Haripal7ਸਾਰੀ ਦੁਨੀਆਂ ਵਿੱਚ ਜੰਗਲ਼ਾਂ ਦਾ ਵਢਾਂਗਾ ਬੁਰੀ ਤਰ੍ਹਾਂ ਹੋ ਰਿਹਾ ਹੈ ...
(20 ਨਵੰਬਰ 2021)

 

ਪੂੰਜੀਵਾਦ ਤਾਂ ਖ਼ਤਰਨਾਕ ਹੈ ਹੀ ਪਰ ਪੂੰਜੀਵਾਦੀ ਸੋਚ ਜਿਹੜੀ ਆਮ ਲੋਕਾਂ ਦੇ ਦਿਮਾਗ ਵਿੱਚ ਘਰ ਕਰ ਗਈ ਹੈ, ਇਸ ਤੋਂ ਵੀ ਵੱਧ ਖਤਰਨਾਕ ਹੈਅਸੀਂ ਇਹੋ ਜਿਹੇ ਸਮੇਂ ਵਿੱਚ ਜੀਅ ਰਹੇ ਹਾਂ ਜਦ ਕੋਈ ਕਿਸੇ ’ਤੇ ਇਤਬਾਰ ਨਹੀਂ ਕਰ ਸਕਦਾ ਜਾਂ ਕਹੀਏ ਕਿ ਇਹ ਬੇਇਤਬਾਰੀ ਦਾ ਯੁਗ ਹੈ ਹਾਲਤ ਇਹ ਹੋ ਗਏ ਹਨ ਕਿ ਰਿਸ਼ਤਿਆਂ ਦਾ ਗੂਹੜਾਪਣ ਪਤਲਾ ਪੈ ਗਿਆ ਹੈਪੰਜਾਬ ਤੋਂ ਆਉਣ ਵਾਲ਼ਾ ਵਿਅਕਤੀ ਆਪਦੀ ਕੋਠੀ ਜਾਂ ਜ਼ਮੀਨ ਵਗੈਰਾ ਆਪਦੇ ਰਿਸ਼ਤੇਦਾਰਾਂ ਨੂੰ ਸੰਭਾਲ਼ ਆਉਂਦਾ ਹੈ ਤੇ ਜਦ ਵਾਪਸ ਜਾ ਕੇ ਆਪਦੀ ਕੋਠੀ ਜਾਂ ਜ਼ਮੀਨ ਵਾਪਸ ਮੰਗਦਾ ਹੈ ਤਾਂ ਕਈ ਵਾਰੀ ਆਪਦੀ ਜਾਨ ਤੋਂ ਵੀ ਹੱਥ ਧੋ ਬੈਠਦਾ ਹੈਕਿੰਨੇ ਹੀ ਭਰਾ, ਜਿਹਨਾਂ ਨੇ ਬਾਹਰ ਆ ਕੇ ਬੇਹੱਦ ਕੰਮ ਕਰਕੇ ਆਪਦੇ ਘਰਾਂ ਨੂੰ ਪੈਰਾਂ ਸਿਰ ਕੀਤਾ, ਆਪਦੇ ਹੀ ਭਰਾਵਾਂ ਹੱਥੋਂ ਮਾਰੇ ਗਏਕਿੰਨੀਆਂ ਹੀ ਸਾਡੀਆਂ ਧੀਆਂ ਜਾਂ ਭੈਣਾਂ ਆਪਦੇ ਮਾਪਿਆਂ ਤੋਂ ਜ਼ਮੀਨ ਵਿੱਚੋਂ ਹਿੱਸਾ ਲੈ ਲੈਂਦੀਆਂ ਹਨ ਜਾਂ ਮੰਗਦੀਆਂ ਹਨ ਪਰ ਆਪਦੇ ਸੌਹਰਿਆਂ ਦੀ ਜ਼ਮੀਨ ਵਿੱਚੋਂ ਆਪਦੀਆਂ ਨਣਦਾਂ ਨੂੰ ਹਿੱਸਾ ਦੇਣ ਨੂੰ ਤਿਆਰ ਨਹੀਂਪੂੰਜੀਵਾਦੀ ਸੋਚ ਨੇ ਮਨੁੱਖ ਨੂੰ ਹਾਬੜਾ ਲਾ ਦਿੱਤਾ ਹੈਹਰ ਵੇਲੇ ਪੈਸਾ ਪੈਸਾਮਨੁੱਖ ਨੇ ਪੈਸਾ ਕਮਾਉਣ ਲਈ ਫੈਕਟਰੀਆਂ ਲਾਈਆਂ, ਮਜ਼ਦੂਰਾਂ ਦੀ ਲੁੱਟ ਖਸੁੱਟ ਕੀਤੀ, ਫੈਕਟਰੀਆਂ ਦਾ ਗੰਦ ਧਰਤੀ ਵਿੱਚ ਬੋਰ ਕਰਕੇ ਗਰਕ ਕਰ ਰਿਹਾ ਹੈ ਜਾਂ ਦਰਿਆਵਾਂ ਵਿੱਚ ਸੁੱਟ ਰਿਹਾ ਹੈ, ਨਾਲ਼ੇ ਉਸ ਨੂੰ ਪਤਾ ਹੈ ਕਿ ਪਾਣੀ ਹੀ ਜੀਵਨ ਹੈ ਪਰ ਫਿਰ ਵੀ ਥੋੜ੍ਹਚਿਰੇ ਮੁਨਾਫੇ ਲਈ ਕੁਝ ਵੀ ਨਹੀਂ ਦੇਖਦਾ

ਸਾਰੇ ਮੁਲਕਾਂ ਵਿੱਚ ਪਲਾਸਟਿਕ ਦੀਆਂ ਫੈਕਟਰੀਆਂ ਹਨਐਸ ਵੇਲੇ ਇੱਕ ਟਨ ਤੋਂ ਉੱਪਰ ਪਲਾਸਟਿਕ ਹਰ ਘੰਟੇ ਸਮੁੰਦਰ ਵਿੱਚ ਜਾ ਰਿਹਾ ਹੈ, ਪਰ ਕੋਈ ਵੀ ਪਰਵਾਹ ਨਹੀਂ ਕਰ ਰਿਹਾਸਮੁੰਦਰ ਵਿੱਚ ਤਿੰਨ ਵੱਡੇ ਵੱਡੇ ਪਲਾਸਟਿਕ ਦੇ ਗਾਰਬੇਜ ਦੇ ਟਾਪੂ ਬਣ ਗਏ ਹਨਕੈਲੇਫੋਰਨੀਆਂ ਅਤੇ ਹਵਾਈ ਦੇ ਵਿਚਕਾਰ ਇੱਕ ਪਲਾਸਟਿਕ ਦਾ ਟਾਪੂ ਫਰਾਂਸ ਤੋਂ ਵੀ ਵੱਡਾ ਹੈ, ਜਿਸ ਤੋਂ ਸਮੁੰਦਰੀ ਜਹਾਜ਼ ਵੀ ਪਾਸੇ ਹੋ ਕੇ ਲੰਘਦੇ ਹਨਪਰ ਕਿਸ ਸਰਕਾਰ ਦੀ ਜੁਰਅਤ ਹੈ ਜਿਹੜੀ ਪਲਾਸਟਿਕ ਬਣਾਉਣ ਵਾਲ਼ੀਆਂ ਫੈਕਟਰੀਆਂ ਨਾਲ ਪੰਗਾ ਲਵੇਮਾਹਰ ਕਹਿੰਦੇ ਹਨ ਕਿ 2050 ਤਕ, ਜੇਕਰ ਇਸੇ ਹਿਸਾਬ ਨਾਲ ਪਲਾਸਟਿਕ ਸਮੁੰਦਰ ਵਿੱਚ ਜਾਂਦਾ ਰਿਹਾ ਤਾਂ ਸਮੁੰਦਰ ਵਿੱਚ ਪਲਾਸਟਿਕ ਸਮੁੰਦਰੀ ਜੀਵਾਂ ਨਾਲੋਂ ਵੀ ਵਧ ਜਾਵੇਗਾਫਿਰ ਜਿਹੜੇ ਲੋਕ ਸਿਰਫ ਸਮੁੰਦਰੀ ਜੀਵਾਂ ਤੋਂ ਆਪਦਾ ਰੁਜ਼ਗਾਰ ਕਮਾਉਂਦੇ ਹਨ ਜਾਂ ਜਿਹਨਾਂ ਦੀ ਖੁਰਾਕ ਹੀ ਸਮੁੰਦਰੀ ਜੀਵ ਹਨ, ਉਹ ਕੀ ਕਰਨਗੇ? ਕੁਝ ਚਿਰ ਬਾਦ ਇਹ ਕਾਰਪੋਰੇਸ਼ਨਾਂ ਸਰਕਾਰਾਂ ਤੋਂ ਪੈਸੇ ਲੈ ਕੇ ਸਮੁੰਦਰ ਵਿੱਚੋਂ ਪਲਾਸਟਿਕ ਕੱਢਣ ਦਾ ਕੰਮ ਸ਼ੁਰੂ ਕਰਨਗੀਆਂ ਅਤੇ ਆਮ ਲੋਕ ਟੈਕਸਾਂ ਰਾਹੀਂ ਇਸਦੀ ਭਰਪਾਈ ਕਰਨਗੇਜਿਹੜੀ ਹੇਠਲੀ ਜਮਾਤ ਪਹਿਲਾਂ ਹੀ ਟੈਕਸਾਂ ਦੇ ਬੋਝ ਨਾਲ ਮਾਰੀ ਪਈ ਹੈ, ਉਸ ’ਤੇ ਹੋਰ ਬੋਝ ਪਾਇਆ ਜਾਵੇਗਾ

ਧਰਤੀ ਦੀ ਇੱਕ ਹੋਰ ਦੁਸ਼ਮਣ ਹੈ ਮਾਈਨਿੰਗਸਮੁੰਦਰੀ ਰੇਤ ਜਾਂ ਦਰਿਆਵਾਂ ਦੀ ਰੇਤ ਅੱਜ ਕੱਲ੍ਹ ਬੁਰੀ ਤਰ੍ਹਾਂ ਕੱਢੀ ਜਾ ਰਹੀ ਹੈਆਸਟਰੇਲੀਆਂ ਦੀਆਂ ਕੰਪਨੀਆਂ, ਇੰਡੋਨੇਸ਼ੀਆਂ ਦੇ ਲਾਗੋਂ ਸਮੁੰਦਰ ਵਿੱਚੋਂ ਰੇਤ ਕੱਢਦੀਆਂ ਹਨਵੱਡੀਆਂ ਵੱਡੀਆਂ ਪਾਈਪਾਂ ਰਾਹੀਂ ਧਰਤੀ ਵਿੱਚੋਂ ਰੇਤ ਸੱਕ (ਕੱਢੀ) ਕੀਤੀ ਜਾਂਦੀ ਹੈਰੇਤ ਦੇ ਨਾਲ ਹੀ ਸਮੁੰਦਰੀ ਜੀਵ ਕੀੜੇ ਮਕੌੜੇ ਵਗੈਰਾ ਖਿੱਚੇ ਜਾਂਦੇ ਹਨਇਹ ਕੀੜੇ ਮਕੌੜੇ, ਘੋਗੇ ਸਿੱਪੀਆਂ ਮਨੁੱਖ ਦੀ ਲਾਲਚ ਦੀ ਭੇਟਾ ਚੜ੍ਹ ਜਾਂਦੇ ਹਨ

ਤੁਸੀਂ ਹੈਰਾਨ ਹੋਵੋਗੇ ਕਿ ਸਮੁੰਦਰ ਵਿੱਚ ਇਸ ਸੈਂਡ ਮਾਈਨਿੰਗ ਕਰਕੇ ਇੰਡੋਨੇਸ਼ੀਆ ਦਾ ਇੱਕ ਟਾਪੂ ਸਮੁੰਦਰ ਵਿੱਚ ਹੀ ਗਰਕ ਗਿਆਬਹੁਤ ਸਾਰੇ ਮੁਲਕਾਂ ਵਿੱਚ ਧਰਤੀ ਵਿੱਚੋਂ ਪੱਥਰ ਕੱਢਣ ਦਾ ਰੁਝਾਨ ਹੈ ਧਰਤੀ ਵਿੱਚੋਂ ਵੱਡੇ ਵੱਡੇ ਟੋਏ ਜਾਂ ਖੁੱਲ੍ਹੀਆਂ ਖਦਾਣਾਂ ਰਾਹੀਂ ਪੱਥਰ ਕੱਢਿਆ ਜਾਂਦਾ ਹੈ ਫਿਰ ਇਸ ਪੱਥਰ ਨੂੰ ਕਰੱਸ਼ ਕਰਕੇ ਕੰਸਟਰੱਕਸ਼ਨ ਲਈ ਵਰਤਿਆ ਜਾਂਦਾ ਹੈਪੰਜਾਬ ਵਿੱਚ ਹੁਸ਼ਿਆਰਪੁਰ ਲਾਗੇ ਇਹ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਉਪਜਾਊ ਧਰਤੀ ਜਿਸਨੇ ਮਨੁੱਖਤਾ ਲਈ ਅੰਨ ਪੈਦਾ ਕਰਨਾ ਸੀ, ਵੱਡੇ ਵੱਡੇ ਟੋਇਆਂ ਦੀ ਸ਼ਕਲ ਵਿੱਚ ਵੈਰਾਨ ਹੀ ਛੱਡ ਦਿੱਤੀ ਜਾਂਦੀ ਹੈ

ਬਹੁਤ ਮੁਲਕਾਂ ਵਿੱਚ ਪਹਾੜਾਂ ਨੂੰ ਡਾਇਨਾਮਾਈਟ ਰਾਹੀਂ ਉਡਾ ਦਿੱਤਾ ਜਾਂਦਾ ਹੈ ਕਿਉਂਕਿ ਪਹਾੜਾਂ ਵਿੱਚ ਹੀਰੇ ਜਵਾਹਰਾਤ ਜਾਂ ਹੋਰ ਬਹੁਤ ਤਰ੍ਹਾਂ ਦੇ ਖਣਿਜ ਪਦਾਰਥ ਭਰੇ ਪਏ ਹਨਇਹ ਪਹਾੜ ਨਮੀਂ ਨਾਲ ਭਰੀਆਂ ਹਵਾਵਾਂ ਨੂੰ ਰੋਕ ਕੇ ਬਾਰਸ਼ ਦਾ ਕਾਰਨ ਬਣਦੇ ਹਨਇਹ ਬਾਰਸ਼ ਦਰਿਆਵਾਂ ਨੂੰ ਪਾਣੀ ਨਾਲ ਭਰਪੂਰ ਕਰਦੀ ਹੈ ਅਤੇ ਇਹਨਾਂ ਦਰਿਆਵਾਂ ਤੋਂ ਨਹਿਰਾਂ ਵਗੈਰਾ ਕੱਢ ਕੇ ਖੇਤਾਂ ਨੂੰ ਪਾਣੀ ਦਿੱਤਾ ਜਾਂਦਾ ਹੈਕਿੰਨਾ ਜਨ ਜੀਵਨ ਇਹਨਾਂ ਦਰਿਆਵਾਂ ’ਤੇ ਨਿਰਭਰ ਕਰਦਾ ਹੈਇੱਕ ਗੱਲ ਹੋਰ, ਇਹਨਾਂ ਪਹਾੜਾਂ ਤੋਂ ਦਰਖ਼ਤਾਂ ਦਾ ਵਢਾਂਗਾ ਕਰਕੇ ਦਰਖ਼ਤ ਰੋਡੇ ਭੋਡੇ ਕੀਤੇ ਜਾ ਰਹੇ ਹਨਇਸ ਕਰਕੇ ਪਹਾੜਾਂ ਦੀ ਮਿੱਟੀ ਖਿਸਕ ਕੇ ਫਿਰ ਤਬਾਹੀ ਲਿਆਉਂਦੀ ਹੈਪਰ ਕੌਣ ਪਰਵਾਹ ਕਰਦਾ ਹੈ? ਪੈਸਾ ਚਾਹੀਦਾ ਹੈ ਕਾਰਪੋਰੇਸ਼ਨਾਂ ਨੂੰ ਅਤੇ ਸਰਕਾਰਾਂ ਨੂੰ

ਮਨੁੱਖ ਦੀ ਸੋਚਣੀ ਕਿੰਨੀ ਛੋਟੀ ਹੋ ਗਈ ਹੈਧਰਤੀ ਦੇ ਮੌਸਮ ਦਾ ਵਿਗਾੜ ਤਾਂ ਇਹਨਾਂ ਅਮੀਰਾਂ ਦੀਆਂ ਪੀੜ੍ਹੀਆਂ ਨੂੰ ਵੀ ਝੱਲਣਾ ਪਵੇਗਾ ਇਹਨਾਂ ਅਮੀਰਾਂ ਦੀ ਔਲਾਦ ਛੇਤੀ ਤਾਂ ਮੰਗਲ਼ ਤੇ ਕਲੋਨੀਆਂ ਨਹੀਂ ਪਾ ਸਕੇਗੀ ਦੁਨੀਆਂ ’ਤੇ ਸਰਦਾਰੀ ਕਾਰਪੋਰੇਸ਼ਨਾਂ ਦੀ ਹੈ ਅਤੇ ਸਰਕਾਰਾਂ ਉਹਨਾਂ ਦੀਆਂ ਰਖੇਲ਼ ਹਨਸਾਰੀ ਦੁਨੀਆਂ ਵਿੱਚ ਜੰਗਲ਼ਾਂ ਦਾ ਵਢਾਂਗਾ ਬੁਰੀ ਤਰ੍ਹਾਂ ਹੋ ਰਿਹਾ ਹੈ ਇਸ ਧਰਤੀ ਦੇ ਜੀਅ ਜੰਤ ਦੀ ਆਕਸੀਜਨ ਦੀ ਪੂਰਤੀ ਦਰਖ਼ਤ ਕਰਦੇ ਹਨਜੰਗਲ਼ ਧਰਤੀ ਦੇ ਫੇਫੜੇ ਹਨਪਿਛਲੇ ਸਾਲ ਐਮਾਜ਼ੌਨ ਦੇ ਜੰਗਲ਼ ਨੂੰ ਜਾਣ ਬੁੱਝ ਕੇ ਅੱਗ ਲਗਾਈ ਗਈ ਅਤੇ ਫਿਰ ਜੰਗਲ਼ ਨੂੰ ਬੁਰੀ ਤਰ੍ਹਾਂ ਮੱਚਣ ਦਿੱਤਾ ਗਿਆ ਤਾਂ ਕਿ ਸਾਫ਼ ਹੋਈ ਧਰਤੀ ’ਤੇ ਫਾਰਮਿੰਗ ਕੀਤੀ ਜਾ ਸਕੇਜਦ ਐਮਾਜ਼ੌਨ ਦੇ ਆਦੀਵਾਸੀਆਂ ਨੇ ਉਹ ਲੋਕ ਫੜ ਲਏ, ਜਿਹਨਾਂ ਨੇ ਅੱਗ ਲਾਈ ਸੀ ਤਾਂ ਸਰਕਾਰ ਨੇ ਅੱਗ ਲਾਉਣ ਵਾਲਿਆਂ ਨੂੰ ਤਾਂ ਕੁਝ ਨਹੀਂ ਕਿਹਾ ਪਰ ਉਹਨਾਂ ਆਦੀਵਾਸੀਆਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਤਾਂ ਕਿ ਹੋਰ ਵੀ ਕੋਈ ਸਰਕਾਰ ਨੂੰ ਚੈਲਿੰਜ ਕਰਨ ਦੀ ਹਿਮਾਕਤ ਨਾ ਕਰੇਇਹ ਹੈ ਇਨਸਾਫ ਜਿਹੜਾ ਧਰਤੀ ਪੁੱਤਰਾਂ ਨੂੰ ਮਿਲ਼ਦਾ ਹੈ

ਹਰ ਸਾਲ ਵਾਤਾਵਰਣ ਨੂੰ ਬਚਾਉਣ ਵਾਲ਼ੇ ਲੋਕਾਂ ਦੇ ਕਤਲ ਹੋ ਰਹੇ ਹਨਬਰਟਾ ਕੈਸਰਸ (ਅੰਤਰਰਾਸ਼ਟਰੀ ਪਰਸਿੱਧੀ ਪਰਾਪਤ) ਵਰਗੀ ਵਾਤਾਵਰਣ ਐਕਟਵਿਸਟ ਨੂੰ ਉਸਦੇ ਘਰੇ ਜਾ ਕੇ ਗੋਲ਼ੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ ਅਤੇ ਕਾਤਲਾਂ ਨੂੰ ਸ਼ੱਕ ਦੇ ਅਧਾਰ ’ਤੇ ਛੱਡ ਦਿੱਤਾ ਜਾਂਦਾ ਹੈਸਾਰੀ ਦੁਨੀਆਂ ਵਿੱਚ ਹੀ ਜਲ ਜੰਗਲ਼ ਨੂੰ ਬਚਾਉਣ ਵਾਲ਼ੇ ਲੋਕਾਂ ਨੂੰ ਅੱਤਵਾਦੀ ਗਰਦਾਨ ਕੇ ਗੋਲ਼ੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ ਜਾਂ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ

ਦੁਨੀਆਂ ਭਰ ਦਾ ਗੰਦ ਸਮੁੰਦਰ ਵਿੱਚ ਸੁੱਟਿਆ ਜਾ ਰਿਹਾ ਹੈਸਮੁੰਦਰੀ ਕਿਨਾਰੇ ਦੇ ਬਹੁਤ ਸ਼ਹਿਰ ਉਹ ਹਨ ਜਿਹੜੇ ਕਿ ਅਨਟਰੀਟਡ ਸੀਵਰੇਜ ਸਮੁੰਦਰ ਵਿੱਚ ਸੁੱਟ ਰਹੇ ਹਨ ਇਸ ਤੋਂ ਬਿਨਾਂ ਕਿੰਨੇ ਹੀ ਸਮੁੰਦਰੀ ਜਹਾਜ਼ ਵੀ ਹਿਊਮਨ ਵੇਸਟ, ਸਮੁੰਦਰ ਵਿੱਚ ਡੰਪ ਕਰ ਦਿੰਦੇ ਹਨਸਭ ਨੂੰ ਪਤਾ ਹੈ ਕਿ ਇਹ ਕੱਚਾ ਸੀਵਰੇਜ ਸਮੁੰਦਰ ਨੂੰ ਕਿੰਨਾ ਤੇਜ਼ਾਬੀ ਕਰ ਰਿਹਾ ਹੈ ਪਰ ਕੋਈ ਨਹੀਂ ਬੋਲਦਾਸਮੁੰਦਰ ਵਿੱਚੋਂ ਤੇਲ ਕੱਢਣਾ ਗੈਰ ਕਾਨੂੰਨੀ ਕਰ ਦੇਣਾ ਚਾਹੀਦਾ ਹੈ ਕਿਉਂਕਿ ਜਦ ਇਹ ਤੇਲ ਕੱਢਣ ਵਾਲ਼ੇ ਬੋਰ ਸਮੁੰਦਰ ਵਿੱਚ ਫਟ ਜਾਂਦੇ ਹਨ ਤਾਂ ਜਿਹੜੀ ਤਬਾਹੀ ਆਉਂਦੀ ਹੈ, ਉਹ ਮੈਕਸੀਕੋ ਦੀ ਖਾੜੀ ਵਿੱਚ ਦੇਖੀ ਹੈ ਜਦ ਬਰਿਟਿਸ਼ ਪੈਟਰੋਲੀਅਮ ਦਾ ਬੋਰ ਸਮੁੰਦਰ ਵਿੱਚ ਫਟ ਗਿਆ ਸੀ ਅਤੇ ਕਈ ਹਫਤੇ ਸਾਰਾ ਕੱਚਾ ਤੇਲ ਸਮੁੰਦਰ ਵਿੱਚ ਰਲ਼ੀ ਗਿਆ ਸੀਕਿੰਨੇ ਹੀ ਜੀਵ ਜੰਤੂ ਮੱਛੀਆਂ, ਮੁਰਗਾਬੀਆਂ, ਸਮੁੰਦਰੀ ਮਗਰਮੱਛ, ਗੀਜ਼ ਵਗੈਰਾ ਤੜਫ ਤੜਫ ਕੇ ਮਰੇਪਰ ਸਦਕੇ ਜਾਈਏ ਇਹੋ ਜਿਹੀਆਂ ਯੂ. ਐੱਨ. ਓ. ਵਗੈਰਾ ਇੰਟਰਨੈਸ਼ਨਲ ਸੰਸਥਾਵਾਂ ਦੇ ਜਿਹੜੀਆਂ ਵਾਤਾਵਰਣ ਦੀ ਐਨੀ ਤਬਾਹੀ ਹੋਣ ਦੇ ਬਾਵਜੂਦ ਵੀ ਟੱਸ ਤੋਂ ਮੱਸ ਨਹੀਂ ਹੋਈਆਂ

ਐਕਸਨ ਵਾਲਦੀਜ ਜਾਂ ਸ਼ੈੱਲ ਵਰਗੀਆਂ ਕੰਪਨੀਆਂ ਨੂੰ ਜਦ ਤੇਲ ਸਪਿੱਲ ਕਰਨ ’ਤੇ ਜੁਰਮਾਨਾ ਕੀਤਾ ਜਾਂਦਾ ਹੈ ਤਾਂ ਹਾਸਾ ਆਉਂਦਾ ਹੈ. ਜਿਹੜੀਆਂ ਕੰਪਨੀਆਂ ਅਰਬਾਂ ਦਾ ਵਪਾਰ ਕਰਦੀਆਂ ਹਨ, ਉਹਨਾਂ ਨੂੰ ਜੁ਼ਰਮਾਨਾ ਹੁੰਦਾ ਹੈ ਕੁਝ ਲੱਖ ਡਾਲਰ ਅਤੇ ਕਈ ਵਾਰੀ ਉਹ ਵੀ ਬਾਦ ਵਿੱਚ ਮੁਆਫ ਕੀਤਾ ਜਾਂਦਾ ਹੈਅਮਰੀਕਾ ਵਰਗਾ ਮੁਲਕ ਆਪਣੇ ਹਥਿਆਰ ਟੈਸਟ ਕਰਨ ਲਈ ਬਿਨਾਂ ਕਿਸੇ ਕਾਰਨ ਦੇ ਕਿਸੇ ਵੀ ਮੁਲਕ ਨੂੰ ਬਲੀ ਦਾ ਬੱਕਰਾ ਬਣਾ ਸਕਦਾ ਹੈ ਅਤੇ ਲੜਾਈ ਲਾ ਕੇ ਲੱਖਾਂ ਟਨ ਪਰਦੂਸ਼ਣ ਪੈਦਾ ਕਰ ਦਿੰਦਾ ਹੈਇਰਾਕ ਦੀ ਲੜਾਈ ਤੋਂ ਬਾਦ ਇਸਨੇ ਐੱਫ 16 ਜਹਾਜ਼ ਵਗੈਰਾ ਵੇਚ ਕੇ ਅਰਬਾਂ ਡਾਲਰ ਬਣਾਏ ਅਤੇ ਬਿਨਾਂ ਮਤਲਬ ਇਰਾਕ ਦੇ ਲੱਖਾਂ ਲੋਕ ਮੌਤ ਦੇ ਘਾਟ ਉਤਾਰ ਦਿੱਤੇਇਰਾਕ ਦੀ ਜਾਂ ਲਿਬੀਆ ਦੀ ਤਬਾਹੀ ਇਸ ਕਰਕੇ ਹੋਈ ਕਿਉਂਕਿ ਅਮਰੀਕਣ ਕੰਪਨੀਆਂ, ਇਹਨਾਂ ਦੇਸ਼ਾਂ ਦੇ ਤੇਲ ’ਤੇ ਕਬਜ਼ਾ ਕਰਨਾ ਚਾਹੁੰਦੀਆਂ ਸਨ

ਹਰ ਸਾਲ ਟੰਨਾਂ ਦੇ ਟੰਨ ਹਿਸਾਬ ਨਿਊਕਲੀਅਰ ਵੇਸਟ ਅਫਰੀਕਾ ਦੇ ਟਿੱਬਿਆਂ ਵਿੱਚ ਡੰਪ ਕੀਤਾ ਜਾ ਰਿਹਾ ਹੈ ਯਾਦ ਰਹੇ ਟਿੱਬੇ ਪਾਣੀ ਦੀਆਂ ਰੈਜਰਵੇਅਰਾਂ ਹੁੰਦੇ ਹਨ ਕਿਉਂਕਿ ਬਰਸਾਤੀ ਪਾਣੀ ਟਿੱਬਿਆਂ ਵਿੱਚ ਸਮਾਂ ਜਾਂਦਾ ਹੈ, ਇਹ ਪਾਣੀ ਤਾਂ ਪਰਦੂਸ਼ਿਤ ਹੋਵੇਗਾ ਹੀ, ਨਾਲ ਹੀ ਮਾਰੂਥਲ ਦੇ ਜੀਅ ਜੰਤ ਵੀ ਮਰਨਗੇਇਹ ਦੁਨੀਆਂ 43 ਬਿੱਲੀਅਨ ਟਨ ਕਾਰਬਨ ਡਾਇਆਕਸਾਈਡ ਹਵਾ ਵਿੱਚ ਛੱਡ ਰਹੀ ਹੈਇਸ ਨੂੰ ਰੋਕ ਕੌਣ ਪਾਵੇਗਾ? ਤੇਲ ਕੰਪਨੀਆਂ ਜਾਂ ਕੋਲੇ ਦੀਆਂ ਖਦਾਨਾਂ ਵਾਲ਼ੇ ਮਾਲਕ ਇਹ ਹੋਣ ਦੇਣਗੇ, ਬਿਲਕੁਲ ਨਹੀਂ

ਗਲਸਾਗੋ ਵਿੱਚ ਇੱਕ ਡਰਾਮਾ ਕੀਤਾ ਜਾਂਦਾ ਹੈ, ਵਾਤਾਵਰਣ ਨੂੰ ਬਚਾਉਣ ਵਾਰੇ ਇੱਕ ਕਾਨਫਰੰਸ ਕੀਤੀ ਜਾਂਦੀ ਹੈ ਉੱਥੇ ਇਹਨਾਂ ਲੀਡਰਾਂ ਦੇ ਐਨੇ ਜਹਾਜ਼ ਪਹੁੰਚਦੇ ਹਨ ਕਿ ਏਅਰਪੋਰਟ ’ਤੇ ਇਹਨਾਂ ਦੇ ਜਹਾਜ਼ਾਂ ਨੂੰ ਪਾਰਕ ਕਰਨ ਲਈ ਜਗ੍ਹਾ ਵੀ ਨਹੀਂ ਲੱਭਦੀ ਫਿਰ ਇਹ ਜਹਾਜ਼ ਪਾਰਕ ਕਰਨ ਲਈ ਹੋਰ ਦੂਜੇ ਏਅਰ ਪੋਰਟਾਂ ’ਤੇ ਭੇਜੇ ਜਾਂਦੇ ਹਨਐਨੇ ਜਹਾਜ਼ ਲਿਜਾ ਕੇ ਪਰਦੂਸ਼ਣ ਫੈਲਾ ਕੇ, ਲੀਡਰ ਵਾਤਾਵਰਣ ਬਚਾਉਣ ਦੀਆਂ ਗੱਲਾਂ ਕਰਦੇ ਹਨਇਹ ਲੀਡਰ ਸਵਾਰੀਆਂ ਵਾਲ਼ੇ ਜਹਾਜ਼ਾਂ ਵਿੱਚ ਕਿਉਂ ਨਹੀਂ ਜਾ ਸਕਦੇ? ਕਿਉਂਕਿ ਇੱਕ 737 ਜਹਾਜ਼ ਜਿਹੜਾ 174 ਸਵਾਰੀਆਂ ਲਿਜਾ ਸਕਦਾ ਹੈ, ਉਹ ਇੱਕ ਲੀਡਰ ਲਈ ਵਰਤਿਆ ਜਾ ਰਿਹਾ ਹੈਇੱਕ ਗੱਲ ਚੇਤੇ ਰਹੇ ਕਿ ਇਸ ਜਹਾਜ਼ ਦੀ ਟੈਂਕੀ 32000 ਲੀਟਰ ਤੇਲ ਨਾਲ ਭਰਦੀ ਹੈਇਹਨਾਂ ਮਹਾਨ ਲੀਡਰਾਂ ਨੇ ਪਰਦੂਸ਼ਣ ਨੂੰ ਰੋਕਣ ਵਾਲੀ ਕਾਨਫਰੰਸ ਕਰਨ ’ਤੇ ਖੁਦ ਕਿੰਨਾ ਪਰਦੂਸ਼ਣ ਫੈਲਾਇਆ, ਕੌਣ ਇਸਦਾ ਹਿਸਾਬ ਕਰੇਗਾ?

ਇਸ ਕਾਨਫਰੰਸ ਵਿੱਚੋਂ ਨਿੱਕਲਿਆ ਕੀ? ਵਾਤਾਵਰਣ ਨੂੰ ਬਚਾਉਣ ਵਾਲੀ ਗੱਲ ਹਮੇਸ਼ਾ ਦੀ ਤਰ੍ਹਾਂ ਅਗਲੇ ਵੀਹ ਤੀਹ ਸਾਲ ’ਤੇ ਸੁੱਟ ਦਿੱਤੀ ਗਈਬੇਹੱਦ ਪਰਦੂਸ਼ਣ ਅਸਮਾਨ ਨੂੰ ਚੜ੍ਹਨ ਵਾਲ਼ੇ ਰਾਕਟ ਕਰਦੇ ਹਨ ਅੱਜ ਕੱਲ੍ਹ ਜੈੱਫ ਬੀਜੋ ਜਾਂ ਇਲੋਨ ਮਸਕ ਵਰਗੇ ਇਹਨਾਂ ਰਾਕਟਾਂ ’ਤੇ ਬੈਠ ਕੇ ਧਰਤੀ ਦੇ ਚੱਕਰ ਲਾਉਂਦੇ ਹਨ ਅਤੇ ਇਹ ਸੋਚਕੇ ਹੱਸਦੇ ਹੋਣਗੇ ਕਿ ਅਸੀਂ ਤਾਂ ਸਾਰੇ ਪਲੈਨਿਟ ਨੂੰ ਹੀ ਬੁੱਧੂ ਬਣਾ ਦਿੱਤਾ ਹੈਇਹ ਮੰਗਲ਼ ਤਾਰੇ ’ਤੇ ਜ਼ਿੰਦਗੀ ਜਿਊਣ ਦੀਆਂ ਹਾਲਤਾਂ ਭਾਲਦੇ ਹਨ ਪਰ ਧਰਤੀ ਨੂੰ, ਜਿਸ ’ਤੇ ਸੱਤ ਅਰਬ ਲੋਕਾਂ ਤੋਂ ਬਿਨਾ ਹੋਰ ਪਤਾ ਨਹੀਂ ਕਿੰਨੇ ਅਰਬ ਜੀਅ ਜੰਤੂ ਰਹਿ ਰਹੇ ਹਨ, ਉਸ ਨੂੰ ਤਬਾਹ ਕਰਨ ’ਤੇ ਤੁਲੇ ਹੋਏ ਹਨ

ਇਹ ਕਾਰਪੋਰੇਟ ਸਿਸਟਮ ਆਪ ਹੀ ਬਿਮਾਰੀਆਂ ਪੈਦਾ ਕਰਦਾ ਹੈ ਅਤੇ ਆਪ ਹੀ ਉਹਨਾਂ ਦੇ ਇਲਾਜ ਦੀਆਂ ਦਵਾਈਆਂ ਵੇਚਦਾ ਹੈਕਿਸੇ ਬਿਮਾਰੀ ਦਾ ਖਾਤਮਾ ਨਹੀਂ ਕਰਦਾ ਸਗੋਂ ਬਿਮਾਰੀ ਦਾ ਡਰਾਵਾ ਦੇ ਕੇ, ਡਰੱਗ ਬਣਾਉਣ ਵਾਲ਼ੀਆਂ ਫੈਕਟਰੀਆਂ ਚਾਲੂ ਰੱਖਦਾ ਹੈਸਮਾਂ ਹੋਵੇ ਯੁੱਧ ਦਾ ਜਾਂ ਸ਼ਾਂਤੀ ਦਾ, ਹਥਿਆਰ ਧੜਾਧੜ ਬਣ ਰਹੇ ਹਨਫਿਰ ਇਹਨਾਂ ਨੂੰ ਵੇਚਣ ਲਈ ਲੜਾਈਆਂ ਵੀ ਕਰਾਉਣੀਆਂ ਪੈਣਗੀਆਂਹਥਿਆਰ ਬਣਾਉਣ ਵਾਲ਼ੀਆਂ ਕੰਪਨੀਆਂ ਕਦੋਂ ਚਾਹੁਣਗੀਆਂ ਕਿ ਧਰਤੀ ’ਤੇ ਸ਼ਾਂਤੀ ਹੋਵੇ ਜਾਂ ਦਵਾਈਆਂ ਬਣਾਉਣ ਵਾਲ਼ੀਆਂ ਕੰਪਨੀਆਂ ਕਦੋਂ ਚਾਹੁਣਗੀਆਂ ਕਿ ਇਸ ਦੁਨੀਆਂ ਵਿੱਚ ਬਿਮਾਰੀਆਂ ਨਾ ਫੈਲਣ

ਧਰਤੀ ਦੇ ਵਧ ਰਹੇ ਤਾਪਮਾਨ ਕਰਕੇ ਗਲੇਸ਼ੀਅਰ ਖੁਰ ਰਹੇ ਹਨਸਮੁੰਦਰ ਦੇ ਪਾਣੀ ਦਾ ਸਤਰ ਉੱਚਾ ਹੋ ਰਿਹਾ ਹੈ ਯਾਦ ਰਹੇ ਕਿ ਇੱਕ ਡਿਗਰੀ ਤਾਪਮਾਨ ਵਧਣ ਨਾਲ ਸਮੁੰਦਰ ਦਾ ਸਤਰ ਇੱਕ ਮੀਟਰ ਵਧਦਾ ਹੈਇਸ ਸਾਲ ਫਿਜੀ ਅਤੇ ਇੰਡੋਨੇਸ਼ੀਆਂ ਦੇ ਕਈ ਟਾਪੂਆਂ ਦੀ ਹਾਲਤ ਡੁੱਬਣ ਵਾਲੀ ਹੋ ਗਈਕਿੰਨੇ ਹੀ ਟਾਪੂਆਂ ਦੇ ਲੋਕ ਆਪਦਾ ਘਰ ਬਾਰ ਛੱਡ ਕੇ ਮੇਨਲੈਂਡ ’ਤੇ ਬੇਘਰ ਹੋਏ ਬੈਠੇ ਹਨ

ਧਰਤੀ ਉੱਤੇ ਪਰਦੂਸ਼ਣ ਵਧਣ ਕਰਕੇ ਜਾਨਵਰਾਂ ਦੀਆਂ ਕਿੰਨੀਆਂ ਹੀ ਜਾਤੀਆਂ ਅਲੋਪ ਹੋ ਰਹੀਆਂ ਹਨ ਪੰਜਾਬ ਦੇ ਲੋਕ ਤਾਂ ਸਰੇਆਮ ਦੇਖ ਰਹੇ ਹਨ ਕਿ ਗਿਰਝਾਂ, ਘੋਗੜ ਤੇ ਹੋਰ ਕਈ ਪੰਛੀ ਤਾਂ ਦਿਸਣੋ ਹੀ ਹਟ ਗਏ ਹਨਚਿੜੀਆਂ, ਕਾਂ, ਮੋਰ ਵੀ ਬਹੁਤ ਘੱਟ ਦਿਸਦੇ ਹਨਜੇਕਰ ਦੁਨੀਆਂ ਦੇ ਹੋਰ ਦੇਸ਼ਾਂ ’ਤੇ ਨਜ਼ਰ ਮਾਰੀਏ ਤਾਂ ਅਫਰੀਕਾ ਦਾ ਕਾਲ਼ਾ ਰਾਈਨੋ, ਚਿੱਟੀਆਂ ਡੌਲਫਿਨ, ਪੈਸੰਜਰ ਕਬੂਤਰ, ਸਪੈਨਿਸ਼ ਆਈਬਰੀਅਨ ਬੱਕਰੀਆਂ, ਤਾਸਮੇਨੀਅਨ ਟਾਈਗਰ, ਸਟੈਬਰ ਸਮੁੰਦਰੀ ਗਾਂ, ਵੱਡੇ ਵੱਡੇ ਦੰਦਾਂ ਵਾਲ਼ੇ ਸ਼ੇਰ, ਜੱਤ ਵਾਲ਼ਾ ਮਮੋਥ (ਹਾਥੀ ਵਰਗਾ ਜਾਨਵਰ), ਇਸ ਧਰਤੀ ਤੋਂ ਗਾਇਬ ਹੋ ਚੁੱਕੇ ਹਨਮਨੁੱਖ, ਜਾਨਵਰ, ਬਨਸਪਤੀ ਇੰਟਰਕੁਨੈਕਟਡ ਹਨ ਇੱਕ ਵਾਰ ਚੀਨ ਨੂੰ ਲੱਗਿਆ ਕਿ ਚਿੜੀਆਂ ਬਹੁਤ ਅਨਾਜ ਖਾ ਜਾਂਦੀਆਂ ਹਨ ਤਾਂ ਸਰਕਾਰ ਨੇ ਚਿੜੀਆਂ ਮਾਰਨ ਦਾ ਹੁਕਮ ਦੇ ਦਿੱਤਾਲੋਕਾਂ ਨੇ ਸਰਕਾਰ ਦੇ ਹੁਕਮਾਂ ’ਤੇ ਫੁੱਲ ਚੜ੍ਹਾਏ ਅਤੇ ਬੇਹੱਦ ਚਿੜੀਆਂ ਮਾਰ ਦਿੱਤੀਆਂਫਿਰ ਕੀ ਹੋਇਆ? ਚੀਨ ਵਿੱਚ ਅਕਾਲ਼ ਪੈ ਗਿਆ, ਕਿਉਂਕਿ ਚਿੜੀਆਂ ਫਸਲਾਂ ਦੇ ਦੁਸ਼ਮਣ ਕੀੜਿਆਂ ਨੂੰ ਖਾਂਦੀਆਂ ਸਨਇਹਨਾਂ ਕੀੜਿਆਂ ਦੀ ਗਿਣਤੀ ਵਧ ਗਈ ਅਤੇ ਉਹ ਫਸਲਾਂ ਨੂੰ ਖਾ ਗਏ ਇਸ ਤੋਂ ਬਾਦ ਫੇਰ ਚੀਨ ਵਿੱਚ ਚਿੜੀਆਂ ਨੂੰ ਮਾਰਨ ’ਤੇ ਪਾਬੰਦੀ ਲਾ ਦਿੱਤੀ ਗਈਜਿਸ ਤਰ੍ਹਾਂ ਧਰਤੀ ਦੇ ਹੋਰ ਜਾਨਵਰ ਖਤਮ ਹੋ ਰਹੇ ਹਨ, ਇਸ ਤਰ੍ਹਾਂ ਸਾਡੀ ਵਾਰੀ ਵੀ ਇੱਕ ਦਿਨ ਆ ਸਕਦੀ ਹੈ

1978 ਵਿੱਚ ਉੱਤਰੀ ਧਰੁਵ ਦੀ ਬਰਫ ਦੀ ਡੂੰਘਾਈ ਪੰਜ ਕਿਲੋਮੀਟਰ ਸੀ ਜਿਹੜੀ ਕਿ 2021 ਵਿੱਚ ਸਿਰਫ ਦੋ ਕਿਲੋਮੀਟਰ ਰਹਿ ਗਈ ਹੈਇਹੀ ਹਾਲ ਦੱਖਣੀ ਧਰੁੱਵ ਦਾ ਹੋਇਆ ਹੈਇਹ ਬਰਫ ਖੁਰ ਕੇ ਸਮੁੰਦਰ ਦਾ ਤਲ ਉੱਚਾ ਕਰਦੀ ਹੈਜੇਕਰ ਧਰਤੀ ਇਸੇ ਤਰ੍ਹਾਂ ਹੀ ਗਰਮ ਹੁੰਦੀ ਰਹੀ ਤਾਂ ਅਗਲੇ ਦਸ ਵੀਹ ਸਾਲਾਂ ਤਕ ਸਮੁੰਦਰੀ ਕਿਨਾਰੇ ਵਾਲ਼ੇ ਸ਼ਹਿਰਾਂ ਦੀ ਹੋਂਦ ਖਤਰੇ ਵਿੱਚ ਪੈ ਜਾਵੇਗੀ ਕਰੋੜਾਂ ਲੋਕ ਬੇ-ਘਰ ਹੋ ਜਾਣਗੇਅਸੀਂ ਇਸ ਸਮੇਂ 80 ਬਿਲੀਅਨ ਟੰਨ ਮਟੀਰੀਅਲ ਪੈਦਾ ਕਰ ਰਹੇ ਹਾਂ (ਜੋ ਵੀ ਅਸੀਂ ਚੀਜ਼ਾਂ ਬਣਾ ਰਹੇ ਹਾਂ, ਉਹਨਾਂ ਦਾ ਭਾਰ) ਪਰ 2050 ਤਕ ਇਹ ਉਤਪਾਦਨ 180 ਬਿਲੀਅਨ ਟੰਨ ਤਕ ਚਲਾ ਜਾਵੇਗਾਜੇ ਕਰ ਅਸੀਂ 80 ਬਿਲੀਅਨ ਟੰਨ ਮਟੀਰੀਅਲ ਪੈਦਾ ਕਰਨ ਲਈ ਕੁਦਰਤ ਦਾ ਘਾਣ ਕਰ ਰਹੇ ਹਾਂ ਤਾਂ ਜਦੋਂ ਅਸੀਂ 180 ਬਿਲੀਅਨ ਟੰਨ ਮਟੀਰੀਅਲ ਉਤਪਾਦਨ ਕਰਾਂਗੇ ਤਾਂ ਅਸੀਂ ਕੁਦਰਤ ਕਿੰਨਾ ਘਾਣ ਕਰ ਰਹੇ ਹੋਵਾਂਗੇ? ਜਿਹੜੀ ਅੱਜ ਗਰੋਥ ਹੋ ਰਹੀ ਹੈ ਜੇਕਰ ਹਰ ਇੱਕ ਬੰਦੇ/ਔਰਤ ਨੂੰ 5 ਡਾਲਰ ਘੰਟੇ ਦੇ ਲੈਣ ਦੇ ਕਾਬਲ ਕਰੀਏ ਤਾਂ ਸਾਨੂੰ ਹੁਣ ਦੀ ਗਰੋਥ ਨੂੰ 175 ਗੁਣਾਂ ਵਧਾਉਣਾ ਪਵੇਗਾਅਸੀਂ ਹਰ ਵੇਲੇ ਵਾਧੇ ਦੀ ਗੱਲ ਕਰਦੇ ਹਾਂ ਪਰ ਸੋਚੋ ਧਰਤੀ ਨੇ ਤਾਂ ਵਧਣਾ ਨਹੀਂ ਹੋਣਾ ਧਰਤੀ ਓਡੀ ਹੀ ਰਹੇਗੀ, ਫਿਰ ਇਹ ਵਾਧਾ ਧਰਤੀ ’ਤੇ ਬੋਝ ਹੀ ਬਣੇਗੀਧਰਤੀ ਨੂੰ ਤਬਾਹੀ ਵੱਲ ਲਿਜਾਣ ਲਈ ਤਿੰਨ ਫੈਕਟਰ ਹੋਰ ਵੀ ਹਨ:

1 ਕਮੱਰਸ਼ੀਅਲ ਫਿੱਸ਼ਿੰਗ: ਵੱਡੇ ਵੱਡੇ ਸਮੁੰਦਰੀ ਜਹਾਜ਼ਾਂ/ਕਿਸ਼ਤੀਆਂ ਨਾਲ ਜਦੋਂ ਵੱਡੇ ਨੈਟ ਸੁੱਟ ਕੇ ਮੱਛੀਆਂ ਫੜਨ ਦਾ ਕੰਮ ਕੀਤਾ ਜਾਂਦਾ ਹੈ ਤਾ, ਸ਼ਾਰਕ, ਡਾਲਫਿਨ ਜਾਂ ਵੱਡੇ ਕੱਛੂ-ਕੁਮੇ ਵੀ ਇਹਨਾਂ ਜਾਲ਼ਾਂ ਵਿੱਚ ਫਸ ਜਾਂਦੇ ਹਨਬਹੁਤ ਸਾਰੀਆਂ ਉਹ ਸਮੁੰਦਰੀ ਪਰਜਾਤੀਆਂ ਵੀ (ਜਿਹਨਾਂ ਦੀ ਹੋਂਦ ਹੀ ਖਤਮ ਹੋਣ ਵਾਲੀ ਹੈ) ਵੀ ਮਾਰੀਆਂ ਜਾਂਦੀਆਂ ਹਨਕਮੱਰਸ਼ੀਅਲ ਫਿੱਸ਼ਿੰਗ ਸਮੁੰਦਰੀ ਜੀਵਾਂ ਦੀ ਤਬਾਹੀ ਹੈ, ਇਹ ਬਿੱਲਕੁਲ ਬੰਦ ਹੋਣ ਚਾਹੀਦੀ ਹੈ ਜਾਂ ਕਿਸੇ ਕੰਟਰੋਲ ਥੱਲੇ ਹੋਣੀ ਚਾਹੀਦੀ ਹੈ

2 ਐਨੀਮਲ ਫਾਰਮਿੰਗ: ਇਹ ਬਹੁਤੇ ਫਾਰਮ ਮੀਟ ਵਾਲ਼ੇ ਜਾਨਵਰਾਂ ਲਈ ਬਣਦੇ ਹਨਹੁਣ ਜਿਹੜਾ ਮੀਟ ਵਾਲ਼ਾ ਜਾਨਵਰ ਹੈ, ਉਸ ਨੂੰ ਚਰਨ ਲਈ ਘੱਟੋ ਘੱਟ ਇੱਕ ਏਕੜ ਚਾਹੀਦਾ ਹੈ ਪਰ ਦੂਜੇ ਪਾਸੇ ਇੱਕ ਏਕੜ ਦੀ ਪੈਦਾਵਾਰ ਨਾਲ ਇੱਕ ਟੱਬਰ ਦਾ ਗੁਜ਼ਾਰਾ ਵੀ ਹੋ ਸਕਦਾ ਹੈਇਹ ਚਰਨ ਵਾਲ਼ੇ ਜਾਨਵਰ, ਭੇਡਾਂ ਬੱਕਰੀਆਂ ਤਕ ਵੀ ਨਿੱਕੇ ਪੈਦਾ ਹੋਣ ਵਾਲ਼ੇ ਦਰਖ਼ਤਾਂ ਨੂੰ ਵੀ ਖਾ ਜਾਂਦੇ ਹਨਮੀਟ ਖਾਣਾ ਮਨੁੱਖ ਦੀ ਬੇਸ਼ਕ ਲੋੜ ਵੀ ਨਹੀਂ ਹੈਇਹ ਅਮੀਰਾਂ ਨੂੰ ਚਾਹੀਦੇ ਹਨ, ਟੀ-ਬੋਨ ਸਟੇਕਾਂ, ਮੱਛੀਆਂ ਦੇ ਆਂਡੇ (ਗੈਵੀਅਰ), ਸ਼ਾਰਕ ਮੱਛੀ ਦਾ ਮੀਟ, ਆਮ ਲੋਕ ਤਾਂ ਦੋ ਡੰਗ ਦੀ ਰੋਟੀ ਨੂੰ ਵੀ ਤਰਸੇ ਪਏ ਹਨਇਹ ਐਨੀਮਲ ਫਾਰਮਿੰਗ, ਇਹਨਾਂ ਵੱਡੀਆਂ ਕਾਰਪੋਰੇਸ਼ਨਾਂ ਲਈ ਵੱਡੀ ਆਮਦਨ ਦੇ ਸਾਧਨ ਹਨ, ਫਿਰ ਕੌਣ ਕਹੇਗਾ ਰਾਣੀ ਅੱਗਾ ਢਕ?

3 ਕਮੱਰਸ਼ੀਅਲ ਐਗਰੀਕਲਚਰ: ਇਸ ਸਮੇਂ ਦਾ ਸਭ ਤੋਂ ਭਖਦਾ ਮੁੱਦਾ ਕਮੱਰਸ਼ੀਅਲ ਫਾਰਮਿੰਗ ਬਣ ਚੁੱਕਿਆ ਹੈਹੁਣ ਜਿਹਨਾਂ ਕਿਸਾਨਾਂ ਦੇ ਛੋਟੇ ਛੋਟੇ ਖੇਤ ਹਨ, ਜਦ ਉਹ ਖੇਤਾਂ ਵਿੱਚ ਕੰਮ ਕਰਦੇ ਹਨ ਤਾਂ ਵਿੱਚ ਇੱਕ ਦੋ ਦਰਖ਼ਤ ਵੀ ਛਾਂ ਦੀ ਖਾਤਰ ਜ਼ਰੂਰ ਲਾ ਕੇ ਰੱਖਦੇ ਹਨਕਿਸਾਨ ਦਾ ਸਾਰਾ ਟੱਬਰ ਇੱਕ ਮਾਣ ਜਿਹੇ ਨਾਲ ਖੇਤ ਜਾਂਦਾ ਹੈ ਪਰ ਜਦ ਕਿਸਾਨਾਂ ਨੂੰ ਖੁੱਲ੍ਹੀ ਵਪਾਰਕ ਮੰਡੀ ਦੇ ਨਾਲ ਕੰਗਾਲ ਕਰ ਦਿੱਤਾ ਗਿਆ ਤੇ ਉਹਨਾਂ ਦੇ ਛੋਟੇ ਛੋਟੇ ਖੇਤ ਕਾਰਪੋਰੇਸ਼ਨਾਂ ਕੋਲ਼ ਆ ਗਏ, ਫਿਰ ਤਾਂ ਕਿਲੋਮੀਟਰ ਲੰਬੇ ਖੇਤ ਵਿੱਚ ਜਦ ਮਸ਼ੀਨਰੀ ਚੱਲੂ ਤਾਂ ਸਭ ਤੋਂ ਪਹਿਲਾਂ ਤਾਂ ਸਾਰੇ ਦਰਖ਼ਤ ਵੱਡ ਦਿੱਤੇ ਜਾਣਗੇ, ਕਿਉਂਕਿ ਦਰਖ਼ਤ ਵੱਡੇ ਵੱਡੇ ਟਰੈਕਟਰਾਂ ਨੂੰ ਅੜਿੱਕਾ ਲਾਉਂਦੇ ਹਨਕਾਰਪੋਰੇਸ਼ਨਾਂ ਖੇਤੀ ਵੀ ਡਾਲਰਾਂ ਲਈ ਜਾਂ ਵੱਧ ਤੋਂ ਵੱਧ ਨਫ਼ੇ ਲਈ ਕਰਨਗੀਆਂ ਨਾ ਕਿ ਸਥਾਨਕ ਲੋਕਾਂ ਦੀਆਂ ਲੋੜਾਂ ਖਾਤਰਇਸ ਕਰਕੇ ਧਰਤੀ ਦਾ ਘਾਣ ਇਹ ਕਮੱਰਸ਼ੀਅਲ ਖੇਤੀ ਬਹੁਤ ਜ਼ਿਆਦਾ ਕਰੇਗੀ ਦੂਜੀ ਗੱਲ, ਕਾਰਪੋਰੇਸ਼ਨਾਂ ਜ਼ਮੀਨ ਮਗਰ ਤਾਂ ਪਈਆਂ ਹਨ ਕਿਉਂਕਿ ਇਹ ਉਹਨਾਂ ਦੀ ਨਜ਼ਰ ਵਿੱਚ ਸਭ ਤੋਂ ਸੇਫ ਇਨਵੈਸਟਮੈਂਟ ਹੈ

ਲੋਕਾਂ ਨੂੰ ਆਪਦਾ ਸਮਾਨ ਵੇਚਣ ਲਈ, ਐਕਟਰਾਂ ਜਾਂ ਸਲਬਿਰਟੀਆ ਦਾ ਸਹਾਰਾ ਲਿਆ ਜਾਂਦਾ ਹੈਅਸੀਂ ਜਿਹੜੇ ਕਿ ਆਪਦੇ ਆਪ ਨੂੰ, ਗੁਆਂਡੀ ਨਾਲੋਂ ਇਹਨਾਂ ਸਲੈਬਰਟੀਆਂ ਦੇ ਨੇੜੇ ਸਮਝਦੇ ਹਾਂ, ਝੱਟ ਉਹਨਾਂ ਦੀ ਮਸ਼ਹੂਰ ਕੀਤੀ ਚੀਜ਼ ਨੂੰ ਆਪਦੀ ਲੋੜ ਵਿੱਚ ਸ਼ਾਮਲ ਕਰ ਲੈਂਦੇ ਹਾਂ, ਬੇਸ਼ਕ ਉਹ ਚੀਜ਼ ਪੈਦਾ ਕਰਨ ਲਈ ਕੁਦਰਤ ਦਾ ਕਿੰਨਾ ਵੀ ਨੁਕਸਾਨ ਕਿਉਂ ਨਾ ਹੋਇਆ ਹੋਵੇ

ਦੁਨੀਆਂ ਭਰ ਦੀ 65% ਦੌਲਤ ਪਹਿਲਾਂ ਹੀ 1% ਲੋਕਾਂ ਕੋਲ਼ ਇਕੱਠੀ ਹੋ ਗਈ ਹੈਬਿੱਲਗੇਟ ਜਾਂ ਅੰਬਾਨੀਆਂ, ਅਡਾਨੀਆਂ ਵਗੈਰਾ ਨੂੰ ਇੱਕ ਦੂਜੇ ਤੋਂ ਮੂਹਰੇ ਲੰਘਣ ਦੀ ਦੌੜ ਲੱਗੀ ਹੋਈ ਹੈਇਹ ਕਾਰਪੋਰੇਟ ਸਰਕਾਰਾਂ ਲੋਕਾਂ ਤੋਂ ਵਿੱਦਿਆ ਦਾ ਹੱਕ ਵੀ ਖੋਹਣਾ ਚਾਹੁੰਦੀਆਂ ਹਨਸਰਕਾਰੀ ਸਕੂਲ ਬੰਦ ਹੋ ਰਹੇ ਹਨ ਤੇ ਪਰਾਈਵੇਟ ਸਕੂਲ ਧੜਾਧੜ ਖੁੱਲ੍ਹ ਰਹੇ ਹਨਟੈਕਸ ਪੇਅਰ ਦਾ ਪੈਸਾ ਗਰਾਂਟਾਂ ਦੇ ਰੂਪ ਵਿੱਚ ਪਰਾਈਵੇਟ ਸਕੂਲਾਂ ਨੂੰ ਦਿੱਤਾ ਜਾ ਰਿਹਾ ਹੈ ਹੁਣੇ ਹੀ ਇੱਕ ਤਾਜ਼ੀ ਖਬਰ ਦੇ ਮੁਤਾਬਿਕ ਬੀ.ਸੀ. (ਕੈਨੇਡਾ) ਦੀ ਸਰਕਾਰ ਹਰ ਸਾਲ 400 ਮਿਲੀਅਨ ਡਾਲਰ ਪਰਾਈਵੇਟ ਸਕੂਲਾਂ ਨੂੰ ਦਿੰਦੀ ਹੈਇਸਦਾ ਮਤਲਬ ਇਹ ਫੰਡ ਸਰਕਾਰੀ ਸਕੂਲਾਂ ਤੋਂ ਖੋਹ ਕੇ, ਪਰਾਈਵੇਟ ਸਕੂਲਾਂ ਨੂੰ ਦਿੱਤੇ ਜਾ ਰਹੇ ਹਨਇਹ ਕਾਰਪੋਰੇਟ ਸਿਸਟਮ ਚਾਹੁੰਦਾ ਹੈ ਕਿ ਕਿਤੇ ਆਮ ਲੋਕ ਵਿੱਦਿਆ ਪਰਾਪਤ ਕਰਕੇ ਆਪਦੇ ਹੱਕਾਂ ਪ੍ਰਤੀ ਚੇਤੰਨ ਨਾ ਹੋ ਜਾਣ, ਇਸ ਕਰਕੇ ਵਿੱਦਿਆ ਇੰਨੀ ਮਹਿੰਗੀ ਕਰ ਦਿਓ ਕਿ ਗਰੀਬਾਂ ਦੇ ਬੱਚੇ ਸਿਰਫ ਮਜ਼ਦੂਰੀ ਕਰਨ ਜੋਗੇ ਹੀ ਰਹਿ ਜਾਣ

ਇਸ ਦੁਨੀਆਂ ਦੇ ਅਮੀਰ ਲੋਕ ਅਗਲੀਆਂ ਪੰਜ ਸੱਤ ਪੀੜ੍ਹੀਆਂ ਲਈ ਦੌਲਤ ਦੇ ਅੰਬਾਰ ਲਾਉਣ ’ਤੇ ਤੁਲੇ ਹੋਏ ਹਨ, ਪਰ ਇਹਨਾਂ ਦਾ ਦਿਮਾਗ ਕਿਉਂ ਨਹੀਂ ਕੰਮ ਕਰਦਾ ਕਿ ਪਾਣੀ ਦੀ ਸਮੱਸਿਆ ਤਾਂ ਅਗਲੀ ਪੀੜ੍ਹੀ ਲਈ ਜਿਉਂ ਦੀ ਤਿਉਂ ਖੜ੍ਹੀ ਹੈਜੇਕਰ ਇਸ ਕਾਰਪੋਰੇਟ ਗਰੀਡ ਤੇ ਛਿੱਕਲ਼ੀ ਨਾ ਪਾਈ ਗਈ ਤਾਂ ਲੱਗਦਾ ਹੈ, ਮਨੁੱਖੀ ਨਸਲ ਜਾਂ ਧਰਤੀ ਦੇ ਹੋਰ ਸਾਰੇ ਜੀਅ ਜੰਤ ਨੂੰ ਸ਼ਾਇਦ ਅਗਲੀ ਸਦੀ ਦੇਖਣੀ ਨਸੀਬ ਨਾ ਹੋਵੇ

ਇੱਕ ਗੱਲ ਸਾਨੂੰ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਕੋਈ ਅਮੀਰ, ਗਰੀਬ ਲੋਕਾਂ ਨੂੰ ਲੁਟੇ ਬਿਨਾਂ ਅਮੀਰ ਨਹੀਂ ਹੋ ਸਕਦਾਇੱਕ ਹਿਸਾਬ ਲਾਓ ਕਿ ਜਦ ਕੋਈ ਬੰਦਾ ਬਿਲੀਆਨੇਅਰ ਬਣਦਾ ਹੈ ਤਾਂ ਉਹ ਕਿੰਨੇ ਲੱਖ ਲੋਕਾਂ ਦੀਆਂ ਜੇਬਾਂ ਖਾਲੀ ਕਰਕੇ ਬਣਦਾ ਹੈ ਹੁਣ ਮੋਟਾ ਹਿਸਾਬ ਹੈ, ਐਮਾਜ਼ੌਨ ਦਾ ਜੈਫ ਬੀਜੋ ਜਾਂ ਇਲੋਨ ਮਸਕ ਜਾਂ ਬਾਰਨ ਬਫੇ (ਸਟੌਕ ਬਰੋਕਰ) ਸਾਡੀਆਂ ਜੇਬਾਂ ਵਿੱਚੋਂ ਪੈਸਾ ਕੱਢ ਕੇ ਹੀ ਅਰਬਪਤੀ ਬਣੇ ਹਨ ਇਹ ਪੈਸਾ ਇਹਨਾਂ ਨੇ ਨੋਟ ਛਾਪ ਕੇ ਤਾਂ ਨਹੀਂ ਬਣਾਇਆਇਸ ਧਰਤੀ ਨੂੰ ਬਚਾਉਣ ਲਈ ਇਸ ਪੂੰਜੀਵਾਦੀ ਸਿਸਟਮ ਦਾ ਖਾਤਮਾ ਬਹੁਤ ਜ਼ਰੂਰੀ ਹੈਹੁਣ ਸਮਾਂ ਆ ਗਿਆ ਹੈ ਕਿ ਘਰਾਂ, ਕਾਰਾਂ ਦੇ ਦਿਖਾਵੇ ਦਾ ਕਲਚਰ ਛੱਡ ਕੇ ਇਸ ਧਰਤੀ ਨੂੰ ਬਚਾਉਣ ਲਈ ਚੇਤੰਨ ਹੋਈਏ ਨਹੀਂ ਤਾਂ ਸਾਡੇ ਹੱਥਾਂ ਵਿੱਚ ਖੇਡਣ ਵਾਲੇ, ਪੋਤੇ ਪੋਤੀਆਂ ਜਾਂ ਦੋਹਤੇ ਦੋਹਤੀਆਂ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3157)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਹਰੀਪਾਲ

ਹਰੀਪਾਲ

Calgary, Alberta, Canada.
Phone: (403 - 714 - 4816)
Email: (haripalharry2016@gmail.com)