Haripal7ਪੰਡੋਰਾ ਪੇਪਰਾਂ ਨੇ ਦੁਨੀਆਂ ਭਰ ਦੇ ਟੈਕਸ ਸਿਸਟਮ ਦਾਅੰਡਰ ਗਰਾਊਂਡ ਆਰਥਿਕਤਾ ਦਾ ਅਤੇ ਚੋਰੀ ਦਾ ...
(4 ਨਵੰਬਰ 2021)

 

ਦੁਨੀਆਂ ਭਰ ਵਿੱਚ ਭੁੱਖ-ਮਰੀ, ਗਰੀਬੀ, ਬੇਰੁਜ਼ਗਾਰੀ ਦੀ ਮਾਰ ਲੋਕ ਝੱਲ ਰਹੇ ਹਨਕੰਮ ਕਰਨ ਵਾਲ਼ੇ ਲੋਕ ਦਿਨ ਰਾਤ ਦੀ ਪਰਵਾਹ ਕੀਤੇ ਬਿਨਾਂ ਭੱਜੇ ਫਿਰਦੇ ਹਨ ਫਿਰ ਵੀ ਲੋਕਾਂ ਤੋਂ ਬਿੱਲ ਹੀ ਮਸਾਂ ਭਰੇ ਜਾਂਦੇ ਹਨਕੰਮ ਕਰਨ ਵਾਲ਼ੇ ਲੋਕਾਂ ਤੋਂ ਆਪਣੇ ਪਰਿਵਾਰਾਂ ਕੋਲ਼ ਬੈਠਣ ਦਾ ਕੀਮਤੀ ਸਮਾਂ ਵੀ ਖੋਹ ਲਿਆ ਗਿਆ ਹੈਦੁਨੀਆਂ ਭਰ ਦੇ ਪੱਚੀ ਪਰਸੈਂਟ ਚੁੱਲ੍ਹੇ ਸਿਰਫ ਦਿਨ ਵਿੱਚ ਇੱਕ ਅੱਧੀ ਵਾਰ ਹੀ ਤਪਦੇ ਹਨਪਰਾਈਵੇਟ ਸਕੂਲਾਂ ਦੀ ਦੁਕਾਨ-ਨੁਮਾ ਬਿਜ਼ਨਿਸ ਨੇ ਸਰਕਾਰੀ ਸਕੂਲ ਸਿਸਟਮ ਫੇਲ ਕਰ ਦਿੱਤਾ ਹੈ ਜਾਂ ਕਰ ਰਿਹਾ ਹੈਹਸਪਤਾਲ਼ ਵੀ ਗਰੀਬ ਲੋਕਾਂ ਦੇ ਵੱਸ ਦਾ ਰੋਗ ਨਹੀਂ ਰਹੇਤੀਹ ਪੈਂਤੀ ਹਜ਼ਾਰ ਲੋਕ ਹਰ ਰੋਜ਼ ਭੁੱਖ ਨਾਲ਼ ਮਰ ਰਹੇ ਹਨਹਰ ਸਾਲ ਲੱਖਾਂ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨਬਹੁਤ ਜਗ੍ਹਾ ਔਰਤਾਂ ਆਪਣਾ ਸਰੀਰ ਵੇਚ ਕੇ ਬੱਚਿਆਂ ਦਾ ਢਿੱਡ ਭਰਦੀਆਂ ਹਨਬਲਾਤਕਾਰ, ਮਾਰਧਾੜ, ਚੋਰੀ ਚਕਾਰੀ, ਗੁੰਡਾਗਰਦੀ ਪ੍ਰਧਾਨ ਹੋ ਰਹੀ ਹੈਕਿਤੇ ਲੋਕ ਹੜ੍ਹ ਨਾਲ਼ ਮਰ ਰਹੇ ਹਨ ਅਤੇ ਕਿਤੇ ਸੋਕੇ ਨਾਲ਼ ਮਰ ਰਹੇ ਹਨਇਸ ਸਭ ਕਾਸੇ ਦੇ ਜ਼ਿੰਮੇਵਾਰ ਉਹ ਲੋਕ ਹਨ, ਜੋ ਲੋਕ ਕਰੋੜਾਂ ਦੀ ਆਮਦਨ ਹੋਣ ਦੇ ਬਾਵਜੂਦ ਟੈਕਸ ਵੀ ਨਹੀਂ ਦਿੰਦੇ ਸਗੋਂ ਪੈਸੇ ਦੇ ਜ਼ੋਰ ਨਾਲ਼ ਰਾਜਭਾਗ ’ਤੇ ਵੀ ਕਾਬਜ਼ ਹੋ ਰਹੇ ਹਨ, ਲੋਕਾਂ ਦਾ ਪੈਸਾ ਚੋਰੀ ਕਰਕੇ ਲੋਕਾਂ ’ਤੇ ਰਾਜ ਕਰਦੇ ਹਨ ਅਤੇ ਹੋਰ ਪੈਸਾ ਇਕੱਠਾ ਕਰਨ ਲਈ ਆਪਦੀਆਂ ਬਣਾਈਆਂ ਪੱਪਟ ਸਰਕਾਰਾਂ ਤੋਂ ਕਾਨੂੰਨ ਵੀ ਬਣਵਾ ਰਹੇ ਹਨਲੋਕਤੰਤਰ ਨੂੰ ਇਹਨਾਂ ਲੋਕਾਂ ਨੇ ਮਜ਼ਾਕ ਬਣਾ ਦਿੱਤਾ ਹੈ ਅਤੇ ਸੰਵਿਧਾਨ ਨੂੰ ਇਹ ਲੋਕ ਮੋਮ ਦੇ ਪੁਤਲੇ ਤੋਂ ਵੱਧ ਕੁਝ ਨਹੀਂ ਸਮਝਦੇ

ਹੁਣੇ ਹੁਣੇ ਸਾਹਮਣੇ ਆਈਆਂ ਪੰਡੋਰਾ ਪੇਪਰਜ਼ ਦੀਆਂ ਫਾਈਲਾਂ ਤੋਂ ਤੁਸੀਂ ਇਹਨਾਂ ਲੋਕਾਂ ਦੀਆਂ ਕਰਤੂਤਾਂ ਦੇਖ ਸਕਦੇ ਹੋਗਰੀਬੀ ਲਈ ਇਹ ਲੋਕ ਗਰੀਬਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਹਨ, ਪਰ ਗਰੀਬ ਲੋਕ ਆਲ਼ਸੀ ਨਹੀਂ ਹਨ, ਪਰ ਇਹਨਾਂ ਧਨ-ਕੁਬੇਰਾਂ ਨੇ ਗਰੀਬਾਂ ਤੋਂ ਸਾਰੇ ਹੀਲੇ ਵਸੀਲੇ ਖੋਹ ਲਏ ਹਨ ਅਤੇ ਸਮਾਜ ਦਾ ਸੰਤੁਲਨ ਹੀ ਵਿਗਾੜ ਦਿੱਤਾ ਹੈਆਓ ਜ਼ਰਾ ਪੰਡੋਰਾ ਪੇਪਰਾਂ ’ਤੇ ਝਾਤ ਮਾਰੀਏ ਤੇ ਦੇਖੀਏ ਕਿ ਇਹ ਲੋਕ ਦੌਲਤ ਇਕੱਠੀ ਕਰਨ ਲਈ ਕਿਸ ਹੱਦ ਤਕ ਜਾ ਸਕਦੇ ਹਨ

‘ਪੰਡੋਰਾ ਪੇਪਰਜ਼’ ਸਾਡੇ ਸਮਿਆਂ ਦੀ ਸਭ ਤੋਂ ਮਹਿੰਗੀ ‘ਟੈਕਸ ਹੈਵਨ’ ਫਾਈਲਾਂ ਦੀ ਰਿਪੋਰਟ ਹੈਇਹ ਪਨਾਮਾ ਪੇਪਰ ਅਤੇ ਪੈਰਾਡਾਈਜ਼ ਪੇਪਰਾਂ ਦੀਆਂ ਸੰਯੁਕਤ ਫਾਈਲਾਂ ਹਨ, ਇਸ ਕਰਕੇ ਇਹਨਾਂ ਦਾ ਨਾਂ ਪੰਡੋਰਾ ਪੇਪਰ ਪਿਆ ਹੈਇਹ ਰਿਪੋਰਟ ਦੱਸਦੀ ਹੈ ਕਿ 330 ਰਾਜਨੀਤਿਕ ਲੋਕ, 90 ਦੇਸ਼ ਅਤੇ 35 ਦੇ ਕਰੀਬ ਦੇਸ਼ਾਂ ਦੇ ਮੁਖੀ ਜਾਂ ਸਾਬਕਾ ਸ਼ਾਸਕ, ਰਾਜਦੂਤ, ਪਰਧਾਨਾਂ ਦੇ ਸਲਾਹਕਾਰ, ਫੌਜਾਂ ਦੇ ਜਰਨੈਲ ਅਤੇ ਸੈਂਟਰਲ ਬੈਂਕ ਦੇ ਗਵਰਨਰ ਤਕ ਇਸ ਫਰਾਡ ਵਿੱਚ ਦੋਸ਼ੀ ਪਾਏ ਗਏ ਹਨਆਈ.ਸੀ.ਆਈ.ਜੇ. ਨੇ (ਇੰਟਰਨੈਸ਼ਨਲ ਕੰਸਟੋਰੀਅਮ ਔਫ ਇਨਵੈਸਟੀਗੇਟਿਵ ਜਰਨਲਿਟਸ, ਜਿਸਦਾ ਹੈੱਡ ਆਫਿਸ ਵਾਸ਼ਿੰਗਟਨ ਡੀ.ਸੀ. ਵਿੱਚ ਹੈ) 14 ਔਫ ਸ਼ੋਅਰ (ਔਫ ਸ਼ੋਅਰ ਦਾ ਮਤਲਬ ਹੁੰਦਾ ਹੈ, ਆਪਣੇ ਮੁਲਕ ਦੀਆਂ ਹੱਦਾਂ ਤੋਂ ਬਾਹਰ) ਸਰਵਿਸ ਪਰੋਵਾਈਡਰ ਦੀ ਇਨਵੈਸਟੀਗੇਸ਼ਨ ਕਰਕੇ ਇਹ ਰਿਪੋਰਟ ਛਾਪੀਇਹ ਸਰਵਿਸ ਪਰੋਵਾਈਡਰ ਕੰਪਨੀਆਂ ਇਹਨਾਂ ਟੈਕਸ ਚੋਰਾਂ ਨੂੰ ਸ਼ੈੱਲ ਕੰਪਨੀਆਂ ਦੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਪੈਸੇ ਦੀ ਮੂਵਮੈਂਟ ਨੂੰ ਸੌਖਾ ਕਰਵਾਉਂਦੀਆਂ ਸਨਲੇਖ ਨੂੰ ਅੱਗੇ ਤੋਰਨ ਤੋਂ ਪਹਿਲਾਂ ਪਾਠਕਾਂ ਨੂੰ ਸ਼ੈੱਲ ਕੰਪਨੀਆਂ ਵਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ ਕਿ ਇਹ ਸ਼ੈਲ ਕੰਪਨੀਆਂ ਕਿਵੇਂ ਕੰਮ ਕਰਦੀਆਂ ਹਨ

ਸ਼ੈੱਲ ਕੰਪਨੀਆਂ ਕੀ ਹਨ

ਇੱਕ ਉਦਾਹਰਣ ਨਾਲ਼ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਫਰਜ਼ ਕਰੋ ਤੁਸੀਂ ਕੈਨੇਡਾ ਵਿੱਚ ਰਹਿ ਰਹੇ ਹੋ ਜਾਣੀ ਕਿ ਕੈਨੇਡੀਅਨ ਹੋ, ਅਤੇ ਤੁਹਾਡੀ ਕੰਪਨੀ ਦਾ ਪਰੌਫਿਟ 10 ਲੱਖ ਡਾਲਰ ਹੋ ਗਿਆ ਹੈਤੁਹਾਨੂੰ ਪਤਾ ਹੈ ਕਿ ਦਸ ਲੱਖ ’ਤੇ ਟੈਕਸ ਬਹੁਤ ਦੇਣਾ ਪਵੇਗਾ ਅਤੇ ਤੁਸੀਂ ਐਨਾ ਟੈਕਸ ਨਹੀਂ ਦੇਣਾ ਚਾਹੁੰਦੇਤੁਸੀਂ ਕੀ ਕਰਦੇ ਹੋ ਕਿ ਫਰਜ਼ ਕਰੋ ਬਲੀਜ਼ (ਇੱਕ ਦੇਸ਼ ਦਾ ਨਾਂ ਜਿੱਥੇ ਟੈਕਸ ਦਰ ਜ਼ੀਰੋ ਪਰਸੈਂਟ ਹੈ) ਵਿੱਚ ਇੱਕ ਕੰਪਨੀ ਰਜਿਸਟਰ ਕਰਵਾ ਦਿੰਦੇ ਹੋ ਅਤੇ ਆਪਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਅਹੁਦੇਦਾਰ ਥਾਪ ਦਿੰਦੇ ਹੋਇਹ ਕੰਪਨੀ ਸਿਰਫ ਕਾਗਜਾਂ ਵਿੱਚ ਹੈ, ਇਸਦੀ ਕੋਈ ਭੌਤਿਕ ਹੋਂਦ ਨਹੀਂ, ਬੱਸ ਤੁਸੀਂ ਇਸ ਕੰਪਨੀ ਦੇ ਨਾਂ ’ਤੇ ਇੱਕ ਮੇਲਬੌਕਸ ਲਿਆ ਹੈਹੁਣ ਤੁਸੀਂ ਆਪਣੇ ਮੁਨਾਫੇ ਵਿੱਚੋਂ 8 ਲੱਖ ਡਾਲਰ ਇਸ ਕੰਪਨੀ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੰਦੇ ਹੋ ਇਸ 8 ਲੱਖ ਤੇ ਤੁਹਾਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ ਕਿਉਂਕਿ ਤੁਸੀਂ ਇਹ ਬਦੇਸ਼ ਜਾਂ ਔਫ ਸ਼ੋਰ ਇਨਵੈਸਟਮੈਂਟ ਕੀਤੀ ਹੈ ਅਤੇ ਕੈਨੇਡਾ ਵਿੱਚ ਤੁਹਾਨੂੰ ਸਿਰਫ ਦੋ ਲੱਖ ਡਾਲਰ ’ਤੇ ਹੀ ਟੈਕਸ ਦੇਣਾ ਪਵੇਗਾਹੁਣ ਤੁਸੀਂ ਆਪਣੀ ਬਲੀਜ਼ ਵਾਲੀ ਕੰਪਨੀ ਦੇ ਨਾਂ ’ਤੇ ਕੈਨੇਡਾ ਵਿੱਚ ਪਰਾਪਰਟੀ ਖਰੀਦ ਲੈਂਦੇ ਹੋਤੁਹਾਨੂੰ ਕੋਈ ਟੈਕਸ ਨਹੀਂ ਪਵੇਗਾ ਕਿਉਂਕਿ ਦੂਜੇ ਦੇਸ਼ ਦੀ ਕੰਪਨੀ ਨੇ ਕੈਨੇਡਾ ਵਿੱਚ ਪੈਸਾ ਇਨਵੈਸਟ ਕੀਤਾ ਹੈ ਜੋ ਕਿ ਅਸਲ ਵਿੱਚ ਤੁਹਾਡਾ ਹੀ ਪੈਸਾ ਹੈਇਸਤਰਾਂ ਤੁਸੀਂ ਅੱਠ ਲੱਖ ਡਾਲਰ ’ਤੇ ਦੇਣ ਵਾਲ਼ਾ ਟੈਕਸ ਬਚਾ ਲਿਆ ਬੇਸ਼ਕ ਇਹ ਗੈਰਕਨੂੰਨੀ ਨਹੀਂ ਹੈ ਪਰ ਅਨੈਤਿਕ ਤਾਂ ਹੈਹੁਣ ਸਰਕਾਰ ਨੇ ਤਾਂ ਆਪਣਾ ਟੈਕਸ ਪੂਰਾ ਕਰਨਾ ਹੈ, ਫੇਰ ਸਰਕਾਰ ਆਮ ਲੋਕਾਂ ’ਤੇ ਹੋਰ ਟੈਕਸ ਪਾਉਣ ਦਾ ਬੋਝ ਪਾਉਂਦੀ ਹੈ ਜਿਸ ਨਾਲ਼ ਆਮ ਗਰੀਬ ਲੋਕ ਹੋਰ ਗਰੀਬ ਹੋ ਰਹੇ ਹਨਤੁਸੀਂ ਦੇਖੋ ਕਿ ਜਿਹੜਾ ਅੱਠ ਘੰਟੇ ਹਰ ਰੋਜ਼ ਤੇ 40 ਘੰਟੇ ਹਫਤੇ ਦਾ ਕੰਮ ਕਰਨ ਦੀ ਜਿੱਤ ਅਸੀਂ ਜਿੱਤੀ ਸੀ ਉਹ ਤਾਂ ਕਦ ਦੀ ਖਤਮ ਹੋ ਚੁੱਕੀ ਹੈਹੁਣ ਤਾਂ ਲੋਕ ਹਫਤੇ ਦੇ ਸੱਤਰ ਜਾਂ ਅੱਸੀ ਘੰਟੇ ਕੰਮ ਕਰਦੇ ਹਨ ਤਾਂ ਜਾ ਕੇ ਕਿਤੇ ਗੁਜ਼ਾਰਾ ਹੁੰਦਾ ਹੈਰਿਟਾਇਰ ਹੋਏ ਲੋਕ ਵੀ, ਪਾਰਟ ਟਾਈਮ ਨੌਕਰੀਆਂ ਲੱਭਦੇ ਫਿਰਦੇ ਹਨ, ਕਿਉਂਕਿ ਪੈਨਸ਼ਨ ਨਾਲ਼ ਗੁਜ਼ਾਰਾ ਨਹੀਂ ਹੁੰਦਾ

ਹੁਣ ਅੱਗੇ ਚੱਲਦੇ ਹਾਂ

ਇਹਨਾਂ ਫਾਈਲਾਂ ਤੋਂ ਪਤਾ ਲੱਗਿਆ ਕੇ 45 ਦੇਸ਼ਾਂ ਦੇ 130 ਅਰਬਪਤੀ (ਬਿਲੀਅਨੇਅਰਜ਼) ਜਿਨ੍ਹਾਂ ਵਿੱਚ ਇਕੱਲੇ ਰੂਸ ਦੇ 46 ਅਰਬਪਤੀ ਹਨ ਨੇ ਸ਼ੈੱਲ ਕੰਪਨੀਆਂ ਬਣਾ ਕੇ ਆਪਣੇ ਮੁਲਕਾਂ ਦਾ ਟੈਕਸ ਚੋਰੀ ਕੀਤਾ ਹੈਇਹਨਾਂ ਵਿੱਚ ਮੁੱਖ ਨਾਂ, ਜਿਵੇਂ ਟੋਨੀ ਬਲੇਅਰ (ਇੰਗਲੈਂਡ ਦਾ ਸਾਬਕਾ ਪ੍ਰਧਾਨਮੰਤਰੀ) ਰੂਸ ਦਾ ਪ੍ਰਧਾਨ ਪੂਤਿਨ, ਜੌਰਡਨ ਦਾ ਰਾਜਾ, ਅਨਿੱਲ ਅੰਬਾਨੀ, ਸਚਿਨ ਤੈਂਦਲੂਕਰ, ਪੌਪ ਸਟਾਰ ਸ਼ਕੀਰਾ ਦੇ ਨਾਂ ਵਰਣਨਯੋਗ ਹਨ ਅਤੇ ਹੋਰ ਵੀ ਬਾਲੀਵੁੱਡ ਜਾਂ ਹਾਲੀਵੁੱਡ ਦੇ ਐਕਟਰ ਡਾਇਰੈਕਟਰ ਵਗੈਰਾ ਵਗੈਰਾਆਈ ਸੀ ਆਈ ਜੇ ਨੇ 150 ਮੀਡੀਆ ਸਹਿਯੋਗੀਆਂ ਨਾਲ਼ ਇਹ ਜਰਨਲਿਜ਼ਮ ਵਿੱਚ ਇੱਕ ਇਤਿਹਾਸ ਰਚਿਆ ਹੈ ਲਗਭਗ 2 ਸਾਲ ਆਈ ਸੀ ਆਈ ਜੇ ਨੇ 600 ਜਰਨਲਿਸਟਾਂ ਦੀ ਮਦਦ ਨਾਲ਼ 117 ਦੇਸ਼ਾਂ ਦੇ ਅਮੀਰਾਂ ਦੀ ਪੜਤਾਲ਼ ਕੀਤੀਰਿਪੋਰਟਰਾਂ ਨੇ ਕਲਿੱਫਸਾਈਡ ਮੈਨਸ਼ਨ ਕੈਲੇਫੋਰਨੀਆਂ, ਡੋਮੀਨੀਕਨ ਰਿਪਬਲਿੱਕ ਵਿੱਚ ਗੰਨੇ ਦਾ ਵੱਡਾ ਫਾਰਮ, ਇੱਕ ਪਰਦੂਸ਼ਿਤ ਫੈਕਟਰੀ ਜੋ ਇਟਲੀ ਵਿੱਚ ਹੈ ਤੇ ਬਹੁ ਮੰਜ਼ਲੇ ਟਾਵਰ ਜਿਹੜੇ ਡੁਬਈ ਵਿੱਚ ਹਨ ਤੇ ਇੱਕ ਤੁਰਕੀ ਦੇ ਹਸਪਤਾਲ ਦੇ ਮਾਲਕਾਂ ਦੀ ਛਾਣਬੀਣ ਕੀਤੀ ਹੈ ਪੰਜਾਹ ਸਾਲ ਤਕ ਪੁਰਾਣੇ ਡਾਕੂਮੈਂਟਸ ਦੀ ਖੋਜ ਕੀਤੀ ਗਈ ਹੈ ਪਰ ਬਹੁਤੇ ਡਾਕੂਮੈਂਟ ਪਿਛਲੇ ਪੱਚੀ ਸਾਲਾਂ ਵਾਲ਼ੇ ਹਨ, ਜਿਹਨਾਂ ਤੋਂ 29000 ਧਨ ਕੁਬੇਰਾਂ ਦਾ ਪਤਾ ਚੱਲਿਆ ਹੈ, ਜਿਹਨਾਂ ਨੇ ਟੈਕਸ ਬਚਾਉਣ ਲਈ ਦੂਜੇ ਮੁਲਕਾਂ ਵਿੱਚ ਆਪਣੀਆਂ ਕੰਪਨੀਆਂ ਖੋਲ੍ਹੀਆਂ ਹਨਪੰਜ ਸਾਲ ਪਹਿਲਾਂ ਪਨਾਮਾ ਪੇਪਰਜ਼’ ਵਿੱਚ ਜਿੰਨੇ ਟੈਕਸ ਚੋਰਾਂ ਦੇ ਨਾਂ ਆਏ ਸਨ ਹੁਣ ਇਹਨਾਂ ਦੀ ਗਿਣਤੀ ਕਈ ਗੁਣਾ ਵਧ ਗਈ ਹੈਪਨਾਮਾ ਪੇਪਰ ਵੀ ਇੱਕ ਲਾ-ਫਰਮ ਵਿੱਚੋਂ ਲੀਕ ਹੋਏ ਸਨ ਬੇਸ਼ਕ ਔਫ-ਸ਼ੋਅਰ ਕੰਪਨੀ (ਮੁਲਕ ਤੋਂ ਬਾਹਰਲੀ) ਕਾਨੂੰਨੀ ਹੈ ਪਰ ਇਹ ਇੱਕ ਸ਼ੀਲਡ ਦਿੰਦੀ ਹੈ ਰਿਸ਼ਵਤ ਦੇ ਪੈਸੇ ਨੂੰ, ਟੈਕਸ ਚੋਰੀ ਨੂੰ, ਡਰੱਗ ਦੇ ਪੈਸੇ ਨੂੰ ਅਤੇ ਅੱਤਵਾਦੀ ਸੰਗਠਨਾਂ ਨੂੰ ਪੈਸਾ ਪੁਚਾਣ ਲਈ ਇਸ ਸਰਵੇ ਦੇ ਮੁਤਾਬਿਕ ਪੰਜ ਤੋਂ ਲੈ ਕੇ ਬੱਤੀ ਟਰਿਲੀਅਨ ਡਾਲਰ ਤਕ ਦੀ ਰਕਮ ਇਹਨਾਂ ਟੈਕਸ ਹੈਵਨ ਵਿੱਚ ਪਈ ਹੈਜਦੋਂ ਸਰਕਾਰਾਂ ਦੇ ਅਹੁਦੇਦਾਰ ਆਪਣੇ ਮੁਲਕ ਲਈ ਦੂਜੇ ਦੇਸ਼ਾਂ ਦੀਆਂ ਕੰਪਨੀਆਂ ਨਾਲ਼ ਜੰਗੀ ਸਾਜ਼ੋ ਸਾਮਾਨ, ਜਹਾਜ਼ ਜਾਂ ਹੋਰ ਵਸਤਾਂ ਲੈਣ ਲਈ ਜਾਂ ਆਪਣੇ ਮੁਲਕਾਂ ਦਾ ਕੱਚਾ ਮਾਲ਼ ਬਾਹਰ ਕੱਢਣ ਦੇ ਠੇਕੇ ਦੇਣ ਲਈ ਕਮਿਸ਼ਨ ਵਗੈਰਾ ਲੈਂਦੇ ਹਨ ਤਾਂ ਲੋਕਾਂ ਤੋਂ ਪੈਸਾ ਛੁਪਾਉਣ ਲਈ ਇਹਨਾਂ ਸ਼ੈੱਲ ਕੰਪਨੀਆਂ ਦੇ ਅਕਾਊਂਟ ਵਰਤਦੇ ਹਨ

ਗਰੀਬ ਦੇਸ਼ ਇਹਨਾਂ ਟੈਕਸ-ਹੈਵਨ ਤੋਂ ਸਭ ਤੋਂ ਵੱਧ ਪ੍ਰਭਾਵਤ ਹੁੰਦੇ ਹਨਇਹ ਪੈਸਾ ਜੇਕਰ ਸਰਕਾਰਾਂ ਕੋਲ਼ ਆਵੇ ਤਾਂ ਸਕੂਲਾਂ, ਹਸਪਤਾਲਾਂ, ਸੜਕਾਂ, ਪੁਲਾਂ ਲਈ ਪੈਸੇ ਦੀ ਕਮੀ ਨਾ ਆਵੇਪੰਡੋਰਾ ਪੇਪਰਾਂ ਦੇ ਲੀਕ ਹੋਣ ਤੋਂ ਬਾਦ ਇਹ ਪਤਾ ਲੱਗਿਆ ਕਿ ਇਹ ਟੈਕਸ ਚੋਰੀ ਕਰਨ ਵਾਲ਼ੇ ਲੀਡਰ ਜਾਂ ਧਨ-ਕੁਬੇਰ ਪੈਸੇ ਨੂੰ ਕਾਨੂੰਨੀ ਸ਼ਿਕੰਜਿਆਂ ਤੋਂ ਬਹੁਤ ਦੂਰ ਲੈ ਜਾਂਦੇ ਹਨਇਹਨਾਂ ਪੇਪਰਾਂ ਨੇ ਸਾਨੂੰ ਦੱਸ ਦਿੱਤਾ ਹੈ ਜੌਰਡਨ ਦਾ ਰਾਜਾ ਅਬਦੁੱਲਾ, ਚੈੱਕ ਰਿਪਬਲਿਕ ਦਾ ਪ੍ਰਧਾਨ ਮੰਤਰੀ, ਇਕੁਆਡੋਰ ਦਾ ਪ੍ਰਧਾਨ ਮੰਤਰੀ, ਕੀਨੀਆ ਅਲਸਲਵਾਡੋਰ ਅਤੇ ਪਨਾਮਾ ਦੇ ਲੀਡਰ ਕਿਵੇਂ ਆਪਣੇ ਮੁਲਕਾਂ ਦਾ ਪੈਸਾ ਚੋਰੀ ਕਰਕੇ ਇਹਨਾਂ ਟੈਕਸ-ਹੈਵਨ ਵਿੱਚ ਪਹੁੰਚਾ ਦਿੰਦੇ ਹਨਇਸ ਰਿਪੋਰਟ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅਮਰੀਕਾ ਵਿੱਚ ਸਭ ਤੋਂ ਵੱਧ ਟੈਕਸ ਚੋਰੀ ਦਾ ਪੈਸਾ ਆਉਂਦਾ ਹੈ, ਹਾਲਾਂਕਿ ਅਮਰੀਕਾ ਟੈਕਸ ਚੋਰੀ ਲਈ ਦੂਜੇ ਮੁਲਕਾਂ ਨੂੰ ਨਿੰਦਦਾ ਹੈਪੰਡੋਰਾ ਪੇਪਰ ਵਿੱਚ 206 ਅਮਰੀਕਾ ਦੇ ਟ੍ਰਸਟ, 15 ਸੂਬਿਆਂ ਅਤੇ 22 ਟ੍ਰਸਟ ਕੰਪਨੀਆਂ ਦੇ ਲੇਖੇ ਜੋਖੇ ਹਨਇਹ ਪੇਪਰ ਦਰਸਾਉਂਦੇ ਹਨ ਕਿ ਦਹਿ ਲੱਖਾਂ (ਟੈਕਸ ਚੋਰੀ ਦੇ) ਡਾਲਰ ਕਿਵੇਂ ਕੈਰਬੀਅਨ ਦੇਸ਼ਾਂ ਤੋਂ ਅਮਰੀਕਾ ਦੀ ਸਟੇਟ ਸਾਊਥ ਡਕੋਟਾ ਵਿੱਚ ਟਰਾਂਸਫਰ ਕੀਤੇ ਜਾਂਦੇ ਹਨਇਹ ਰਿਪੋਰਟ ਦੱਸਦੀ ਹੈ ਕਿ ਕਿਵੇਂ ਅਮਰੀਕਾ ਦੀ ਇੱਕ ਕੰਪਨੀ ਬੇਕਰ ਮੈਕੈਂਜ਼ੀ’ ਅਮੀਰਾਂ ਨੂੰ ਟੈਕਸ ਚੋਰੀ ਕਰਨ ਲਈ ਰਾਹ ਦੱਸਦੀ ਹੈਤੀਹ ਹਜ਼ਾਰ ਕੰਪਨੀਆਂ ਦੇ ਰਿਕਾਰਡ ਅੰਗਰੇਜ਼ੀ, ਸਪੈਨਿਸ਼, ਚਾਈਨੀਜ਼, ਕੋਰੀਅਨ, ਗਰੀਕ ਅਤੇ ਰੂਸੀ ਭਾਸ਼ਾ ਵਿੱਚ ਵੀ ਮਿਲ਼ਦੇ ਹਨਇਹਨਾਂ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਐਨਰਜੀ, ਟੈਕਨਾਲੋਜੀ ਅਤੇ ਵੱਡੀਆਂ ਵੱਡੀਆਂ ਪਰਾਪਰਟੀਆਂ ਦੀਆਂ ਡੀਲਾਂ ਕਿਵੇਂ ਹੁੰਦੀਆਂ ਹਨਆਈ ਸੀ ਆਈ ਜੇ ਨੇ ਇਹ ਸਾਰੇ ਡਾਕੂਮੈਂਟ ਡੇਟਾ ਬੇਸ ਵਿੱਚ ਸਾਂਭ ਦਿੱਤੇ ਹਨ

ਪੰਡੋਰਾ ਪੇਪਰਾਂ ਨੇ ਦੁਨੀਆਂ ਭਰ ਦੇ ਟੈਕਸ ਸਿਸਟਮ ਦਾ, ਅੰਡਰ ਗਰਾਊਂਡ ਆਰਥਿਕਤਾ ਦਾ ਅਤੇ ਚੋਰੀ ਦਾ ਪੈਸਾ ਕਿਵੇਂ ਇੱਧਰ ਉੱਧਰ ਕੀਤਾ ਜਾਂਦਾ ਹੈ, ਇਸ ਸਭ ਕਾਸੇ ਦਾ ਪੋਲ ਖੋਲ੍ਹ ਕੇ ਰੱਖ ਦਿੱਤਾ ਹੈਇਹ ਉਹ ਦਸਤਾਵੇਜ਼ ਹੈ ਜੋ ਆਉਣ ਵਾਲ਼ੀਆਂ ਨਸਲਾਂ ਨੂੰ ਇਹਨਾਂ ਤੋਂ ਬਚਾ ਕਰਨ ਦਾ ਰਾਹ ਦੱਸਣਗੇਜੇਕਰ ਥੋੜ੍ਹੇ ਜਿਹੇ ਸ਼ਰੀਫਜ਼ਾਦਿਆਂ ਦੇ ਨਾਂਵਾਂ ’ਤੇ ਨਿਗਾਹ ਮਾਰੀਏ ਤਾਂ ਅਸੀਂ ਹੈਰਾਨ ਹੋ ਜਾਂਦੇ ਹਾਂ:

1 ਕਿੰਗ ਅਬਦੁੱਲਾ (ਜੌਰਡਨ) ਦੁਨੀਆਂ ਭਰ ਵਿੱਚ 15 ਮੈਨਸ਼ਨ ਲਈ ਬੈਠਾ ਹੈ, ਜਿਹਨਾਂ ਦੀ ਕੀਮਤ 8 ਬਿਲੀਅਨ ਡਾਲਰ ਦੇ ਲਗਭਗ ਹੈਉਸ ਨੇ 36 ਸ਼ੈੱਲ ਕੰਪਨੀਆਂ ਬਣਾਈਆਂ ਹੋਈਆਂ ਹਨਦੂਜੇ ਪਾਸੇ ਜੌਰਡਨ ਆਰਥਿਕ ਮੰਦਹਾਲੀ ਨਾਲ਼ ਜੂਝ ਰਿਹਾ ਹੈ ਅਤੇ ਹਮੇਸ਼ਾ ਆਈ ਐੱਮ ਐੱਫ (ਇੰਟਰਨੈਸ਼ਨਲ ਮੌਨੇਟੇਰੀ ਫੰਡ) ਅੱਗੇ ਝੋਲ਼ੀ ਅੱਡ ਕੇ ਖੜ੍ਹਾ ਰਹਿੰਦਾ ਹੈਕਿੰਗ ਅਬਦੁੱਲਾ ਦੀ ਈ-ਮੇਲ ਵੀ ਇੱਕ ਕੋਡ ਦੇ ਨਾਮ ਤੇ ਆਉਂਦੀ ਹੈ

2 ਇਮਰਾਨ ਖਾਨ (ਪਾਕਿਸਤਾਨ ਦਾ ਮੌਜੂਦਾ ਪ੍ਰਧਾਨ ਮੰਤਰੀ) ਜਿਸਨੇ ਸਿਰਫ ਇਸੇ ਮੁੱਦੇ ’ਤੇ ਚੋਣਾਂ ਲੜੀਆਂ ਸਨ ਕਿ ਉਹ ਪਾਕਿਸਤਾਨ ਦਾ ਪੈਸਾ ਬਾਹਰਲੇ ਮੁਲਕਾਂ ਨੂੰ ਨਹੀਂ ਜਾਣ ਦੇਵੇਗਾ, ਪਰ ਜਦ ਉਸਦਾ ਆਪਣਾ ਦਾਅ ਲੱਗਿਆ ਤਾਂ ਆਪ ਵੀ ਚੋਰਾਂ ਦਾ ਸਾਥੀ ਬਣ ਗਿਆਉਸ ਦੇ ਦੋ ਮੰਤਰੀਆਂ ਦਾ ਨਾਂ ਵੀ ਇਹਨਾਂ ਪੇਪਰਾਂ ਵਿੱਚ ਬੋਲਦਾ ਹੈ

3 ਰੂਸ- ਰੂਸ ਦੇ ਪ੍ਰਧਾਨ ਪੂਤਿਨ ਦਾ ਨਾਂ ਇਹਨਾਂ ਪੰਡੋਰਾ ਪੇਪਰਾਂ ਵਿੱਚ ਬੋਲਦਾ ਹੈਉਸਦੇ ਪਰਾਪੇਗੰਡਾ ਮੈਨ ਅਤੇ ਪੂਤਿਨ ਅਤੇ ਸਵੇਤਲਾਨਾ ਕਰਵੇਨੋਆ ਦੀ ਬੇਟੀ ਐਲਿਜ਼ਬੈਥ ਦਾ ਨਾਂ ਵੀ ਇਹਨਾਂ ਵਿੱਚ ਸ਼ਾਮਲ ਹੈਯਾਦ ਰਹੇ ਕਿ ਸਵੈਤਲਾਨਾ ਪੂਤਿਨ ਦੇ ਘਰ ਦੀ ਕਿਸੇ ਟਾਈਮ ਸਫਾਈ ਕਰਦੀ ਹੁੰਦੀ ਸੀ, ਪੂਤਿਨ ਨੇ ਸਵੈਤਲਾਨਾ ਨਾਲ਼ ਅੱਜ ਤਕ ਇਸ ਰਿਸ਼ਤੇ ਨੂੰ ਕੋਈ ਨਾਂ ਨਹੀਂ ਦਿੱਤਾ

4 ਲੈਬਨਾਨ ਦੇ ਪ੍ਰਧਾਨ ਨਜੀਬ ਮੁਕਤੀ, ਲਿਬਨਾਨ ਦੀ ਸੈਂਟਰਲ ਬੈਂਕ ਦੇ ਗਵਰਨਰ ਰਿਆਜ ਸਲਾਮ ਵੀ ਇਹਨਾਂ ਸ਼ਰੀਫਜਜ਼ਾਦਿਆਂ ਵਿੱਚ ਸ਼ਾਮਲ ਹਨਅੱਜ ਲਿਬਨਾਨ ਦਾ ਉਹ ਹਾਲ ਹੈ ਕਿ ਗਰੀਬੀ ਤੋਂ ਤੰਗ ਆਏ ਲੋਕ ਤਰਾਹ ਤਰਾਹ ਕਰ ਰਹੇ ਹਨਲੋਕ ਆਪਣੀ ਰੋਜ਼ ਮਰ੍ਹਾ ਦੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਸਕਦੇ

5 ਚੈੱਕ ਰਿਪਬਲਿਕ ਦੇ ਪ੍ਰਧਾਨ ਆਂਦਰੇ ਬੇਦੇਸ ਨੇ 2009 ਵਿੱਚ 16 ਕਰੋੜ ਡਾਲਰ ਦੀ ਪਰਾਪਰਟੀ ਬਾਹਰਲੇ ਮੁਲਕਾਂ ਵਿੱਚ ਖਰੀਦੀ

6 ਭਾਰਤ ਦੇ ਹਰਮਨ ਪਿਆਰੇ ਕਰਿਕਟਰ ਸਚਿਨ ਤੈਂਦਲੂਕਰ, ਉਸਦੀ ਪਤਨੀ ਅਤੇ ਉਸਦਾ ਸਹੁਰਾ ਵੀ ਇਸ ਗੰਦੀ ਖੇਡ ਦੇ ਖਿਡਾਰੀ ਹਨਭਾਰਤ ਵਿੱਚੋਂ ਹੋਰ ਵੀ ਜਿਵੇਂ ਨੀਰਵ ਮੋਦੀ, ਵਿਨੋਦ ਅਡਾਨੀ, ਅਨਿੱਲ ਅੰਬਾਨੀ (ਜਿਸਦੀਆਂ ਭਾਰਤ ਤੋਂ ਬਾਹਰ 18 ਜਾਇਦਾਦਾਂ ਹਨ), ਅਤੇ 300 ਦੇ ਕਰੀਬ ਬਾਲੀਵੁੱਡ ਨਾਲ ਸਬੰਧਤ ਅਤੇ ਰਾਜਨੀਤਿਕ ਲੋਕ ਇਸ ਪੰਡੋਰਾ ਪੇਪਰ ਵਿੱਚ ਸ਼ਾਮਲ ਹਨ

ਜੇਕਰ ਕੈਨੇਡਾ ਦੀ ਗੱਲ ਕਰੀਏ ਤਾਂ 500 ਕੈਨੇਡੀਅਨ ਸਣੇ ਆਪਣੇ ਸਕੇਟਿੰਗ ਸਟਾਰ ਐਲਵਿਸ ਸਟਾਈਕੋ’ ਦੇ ਅਤੇ 4000 ਦੇ ਲਗਭਗ ਕੈਨੇਡੀਅਨ ਟਰੱਸਟਾਂ ਦਾ ਨਾਂ ਇਹਨਾਂ ਪੇਪਰਾਂ ਵਿੱਚ ਬੋਲਦਾ ਹੈਚਾਰ ਸਾਲ ਪਹਿਲਾਂ ਲੀਕ ਹੋਏ ਪਨਾਮਾ ਪੇਪਰਾਂ ਤੋਂ ਬਾਦ ਵੀ ਕੈਨੇਡਾ ਨੇ ਚੋਰ ਮੋਰੀਆਂ ਬੰਦ ਨਹੀਂ ਕੀਤੀਆਂਇਸ ਤੋਂ ਸਾਨੂੰ ਆਪਣੇ ਮੁਲਕ ਦੀ ਸਿਆਸਤ ਵੀ ਸਮਝ ਜਾਣੀ ਚਾਹੀਦੀ ਹੈਇਹਨਾਂ ਅਮੀਰਾ ਨੂੰ ਖੁਸ਼ ਕਰਨ ਲਈ ਕੈਨੇਡੀਅਨ ਸਰਕਾਰ ਕਿੱਥੋਂ ਤਕ ਜਾ ਸਕਦੀ ਹੈ, ਜ਼ਰਾ ਸਰਕਾਰ ਦੀ ਪਿਛਲੀ ਟਰਮ ਦੀ ਕਾਰ ਗੁਜ਼ਾਰੀ ਦੇਖੋਜਦੋਂ ਪਿਛਲੀ ਲਿਬਰਲ ਸਰਕਾਰ ਵੇਲੇ ਨਿਊ ਡੈਮੋਕਰੇਟਾਂ’ ਨੇ ਇੱਕ ਬਿੱਲ ਲਿਆਂਦਾ ਸੀ ਕਿ ਅਮੀਰਾਂ ’ਤੇ ਟੈਕਸ ਦੀ ਦਰ ਸਿਰਫ 1% ਵਧਾ ਦਿੱਤੀ ਜਾਵੇ ਤਾਂ ਲਿਬਰਲ ਸਰਕਾਰ ਨੇ ਬਲੌਕ ਕਿਉਬਕਵਾਅ’ ਨਾਲ਼ ਰਲ਼ ਕੇ ਇਹ ਬਿੱਲ ਪਾਸ ਹੋਣ ਨਹੀਂ ਸੀ ਦਿੱਤਾਸਾਡੀ ਕੈਨੇਡਾ ਰੈਵੇਨਿਊ ਅਜੈਂਸੀ’ ਕੋਲ਼ ਵੀ ਇੰਨੀ ਪਾਵਰ ਨਹੀਂ ਕਿ ਉਹ ਇਹਨਾਂ ਅਮੀਰਜ਼ਾਦਿਆਂ ਨੂੰ ਹੱਥ ਪਾ ਸਕੇਉਹ ਵੀ ਬੱਸ ਪੰਜਾਬ ਪੁਲਸ ਵਾਂਗ ਕਿਸੇ ਅਮਲੀ ਠਮਲੀ ਨੂੰ ਕੁੱਟਣ ਵਾਲੇ ਹੀ ਹਨਕੋਈ ਨਿੱਕਾ ਮੋਟਾ ਬਿਜਨਿਸ ਵਾਲ਼ਾ ਘੇਰ ਲਿਆ ਅਤੇ ਉਸ ਨੂੰ ਫਾਈਨ ਕਰਕੇ ਬੱਲੇ ਬੱਲੇ ਕਰਵਾ ਲਈ ਪਰ ਵੱਡੇ ਮਗਰਮੱਛਾਂ ਵੱਲ ਝਾਕਣ ਦੀ ਇਹਨਾਂ ਦੀ ਜ਼ੁਰਅਤ ਨਹੀਂ ਪੈਂਦੀਅਸੀਂ ਜਿਹੜੇ ਸਾਰਾ ਦਿਨ ਕੰਮਾਂ ਕਾਰਾਂ ਵਿੱਚ ਭੱਜੇ ਫਿਰਦੇ ਹਾਂ, ਜਾਂ ਨਿੱਕੀਆਂ ਨਿੱਕੀਆਂ ਗੱਲਾਂ ’ਤੇ ਆਪਸ ਵਿੱਚ ਉਲ਼ਝਦੇ ਰਹਿੰਦੇ ਹਾਂ ਸਾਨੂੰ ਟਾਈਮ ਕੱਢ ਕੇ ਕਿ ਮੁਲਕ ਵਿੱਚ ਅਸਲ ਵਿੱਚ ਹੋ ਕੀ ਰਿਹਾ ਹੈ, ਉਸਦੇ ਵੱਲ ਸੁਚੇਤ ਹੋਈਏਸਾਨੂੰ ਆਪਦੇ ਰਾਜਨੀਤਿਕ ਲੀਡਰਾਂ ’ਤੇ ਦਬਾਅ ਪਾਉਣਾ ਚਾਹੀਦਾ ਕਿ ਧਨ-ਕੁਬੇਰਾਂ ਲਈ ਰੱਖੀਆਂ ਇਹ ਚੋਰ ਮੋਰੀਆਂ ਬੰਦ ਕਰਵਾਉਣ

ਮਾਹਰ ਕਹਿੰਦੇ ਹਨ ਕਿ ਜੇਕਰ ਇਹ ਚੋਰ ਮੋਰੀਆਂ ਬੰਦ ਹੋ ਜਾਣ ਤਾਂ ਡੈਫੇਸਿਟ’ ਆਪਣੇ ਆਪ ਹੀ ਖਤਮ ਹੋ ਜਾਵੇਗਾਜੇਕਰ ਇਹਨਾਂ ਧਨ-ਕੁਬੇਰਾਂ ’ਤੇ ਨੱਥ ਨਹੀਂ ਪਾਈ ਗਈ ਤਾਂ ਸਾਡੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਦਾ ਕੀ ਹਾਲ ਹੋਵੇਗਾ, ਇਹ ਸੋਚ ਕੇ ਰੂਹ ਕੰਬ ਉੱਠਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3125)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਹਰੀਪਾਲ

ਹਰੀਪਾਲ

Calgary, Alberta, Canada.
Phone: (403 - 714 - 4816)
Email: (haripalharry2016@gmail.com)