AvtarGondara7ਮੈਂ ਨਾਸਤਿਕ ਹਾਂ। ਧਰਮ ਹੀ ਕਰਾਮਾਤਾਂ ਵਿੱਚ ਯਕੀਨ ਰੱਖਦਾ ਹੈ, ਜੋ ਵਿਗਿਆਨ ਨਾਲ ...
(12 ਅਕਤੂਬਰ 2020)

 

StephenHawking1ਦੁਨੀਆਂ ਭਰ ਵਿੱਚ ਕਹਾਵਤ ਮਸ਼ਹੂਰ ਹੈ ਕਿ ‘ਸਿਹਤੰਮਦ ਸਰੀਰ ਵਿੱਚ ਹੀ ਸਿਹਤਮੰਦ ਮਨ ਹੋ ਸਕਦਾ ਹੈ’ਤਾਰਾ, ਭੌਤਿਕ ਅਤੇ ਬ੍ਰਹਿਮੰਡ ਵਿਗਿਆਨੀ ਸਟੀਫਨ ਹਾਕਿੰਗ ਨੇ ਇਸ ਕਥਨ ਦੇ ਕੱਜ ਨੂੰ ਬਾਹਰ ਲਿਆਂਦਾਅਮਲ ਵਿੱਚ ਸਿੱਧ ਕੀਤਾ ਕਿ ਇਹ ਅਧੂਰਾ ਸੱਚ ਹੈਬਾਕੀ ਦਾ ਸੱਚ ਉਸ ਨੇ ਜੀਵਿਆ, ਕਿ ਮੋੜਵੇਂ ਰੂਪ ਵਿੱਚ ਸਿਹਤਮੰਦ ਮਨ ਵੀ ਸਰੀਰ ’ਤੇ ਅਸਰ ਪਾਉਂਦਾ ਹੈ, ਬੀਮਾਰ ਜਿਸਮ ਨੂੰ ਕਾਇਮ ਰੱਖ ਸਕਦਾ ਹੈ, ਇਸ ਤੋਂ ਕੰਮ ਲੈ ਸਕਦਾ ਹੈਇਸ ਸਦੀ ਦਾ ਉਹ ਸਭ ਤੋਂ ਵੱਧ ਪ੍ਰਸਿੱਧ ਅਤੇ ਚਰਚਿਤ ਕਰਮਸ਼ੀਲ ਵਿਗਿਆਨੀ ਸੀ‘ਈਸ਼ਵਰ’ ਦੀ ਹੋਂਦ ਬਾਰੇ ਆਪਣੇ ਬਿਆਨਾਂ ਕਰਕੇ ਉਹ ਸਦਾ ਕੌਮਾਂਤਰੀ ਪੱਧਰ ’ਤੇ ਚਰਚਾ ਦਾ ਕੇਂਦਰ ਰਿਹਾ ਹੈ

ਸਟੀਫਨ ਹਾਕਿੰਗ ਬਹੁਪੱਖੀ ਸ਼ਖਸੀਅਤ ਸੀਉਹ ਅਧਿਆਪਕ, ਵਿਗਿਆਨੀ, ਖੋਜੀ, ਚਿੰਤਕ ਅਤੇ ਦਾਰਸ਼ਨਿਕ ਸਮਾਜਸੇਵੀ ਵਜੋਂ ਆਪਣੀ ਪਛਾਣ ਬਣਾਉਂਦਾ ਹੈਉਸ ਦੀ ਪ੍ਰਸਿੱਧੀ ਉਸ ਦੀਆਂ ਵਿਗਿਆਨਕ ਪ੍ਰਾਪਤੀਆਂ ਕਰਕੇ ਨਹੀਂ, ਸਗੋਂ ਵਿਗਿਆਨ ਲੱਭਤਾਂ ਨੂੰ ਆਮ ਲੋਕਾਂ ਤਕ ਲਿਜਾਣ, ਉਨ੍ਹਾਂ ਦਾ ਨਜ਼ਰੀਆ ਵਿਗਿਆਨਕ ਬਣਾਉਣ ਲਈ ਕੀਤੀਆਂ ਕੋਸ਼ਿਸ਼ਾਂ ਕਰਕੇ ਹੈਆਮ ਪ੍ਰਤਿਭਾਸ਼ਾਲੀ ਸ਼ਖਸੀਅਤਾਂ ਵਾਂਗ ਸਕੂਲੀ ਪੜ੍ਹਾਈ ਵਿੱਚ ਉਸਦੀ ਬਹੁਤੀ ਰੁਚੀ ਨਹੀਂ ਸੀ, ਪਰ ਉਹ ਚੀਜ਼ਾਂ ਨੂੰ ਸਮਝਣ ਤੇ ਸਿੱਖਣ ਦਾ ਸ਼ੌਕੀਨ ਸੀਜਮਾਤੀਆਂ ਵਿੱਚ ਉਸ ਦੀ ‘ਆਈਨਸਟੀਨ’ ਵਜੋਂ ਅੱਲ ਪਈ ਹੋਈ ਸੀ21 ਸਾਲ ਦੀ ਉਮਰੇ ਔਕਸਫੋਰਡ ਵਿਖੇ ਉਹ ਡਿੱਗ ਪਿਆ ਤੇ ਇਲਾਜ ਦੌਰਾਨ ਪਤਾ ਲੱਗਿਆ ਕਿ ਉਹ ਕਿਸੇ ਰੋਗ ਤੋਂ ਪੀੜਤ ਹੈ, ਜਿਸ ਨਾਲ ਭਵਿੱਖ ਵਿੱਚ ਉਸ ਦੇ ਹੱਥਾਂ ਪੈਰਾਂ ਨੇ ਨਕਾਰਾ ਹੋ ਜਾਣਾ ਸੀ ਅਤੇ ਉਸ ਦਾ ਉਨ੍ਹਾਂ ਉੱਤੇ ਕੋਈ ਕਾਬੂ ਨਹੀਂ ਸੀ ਰਹਿਣਾਡਾਕਟਰਾਂ ਦੀ ਰਾਇ ਸੀ ਕਿ ਇੱਕ ਦੋ ਸਾਲਾਂ ਵਿੱਚ ਉਹ ਚੱਲ ਵਸੇਗਾਪਰ ਆਮ ਬੰਦਿਆਂ ਵਾਂਗ ਉਸ ਨੇ ਦਿਲ ਨਹੀਂ ਛੱਡਿਆ, ਨਾ ਹੀ ਖੁਦਕਸ਼ੀ ਕਰਨ ਬਾਰੇ ਸੋਚਿਆਉਸ ਦੀਆਂ ਸਾਰੀਆਂ ਅਕਾਦਮਿਕ ਅਤੇ ਵਿਗਿਆਨਕ ਪ੍ਰਾਪਤੀਆਂ ਇਸ ਰੋਗ ਦੇ ਪਤਾ ਲੱਗਣ ਬਾਅਦ ਦੀਆਂ ਹਨਸੰਨ 1966 ਵਿੱਚ ਬ੍ਰਹਿਮੰਡ ਵਿਗਿਆਨ ਵਿੱਚ ਪੀਐੱਚ. ਡੀ. ਕਰਕੇ, ਉਹ ਔਕਸਫੋਰਡ ਯੂਨੀਵਰਸਿਟੀ ਜੁਆਇਨ ਕਰਦਾ ਹੈਫਿਰ ਤਰੱਕੀ ਕਰਕੇ ਪ੍ਰੋਫੈਸਰ ਦੀ ਉਸ ਉਪਾਧੀ ਤਕ ਪਹੁੰਚਦਾ ਹੈ, ਜਿੱਥੇ ਕਦੇ ਸਰ ਆਈਸਨ ਨਿਊਟਨ ਵਰਗਾ ਜਗਤ ਪ੍ਰਸਿੱਧ ਵਿਗਿਆਨੀ ਤਾਇਨਾਤ ਸੀਜਿੱਥੇ ਬਹੁਤੇ ਵਿਗਿਆਨੀ ਆਪਣੇ ਖੋਜ ਕਾਰਜਾਂ ਵਿੱਚ ਰੁੱਝੇ, ਦੁਨੀਆਂ ਨਾਲੋਂ ਕੱਟੇ ਰਹਿੰਦੇ ਹਨ, ਉੱਥੇ ਸਟੀਫਨ ਹਾਕਿੰਗ ਵਿਗਿਆਨ ਨੂੰ ਲੋਕਾਂ ਵਿੱਚ ਪ੍ਰਚਾਰਨ ਪ੍ਰਸਾਰਨ, ‘ਰੱਬ’ ਵਰਗੇ ਮੁੱਦਿਆਂ ’ਤੇ ਬੋਲਣ ਅਤੇ ਸਮਾਜਿਕ ਸਰੋਕਾਰਾਂ ’ਤੇ ਹਾਅ ਦਾ ਨਾਹਰਾ ਮਾਰਨ ਵਾਲਾ ਕਰਮੀ ਹੈਤੁਸੀਂ ਸਟੀਫਨ ਹਾਕਿੰਗ ਦੀਆਂ ਕੁਝ ਵਿਗਿਆਨਕ ਮਣੌਤਾਂ ਨਾਲ ਸਹਿਮਤ ਹੋਵੋ ਜਾਂ ਨਾ ਹੋਵੋ, ਪਰ ਅੱਜ ਦੇ ਪਿਛਾਖੜੀ ਮਾਹੌਲ ਵਿੱਚ ਉਸ ਦੇ ਦਾਰਸ਼ਨਿਕ ਸਟੈਂਡ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਬੇਸ਼ਕ ਚੜ੍ਹਦੀ ਉਮਰੇ ਸਥਾਪਤੀ ਦੀਆਂ ਰੋਕਾਂ-ਟੋਕਾਂ ਜਾਂ ਵਿਵਾਦਾਂ ਤੋਂ ਬਚਣ ਲਈ ਸਟੀਫਨ ਦੇ ਨਜ਼ਰੀਏ ਵਿੱਚ ਰੱਖ-ਰੱਖਾਵ ਦਾ ਭਾਵ ਸੀ, ਪਰ ਛੇਕੜਲੇ ਸਾਲਾਂ ਵਿੱਚ ਇਹ ਨਿਸ਼ੰਗਤਾ ਵਿੱਚ ਬਦਲ ਜਾਂਦਾ ਹੈਜ਼ਿੰਦਗੀ ਵਿੱਚ ਨਜ਼ਰੀਏ (Outlook) ਦੀ ਅਹਿਮੀਅਤ ਬਾਰੇ ਉਹ ਚੇਤੰਨ ਸੀਇੱਕ ਵਾਰ ਉਹ ਆਪਣੀ ਪਤਨੀ ਨੂੰ ਪੁੱਛਦਾ ਹੈ, ‘ਤੂੰ ਦੱਸ, ਮੈਂ ਸ਼ੰਕਾਵਾਦੀ (Agnostic) ਹਾਂ ਕਿ ਅਨੀਸ਼ਵਰਵਾਦੀ (Atheist)?’ ਟੀ. ਵੀ. ’ਤੇ ਹੋਈ ਮੁਲਾਕਾਤ ਦੌਰਾਨ ਆਪਣੇ ਸਟੈਂਡ ਬਾਰੇ ਸਪਸ਼ਟ ਕਰਦਿਆਂ ਸਟੀਫਨ ਕਹਿੰਦਾ ਹੈ, ਰੱਬ’ ਨੂੰ ਕਿਵੇਂ ਪ੍ਰੀਭਾਸ਼ਤ ਕੀਤਾ ਜਾਵੇ, ਉਹ ਕਦਰਤੀ ਨੇਮਾਂ ਦਾ ਰੂਪ ਹੈਬੇਸ਼ਕ ਬਹੁਤੇ ਲੋਕ ਰੱਬ ਬਾਰੇ ਇਉਂ ਨਹੀਂ ਸੋਚਦੇਉਹ ਉਸ ਨੂੰ ਪੁਰਖ ਵਾਂਗ ਦੇਖਦੇ ਹਨ, ਜਿਸ ਨਾਲ ਨਿੱਜੀ ਰਾਬਤਾ ਬਣਾਇਆ ਜਾ ਸਕਦਾ ਹੈਜਦੋਂ ਤੁਸੀਂ ਵੱਡ ਆਕਾਰੀ ਬ੍ਰਹਿਮੰਡ ਦੇ ਪ੍ਰਸੰਗ ਵਿੱਚ ਨਿਗੂਣੇ ਜਿਹੇ ਮਨੁੱਖਾ ਜੀਵਨ ਨੂੰ ਦੇਖਦੇ ਹੋ ਤਾਂ ਇਹ (ਰੱਬ) ਅਸੰਭਵ ਜਾਪਦਾ ਹੈ’ ਸੰਨ 2011 ਵਿੱਚ ‘ਦ ਗਾਰਡੀਅਨ’ ਅਖਬਾਰ ਨੂੰ ਦਿੱਤੀ ਇੰਟਰਵਿਊ ਵਿੱਚ ਉਹ ਕਹਿੰਦਾ ਹੈ, ‘ਮੈਂ ਮੌਤ ਤੋਂ ਨਹੀਂ ਡਰਦਾ, ਨਾ ਹੀ ਮੈਂਨੂੰ ਮਰਨ ਦੀ ਕਾਹਲੀ ਹੈਇਸ ਤੋਂ ਪਹਿਲਾਂ ਮੇਰੇ ਕੋਲ ਕਰਨ ਕਈ ਕੁਝ ਹੈਮੈਂ ਦਿਮਾਗ ਨੂੰ ਕੰਪਿਊਟਰ ਵਾਂਗ ਸਮਝਦਾ ਹਾਂ, ਜਿਸਦੇ ਪੁਰਜੇ ਇੱਕ ਦਿਨ ਕੰਮ ਕਰਨੋਂ ਹਟ ਜਾਣਗੇਟੁੱਟੇ ਭੱਜੇ ਪੁਰਜਿਆਂ ਲਈ ਨਾ ਕੋਈ ਸੁਰਗ ਹੈ ਤੇ ਨਾ ਕੋਈ ਨਰਕਹਨੇਰੇ ਤੋਂ ਡਰਨ ਵਾਲੇ ਲੋਕਾਂ ਲਈ ਇਹ ਪਰੀ ਕਹਾਣੀਆਂ ਹਨ

‘ਵਿਚਾਰਾਂ ਦੀ ਆਜ਼ਾਦੀ ’ਤੇ ਪਹਿਰਾ ਦਿੰਦਿਆਂ, ਡਿਸਕਵਰੀ ਚੈਨਲ ਨਾਲ ਕੀਤੀ ਮੁਲਾਕਾਤ ਵਿੱਚ ਹਾਕਿੰਗ ਕਹਿੰਦਾ ਹੈ, ‘ਅਸੀਂ ਸਾਰੇ ਕਿਸੇ ਵੀ ਗੱਲ ਵਿੱਚ ਵਿਸ਼ਵਾਸ ਕਰਨ ਲਈ ਆਜ਼ਾਦ ਹਾਂਮੇਰਾ ਮੰਨਣਾ ਹੈ ਕਿ ਇਹ ਸਾਦਾ ਜਿਹੀ ਵਿਆਖਿਆ ਹੈ, ਕੋਈ ‘ਰੱਬ’ ਨਹੀਂ ਹੈ’ਬ੍ਰਹਿਮੰਡ ਨੂੰ ਨਾ ਕੋਈ ਬਣਾ ਸਕਦਾ ਹੈ ਨਾ ਕੋਈ ਸਾਡੀ ਹੋਣੀ ਨੂੰ ਨਿਰਦੇਸ਼ ਦੇ ਸਕਦਾ ਹੈ ਜਦੋਂ ਕੋਈ ਉਸ ਦੀ ਬੀਮਾਰੀ ਦੇ ਬਾਵਜੂਦ ਜਿਉਂਦੇ ਰਹਿਣ ਨੂੰ ‘ਕਰਾਮਾਤ’ ਕਹਿੰਦਾ ਤਾਂ ਉਸ ਦਾ ਜਵਾਬ ਹੁੰਦਾ, ‘ਮੈਂ ਨਾਸਤਿਕ ਹਾਂਧਰਮ ਹੀ ਕਰਾਮਾਤਾਂ ਵਿੱਚ ਯਕੀਨ ਰੱਖਦਾ ਹੈ, ਜੋ ਵਿਗਿਆਨ ਨਾਲ ਮੇਲ ਨਹੀਂ ਖਾਂਦਾ’ ਉਸ ਦੇ ਇੱਕ ਵਿਦਿਆਰਥੀ ਦਾ ਕਹਿਣਾ ਹੈ ਕਿ ਸਟੀਫਨ ਹਾਕਿੰਗ ਲੋਕਾਂ ਵਿੱਚ ਉਤਸ਼ਾਹ ਪੈਦਾ ਕਰਦਾ ਸੀ ਅਤੇ ਵਿਗਿਆਨਕ ਪੜਤਾਲ ਦੀ ਅਹਿਮੀਅਤ ’ਤੇ ਜ਼ੋਰ ਦਿੰਦਾ ਸੀ

ਸਟੀਫਨ ਹਾਕਿੰਗ ਵੱਲੋਂ ਸਰੀਰਕ ਸਮੱਸਿਆਵਾਂ ਵਾਲੇ ਬੱਚਿਆਂ ਦੀ ਪੜ੍ਹਾਈ ਲਈ, ਵਿੱਦਿਅਕ ਅਦਾਰਿਆਂ ਵਿੱਚ ਪੜ੍ਹਨ ਅਤੇ ਰਹਿਣ ਦੀਆਂ ਸਹੂਲਤਾਂ ਲਈ ਕੋਸ਼ਿਸ਼ਾਂ ਕਰਨਾ ਅਤੇ ਬਰਤਾਨੀਆਂ ਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਨੂੰ ਵਾਪਸ ਲੈਣ ਦੀਆਂ ਕੋਸ਼ਿਸ਼ਾਂ ਖਿਲਾਫ ਖੜ੍ਹਨਾ, ਉਸ ਦੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਣ ਦੀ ਸ਼ਾਹਦੀ ਭਰਦਾ ਹੈਭਾਰਤ ਵਰਗੇ ਪਛੜੇ ਮੁਲਕਾਂ ਦੇ ਵਿਗਿਆਨੀਆਂ, ਭੌਤਿਕ ਅਤੇ ਰਸਾਇਣਕ ਸਾਸ਼ਤਰੀਆਂ, ਜਿਨ੍ਹਾਂ ਦੇ ਕੰਮ ਬਾਰੇ ਮੁਹੱਲੇ ਵਿੱਚ ਵੀ ਪਤਾ ਨਹੀਂ ਹੁੰਦਾ, ਹਾਕਿੰਗ ਉਨ੍ਹਾਂ ਲਈ ਸੁਨੇਹਾ ਵੀ ਛੱਡ ਗਿਆ ਹੈ, ਕਿ ਭਾਈ ਵਿਗਿਆਨ ਦੀਆਂ ਲੱਭਤਾਂ, ਇਨ੍ਹਾਂ ਲੱਭਤਾਂ ਦੇ ਦਾਰਸ਼ਨਿਕ, ਰਾਜਸੀ, ਸਮਾਜਿਕ ਅਤੇ ਮਨੋਗਿਆਨਕ ਖੇਤਰਾਂ ਉੱਪਰ ਪਏ ਅਸਰਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2373)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਅਵਤਾਰ ਗੋਂਦਾਰਾ

ਅਵਤਾਰ ਗੋਂਦਾਰਾ

Fresno, California, USA.
Phone: (559 - 375 - 2589)
Email: (gondarasa@yahoo.com)