤ ਨੂੰ “ਅਫਵਾਹ” ਫੈਲਾਉਣ ਦੇ ਜੁਰਮ ਵਿੱਚ ਦੋਸ਼ੀ ਬਣਾਇਆ ਗਿਆ ਤੇ ਹਲਫਨਾਮਾ ਲੈ ਕੇ ਮੁਆਫੀ ਮੰਗਵਾਈ ਗਈ, “ਮੈਂ ਦੋਸ਼ੀ ਹਾਂ, ਐਸਾ “ਜੁਰਮ” ਮੈਂ ਦੁਬਾਰਾ ਨਹੀਂ ਕਰਗਾ ਤੇ ਫੇਰ ਕਦੀ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਵਾਂਗਾ।” ਜੁਰਮ ਇਹ ਸੀ ਕਿ ਉਸਨੇ ਦੁਨੀਆ ਨੂੰ ਚਿਤਾਵਣੀ ਦਿੱਤੀ ਸੀ ਕਿ ਕੋਰੋਨਾ ਵਾਇਰਸ ਪਰਿਵਾਰ ਨਾਲ ਸਾਹ ਪ੍ਰਣਾਲੀ ਦਾ ਗੰਭੀਰ ਰੋਗ ਹੋ ਰਿਹਾ ਹੈਡਾ. ਵੈਨਲਿਆਂਗ ਦੀ ਮੁਸੀਬਤ ਇੱਥੇ ਹੀ ਖਤਮ ਨਹੀਂ ਹੋਈਉਹ ਆਪਣੀ ਡਿਊਟੀ ਉੱਤੇ ਪਰਤ ਆਇਆ ਤੇ ਇਸੇ ਵਾਇਰਸ ਦੇ ਇੱਕ ਮਰੀਜ਼ ਦਾ ਇਲਾਜ ਕਰਦਿਆਂ ਉਹਨੂੰ ਖੁਦ ਨੂੰ ਕੋਰੋਨਾ ਇਨਫੈਕਸ਼ਨ ਹੋਣ ਕਰਕੇ, ਖੰਘ, ਨਜ਼ਲਾ, ਤੇ ਸਾਹ ਦੀ ਤਕਲੀਫ ਸ਼ੁਰੂ ਹੋ ਗਈਬਾਰਾਂ ਜਨਵਰੀ ਨੂੰ ਉਹਨੂੰ ਆਈ.ਸੀ.ਯੂ. ਵਿੱਚ ਸ਼ਿਫਟ ਕਰ ਦਿੱਤਾ ਗਿਆ। ਇੱਕ ਫਰਵਰੀ ਨੂੰ ਉਹਦਾ ਕੋਰੋਨਾ ਦਾ ਟੈਸਟ ਪੋਜ਼ਿਟਿਵ ਆਇਆ ਤੇ ਪੰਜ ਦਿਨ ਬਾਅਦ ਇਸ ਡਾਕਟਰ (ਡਾ. ਲੀ ਵੈਨਲਿਆਂਗ) ਦੀ ਮੌਤ ਹੋ ਗਈ

ਚੀਨ ਇਸ ਗੰਭੀਰ ਰੋਗ ਬਾਰੇ ਖ਼ਬਰ ਤੇ ਜਾਣਕਾਰੀ ਨੂੰ ਲੁਕਾਉਂਦਾ ਰਿਹਾਪਰ ਇਹ ਛੁਪ ਨਾ ਸਕਿਆ ਤੇ ਇਸ ਇਨਫੈਕਸ਼ਨ ਨੂੰ ਫੈਲਣ ਦਾ ਮੌਕਾ ਮਿਲ ਗਿਆਵੁਹਾਨ ਦੇ ਹਵਾਈ ਅੱਡੇ ਤੋਂ ਸਾਰੀ ਦੁਨੀਆ ਦੇ ਦੇਸ਼ਾਂ ਨੂੰ ਉਡਾਨਾਂ ਜਾਂਦੀਆਂ ਹਨ। ਸੋ ਇਹ ਰੋਗ ਫੈਲਦਾ ਗਿਆ ਤੇ ਫੈਲਦਾ ਗਿਆ। ਤੇ ਅੱਜ ਸਥਿਤੀ ਇਹ ਹੈ ਕਿ ਹੁਣ ਇਹ ਵਾਇਰਸ ਦੁਨੀਆ ਦੇ 184 ਦੇਸ਼ ਵਿੱਚ ਦਨ ਦਨਾ ਰਿਹਾ ਹੈ ਇੱਕ ਪ੍ਰੈੱਸ ਕਨਫਰੰਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਦ ਵਾਰ ਵਾਰ ਕੋਰੋਨਾ ਨੂੰ ਚਾਈਨੀਜ਼ ਵਾਇਰਸ ਕਹਿੰਦੇ ਹਨ ਇੱਕ ਪੱਤਰਕਾਰ ਉਸ ਨੂੰ ਪੁੱਛਦੀ ਹੈ ਕਿ ਤੁਸੀਂ ਚੀਨੀ ਵਾਇਰਸ ਕਿਓਂ ਕਹਿੰਦੇ ਹੋ, ਤਾਂ ਉਹ ਜਵਾਬ ਦਿੰਦਾ ਹੈ, "ਸਭ ਨੂੰ ਪਤਾ ਹੈ ਕਿ ਇਹ ਰੋਗ ਚੀਨ ਤੋਂ ਆਇਆ ਹੈ; ਮੈਂ ਕੋਈ ਨਸਲੀ ਟਿੱਪਣੀ ਨਹੀਂ ਕਰ ਰਿਹਾ, ਕੋਰੋਨਾ ਚੀਨ ਤੋਂ ਹੀ ਆਇਆ ਹੈ, ਡਾ. ਵੈਨਲਿਆਂਗ ਦੀ ਗੱਲ ਉੱਤੇ ਗ਼ੌਰ ਕਰਨਾ ਚਾਹੀਦਾ ਸੀ, ਸਮੇਂ ਸਿਰ ਪ੍ਰਬੰਧ ਕਰਕੇ ਇਸ ਨੂੰ ਰੋਕਿਆ ਜਾ ਸਕਦਾ ਸੀ।” ਦੂਸਰੇ ਪਾਸੇ ਚੀਨ ਦੇ ਖ਼ਾਸ ਦੋਸਤ ਪਾਕਿਸਤਾਨ ਨੇ ਚੀਨ ਦਾ ਬਚਾਅ ਕਰਨ ਲਈ ਆਪਣੇ ਸੁਭਾਅ ਮੁਤਾਬਕ ਝੂਠ ਬੋਲ ਬੋਲ ਕੇ ਕਿਹਾ ਹੈ, “ਇਹ ਸਾਰਾ ਕੁਝ ਅਮਰੀਕਾ ਦਾ ਹੀ ਕਰਿਆ ਕਰਾਇਆ। ਉਹਨੇ ਇਹ ਸਭ ਚੀਨ ਨੂੰ ਸੁਪਰ ਪਾਵਰ ਬਨਣ ਤੋਂ ਰੋਕਣ ਲਈ ਕੀਤਾ ਹੈ। ਉਹਨੇ ਆਪਣੇ ਨਾਲ ਬਰਤਾਨੀਆ ਤੇ ਇਸਰਾਈਲ ਨੂੰ ਰਲਾ ਕੇ ਚੀਨ ਖਿਲਾਫ ਮੁਹਿੰਮ ਚਲਾਈ ਹੈ। ਅਮਰੀਕਾ ਨੇ ਮਿਲਟਰੀ ਮਸ਼ਕ ਦੌਰਾਨ ਵੁਹਾਨ ਸ਼ਹਿਰ ਵਿੱਚ ਇਹ ਵਾਇਰਸ ਛੱਡਿਆ ਸੀ

ਹੁਣ ਸਭ ਮੁਲਕਾਂ ਨੇ ਚੀਨ ਦਾ ਮਾਲ ਖਰੀਦਣਾ ਬੰਦ ਕਰ ਦਿੱਤਾ ਹੈ ਤੇ ਉਸਦੀ ਮਾਰਕੀਟ ਡਾਊਨ ਕਰ ਹੋ ਗਈ ਹੈਇਸਦਾ ਅਸਰ ਸਿਰਫ ਚੀਨ ਉੱਤੇ ਹੀ ਨਹੀਂ ਪਿਆ ਬਲਕਿ ਪਾਕਿਸਤਾਨ ਵਿੱਚ ਚੀਨ ਦਵਾਰਾ ਉਸਾਰੀ ਜਾ ਰਹੇ ‘ਚੀਨ-ਪਾਕਿਸਤਾਨ ਆਰਥਿਕ ਲਾਂਘੇਉੱਤੇ ਬਹੁਤ ਅਸਰ ਪਿਆ ਹੈ ਤੇ ਉੱਥੇ ਕੰਮ ਕਰਨ ਵਾਲੇ ਮਜ਼ਦੂਰ ਵਾਪਸ ਚੀਨ ਭੱਜ ਗਏ ਹਨਚੀਨ ਕੋਲ ਹਰ ਇੱਕ ਸਮੱਸਿਆ ਦਾ ਤੋੜ ਹੈ। ਉਸ ਨੇ ਇਸ ਵਾਇਰਸ ਦਾ ਵੀ ਹੱਲ ਲੱਭ ਲੈਣਾ ਹੈਚੀਨ ਨੇ ਖ਼ਬਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਮਸਲਾ ਪਹੁੰਚ ਤੋਂ ਬਾਹਰ ਹੋ ਚੁੱਕਾ ਸੀ

ਸੋ ਚੀਨ ਦੇ ਪ੍ਰਸ਼ਾਸਕ ਦੀ ਗ਼ਲਤੀ ਕਾਰਣ, ਇਹ ਰੋਗ ਉਸੇ ਜਗ੍ਹਾ ਤੇ ਸੀਮਤ ਨਹੀਂ ਕੀਤਾ ਜਾ ਸਕਿਆ ਤੇ ਵੁਹਾਨ ਸ਼ਹਿਰ ਤੋਂ ਦੁਨੀਆ ਦੇ ਭਿੰਨ ਭਿੰਨ ਦੇਸ਼ ਵਿੱਚ ਜਾਂਦੀਆਂ ਫਲਾਈਟਾਂ ਰਾਹੀਂ ਹਵਾਈ ਯਾਤਰੀਆਂ ਦੁਆਰਾ ਸਾਰੀ ਦੁਨੀਆ ਵਿੱਚ ਫੈਲ ਗਿਆ ਹੈਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂ ਐੱਚ) ਨੇ ਇਸ ਨੂੰ ਆਲਮੀ ਮਹਾਮਾਰੀ ਐਲਾਨ ਦਿੱਤਾ ਹੈ ਤੇ ਸੰਸਾਰ ਵਿੱਚ ਹੈਲਥ ਐਮਰਜੈਂਸੀ ਲੱਗ ਗਈ ਹੈਇਹ ਰੋਗ ਆਲਮੀ ਪੱਧਰ ਉੱਤੇ ਫੈਲ ਰਿਹਾ ਹੈਅਜੇ ਤੱਕ ਇਹਦੇ ਤੋਂ ਬਚਾਅ ਵਾਸਤੇ ਕੋਈ (ਵੈਕਸੀਨ) ਟੀਕਾ-ਕਰਣ ਨਹੀਂ ਬਣਿਆ। ਖੋਜ ਪੂਰੇ ਜ਼ੋਰ ਉੱਤੇ ਹੈ। ਕਿਹਾ ਜਾ ਰਿਹਾ ਹੈ ਕਿ ਜਲਦ ਹੀ ਵੈਕਸੀਨ ਵੀ ਤਿਆਰ ਹੋ ਜਾਵੇਗੀ

ਦੂਸਰੇ ਪਾਸੇ ਭਾਰਤ ਦੇ ਕੁਝ ਰਾਜ ਨੇਤਾ ਤੇ ਧਾਰਮਿਕ ਆਗੂ ਜਨਤਾ ਨੂੰ ਭੰਬਲਭੂਸੇ ਵਿੱਚ ਪਾ ਕੇ ‘ਕੋਵਿੱਡ-19’ ਦੇ ਕੇਸ ਨੂੰ ਠੀਕ ਦਿਸ਼ਾ ਵਾਲੇ ਇਲਾਜ ਤੋਂ ਭਟਕਾ ਰਹੇ ਹਨਭਾਵੇਂ ਵਿਸ਼ਵ ਸਿਹਤ ਸੰਸਥਾ ਮੁਤਾਬਿਕ ਅਜੇ ਤੱਕ ਕੋਈ ਐਸੀ ਦਵਾ ਨਹੀਂ ਮਿਲੀ ਜੋ ਇਸ ਵਾਇਰਸ ਨੂੰ ਠੀਕ ਕਰਨ ਵਾਸਤੇ ਵਿਸ਼ੇਸ਼ ਹੋਵੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੋਵਿੱਡ-19 ਬਾਰੇ ਆਪਣੇ ਟੀ.ਵੀ. ਸੰਬੋਧਨ ਵਿੱਚ ਕਿਹਾ ਹੈ ਕਿ “ਅਜੇ ਤੱਕ ਸਾਨੂੰ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦਾ ਕੋਈ ਹੱਲ ਨਹੀਂ ਲੱਭਾ, ਤੇ ਨਾ ਹੀ ਕੋਈ ਵੈਕਸੀਨ ਆਈ ਹੈ। ਇਸ ਲਈ ਇਸ ਬਾਰੇ ਫਿਕਰਮੰਦ ਹੋਣਾ ਕੁਦਰਤੀ ਹੈ।” ਫਿਰ ਵੀ ਸਸਤੀ ਸ਼ੋਹਰਤ ਦੇ ਭੁੱਖੇ ਕੁਝ ਭਾਰਤੀ ਧਾਰਮਿਕ ਵਿਅਕਤੀ ਤੇ ਰਾਜਨੇਤਾ ਕੋਰੋਨਾ ਦਾ “ਇਲਾਜ” ਦੱਸ ਕੇ ਜਨਤਾ ਨੂੰ ਪੁੱਠੇ ਰਾਹ ਪਾ ਰਹੇ ਹਨ। ਜਿਵੇਂ ਆਲ ਇੰਡੀਆ ਹਿੰਦੂ ਮਹਾ ਸਭਾ ਦੇ ਸਵਾਮੀ ਚੱਕਰ ਪਾਣੀ ਨੇ ਕੋਰੋਨਾ ਦੇ ਇਲਾਜ ਵਾਸਤੇ ਲੋਕਾਂ ਨੂੰ ਗਊ ਦੇ ਪਿਸ਼ਾਬ ਦੀ ਪਾਰਟੀ ਕਰਕੇ, ਗਊ ਪਿਸ਼ਾਬ ਪੀ ਕੇ ਇਸ ਰੋਗ ਨੂੰ ਠੀਕ ਕਰਨ ਬਾਰੇ ਕਿਹਾ ਹੈਇਸੇ ਤਰ੍ਹਾਂ ਆਸਾਮ ਤੋਂ ਭਾਰਤੀ ਜਨਤਾ ਪਾਰਟੀ ਦੀ ਐੱਮ.ਐੱਲ.ਏ. ਸੁਮਨ ਹਰੀਅੱਪਾ ਨੇ ਗਊ ਦੇ ਪਿਸ਼ਾਬ ਤੇ ਫੋਸ ਨਾਲ ਇਹ ਇਨਫੈਕਸ਼ਨ ਠੀਕ ਕਰਨ ਵਾਸਤੇ ਕੈਮਰੇ ਦੇ ਸਾਹਮਣੇ ਕਿਹਾ ਹੈ

ਇਸ ਤੋਂ ਪਹਿਲ ਭੁਪਾਲ ਤੋਂ ਐੱਮ.ਪੀ. ਪ੍ਰੱਗਯਾ ਠਾਕਰ ਵੀ ਗਊ ਦੇ ਮੂਤਰ ਨਾਲ ਕੈਂਸਰ ਠੀਕ ਹੋਣ ਬਾਰੇ ਕਹਿ ਚੁੱਕੀ ਹੈਕੇਂਦਰ ਵਿੱਚ ਸਮਾਜਿਕ ਨਿਆਂ ਤੇ ਇੰਮਪਾਵਰਮੈਂਟ ਦੇ ਮਹਿਕਮੇ ਦੇ ਰਾਜ ਮੰਤਰੀ, ਮਹਾਰਾਸ਼ਟਰ ਤੋਂ ਰਾਮਦਾਸ ਅਠਾਵਲੇ ਉੱਤੇ ਕੈਮਰੇ ਦੇ ਸਾਹਮਣੇ, “ਕੋਰੋਨਾ ਗੋ, ਕੋਰੋਨਾ ਗੋ ਦੇ ਨਾਅਰਿਆਂ ਨਾਲ ਹੀ ਇਸ ਆਲਮੀ ਪੱਧਰ ਦੀ ਮਹਾਮਾਰੀ ਨੂੰ ਭਜਾਉਣ ਬਾਰੇ ਬੋਲ ਕੇ ਲੋਕ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆ ਨਾਥ ਜੋਗੀ ਕਹਿੰਦੇ ਹਨ ਕਿ ‘ਨੋ ਮੈਂਟਲ ਟੈਂਸ਼ਨ ਨੋ ਕੋਰੋਨਾ’ਇਸੇ ਤਰ੍ਹਾਂ ਬਿਹਾਰ ਤੋਂ ਐੱਮ.ਪੀ. ਅਸ਼ਵਨੀ ਕੁਮਾਰ ਚੌਬੇ, ਜੋ ਕੇਂਦਰ ਵਿੱਚ ਸਿਹਤ ਮੰਤਰਾਲੇ ਵਿੱਚ ਰਾਜ ਮੰਤਰੀ ਹਨ, ਕਹਿੰਦੇ ਹਨ ਕਿ ਪੰਦਰਾਂ ਮਿੰਟ ਧੁੱਪ ਸੇਕਣ ਨਾਲ ਹੀ ਕਰੋਨਾ ਖ਼ਤਮ ਹੋ ਜਾਂਦਾ ਹੈ

ਇਹ ਸਭ ਲੋਕ ਪੁੱਠੇ-ਸਿੱਧੇ ਬਿਆਨ ਦੇ ਕੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਉਂਦੇ ਹਨ ਤੇ ਕੋਵਿੱਡ-19 ਰੋਗ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ ਵਿੱਚ ਰੁਕਾਵਟ ਪਾ ਕੇ ਇਸ ਨੂੰ ਹੋਰ ਫੈਲਾਉਣ ਲਈ ਜ਼ਿੰਮੇਵਾਰ ਬਣਦੇ ਹਨਲੀਡਰ ਹੋਣ ਕਰਕੇ ਇਹਨਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਤਾਂ ਕਿ ਜਨਤਾ ਵਿਗਿਆਨਕ ਸੋਚ ਨੂੰ ਹੀ ਅਪਣਾਵੇਜਿਵੇਂ ਐੱਚ.ਆਈ.ਵੀ. ਵਾਇਰਸ ਵਾਲੀ ਬੀਮਾਰੀ ਦਾ ਨਾਂ ਏਡਜ਼ ਹੈ, ਜੋ 1981 ਵਿੱਚ ਆਈ ਸੀ, ਇਸੇ ਤਰ੍ਹਾਂ 2019 ਵਿੱਚ ਆਏ ਨੋਵਲ-ਕੋਰੋਨਾ ਵਾਇਰਸ-19 ਦਵਾਰਾ ਪੈਦਾ ਕੀਤੇ ਹੋਏ ਰੋਗ ਦਾ ਨਾਮ ‘ਕੋਵਿਡ-19’ ਰੱਖਿਆ ਗਿਆ ਹੈ। ਪੂਰਾ ਨਾਮ ਹੈ ‘ਕੋਰੋਨਾ ਵਾਇਰਸ ਡਿਸੀਜ਼-19’ ਜੋ ਛੂਹਣ ਨਾਲ, ਖੰਘਣ, ਨਿੱਛਣ ਤੇ ਸਰੀਰ ਦੇ ਤਰਲ ਪਦਾਰਥ ਨਾਲ ਫੈਲਦੀ ਹੈਅੰਕੜੇ ਰੋਜ਼ ਵਧ ਰਹੇ ਹਨ ਤੇ ਸਥਿਤੀ ਵਿਸਫੋਟਕ ਹੁੰਦੀ ਜਾ ਰਹੀ ਹੈਜੇ ਤੁਹਾਡੀ ਇਮਿਊਨਿਟੀ ਯਾਨੀ ਕਿ ਰੋਗ ਨਾਲ ਲੜਨ ਦੀ ਤਾਕਤ ਚੰਗੀ ਹੈ ਤਾਂ ਤੁਸੀਂ ਬਚੇ ਰਹਿ ਸਕਦੇ ਹੋਵਾਰ ਵਾਰ ਸਾਬਣ ਜਾਂ ਸੈਨੇਟਾਇਜ਼ਰ ਨਾਲ ਹੱਥ ਧੋਵੋ। ਅੱਖ, ਨੱਕ, ਮੂੰਹ ਆਦਿ ਵਿੱਚ ਹੱਥ/ਉਂਗਲ ਨਾ ਪਾਵੋ। ਸਫਾਈ ਰੱਖੋ, ਪੋਸ਼ਟਿਕ ਤੇ ਸੰਤੁਲਿਤ ਭੋਜਨ ਛਕੋ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2027

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਡਾ. ਮਨਜੀਤ ਸਿੰਘ ਬੱਲ

ਡਾ. ਮਨਜੀਤ ਸਿੰਘ ਬੱਲ

Professor (MM Medical College, Solan (HP) India.
Phone: (91 - 98728 - 43491)
Email: (balmanjit1953@yahoo.co.in)