ArvinderSNagpal7“ਭੈਣ ਜੀ, ... ਤਾਂ ਕੀ ਹੋਇਆ ਜੇ ਤੁਸੀਂ ਹੁਣ ਸਾਡੇ ਪਿੰਡ ਨਹੀਂ ਪੜ੍ਹਾਉਂਦੇ। ਸਾਡੇ ਦਿਲ ਵਿੱਚ ਤੁਹਾਡੇ ਲਈ ...”
(24 ਅਕਤੂਬਰ 2020)

 

ਅੱਜਕਲ ਦੇ ਪਦਾਰਥਵਾਦੀ ਯੁਗ ਵਿੱਚ ਜਦੋਂ ਅਸੀਂ ਆਪਣੇ ਸਵਾਰਥੀ ਹਿਤਾਂ ਲਈ ਦਿਨ ਰਾਤ ਇੱਕ ਦੌੜ ਵਿੱਚ ਲੱਗੇ ਹੋਏ ਹਾਂ ਤਾਂ ਉਹ ਜ਼ਮਾਨਾ ਬਹੁਤ ਯਾਦ ਆਉਂਦਾ ਹੈ ਜਦੋਂ ਲੋਕ ਬਿਨਾਂ ਕਿਸੇ ਸਵਾਰਥ ਦੇ ਇੱਕ ਦੂਸਰੇ ਦਾ ਫਿਕਰ ਕਰਦੇ ਸਨ ਅਤੇ ਮਿਲ ਜੁਲ ਕੇ ਇੱਕ ਸਾਂਝੇ ਤਰੱਕੀ ਦੇ ਰਾਹ ਤੇ ਚੱਲਦੇ ਹੁੰਦੇ ਸਨ

ਮੈਂਨੂੰ ਅੱਜ ਤੋਂ ਕੁਝ ਦਹਾਕੇ ਪਹਿਲਾਂ ਦਾ ਆਪਣੇ ਬਚਪਨ ਦਾ ਸਮਾਂ ਅੱਜ ਤਕ ਯਾਦ ਹੈ ਜੋ ਮੈਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਛੋਟੇ ਜਿਹੇ ਪਿੰਡ ਬੋਦਲ ਗਰਨਾ ਸਾਹਿਬ ਵਿੱਚ ਗੁਜ਼ਾਰਿਆ ਸੀਉਸ ਪਿੰਡ ਦੇ ਬਾਗ਼ਾਂ ਤੋਂ ਤੋੜੇ ਹੋਏ ਅੰਬਾਂ ਦੀ ਮਿਠਾਸ ਤੇ ਪਿੰਡ ਵਿੱਚ ਹੀ ਲੱਗੇ ਗੰਨੇ ਤੇ ਉਸ ਤੋਂ ਤਿਆਰ ਹੋਏ ਤਾਜ਼ੇ ਗੁੜ ਦੇ ਸਵਾਦ ਦੀ ਯਾਦ ਅੱਜ ਵੀ ਮੂੰਹ ਵਿੱਚ ਪਾਣੀ ਲਿਆ ਦਿੰਦੀ ਹੈਮੇਰੇ ਮਾਤਾ ਜੀ 1958 ਵਿੱਚ ਬੋਦਲਾਂ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਨੌਕਰੀ ਕਰ ਰਹੇ ਸਨਸਾਡਾ ਪਰਿਵਾਰ ਉਸ ਪਿੰਡ ਵਿੱਚ ਲਗਾਤਾਰ ਪੰਜ ਸਾਲ ਰਿਹਾਉਹ ਇਲਾਕਾ ਅੰਬਾਂ ਦੇ ਬਾਗ ਤੇ ਗੰਨੇ ਦੀ ਫਸਲ ਲਈ ਮਸ਼ਹੂਰ ਸੀਪਿੰਡ ਦਾ ਇਹ ਰਿਵਾਜ ਸੀ ਕਿ ਬਾਗ ਵਿੱਚੋਂ ਆਈ ਅੰਬਾਂ ਦੀ ਪਹਿਲੀ ਟੋਕਰੀ ਸਕੂਲ ਦੇ ਅਧਿਆਪਕ ਅਤੇ ਪਿੰਡ ਵਾਸੀਆਂ ਨਾਲ ਵੰਡ ਕੇ ਸਾਂਝੀ ਕੀਤੀ ਜਾਂਦੀ ਸੀਇਸੇ ਤਰ੍ਹਾਂ ਤਾਜ਼ੇ ਗੁੜ ਦੀ ਪਹਿਲੀ ਖੇਪ ਵੀ ਸਾਰਿਆਂ ਵਿੱਚ ਵੰਡ ਕੇ ਖੁਸ਼ੀ ਮਨਾਈ ਜਾਂਦੀ ਸੀ

ਅੱਜ ਵੀ ਮੇਰੀਆਂ ਅੱਖਾਂ ਸਾਹਮਣੇ ਉਹ ਨਜ਼ਾਰਾ ਤਾਜ਼ਾ ਹੋ ਜਾਂਦਾ ਹੈ ਜਦੋਂ ਅੰਬਾਂ ਦੀ ਟੋਕਰੀ ਸਾਡੇ ਘਰ ਪਹੁੰਚਦੀ ਹੁੰਦੀ ਸੀਮੇਰੇ ਮਾਤਾ ਜੀ ਅੰਬਾਂ ਨੂੰ ਠੰਢੇ ਪਾਣੀ ਦੀ ਬਾਲਟੀ ਵਿੱਚ ਪਾ ਦਿੰਦੇ ਸਨਫਿਰ ਸਾਰੇ ਬੱਚਿਆਂ ਦੇ ਕੱਪੜੇ ਉਤਾਰ ਕੇ ਬਾਲਟੀ ਉਹਨਾਂ ਦੇ ਵਿਚਕਾਰ ਰੱਖ ਦਿੱਤੀ ਜਾਂਦੀ ਸੀਅਸੀਂ ਬਾਲਟੀ ਵਿੱਚੋਂ ਇੱਕ ਇੱਕ ਕਰਕੇ ਅੰਬ ਕੱਢ ਕੇ ਉਸ ਨੂੰ ਚੂਪ ਕੇ ਉਸ ਦੇ ਰਸ ਦਾ ਸੁਆਦ ਲੈਂਦੇ ਹੁੰਦੇ ਸੀ ਅਤੇ ਗਿਟਕਾਂ ਤੇ ਛਿੱਲੜ ਇੱਕ ਪਾਸੇ ਸੁੱਟ ਦਿੰਦੇ ਸੀਦਿਨ ਖਤਮ ਹੋਣ ਤਕ ਅੰਬ ਦਾ ਰਸ ਸਾਡੇ ਪਿੰਡੇ ਅਤੇ ਚਿਹਰੇ ’ਤੇ ਚਿਪਕ ਜਾਂਦਾ ਸੀਫਿਰ ਮਾਤਾ ਜੀ ਸਾਨੂੰ ਚੰਗੀ ਤਰ੍ਹਾਂ ਨੁਹਾਉਂਦੇ ਹੁੰਦੇ ਸਨ ਮੈਂ ਅਤੇ ਮੇਰੀਆਂ ਭੈਣਾਂ ਹਰ ਸਾਲ ਅੰਬਾਂ ਦੇ ਸੀਜ਼ਨ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ

ਇਹੀ ਹਾਲ ਗੁੜ ਦੇ ਸੀਜ਼ਨ ਵਿੱਚ ਹੁੰਦਾ ਸੀਪਿੰਡਾਂ ਵਿੱਚ ਇੱਕ ਕਹਾਵਤ ਹੈ,ਜੱਟ ਗੰਨਾ ਨਹੀਂ ਦਿੰਦਾ ਗੁੜ ਦੀ ਰੋੜੀ ਦੇ ਦਿੰਦਾ ਹੈ।” ਇਸਦਾ ਮਤਲਬ ਹੈ ਕਿ ਕਿਸਾਨ ਨੂੰ ਆਪਣੀ ਗੰਨੇ ਦੀ ਫਸਲ ਬਹੁਤ ਪਿਆਰੀ ਹੁੰਦੀ ਹੈਇਸ ਲਈ ਉਸਦੇ ਪੱਕਣ ਤੋਂ ਪਹਿਲਾਂ ਉਹ ਕਿਸੇ ਨੂੰ ਹੱਥ ਨਹੀਂ ਲਗਾਉਣ ਦਿੰਦਾਪੱਕਣ ਤੋਂ ਬਾਅਦ ਉਸ ਦੇ ਰਸ ਤੋਂ ਤਿਆਰ ਹੋਏ ਗੁੜ ਦਾ ਸੁਆਦ ਉਹ ਸਾਰਿਆਂ ਨੂੰ ਚਖਾਉਂਦਾ ਹੈ ਮੈਂਨੂੰ ਰਸ ਤੋਂ ਗੁੜ ਬਣਨ ਦੇ ਨਜ਼ਾਰੇ ਨੂੰ ਦੇਖਣ ਦਾ ਬਹੁਤ ਸ਼ੌਂਕ ਸੀਕਿਸਾਨਾਂ ਨੇ ਖੇਤਾਂ ਵਿੱਚ ਹੀ ਗੰਨਾ ਪੀੜਨ ਵਾਲੀ ਕੁਲਾੜ੍ਹੇ (ਵੇਲਣੇ) ਲਗਾਏ ਹੁੰਦੇ ਸਨ ਇੱਕ ਵੱਡੀ ਭੱਠੀ ’ਤੇ ਗੰਨੇ ਦੇ ਰਸ ਨੂੰ ਗੁੜ ਵਿੱਚ ਬਦਲਿਆ ਜਾਂਦਾ ਸੀ। ਗੁੜ ਦੀ ਉੱਪਰਲੀ ਤਹਿ ਦੀ ਚਮਕ ਸੂਰਜ ਦੀ ਰੌਸ਼ਨੀ ਨੂੰ ਵੀ ਮਾਤ ਪਾਉਂਦੀ ਸੀਕਿਸਾਨ ਤਾਜ਼ਾ ਗੁੜ ਦੀਆਂ ਭੇਲੀਆਂ ਨੂੰ ਕੱਪੜੇ ਵਿੱਚ ਬੰਨ੍ਹ ਕੇ ਸਾਡੇ ਘਰ ਪਹੁੰਚਾ ਜਾਂਦੇ ਸਨਸਾਡੇ ਸ਼ਹਿਰਾਂ ਵਿੱਚ ਰਹਿੰਦੇ ਰਿਸ਼ਤੇਦਾਰ ਅੰਬ ਅਤੇ ਗੁੜ ਦੇ ਸੀਜ਼ਨ ਵਿੱਚ ਸਾਡੇ ਕੋਲ ਆਉਣ ਦਾ ਪ੍ਰੋਗਰਾਮ ਬਣਾਉਂਦੇ ਹੁੰਦੇ ਸਨ ਤਾਂ ਕਿ ਉਹ ਵੀ ਤਾਜ਼ਾ ਅੰਬ ਤੇ ਗੁੜ ਦਾ ਸੁਆਦ ਲੈ ਸਕਣ

ਜਦੋਂ ਮੇਰੇ ਮਾਤਾ ਜੀ ਦੀ ਬਦਲੀ ਲੁਧਿਆਣੇ ਹੋ ਗਈ ਤਾਂ ਸਾਨੂੰ ਲੱਗਿਆ ਕਿ ਹੁਣ ਤਾਜ਼ਾ ਅੰਬ ਤੇ ਗੁੜ ਸਾਡੀ ਕਿਸਮਤ ਵਿੱਚ ਹੀ ਨਹੀਂ ਰਹੇਸਾਨੂੰ ਬੜੀ ਹੈਰਾਨੀ ਹੋਈ ਜਦੋਂ ਅੰਬਾਂ ਦੇ ਸੀਜ਼ਨ ਵਿੱਚ ਬੋਦਲਾਂ ਦਾ ਇੱਕ ਕਿਸਾਨ ਅੰਬਾਂ ਦੀ ਟੋਕਰੀ ਲੈ ਕੇ ਸਾਡੇ ਘਰ ਗਿਆਉਸਨੇ ਕਿਹਾ,ਭੈਣ ਜੀ, ਇਹ ਮੇਰੇਅੰਬਾਂ ਦੀ ਪਹਿਲੀ ਟੋਕਰੀ ਹੈ, ਤਾਂ ਕੀ ਹੋਇਆ ਜੇ ਤੁਸੀਂਹੁਣ ਸਾਡੇ ਪਿੰਡ ਨਹੀਂ ਪੜ੍ਹਾਉਂਦੇਸਾਡੇ ਦਿਲ ਵਿੱਚ ਤੁਹਾਡੇ ਲਈ ਸਤਿਕਾਰ ਨਹੀਂ ਘਟਿਆਜਦੋਂ ਤਕ ਮੈਂ ਜਿਉਂਦਾ ਹਾਂ, ਤੁਹਾਡੇ ਹਿੱਸੇ ਦੇ ਅੰਬ ਪਹੁੰਚਾਉਣ ਜ਼ਰੂਰ ਆਇਆ ਕਰਾਂਗਾ।” ਇਹ ਸੁਣ ਕੇ ਮੇਰੇ ਮਾਤਾ ਜੀ ਦੀਆਂ ਅੱਖਾਂ ਵਿੱਚ ਹੰਝੂ ਭਰ ਆਏਫਿਰ ਗੁੜ ਦੇ ਸੀਜ਼ਨ ਵੇਲੇ ਵੀ ਇੰਝ ਹੀ ਹੋਇਆਕਈ ਜਾਣਕਾਰ ਤਾਜ਼ਾ ਗੁੜ ਸਾਡੇ ਘਰ ਕੇ ਦੇ ਗਏ

ਕੀ ਅੱਜਕਲ ਦੇ ਜ਼ਮਾਨੇ ਵਿੱਚ ਅਸੀਂ ਸੋਚ ਸਕਦੇ ਹਾਂ ਕਿ ਇਸ ਤਰ੍ਹਾਂ ਬਿਨਾਂ ਸਵਾਰਥ ਤੋਂ ਕੋਈ ਆਪਣੀਆਂ ਚੀਜ਼ਾਂ ਦੂਸਰਿਆਂ ਨਾਲ ਵੰਡਦਾ ਹੋਵੇਅਸੀਂ ਸ਼ਾਇਦ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਭੁੱਲ ਗਏ ਹਾਂਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ।” ਮੈਂ ਅੱਜ ਵੀ ਲੋਚਦਾ ਹਾਂ ਕਿ ਕਦੇ ਬੋਦਲਾਂ ਦੇ ਬਾਗਾਂ ਦੇ ਤਾਜ਼ੇ ਅੰਬ ਚੂਪਣ ਨੂੰ ਮਿਲ ਜਾਣ ਜਾਂ ਖੇਤ ਵਿੱਚ ਬਣਦੇ ਤਾਜ਼ੇ ਗੁੜ ਦਾ ਸੁਆਦ ਮਾਣ ਸਕਾਂ ਪਰ ਜ਼ਿੰਦਗੀ ਦੀ ਦੌੜ ਨੇ ਇਹ ਸਾਰਾ ਕੁਝ ਬਹੁਤ ਪਿੱਛੇ ਛੱਡ ਦਿੱਤਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2390)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਅਰਵਿੰਦਰ ਸਿੰਘ ਨਾਗਪਾਲ

ਡਾ. ਅਰਵਿੰਦਰ ਸਿੰਘ ਨਾਗਪਾਲ

Phone: (91 - 98151 - 77324)
Email: (gadssldh@gmail.com)