ManmeetKakkar7ਡੀਐੱਸਪੀ ਅਤੇ ਕੈਬਨਿਟ ਮੰਤਰੀਆਂ ਦੇ ਨਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਵਿਚ ...
(29 ਜੁਲਾਈ 2018)

 

ਪੰਜ ਦਰਿਆਵਾਂ ਦੀ ਧਰਤੀ ਪੰਜਾਬ ਜਿਸ ਦੇ ਸਿਰ ਤੇ ਦਸ ਗੁਰੂ ਸਾਹਿਬਾਨਾਂ ਅਤੇ ਬਹੁਤ ਸਾਰੇ ਪੀਰਾਂ, ਫਕੀਰਾਂ ਦਾ ਆਸ਼ੀਰਵਾਦ ਰਿਹਾ ਹੈ, ਜਿਸਨੂੰ ਦੇਸ਼ ਲਈ ਕੁਰਬਾਨੀ ਦੇਣ ਵਾਲੇ ਮਹਾਨ ਯੋਧਿਆਂ ਦੀ ਧਰਤੀ ਵੱਜੋਂ ਜਾਣਿਆ ਜਾਂਦਾ ਹੈ, ਅੱਜ ਇੱਕ ਵਾਰ ਫਿਰ ਦਰਦ ਨਾਲ ਕੁਰਲਾ ਰਹੀ ਹੈ ਅਤੇ ਇਸ ਵਾਰ ਇਹ ਅੱਤਵਾਦ ਦਹਿਸ਼ਤਗਰਦੀ ਦੇ ਕਾਰਨ ਨਹੀਂ, ਸਗੋਂ “ਨਾਰਕੋਟਿਕ ਦਹਿਸ਼ਤਗਰਦੀ ਕਾਰਨ ਹੈ। ਜੇਕਰ ਕੋਈ ਆਖਦਾ ਹੈ ਕਿ ਹੈ ਕਿ ਪੰਜਾਬ ਵਿਚ ਕੋਈ ਡਰੱਗਜ਼ ਦੀ ਸਮੱਸਿਆ ਵਧੇਰੇ ਗੰਭੀਰ ਨਹੀਂ ਹੈ ਤਾਂ ਉਹ ਸ਼ੁਤਰਮੁਰਗ ਵਾਂਗ ਵਿਵਹਾਰ ਕਰ ਰਿਹਾ ਹੈ ਇਹ ਸਿਰਫ ਇੱਕ ਬਹਾਨਾ ਹੈ, ਜਿਹੜਾ ਉਹਨਾਂ ਵਿਅਕਤੀਆਂ ਦੁਆਰਾ ਬਣਾਇਆ ਗਿਆ ਹੈ ਜੋ ਨਸ਼ੇ ਦੇ ਇਸ ਕਾਰੋਬਾਰ ਵਿੱਚ ਕ੍ਰਿਆਸ਼ੀਲ ਹਨ ਹੁਣ ਉਹਨਾਂ ਨੂੰ ਚਿਹਰਾ ਛੁਪਾਉਣਾ ਮੁਸ਼ਕਿਲ ਹੋ ਰਿਹਾ ਹੈ। ਇਹ ਨਹੀਂ ਹੈ ਕਿ ਪਹਿਲਾਂ ਪੰਜਾਬ ਵਿਚ ਨਸ਼ੇ ਬਿਲਕੁਲ ਗ਼ੈਰ ਹਾਜ਼ਰ ਸਨ। ਸੰਭਵ ਤੌਰ ’ਤੇ, ਕਿੱਤਿਆਂ ਦੀ ਪ੍ਰਕਿਰਤੀ ਕਾਰਨ, ਪੰਜਾਬੀ ਖੇਤੀਬਾੜੀ, ਟਰੱਕ ਡਰਾਈਵਿੰਗ ਤੋਂ ਲੈਕੇ ਫੌਜ ਦੀ ਨੌਕਰੀ ਲੰਮੇ ਸਮੇਂ ਤੋਂ ਜੁੜੇ ਹੋਏ ਹਨ ਇਸੇ ਕਾਰਨ ਇਹ ਸ਼ਰਾਬ ਅਤੇ ਅਫੀਮ ਵਰਗੇ ਬਹੁਤ ਥੋੜ੍ਹੇ ਜਿਹੇ ਨਸ਼ਿਆਂ ਤੱਕ ਸੀਮਤ ਸਨ। ਉਹ ਵੀ ਜ਼ਿਆਦਾਤਰ ਕੰਮ ਕਰਨ ਦੀ ਸ਼ਕਤੀ ਵਧਾਉਣ ਲਈ ਜਾਂ ਥਕਾਵਟ ਲਾਹੁਣ ਲਈ।

ਪੰਜਾਬ ਗੋਲਡਨ ਕ੍ਰੈਸੈਂਟ ਨਾਮਕ ਖੇਤਰ ਦੇ ਅੰਤਰਰਾਸ਼ਟਰੀ ਆਵਾਜਾਈ ਰੂਟ ਦਾ ਇਕ ਹਿੱਸਾ ਹੈ, ਪਰੰਤੂ ਅਜੇ ਵੀ ਅਫਗਾਨਿਸਤਾਨ ਅਤੇ ਪਾਕਿਸਤਾਨ ਦੀ ਤੁਲਨਾ ਵਿੱਚ, ਪੰਜਾਬ ਦੀ ਨਸ਼ਾ ਸਮੱਸਿਆ ਛੋਟੀ ਸੀ। ਪਰ ਪਿਛਲੇ ਇੱਕ ਦਹਾਕੇ ਤੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਇੱਕ ਭਿਆਨਕ ਵਿਸਫੋਟ ਹੋਇਆ ਹੈ ਅਤੇ ਵਧੇਰੇ ਚਿੰਤਾਜਨਕ ਗੱਲ ਨਾ ਸਿਰਫ ਨਸ਼ੇ ਦੇ ਮਾਤਰਾ ਵਿੱਚ ਵਾਧਾ ਹੈ ਬਲਕਿ ਨਸ਼ਿਆਂ ਦੀਆਂ ਕਿਸਮਾਂ ਵੀ ਹੁਣ ਗਿਣੀਆ ਨਹੀਂ ਜਾਂਦੀਆਂ ਨਸ਼ਿਆਂ ਦੀਆਂ ਕਿਸਮਾਂ ਵਿੱਚੋਂ ਸਭ ਤੋਂ ਖ਼ਤਰਨਾਕ ਹਨ ਸਿੰਥੈਟਿਕ ਡਰੱਗਜ਼ - ਸਸਤੇ ਦਵਾਈਆਂ ਦੇ ਕਾਕਟੇਲਾਂ - ਜਿਹੜੀਆਂ ਕੈਮਿਸਟ ਦੁਕਾਨਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਲੋਕ ਆਈਓਡੈਕਸ, ਵਿਕਸ, ਕਿਰਲੀਆਂ ਤੇ ਹੋਰ ਪਤਾ ਨਹੀਂ ਕੀ ਕੀ ਨਸ਼ਾ ਕਰਨ ਲਈ ਵਰਤਦੇ ਹਨ। ਪੰਜਾਬ ਦਾ ਨਸ਼ੇ ਦੀ ਮਾਰਕੀਟ ਬਣਨਾ, ਸਥਾਪਤੀ ਅਤੇ ਨਸ਼ਾ ਤਸਕਰਾਂ ਦੀ ਮਿਲੀਭੁਗਤ ਦਾ ਨਤੀਜਾ ਹੈ। ਪਹਿਲਾਂ ਨਸ਼ੇ ਦੀ ਸਪਲਾਈ ਬਹੁਤ ਸੀ ਪਰ ਮੰਗ ਬਹੁਤ ਘੱਟ ਸੀਇਹ ਮੰਗ ਉਦੋਂ ਪੈਦਾ ਕੀਤੀ ਗਈ ਜਦੋਂ ਰਾਜ ਆਰਥਿਕ ਗਿਰਾਵਟ ਅਤੇ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਿਹਾ ਸੀ।

ਨਾਰਕੌਟਿਕਸ ਕੰਟਰੋਲ ਬਿਊਰੋ ਦੀ ਤਾਜ਼ਾ ਰਿਪੋਰਟ ਅਨੁਸਾਰ, ਦੇਸ਼ ਵਿੱਚ ਕੁੱਲ ਨਸ਼ੀਲੇ ਪਦਾਰਥਾਂ ਦੇ ਨਾਲ ਸਬੰਧਿਤ ਮਾਮਲਿਆਂ ਵਿੱਚੋਂ 50 ਪ੍ਰਤੀਸ਼ਤ ਮਾਮਲੇ ਸਿਰਫ ਪੰਜਾਬ ਵਿੱਚ ਦਰਜ ਕੀਤੇ ਗਏ ਹਨ। ਇਕ ਹੋਰ ਰਿਪੋਰਟ ਅਨੁਸਾਰ ਜੋ ਕਿ ਏਮਜ਼ ਨੇ ਪੇਸ਼ ਕੀਤੀ ਹੈ, ਪੰਜਾਬ ਵਿੱਚ ਹਰ ਸਾਲ ਡਰੱਗਜ਼ ਦੀ ਵਰਤੋਂ ਨੈਸ਼ਨਲ ਦਰ ਤੋਂ ਤਿੰਨ ਗੁਣਾ ਵੱਧ ਹੈਪੰਜਾਬ ਵਿੱਚ ਹਰ ਸਾਲ 7 ਹਜ਼ਾਰ ਕਰੋੜ ਰੁਪਇਆ ਨਸ਼ੀਲੇ ਪਦਾਰਥਾਂ ’ਤੇ ਖਰਚਿਆ ਜਾਂਦਾ ਹੈ, ਜਿਨ੍ਹਾਂ ਵਿੱਚੋਂ 6 ਹਜ਼ਾਰ ਕਰੋੜ ਤੋਂ ਵੱਧ ਤਾਂ ਸਿਰਫ ਹੈਰੋਇਨ ’ਤੇ ਖਰਚਿਆ ਜਾਂਦਾ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਇਸ ਨਸ਼ਾ ਆਤੰਕ ਦੀ ਬੁਰੀ ਤਰ੍ਹਾਂ ਸ਼ਿਕਾਰ ਹੋ ਗਈ ਹੈ ਜੋ ਕਿ ਰਾਜ ਦੇ ਭਵਿੱਖ ਲਈ ਇੱਕ ਬਹੁਤ ਹੀ ਖਤਰਨਾਕ ਸੰਕੇਤ ਹੈ।

ਬੀਐੱਸਐੱਫ, ਡਾਇਰੈਕਟਰ ਆਫ ਨਾਰਕੀਟਿਕਸ ਇੰਟੈਲੀਜੈਂਸ, ਨਾਰਕੌਟਿਕਸ ਕੰਟਰੋਲ ਬਿਊਰੋ, ਇੰਟੈਲੀਜੈਂਸ ਬਿਊਰੋ, ਪੰਜਾਬ ਪੁਲਿਸ ਸਾਰੇ ਹੀ ਨਸ਼ੀਲੇ ਤਸਕਰਾਂ,ਅਤੇ ਖਪਤਕਾਰਾਂ ਦੇ ਮਸਲਿਆਂ ਨਾਲ ਨਜਿੱਠ ਰਹੇ ਹਨ ਕੀ ਇਹ ਹੈਰਾਨੀਜਨਕ ਨਹੀਂ ਹੈ ਕਿ ਹੁਣ ਤਕ ਇਹ ਸਾਰੇ ਇਸ ਸਬੰਧ ਵਿੱਚ ਕੁਝ ਵੀ ਕੰਮ ਨਹੀਂ ਕਰ ਪਾਏ। ਕਿਹੜੀ ਚੀਜ਼ ਹੈ ਜੋ ਉਨ੍ਹਾਂ ਨੂੰ ਲਾਚਾਰ ਬਣਾਉਂਦੀ ਹੈ, ਜਦਕਿ ਹਰ ਰੋਜ਼ ਨੌਜਵਾਨ ਮਰ ਰਹੇ ਹਨ। ਡੀਐੱਸਪੀ ਅਤੇ ਕੈਬਨਿਟ ਮੰਤਰੀਆਂ ਦੇ ਨਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਵਿਚ ਸਾਹਮਣੇ ਆ ਰਹੇ ਹਨ। ਸਮਝ ਨਹੀਂ ਆ ਰਹੀ ਇਹਨਾਂ ਪਹਿਰੇਦਾਰਾਂ ਤੋਂ ਲੋਕਾਂ ਦੀ ਰੱਖਿਆ ਕੌਣ ਕਰੇਗਾ?

ਇਨ੍ਹੀਂ ਦਿਨੀਂ ਸ਼ੋਸਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ, ਜੋ ਕਿ ਫਰੀਦਕੋਟ ਇਲਾਕੇ ਦੀ ਹੈ, ਇਕ ਔਰਤ ਨੂੰ ਆਪਣੇ ਬੇਟੇ ਦੀ ਲਾਸ਼, ਜੋ ਕਿ ਕੂੜੇ ਦੇ ਢੇਰ ਵਿੱਚ ਹੈ ਨਾਲ ਲੇਟ ਕੇ ਕਰਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਨਸ਼ੇ ਵਾਲੀ ਸਰਿੰਜ ਹਾਲੇ ਵੀ ਉਸਦੀਆਂ ਨਾੜੀਆਂ ਵਿਚ ਫਸੀ ਹੋਈ ਦਿਖਾਈ ਦਿੰਦੀ ਹੈ। ਇਸ ਨਾਲ ਵਿਰੋਧੀ ਪਾਰਟੀ ਦੇ ਆਗੂਆਂ ਅਤੇ ਜਨ ਸਧਾਰਣ ਦੇ ਭਾਰੀ ਵਿਰੋਧ ਕਾਰਨ ਪੰਜਾਬ ਦੇ ਮੁੱਖ ਮੰਤਰੀ ਨੂੰ ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਦੇਣ ਦਾ ਪ੍ਰਾਵਧਾਨ ਪੇਸ਼ ਕਰਨਾ ਪਿਆ ਪਰ ਪੰਜਾਬ ਕੈਬਨਿਟ ਵਲੋਂ ਪ੍ਰਸਤਾਵਿਤ ਨਸ਼ਾ ਤਸਕਰਾਂ ਲਈ ਮੌਤ ਦੀ ਸਜ਼ਾ ਸਿਰਫ ਇਕ ਧਿਆਨ ਨੂੰ ਭਟਕਾਉਣ ਵਾਲਾ ਕੰਮ ਜਾਪਦਾ ਹੈ।

ਅਦਾਲਤਾਂ ਵਿਚ ਪਹਿਲਾਂ ਹੀ ਕਈ ਤਰ੍ਹਾਂ ਦੇ ਦੰਡਾਂ ਦਾ ਪ੍ਰਾਵਧਾਨ ਹੈ ਪਰ ਮੁਲਜ਼ਮ ਅਤੇ ਪ੍ਰੌਸੀਕਿਊਸ਼ਨ ਏਜੰਸੀਆਂ ਦੇ ਹੱਥ ਅਤੇ ਹਿੱਤ ਸਾਂਝੇ ਹੋਣ ਕਾਰਨ ਅਦਾਲਤਾਂ ਵਿਚ ਜਾਕੇ ਇਹ ਦੰਡ ਪ੍ਰਾਵਧਾਨ ਅਸਫਲ ਹੋ ਜਾਂਦੇ ਹਨ। ਪੰਜਾਬ ਬਚਾਉਣ ਲਈ ਕੋਈ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਅਪਵਿੱਤਰ ਰਾਜਨੀਤੀਵਾਨ-ਪੁਲਿਸ-ਨਸ਼ਾ ਤਸਕਰਾਂ ਦੇ ਇਸ ਗੱਠਜੋੜ ਨੂੰ ਤੋੜਨਾ ਪਵੇਗਾ। ਪੰਜਾਬ ਪੁਲਿਸ ਦੇ ਵਰਤਮਾਨ ਉੱਚ ਆਫਿਸਰਾਂ ਦਾ ਨਾਮ ਨਸ਼ਾ ਮਾਫੀਆ ਨੂੰ ਪਨਾਹ ਦੇਣ ਵਾਲਿਆਂ ਵਿੱਚ ਆਉਣਾ ਬਹੁਤ ਸ਼ਰਮਨਾਕ ਹੈ। ਸੂਤਰਾਂ ਅਨੁਸਾਰ ਐੱਸ.ਟੀ.ਐੱਫ ਦੇ ਮੁੱਖ ਬੁਲਾਰੇ ਨੂੰ ਉਨ੍ਹਾਂ ਦੇ ਨਾਮਾਂ ਬਾਰੇ ਜਾਣਕਾਰੀ ਹੈ, ਬਿਨਾਂ ਕੋਈ ਦੇਰ ਕੀਤੇ ਸਰਕਾਰ ਨੂੰ ਇਹ ਰੀਪੋਰਟ ਜਨਤਕ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਉੱਪਰ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਜੇ ਰਾਜ 1980 ਦੇ ਦਹਾਕੇ ਵਿਚ ਬਿਹਤਰ ਪੁਲਿਸ ਵਿਵਸਥਾ ਦੁਆਰਾ ਅੱਤਵਾਦ ਨੂੰ ਖ਼ਤਮ ਕਰ ਸਕਦਾ ਹੈ ਤਾਂ ਕਿਉਂ ਇਸ ਨਸ਼ੇ ਦੇ ਵਪਾਰ ਨੂੰ ਤਬਾਹ ਨਹੀਂ ਕਰ ਸਕਦਾ? ਬਿਹਤਰ ਸਰਹੱਦ ਪ੍ਰਬੰਧਨ ਦੁਆਰਾ ਸਪਲਾਈ ਨੂੰ ਕੱਟਿਆ ਜਾ ਸਕਦਾ ਹੈ ਚਾਹੇ 100% ਨਸ਼ੇ ਦੀ ਘੁਸਪੈਠ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਸਖਤ ਕਾਨੂੰਨ ਲਾਗੂ ਕਰਨ ਨਾਲ ਹੋਰ ਆਮਦ ਨੂੰ ਰੋਕਿਆ ਜਾ ਸਕਦਾ ਹੈ ਪੰਜਾਬ ਪੁਲਿਸ ਬੀਐੱਸਐੱਫ ਉੱਤੇ ਹਰ ਚੀਜ਼ ਦਾ ਦੋਸ਼ ਲਾਉਂਦੀ ਹੈ, ਜੋ ਕੁਝ ਖਰਾਬ ਤੱਤਾਂ ਦੇ ਬਾਵਜੂਦ ਵਧੀਆ ਕੰਮ ਕਰ ਰਹੀ ਹੈ, ਪਰ ਪੰਜਾਬ ਪੁਲਿਸ ਇਹ ਸਪਸ਼ਟ ਕਰਨ ਵਿਚ ਅਸਫਲ ਹੋ ਜਾਂਦੀ ਹੈ ਕਿ ਉਹ ਇਸ ਨਸ਼ੇ ਨੂੰ ਸੂਬੇ ਦੇ ਹਰ ਗਲੀ ਅਤੇ ਕੋਨੇ ਤੱਕ ਪਹੁੰਚਣ ਤੋਂ ਕਿਉਂ ਨਹੀਂ ਰੋਕ ਸਕਦੀ ਉਹ ਗਰੀਬ,ਅਤੇ ਨਸ਼ੇ ਦਾ ਸੇਵਨ ਕਰਨ ਵਾਲੇ ਉਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਦੇ ਹਨ ਜੋ ਅਸਲ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਡਰੱਗ ਮਾਫੀਆ ਦੇ ਸ਼ਿਕਾਰ ਹਨ ਵੱਡੀਆਂ ਮੱਛੀਆਂ ਆਪਣੇ ਆਪ ਨੂੰ ਮਾਲਾਮਾਲ ਕਰਨਾ ਜਾਰੀ ਰੱਖਦੀਆਂ ਹਨ।

ਕੁਝ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਜਿਵੇਂ ਕਿ ਪ੍ਰਭਾਵਸ਼ਾਲੀ ਅਤੇ ਕਿਫਾਇਤੀ ਪੁਨਰਵਾਸ ਕੇਂਦਰ, ਉਹ ਵਰਗ ਜਿਸ ਦਾ ਨਸ਼ੀਲੇ ਪਦਾਰਥਾਂ ਵੱਲ ਝੁਕਾਅ ਜ਼ਿਆਦਾ ਅਤੇ ਜਲਦੀ ਹੋ ਸਕਦਾ ਹੈ ਡਰਾਇਵਿੰਗ ਕਿੱਤੇ ਨਾਲ ਸਬੰਧਿਤ ਕਰਮਚਾਰੀਆਂ ਉੱਪਰ ਜਿਆਦਾ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ਹੈ। ਬੇਰੁਜ਼ਗਾਰੀ ਦੀ ਸਥਿਤੀ ਦਾ ਗੰਭੀਰਤਾ ਨਾਲ ਨਿਪਟਾਰਾ ਕਰਨਾ ਚਾਹੀਦਾ ਹੈਨਸ਼ਾ ਤਸਕਰਾਂ ਦੇ ਸਿੰਡੀਕੇਟਸ ਲਈ ਜ਼ੀਰੋ-ਸਹਿਣਸ਼ੀਲਤਾ ਨੀਤੀ ਅਪਨਾਉਣੀ ਚਾਹੀਦੀ ਹੈ। ਸਖ਼ਤ ਕਾਨੂੰਨ ਲਾਗੂ ਕਰਕੇ ਡਰੱਗ ਵਪਾਰੀਆਂ ਦੇ ਨਾਲ ਸਿਆਸਤਦਾਨਾਂ-ਧਾਰਮਿਕ ਡੇਰਿਆਂ ਵਿਚਕਾਰ ਗੱਠਜੋੜ ਨੂੰ ਤੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਸਾਡੀ ਜਵਾਨੀ, ਜੋ ਨਸ਼ਾਖੋਰੀ ਵਿੱਚ ਫਸ ਗਈ ਹੈ, ਨੂੰ ਸਮਾਜ ਦੇ ਉਸ ਹਿੱਸੇ ਤੋਂ ਬਾਹਰ ਕੱਢਣ ਲਈ ਸਹਾਇਤਾ, ਤਾਕਤ ਅਤੇ ਇੱਕ ਰਣਨੀਤੀ ਦੀ ਲੋੜ ਹੈ ਜਿੱਥੇ ਉਨ੍ਹਾਂ ਨੂੰ ਬੇਕਾਰ, ਨਿਰਾਸ਼ਾ ਅਤੇ ਵਿਅਰਥ ਬੋਝ ਸਮਝਿਆ ਜਾਂਦਾ ਹੈ ਜੇ ਤੁਸੀਂ ਇੱਕ ਮਾਤਾ ਜਾਂ ਪਿਤਾ ਹੋ ਅਤੇ ਤੁਹਾਨੂੰ ਆਪਣੇ ਬੱਚੇ ਦੀ ਨਸ਼ਾਖੋਰੀ ਦੀ ਕਿਸੇ ਸਮੱਸਿਆ ਬਾਰੇ ਸ਼ੱਕ ਹੈ, ਤਾਂ ਜੋ ਤੁਸੀਂ ਸਭ ਤੋਂ ਪਹਿਲਾਂ ਕਰਨਾ ਹੈ ਉਹ ਹੈ ਆਪਣੇ ਬੱਚੇ ਨਾਲ ਪਿਆਰ ਨਾਲ ਚਰਚਾ ਕਰਨਾ ਬੱਚੇ ਨੂੰ ਦੱਸੋ ਕਿ ਤੁਸੀਂ ਉਸਨੂੰ ਪਿਆਰ ਕਰਦੇ ਹੋ, ਤੁਸੀਂ ਉਸਦੀ ਮਦਦ ਕਰਨੀ ਚਾਹੁੰਦੇ ਹੋ ਨੇੜੇ ਤੇੜੇ ਉਪਲਬਧ ਇਲਾਜ ਦੇ ਵਿਕਲਪਾਂ ’ਤੇ ਵਿਚਾਰ ਕਰੋ। ਕਿਸੇ ਸਥਾਨਕ ਕੌਂਸਲਰ ਨਾਲ ਸੰਪਰਕ ਕਰ ਸਕਦੇ ਹੋ, ਜਾਂ ਨਸ਼ਾ ਛੁਡਾਊ ਸੈਂਟਰ, ਜੋ ਨੌਜਵਾਨਾਂ ਨੂੰ ਦਾਖਲ ਕਰਦਾ ਹੈ। ਹਾਲਾਂਕਿ ਤੁਸੀਂ ਆਪਣੇ ਡਰ ਅਤੇ ਚਿੰਤਾ ਦੇ ਕਾਰਨ ਕਈ ਵਾਰ ਆਪਣੇ ਬੱਚੇ ਉੱਤੇ ਬਹੁਤ ਗੁੱਸੇ ਹੋ ਸਕਦੇ ਹੋ, ਅਤੇ ਮਹਿਸੂਸ ਕਰਦੇ ਹੋ ਕਿ ਤੁਸੀਂ ਹਰ ਚੀਜ਼ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਬੱਚਿਆਂ ਨਾਲ ਸਖ਼ਤ ਅਤੇ ਗੁੱਸੇ ਵਾਲਾ ਵਰਤਾਓ ਨਾ ਕਰੋ ਇਹਨਾਂ ਸਥਿਤੀਆਂ ਵਿੱਚ ਨੌਜਵਾਨ ਆਮ ਤੌਰ ’ਤੇ ਇਹ ਸੋਚਦੇ ਹਨ ਕਿ ਉਹਨਾਂ ਦੇ ਮਾਪੇ ਉਨ੍ਹਾਂ ਬਾਰੇ ਨਹੀਂ ਜਾਣਦੇ ਜਾਂ ਉਹਨਾਂ ਦੀ ਪਰਵਾਹ ਨਹੀਂ ਕਰਦੇ ਅਤੇ ਇਹ ਨੌਜਵਾਨਾਂ ਨੂੰ ਮਾਤਾ-ਪਿਤਾ ਦੇ ਪ੍ਰਭਾਵ ਅਤੇ ਮੁੱਖ ਧਾਰਾ ਦੇ ਸਮਾਜਿਕ ਕਦਰਾਂ ਤੋਂ ਦੂਰ ਲੈ ਜਂਦਾ ਹੈ।

ਪੰਜਾਬ ਵਿਚ ਨਸ਼ਾਖੋਰੀ ਇੱਕ ਬੇਅੰਤ ਗੁੰਝਲਦਾਰ ਸਮੱਸਿਆ ਬਣ ਚੁੱਕੀ ਹੈ, ਜਿਸ ਵਿਚ ਬੇਹੱਦ ਨਵੀਨਤਾਪੂਰਨ ਹੱਲ ਦੀ ਲੋੜ ਹੈ। ਸਿਵਲ ਸੁਸਾਇਟੀ, ਅਧਿਆਪਕਾਂ, ਸਮਾਜਿਕ ਕਾਰਕੁਨਾਂ, ਵਿਧਾਨਕਾਰਾਂ, ਧਾਰਮਿਕ ਨੇਤਾਵਾਂ, ਵਿਦਿਆਰਥੀਆਂ ਅਤੇ ਹਰੇਕ ਪੰਜਾਬੀ ਅਤੇ ਭਾਰਤੀ ਨੂੰ ਨਸ਼ਿਆਂ ਵਿਰੁੱਧ ਇਸ ਲੜਾਈ ਵਿੱਚ ਅੱਗੇ ਆਉਣਾ ਪਵੇਗਾਹੁਣ ਸਥਿਤੀ ਕਰੋ ਜਾਂ ਮਰੋ ਦੀ ਹੈ। ਮੇਰੇ ਰਾਜ ਪੰਜਾਬ ਨੂੰ ਅਜਿਹੇ ਮੁਸ਼ਕਿਲ ਅਤੇ ਹਨੇਰੇ ਪੜਾਆਂ ਤੋਂ ਵਾਪਸ ਪਰਤਣ ਲਈ ਜਾਣਿਆ ਜਾਂਦਾ ਹੈ ਕਿਉਂਕਿ ਇਸ ਨੇ ਅਤੀਤ ਵਿੱਚ ਕਈ ਵਾਰ ਕੀਤਾ ਹੈ ਅਤੇ ਮੈਂ ਬਹੁਤ ਆਸ਼ਾਵਾਦੀ ਹਾਂ ਕਿ ਅਸੀਂ ਛੇਤੀ ਹੀ ਇਸ ਬਹੁਤ ਵੱਡੀ ਪਰ ਠੀਕ ਹੋਣ ਯੋਗ ਬਿਮਾਰੀ ਨੂੰ ਦੂਰ ਕਰਾਂਗੇ

*****

(1244)

About the Author

ਡਾ. ਮਨਮੀਤ ਕੱਕੜ

ਡਾ. ਮਨਮੀਤ ਕੱਕੜ

MBA, MA English. (Mohali, Punjab, India.)
Phone: (91 - 79863 - 07793)
Email: (manmeet.kakkar@yahoo.com)