KaramjitSinghDr7ਚੁਗਾਵਾਂ ਕਿੰਨਾ ਸੰਵੇਦਨਸ਼ੀਲ ਹੈ, ਇਸਦੀ ਇੱਕ ਝਲਕ ‘ਸਭ ਤੇ ਖ਼ਤਰਨਾਕ ਹੁੰਦੀ ਹੈ ...InderjitChugavan7
(25 ਨਵੰਬਰ 2021)

 

ਇੰਦਰਜੀਤ ਚੁਗਾਵਾਂ ਆਪਣੀ ਵਾਰਤਕ ਕਰਕੇ ਪੰਜਾਬੀ ਹਲਕਿਆਂ ਵਿੱਚ ਜਾਣਿਆ ਜਾਣ ਲੱਗਾ ਹੈਉਸਦੀ ਪੁਸਤਕ ਪੜ੍ਹਨ ਤੋਂ ਬਾਅਦ ਕਈ ਮੌਲਿਕਤਾਵਾਂ ਸਾਹਮਣੇ ਆਉਂਦੀਆਂ ਹਨਪ੍ਰਮੁੱਖ ਤੌਰ ’ਤੇ ਪੱਤਰਕਾਰ ਹੋਣ ਕਾਰਨ ਉਸਦੀ ਵਾਰਤਕ ਵਿੱਚ ਇਸਦਾ ਪ੍ਰਭਾਵ ਵੇਖਿਆ ਜਾ ਸਕਦਾ ਹੈਪ੍ਰਗਤੀਵਾਦੀ ਅਤੇ ਮਾਨਵਵਾਦੀ ਦ੍ਰਿਸ਼ਟੀ ਨੇ ਉਸ ਨੂੰ ਆਮ ਲੁਕਾਈ ਨਾਲ ਜੋੜੀ ਰੱਖਿਆ ਹੈਉਸਦੀ ਵਾਰਤਕ ਦੀ ਇੱਕ ਹੋਰ ਵਿਸ਼ੇਸ਼ਤਾ ਸਵੈਜੀਵੀਆਤਮਕਤਾ ਦੀ ਪੁੱਠ ਹੈਕਿਹਾ ਇਹ ਜਾਂਦਾ ਹੈ ਕਿ ਵਿਚਾਰਧਾਰਾ ਨਾਲ ਜੁੜਿਆ ਵਿਅਕਤੀ ਖੁਸ਼ਕ ਤੇ ਬੇਹੱਦ ਆਲੋਚਨਾਤਕ ਹੋ ਜਾਂਦਾ ਹੈ ਪ੍ਰੰਤੂ ਇੰਦਰਜੀਤ ਚੁਗਾਵਾਂ ਉੱਪਰ ਇਹ ਇਲਜ਼ਾਮ ਨਹੀਂ ਲਗਾਇਆ ਜਾ ਸਕਦਾਸਗੋਂ ਉਹ ਰਿਸ਼ਤਿਆਂ ਪ੍ਰਤੀ, ਮਾਨਵ ਉੱਪਰ ਹੋ ਰਹੇ ਜ਼ੁਲਮਾਂ ਪ੍ਰਤੀ ਇੱਥੋਂ ਤਕ ਕਿ ਜਾਨਵਰਾਂ ਉੱਪਰ ਆਈ ਅਪਦਾ ਨਾਲ ਵੀ ਭਾਵੁਕ ਹੋ ਜਾਂਦਾ ਹੈਉਸਦੀ ਸੰਵੇਦਨਸ਼ੀਲਤਾ ਹਰ ਲੇਖ ਵਿੱਚੋਂ ਪ੍ਰਗਟ ਹੋ ਜਾਂਦੀ ਹੈ

‘ਅਫ਼ਗਾਨਿਸਤਾਨ ਤੋਂ’ ਨਾਮੀ ਲੇਖ ਵਿੱਚ ਚੁਗਾਵਾਂ ‘ਉੜਤਾ ਪੰਜਾਬ’ ਫਿਲਮ ਦੇ ਵਿਚਾਰਾਂ ਨੂੰ ਸਹੀ ਠਹਿਰਾਉਣ ਲਈ ਡਾਟਾ ਨੂੰ ਅਧਾਰ ਬਣਾਉਂਦਾ ਹੈ ਅਤੇ ਤੱਥਾਂ ਦੇ ਅਧਾਰ ’ਤੇ ਇਸ ਉੱਪਰ ਸਹੀ ਪਾਉਂਦਾ ਹੈਕੈਂਸਰ, ਖੁਦਕੁਸ਼ੀਆਂ ਦੇ ਵੇਰਵੇ ਦਿੰਦਿਆਂ ਉਹ ਚਾਹੁੰਦਾ ਹੈ ਕਿ ਸਿਆਸਤਦਾਨ-ਪੁਲਿਸ-ਸਮਗਲਰ ਦੇ ਰਿਸ਼ਤੇ ਨੂੰ ਤੋੜਿਆ ਜਾਵੇਉਸ ਅਨੁਸਾਰ “ਇਕ ਗੱਲ ਪੱਕੀ ਹੈ ਕਿ ਇਸ (ਉੜਤਾ ਪੰਜਾਬ) ਫਿਲਮ ਦੇ ਬਹਾਨੇ ਪੰਜਾਬ ਦੇ ਜੜ੍ਹੀਂ ਬੈਠੀ ਇਹ (ਚਿੱਟੇ ਦੀ) ਮਹਾਂਮਾਰੀ ਇੱਕ ਬਾਰ ਫਿਰ ਉੱਭਰ ਕੇ ਸਾਹਮਣੇ ਆ ਗਈ ਹੈ।” ਕਿਸਾਨ ਮੋਰਚੇ ਨੇ ਪੰਜਾਬ ਦੀ ਦੂਜੀ (ਅੱਧੀ) ਤਸਵੀਰ ਨੂੰ ਵੀ ਸਾਹਮਣੇ ਲਿਆਂਦਾ ਹੈ ਕਿ ਸਭ ਕੁਝ ‘ਉੜਤਾ ਪੰਜਾਬ’ ਨਹੀਂ ਹੈ। ਜੇ ਅਜਿਹਾ ਹੁੰਦਾ ਤਾਂ ਕਿਸਾਨੀ ਅੰਦੋਲਨ ਇਸ ਪੱਧਰ ’ਤੇ ਨਾ ਪਹੁੰਚਦਾਬਹੁਤੇ ਲੇਖਾਂ ਵਿੱਚ ਇੰਦਰਜੀਤ ਸਮੂਹਿਕ ਲੜਾਈ ਨੂੰ ਹੀ ਸਮੱਸਿਆਵਾਂ ਦਾ ਹੱਲ ਦੱਸਦਾ ਹੈ, ਜੋ ਸਹੀ ਵੀ ਹੈ

ਇੰਦਰਜੀਤ ਚੁਗਾਵਾਂ ਭਾਰਤ ਵਿੱਚ ਝੁੱਲ ਰਹੀ ਸੰਪ੍ਰਦਾਇਕ ਹਨੇਰੀ ਪ੍ਰਤੀ ਸਜੱਗ ਵੀ ਹੈ ਅਤੇ ਚਿੰਤਤ ਵੀਅਖ਼ਲਾਕ ਦਾ ਕਤਲ, ਉਮਰ ਖ਼ਾਲਿਦ ਦੀ ਕੈਦ, ਵੈਲੰਟਨਾਈਨ ਡੇਅ ’ਤੇ ਭਗਵਿਆਂ ਦੀ ਉਦੰਡਤਾ ਦਾ ਇਸੇ ਲਈ ਉਹ ਵਿਰੋਧ ਕਰਦਾ ਹੈ ਅਤੇ ਅਖ਼ਬਾਰਾਂ, ਮਾਸ ਮੀਡੀਆ ਅਤੇ ਇਲੈਕਟ੍ਰੌਨਿਕ ਮੀਡੀਆ ਦੀ ਨਕਾਰਾਤਮਕਤਾ ਉੱਪਰੋਂ ਪਰਦਾ ਚੁੱਕਦਾ ਪੱਤਰਕਾਰ ਦੇ ਤੌਰ ’ਤੇ ਭਗਤ ਸਿੰਘ ਦੇ ਵਿਚਾਰਾਂ ਨੂੰ ਆਪਣਾ ਰਾਹ ਦਸੇਰਾ ਬਣਾਉਂਦਾ ਹੈਭਗਤ ਸਿੰਘ ਅਨੁਸਾਰ, “ਅਖ਼ਬਾਰਾਂ ਦਾ ਅਸਲ ਫ਼ਰਜ਼ ਤਾਂ ਲੋਕਾਂ ਨੂੰ ਸਿੱਖਿਅਤ ਕਰਨਾ, ਉਨ੍ਹਾਂ ਦੇ ਮਨਾਂ ਵਿੱਚੋਂ ਤੁਅਸਬ ਦੂਰ ਕਰਨਾ, ਤੰਗ ਦਿਲੀ ਵਿੱਚੋਂ ਕੱਢਣਾ, ਆਪਸ ਵਿੱਚ ਸਦਭਾਵਨਾ ਪੈਦਾ ਕਰਨਾ, ਆਪਸੀ ਦੂਰੀ ਘਟਾ ਕੇ ਆਪਸੀ ਭਰੋਸਾ ਪੈਦਾ ਕਰਨਾ ਅਤੇ ਸਾਂਝੀ ਕੌਮੀਅਤ ਦੇ ਕਾਜ਼ ਵਲ ਵਧਣ ਲਈ ਅਸਲ ਸੁਲ੍ਹਾ-ਸਫ਼ਾਈ ਪੈਦਾ ਕਰਨਾ ਹੈਪਰ ਇਸ ਸਭ ਕੁਝ ਦੀ ਬਜਾਇ ਉਨ੍ਹਾਂ ਦਾ ਮੁੱਖ ਮਕਸਦ ਅਗਿਆਨਤਾ ਫੈਲਾਉਣਾ, ਮਾਨਵਵਾਦ ਅਤੇ ਸੰਕੀਰਣਤਾ ਦਾ ਪ੍ਰਚਾਰ ਅਤੇ ਪ੍ਰਸਾਰ, ਲੋਕਾਂ ਦੇ ਮਨਾਂ ਵਿੱਚ ਫ਼ਿਰਕੂ ਜ਼ਹਿਰ ਘੋਲ਼ ਕੇ ਫ਼ਿਰਕੂ ਦੰਗੇ ਤੇ ਝੜਪਾਂ ਕਰਵਾਉਣਾ ਹੀ ਹੋ ਗਿਆ ਲੱਗਦਾ ਹੈ।” ਭਗਤ ਸਿੰਘ ਦੇ ਇਹ ਵਿਚਾਰ ਅੱਜ ਵੀ ਹੂ-ਬ-ਹੂ ਸੱਚ ਹਨ ਜਿਨ੍ਹਾਂ ਵਲ ਚੁਗਾਵਾਂ ਨੇ ਧਿਆਨ ਦੁਆਇਆ ਹੈਅੱਜ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਨੂੰ ਅਪਣਾਉਣ ਦੀ ਥਾਂ ਸਿਰਫ਼ ਬਾਹਰੀ ਰੂਪ ਨੂੰ ਅਪਣਾਇਆ ਜਾ ਰਿਹਾ ਹੈ ਜਿਸ ਨੂੰ ਚੁਗਾਵਾਂ ਮਾਨਤਾ ਨਹੀਂ ਦਿੰਦਾ

ਔਰਤਾਂ ਉੱਪਰ ਹੋ ਰਹੇ ਜ਼ੁਲਮਾਂ ਪ੍ਰਤੀ ਚੁਗਾਵਾਂ ਚਿੰਤਤ ਵੀ ਹੈ ਤੇ ਭਾਵੁਕ ਵੀਉਹ ਸੰਸਾਰ ਪੱਧਰ ’ਤੇ ਔਰਤਾਂ ਖ਼ਿਲਾਫ਼ ਹੋ ਰਹੇ ਅੱਤਿਆਚਾਰਾਂ ਤੋਂ ਪ੍ਰੇਸ਼ਾਨ ਹੈਜਿਵੇਂ ਪਾਕਿਸਤਾਨ ਵਿੱਚ ਬੱਚੀ ਜੈਨਬ ਅਮੀਨ ਨਾਲ ਹੋਏ ਅਮਾਨਵੀ ਵਰਤਾਰੇ ਦਾ ਖੁੱਲ੍ਹ ਕੇ ਵਿਰੋਧ ਕਰਦਾ ਹੋਇਆ ਉਹ ਸੋਚ ਦੀ ਪੱਧਰ ’ਤੇ ਪਿਤਾ-ਪੁਰਖੀ ਢਾਂਚੇ ਨੂੰ ਤੋੜਨ ਲਈ ਵੀ ਜੱਦੋਜਹਿਦ ਕਰਦਾ ਵਿਖਾਈ ਦਿੰਦਾ ਹੈਉਹ ਕਿਰਨ ਨਾਜ਼ ਵੱਲੋਂ ਬੱਚੀ ਨੂੰ ਗੋਦ ਵਿੱਚ ਲੈ ਕੇ ਖ਼ਬਰਾਂ ਪੜ੍ਹਨ ਦੇ ਭਾਵੁਕ ਬਿਰਤਾਂਤ ਰਾਹੀਂ ਪਾਠਕਾਂ ਨੂੰ ਭਾਵਨਾਤਮਕ ਪੱਧਰ ’ਤੇ ਵੀ ਟੁੰਬਦਾ ਹੈ

ਇੱਕ ਪਾਸੇ ਸੱਤਾ ਭਗਵੀਂ ਹਨੇਰੀ ਨੂੰ ਝੁਲਾਉਣ ਦੇ ਆਹਰ ਵਿੱਚ ਹੈ ਤਾਂ ਦੂਜੇ ਪਾਸੇ ਉਹ ਵਿਰੋਧ ਨੂੰ, ਵਿਗਿਆਨ ਦੀ ਸੋਚ ਨੂੰ ਅਤੇ ਇਤਿਹਾਸਕ ਦ੍ਰਿਸ਼ਟੀ ਨੂੰ ਕੁਚਲ ਕੇ ਰੱਖ ਦੇਣ ਲਈ ਤੁਲੀ ਹੋਈ ਹੈਪ੍ਰਗਟਾਵੇ ਦੀ ਆਜ਼ਾਦੀ ਉੱਪਰ ਲੱਗ ਰਹੇ ਅੰਕੁਸ਼ ਨੂੰ ਚੁਗਾਵਾਂ ਨੇ ਪੈਰੂਮਲ ਮੁਰਗਨ ਦੇ ਬਿਰਤਾਂਤ ਰਾਹੀਂ ਪੇਸ਼ ਕੀਤਾ ਹੈਵਿਸ਼ੇਸ਼ ਤੌਰ ’ਤੇ ਉਸਨੇ ਹਾਈਕੋਰਟ ਦੇ ਫੈਸਲੇ ਨੂੰ ਉਭਾਰ ਕੇ ਪੇਸ਼ ਕੀਤਾ ਹੈਕੋਰਟ ਦੇ ਸ਼ਬਦ ਹਨ, “ਸਰਕਾਰ ਅਮਨ ਕਾਨੂੰਨ ਦੇ ਬਹਾਨੇ ਦੀ ਵਰਤੋਂ ਕਰਕੇ ਕਿਸੇ ਦੂਸਰੇ ਦੇ ਵਿਚਾਰ ਪ੍ਰਗਟਾਵੇ ਦੇ ਅਧਿਕਾਰ ਨੂੰ ਖੋਹ ਨਹੀਂ ਸਕਦੀਸਿਰਫ਼ ਇਸ ਕਰਕੇ ਕਿ ਲੋਕਾਂ ਦਾ ਇੱਕ ਹਿੱਸਾ ਹਿੰਸਕ ਹੋਣ ਦੀ ਧਮਕੀ ਦੇ ਰਿਹਾ ਹੈ, ਮਤਲਬ ਇਹ ਨਹੀਂ ਕਿ ਉਸ ਵਿਅਕਤੀ ’ਤੇ ਪਾਬੰਦੀ ਲਾ ਦੇਵੇ ਜਿਸਨੇ ਸ਼ਾਂਤਮਈ ਢੰਗ ਨਾਲ ਆਪਣੇ ਵਿਚਾਰ ਪ੍ਰਗਟਾਏ ਹਨ।” ਇਸੇ ਫੈਸਲੇ ਦਾ ਇਹ ਹਿੱਸਾ ਵੀ ਬਹੁਤ ਅਹਿਮ ਹੈ ਕਿ, “ਰਾਜ ਤੇ ਪੁਲਿਸ ਅਧਿਕਾਰੀ ਸਾਹਿਤਕ ਤੇ ਸੱਭਿਆਚਾਰਕ ਮਾਮਲਿਆਂ ਦੇ ਸਬੰਧ ਵਿੱਚ ਬਿਹਤਰੀਨ ਜੱਜ ਨਹੀਂ ਹੋ ਸਕਦੇਇਹ ਮਾਮਲੇ ਇਸ ਖੇਤਰ ਦੇ ਮਾਹਿਰਾਂ ’ਤੇ ਅਤੇ ਜੇ ਲੋੜ ਪਵੇ ਤਾਂ ਅਦਾਲਤਾਂ ’ਤੇ ਛੱਡ ਦੇਣੇ ਚਾਹੀਦੇ ਹਨ।” ਚੁਗਾਵਾਂ ਪੱਤਰਕਾਰਾਂ ਨੂੰ ਨਜ਼ਰਬੰਦ ਕਰਨ ਅਤੇ ਧਾਰਮਿਕ ਤੀਰਥਾਂ ਲਈ ਚੱਲ ਰਹੀਆਂ ਗੱਡੀਆਂ ਉੱਪਰ ਵੀ ਵਿਅੰਗ ਕਰਦਾ ਹੈ

ਚੁਗਾਵਾਂ ਜਮਾਤ, ਜਾਤ ਤੇ ਲਿੰਗੀ ਵਿਤਕਰੇ ਤੋਂ ਰਹਿਤ ਸੈਕੂਲਰ ਤੇ ਜਮਹੂਰੀ ਸਮਾਜ ਦੀ ਸਿਰਜਣਾ ਵਿੱਚ ਅਜਿਹੇ ਬਿਰਤਾਂਤ ਨੂੰ ਕੋਈ ਥਾਂ ਨਹੀਂ ਦਿੰਦਾ ਜਿਸ ਵਿੱਚ ਇੱਕ ਦਲਿਤ ਵੱਲੋਂ ਇੱਕ ਮੁਸਲਮਾਨ ਦਾ ਕਤਲ ਹੋਵੇ ਅਤੇ ਫਿਰ ਹਿੰਸਾ ਭੜਕਾਈ ਜਾਵੇਇਹ ਬਿਰਤਾਂਤ ਪੜ੍ਹਨ ਨਾਲ ਹੀ ਤੁਅਲਕ ਰੱਖਦਾ ਹੈਉਹ ਸਹੀ ਕਹਿੰਦਾ ਹੈ ਕਿ, “ਆਈ. ਐੱਸ (ਇਸਲਾਮਕ ਸਟੇਟ) ਦੀ ਥਾਂ ਐੱਚ. ਐੱਸ. (ਹਿੰਦੂ ਸਟੇਟ) ਨੇ ਲੈ ਲਈ ਹੈ।” ਇਸ ਬਿਰਤਾਂਤ ਵਿੱਚ ਸ਼ੰਭੂ ਰੈਗਰ ਨੂੰ ਕੀ ਸਹਿਣਾ ਪੈਣਾ ਹੈ, ਉਸਦਾ ਵੇਰਵਾ ਦਿੰਦਾ ਚੁਗਾਵਾਂ ਵਿਅੰਗ ਰਾਹੀਂ ਭਾਰਤੀ ਜਾਤ-ਪਾਤ ਦੇ ਕੋਹੜ ਉੱਪਰੋਂ ਵੀ ਪਰਦਾ ਚੁੱਕ ਦਿੰਦਾ ਹੈ।” ਸ਼ੰਭੂ ਰੈਗਰ ਇੱਕ ਮੁਸਲਮ ਮਨੁੱਖ ਦਾ ਕਤਲ ਕਰਨ ਤਕ ਹੀ ਹਿੰਦੂ ਹੈ ਪਰ ਜਦ ਉਹ ਕਿਸੇ ਮੰਦਿਰ ਵਿੱਚ ਦਾਖ਼ਲ ਹੋਣਾ ਚਾਹੇਗਾ ਤਾਂ ਉਹ ਇੱਕ ਦਲਿਤ, ਜੋ ਉਸਦੀ ਇਸੇ ਹੀ ਮਨੂੰਵਾਦੀ ਸਮੂਹ ਵੱਲੋਂ ਤੈਅ ਕੀਤੀ ਅਸਲ ਪਛਾਣ ਹੈ. ਬਣ ਜਾਵੇਗਾ।” ਸ਼ੰਭੂ ਰੈਗਰ ਦੀ ਅਤੇ ਅਫ਼ਰਾਜ਼ੁਲ ਦੀ ਜਮਾਤ ਇੱਕ ਹੈ ਪਰ ਉਨ੍ਹਾਂ ਨੂੰ ਜਮਾਤੀ ਤੌਰ ’ਤੇ ਇਕੱਠਾ ਨਹੀਂ ਹੋਣ ਦਿੱਤਾ ਜਾਂਦਾ

ਇਸੇ ਸੰਦਰਭ ਵਿੱਚ 1984 ਦੇ ਦੰਗੇ ਆਉਂਦੇ ਹਨ ਜਿਸ ਵਿੱਚ ਚੌਂਤੀ ਸਾਲ ਬਾਅਦ ਜਗਦੀਸ਼ ਕੌਰ ਨੂੰ ਇਨਸਾਫ਼ ਮਿਲ਼ਦਾ ਹੈ, ਸੱਜਣ ਕੁਮਾਰ ਨੂੰ ਜੇਲ੍ਹ ਵਿੱਚ ਭੇਜਿਆ ਜਾਂਦਾ ਹੈਜਗਦੀਸ਼ ਕੌਰ ਦੇ ਪਤੀ, ਪੁੱਤਰ ਦੀ ਭੀੜ ਵੱਲੋਂ ਹੋਈ ਹੱਤਿਆ ਦਾ ਵੇਰਵਾ ਦਿਲ ਦਹਿਲਾਉਣ ਵਾਲ਼ਾ ਹੈਚੁਗਾਵਾਂ ਭੀੜ ਨੂੰ ਕਿਵੇਂ ਵਹਿਸ਼ੀ ਬਣਾਇਆ ਜਾਂਦਾ ਹੈ ਇਸ ਸੱਚ ਉੱਪਰ ਵੀ ਉਗਲ ਰੱਖਦਾ ਹੈ।” ਮਾਂ ਦੀ ਬਜਾਇ ਗਾਂ ਦੀ ਪੂਜਾ ਕਰਨ ਲਈ ਮਜਬੂਰ ਕਰਨਾ ਪਸ਼ੂ ਬਣਾਉਣਾ ਹੀ ਤਾਂ ਹੈ।”

ਚੁਗਾਵਾਂ ਹੈਲੋਵੀਨ ਅਤੇ ਸ਼ਰਾਧ ਦੀ ਤੁਲਨਾ ਕਰਕੇ ਭੂਤਾਂ-ਪ੍ਰੇਤਾਂ ਦੀ ਹੋਂਦ ਉੱਪਰ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ ਅਤੇ ਭੂਤ ਕਾਲ ਨਾਲ ਜੋੜ ਕੇ ਇਸਦੇ ਅਰਥ ਬਦਲਣ ਦੀ ਕੋਸ਼ਿਸ਼ ਕਰਦਾ ਹੈਚੁਗਾਵਾਂ ‘ਮੇਰਾ ਕੀ ਕਸੂਰ …’ ਗੀਤ ਉੱਪਰ ਪੈਦਾ ਹੋਏ ਵਿਵਾਦ ਵਿੱਚ ਬੀਰ-ਬਾਵਾ (ਲਿਖਾਰੀ ਤੇ ਗਾਇਕ) ਦੇ ਹੱਕ ਵਿੱਚ ਖੜ੍ਹਦਾ ਹੈਉਸ ਅਨੁਸਾਰ ਰਾਜਨੀਤੀ ਤੇ ਧਰਮ ਦਾ ਘਾਲ਼ ਮੇਲ਼ ਕਰਕੇ ਭਾਵਨਾਵਾਂ ਦੇ ਵਪਾਰੀ ਲੋਕ ਮਾਨਸਿਕਤਾ ਦੀ ਕਮਜ਼ੋਰੀ ਦਾ ਫ਼ਾਇਦਾ ਉਠਾਉਂਦੇ ਹਨਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਦੇ ਨਾਂ ਹੇਠ ਜ਼ੁਬਾਨ-ਬੰਦੀ ਵੀ ਕੀਤੀ ਜਾਂਦੀ ਹੈਅਖ਼ੀਰ ’ਤੇ ਚੁਗਾਵਾਂ ਇਹ ਸਮਝ ਬਣਾਉਂਦਾ ਹੈ ਕਿ, “ਆਓ ਮਾੜੇ ਨੂੰ ਮਾੜਾ ਕਹੀਏ ਤੇ ਚੰਗਾ ਕਰਨ ਵਾਲਿਆਂ ਨੂੰ ਇਕੱਲਾ ਨਾ ਛੱਡੀਏ।” ਇਸੇ ਤਰ੍ਹਾਂ ਸਮਕਾਲੀ ਸਮਿਆਂ ਵਿੱਚ ਗ਼ਲਤ ਖ਼ਬਰਾਂ ਦੇ ਫੈਲਾਅ ਨੂੰ ਰੋਕਣਾ ਵੀ ਜ਼ਰੂਰੀ ਕਾਰਜ ਬਣਨਾ ਚਾਹੀਦਾ ਹੈਸੰਵੇਦਨਸ਼ੀਲਤਾ ਦੇ ਸਾਮੂਹਿਕ ਉਬਾਲ਼ਿਆਂ ਨੂੰ ਰੋਕਣਾ ਚੁਗਾਵਾਂ ਲਈ ਬਹੁਤ ਜ਼ਰੂਰੀ ਹੈ ਜਿਸ ਲਈ ਉਹ ਵਿਅਕਤੀਗਤ ਅਤੇ ਵਾਪਰ ਰਹੀਆਂ ਘਟਨਾਵਾਂ ਦੀਆਂ ਉਦਾਹਰਣਾਂ ਵੀ ਦਿੰਦਾ ਹੈ

ਚੁਗਾਵਾਂ ਅਨੁਸਾਰ ਉਸ ਨੂੰ ਕਿਹਾ ਜਾਂਦਾ ਹੈ ਕਿ ਉਹ ਐਵੇਂ ਹਰੇਕ ਜਣੇ-ਖਣੇ ਬਾਰੇ ਲਿਖਣ ਬਹਿ ਜਾਂਦਾ ਹੈਪਰ ਅਸਲ ਵਿੱਚ ਚੁਗਾਵਾਂ ‘ਨਿੱਕਿਆਂ ਲੋਕਾਂ’ ਦਾ ਵਾਰਤਾਕਾਰ ਹੈ ਅਤੇ ਛੋਟੀਆਂ ਘਟਨਾਵਾਂ ਵਿੱਚੋਂ ਉਹ ਵਿਸ਼ਾਲ ਅਰਥ ਕੱਢਣ ਦੀ ਸਮਰੱਥਾ ਰੱਖਦਾ ਹੈਇਹੋ ਜਿਹਾ ਲੇਖ ਹੈ ‘ਲੋੜੈ ਦਾਖ਼ ਬਿਜਉਰੀਆਂ’ ਜਿਸ ਵਿੱਚ ਉਹ ਪੁੱਤ ਨੂੰ ਪੁੱਤ ਤੇ ਧੀ ਨੂੰ ਧੀ ਦੀ ਸਹੀ ਥਾਂ ਦੇਣ ਅਤੇ ਉਨ੍ਹਾਂ ਦੇ ਅਧਿਕਾਰ ਸੁਰੱਖਿਅਤ ਕਰਨ ਦੀ ਵਕਾਲਤ ਕਰਦਾ ਹੈ‘ਸੜਕਾਂ ’ਤੇ ਮਾਵਾਂ’ ਵਿੱਚ ਜਾਨਵਰਾਂ ਪ੍ਰਤੀ ਉਸਦੀ ਸੰਵੇਦਨਸ਼ੀਲਤਾ ਦੇ ਦਰਸ਼ਨ ਹੁੰਦੇ ਹਨ ਅਤੇ ਮਾਨਵੀ ਰਿਸ਼ਤਿਆਂ ਦੀ ਭਾਵੁਕਤਾ ਦਾ ਸਿਖ਼ਰਜਿਵੇਂ ਨੰਨ੍ਹੀ ਭਤੀਜੀ ਮੋਲੀ ਨੂੰ ਦੱਬਣ ਜਾਣ ਦਾ ਦ੍ਰਿਸ਼ ਬੜਾ ਮਾਰਮਿਕ ਹੈ “ਮੈਂ ਆਪਣੀ ਜ਼ਿੰਦਗੀ ਵਿੱਚ ਇੰਨਾ ਭਾਰੀ ਬੋਝ ਅੱਜ ਤਕ ਨਹੀਂ ਉਠਾਇਆ ਤੇ ਇਹੋ ਦੁਆ ਹੈ ਕਿ ਕਿਸੇ ਵੀ ਮਾਂ ਬਾਪ ਨੂੰ ਆਪਣੀ ਜ਼ਿੰਦਗੀ ਵਿੱਚ ਅਜਿਹਾ ਬੋਝ ਕਦੇ ਨਾ ਉਠਾਉਣਾ ਪਵੇਮੋਲੀ ਦਾ ਮਾਮਾ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈਣਾ ਚਾਹੁੰਦਾ ਸੀ ਪਰ ਮੇਰੀਆਂ ਬਾਹਾਂ ਜਿਵੇਂ ਪੱਥਰ ਹੋ ਗਈਆਂ ਸਨ, ਚਾਹੁੰਦਿਆਂ ਵੀ ਮੇਰੀਆਂ ਬਾਹਾਂ ਖੁੱਲ੍ਹ ਨਹੀਂ ਸਨ ਰਹੀਆਂ।” ਇਸ ਲੇਖ ਦੇ ਪ੍ਰਕਿਰਤੀ ਚਿੱਤਰਣ ਦੇ ਕੁਝ ਹਿੱਸੇ ਵਾਰਤਕ ਦੇ ਉੱਤਮ ਨਮੂਨੇ ਕਹਿਣੇ ਚਾਹੀਦੇ ਹਨਚੁਗਾਵਾਂ ਜੇਮੀ ਸੂਜ਼ਨ (ਅਕਸ ਤੇ ਨੈਣ ਨਕਸ਼) ਵਿੱਚੋਂ ਕਰਤਾਰ ਦੇ ਵਰਿਆਮ ਦੇ ਅਕਸ ਦੇਖਦਾ ਉਨ੍ਹਾਂ ਪ੍ਰਤੀ ਮੋਹ ਪਾਲ਼ ਲੈਂਦਾ ਹੈਬੱਚਿਆਂ ਦੀ ਮਾਂ ਵੱਲੋਂ ਚੁਗਾਵਾਂ ਨੂੰ ਕਹੇ ਸ਼ਬਦ ਭਾਰਤ ਵਿੱਚ ਸੋਚੇ ਵੀ ਨਹੀਂ ਜਾ ਸਕਦੇ ਜਿੱਥੇ ਧੀਆਂ ਦੀ ਵਰ ਦੀ ਇੱਛਾ ਕਰਨ ਨਾਲ ਹੀ ਕਤਲ ਹੋ ਜਾਂਦੇ ਹਨਚੁਗਾਵਾਂ ਧੀਆਂ ਲਈ ਹਾਅ ਦਾ ਨਾਅਰਾ ਮਾਰਦਾ ਹੈ, “ਆਓ ਯਾਰੋ ਆਪਣੀਆਂ ਧੀਆਂ ਦੇ ਜਜ਼ਬਾਤਾਂ ਦੀ ਵੀ ਕਦਰ ਕਰਨਾ ਸਿੱਖੀਏਜਜ਼ਬਾਤਾਂ ਦੇ ਇਨ੍ਹਾਂ ਸਿਵਿਆਂ ਦਾ ਸੇਕ ਹੁਣ ਹੋਰ ਬਰਦਾਸ਼ਤ ਨਹੀਂ ਹੁੰਦਾ।”

ਗਿਰਝਾਂ ਤੇ ਘੁੱਗੀਆਂ’ ਲੇਖ ਵਿੱਚ ਧਾਰਮਿਕ ਬਾਣੇ ਹੇਠ ਪਲ਼ ਰਹੀਆਂ ਗਿਰਝਾਂ ਵੱਲੋਂ ਘੁੱਗੀਆਂ ਦੇ ਹੁੰਦੇ ਸ਼ਿਕਾਰ ਨੂੰ ਪ੍ਰਤੀਕਾਤਮਕ ਢੰਗ ਨਾਲ ਨੰਗਿਆਂ ਕੀਤਾ ਗਿਆ ਹੈਇਹ ਕਾਰਜ ਇੱਕ ਅਸੂਲ ਪ੍ਰਸਤ ਸਿੰਘ ਵੱਲੋਂ ਹੀ ਕਰਵਾਇਆ ਗਿਆ ਹੈਦੋਨੋਂ ਪ੍ਰਤੀਕ ਲੇਖ ਦੇ ਅੰਤ ਤਕ ਪੂਰੇ ਨਿਭੇ ਹਨ‘ਜਾਬਰ ਦੀ ਚਾਬੀ’ ਵਿੱਚ ਪੁਲਿਸ ਅਫਸਰ ਕੁੜੀ ਦੀ ਬਹਾਦਰੀ ਦੱਸਦਿਆਂ ਆਮ ਕੁੜੀਆਂ ਨੂੰ ਅਜਿਹੇ ਬਣਨ ਲਈ ਪ੍ਰੇਰਣਾ ਦੇਣਾ ਹੈ

ਦਸ ਮਹੀਨੇ ਤੋਂ ਦਿੱਲੀ ਬਾਰਡਰਾਂ ’ਤੇ ਲੱਗੇ ਸੰਯੁਕਤ ਕਿਸਾਨ ਮੋਰਚੇ ਨੇ ਸਾਰੀ ਦੁਨੀਆਂ ਦਾ ਧਿਆਨ ਆਪਣੇ ਵਲ ਖਿੱਚਿਆ ਹੈਹੋਰ ਲਿਖਾਰੀਆਂ ਵਾਂਗ ਇੰਦਰਜੀਤ ਚੁਗਾਵਾਂ ਵੀ ਇਸ ਮੋਰਚੇ ਦੀਆਂ ਪ੍ਰਾਪਤੀਆਂ ਦੱਸਣ ਲਈ ਲੇਖਾਂ ਦੀ ਸਿਰਜਣਾ ਕਰਦਾ ਹੈਇਹ ਲੇਖ, ਨਿਬੰਧ ਘੱਟ ਤੇ ਕਹਾਣੀ ਦਾ ਆਭਾਸ ਵੱਧ ਦਿੰਦੇ ਹਨ‘ਕਿਸਾਨ ਮੋਰਚਾ ਬਨਾਮ ਭੋਡੀਆਂ ਗਊਆਂ’ ਵਿੱਚ ਇੱਕ ਅੰਮ੍ਰਿਧਾਰੀ ਕੁੜੀ ਨੂੰ ਵੱਡੀ ਉਮਰ ਦੇ ਪ੍ਰਵਾਸੀ ਨਾਲ ਨਰੜ ਦੇਣ ਦੀ ਤਿਆਰੀ ਕੀਤੀ ਜਾਂਦੀ ਹੈ ਜਿਸਨੂੰ ਕੁੜੀ ਵਿਰੋਧ ਦੇ ਬਾਵਜੂਦ ਨਕਾਰ ਨਹੀਂ ਸਕਦੀਕਿਸਾਨੀ ਅੰਦੋਲਨ ਵਿੱਚ ਜਾ ਕੇ ਵੱਡੀ ਗਿਣਤੀ ਦੀਆਂ ਔਰਤਾਂ ਦੀ ਸ਼ਮੂਲੀਅਤ ਨੂੰ ਦੇਖ ਕੇ ਤੇ ਉਨ੍ਹਾਂ ਦੇ ਓਜਮਈ ਭਾਸ਼ਣ ਸੁਣ ਕੇ ਕੁੜੀ ਮਾਨਸਿਕ ਤੌਰ ’ਤੇ ਇੰਨੀ ਤਕੜੀ ਹੁੰਦੀ ਹੈ ਕਿ ਉਹ ਪ੍ਰਵਾਸੀ ਲੋਕਾਂ ਨੂੰ ਸਾਫ਼ ਨਾਂਹ ਕਰ ਦਿੰਦੀ ਹੈਹੁਣ ਗਊਆਂ ਭੋਡੀਆਂ ਨਹੀਂ ਰਹੀਆਂ, ਉਨ੍ਹਾਂ ਦੇ ਸਿੰਙ ਉੱਗ ਆਏ ਹਨ

‘ਚੌਕੀਦਾਰ ਨਹੀਂ ਸਿਰਫ ਚੌਕੀਦਾਰ’ ਵਿੱਚ ਜਿੱਥੇ ਚੌਕੀਦਾਰ ਤਾਏ ਹਰਨ ਦੀ ਗ਼ੈਰਤ ਅਤੇ ਹਾਜ਼ਰ ਜਬਾਬੀ ਨੂੰ ਤਿੱਖੇ ਰੂਪ ਵਿੱਚ ਸਾਹਮਣੇ ਲਿਆਂਦਾ ਹੈ ਉੱਥੇ ਭਾਰਤ ਦੇ ਚੌਕੀਦਾਰ (ਮੋਦੀ) ਦੇ ਦੋਗਲ਼ੇ ਚਰਿੱਤਰ ਨੂੰ ਉਘਾੜ ਕੇ ਕਿਸਾਨ ਮੋਰਚੇ ਦੀ ਸਿਫ਼ਤ ਸਲਾਹ ਰਾਹੀਂ ਉਸ ਵਿੱਚ ਸ਼ਾਮਿਲ ਹੋਣ ਦਾ ਹੋਕਾ ਵੀ ਦਿੱਤਾ ਗਿਆ ਹੈ‘ਨਿੱਕੇ ਲੋਕ ਨਿੱਕੀਆਂ ਗੱਲਾਂ’ ਵਿੱਚ ਵੀ ਕਿਸਾਨ ਮੋਰਚੇ ਦੀਆਂ ਦੋ ਘਟਨਾਵਾਂ ਨੂੰ ਵੱਡੇ ਅਰਥ ਦਿੱਤੇ ਗਏ ਹਨ ਇੱਕ ਵਿੱਚ ਕਿਸਾਨ ਜਵਾਨ ਨੂੰ ਪਾਣੀ ਪਿਲ਼ਾ ਰਹੇ ਹਨ ਅਤੇ ਦੂਜੀ ਵਿੱਚ ਕਮਾਂਡੋ ਕਿਸਾਨਾਂ ਦੇ ਮੰਚ ਤੋਂ ਕਿਸਾਨਾਂ ਦੇ ਹੱਕ ਵਿੱਚ ਬੋਲ ਰਿਹਾ ਹੈ, “ਹਮ ਕਿਸਾਨੋਂ ਕੇ ਬੇਟੇ ਹੈਂਕੋਈ ਵੀ ਜਵਾਨ, ਕਿਸਾਨ ਪਰ ਲਾਠੀ ਨਹੀਂ ਚਲਾਏਗਾ।” ਅਜਿਹਾ ਕਹਿ ਕੇ ਜਵਾਨ ਆਪਣਾ ਕੈਰੀਅਰ ਦਾਅ ’ਤੇ ਲਾ ਰਿਹਾ ਹੈਅੰਤ ’ਤੇ ਚੁਗਾਵਾਂ ਦਾ ਵਿਸ਼ਵਾਸ ਬੋਲਦਾ ਹੈ, “ਹਵਾ ਕੁਝ ਅਜਿਹੀ ਚੱਲੀ ਹੈ ਕਿ ਫਿਜ਼ਾ ਵਿੱਚ ਨਿੱਕੇ ਲੋਕਾਂ ਦੀਆਂ ਨਿੱਕੀਆਂ ਗੱਲਾਂ ਵੱਡੇ ਅਰਥ ਸਿਰਜ ਰਹੀਆਂ ਹਨਅਖਾੜੇ ਵਿੱਚ ਘੁਲ਼ ਰਹੇ ਭਲਵਾਨਾਂ ਵਿੱਚੋਂ ਜ਼ਰੂਰੀ ਨਹੀਂ ਕਿ ਵੱਡੇ ਜੁੱਸੇ ਵਾਲ਼ਾ ਜਿੱਤੇ … ਜਿੱਤੇਗਾ ਉਹੀ ਜਿਸ ਅੰਦਰਲੇ ਮੁਕਾਬਲੇ ਦੇ ਜਜ਼ਬੇ ਦਾ ਜੁੱਸਾ ਵੱਡਾ ਹੋਵੇਗਾਮੋਰਚੇ ਦਾ ਰੁਖ਼ ਕੁਝ ਅਜਿਹੇ ਸੰਕੇਤ ਦੇ ਰਿਹਾ ਹੈ ਕਿ ਨਿੱਕੇ ਲੋਕ ਨਿੱਕੇ ਨਿੱਕੇ ਹੱਲਿਆਂ ਨਾਲ ਜ਼ਰੂਰ ਕੋਈ ਵੱਡਾ ਥੰਮ੍ਹ ਡੇਗਣਗੇ।” ਇੰਦਰਜੀਤ ਚੁਗਾਵਾਂ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਉਹ ਨਿੱਜੀ ਤੌਰ ’ਤੇ ਦਿੱਲੀ ਬਾਰਡਰ ਉੱਪਰ ਹਾਜ਼ਰ ਨਹੀਂ ਹੋ ਸਕਿਆ

ਚੁਗਾਵਾਂ ਕਿੰਨਾ ਸੰਵੇਦਨਸ਼ੀਲ ਹੈ, ਇਸਦੀ ਇੱਕ ਝਲਕ ‘ਸਭ ਤੇ ਖ਼ਤਰਨਾਕ ਹੁੰਦੀ ਹੈ ਮਾਨਸਿਕ ਅਪਾਹਜਤਾ’ ਲੇਖ ਵਿੱਚ ਦੇਖੀ ਜਾ ਸਕਦੀ ਹੈਇਸ ਵਿੱਚ ਪਰਿਵਾਰਕ ਪਿਛੋਕੜ ਦਾ ਬਿਰਤਾਂਤ ਵੀ ਹੈ ਤੇ ਕਹਿਣੀ ਤੇ ਕਰਨੀ ਦੀ ਏਕਤਾ ਦਾ ਪ੍ਰਭਾਵ ਵੀਵਿਚਾਰਧਾਰਕ ਤੌਰ ’ਤੇ ਉਹ ਕਿਸੇ ਨੂੰ ਸਰੀਰਕ ਤੌਰ ’ਤੇ ਅਪਾਹਜ ਹੋਣ ਕਰਕੇ ਨਿੰਦ ਨਹੀਂ ਸਕਦਾ ਸਗੋਂ ਇੱਕ ਸਾਥੀ ਵੱਲੋਂ ਫੋਨ ’ਤੇ ਪ੍ਰੇਸ਼ਾਨ ਕਰਨ ਨੂੰ ਮਨ ’ਤੇ ਲਾ ਲੈਂਦਾ ਹੈਕਥਾ ਭਾਵੇਂ ਆਮ ਪਾਠਕ ਨਾਲ਼ੋਂ ਉਸਦੇ ਸਾਥੀਆਂ ਨੂੰ ਵਧੇਰੇ ਸਮਝ ਆਵੇ ਪਰ ਉਸ ਵੱਲੋਂ ਕੱਢਿਆ ਨਤੀਜਾ ਹਰ ਇੱਕ ਲਈ ਸਬਕ ਹੈ, “ਸਰੀਰਕ ਅਪਾਹਜਤਾ ਇੰਨੀ ਖ਼ਤਰਨਾਕ ਨਹੀਂ ਹੁੰਦੀ, ਜਿੰਨੀ ਮਾਨਸਿਕ ਅਪਾਹਜਤਾਸਰੀਰਕ ਅਪਾਹਜਤਾ ਤੁਹਾਡੇ ਸਾਹਮਣੇ ਹੁੰਦੀ ਹੈ, ਉਸਦਾ ਇਲਾਜ ਕੀਤਾ ਜਾ ਸਕਦਾ ਹੈ, ਸੰਬੰਧਿਤ ਬੰਦੇ ਦੇ ਹਾਲਾਤ, ਉਸਦੀ ਮਜਬੂਰੀ ਨੂੰ ਸਮਝਿਆ ਜਾ ਸਕਦਾ ਹੈ ਪਰ ਮਾਨਸਿਕ ਅਪਾਹਜਤਾ ਦਾ ਤਾਂ ਤੁਹਾਨੂੰ ਕੋਈ ਇਲਮ ਹੀ ਨਹੀਂ ਹੁੰਦਾਤੁਹਾਡੇ ਨਾਲ ਬੈਠਾ ਚੰਗਾ ਭਲਾ ਨਜ਼ਰ ਆ ਰਿਹਾ ਬੰਦਾ, ਮਾਨਸਿਕ ਅਪਾਹਜਤਾ ਦੀ ਸੂਰਤ ਵਿੱਚ ਕੀ ਚੰਦ ਚਾੜ੍ਹ ਦੇਵੇ, ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ।”

ਨਸਲਪ੍ਰਸਤੀ ਦਾ ਸਿੱਧਾ ਵਿਰੋਧ ‘ਅਸੀਂ ਕਾਲ਼ੇ ਲੋਕ ਸਦੀਂਦੇ’ ਵਿੱਚ ਦੇਖਿਆ ਜਾ ਸਕਦਾ ਹੈਰੰਗਾਂ ਦੀ ਸਮਾਜਿਕਤਾ ਨੂੰ ਵਿਚਾਰਦਿਆਂ ਚੁਗਾਵਾਂ ਜਾਰਜ ਫਲਾਇਡ ਦੇ ਕੀਤੇ ਕਤਲ ਨੂੰ ਯਾਦ ਕਰਨ ਦੇ ਨਾਲ ਜਾਰਜ ਸਟਿਨੀ ਜੂਨੀਅਰ ਨੂੰ ਵੀ ਯਾਦ ਕਰਦਾ ਹੈ, ਜਿਸ ਨੂੰ ਉਸਦੀ ਮੌਤ ਤੋਂ ਸੱਤਰ ਸਾਲ ਬਾਅਦ ਬਾਲੜੀਆਂ ਦੇ ਕਤਲ ਤੋਂ ਬਰੀ ਕਰ ਦਿੱਤਾ ਜਾਂਦਾ ਹੈਚੁਗਾਵਾਂ ਆਪਣੇ ਕੰਮ ਸਮੇਂ ਸਿਆਹਫ਼ਾਮ ਲੋਕਾਂ ਦੀਆਂ ਫ਼ਰਾਖ਼ਦਿਲੀਆਂ, ਗੁੱਸੇ, ਹਾਸਿਆਂ ਦਾ ਜ਼ਿਕਰ ਕਰਕੇ ਮਾਨਵ ਦੀਆਂ ਚੰਗਿਆਈਆਂ ਨੂੰ ਸਾਹਮਣੇ ਲਿਆਉਂਦਾ ਹੈਕਾਲ਼ੀ ਸਿਆਹੀ ਨੂੰ ਰੁਸ਼ਨਾਈ ਕਹਿਣ ਅਤੇ ਧਾਰਮਿਕ ਗ੍ਰੰਥਾਂ ਦੇ ਕਾਲ਼ੇ ਅੱਖਰਾਂ ਦੇ ਕਾਵਿਕ ਤਰਕ ਦਿੰਦਾ ਹੈ ਤੇ ਨਾਲ ਹੀ ਨਸਲ ਪ੍ਰਸਤੀ ਪਿੱਛੇ ਦੀ ਸਮਾਜਿਕ ਪ੍ਰਕਿਰਿਆ ਨੂੰ ਵੀ ਸੰਬੋਧਿਤ ਹੁੰਦਾ ਹੈ

ਰੰਗ ਕੋਈ ਬਦਰੰਗ ਨਹੀਂ ਹੋ ਸਕਦਾ, ਬਦਰੰਗ ਹੈ ਤਾਂ ਮਾਨਸਿਕਤਾ ਤੇ ਇਹ ਮਾਨਸਿਕਤਾ ਆਪਣੇ ਆਪ ਬਦਰੰਗ ਨਹੀਂ ਹੋ ਜਾਂਦੀ ਸਗੋਂ ਕੀਤੀ ਜਾਂਦੀ ਹੈਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਹਾਡੇ ਅੰਦਰਲੇ ਰੰਗਾਂ ਨੂੰ ਕੋਈ ਹੌਲ਼ੀ-ਹੌਲ਼ੀ ਬਦਰੰਗ ਕਰੀ ਜਾ ਰਿਹਾ ਹੈਤੁਹਾਡੇ ਅੰਦਰ ਹੌਲ਼ੀ-ਹੌਲ਼ੀ ਇੱਕ ਵੱਡੀ ਗੁਣਾਤਮਿਕ ਤਬਦੀਲੀ ਆ ਜਾਂਦੀ ਹੈ ਪਰ ਤੁਸੀਂ ਉਸ ਤੋਂ ਬੇਖ਼ਬਰ ਹੁੰਦੇ ਹੋ।” ਇਹ ਪ੍ਰਕਿਰਿਆ ਸੰਪ੍ਰਦਾਈਕਰਣ ਦੀ ਵੀ ਕਹੀ ਜਾ ਸਕਦੀ ਹੈ

ਇਸ ਪੁਸਤਕ ਦੇ ਤਿੰਨ ਲੇਖ ਵੱਖਰੀ ਵੰਨਗੀ ਦੇ ਹਨ ਜਿਨ੍ਹਾਂ ਨੂੰ ਮੌਖਿਕ ਇਤਿਹਾਸ ਦਾ ਨਾਮ ਦਿੱਤਾ ਜਾ ਸਕਦਾ ਹੈਸੱਤਾ ਪੱਖ ਵਿਰੋਧੀਆਂ ਦੇ ਇਤਿਹਾਸ ਨੂੰ ਕਦੇ ਵੀ ਮਾਨਤਾ ਨਹੀਂ ਦਿੰਦਾ ਸਗੋਂ ਉਸ ਨੂੰ ਤਬਾਹ ਕਰਨ ਜਾਂ ਫਿਰ ਬਿਗਾੜਨ ਦਾ ਹਰ ਹੀਲਾ ਕਰਦਾ ਹੈਇਸ ਲਈ ਇਤਿਹਾਸਕਾਰ ਫੀਲਡ ਵਿੱਚ ਜਾ ਕੇ ਲੋਕਾਂ ਤੋਂ ਸੁਣੀਆਂ ਘਟਨਾਵਾਂ ਦਾ ਸੰਕਲਨ ਤੇ ਮੁਲਾਂਕਣ ਕਰਕੇ ਲੋਕਾਂ ਦਾ ਇਤਿਹਾਸ ਸਿਰਜਦੇ ਹਨ‘ਭਗਤ ਸਿੰਘ, ਬਾਬਾ ਚੀਮਾ ਤੇ ਪਿਸਤੌਲ’ ਵਿੱਚ ਜ਼ਮਾਨੇ ਦੀ ਧੂੜ ਵਿੱਚ ਗੁਆਚ ਗਏ ਇਸ ਤੱਥ ਨੂੰ ਸਾਹਮਣੇ ਲਿਆਂਦਾ ਹੈ ਕਿ ਭਗਤ ਸਿੰਘ ਨੇ ਜਿਸ ਪਿਸਤੌਲ ਨਾਲ ਸਾਂਡਰਸ ਨੂੰ ਮਾਰਿਆ ਸੀ, ਉਹ ਉਸ ਨੂੰ ਬਾਬਾ ਚੀਮਾ ਨੇ ਦਿੱਤਾ ਸੀਪਰ ਇਹ ਅਜੇ ਤਕ ਸਰਵਜਨਕ ਨਹੀਂ ਹੋ ਸਕਿਆ‘ਬਰਬਾਦੀ ਦੀ ਆਜ਼ਾਦੀ ਤੇ ਆਬਾਦਕਾਰ’ ਲੇਖ ਵਿੱਚ ਗੁਰਦੀਪ ਸਿੰਘ ਅਣਖੀ ਰਾਹੀਂ ਆਬਾਦਕਾਰਾਂ ਦੀਆਂ ਸਮੱਸਿਆਵਾਂ ਅਤੇ ਸੰਘਰਸ਼ਾਂ ਦਾ ਦਸਤਾਵੇਜ਼ੀਕਰਣ ਕੀਤਾ ਗਿਆ ਹੈਇਸ ਵਿੱਚ ਜਥੇਬੰਦੀ ਦੀ ਲੋੜ ਅਤੇ ਇਸਦੇ ਮਹੱਤਵ ਨੂੰ ਵਿਸ਼ੇਸ਼ ਤੌਰ ’ਤੇ ਉਭਾਰਿਆ ਗਿਆ ਹੈ

‘ਅਬਾਦਕਾਰਾਂ ਦਾ ਹੈਡਕੁਆਟਰ ਅਸ਼ਾਹੂਰ’ ਵਿੱਚ ਵੀ ਅਬਾਦਕਾਰਾਂ ਦੇ ਸੰਘਰਸ਼ ਤੇ ਅਖੀਰ ਹਥਿਆਰਬੰਦ ਟਕਰਾਅ ਤਕ ਪਹੁੰਚਦਿਆਂ ਦੇਖਿਆ ਜਾ ਸਕਦਾ ਹੈਇਸ ਲੇਖ ਵਿੱਚ ਸੰਗਰਾਮੀ ਯੋਧਿਆਂ ਦੀ ਲੜਾਈ ਦੇ ਪੈਂਤੜੇ ਅਤੇ ਸਮੂਹਿਕ ਲੀਡਰਸ਼ਿੱਪ ਦੀ ਕਾਮਯਾਬੀ ਦਾ ਬਿਰਤਾਂਤ ਦੇ ਨਾਲ-ਨਾਲ ਸੰਘਰਸ਼ ਖਿੰਡਣ ਦੇ ਕਾਰਣਾਂ ਨੂੰ ਵੀ ਰੇਖਾਂਕਿਤ ਕੀਤਾ ਗਿਆ ਹੈਨਤੀਜਾ ਇਹ ਕਿ “ਜਿੰਨੀ ਦੇਰ ਭਾਈ ਲਾਲੋਆਂ ਦੇ ਪਹਿਰੇਦਾਰ ਆਪਸ ਵਿੱਚ ਰਲ਼ ਕੇ ਨਹੀਂ ਬੈਠਦੇ, ਮਲਿਕ ਭਾਗੋਆਂ ਨਾਲ ਆਪਣੀ ਗੁੱਝੀ ਸਾਂਝ ਖ਼ਤਮ ਨਹੀਂ ਕਰਦੇ, ਓਨੀਂ ਦੇਰ ਇਹ ਤਬਦੀਲੀ ਨਹੀਂ ਆ ਸਕਦੀ।” ਇਤਿਹਾਸ ਨੂੰ ਸਾਂਭਣ ਦਾ ਇਹ ਉਪਰਾਲਾ ਵਿਸ਼ੇਸ਼ ਹੈ, ਜਿਸਨੂੰ ਜਾਰੀ ਰੱਖਣਾ ਚਾਹੀਦਾ ਹੈ

ਇੰਦਰਜੀਤ ਚੁਗਾਵਾਂ ਦੇ ਇਸ ਪੁਸਤਕ ਤੋਂ ਬਾਹਰ ਵੀ ਕਈ ਲੇਖ ਹਨ ਜਿਨ੍ਹਾਂ ਉੱਪਰ ਵੱਖਰੀ ਵਿਚਾਰ ਕੀਤੀ ਜਾ ਸਕਦੀ ਹੈਚੁਗਾਵਾਂ ਦੀ ਵਾਰਤਕ ਵਿੱਚ ਵਿਚਾਰਧਾਰਕ ਸਪਸ਼ਟਤਾ, ਨਿੱਜੀ ਬਿਰਤਾਂਤ ਅਤੇ ਭਾਵਨਾਤਮਕ ਪੁੱਠ ਇਸ ਨੂੰ ਰੌਚਕ ਤੇ ਪੜ੍ਹਨਯੋਗ ਬਣਾਉਂਦੇ ਹਨਇਨ੍ਹਾਂ ਲੇਖਾਂ ਦੇ ਪੁਸਤਕ ਰੂਪ ਵਿੱਚ ਆਉਣ ’ਤੇ ਮੈਂ ਆਪਣੇ ਵੱਲੋਂ ਇੰਦਰਜੀਤ ਚੁਗਾਵਾਂ ਦੀ ਨਵੀਂ ਪੁਸਤਕ ਨੂੰ ਜੀ ਆਇਆਂ ਕਹਿੰਦਾ ਹਾਂ ਅਤੇ ਵਧਾਈ ਦਿੰਦਾ ਹਾਂ

*****

ਇੰਦਰਜੀਤ ਚੁਗਾਵਾਂ ਦੇ ਲੇਖ ਪੜ੍ਹਨ ਲਈ ਇਹ ਹੈ ਲਿੰਕ:

http://sarokar.ca/2015-02-17-03-32-00/144

**

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3165)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

About the Author

ਡਾ. ਕਰਮਜੀਤ ਸਿੰਘ

ਡਾ. ਕਰਮਜੀਤ ਸਿੰਘ

Phone: (91 - 98763 - 23862)
Email: (kjskurukshetra87@gmail.com)