SurinderGeet7ਹੁਣ ਕੁਝ ਦਿਨ ਹੋਏ ਕਿਸੇ ਪੁਰਾਣੇ ਦੋਸਤ ਤੋਂ ਪਤਾ ਲੱਗਿਆ ਕਿ ...
(24 ਜਨਵਰੀ 2021)

 

ਜਿਹਨਾਂ ਦਿਨਾਂ ਵਿੱਚ ਮੈਂ ਕੈਲਗਰੀ ਪੁਲੀਸ ਦਫਤਰ ਵਿੱਚ ਕੰਮ ਕਰਦੀ ਸਾਂ, ਸਟੀਵ ਕੈਲਗਰੀ ਪੁਲੀਸ ਵਿੱਚ ਸੀਨੀਅਰ ਕਾਂਨਸਟੇਬਲ ਸੀਡਿਊਟੀ ਦੌਰਾਨ ਸਟੀਵ ਦੇ ਸੱਟ ਲੱਗ ਗਈਕੈਨੇਡਾ ਦੇ ਬਹੁਤੇ ਦਫਤਰਾਂ ਦੀ ਇਹ ਪਾਲਿਸੀ ਹੈ ਕਿ ਸੱਟ ਫੇਟ ਦੀ ਹਾਲਤ ਵਿੱਚ ਵਰਕਰ ਨੂੰ ਹਲਕੇ ਫੁਲਕੇ ਕੰਮ ’ਤੇ ਲਗਾ ਦਿੱਤਾ ਜਾਂਦਾ ਹੈ, ਉੰਨੇ ਚਿਰ ਵਾਸਤੇ ਜਿੰਨਾ ਚਿਰ ਉਹ ਆਪਣੀ ਅਸਲ ਡਿਊਟੀ ਨਿਭਾਉਣ ਦੇ ਕਾਬਲ ਨਹੀਂ ਹੋ ਜਾਂਦਾ ਇਸੇ ਸਿਲਸਿਲੇ ਵਿੱਚ ਉਸਦੀ ਡਿਊਟੀ ਸਾਡੇ ਦਫਤਰ ਵਿੱਚ ਲੱਗ ਗਈਉਹ ਸਮੇਂ ਸਿਰ ਆ ਜਾਂਦਾ, ਸਮੇਂ ਸਿਰ ਕੌਫੀ, ਲੰਚ ਬਰੇਕ ਕਰਕੇ ਚਲਾ ਜਾਂਦਾਕੰਮ ਕਾਰ ਉਹ ਘੱਟ ਹੀ ਕਰਦਾਉਸਦੇ ਕਰਨ ਵਾਸਤੇ ਕੋਈ ਕੰਮ ਹੈ ਵੀ ਨਹੀਂ ਸੀਪੁਰਾਣੀਆਂ ਪੁਲੀਸ ਫਾਇਲਾਂ ਨੂੰ ਫਰੋਲਦਾ ਰਹਿੰਦਾ ਅਤੇ ਸਾਰਾ ਦਿਨ ਇੱਧਰ ਉੱਧਰ ਦੀਆਂ ਮਾਰਦਾ ਰਹਿੰਦਾਜੇਕਰ ਮੈਂ ਜਾਂ ਦਫਤਰ ਵਿੱਚੋਂ ਕੋਈ ਹੋਰ ਵਰਕਰ ਇੱਧਰ ਉੱਧਰ ਹੁੰਦਾ ਤਾਂ ਫੋਨ ਸੁਣ ਕੇ ਸੁਨੇਹਾ ਲੈ ਲੈਂਦਾ ਤੇ ਛੋਟੀ ਜਿਹੀ ਪਰਚੀ ’ਤੇ ਲਿਖ ਲੈਂਦਾ ਤੇ ਬਾਦ ਵਿੱਚ ਸੰਬੰਧਤ ਵਿਅਕਤੀ ਦੇ ਹੱਥ ਪਰਚੀ ਫੜਾ ਦਿੰਦਾਜੇਕਰ ਮੈਂ ਕਹਿ ਲਵਾਂ ਕਿ ਉਹ ਕੰਮ ਘੱਟ ਤੇ ਗੱਲਾਂ ਜ਼ਿਆਦਾ ਕਰਦਾ ਸੀ ਤਾਂ ਇਹ ਅੱਤ-ਕਥਨੀ ਨਹੀਂ ਹੋਵੇਗੀਬਹੁਤ ਵਾਰੀ ਉਹ ਸਾਡਾ ਕੰਮ ਵੀ ਰੁਕਵਾ ਦਿੰਦਾ ਸੀਦੂਸਰੀ ਗੱਲ ਇਹ ਵੀ ਸੀ ਕਿ ਉਹ ਆਪਣੇ ਮਿਲਾਪੜੇ ਸੁਭਾਅ ਨਾਲ ਤਣਾਅ ਪੂਰਣ ਮਾਹੌਲ ਵਿੱਚ ਜੀਅ ਲਵਾਈ ਰੱਖਦਾ ਸੀਮਹੀਨੇ ਤੋਂ ਵੱਧ ਸਮਾਂ ਉਹ ਦਫਤਰ ਵਿੱਚ ਰਿਹਾ ਉਸ ਨੂੰ ਆਪਣੀ ਅਸਲ ਡਿਊਟੀ ’ਤੇ ਜਾਣ ਦੀ ਬਹੁਤ ਕਾਹਲ ਨਹੀਂ ਸੀ ਕਿਉਂਕਿ ਤਨਖਾਹ ਉਸ ਨੂੰ ਉਸਦੀ ਅਸਲ ਡਿਊਟੀ ਜਿੰਨੀ ਹੀ ਮਿਲ ਜਾਂਦੀ ਸੀਬਾਕੀ ਪੁਲੀਸ ਅਫਸਰਾਂ ਵਾਂਗ ਦਿਨ ਰਾਤ ਦੀਆਂ ਸ਼ਿਫਟਾਂ ਤੋਂ ਬਚਿਆ ਹੋਇਆ ਸੀ

ਇੱਕ ਦਿਨ ਮੇਰੇ ਟੇਬਲ ’ਤੇ ਮੇਰੀ ਸਾਹਮਣੀ ਕੁਰਸੀ ’ਤੇ ਬੈਠਾ ਕਿਸੇ ਪੁਰਾਣੀ ਫਾਈਲ ਨੂੰ ਫਰੋਲਦਾ ਫਰੋਲਦਾ ਆਖਣ ਲੱਗਾ, “ਸੁਰਿੰਦਰ! ਮੈਂਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂਨੂੰ ਕਿਉਂ ਮਹਿਸੂਸ ਹੁੰਦਾ ਹੈ ਕਿ ਮੈਂ ਤੈਨੂੰ ਬਹੁਤ ਲੰਬੇ ਸਮੇਂ ਤੋਂ ਜਾਣਦਾ ਹਾਂਹੋ ਸਕਦਾ ਮੈਂ ਤੇਰੇ ਨਾਲ ਕਿਸੇ ਸਕੂਲ ਵਿੱਚ ਪੜ੍ਹਿਆ ਹੋਵਾਂ।”

ਮੈਂ ਸਟੀਵ ਦਾ ਇਹ ਭਰਮ ਦੂਰ ਕਰਨ ਲਈ ਉਸ ਨੂੰ ਇਹ ਦੱਸਿਆ ਕਿ ਮੈਂ ਤਾਂ ਕੈਨੇਡਾ ਆ ਕੇ ਸਕੂਲ ਹੀ ਨਹੀਂ ਗਈਮੇਰਾ ਜਨਮ ਤਾਂ ਭਾਰਤ ਪੰਜਾਬ ਦਾ ਹੈਮੈਂ ਤੈਨੂੰ ਇਸ ਦਫਤਰ ਵਿੱਚ ਮਿਲਣ ਤੋਂ ਪਹਿਲਾਂ ਕਦੇ ਵੀ ਅਤੇ ਕਿਤੇ ਵੀ ਨਹੀਂ ਵੇਖਿਆ

ਗੱਲਾਂ ਕਰਦੇ ਕਰਦੇ ਅਸੀਂ ਗਿਆਰਾਂ ਸਤੰਬਰ ਨੂੰ ਅਮਰੀਕਾ ’ਤੇ ਹੋਏ ਅਤਿਵਾਦੀ ਹਮਲੇ ਤੋਂ ਵਿਸ਼ਵ ਯੁੱਧ ਤਕ ਪੁੱਜ ਗਏ ਉਹ ਕਹਿਣ ਲੱਗਾ, “ਮੇਰੇ ਦਾਦੇ ਨੇ ਪਹਿਲੀ ਅਤੇ ਦੂਜੀ, ਦੋਨੋਂ ਹੀ ਵਿਸ਼ਵ ਜੰਗਾਂ ਲੜੀਆਂ ਹਨ।”

ਹੈਂ! ਸੱਚੀਂ!” ਮੈਂ ਕਿਹਾ

ਉਸਨੇ ਹਾਂ ਵਿੱਚ ਸਿਰ ਹਿਲਾਇਆ ਮੈਂ ਹੱਸ ਪਈ ਤੇ ਕਿਹਾ, “ਮੇਰੇ ਦਾਦੇ ਨੇ ਵੀ ਸੰਸਾਰ ਦੀ ਪਹਿਲੀ ਅਤੇ ਦੂਜੀ ਜੰਗ ਲੜੀ ਹੈਮੇਰੇ ਦਾਦਾ ਜੀ ਬ੍ਰਿਟਿਸ਼ ਆਰਮੀ ਵਿੱਚ ਹੁੰਦੇ ਸਨਸਟੀਵ, ਕੀ ਤੈਨੂੰ ਪਤਾ ਹੈ, ਉਦੋਂ ਇੰਡੀਆ ’ਤੇ ਅੰਗਰੇਜ਼ਾਂ ਦੀ ਹਕੂਮਤ ਸੀ?”

ਮੇਰੇ ਮੂੰਹੋਂ ਇਹ ਸ਼ਬਦ ਸੁਣ ਕੇ ਉਹ ਮੈਂਨੂੰ ਕੁਝ ਹੋਰ ਖੁਸ਼ ਹੋਇਆ ਪ੍ਰਤੀਤ ਹੋਇਆ

ਤੈਨੂੰ ਮੇਰੇ ਬੋਲਣ ਦੇ ਅੰਦਾਜ਼ ਤੋਂ ਪਤਾ ਨਹੀਂ ਲੱਗਿਆ ਕਿ ਮੈਂ ਵੀ ਬ੍ਰਿਟਿਸ਼ ਹਾਂ?” ਸਟੀਵ ਨੇ ਖੁਸ਼ ਹੋ ਕੇ ਕਿਹਾ

ਮੈਂ ਸੋਚਦੀ ਤਾਂ ਸੀ, ਪਰ ਪੱਕਾ ਪਤਾ ਨਹੀਂ ਸੀਹੋਰ ਵੀ ਕਈ ਮੁਲਕਾਂ ਵਿੱਚ ਲੋਕ ਬ੍ਰਿਟਿਸ਼ ਢੰਗ ਨਾਲ ਬੋਲਦੇ ਹਨ।”

ਉਸਨੇ ਹਾਂ ਵਿੱਚ ਸਿਰ ਹਿਲਾਇਆ

ਉਸ ਤੋਂ ਬਾਦ ਉਸਨੇ ਆਪਣੇ ਦਾਦੇ ਦੀਆਂ ਜੰਗਾਂ ਦੌਰਾਨ ਕੀਤੀਆਂ ਬਹਾਦਰੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੈਂ ਆਪਣੇ ਦਾਦੇ ਦੇ ਕਿੱਸੇ ਛੇੜ ਲਏਮੈਂ ਵੀ ਬਹੁਤ ਫ਼ਖਰ ਮਹਿਸੂਸ ਕਰ ਰਹੀ ਸਾਂ ਕਿ ਮੇਰੇ ਦਾਦੇ ਨੂੰ ਦੂਸਰੇ ਸੰਸਾਰ ਯੁੱਧ ਵਿੱਚ ਵਿਕਟੋਰੀਆ ਆਰਡਰ ਮਿਲਿਆ ਸੀਮੈਂ ਦੱਸਿਆ ਕਿ ਕਿਵੇਂ ਉਹਨਾਂ ਦਾ ਹੈੱਡਕੁਆਟਰ ਨਾਲੋਂ ਨਾਤਾ ਟੁੱਟ ਗਿਆ ਅਤੇ ਕਿਵੇਂ ਉਹਨਾਂ ਨੇ ਦੁਸ਼ਮਣ ਦੀਆਂ ਸਫਾਂ ਵਿੱਚ ਜਾ ਕੇ ਮਾਅਰਕਾ ਮਾਰਿਆ

ਜਦੋਂ ਮੈਂ ਦੱਸਿਆ ਕਿ ਮੇਰੇ ਦਾਦਾ ਜੀ ਸਿਗਨਲ ਵਿੱਚ ਸਨ, ਸਟੀਵ ਚੌਂਕ ਉੱਠਿਆ! ਮੇਰੇ ਹੱਥ ’ਤੇ ਹੱਥ ਮਾਰ ਕੇ ਕਹਿਣ ਲੱਗਾ, “ਓ ਮਾਈ ਗੌਡ! ਮੇਰਾ ਦਾਦਾ ਵੀ ਸਿਗਨਲ ਵਿੱਚ ਸੀ ਜ਼ਰੂਰ ਉਹ ਉੱਥੇ ਮਿਲੇ ਹੋਣਗੇਹੋ ਸਕਦਾ ਹੈ ਲੜਾਈ ਦੌਰਾਨ ਉਹ ਪੱਕੇ ਦੋਸਤ ਵੀ ਹੋਣਉਹਨਾਂ ਨੇ ਇੱਕ ਦੂਸਰੇ ਨੂੰ ਮੌਤ ਦੇ ਮੂੰਹ ਵਿੱਚੋਂ ਬਚਾਇਆ ਹੋਵੇ ਇੱਕ ਦੂਸਰੇ ਦਾ ਸਹਾਰਾ ਬਣੇ ਹੋਣ?”

ਹਾਂ ਸਟੀਵ, ਇਹ ਹੋ ਸਕਦਾ ਹੈ” ਮੈਂ ਹੱਸਦਿਆਂ ਕਿਹਾ

ਏਨ੍ਹੇ ਨੂੰ ਇੱਕ ਹੋਰ ਪੁਲੀਸ ਆਫੀਸਰ ਆ ਗਿਆਸਟੀਵ ਨੇ ਬਿਨਾਂ ਪੁੱਛੇ ਦੱਸੇ ਕਹਿਣਾ ਸ਼ੁਰੂ ਕਰ ਦਿੱਤਾ, “ਤੈਨੂੰ ਪੱਤਾ ਹੈ ਮੇਰਾ ਦਾਦਾ ਅਤੇ ਸੁਰਿੰਦਰ ਦਾ ਦਾਦਾ ਦੋਸਤ ਸਨ।”

ਉਹ ਕਿਵੇਂ?” ਮਾਈਕ ਜੋ ਹੁਣੇ ਹੀ ਕੋਈ ਕਾਗਜ਼ ਪੱਤਰ ਲੈਣ ਦਫਤਰ ਆਇਆ ਸੀ, ਹੈਰਾਨੀ ਭਰੇ ਅੰਦਾਜ਼ ਵਿੱਚ ਬੋਲਿਆ

ਮੇਰੇ ਦਾਦੇ ਅਤੇ ਸਟੀਵ ਦੇ ਦਾਦੇ ਦਾ ਦੋਸਤ ਹੋਣਾ ਉਸ ਨੂੰ ਅਜੀਬ ਜਿਹਾ ਲੱਗਿਆ ਉਸ ਨੂੰ ਪਤਾ ਸੀ ਕਿ ਮੈਂ ਤਾਂ ਕੁਝ ਸਾਲ ਪਹਿਲਾਂ ਇੰਡੀਆ ਤੋਂ ਆਈ ਹਾਂਇਹਨਾਂ ਦੇ ਦਾਦੇ ਕਿਵੇਂ ਦੋਸਤ ਬਣ ਗਏਉਸ ਦੀਆਂ ਨਜ਼ਰਾਂ ਸਵਾਲ ਕਰ ਰਹੀਆਂ ਸਨ

ਉਸ ਨੂੰ ਸਾਰੀ ਕਹਾਣੀ ਦੱਸਣ ਤੋਂ ਬਾਦ ਸਟੀਵ ਨੇ ਹੱਸ ਕੇ ਮੈਂਨੂੰ ਗਲਵਕੜੀ ਪਾ ਲਈ ਤੇ ਕਹਿਣ ਲੱਗਾ, “ਇਸੇ ਕਰਕੇ ਹੀ ਤੂੰ ਮੈਂਨੂੰ ਜਾਣੀ ਪਹਿਚਾਣੀ ਲਗਦੀ ਸੀ” ਇਸ ਤੋਂ ਬਾਦ ਸਾਰੇ ਪੁਲੀਸ ਅਫਸਰਾਂ ਅਤੇ ਦਫਤਰ ਵਿੱਚ ਕੰਮ ਕਰਦੇ ਵਰਕਰਾਂ ਵਿੱਚ ਇਹ ਗੱਲ ਫੈਲ ਗਈ ਕਿ ਸਟੀਵ ਦਾ ਦਾਦਾ ਅਤੇ ਸੁਰਿੰਦਰ ਦਾ ਦਾਦਾ ਫਾਸਟ ਫਰਿੰਡ ਸਨਹੁਣ ਮੈਂ ਤੇ ਸਟੀਵ ਵੀ ਚੰਗੇ ਦੋਸਤ ਸਾਂ

ਥੋੜ੍ਹੇ ਹੀ ਸਾਲਾਂ ਬਾਦ ਸਟੀਵ ਰਿਟਾਇਰ ਹੋ ਗਿਆਪਤਾ ਨਹੀਂ ਕਿੱਧਰ ਚਲਾ ਗਿਆਕਦੇ ਵੀ ਨਹੀਂ ਮਿਲਿਆ

ਦਸ ਸਾਲ ਬਾਦ ਸਟੀਵ ਮੈਂਨੂੰ ਕੈਲਗਰੀ ਸ਼ਾਪਿੰਗ ਮਾਲ ਵਿੱਚ ਮਿਲ ਗਿਆਉਸਦੇ ਨਾਲ ਉਸਦੀ ਗਰਲ ਫਰੈਂਡ ਸੀਮੈਂ ਆਪਣੇ ਧਿਆਨ ਤੁਰੀ ਜਾ ਰਹੀ ਸਾਂਪਿੱਛੋਂ ਕਿਸੇ ਨੇ ਆਵਾਜ਼ ਮਾਰੀਮੈਂ ਰੁਕ ਕੇ ਪਿਛਾਂਹ ਤੱਕਿਆਮੈਂ ਸਟੀਵ ਨੂੰ ਪਹਿਚਾਣ ਲਿਆਸਟੀਵ ਤੇ ਮੈਂ ਘੁੱਟ ਕੇ ਗਲਵਕੜੀ ਪਾ ਕੇ ਮਿਲੇਉਸਨੇ ਦੱਸਿਆ ਕਿ ਉਹ ਰਿਟਾਇਰਮੈਂਟ ਤੋਂ ਬਾਦ ਇੰਗਲੈਂਡ ਚਲਾ ਗਿਆ ਸੀ ਅਤੇ ਉੱਥੇ ਹੀ ਆਪਣੀ ਇਸ ਗਰਲ ਫਰੈਂਡ ਨਾਲ ਰਹਿ ਰਿਹਾ ਸੀਆਪਣੀ ਗਰਲ ਫਰੈਂਡ ‘ਮੈਰੀ’ ਨਾਲ ਮੇਰੀ ਜਾਣ ਪਹਿਚਾਣ ਕਰਵਾਉਂਦਿਆਂ ਸਟੀਵ ਨੇ ਦੱਸਿਆ ਕਿ ਸੁਰਿੰਦਰ ਦਾ ਦਾਦਾ ਅਤੇ ਮੇਰਾ ਦਾਦਾ ਫਾਸਟ ਫਰਿੰਡ ਸਨਦੋਨਾਂ ਨੇ ਪਹਿਲੀ ਅਤੇ ਦੂਸਰੀ ਸੰਸਾਰ ਜੰਗ ਇਕੱਠੀਆਂ ਲੜੀਆਂ ਸਨਮੈਰੀ ਨੇ ਆਪਣੀਆਂ ਬਾਹਾਂ ਮੇਰੇ ਦੁਆਲੇ ਲਪੇਟ ਲਈਆਂਕਿੰਨਾ ਹੀ ਚਿਰ ਅਸੀਂ ਤਿੰਨੇ ਜਣੇ ਗੱਲਾਂ ਕਰਦੇ ਰਹੇ ਤੇ ਹੱਸਦੇ ਰਹੇਆਖਿਰ ਨੂੰ ਸਟੀਵ ਨੇ ਮੈਂਨੂੰ ਆਪਣਾ ਇੰਗਲੈਂਡ ਦਾ ਫੋਨ ਨੰਬਰ ਦਿੱਤਾ ਤੇ ਕਿਹਾ, “ਸੁਰਿੰਦਰ, ਤੂੰ ਜਦੋਂ ਵੀ ਇੰਗਲੈਂਡ ਆਈ, ਜ਼ਰੂਰ ਮਿਲ ਕੇ ਆਵੀਂ।”

ਮੈਂ ਵੀ ਸਟੀਵ ਤੇ ਮੈਰੀ ਨੂੰ ਆਪਣੇ ਘਰ ਆਉਣ ਦਾ ਸੱਦਾ ਦੇ ਦਿੱਤਾ ਅਤੇ ਦੋਨੋਂ ਜਣੇ ਆਏ ਵੀਡਿਨਰ ਕਰ ਕੇ ਅਤੇ ਦਾਦਿਆਂ ਦੀਆਂ ਗੱਲਾਂ ਕਰਦੇ ਕਰਦੇ ਉਹ ਚਲੇ ਗਏਇਸ ਤੋਂ ਬਾਦ ਨਾ ਸਟੀਵ ਕੈਲਗਰੀ ਆਇਆ ਅਤੇ ਨਾ ਹੀ ਮੈਂ ਇੰਗਲੈਂਡ ਗਈਹੁਣ ਕੁਝ ਦਿਨ ਹੋਏ ਕਿਸੇ ਪੁਰਾਣੇ ਦੋਸਤ ਤੋਂ ਪਤਾ ਲੱਗਿਆ ਕਿ ਸਟੀਵ ਕੈਂਸਰ ਦੀ ਬੀਮਾਰੀ ਨਾਲ ਜੂਝਦਾ ਜੂਝਦਾ ਰੱਬ ਨੂੰ ਪਿਆਰਾ ਹੋ ਗਿਆ ਹੈ

ਉਸਨੇ ਉੱਪਰ ਜਾ ਕੇ ਆਪਣੇ ਦਾਦੇ ਨੂੰ ਅਤੇ ਮੇਰੇ ਦਾਦੇ ਨੂੰ ਜ਼ਰੂਰ ਮੇਰੇ ਬਾਰੇ ਦੱਸਿਆ ਹੋਵੇਗਾ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2542)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਰਿੰਦਰ ਗੀਤ

ਸੁਰਿੰਦਰ ਗੀਤ

Calgary, Alberta, Canada.
Phone: (403 - 605 - 3734)
Email: (sgeetgill@gmail.com)