AvtarGondara7“ਹੱਥਕੜੀਆਂ ਲਈ ਫਿਰਦੀ ਕੇਂਦਰੀ ਤੇ ਰਾਜ ਸਰਕਾਰ ਹੁਣ ਉਸ ਨੂੰ ਹੱਥਾਂ ’ਤੇ ਚੁੱਕੀ ...”
(18 ਮਈ 2018)

 

ਭਾਰਤ ਵਰਗੇ ਮੁਲਕ ਵਿੱਚ ਨਾਂ ਡਾਕਟਰਾਂ ਦੀ ਥੁੜ ਹੈ, ਨਾਂ ਹੀ ਇੰਜਨੀਅਰਾਂ, ਆਰਕੀਟੈਕਟਾਂ ਦੀਵੱਡੀਆਂ ਫੀਸਾਂ ਦੇ ਕੇ ਬਣੇ ਜਿੱਥੇ ਪਹਿਲਿਆਂ ਦਾ ਜੀਵਨ-ਮਨੋਰਥ, ਲੋਕਾਂ ਦੀ ਸਿਹਤ ਨਹੀਂ, ਪੈਸਾ ਹੈ, ਉੱਥੇ ਛੇਕੜਲਿਆਂ ਦਾ ਉਦੇਸ਼ ਵਧੀਆ ਸੜਕਾਂ, ਹੰਢਣਸਾਰ ਪੁਲ, ਸੁਹਣੇ ਨਗਰ ਅਤੇ ਪਾਰਕਾਂ ਦੀ ਉਸਾਰੀ ਨਹੀਂ, ਸਗੋਂ ਕਮਿਸ਼ਨ ਰਾਹੀਂ ਮਾਇਆ ਇਕੱਠੀ ਕਰਨਾ ਹੁੰਦਾ ਹੈਪਹਿਲਾਂ ਗੈਰਕਾਨੂੰਨੀ ਉਸਾਰੀਆਂ ਕਲੋਨੀਆਂ ਨੂੰ ਬਣਦੇ ਉੱਸਰਦੇ ਦੇਖਣਾ ਤੇ ਫਿਰ ਉਨ੍ਹਾਂ ਨੂੰ ਰੈਗੂਲਰ ਕਰਨ ਦੇ ਨਾਂ ’ਤੇ ਆਪਣਾ ਹਿੱਸਾ ਬਟੋਰਨਾਮਾਹਿਰਾਂ ਦੀ ਇਸ ਭੀੜ ਵਿੱਚ ਕਈ ਅਜਿਹੇ ਮਰਜੀਵੜੇ ਵੀ ਹਨ, ਜੋ ਵਹਿਣ ਦੇ ਉਲਟ ਚੱਲਦੇ ਹਨਅਜਿਹੀ ਹੀ ਸਖਸ਼ੀਅਤ ਹੈ - ਡਾ. ਹਰਸ਼ਿੰਦਰ ਕੌਰਪਟਿਅਲੇ ਦੇ ਸਰਕਾਰੀ ਹਸਪਤਾਲ ਵਿੱਚ ਉਹ ਬੱਚਿਆਂ ਦੇ ਵਿਭਾਗ ਵਿੱਚ ਤਾਇਨਾਤ ਹੈਉਹ ਉਨ੍ਹਾਂ ਡਾਕਟਰਾਂ ਵਿੱਚੋਂ ਨਹੀਂ, ਜਿਨ੍ਹਾਂ ਲਈ ਰੋਗੀ ਇੱਕ ਚੁੰਗ ਹੋਵੇ, ਉਹ ਉਸ ਨੂੰ ਸਿਹਤਮੰਦ ਤੇ ਖੁਸ਼ ਦੇਖਣ ਲਈ ਯਤਨਸ਼ੀਲ ਹੈ

ਕਈ ਕੌਮਾਂਤਰੀ, ਕੌਮੀ ਅਤੇ ਰਾਜਕੀ ਇਨਾਮਾਂ ਨਾਲ ਨਿਵਾਜੀ ਇਸ ਸਮਾਜ ਸੇਵੀ ਨੇ ਲੰਮਾ ਤੇ ਬਿੱਖੜਾ ਪੈਂਡਾ ਤੈਅ ਕੀਤਾ ਹੈਪਿਛਲੇ ਦਿਨੀਂ ਇਸ ਸਫਰ ਦੇ ਮੋੜਾਂ ਘੇੜਾਂ ਬਾਰੇ ਉਸਦੇ ਮੂੰਹੋਂ ਸੁਣਨ ਦਾ ਮੌਕਾ ਮਿਲਿਆਥਾਂ ਸੀ ਕਵੀ ਅਤੇ ਵਿਗਿਆਨੀ, ਕੈਲੇਫੋਰਨੀਅਨ ਡਾ. ਗੁਰੂਮੇਲ ਸਿੱਧੂ ਦਾ ਫਰਿਜ਼ਨੋ ਨਿਵਾਸ, ਜਿੱਥੇ ‘ਵਿਸ਼ਵ ਪੰਜਾਬੀ ਸਾਹਿਤ ਅਕਾਦਮੀ’ ਦੀਆਂ ਸਰਗਰਮੀਆਂ ਹੁੰਦੀਆਂ ਰਹਿੰਦੀਆਂ ਹਨਡਾ. ਹਰਸ਼ਿੰਦਰ ਕੌਰ ਦੇ ਬੋਲਾਂ ਵਿੱਚ ਸਫਰ ਦਾ ਥਕੇਵਾਂ ਨਹੀਂ, ਬਲਕਿ ਚਿਹਰੇ ’ਤੇ ਮਿਲੇ ਸਨਮਾਨਾਂ, ਕੀਤੀ ਸੇਵਾ ਦਾ ਖੇੜਾ ਹੈ

 

GondraGroup2

 

ਉਸਦਾ ਪਹਿਲਾ ਪ੍ਰਭਾਵ ਅਜਿਹਾ ਸੀ ਕਿ ਮਿਥੇ ਸਮੇਂ ਤੋਂ ਕਾਫੀ ਪਛੜ ਕੇ ਆਉਣਾ, ਕਿਸੇ ਨੂੰ ਚੁੱਭਿਆ ਨਹੀਂਪੰਜਾਬੀਆਂ ਦੇ ਬੇਕਾਇਦਾ, ਖੁੱਲ੍ਹੇ ਡੁੱਲੇ ਸੁਭਾ ਦੀ ਰਿਹਾਇਤ ਦਿੰਦਿਆਂ ਸਭਾ ਦੇ ਸਕੱਤਰ ਹਰਜਿੰਦਰ ਕੰਗ ਨੇ, ਲਹਿੰਦੇ ਪੰਜਾਬ ਦੇ ਸ਼ਾਇਰ ਮੁਨੀਰ ਨਿਆਜੀ ਦੀਆਂ ਇਨ੍ਹਾਂ ਸਤਰਾਂ ਨਾਲ ਉਸ ਨੂੰ ਜੀਓ ਆਇਆਂ ਆਖਿਆ:

ਜਰੂਰੀ ਬਾਤ ਕਹਿਨੀ ਹੋ,
ਕੋਈ ਵਾਅਦਾ ਨਿਭਾਨਾ ਹੋ
,
ਉਸੇ ਆਵਾਜ਼ ਦੇਨੀ ਹੋ
ਉਸੇ ਵਾਪਿਸ ਬੁਲਾਨਾ ਹੋ
,
ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ

ਆਪਣੀ ਪ੍ਰੇਰਣਾ, ਜ਼ਿੰਦਗੀ ਵਿਚ ਆਏ ਕੂਹਣੀ ਮੋੜਾਂ ਬਾਰੇ ਉਹ ਗੱਲ ਸ਼ੁਰੂ ਕਰਦੀ ਹੈਕਹਾਣੀਕਾਰ ਕਰਮ ਸਿੰਘ ਮਾਨ ਪੁੱਛਦਾ ਹੈ ਕਿ ਬਾਕੀ ਡਾਕਟਰਾਂ ਦੇ ਉਲਟ ਮਾਇਆ ਦੀ ਥਾਂ, ਉਸ ਨੇ ਲੋਕ-ਮੋਹ ਦਾ ਰਾਹ ਕਿਵੇਂ ਫੜ ਲਿਆ? ਉਹ ਕਿਸੇ ਪਿੰਡ ਕੈਂਪ ਲਾਉਣ ਜਾਂਦਿਆਂ, ਦੋ ਦਹਾਕੇ ਪਹਿਲਾਂ ਰਾਹ ਵਿੱਚ ਵਾਪਰੀ ਘਟਨਾ ਬਾਰੇ ਦੱਸਦੀ ਹੈ, ਜਿਸ ਨੇ ਉਸ ਨੂੰ ਅੰਦਰ ਤੱਕ ਹਲੂਣ ਦਿੱਤਾ ਸੀਹੱਡਾ ਰੋੜੀ ਵਿੱਚ ਕਿਸੇ ਦੇ ਰੋਣ ਦੀ ਆਵਾਜ਼ ਤੋਂ ਚੌਂਕ ਕੇ, ਆਪਣੇ ਪਤੀ ਨਾਲ ਉਹ ਉੱਧਰ ਜਾਂਦੀ ਹੈ, ਜਿੱਥੇ ਕੁੱਤੇ ਇੱਕ ਨਵਜਾਤ ਨੂੰ ਕੋਹ ਕੇ ਮਾਰ ਚੁੱਕੇ ਹਨਧਿਆਨ ਨਾਲ ਦੇਖਣ ਤੇ ਪਤਾ ਲੱਗਦਾ ਹੈ ਕਿ ਲਾਸ਼ ਨਵਜਾਤ ਕੁੜੀ ਦੀ ਹੈਇਸ ਬਾਰੇ ਉਹ ਪਿੰਡ ਵਿੱਚ ਗੱਲ ਤੋਰਦੀ ਹੈਪਰ ਕਿਸੇ ਲਈ ਇਹ ਅੱਲੋਕਾਰੀ ਘਟਨਾ ਨਹੀਂਪਿੰਡ ਵਾਲੇ ਸਰਸਰੀ ਦੱਸਦੇ ਹਨ ਕਿ ਫਲਾਣਿਆਂ ਦੇ ਗਰੀਬ ਘਰ ਦੀ ਔਰਤ ਆਪਣੀ ਨਵਜੰਮੀ ਕੁੜੀ ਨੂੰ ਹੱਡਾਰੋੜੀ ਵਿੱਚ ਸੁੱਟ ਕੇ ਆਈ ਹੈਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਹੀ ਤਿੰਨ ਕੁੜੀਆਂ ਦੀ ਮਾਂ ਨੂੰ ਉਸ ਦੇ ਪਤੀ ਨੇ ਧਮਕੀ ਦਿੱਤੀ ਸੀ ਕਿ ਚੌਥੀ ਕੁੜੀ ਜੰਮਣ ’ਤੇ ਉਹ ਸਾਰੀਆਂ ਨੂੰ ਘਰੋਂ ਕੱਢ ਦੇਵੇਗਾ

ਡਾ. ਹਰਸ਼ਿੰਦਰ ਕੌਰ ਨੂੰ ਘਰੇ ਮੁੰਡਿਆਂ ਜਿੰਨਾ ਪਿਆਰ ਤੇ ਧਿਆਨ ਮਿਲਿਆ ਸੀਉਸ ਨੂੰ ‘ਔਰਤ’ ਹੋਣ ਦੇ ਸੰਤਾਪ ਦਾ ਪਹਿਲੀ ਵਾਰ ਪਤਾ ਲੱਗਦਾ ਹੈ, ਤੇ ਇਸ ਦੀ ਥਾਹ ਪਾਉਣ ਤੁਰ ਪੈਂਦੀ ਹੈਉਹ ਦੱਸਦੀ ਹੈ, ‘ਉਸ ਨੂੰ ਭਰੂਣ ਹੱਤਿਆ ਦਾ ਪਤਾ ਨਹੀਂ ਸੀਨਾ ਆਪ ਵਿਤਕਰਾ ਦੇਖਿਆਫਿਰ ਕੈਪਾਂ ਵਿੱਚ ਉਸਨੇ ਮੁੰਡੇ ਕੁੜੀ ਦੇ ਪੈਦਾ ਹੋਣ ਵਿੱਚ ਔਰਤ ਮਰਦ ਦੇ ਰੋਲ ਬਾਰੇ ਬਕਾਇਦਾ ਦੱਸਣਾ ਸ਼ੁਰੂ ਕੀਤਾਉਸ ਨੂੰ ਦੁਨੀਆਂ ਦੀਆਂ 383 ਕੁੜੀ-ਮਾਰ ਜਾਤੀਆਂ ਬਾਰੇ ਪਤਾ ਲੱਗਿਆ, ਜਿਨ੍ਹਾਂ ਦੀ ਹੁਣ ਕੋਈ ਹੋਂਦ ਨਹੀਂਔਰਤ ਪ੍ਰਤੀ ਵਿਤਕਰੇ ਦੀ ਤਲਾਸ਼ ਉਸ ਨੂੰ ਲਾਇਬਰੇਰੀਆਂ, ਮਰਦਮਸ਼ੁਮਾਰੀਆਂ ਦੇ ਵੇਰਵਿਆਂ, ਘਰੇ ਪਈਆਂ ਪੁਰਾਣੀਆਂ ਪੁਸਤਕਾਂ ਤੱਕ ਲਿਜਾਂਦੀ ਹੈਉਸ ਨੇ ਆਮ ਪੇਂਡੂ ਔਰਤਾਂ ਅਤੇ ਲੜਕੀਆਂ ਨਾਲ ਹੁੰਦੇ ਵਿਤਕਰੇ ਅਤੇ ਜਿਸਮਾਨੀ ਸ਼ੋਸ਼ਣ ਦੀ ਵਿਆਪਕਤਾ ਨੂੰ ਡੁੰਘਾਈ ਤੱਕ ਦੇਖਿਆ ਹੈ

ਲੋਕ-ਮੋਹ ਦੇ ਰਾਹ ਤੁਰਦਿਆਂ, ਡਾ. ਹਰਸ਼ਿੰਦਰ ਦਾ ਮਨ ਡਾਵਾਂਡੋਲ ਵੀ ਹੁੰਦਾ ਹੈਕਈ ਸਾਲਾਂ ਦੇ ਪ੍ਰਚਾਰ-ਪ੍ਰਸਾਰ ਨਾਲ ਵੀ ਜੇ ਉਹ ਕੁੱਖ ਵਿੱਚ ਪਲਦੀ ਕਿਸੇ ਇੱਕ ਕੁੜੀ ਨੂੰ ਨਹੀਂ ਬਚਾ ਸਕਦੀ ਤਾਂ ਇਸ ਭੱਜ ਨੱਠ ਦਾ ਕੀ ਮਕਸਦ? ਨਾਲ ਦੇ ਡਾਕਟਰ ਵਿਭਾਗੀ ਤਰੱਕੀਆਂ ਲੈ ਗਏ ਕਈਆਂ ਨੇ ਚੋਖੀਆਂ ਕਮਾਈਆਂ ਕੀਤੀਆਂਡਾਕਟਰੀ ਭਾਈਚਾਰਾ ਉਸ ਨੂੰ ‘ਸਿਰਫਿਰੀ’ ਸਮਝਦਾ ਹੈਉਹ ਸਭ ਕੁਝ ਛੱਡ ਦੇਣ ਬਾਰੇ ਸੋਚਦੀ ਹੈਸਬੱਬ ਨਾਲ, ਉਸ ਨੂੰ ਇੱਕ ਕੈਨੇਡੀਅਨ ਪੰਜਾਬੀ ਦਾ ਫੋਨ ਆਉਂਦਾ ਹੈਫੋਨ ਕਰਤਾ ਕਹਿੰਦਾ ਹੈ, ‘ਉਹ ਪਤਨੀ ਨੂੰ ਲੈ ਕੇ ਰੋਪੜ ਦੇ ਮਸ਼ਹੂਰ ਐੱਨ. ਆਈ. ਆਰ. ਕਲਿਨਿਕ ਵਿੱਚ ਗਰਭਪਾਤ ਕਰਾਉਣ ਆਇਆ ਸੀਜਦੋਂ ਉਸ ਦੀ ਪਤਨੀ ਓਪਰੇਸ਼ਨ ਥੀਏਟਰ ਵਿਚ ਸੀ, ਤਾਂ ਉਸ ਨੇ ਉੱਥੇ ਪਏ ਅਖਬਾਰ ਵਿੱਚ ਉਸ ਦਾ ਲੇਖ ‘ਕੁੜੀਆਂ ਤਾਂ ਕੁੜੀਆਂ ਨੇ, ਕੁੜੀਆਂ ਦਾ ਕੀ ਏ’ ਪੜ੍ਹਿਆਉਹ ਕਹਿੰਦਾ ਹੈ, “ਪੜ੍ਹਦਿਆਂ ਪੜ੍ਹਦਿਆਂ ਮੇਰਾ ਗੱਚ ਭਰ ਆਇਆ ਤੇ ਮੈਂ ਤੁਰੰਤ ਕਿਹਾ - ਅਸੀਂ ਆਬੌਰਸ਼ਨ ਨਹੀਂ ਕਰਾਉਣਾ - ਅਸੀਂ ਕੈਨੇਡਾ ਵਾਪਸ ਆ ਗਏਸਾਡੇ ਲੜਕੀ ਹੋਈ ਹੈ ਅਤੇ ਅਸੀਂ ਉਸ ਦਾ ਨਾਂ ‘ਹਰਸ਼ਿੰਦਰ’ ਰੱਖਿਆ ਹੈ

ਇਸ ਘਟਨਾ ਨੇ ਉਸ ਦੇ ਡੋਲਦੇ ਮਨ ਨੂੰ ਫਿਰ ਤਕੜਾ ਕੀਤਾਪਿੰਡ ਪਿੰਡ ਫਿਰਨ ਦੀ ਥਾਂ ਉਸ ਨੇ ਇੱਕ ਪਿੰਡ ‘ਮੱਲਾ ਖੇੜੀ’ ਨੂੰ ਅਪਣਾਇਆ, ਜਿੱਥੇ 100 ਮੁੰਡਿਆ ਮਗਰ 83 ਕੁੜੀਆਂ ਸਨਧਾਗਿਆਂ ਦੀ ਮਦਦ ਨਾਲ ‘ਐੱਸ ਵਾਈ ਕਰੋਮੋਸੋਮਾਂ’ ਦੀ ਲੀਲਾ ਦੱਸੀ, ਕਿ ਮੁੰਡਾ-ਕੁੜੀ ਕਿਵੇਂ ਬਣਦੇ ਹਨਪ੍ਰੇਰਣਾ ਤੇ ਪ੍ਰਚਾਰ ਦਾ ਅਸਰ ਇਹ ਹੋਇਆ ਕਿ ਮੁੰਡੇ-ਕੁੜੀਆਂ ਦੀ ਅਨੁਪਾਤ 100 ਅਤੇ 103 ਵਿੱਚ ਬਦਲ ਗਈਇਸ ਦਾ ਚਰਚਾ ਦੇਸ਼ ਬਦੇਸ਼ ਤੱਕ ਹੋਇਆਨੀਦਰਲੈਂਡ ਤੋਂ ਟੀ. ਵੀ. ਦੀ ਟੀਮ ਆਈ, ਉਸ ਨੇ ਪਿੰਡ ਦਾ ਦੌਰਾ ਕੀਤਾ ਤੇ ਦਸਤਾਵੇਜ਼ੀ ਫਿਲਮ ਬਣਾਈ, ਜਿਸਦਾ ਉਨ੍ਹਾਂ ਨੇ ਨਾਂ ਰੱਖਿਆ, ‘A lady with a thread. A lady with a mission’

ਇੰਨੇ ਮਿਸ਼ਨਰੀ ਕੰਮ ਦੇ ਬਾਵਜੂਦ, ਪੰਜਾਬ ਸਰਕਾਰ ਦੁਆਰਾ ਸਸਪੈਂਡ ਤੇ ਕੇਂਦਰ ਸਰਕਾਰ ਦੁਆਰਾ ਤੰਗ ਕਰਨ ਦਾ ਕਾਰਣ ਕੀ ਸੀ, ਕਵੀ ਸੰਤੋਖ ਮਿਨਹਾਸ ਪੁੱਛਦਾ ਹੈਡਾ. ਹਰਸ਼ਿੰਦਰ ਦੱਸਦੀ ਹੈ ਕਿ ਕਿਵੇਂ ਉਸ ਦੇ ਕੰਮ ਦੀ ਖਬਰ ਯੂ. ਐੱਨ. ਓ. ਤੱਕ ਪਹੁੰਚੀ ਤੇ ਉਨ੍ਹਾਂ ਨੇ ਉੱਥੇ ਬੋਲਣ ਲਈ ਸੱਦਾ ਦਿੱਤਾ, ਜਿਸ ਦਾ ਵਿਸ਼ਾ ਸੀ, ‘ਪੰਜਾਬੀ ਕੁੜੀ ਮਾਰ ਕਿਉਂ ਹਨ?’ ਇਸ ਵਿਸ਼ੇ ਨੇ ਉਸ ਨੂੰ ਹੋਰ ਉਕਸਾਇਆ ਤੇ ਮੁਲਕ ਭਰ ਵਿੱਚ ਮੁੰਡੇ ਕੁੜੀ ਦੇ ਅਨੁਪਾਤ ਦੀ ਖੋਜ ਕੀਤੀ

ਡਾ. ਹਰਸ਼ਿੰਦਰ ਕੌਰ ਦੀ ਕਹਾਣੀ ਵਿੱਚ ਗਲੋਬਲੀ ਵਰਤਾਰੇ ਦੀਆਂ ਪਰਤਾਂ ਖੁੱਲ੍ਹਦੀਆਂ ਹਨਕੁੜੀਮਾਰਾਂ ਵਿੱਚ ਸਾਰੇ ਮੁਲਕਾਂ ਦਾ ਨੁਮਾਇਆ ਯੋਗਦਾਨ ਹੈਚੀਨ ਵਿੱਚ ਯਾਂਗਸੀ ਦਰਿਆ ਦਾ ਵਹਿਣ ਇਸ ਕਰਕੇ ਬਦਲਿਆ, ਕਿਉਂਕਿ ਸਮੇਂ ਦੇ ਫੇਰ ਨਾਲ ਲੱਖਾਂ ਕੁੜੀਆਂ ਦੇ ਦੱਬੇ ਪਿੰਜਰਾਂ ਨੇ ਉਸ ਦੇ ਕਿਨਾਰੇ ਬੰਨ੍ਹ ਮਾਰ ਦਿੱਤਾਭਾਰਤੀ ਸਰਕਾਰ ਦੇ ਹਵਾਲਿਆਂ ਮੁਤਾਬਿਕ ਰਾਜਸਥਾਨ ਦੇ ਭੱਟੀ ਰਾਜਪੂਤਾਂ ਵਿੱਚ 10, 000 ਮੁੰਡਿਆਂ ਪਿੱਛੇ 50 ਕੁੜੀਆਂ ਰਹਿ ਗਈਆਂ ਹਨਹਰਿਆਣਾ ਪੰਜਾਬ ਨੂੰ ਮਾਤ ਪਾ ਰਿਹਾ ਸੀਬੰਬਈ ਦੇ ਇੱਕ ਹਸਪਤਾਲ ਵਿੱਚ ਇੱਕ ਸਾਲ ਵਿੱਚ 1000 ਕੁੜੀਆਂ ਦੀ ਭਰੂਣ ਹੱਤਿਆ ਦੀ ਰੀਪੋਰਟ ਇੱਕ ਮੈਡੀਕਲ ਰਸਾਲੇ ਵਿਚ ਛਪੀਉਸ ਕੋਲ ਘਰਾਂ ਵਿੱਚ ਨਜ਼ਦੀਕੀ ਰਿਸ਼ਤੇਦਾਰਾਂ ਦੁਆਰਾ ਕੁੜੀਆਂ ਦੇ ਸ਼ੋਸ਼ਣ ਦੇ ਦਹਿਲਾਉਣ ਵਾਲੇ ਕਿੱਸੇ ਕਹਾਣੀਆਂ ਹਨਉਹ ਯੂ. ਐੱਨ. ਓ. ਜਾ ਕੇ ਪੰਜਾਬੀਆਂ ਬਾਰੇ ਦਰਜ ਅੰਕੜਿਆਂ ਨੂੰ ਚੁਣੌਤੀ ਦਿੰਦੀ ਹੈ ਕਿ ਕੁੜੀਮਾਰਾਂ ਵਿੱਚ ਬਾਕੀ ਸੂਬਿਆਂ ਦਾ ਹਾਲ ਏਦੂੰ ਵੀ ਮਾੜਾ ਹੈਸੱਚ ਦੱਸਣਾ ਮਹਿੰਗਾ ਪੈਂਦਾ ਹੈ ਤੇ ਸਰਕਾਰ ਇਸ ਨੂੰ ਕੌਮਾਂਤਰੀ ਭਾਈਚਾਰੇ ਵਿੱਚ ਮੁਲਕ ਦੀ ਭੰਡੀ ਵਜੋਂ ਲੈਂਦੀ ਹੈਫਿਰ ਵਿਭਾਗੀ ਕਾਰਵਾਈਆਂ ਤੇ ਪਟਿਆਲੇ ਘਰ ਦੀ ਸੂਹੀਆਂ ਏਜੰਸੀਆਂ ਦੁਆਰਾ ਘੇਰਾਬੰਦੀ ਸ਼ੁਰੂ ਹੁੰਦੀ ਹੈਕਈ ਹਫਤੇ ਘਰ ਦਹਿਸ਼ਤ ਨਾਲ ਭਰਿਆ ਰਿਹਾਯੂ. ਐੱਨ. ਓ. ਦੇ ਦਖਲ ਅਤੇ ਲੋਕ-ਵਿਰੋਧ ਕਾਰਨ ਸਰਕਾਰ ਛਾਪਲ ਜਾਂਦੀ ਹੈ, ਤੇ ਉਹ ਮਾਨਸਿਕ ਤੌਰ ’ਤੇ ਤੋੜਨ ਵਾਲੇ ਇਸ ਸੰਤਾਪ ਵਿੱਚੋਂ ਸਾਬਤ ਕਦਮੀ ਨਿਕਲਦੀ ਹੈਹਾਲਾਤ ਬਦਲਦੇ ਹਨਹੱਥਕੜੀਆਂ ਲਈ ਫਿਰਦੀ ਕੇਂਦਰੀ ਤੇ ਰਾਜ ਸਰਕਾਰ ਹੁਣ ਉਸ ਨੂੰ ਹੱਥਾਂ ’ਤੇ ਚੁੱਕੀ ਫਿਰਦੀ ਹੈ ਤੇ ਇੱਕ ਤੋਂ ਬਾਅਦ ਇੱਕ ਇਨਾਮ ਨਾਲ ਨਿਵਾਜ ਰਹੀ ਹੈ

ਉਸ ਨੇ ਨਸ਼ਿਆਂ ਨਾਲ ਰਸਾਤਲ ਵਿੱਚ ਪਹੁੰਚੇ ਪੰਜਾਬੀ ਪਰਿਵਾਰਾਂ, ਬੇਰੁਜ਼ਗਾਰੀ ਹੰਢਾ ਰਹੇ ਅਤੇ ਬਦੇਸ਼ਾਂ ਨੂੰ ਜਾਣ ਲਈ ਕਾਹਲੇ ਨੌਜਵਾਨਾਂ ਨੂੰ ਨੇੜਿਓਂ ਦੇਖਿਆ ਹੈਉਸ ਦਾ ਕਹਿਣਾ ਹੈ ਕਿ ਹਰ ਗਰੀਬ ਪੰਜਾਬੀ ਆਪਣੇ ਘਰ ਦੇ ਇਕ ਜੀ ਨੂੰ ਰੁਜ਼ਗਾਰ ਲਈ ਤੇ ਅਮੀਰ ਚੰਗੇ ਮਾਹੌਲ ਲਈ ਬਾਹਰ ਭੇਜਣ ਲਈ ਕਾਹਲਾ ਹੈਗਰੀਬ ਕੁੜੀਆਂ ਦੀ ਦੁਰਦਸ਼ਾ ਨੇ ਉਸ ਨੂੰ ਟਰੱਸਟ ਬਣਾਉਣ ਲਈ ਪਰੇਰਿਆ, ਜੋ ਦਰਜਨਾਂ ਲੋੜਵੰਦ ਗਰੀਭ ਕੁੜੀਆਂ ਦੀ ਪੜ੍ਹਾਈ ਲਿਖਾਈ ਦਾ ਕਰਤਵ ਨਿਭਾ ਰਿਹਾ ਹੈ

ਜਦੋਂ ਡਾ. ਹਰਸ਼ਿੰਦਰ ਨੂੰ ਪੰਜਾਬ ਦੇ ਅਜੋਕੇ ਨਿਘਾਰ ਦੇ ਕਾਰਣਾਂ ਬਾਰੇ ਟਿੱਪਣੀ ਕਰਨ ਨੂੰ ਕਿਹਾ ਗਿਆ ਤਾਂ ਉਸ ਨੇ ਇਸ ਦਾ ਠੁਣਾ ਮਾੜੀਆਂ ਸਰਕਾਰੀ ਨੀਤੀਆਂ ਸਿਰ ਭੰਨਿਆਮੁਫਤ ਬਿਜਲੀ ਪਾਣੀ ਨੇ ਲੋਕਾਂ ਦਾ ਉੱਦਮ ਖੋਹ ਲਿਆ ਹੈ, ਉਨਾਂ ਨੂੰ ਮੰਗਤੇ ਬਣਾ ਦਿੱਤਾ ਹੈਇਸ ਦੀ ਝੇਪ ਵਿੱਚ ਉਹ ਸਰਕਾਰਾਂ ਨੂੰ ਸਵਾਲ ਕਰਨੋ ਹਟ ਗਏ ਹਨਗਲਤ ਥਾਂਵਾਂ ’ਤੇ ਪੈਸੇ ਲੁਟਾਉਣ ਵਾਲੇ ਬਹੁਤੇ ਪੰਜਾਬੀ ਲੋਕ ਭਲਾਈ ਵੇਲੇ ਹੱਥ ਘੁੱਟ ਲੈਂਦੇ ਹਨਉਸ ਨੇ ਦੱਸਿਆ ਕਿ ਜਦੋਂ ਬੋਲਣ ਜਾਂ ਸਾਲਾਨਾ ਸਮਾਗਮਾਂ ਦੀ ਪ੍ਰਧਾਨਗੀ ਲਈ ਸੱਦਾ ਭੇਜਣ ਵਾਲੇ ਅਦਾਰਿਆਂ ਤੋਂ ਉਸ ਨੇ ਟਰੱਸਟ ਲਈ ਪੈਸੇ ਮੰਗਣੇ ਸ਼ੁਰੂ ਕੀਤੇ, ਤਾਂ ਕਈਆਂ ਨੇ ਸੱਦਣਾ ਹੀ ਬੰਦ ਕਰ ਦਿੱਤਾਉਨ੍ਹਾਂ ਨੇ ਵੀ ਜੋ ਆਪਣੇ ਸਲਾਨਾਂ ਸਮਾਗਮਾਂ ’ਤੇ ਗਾਉਣ ਵਜਾਉਣ ਵਾਲਿਆਂ ਨੂੰ ਲੱਖਾਂ ਰੁਪਏ ਦਿੰਦੇ ਹਨਡਾ. ਹਰਸ਼ਿੰਦਰ ਨੇ ਪਰਵਾਸੀਆਂ ਨੂੰ ਵੀ ਕੋਸਿਆ ਜੋ ਸੋਨੇ ਦੇ ਮੋਟੇ ਕੜੇ, ਮੁੰਦੀਆਂ ਤੇ ਗਾਨੀਆਂ ਪਾ ਕੇ, ਪੰਜਾਬ ਫੇਰੀਆਂ ਦੌਰਾਨ ਆਪਣੀ ‘ਅਮੀਰੀ’ ਦਾ ਲੱਚਰ ਵਿਖਾਵਾ ਕਰਦੇ ਹਨ ਤੇ ਦੇਸੀ ਮੁੰਡੇ ਕੁੜੀਆਂ ਵਿੱਚ ਝੂਠੇ ਸੁਪਨਿਆਂ ਦੀ ਲਾਗ ਲਾਉਂਦੇ ਹਨਉਸ ਨੇ ਬਦੇਸ਼ੀ ਫੇਰੀਆਂ ਉੱਤੇ ਆਉਂਦੇ ਭਾਰਤੀ ਸਿਆਸਤਦਾਨਾਂ ਨੂੰ ਸਵਾਲ ਕਰਨ ਦਾ ਸੱਦਾ ਦਿੱਤਾ

ਵੱਖ ਵੱਖ ਧਿਰਾਂ ਦੀਆਂ ਜ਼ਿੰਮੇਵਾਰੀਆਂ ਅਤੇ ਬੇਵਸਾਹੀਆਂ ਦੀ ਲੰਮੀ ਚਰਚਾ ਬਾਅਦ ਕਵਿਤਾਵਾਂ ਦਾ ਦੌਰ ਸ਼ੁਰੂ ਹੁੰਦਾ ਹੈਆਪਣੀਆਂ ਕਵਿਤਾਵਾਂ ਦੇ ਪਾਠ ਮਗਰੋਂ ਡਾ. ਹਰਸ਼ਿੰਦਰ ਨੇ ਕਿਹਾ ਕਿ ਕਦੇ ਉਸ ਨੇ ‘ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ’ ਦੇ ਸਿਰਲੇਖ ਹੇਠ ਲੇਖ ਲਿਖਿਆ ਸੀਉਸ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਉਹ ਇਨ੍ਹਾਂ ਸਤਰਾਂ ਦੇ ਰਚੇਤਾ ਨੂੰ ਮਿਲ ਸਕੀ ਹੈਉਸਦੇ ਇਸਰਾਰ ਕਰਨ ’ਤੇ ਹਰਜਿੰਦਰ ਕੰਗ ਨੇ ਆਪਣਾ ਉਹੀ ਗੀਤ ਸੁਣਾਇਆਹਾਜ਼ਰ ਕਵੀਆਂ ਵਿੱਚੋਂ ਅਸ਼ਰਫ ਗਿੱਲ, ਡਾ. ਗੁਰੂਮੇਲ ਸਿੱਧੂ, ਕਰਮ ਸਿੰਘ ਮਾਨ, ਮਹਿੰਦਰ ਸਿੰਘ ਢਾਅ, ਸੁਰਿੰਦਰ ਮੰਢਾਲੀ, ਨਵਦੀਪ ਧਾਲੀਵਾਲ, ਗੁੱਡੀ ਸਿੱਧੂ, ਸੰਤੋਖ ਮਿਨਹਾਸ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਲੁਆਉਂਦੇ ਹਨ

ਜਨਮ ਸਮੇਂ ਵਾਪਰੀ ਘਟਨਾ ਡਾ. ਹਰਸ਼ਿੰਦਰ ਦਾ ਜੀਵਨ ਮਿਸ਼ਨ ਤਹਿ ਕਰ ਦਿੰਦੀ ਹੈਉਹ ਦੱਸਦੀ ਹੈ ਕਿ ਉਸ ਦੇ ਜਨਮ ’ਤੇ ਗੁਆਂਢਣਾਂ ਅਫਸੋਸ ਕਰਨ ਆਈਆਂਉਸ ਦਾ ਡੈਡੀ, ਪ੍ਰੋ. ਪ੍ਰੀਤਮ ਸਿੰਘ ਉਨ੍ਹਾਂ ਨੂੰ ਇਹ ਕਹਿੰਦਿਆਂ ਛਿੱਛਕਰ ਦਿੰਦਾ ਹੈ, ‘ਤੁਸੀਂ ਅਫਸੋਸ ਕਰਨ ਆਈਆਂ ਹੋ, ਅਸੀਂ ਕੁੜੀ ਦਾ ਨਾਂ ਹਰਸ਼ (ਖੁਸ਼ੀ) ਇੰਦਰ (ਦੇਵਤਾ) ਰੱਖਾਂਗੇਭਾਵ ‘ਖੁਸ਼ੀਆਂ ਦਾ ਦੇਵਤਾ’

ਨਿੱਜੀ ਖੁਸ਼ੀ ਨੂੰ ਉਸ ਨੇ ਲੋਕਾਂ ਦੀ ਖੁਸ਼ੀ ਨਾਲ ਪਿਉਂਦ ਕਰ ਲਿਆ ਹੈਡਾ. ਹਰਸ਼ਿੰਦਰ ਕੌਰ ਆਪਣੇ ਕੰਮਾਂ ਅਤੇ ਲਿਖਤਾਂ ਰਾਹੀਂ ਆਪਣੇ ਨਾਂ ਦੀ ਲੱਜ ਪਾਲ ਰਹੀ ਹੈ

*****

(1156)

About the Author

ਅਵਤਾਰ ਗੋਂਦਾਰਾ

ਅਵਤਾਰ ਗੋਂਦਾਰਾ

Fresno, California, USA.
Phone: (559 - 375 - 2589)
Email: (gondarasa@yahoo.com)