NirmalSKandhalvi7ਹੁਣ ਸੁਣੋ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿੱਚ ਮੇਰੇ ਆਪਣੇ ਨਾਲ ਵਾਪਰੀ ਘਟਨਾ ਬਾਰੇ ...
(29 ਮਾਰਚ 2019)

 

ਪਿਛਲੇ ਸਾਲ ਅਕਤੂਬਰ ਮਹੀਨੇ ਮੈਂ ਪੰਜਾਬ ਵਿੱਚ ਸਾਂਇੱਕ ਸਕੂਲ ਦੇ ਮੁੱਖ ਅਧਿਆਪਕ ਵਲੋਂ ਮੈਂਨੂੰ ਸੱਦਾ ਮਿਲਿਆ ਕਿ ਮੈਂ ਉਹਨਾਂ ਦੇ ਸਕੂਲ ਦੇ ਵਿਦਿਆਰਥੀਆਂ ਨੂੰ ਇੰਗਲੈਂਡ ਦੇ ਜਨ ਜੀਵਨ ਬਾਰੇ ਕੁਝ ਜਾਣਕਾਰੀ ਦੇਵਾਂਮਿਥੇ ਦਿਨ ’ਤੇ ਮੈਂ ਬੱਚਿਆਂ ਨੂੰ ਤਕਰੀਬਨ ਇੱਕ ਘੰਟਾ ਉਹਨਾਂ ਦੀ ਉਮਰ ਮੁਤਾਬਕ ਭਾਸ਼ਨ ਦਿੱਤਾ ਤੇ ਬੱਚਿਆਂ ਨੇ ਬੜੇ ਧਿਆਨ ਨਾਲ ਸਭ ਕੁਝ ਸੁਣਿਆਅਖੀਰ ’ਤੇ ਬੱਚਿਆਂ ਨੂੰ ਮੈਂ ਕਿਹਾ ਕਿ ਜੇ ਉਹ ਕੋਈ ਸਵਾਲ ਪੁੱਛਣਾ ਚਾਹੁੰਦੇ ਹਨ ਤਾਂ ਜ਼ਰੂਰ ਪੁੱਛਣਬੱਚਿਆਂ ਨੇ ਬੜੀ ਉਤਸੁਕਤਾ ਨਾਲ ਸਵਾਲ ਪੁੱਛੇ ਇੱਕ ਬੱਚੇ ਨੇ ਪੁੱਛਿਆ ਕਿ ਜਿਸ ਤਰ੍ਹਾਂ ਆਈਲੈਟਸ ਕਰ ਕੇ ਇੱਥੇ ਦੀ ਨੌਜਵਾਨੀ ਬਾਹਰਲੇ ਦੇਸ਼ਾਂ ਨੂੰ ਜਾ ਰਹੀ ਹੈ, ਇਸ ਹਿਸਾਬ ਨਾਲ ਪੰਜਾਬ ਵਿੱਚ ਕੌਣ ਰਹੇਗਾ? ਮੈਂ, ਸਮਾਜਿਕ, ਆਰਥਿਕ ਤੇ ਰਾਜਨੀਤਕ ਪੱਖ ਤੋਂ ਆਪਣੀ ਸੋਚ ਅਨੁਸਾਰ ਇਸ ਸਵਾਲ ਦਾ ਜਵਾਬ ਦਿੱਤਾਇੱਕ ਹੋਰ ਬੱਚੀ ਨੇ ਜਿਹੜਾ ਸਵਾਲ ਪੁੱਛਿਆ ਉਸਦਾ ਜ਼ਿਕਰ ਮੈਂ ਜ਼ਰਾ ਵਿਸਥਾਰ ਨਾਲ ਕਰਨਾ ਚਾਹਾਂਗਾਉਸਦਾ ਸਵਾਲ ਸੀ ਕਿ ਜਿਹੜੇ ਪੰਜਾਬੀ ਲੋਕ ਬਾਹਰਲੇ ਦੇਸ਼ਾਂ ਵਿੱਚ ਚਲੇ ਜਾਂਦੇ ਹਨ ਖਾਸ ਕਰ ਕੇ ਪੱਛਮੀ ਦੇਸ਼ਾਂ ਅਤੇ ਆਸਟਰੇਲੀਆ, ਨੀਊਜ਼ੀਲੈਂਡ ਆਦਿ ਵਿੱਚ, ਉਹ ਵਾਪਸ ਕਿਉਂ ਨਹੀਂ ਆਉਂਦੇ, ਉੱਥੇ ਹੀ ਕਿਉਂ ਟਿਕ ਜਾਂਦੇ ਹਨ?

ਮੈਂ ਕਿਹਾ ਕਿ ਮੈਂ ਇੱਥੇ ਦੋ ਭਾਰਤ ਦੀਆਂ ਤੇ ਇੱਕ ਇੰਗਲੈਂਡ ਦੀ ਘਟਨਾ ਦਾ ਜ਼ਿਕਰ ਕਰਾਂਗਾ ਤੇ ਮੈਂਨੂੰ ਉਮੀਦ ਹੈ ਕਿ ਉਹਨਾਂ ਨੂੰ ਇਹਨਾਂ ਵਿੱਚੋਂ ਹੀ ਆਪਣੇ ਸਵਾਲ ਦਾ ਜਵਾਬ ਮਿਲ ਜਾਵੇਗਾਮੈਂ ਦੱਸਣਾ ਸ਼ੁਰੂ ਕੀਤਾ ਕਿ ਪਹਿਲੀ ਘਟਨਾ ਬੱਸ ਵਿੱਚ ਅੰਮ੍ਰਿਤਸਰ ਨੂੰ ਜਾਂਦਿਆਂ ਦੇਖੀ ਜਦ ਇੱਕ ਬੱਸ ਕੰਡਕਟਰ ਨੇ ਇੱਕ ਸੱਤਰ ਪੰਝੱਤਰ ਸਾਲ ਦੀ ਬਜ਼ੁਰਗ ਮਾਈ ਲਈ ਬਹੁਤ ਭੈੜੀ ਸ਼ਬਦਾਵਲੀ ਵਰਤੀ ਜੋ ਕਿ ਇੱਕ ਸੱਭਿਅਕ ਸਮਾਜ ਵਿੱਚ ਕਿਸੇ ਤਰ੍ਹਾਂ ਵੀ ਪਰਵਾਨ ਨਹੀਂ ਹੋ ਸਕਦੀਉਸ ਮਾਤਾ ਦਾ ਕਸੂਰ ਸਿਰਫ਼ ਇੰਨਾ ਸੀ ਕਿ ਟਿਕਟ ਲੈਣ ਲਈ ਉੁਸ ਪਾਸ ਦਸ ਰੁਪਏ ਖੁੱਲ੍ਹੇ ਨਹੀਂ ਸਨਇਹ ਕੋਈ ਜੁਰਮ ਨਹੀਂ ਸੀ ਜਿਸ ਬਦਲੇ ਉਸ ਨੂੰ ਜ਼ਲੀਲ ਕੀਤਾ ਗਿਆਬਾਹਰਲੇ ਦੇਸ਼ਾਂ ਵਿੱਚ ਇੰਨੀ ਕੁ ਗੱਲ ਬਦਲੇ ਕੋਈ ਕਿਸੇ ਦੀ ਬੇਇਜ਼ਤੀ ਕਰਨ ਦੀ ਜ਼ੁਰਅਤ ਨਹੀਂ ਕਰ ਸਕਦਾਕਾਨੂੰਨ ਦਾ ਰਾਜ ਹੈਹਰ ਇੱਕ ਦੇ ਸਵੈਮਾਣ ਦੇ ਸਤਿਕਾਰ ਦਾ ਖ਼ਿਆਲ ਰੱਖਿਆ ਜਾਂਦਾ ਹੈ

ਦੂਸਰੀ ਘਟਨਾ ਬਾਰੇ ਮੈਂ ਦੱਸਿਆ ਕਿ ਕਿਵੇਂ ਕੁਝ ਦਿਨ ਹੋਏ ਭਾਰਤੀ ਰੇਲਵੇ ਦੇ ਦੋ ਕਰਮਚਾਰੀਆਂ ਨੇ ਇੱਕ ਮੁਸਾਫ਼ਰ ਨੂੰ ਚੱਲਦੀ ਰੇਲ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾਉਸਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਉਹਨਾਂ ਦੋਹਾਂ ਵਲੋਂ ਮੁਸਾਫ਼ਰਾਂ ਤੋਂ ਨਾਜਾਇਜ਼ ਪੈਸੇ ਉਗਰਾਹੁਣ ਦਾ ਵਿਰੋਧ ਕੀਤਾ ਸੀ ਤੇ ਉਹ ਉਹਨਾਂ ਦੀ ਇਸ ਕਰਤੂਤ ਦੀ ਆਪਣੇ ਫ਼ੋਨ ’ਤੇ ਵੀਡੀਓ ਬਣਾਉਣ ਲੱਗ ਪਿਆ ਸੀਅੱਜ ਕਲ ਉਹ ਵਿਚਾਰਾ ਉੱਤਰ ਪ੍ਰਦੇਸ਼ ਦੇ ਕਿਸੇ ਸ਼ਹਿਰ ਦੇ ਹਸਪਤਾਲ ਵਿੱਚ ਗੰਭੀਰ ਜ਼ਖ਼ਮੀ ਹਾਲਤ ਵਿੱਚ ਪਿਆ ਹੈਬੱਚੇ ਸਾਹ ਰੋਕ ਕੇ ਇਸ ਵਾਰਤਾ ਨੂੰ ਸੁਣ ਰਹੇ ਸਨ

ਮੈਂ ਕਿਹਾ, ਹੁਣ ਸੁਣੋ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿੱਚ ਮੇਰੇ ਆਪਣੇ ਨਾਲ ਵਾਪਰੀ ਘਟਨਾ ਬਾਰੇਮੈਂ ਆਪਣੇ ਸ਼ਹਿਰ ਜਾਣ ਲਈ ਰੇਲ ਗੱਡੀ ਫੜਨੀ ਸੀਸਟੇਸ਼ਨ ’ਤੇ ਟਾਈਮ ਟੇਬਲ ਬੋਰਡ ਦੇਖਿਆਦੋ ਮਿੰਟ ਰਹਿੰਦੇ ਸਨ ਗੱਡੀ ਚੱਲਣ ਵਿੱਚਮੈਂ ਭੱਜ ਕੇ ਰੇਲ ਗੱਡੀ ’ਤੇ ਚੜ੍ਹ ਗਿਆਮੇਰੇ ਬੈਠਦਿਆਂ ਹੀ ਗੱਡੀ ਚੱਲ ਪਈਥੋੜ੍ਹੀ ਦੇਰ ਬਾਅਦ ਹੀ ਮੈਂਨੂੰ ਅਹਿਸਾਸ ਹੋ ਗਿਆ ਕਿ ਮੈਂ ਤਾਂ ਗ਼ਲਤ ਗੱਡੀ ਫੜ ਲਈ ਸੀ ਤੇ ਇਹ ਮੇਰੇ ਸ਼ਹਿਰ ਤੋਂ ਉਲਟ ਦਿਸ਼ਾ ਨੂੰ ਜਾ ਰਹੀ ਸੀਅਜੇ ਮੈਂ ਸੋਚ ਹੀ ਰਿਹਾ ਸਾਂ ਕਿ ਕੀ ਕਰਾਂ, ਜਦ ਨੂੰ ਲੇਡੀ ਕੰਡਕਟਰ ਟਿਕਟਾਂ ਚੈੱਕ ਕਰਨ ਆ ਗਈਮੈਂ ਜਦ ਉਸ ਨੂੰ ਦੱਸਿਆ ਕਿ ਮੈਂ ਗ਼ਲਤ ਗੱਡੀ ਵਿੱਚ ਚੜ੍ਹ ਗਿਆ ਹਾਂ ਤਾਂ ਉਸ ਨੇ ਮੁਸਕਰਾਉਂਦਿਆਂ ਕਿਹਾ, “ਮਿਸਟਰ ਸਿੰਘ, ਕੋਈ ਚਿੰਤਾ ਨਾ ਕਰ, ਅਕਸਰ ਲੋਕ ਕਈ ਵਾਰੀ ਭੁਲੇਖੇ ਨਾਲ ਗ਼ਲਤ ਗੱਡੀ ਵਿੱਚ ਚੜ੍ਹ ਜਾਂਦੇ ਹਨ।” ਤੇ ਉਸ ਨੇ ਮੈਂਨੂੰ ਪੁੱਛਿਆ ਕਿ ਮੈਂ ਕਿੱਥੇ ਜਾਣਾ ਸੀਮੇਰੇ ਦੱਸਣ ’ਤੇ ਉਸਨੇ ਮੈਂਨੂੰ ਆਪਣੇ ਪਿੱਛੇ ਪਿੱਛੇ ਆਉਣ ਦਾ ਇਸ਼ਾਰਾ ਕੀਤਾਉਹ ਮੈਂਨੂੰ ਆਪਣੇ ਨਾਲ ਆਪਣੇ ਕੈਬਿਨ ਵਿੱਚ ਲੈ ਗਈ ਜਿੱਥੇ ਉਸਦਾ ਇੱਕ ਸਹਿਕਰਮੀ ਬੈਠਾ ਸੀਉਸ ਨੂੰ ਮੇਰੀ ਮੁਸ਼ਕਲ ਦੱਸੀਉਸ ਨੇ ਝੱਟ ਲੈਪਟਾਪ ਖੋਲ੍ਹ ਕੇ ਗੱਡੀਆਂ ਦੇ ਟਾਈਮ ਟੇਬਲ ਦਾ ਚਾਰਟ ਕੱਢਿਆ ਤੇ ਦੱਸਿਆ ਕਿ ਅਗਲੇ ਸਟੇਸ਼ਨ ਤੋਂ ਮੈਂਨੂੰ ਵਾਪਸੀ ਦੀ ਗੱਡੀ, ਇਸਦੇ ਉੱਥੇ ਪਹੁੰਚਣ ਤੋਂ ਪੰਜ ਮਿੰਟ ਬਾਅਦ ਪਲੇਟਫਾਰਮ ਨੰਬਰ ਚਾਰ ਤੋਂ ਮਿਲ ਜਾਵੇਗੀਆਪਣੀ ਥਰਮੋਸ ਬੋਤਲ ਵਿੱਚੋਂ ਉਹਨਾਂ ਨੇ ਮੈਂਨੂੰ ਚਾਹ ਦੇ ਕੱਪ ਦੀ ਵੀ ਪੇਸ਼ਕਸ਼ ਕੀਤੀ, ਜਿਸ ਨੂੰ ਮੈਂ ਧੰਨਵਾਦ ਸਹਿਤ ਇਨਕਾਰ ਕਰ ਦਿੱਤਾ

ਬੱਚੇ ਕਿਸੇ ਪਰੀ ਕਹਾਣੀ ਵਾਂਗ ਇਸ ਘਟਨਾ ਨੂੰ ਸੁਣ ਰਹੇ ਸਨ ਤੇ ਮੈਂ ਦੇਖਿਆ ਕਿ ਉਹਨਾਂ ਦੇ ਚਿਹਰਿਆਂ ’ਤੇ ਸੰਤੁਸ਼ਟੀ ਸੀ, ਜਿਵੇਂ ਉਹਨਾਂ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1534)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਨਿਰਮਲ ਸਿੰਘ ਕੰਧਾਲਵੀ

ਨਿਰਮਲ ਸਿੰਘ ਕੰਧਾਲਵੀ

Phone: (44 - 75783 - 89725)
Email: (singhnuk@yahoo.co.uk)