RanjitLehra 7ਨਾ ਭਾਈ ਸਾਹਬ, ਤੁਸੀਂ ਸਾਡੇ ਕੰਮ ਵਿੱਚ ਲੱਤ ਅੜਾਉਣ ਵਾਲੇ ਹੋ ਕੌਣ? ...
(28 ਅਗਸਤ 2020)

 

ਅਹੁਦਾ ਤਾਕਤ ਦਾ ਪ੍ਰਤੀਕ ਹੁੰਦਾ ਹੈਇਸ ਲਈ ਇਹਦਾ ਮੋਹ ਵੀ ਬੜਾ ਮੂੰਹ-ਜ਼ੋਰ ਹੁੰਦਾ ਹੈਅਹੁਦੇ ’ਤੇ ਬਣੇ ਰਹਿਣ ਦੀ ਅਤੇ ਅਹੁਦਾ ਨਾ ਹੋਣ ਦੀ ਸੂਰਤ ਵਿੱਚ ਅਹੁਦੇਦਾਰ ਕਹਾਉਣ ਦੀ ਲਲਕ ਹੋਰ ਵੀ ਮੂੰਹ-ਜ਼ੋਰ ਹੁੰਦੀ ਹੈਸਿਆਸੀ ਪਾਰਟੀਆਂ ਤੋਂ ਲੈ ਕੇ ਟਰੇਡ ਯੂਨੀਅਨਾਂ ਤਕ ਅਤੇ ਧਾਰਮਿਕ ਸੰਸਥਾਵਾਂ ਤੋਂ ਲੈ ਕੇ ਜਨਤਕ ਜਥੇਬੰਦੀਆਂ ਤਕ ਵਿੱਚ ਜਿੰਨੇ ਰੌਲੇ-ਰੱਪੇ, ਝਗੜੇ-ਕਲੇਸ਼ ਅਤੇ ਟੁੱਟਾਂ-ਫੁੱਟਾਂ ਹੁੰਦੀਆਂ ਹਨ, ਉਨ੍ਹਾਂ ਵਿੱਚ ਹੋਰਨਾਂ ਮੁੱਦਿਆਂ ਤੋਂ ਛੁੱਟ ਇੱਕ ਅਹਿਮ ਕਾਰਨ ਅਹੁਦਿਆਂ ਦੀ ਭੁੱਖ ਦਾ ਹੁੰਦਾ ਹੈਅਹੁਦੇ ਦੀ ਪੂਛ ਬੰਦਾ ਸਾਰੀ ਉਮਰ ਟੁੱਟਣ ਨਹੀਂ ਦੇਣੀ ਚਾਹੁੰਦਾਲੀਡਰ ਹੀ ਨਹੀਂ ਸਭ ਖੇਤਰਾਂ ਦੇ ਪ੍ਰੋਫੈਸ਼ਨਲ ਵੀ ਅਹੁਦਿਆਂ ਦੀ ਪੂਛ ਲਾਈ ਰੱਖਣ ਲਈ ਪੂਛ ਤੁੜਾ ਕੇ ਮਰਦੇ ਦੇਖੇ ਜਾ ਸਕਦੇ ਹਨਪਿਛਲੇ ਦਿਨੀਂ ਵਧਾਇਕੀ ਦੀ ਚੋਣ ਹਾਰੇ ਹੋਏ ਇੱਕ ਸੱਜਣ ਵੱਲੋਂ ਆਪਣੀ ਨੇਮ ਪਲੇਟ ’ਤੇ ਐੱਮ ਐੱਲ ਏੇ ਲਿਖਾਉਣ ਦੀ ਘਟਨਾ ਦੀ ਮੀਡੀਆ ਵਿੱਚ ਹੋਈ ਚਰਚਾ ਇਸੇ ਸੱਚ ਨੂੰ ਬਿਆਨ ਕਰਦੀ ਹੈਇਸ ਚਰਚਾ ਨੇ ਮੈਨੂੰ ਕੋਈ ਸਾਢੇ ਤਿੰਨ ਦਹਾਕੇ ਪੁਰਾਣੀ ਇੱਕ ਦਿਲਚਸਪ ਘਟਨਾ ਚੇਤੇ ਕਰਵਾ ਦਿੱਤੀ ਹੈ

ਸੱਤਰਵਿਆਂ ਦੇ ਅੰਤਲੇ ਸਾਲਾਂ ਵਿੱਚ ਆਈ ਟੀ ਆਈ ਬੁਢਲਾਡਾ ਵਿੱਚ ਦਾਖਲਾ ਲੈਣ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵਿੱਚ ਸਰਗਰਮ ਹੋਣ ਤੋਂ ਬਾਅਦ ਯੂਨੀਅਨ ਦੇ ਜਿਨ੍ਹਾਂ ਦਰਜ਼ਨਾਂ ਸਥਾਨਕ ਤੇ ਸੂਬਾਈ ਆਗੂਆਂ ਨਾਲ ਵਾਹ ਪਿਆ, ਐੱਨ. ਐੱਸ. ਬਾਗ਼ੀ ਉਨ੍ਹਾਂ ਵਿੱਚੋਂ ਇੱਕ ਸੀਫਿਫਟੀ ਲੱਗੀ ਪੋਚਵੀਂ ਪੱਗ, ਚਮਚਮਾਉਂਦੇ ਸੂਟ-ਬੂਟ, ਕੁੰਢੀਆਂ ਮੁੱਛਾਂ, ਹੱਥ ਵਿੱਚ ਡਾਇਰੀ, ਉਹ ਕਿਸੇ ਰਾਣੀ-ਖਾਂ ਦੇ ਸਾਲ਼ੇ ਤੋਂ ਘੱਟ ਨਹੀਂ ਸੀ ਜਾਪਦਾਲੀਡਰੀ ਦੀ ਉਹ ਗੁੜ੍ਹਤੀ ਲੈ ਕੇ ਜੰਮਿਆ ਜਾਪਦਾ ਸੀਬਾਗ਼ੀ ਨਾ ਸਿਰਫ਼ ਸਰਕਾਰ ਤੋਂ ਬਾਗ਼ੀ ਸੀ ਸਗੋਂ ਅਕਸਰ ਜਥੇਬੰਦੀ ਤੋਂ ਵੀ ਬਾਗ਼ੀ ਹੀ ਰਹਿੰਦਾ ਸੀਆਪਣੇ ਤੋਂ ਸੀਨੀਅਰ ਲੀਡਰਾਂ ਨਾਲ ਉਹਦਾ ਛੱਤੀ ਦਾ ਅੰਕੜਾ ਰਹਿੰਦਾਮੇਰੇ ਵਰਗਿਆਂ ਨੂੰ ਉਹ “ਕੱਲ੍ਹ ਦੀ ਭੂਤਨੀ, ਸਿਵਿਆਂ ’ਚ ਅੱਧ” ਕਹਿ ਕੇ ’ਤਾਰ ਜਾਂਦਾਭਾਸ਼ਨ ਕਲਾ ਦਾ ਉਹ ਨਿਪੁੰਨ ਸੀਬਹਿਸਾਂ ਉਹ ਬਿਨਾਂ ਮੁੱਦੇ ਤੋਂ ਵੀ ਘੰਟਿਆਂ ਬੱਧੀ ਕਰਨ ਦੀ ਯੋਗਤਾ ਰੱਖਦਾ ਸੀਪੰਗੇ ਲੈਣ ਦੇ ਮਾਮਲੇ ਵਿੱਚ ਉਹਦਾ ਸੁਭਾਅ “ਜਾਂਦੀਏ ਬਲਾਏ ਦੁਪਹਿਰਾ ਕੱਟ ਜਾ” ਵਾਲਾ ਸੀਗੱਲਾਂ ਗੱਲਾਂ ਵਿੱਚ ਕੰਨ ਉਹ ਵੱਡੇ ਵੱਡਿਆਂ ਦੇ ਕੁਤਰ ਜਾਂਦਾ ਸੀਇਨ੍ਹਾਂ ਤਮਾਮ ਗੁਣਾਂ/ਦੋਸ਼ਾਂ ਦੇ ਬਾਵਜੂਦ ਉਹਨੇ ਆਪਣੇ ਸੱਤ-ਅੱਠ ਸਾਲ ਇਨਕਲਾਬੀ ਵਿਦਿਆਰਥੀ ਜਥੇਬੰਦੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਲੇਖੇ ਪੂਰੇ ਜੁਝਾਰੂ ਢੰਗ ਨਾਲ ਲਾਏਪੜ੍ਹਾਈ ਦਾ ਹਰਜਾ ਝੱਲਿਆ, ਥਾਣੇ ਦੇਖੇ, ਕਚਹਿਰੀਆਂ ਦੇਖੀਆਂ, ਜੇਲਾਂ ਕੱਟੀਆਂ

ਸੰਨ 1985 ਕੁ ਦੇ ਨੇੜੇ ਵਿਦਿਆਰਥੀ ਜਥੇਬੰਦੀ ਤੋਂ ਕਿਨਾਰਾ ਕਰਨ ਤੋਂ ਬਾਅਦ ਉਹਨੇ ਆਪਣੇ ਪਿੰਡ ਦੀ ਸਰਪੰਚੀ ਦੀ ਚੋਣ ਵਿੱਚ ਜਾ ਪੰਗਾ ਲਿਆਸਰਪੰਚੀ ਦੀ ਚੋਣ ਦੇਖਣ ਨੂੰ ਜਿੰਨੀ ਛੋਟੀ ਲਗਦੀ ਹੈ, ਉਸ ਤੋਂ ਕਿਤੇ ਵਧੇਰੇ ਟੇਢੀ ਤੇ ਲੜਨੀ ਕਿਤੇ ਵਧੇਰੇ ਅਖੀ ਹੁੰਦੀ ਹੈਸੋ ਹਾਰਨਾ ਉਹਨੇ ਸੀ ਹੀ, ਤੇ ਉਹ ਹਾਰ ਗਿਆਸਰਪੰਚੀ ਦੀ ਚੋਣ ਭਲੇ ਹੀ ਉਹ ਹਾਰ ਗਿਆ ਸੀ ਪਰ ਅੜਦੇ-ਥੁੜਦੇ ਕਿਸੇ ਦੇ ਕੰਮ ਆਉਣੋ ਅਤੇ ਨਿਤਾਣਿਆਂ ਦਾ ਤਾਣ ਬਣ ਕੇ ਖੜ੍ਹਨੋਂ ਤਾਂ ਉਹਨੂੰ ਕੋਈ ਨਹੀਂ ਸੀ ਨਾ ਰੋਕ ਸਕਦਾਜਥੇਬੰਦੀ ਤੋਂ ਭਾਵੇਂ ਉਹਨੇ ਕਿਨਾਰਾ ਕਰ ਲਿਆ ਸੀ ਪਰ ਹੱਡਾਂ ਵਿੱਚੋਂ ਤਾਂ ਇਹ ਗੱਲਾਂ ਸੌਖਿਆਂ ਨਿਕਲਣ ਵਾਲੀਆਂ ਨਹੀਂ ਸਨ

ਹਾਰਨ ਤੋਂ ਬਾਅਦ ਇੱਕ ਦਿਨ ਉਹਦਾ ਪੇਚਾ ਅਮਲੀ ਨੂੰ ਫੜ ਕੇ ਥਾਣੇ ਲਈ ਲਈ ਜਾਂਦੇ ਇੱਕ ਥਾਣੇਦਾਰ ਨਾਲ ਪੈ ਗਿਆਹੋਇਆ ਇੰਝ ਕਿ ਇੱਕ ਦਿਨ ਸਵੇਰੇ ਸਵੇਰੇ ਉਹਦੇ ਪਿੰਡ ਦੇ ਭੋਰਾ ਦੋ ਭੋਰੇ ਅਫੀਮ ਛਕਣ ਵਾਲੇ ਗਰੀਬੜੇ ਜਿਹੇ ਅਮਲੀ ਨੂੰ ਇੱਕ ਥਾਣੇਦਾਰ ਤੇ ਪੁਲਸੀਏ ਫੜ ਕੇ ਲਈ ਜਾ ਰਹੇ ਸਨਅੱਗੋਂ ਰਾਹ ਵਿੱਚ ਉਨ੍ਹਾਂ ਨੂੰ ਬਾਗ਼ੀ ਟੱਕਰ ਪਿਆਬਾਗ਼ੀ ਥਾਣੇਦਾਰ ਤੇ ਪੁਲਸੀਆਂ ਨੂੰ ਰੋਕ ਕੇ ਪੁੱਛਣ ਲੱਗਾ ਕਿ ਇਸ ਵਿਚਾਰੇ ਅਮਲੀ ਨੂੰ ਕਿਉਂ ਫੜ ਕੇ ਲੈ ਜਾ ਰਹੇ ਹੋ? ਥਾਣੇਦਾਰ ਕਹਿੰਦਾ, ਇਹ ਅਫੀਮ ਵੇਚਦਾ, ਇਸ ਲਈ ਫੜ ਕੇ ਲਿਜਾ ਰਹੇ ਆਂਬਾਗ਼ੀ ਕਹਿੰਦਾ, ਇਹ ਅਮਲੀ ਅਫੀਮ ਖਾਂਦਾ ਜ਼ਰੂਰ ਐ ਪਰ ਵੇਚਦਾ ਨਹੀਂ, ਇਸ ਕਰਕੇ ਤੁਸੀਂ ਇਹਨੂੰ ਫੜ ਕੇ ਨਹੀਂ ਲਿਜਾ ਸਕਦੇਬਾਗ਼ੀ ਨੂੰ ਬਹਿਸ ਵਿੱਚ ਪੈਂਦਾ ਦੇਖ ਔਖਾ ਹੋਇਆ ਥਾਣੇਦਾਰ ਕਹਿੰਦਾ, ਨਾ ਤੂੰ ਹੈ ਕੌਣ ਐਂ ਸਾਨੂੰ ਪੁੱਛਣ-ਦੱਸਣ ਵਾਲਾ? ਅੱਗੋਂ ਪੰਜਾਬੀ ਨੂੰ ਅੰਗਰੇਜ਼ੀ ਦੀ ਪੁੱਠ ਚੜ੍ਹੇ ਡਾਇਲੌਗ ਘੁਮਾ ਕੇ ਸੁੱਟਦਿਆਂ ਬਾਗ਼ੀ ਕਹਿੰਦਾ, “ਆਈ ਐੱਮ ਡਫੀਟਡ ਸਰਪੰਚ।” ਬਣਾ-ਸੰਵਾਰ ਕੇ ਅੰਗਰੇਜ਼ੀ ਵਿੱਚ ਬੋਲਿਆ ਬਾਗ਼ੀ ਦਾ ਅੰਤਲਾ ਡਾਇਲੌਗ ਥਾਣੇਦਾਰ ਦੇ ਸਿਰ ’ਤੋਂ ਦੀ ਲੰਘ ਗਿਆਸਰਪੰਚੀ ਦੀ ਇਸ ਨਵੀਂ ਕੈਟਾਗਿਰੀ ਦਾ ਥਾਣੇਦਾਰ ਨੂੰ ਕੋਈ ਹਿਸਾਬ ਨਾ ਆਇਆਪੈਂਦੀ ਸੱਟੇ ਹੁਣ ਤਕ ਬਾਗ਼ੀ ਨਾਲ ਤੂੰ ਕਹਿ ਕੇ ਗੱਲ ਕਰਦਾ ਥਾਣੇਦਾਰ ਤੂੰ ਤੋਂ ਭਾਈ ਸਾਹਿਬ ਕਹਿ ਕੇ ਗੱਲ ਕਰਨ ’ਤੇ ਆ ਗਿਆਪਰ ਨਾ ਥਾਣੇਦਾਰ ਹੱਥ ਆਈ ਅਸਾਮੀ ਨੂੰ ਛੱਡਣ ਲਈ ਤਿਆਰ ਸੀ ਤੇ ਨਾ ਬਾਗ਼ੀ ਸਾਹਿਬ ਪਿੱਛੇ ਹਟਣ ਲਈ ਤਿਆਰ ਸਨ, ਲਿਹਾਜ਼ਾ ਗੱਲ ਫਿਰ ਵਧਣ ਲੱਗ ਪਈਔਖਾ ਹੋਇਆ ਥਾਣੇਦਾਰ ਬਾਗ਼ੀ ਨੂੰ ਮੁੜ ਪੁੱਛਣ ਲੱਗਾ, “ਨਾ ਭਾਈ ਸਾਹਬ, ਤੁਸੀਂ ਸਾਡੇ ਕੰਮ ਵਿੱਚ ਲੱਤ ਅੜਾਉਣ ਵਾਲੇ ਹੋ ਕੌਣ?” ਬਾਗ਼ੀ ਨੇ ਇੱਕ ਵਾਰ ਫਿਰ ਰੋਹਬਦਾਰ ਆਵਾਜ਼ ਵਿੱਚ ਦੁਹਰਾ ਦਿੱਤਾ, “ਮੈਂ ਕਿਹਾ ਨਾ ਆਈ ਐੱਮ ਡਫੀਟਡ ਸਰਪੰਚ।” ਥਾਣੇਦਾਰ ਦੇ ਪਿੜ-ਪੱਲੇ ਤਾਂ ਫੇਰ ਵੀ ਕੁਝ ਨਾ ਪਿਆ ਪਰ ਉਹਨੂੰ ਲੱਗਿਆ ਕਿ ਬੰਦਾ ਜ਼ਰੂਰ ਇਹ ਕੋਈ ਮੋਹਤਬਰ ਹੈ ਤੇ ਸ਼ਾਇਦ ਸਰਪੰਚ ਤੋਂ ਕੋਈ ਵੱਡੀ ਪਦਵੀ ਵਾਲਾ ਵੀ ਹੈਲਿਹਾਜ਼ਾ ਥਾਣੇਦਾਰ ਨੇ ਅਮਲੀ ਨੂੰ ਛੱਡ ਕੇ ਜਾਣ ਵਿੱਚ ਹੀ ਭਲਾਈ ਸਮਝੀਇੰਝ ਪੁਲਿਸ ਦੇ ਹੱਥੇ ਚੜ੍ਹੇ ਵਿਚਾਰੇ ਅਮਲੀ ਲਈ ‘ਡਫੀਟਡ ਸਰਪੰਚ’ ਬਾਗ਼ੀ ਰੱਬ ਬਣ ਕੇ ਆਣ ਬਹੁੜਿਆ

ਸਰਪੰਚੀ ਦੀ ਚੋਣ ਬਾਗ਼ੀ ਹਾਰ ਤਾਂ ਗਿਆ ਸੀ ਪਰ ਇਹ ਹਾਰ ਉਹਨੇ ਦਿਲੋਂ ਸਵੀਕਾਰ ਨਹੀਂ ਸੀ ਕੀਤੀਇਸੇ ਲਈ ਜਦੋਂ ਮੇਰੇ ਵਰਗਾ ਕੋਈ ਪੁੱਛਦਾ ਕਿ ਬਾਗ਼ੀ ਸਾਹਿਬ ਸਰਪੰਚੀ ਦੀ ਚੋਣ ਦਾ ਕੀ ਬਣਿਆ ਤਾਂ ਉਹ ਮੁੱਛਾਂ ’ਤੇ ਹੱਥ ਫੇਰ ਕੇ ਵਿਅੰਗਮਈ ਮੁਸਕਰਾਹਟ ਨਾਲ ਕਹਿੰਦਾ, “ਸਾਥੀ, ਲੋਕਾਂ ਨੇ ਫਤਵਾ ਆਪਣੇ ਉਲਟ ਦੇ ’ਤਾ।”

ਹਾਂ, ਪਰ ਉਹਨੇ ਆਪਣੇ ਬੂਹੇ ’ਤੇ ਲਿਖ ਕੇ ਨਹੀਂ ਸੀ ਲਾਇਆ: ਐੱਨ. ਐੱਸ. ਬਾਗ਼ੀ (ਡਫੀਟਡ ਸਰਪੰਚ)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2315)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਰਣਜੀਤ ਲਹਿਰਾ

ਰਣਜੀਤ ਲਹਿਰਾ

Lehragaga, Sangrur, Punjab, India.
Phone: (91 - 94175 - 88616)
Email: (ranlehra@gmail.com)