ArvinderSNagpal7ਮੈਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਿਹਾ ਹਾਂ। ਮੈਂ ਮਾਫ਼ੀ ਕਿਉਂ ਮੰਗਾਂ? ...
(28 ਜੁਲਾਈ 2020)

 

ਮੈਂ ਡਾਕਟਰ ਤੇ ਉਹ ਵੀ ਅੱਖਾਂ ਦਾ ਮਾਹਰ ਡਾਕਟਰ ਇਸ ਲਈ ਬਣਿਆ ਕਿਉਂਕਿ ਸ਼ੁਰੂ ਤੋਂ ਹੀ ਮੇਰੇ ਅੰਦਰ ਸਮਾਜ ਲਈ ਕੁਝ ਕਰਨ ਦਾ ਜਜ਼ਬਾ ਸੀ ਅਤੇ ਖਾਸ ਕਰਕੇ ਬਜ਼ੁਰਗਾਂ ਲਈ ਕੁਝ ਕਰਨ ਦਾ, ਜਿਨ੍ਹਾਂ ਦਾ ਕੋਈ ਵਾਲੀ-ਵਾਰਸ ਨਹੀਂ ਹੁੰਦਾਇਸੇ ਕਰ ਕੇ ਮੈਂ ਸਰਕਾਰੀ ਨੌਕਰੀ ਜੁਆਇਨ ਕੀਤੀ ਕਿਉਂਕਿ ਸਮਾਜ ਦੇ ਸਭ ਤੋਂ ਵੱਧ ਲੋੜਵੰਦ ਸਰਕਾਰੀ ਹਸਪਤਾਲਾਂ ਤਕ ਪਹੁੰਚ ਕਰਦੇ ਹਨਉਸ ਵਕਤ ਦੇ ਸਿਹਤ ਸਕੱਤਰ ਸ੍ਰ. ਬੋਪਾਰਾਏ ਨੇ ਜਾਇਨਿੰਗ ਆਰਡਰ ਦੇਣ ਲੱਗਿਆਂ ਮੈਂਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਕਿਹਾ, “ਤੇਰੀ ਪੇਂਡੂ ਇਲਾਕੇ ਵਿੱਚ ਪੋਸਟਿੰਗ ਕਰ ਰਿਹਾ ਹਾਂ ਕਿਉਂਕਿ ਉੱਥੇ ਅੱਖਾਂ ਦੇ ਇਲਾਜ ਦੀ ਵੱਧ ਲੋੜ ਹੈ।” ਮੈਂ ਹਾਮੀ ਭਰ ਦਿੱਤੀ ਤੇ ਭਰੋਸਾ ਦਿੱਤਾ ਕਿ ਮੈਂ ਆਪਣੇ ਵਿੱਤ ਤੋਂ ਵਧ ਕੇ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ

ਤਿੰਨ ਸਾਲ ਬਾਅਦ ਇੱਕ ਛੋਟੇ ਜਿਹੇ ਸ਼ਹਿਰ ਦੇ ਹਸਪਤਾਲ ਵਿੱਚ ਮੇਰੀ ਬਦਲੀ ਕਰ ਦਿੱਤੀ ਗਈ ਕਿਉਂਕਿ ਉੱਥੇ ਅੱਖਾਂ ਦੇ ਡਾਕਟਰ ਦੀ ਜ਼ਰੂਰਤ ਸੀਉਸ ਜਗ੍ਹਾ ’ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਮੌਜੂਦ ਸਨ। ਸੋ ਸੇਵਾ ਕਰਨ ਦਾ ਮੌਕਾ ਵੀ ਭਰਪੂਰ ਮਿਲਿਆਆਲੇ ਦੁਆਲੇ ਦੇ ਸੌ ਤੋਂ ਵੱਧ ਪਿੰਡਾਂ ਦੇ ਮਰੀਜ਼ ਅੱਖਾਂ ਦਾ ਇਲਾਜ ਕਰਾਉਣ ਲਈ ਆਉਂਦੇ ਹੁੰਦੇ ਸਨ ਮੈਂ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤਕ ਕਰੀਬ 150 ਮਰੀਜ਼ ਦੇਖਦਾ ਹੁੰਦਾ ਸੀ ਤੇ ਉਸ ਤੋਂ ਬਾਅਦ ਅਪ੍ਰੇਸ਼ਨ ਕਰਦਾ ਸੀਭੀੜ ਜ਼ਿਆਦਾ ਹੋਣ ਕਰਕੇ ਲਾਈਨ ਵਿੱਚ ਲੱਗੇ ਮਰੀਜ਼ਾਂ ਨੂੰ ਕਈ ਵਾਰ ਤਿੰਨ ਤੋਂ ਚਾਰ ਘੰਟੇ ਇੰਤਜ਼ਾਰ ਕਰਨਾ ਪੈਂਦਾ ਸੀਮੈਂ ਆਪਣੇ ਸਟਾਫ ਨੂੰ ਕਿਹਾ ਹੋਇਆ ਸੀ ਕਿ ਜੋ ਪਹਿਲਾਂ ਆਇਆ ਹੈ, ਉਸ ਨੂੰ ਪਹਿਲਾਂ ਦਿਖਾਓਕੋਈ ਸਿਫਾਰਸ਼ ਨਹੀਂ ਚੱਲੇਗੀ

ਇਹ ਸਾਰਾ ਬੰਦੋਬਸਤ ਬਹੁਤ ਵਧੀਆ ਚੱਲ ਰਿਹਾ ਸੀਮੇਰੇ ਅਧਿਕਾਰੀਆਂ, ਮੇਰੇ ਸਟਾਫ ਜਾਂ ਮੇਰੇ ਮਰੀਜ਼ਾਂ ਨੂੰ ਕੋਈ ਸ਼ਿਕਾਇਤ ਨਹੀਂ ਸੀ

ਪਿੰਡਾਂ ਵਾਲਿਆਂ ਦੇ ਬੁਲਾਵੇ ’ਤੇ ਅਸੀਂ ਮੁਫ਼ਤ ਅੱਖਾਂ ਦੇ ਚੈੱਕਅਪ ਕੈਂਪ ਲਗਾਉਣ ਵੀ ਜਾਂਦੇ ਹੁੰਦੇ ਸੀਇੱਕੋ ਜਗ੍ਹਾ ’ਤੇ ਸੇਵਾ ਕਰਦਿਆਂ ਚਾਰ ਕੁ ਸਾਲ ਹੋ ਗਏ ਸਨ ਤੇ ਮੈਂ ਉਸ ਹਸਪਤਾਲ ਨੂੰ ਆਪਣਾ ਸਮਝ ਕੇ ਹੀ ਕੰਮ ਕਰ ਰਿਹਾ ਸੀ

ਇੱਕ ਦਿਨ ਮੇਰੇ ਸੀਨੀਅਰ ਮੈਡੀਕਲ ਅਫਸਰ ਨੇ ਮੈਂਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਕਿਹਾ, “ਮਾੜੀ ਖਬਰ ਹੈ, ਤੇਰਾ ਤਬਾਦਲਾ ਕਿਸੇ ਦੂਰ ਦੀ ਡਿਸਪੈਂਸਰੀ ਵਿੱਚ ਕਰ ਦਿੱਤਾ ਗਿਆ ਹੈ।”

ਮੈਂਨੂੰ ਬੜੀ ਹੈਰਾਨੀ ਹੋਈਅਗਸਤ ਦਾ ਮਹੀਨਾ ਸੀਬਦਲੀਆਂ ਦਾ ਮੌਸਮ ਵੀ ਲੰਘ ਗਿਆ ਸੀਆਰਡਰ ਵਿੱਚ ਮੇਰੀ ਜਗ੍ਹਾ ਕਿਸੇ ਡਾਕਟਰ ਦਾ ਨਾਮ ਵੀ ਨਹੀਂ ਸੀਸੀਨੀਅਰ ਡਾਕਟਰ ਨੇ ਕਿਹਾ, “ਤੂੰ ਫਿਕਰ ਨਾ ਕਰ, ਮੈਂ ਪਤਾ ਲਗਾਉਂਦਾ ਹਾਂ।”

ਕੁਝ ਦਿਨ ਬਾਅਦ ਉਸ ਨੇ ਮੈਂਨੂੰ ਬੁਲਾ ਕੇ ਅਸਲੀ ਕਹਾਣੀ ਸੁਣਾਈਇੱਕ ਮਰੀਜ਼ ਮੈਂਨੂੰ ਦਿਖਾਉਣਾ ਚਾਹੁੰਦਾ ਸੀ ਪਰ ਲਾਈਨ ਵਿੱਚ ਨਹੀਂ ਸੀ ਲੱਗਣਾ ਚਾਹੁੰਦਾਉਹ ਹਲਕੇ ਦੇ ਐੱਮ ਐੱਲ ਏ, ਜੋ ਕਿ ਉਸ ਵਕਤ ਬੜਾ ਸੀਨੀਅਰ ਕੈਬਨਿਟ ਮਨਿਸਟਰ ਸੀ, ਕੋਲ ਗਿਆ ਤੇ ਸਿਫਾਰਸ਼ੀ ਚਿੱਠੀ ਲਿਖਵਾ ਲਿਆ ਇਆਜਦੋਂ ਉਹ ਚਿੱਠੀ ਲੈ ਕੇ ਆਇਆ ਤਾਂ ਮੇਰੇ ਸਟਾਫ ਨੇ ਮੇਰੀਆਂ ਹਦਾਇਤਾਂ ਮੁਤਾਬਕ ਉਸ ਦੀ ਪਰਚੀ ਨੂੰ ਪਾੜ ਕੇ ਸੁੱਟ ਦਿੱਤਾ ਤੇ ਉਸ ਨੂੰ ਲਾਈਨ ਵਿੱਚ ਖੜ੍ਹੇ ਹੋਣ ਲਈ ਕਿਹਾ

ਉਸ ਵਿਅਕਤੀ ਨੇ ਜਾ ਕੇ ਮੰਤਰੀ ਨੂੰ ਸ਼ਿਕਾਇਤ ਕਰ ਦਿੱਤੀਮੰਤਰੀ ਨੂੰ ਬਹੁਤ ਬੁਰਾ ਲੱਗਿਆਉਸ ਨੇ ਸਕੱਤਰ ਨੂੰ ਫੋਨ ਕੀਤਾ ਤੇ ਕਿਹਾ ਕਿ ਇਸ ਡਾਕਟਰ ਦੀ ਤੁਰੰਤ ਬਦਲੀ ਕਰ ਦਿਓਸੀਨੀਅਰ ਡਾਕਟਰ ਨੇ ਕਿਹਾ, “ਮੰਤਰੀ ਜੀ ਤੇਰੇ ਨਾਲ ਨਰਾਜ਼ ਹਨਜਾ ਕੇ ਮਾਫ਼ੀ ਮੰਗ ਲੈ ਮੈਂਨੂੰ ਲੱਗਦਾ ਹੈ ਕਿ ਬਦਲੀ ਕੈਂਸਲ ਹੋ ਜਾਏਗੀ।”

ਮੈਂ ਨੌਜਵਾਨ ਸੀ, ਗਰਮ ਖੂਨਮੈਂ ਕਿਹਾ “ਮੇਰੀ ਕੋਈ ਗਲਤੀ ਨਹੀਂ ਮੈਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਿਹਾ ਹਾਂ। ਮੈਂ ਮਾਫ਼ੀ ਕਿਉਂ ਮੰਗਾਂ? ਕੁਝ ਦਿਨ ਲੰਘ ਗਏਫਿਰ ਕਿਸੇ ਨੇ ਜਾ ਕੇ ਮੰਤਰੀ ਨੂੰ ਦੱਸਿਆ ਕਿ ਡਾਕਟਰ ਰਿਲੀਵ ਨਹੀਂ ਹੋਇਆਮੰਤਰੀ ਨੇ ਫਿਰ ਸਕੱਤਰ ਨੂੰ ਕਿਹਾ, “ਡਾਕਟਰ ਨੂੰ 24 ਘੰਟਿਆਂ ਵਿੱਚ ਰਿਲੀਵ ਕਰਕੇ ਮੈਂਨੂੰ ਰਿਪੋਰਟ ਕਰੋ।”

ਜਦੋਂ ਮੈਂਨੂੰ ਪਤਾ ਲੱਗਿਆ ਤਾਂ ਮੈਂ ਆਪਣੇ ਸੀਨੀਅਰ ਨੂੰ ਕਿਹਾ, “ਮੈਂ ਅਜਿਹੀ ਨੌਕਰੀ ਹੀ ਨਹੀਂ ਕਰਨਾ ਚਾਹੁੰਦਾ, ਜਿੱਥੇ ਕੰਮ ਦੀ ਇੱਜ਼ਤ ਨਹੀਂ ਹੈ।” ਮੈਂ 24 ਘੰਟੇ ਦੇ ਨੋਟਿਸ ’ਤੇ ਤਿਆਗ ਪੱਤਰ ਦੇ ਦਿੱਤਾ ਤੇ ਪੱਕੀ ਸਰਕਾਰੀ ਨੌਕਰੀ ਨੂੰ ਲੱਤ ਮਾਰ ਦਿੱਤੀਉਸ ਤੋਂ ਬਾਅਦ ਗਰੀਬਾਂ ਦੀ ਮਦਦ ਲਈ ਇੱਕ ਚੈਰੀਟੇਬਲ ਹਸਪਤਾਲ ਖੋਲ੍ਹਿਆ ਤੇ ਪਿਛਲੇ 20 ਸਾਲ ਤੋਂ ਉਸ ਵਿੱਚ ਸੇਵਾ ਕਰ ਰਿਹਾ ਹਾਂ

ਮੈਂਨੂੰ ਕਿਸੇ ਮੰਤਰੀ ਨੂੰ ਖੁਸ਼ ਕਰਨ ਦੀ ਲੋੜ ਨਹੀਂ ਪੈਂਦੀ ਤੇ ਬਦਲੀ ਦਾ ਖ਼ਤਰਾ ਵੀ ਨਹੀਂਮੇਰੇ ਨਾਲ ਦੇ ਡਾਕਟਰ ਤਰੱਕੀਆਂ ਲੈ ਕੇ ਸਿਵਲ ਸਰਜਨ ਬਣ ਗਏ ਹਨਸੋਹਣੀ ਤਨਖਾਹ ਅਤੇ ਪੈਨਸ਼ਨ ਵਾਲੀ ਨੌਕਰੀਕਈ ਵਾਰ ਛਿਣ ਭਰ ਲਈ ਉਨ੍ਹਾਂ ਨਾਲ ਈਰਖਾ ਹੁੰਦੀ ਹੈ ਪਰ ਮਨ ਦੀ ਸ਼ਾਂਤੀ, ਜਿਹੜੀ ਮੈਂਨੂੰ ਆਪਣਾ ਕੰਮ ਕਰ ਕੇ ਮਿਲ ਰਹੀ ਹੈ ਉਸ ਦੇ ਨਾਲ ਦੀ ਕੋਈ ਰੀਸ ਨਹੀਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2271)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com

About the Author

ਡਾ. ਅਰਵਿੰਦਰ ਸਿੰਘ ਨਾਗਪਾਲ

ਡਾ. ਅਰਵਿੰਦਰ ਸਿੰਘ ਨਾਗਪਾਲ

Phone: (91 - 98151 - 77324)
Email: (gadssldh@gmail.com)