JatinderSingh7“ਇਰਫ਼ਾਨ ਖ਼ਾਨ ਨੇ ਇੱਕ ਗੱਲਬਾਤ ਦੌਰਾਨ ਕਿਹਾ ਕਿ ਹਿੰਦੀ ਸਿਨਮਾ ਵਿੱਚ ...”
(5 ਮਈ 2020)

 

IrfanKhan2ਇਰਫ਼ਾਨ ਖ਼ਾਨ ਬੇਹਤਰੀਨ ਅਦਾਕਾਰ ਦੇ ਨਾਲ-ਨਾਲ ਭਾਵੁਕਤਾ ਨਾਲ ਲਬਰੇਜ਼ ਸੰਵੇਦਨਸ਼ੀਲ ਸ਼ਖਸੀਅਤ ਸੀਇਰਫ਼ਾਨ ਆਪਣੀ ਅਦਾਕਾਰੀ ਸਦਕੇ ਸਾਮਹਣੇ ਬੈਠੇ ਦਰਸ਼ਕਾਂ ਨੂੰ ਕੀਲ ਕੇ ਰੱਖਣ ਵਾਲਾ ਪ੍ਰਤਿਭਾਵਾਨ ਅਦਾਕਾਰ ਤੇ ਰੰਗ ਕਰਮੀ ਸੀ ਫਿਲਮਾਂ ਵਿੱਚ ਕੰਮ ਕਰਨ ਤੋਂ ਪਹਿਲਾਂ ਉਹ ਰੰਗਮੰਚ ’ਤੇ ਨਿਪੁੰਨ ਅਦਾਕਾਰੀ ਦੇ ਜੌਹਰ ਵਿਖਾ ਚੁੱਕਾ ਸੀਅਦਾਕਾਰੀ ਉਸ ਦੀ ਰੂਹ ਦੀ ਖ਼ੁਰਾਕ ਸੀ ਜਿਸ ਨਾਲ ਉਸ ਨੇ ਕਦੇ ਵੀ ਸਮਝੌਤਾ ਨਹੀਂ ਕੀਤਾਸਮਕਾਲੀ ਹਿੰਦੋਸਤਾਨੀ ਸਿਨਮਾ ਜਗਤ ਵਿੱਚ ਉਸ ਦਾ ਕੋਈ ਸਾਨੀ ਨਜ਼ਰ ਨਹੀਂ ਆਉਂਦਾ

ਇਰਫ਼ਾਨ ਖ਼ਾਨ ਅਦਾਕਾਰੀ ਦੇ ਮੁਢਲੇ ਸਿਧਾਤਾਂ ਤੋਂ ਬਾਖੂਬੀ ਵਾਕਿਫ਼ ਸੀ ਅਤੇ ਉਸ ਨੇ ਅਦਾਕਾਰੀ ਦੇ ਖੇਤਰ ਵਿੱਚ ਨਵੇਂ ਸਿਧਾਂਤ ਵੀ ਘੜੇਅਦਾਕਾਰੀ ਵਿੱਚ ਸਭ ਤੋਂ ਪ੍ਰਸਿੱਧ ਰੂਸੀ ਅਦਾਕਾਰ ਸਟੈਨਲਵਸਕੀ ਸੀ ਜੋ ਅਦਾਕਾਰੀ ਸਮੇਂ ਆਵਾਜ਼ ਦੀ ਇਕਾਗਰਤਾ, ਸਰੀਰਕ ਸੰਤੁਲਨ, ਭਾਵੁਕਤਾ, ਮੂਲ ਕਿਰਦਾਰ ਨੂੰ ਗ੍ਰਹਿਣ ਕਰਨਾ ਅਤੇ ਨਾਟਕੀ ਵਿਸ਼ਲੇਸ਼ਣ ਤੱਤਾਂ ਨੂੰ ਅਹਿਮ ਮੰਨਦੇ ਸਨਚੈਖੋਵ ਜੋ ਸਟੈਨਲਵਸਕੀ ਦਾ ਵਿਦਿਆਰਥੀ ਸੀ, ਉਸ ਨੇ ਅਦਾਕਾਰੀ ਦੇ ਖੇਤਰ ਵਿੱਚ ਨਵੇਂ ਪ੍ਰਤਿਮਾਨ ਸਿਰਜੇ ਚੈਖੋਵ ਨੇ ਕਿਰਦਾਰ ਨੂੰ ਰੂਹ ਤਕ ਅੱਪੜਣ ਵਿੱਚ ਜੋ ਮੁਸ਼ਕਲਾਂ ਆਉਂਦੀਆਂ ਹਨ ਅਤੇ ਕਿਰਦਾਰ ਦਾ ਰੋਲ ਕਰਦਿਆਂ ਆਪਣੇ ਆਪ ਨੂੰ ਕਿਵੇਂ ਬੰਨ੍ਹ ਕੇ ਰੱਖਣਾ ਹੈ, ਇਸ ਤਰ੍ਹਾਂ ਦੀਆਂ ਅਦਾਕਾਰੀ ਸਬੰਧੀ ਤਕਨੀਕਾਂ ਬਾਰੇ ਜਾਣੂ ਕਰਵਾਇਆਇਹਨਾਂ ਤੋਂ ਅੱਗੇ ਮਾਇਸਨਰ ਦੇ ਸਿਧਾਂਤ ਤੇ ਸੁਹਜਾਤਮਕ ਵਿਹਾਰਵਾਦੀ ਅਦਾਕਾਰੀ ਬਾਰੇ ਵਿਚਾਰ ਮਿਲਦੇ ਹਨਇਰਫ਼ਾਨ ਖ਼ਾਨ ਨੇ ਅਦਾਕਾਰੀ ਦੇ ਇਹ ਸਾਰੇ ਗੁਣ ਤੇ ਘੁਣਤਰਾਂ ਆਪਣੀ ਰਸਮੀ ਰੰਗਮੰਚ ਵਿੱਦਿਆ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਗ੍ਰਹਿਣ ਕਰ ਲਈਆਂ ਸਨ

ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਹੀ ਉਸ ਦਾ ਮੇਲ ਪ੍ਰਸਿੱਧ ਨਿਰਦੇਸ਼ਕਾਂ ਮੀਰਾ ਨਾਇਰ ਨਾਲ ਹੋਇਆ ਅਤੇ ਮੀਰਾ ਨੇ ‘ਸਲਾਮ ਬੰਬੇ’ (1988) ਫਿਲਮ ਵਿੱਚ ਅਦਾਕਾਰੀ ਦਾ ਮੌਕਾ ਦਿੱਤਾਇਰਫ਼ਾਨ ਨੇ ਸਟੇਜ ਦੇ ਨਾਟਕਾਂ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਟੀ.ਵੀ. ਸੀਰੀਅਲ ਤੋਂ ਲੈ ਕੇ ਬਾਲੀਵੁੱਡ ਅਤੇ ਹਾਲੀਵੁੱਡ ਤਕ ਉਸ ਨੇ ਆਪਣੀ ਵੱਖਰੀ ਪਛਾਣ ਬਣਾਈਟੀ.ਵੀ. ਸੀਰੀਅਲ ਦੇ ਖੇਤਰ ਵਿੱਚ ਚੰਦਰਕਾਂਤਾ, ਭਾਰਤ ਏਕ ਖੋਜ, ਏਕ ਡਾਕਟਰ ਕੀ ਮੌਤ ਤੇ ਹੋਰ ਕਈ ਅਹਿਮ ਟੀ.ਵੀ. ਸੀਰੀਅਲਾਂ ਵਿੱਚ ਅਦਾਕਾਰੀ ਕੀਤੀਭਾਰਤ ਏਕ ਖੋਜ’ ਜੋ ਜਵਾਹਰ ਲਾਲ ਨਹਿਰੂ ਦੀ ਕਿਤਾਬਡਿਸ਼ਕਵਰੀ ਆਫ ਇੰਡੀਆ’ਤੇ ਅਧਾਰਿਤ ਸੀਇਸ ਕਿਤਾਬ ਵਿੱਚ ਹਿੰਦੋਸਤਾਨ ਦੇ 5000 ਸਾਲਾਂ ਦੇ ਇਤਿਹਾਸ ਦਾ ਉਲੇਖ ਕੀਤਾ ਹੈਇਸ ਸੀਰੀਅਲ ਨੂੰ ਦੂਰਦਰਸ਼ਨ ਨੇ 53 ਕਿਸ਼ਤਾਂ ਵਿੱਚ ਪ੍ਰਸਤੁਤ ਕੀਤਾਇਸ ਸੀਰੀਅਲ ਵਿੱਚ ਇਰਫ਼ਾਨ ਨੂੰ ਸਟੇਜ ਦੇ ਧਨੀ ਓਮਪੁਰੀ, ਨਸੀਰੂਦੀਨ ਸ਼ਾਹ, ਨੀਨਾ ਗੁਪਤਾ, ਕੁਲਭੂਸ਼ਨ ਖਰਬੰਦਾ ਵਰਗੇ ਮਹਾਨ ਕਲਾਕਾਰਾਂ ਅਤੇ ਅਦਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆਭਾਰਤ ਏਕ ਖੋਜ’ ਸੀਰੀਅਲ ਦੀਆਂ ਵੱਖ-ਵੱਖ ਕਿਸ਼ਤਾਂ ਵਿੱਚ ਇਰਫ਼ਾਨ ਨੇ ਅਲਬਰੂਨੀ, ਸਲੀਮ, ਮਧੂਸੂਦਨ ਦੱਤਾ ਇਤਿਹਾਸਕ ਕਿਰਦਾਰਾਂ ਦਾ ਰੋਲ ਬਾਖੂਬੀ ਨਿਭਾਇਆਇਰਫ਼ਾਨ ਨੇ ਕੁਝ ਅੰਗਰੇਜ਼ੀ ਟੀ. ਵੀ. ਸੀਰੀਅਲ ਈਮੇਜ਼ਿੰਗ ਸਪੈਡਰ ਮੈਨ ਵਿੱਚ ਵੀ ਅਭਿਨੈ ਕੀਤਾ

ਇਰਫ਼ਾਨ ਖ਼ਾਨ ਦੀਆਂ ਸਾਰੀਆਂ ਫਿਲਮਾਂ ਵਿੱਚ ਸੁਹਿਰਦਤਾ ਸੰਜੀਦਗੀ ਨਾਲ ਭਰਪੂਰ ਅਦਾਕਾਰੀ ਵਾਲੀ ਮਿਸਾਲ ਕਾਇਮ ਕੀਤੀਅਦਾਕਾਰੀ ਦੀ ਮੁਹਾਰਤ ਕਰਕੇ ਉਸ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆਉਸ ਦੀਆਂ ਸਾਰੀਆਂ ਹੀ ਬੇਹਤਰੀਨ ਫਿਲਮਾਂ ਹਨ ਪਰ ਉਹਨਾਂ ਵਿੱਚੋਂ ਪਾਨ ਸਿੰਘ ਤੁਮਰ, ਲੰਚ ਬਾਕਸ, ਪੀਕੂ, ਕਿੱਸਾ, ਅੰਗਰੇਜ਼ੀ ਮੀਡੀਅਮ, ਲਾਈਫ ਇਜ਼ ਪਾਈ ਵਿੱਚ ਉਸ ਨੇ ਅਦਾਕਾਰੀ ਦੇ ਨਮੂਨੇ ਪੇਸ਼ ਕੀਤੇਇਰਫ਼ਾਨ ਖ਼ਾਨ ਨੇ ਇੱਕ ਗੱਲਬਾਤ ਦੌਰਾਨ ਕਿਹਾ ਕਿ ਹਿੰਦੀ ਸਿਨਮਾ ਵਿੱਚ ਦਲੀਪ ਕੁਮਾਰ ਤੇ ਅਮਿਤਾਭ ਬਚਨ ਦੋ ਸਿਖ਼ਰ ਹਨ ਉਹ ਇਨ੍ਹਾਂ ਦੋਨਾਂ ਕਲਾਕਾਰ ਦੇ ਵਿਚਕਾਰ ਆਪਣੇ ਆਪ ਨੂੰ ਖੜ੍ਹਾ ਹੋਇਆ ਦੇਖਣਾ ਚਾਹੁੰਦਾ ਹੈਪਰ ਅਮਿਤਾਬ ਬਚਨਪੀਕੂ’ ਫਿਲਮ ਦੀ ਸ਼ੂਟਿੰਗ ਵਿੱਚ ਇਰਫ਼ਾਨ ਖ਼ਾਨ ਦੀ ਅਦਾਕਾਰੀ ਤੋਂ ਆਪ ਬਹੁਤ ਪ੍ਰਭਾਵਿਤ ਹੋਇਆਲੰਚ ਬਾਕਸ’ ਵਰਗੀ ਸਮਾਂਨਤਰ ਫਿਲਮ ਨੂੰ ਇਰਫ਼ਾਨ ਖ਼ਾਨ ਨੇ ਪਿਆਰ ਦੇ ਸੰਕਲਪ ਸਹਾਰੇ ਵਪਾਰਕ ਫਿਲਮ ਦੇ ਨਾਲ ਖੜ੍ਹੇ ਹੋਣ ਵਿੱਚ ਵੱਡੀ ਭੂਮਿਕਾ ਨਿਭਾਈਪਾਨ ਸਿੰਘ ਤੁਮਰ’ ਉਸ ਦੇ ਜੀਵਨ ਦੀ ਅਹਿਮ ਫਿਲਮ ਸੀ,ਜਿਸ ਵਿੱਚ ਅਦਾਕਾਰੀ ਕਰਕੇ ਉਸ ਦੀ ਰੂਹ ਨੂੰ ਚੈਨ ਮਿਲਿਆਇਸ ਫਿਲਮ ਨੇ ਉਸ ਨੂੰ ਸਿਨਮਾ ਜਗਤ ਵਿੱਚ ਵੱਖਰੀ ਪਛਾਣ ਦਿੱਤੀਹਿੰਦੀ ਫਿਲਮਾਂ ਤੋਂ ਇਲਾਵਾ ਅੰਗਰੇਜ਼ੀ ਫਿਲਮਾਂ “ਸਲੱਮਡਾਗ ਮਿਲੀਅਨੇਅਰ” ਅਤੇ “ਲਾਇਫ ਆਫ ਪਾਈ” ਵਿੱਚ ਅਦਾਕਾਰੀ ਦੇ ਜੌਹਰ ਵਿਖਾਏ

ਇਰਫ਼ਾਨ ਖ਼ਾਨ ਨੇ ਬਹੁਪੱਖੀ ਤੇ ਬਹੁਪਾਸਾਰੀ ਪ੍ਰਤਿਭਾ ਵਾਲੀ ਅਦਾਕਾਰੀ ਕੀਤੀਉਸ ਦੀ ਅਦਾਕਾਰੀ ਵਿੱਚ ਤਿੱਖਾਪਣ ਅਤੇ ਸੁਭਾਵਿਕਤਾ ਦੋ ਅਹਿਮ ਪਹਿਲੂ ਨਜ਼ਰ ਆਉਂਦੇ ਹਨ, ਜਿਸ ਨੂੰ ਉਸ ਦੀ ਅੰਗਰੇਜ਼ੀ ਮੀਡੀਅਮ ਫਿਲਮ ਵਿੱਚ ਵੇਖਿਆ ਜਾ ਸਕਦਾ ਹੈ ਫਿਲਮ ਕਿੱਸਾ: ਦੀ ਟੇਲ ਆਫ ਲੋਨਲੀ ਗੋਸਟ’ ਜਿਸਦਾ ਬਿਰਤਾਂਤ ਪੰਜਾਬ ਵੰਡ ਦੇ ਦੁਖਾਂਤ ਨੂੰ ਮੁਖ਼ਾਤਿਬ ਹੈਇਸ ਫਿਲਮ ਵਿੱਚ ਪੰਜਾਬ ਦੀ ਵੰਡ ਨੂੰ ਨਹੀਂ ਸਗੋਂ ਵੰਡ ਕਾਰਨ ਬੰਦੇ ਦੇ ਮਨ ਅੰਦਰ ਉਪਜੇ ਡਰ ਅਤੇ ਅਸੁਰੱਖਿਅਤ ਦੀ ਭਾਵਨਾ ਕਾਰਨ ਕੁੜੀ ਨਾਲੋਂ ਮੁੰਡੇ ਨੂੰ ਤਰਜੀਹ ਦੇਣ ਦੇ ਮਸਲੇ ਨੂੰ ਉਠਾਇਆਇਰਫ਼ਾਨ ਇਸ ਫਿਲਮ ਦਾ ਮੁੱਖ ਕਿਰਦਾਰ ਸੀ ਫਿਲਮ ਵਿਚਲੇ ਸਰਦਾਰ ਦਾ ਰੋਲ ਇੰਨਾ ਕਠਿਨ ਸੀ ਕਿ ਇੱਕ ਵਾਰ ਤਾਂ ਇਰਫ਼ਾਨ ਨੇ ਇਹ ਰੋਲ ਨਿਭਾਉਣ ਤੋਂ ਆਪਣੇ ਆਪ ਨੂੰ ਅਯੋਗ ਦਰਸਾਇਆ ਸੀ ਪਰ ਇਰਫ਼ਾਨ ਨੇ ਆਪਣੇ ਦਿੜ੍ਹ ਇਰਾਦੇ ਤੇ ਕਠਿਨ ਮਿਹਨਤ ਨਾਲ ਕਿਰਦਾਰ ਦੀ ਰੂਹ ਤਕ ਅੱਪੜਣ ਵਾਲੀ ਅਦਾਕਾਰੀ ਕੀਤੀ

ਇਰਫ਼ਾਨ ਖ਼ਾਨ ਦੀ ਅਦਾਕਾਰੀ ਵਿੱਚ ਜਿੰਨੀ ਗੁਣਵੱਤਾ, ਗੰਭੀਰਤਾ-ਗਹਿਰਾਈ, ਭਿੰਨਤਾ ਅਤੇ ਸੁਚੱਜਤਾ ਹੈ, ਉਸ ਨੂੰ ਸਮਝਣ ਲਈ ਵੀ ਉਸ ਦੇ ਪੱਧਰ ਦਾ ਅਦਾਕਾਰ ਤੇ ਗਿਆਨਵਾਨ ਹੋਣਾ ਲਾਜ਼ਮੀ ਹੈਉਸ ਦੇ ਤੁਰ ਜਾਣ ਦੀ ਕਮੀ ਸਿਨਮਾ ਜਗਤ ਨੂੰ ਹਮੇਸ਼ਾ ਖ਼ਲਕਦੀ ਰਹੇਗੀਇਰਫ਼ਾਨ ਦਾ ਜੋਬਨ ਰੁੱਤੇ ਤੁਰ ਜਾਣ ’ਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਇਹ ਸਤਰਾਂ ਉਸ ਲਈ ਸ਼ਰਧਾਂਜਲੀ ਹਨ:

ਤੂੰ ਜੁਦਾ ਹੋਇਓਂ ਮੇਰੇ ਦਿਲ ਤੇ ਉਦਾਸੀ ਛਾ ਗਈ,
ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆਂ ਵਿੱਚ ਆ ਗਈ

ਜਾਂ

ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਿਕ ਮਰਦੇ
ਜਾਂ ਕੋਈ ਕਰਮਾਂ ਵਾਲਾ!

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2108)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਜਤਿੰਦਰ ਸਿੰਘ

ਜਤਿੰਦਰ ਸਿੰਘ

Phone: (91 - 94174 - 78446)
Email: (dr.jatinder80@gmail.com)