MehalSinghDr7ਪੰਜਾਬ ਰੁਜ਼ਗਾਰ ਦੀਆਂ ਸੰਭਾਵਨਾਵਾਂ ਦੇ ਪੱਖ ਤੋਂ ਬੰਦ ਹਨ੍ਹੇਰੀ ਗਲੀ ਵਾਂਗ ...
(21 ਜੁਲਾਈ 2018)

 

ਪੰਜਾਬ ਕਈ ਸਮੱਸਿਆਵਾਂ ਦੇ ਰੂਬਰੂ ਹੈਵੈਸੇ ਇਹ ਪੰਜਾਬ ਦੀ ਹੋਣੀ ਵੀ ਹੈ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।’ ਇੱਥੋਂ ਦੀਆਂ ਸਮੱਸਿਆਵਾਂ ਦਾ ਲੰਮਾ ਇਤਿਹਾਸ ਹੈਸੰਤਾਲੀ ਦੀ ਦੇਸ਼ ਵੰਡ ਨੇ ਪੰਜਾਬ ਨੂੰ ਵੱਡੇ ਪੱਧਰ ਤੇ ਕੱਟਿਆ-ਵੱਢਿਆ ਹੈਦੇਸ਼ ਵੰਡ ਨਾਲ ਪਾਕਿਸਤਾਨ ਕੋਲ ਬਾਹਠ ਪ੍ਰਤੀਸ਼ਤ ਪੰਜਾਬ ਰਹਿ ਗਿਆਸਾਨੂੰ ਮਿਲਿਆ ਅਠੱਤੀ ਪ੍ਰਤੀਸ਼ਤ ਦਾ ਪੰਜਾਬਇਸ ਵੰਡ ਨੇ ਪੰਜਾਬ ਦੀ ਆਬਾਦੀ ਤੇ ਜ਼ਮੀਨੀ ਵੰਡ ਦਾ ਲੱਕ ਤੋੜ ਦਿੱਤਾਇਸ ਨਾਲ ਸਾਡੀ ਆਰਥਿਕਤਾ ਤੇ ਸਾਂਝੀ ਰਹਿਤਲ ਨੂੰ ਭਾਰੀ ਸੱਟ ਵੱਜੀਪੰਜਾਬ ਵਿਸ਼ਾਲ ਤੋਂ ਸੰਕੁਚਿਤ ਹੋ ਗਿਆਫਿਰ ਕਿਸੇ ਹੋਰ ਨੇ ਨਹੀਂ, ਅਸਾਂ ਖੁਦ ਨੇ 1966 ਵਿਚ ਪੰਜਾਬ ਨੂੰ ਛੋਟਾ ਕਰ ਲਿਆਪੰਜਾਬ ਵਿੱਚੋਂ ਬਿਨਾਂ ਮੰਗੇ ਦੋ ਨਵੇਂ ਸੂਬੇ ਬਣ ਗਏਹਰਿਆਣੇ ਨੂੰ ਬਾਰਾਂ ਪ੍ਰਤੀਸ਼ਤ ਅਤੇ ਹਿਮਾਚਲ ਨੂੰ ਤਕਰੀਬਨ ਅੱਠ ਪ੍ਰਤੀਸ਼ਤ ਇਲਾਕਾ ਮਿਲ ਗਿਆਹੁਣ ਸਾਡਾ ਅਠਾਰਾਂ ਪ੍ਰਤੀਸ਼ਤ ਦਾ ਪੰਜਾਬ ਹੈ

ਇਸ ਕੱਟ-ਵੱਢ ਨੇ ਅਖ਼ੀਰ ਆਪਣਾ ਰੰਗ ਤਾਂ ਵਿਖਾਉਣਾ ਹੀ ਸੀਪੰਜਾਬ ਕੇਵਲ ਖੇਤੀ ਪ੍ਰਧਾਨ ਮੈਦਾਨੀ ਇਲਾਕੇ ਤੱਕ ਸੀਮਿਤ ਹੋ ਗਿਆਸਨਅਤ ਦੀ ਵੱਡੀ ਸੰਭਾਵਨਾ ਵਾਲਾ ਠੰਢਾ ਇਲਾਕਾ ਹਿਮਾਚਲ ਸਾਡੇ ਕੋਲੋਂ ਦੂਰ ਹੋ ਗਿਆਰਾਜਧਾਨੀ ਦਿੱਲੀ ਨਾਲ ਰਾਜਸੀ ਰੂਪ ਵਿਚ ਜੁੜਨ ਵਾਲਾ ਵਪਾਰਕ ਤੇ ਉਦਯੋਗਿਕ ਕਿੱਤਿਆਂ ਵਾਲਾ ਹਰਿਆਣਾ ਵੀ ਅਸੀਂ ਆਪਣਾ ਸ਼ਰੀਕ ਬਣਾ ਲਿਆਦੇਸ਼ ਦੀ ਰਾਜਧਾਨੀ ਨਾਲ ਜੁੜਨ ਦੇ ਸਿੱਟੇ ਵਜੋਂ ਹੀ ਹਰਿਆਣਾ ਵਿਚ ਕਈ ਬਰਕਤਾਂ ਹਨਸਾਡਾ ਇਹ ਚੱਪਾ-ਰੋਟੀ ਜਿੱਡਾ ਪੰਜਾਬ ਹਾਲੋਂ-ਬੇਹਾਲ ਹੋਇਆ ਪਿਆ ਹੈ ਅਸੀਂ ਪਾਕਿਸਤਾਨ ਤੋਂ ਭੱਜ ਆਏ ਸੀ, ਕਿਉਂਕਿ ਉੱਥੇ ਪਾਕਿਸਤਾਨ ਇਕ ਵੱਖਰਾ ਇਸਲਾਮਕ ਦੇਸ਼ ਬਣ ਗਿਆ ਸੀਇਹ ਸਾਡੀ ਰਾਜਸੀ ਮਜਬੂਰੀ ਸੀ ਅਤੇ ਹੁਕਮਰਾਨਾਂ ਦਾ ਹੁਕਮਫਿਰ 1966 ਵਿਚ ਅਸਾਂ ਪੰਜਾਬੀ ਸਮੁਦਾਇ ਦੇ ਸੰਗਠਨ ਨੂੰ ਭਾਰੀ ਸੱਟ ਮਾਰੀਪੰਜਾਬੀ ਹਿੰਦੂਆਂ ਨੂੰ ਹਰਿਆਣੇ ਅਤੇ ਹਿਮਾਚਲ ਵੱਲ ਧੱਕਣ ਦਾ ਯਤਨ ਕੀਤਾਇਸ ਨਾਲ ਪੰਜਾਬ ਦੇ ਕਾਰੋਬਾਰੀ/ਵਪਾਰਕ ਤੇ ਸਨਅਤੀ ਘਰਾਣੇ ਦੂਰ ਹੋ ਗਏ

ਅਜੋਕਾ ਪੰਜਾਬ ਕੇਵਲ ਤੇ ਕੇਵਲ ਖੇਤੀ ਉਤਪਾਦਨ ਤੱਕ ਸੀਮਿਤ ਹੋ ਗਿਆਇਸ ਸੰਬੰਧੀ ਹਰਾ ਇਨਕਲਾਬ ਅੱਗੇ ਨਹੀਂ ਤੁਰਿਆ ਹੈਅਸੀਂ ਖੇਤੀ ਉਤਪਾਦਨ ਦੇ ਕੱਚੇ ਮਾਲ ਤਕ ਸੀਮਿਤ ਰਹੇ ਹਾਂਖੇਤੀ ਆਧਾਰਿਤ ਸਨਅਤੀਕਰਣ ਦਾ ਅਗਲਾ ਪੜਾਅ ਆਰੰਭ ਹੀ ਨਹੀਂ ਹੋਇਆ ਹੈਇਸ ਦੇ ਸਿੱਟੇ ਵਜੋਂ ਹਰੇ ਇਨਕਲਾਬ ਨਾਲ ਸਿਰਫ਼ ਵਕਤੀ ਹੁਲਾਰਾ ਹੀ ਮਿਲਿਆ ਹੈਇਹ ਖੇਤੀ ਵਿਕਾਸ ਦੀ ਨਿਰੰਤਰਤਾ ਬਣਾਈ ਰੱਖਣ ਵਿਚ ਅਸਫ਼ਲ ਸਿੱਧ ਹੋਇਆ ਹੈਸਾਡਾ ਸੱਤਰ੍ਹਵਿਆਂ ਵਿਚ ਆਇਆ ਹਰਾ ਇਨਕਲਾਬ ਕੇਵਲ ਤੇ ਕੇਵਲ ਖੇਤੀ ਉਤਪਾਦਨ ਦੇ ਵਾਧੇ ਦਾ ਸਬੱਬ ਤੇ ਕਾਰਣ ਬਣਿਆਸਾਡਾ ਇੱਕੋ-ਇੱਕ ਨਿਸ਼ਾਨਾ ਖੇਤੀ ਉਪਜ ਵਿਚ ਵਾਧਾ ਕਰਨਾ ਸੀਇਸ ਦੇ ਸਿੱਟੇ ਵਜੋਂ ਬੇਤਹਾਸ਼ਾ ਰਸਾਇਣ ਖਾਦਾਂ ਤੇ ਦਵਾਈਆਂ ਦੀ ਵਰਤੋਂ ਕੀਤੀ ਗਈ, ਨਾਲ ਸਾਰਾ ਜ਼ੋਰ ਜ਼ਮੀਨ ਵਿੱਚੋਂ ਪਾਣੀ ਕੱਢਣ ਉੱਤੇ ਲਗਾ ਦਿੱਤਾਨਵੀਂ ਤਕਨੀਕ ਦੇ ਸਿੱਟੇ ਵਜੋਂ ਖੇਤੀ ਕਰਨੀ ਤਾਂ ਸੌਖੀ ਹੋ ਗਈ ਪਰ ਕਿਸਾਨੀ ਖੁਦ ਔਖੀ ਹੋ ਗਈ, ਨਾਲ ਹੀ ਔਖਾ ਹੋ ਗਿਆ ਪੰਜਾਬ ਦਾ ਵਾਤਾਵਰਣ

ਹੁਣ ਵਾਤਾਵਰਣ (ਜ਼ਮੀਨ ਤੇ ਹਵਾ) ਗੰਧਲਾ ਹੋ ਗਿਆ ਹੈਜ਼ਮੀਨ ਹੇਠੋਂ ਪਾਣੀ ਮੁੱਕ-ਸੁੱਕ ਰਿਹਾ ਹੈਹੁਣ ਸਾਨੂੰ ਇਹ ਚਿੰਤਾ ਸਤਾਉਣ ਲੱਗੀ ਹੈ ਕਿ ਇੱਥੇ ਰਹਿਣਾ ਕਿਵੇਂ ਹੈਇਸ ਕਾਰਣ ਸਾਡੀ ਮਾਨਸਿਕਤਾ ਡਰੂ ਹੋ ਗਈ ਹੈ ਪੰਜਾਬ ਹੁਣ ਕਈ ਖ਼ਤਰਨਾਕ ਅਤੇ ਬੇ-ਇਲਾਜ ਬਿਮਾਰੀਆਂ ਦਾ ਗੜ੍ਹ ਬਣ ਗਿਆ ਹੈਅਜਿਹੀਆਂ ਬਿਮਾਰੀਆਂ ਦਾ ਵਾਇਰਸ ਹਵਾਂ ਵਿੱਚ ਘੁਲ ਜਾਣ ਦਾ ਅਨੁਮਾਨ ਹੈਇਸ ਕਰਕੇ ਸਿਹਤ ਪੱਖੋਂ ਚੰਗਾ ਤੇ ਲੰਮਾ ਜੀਵਨ ਜਿਊਂਦੇ ਰਹਿਣ ਸੰਬੰਧੀ ਇਕ ਵੱਡਾ ਪ੍ਰਸ਼ਨ-ਚਿੰਨ੍ਹ ਲੱਗ ਚੁੱਕਾ ਹੈ ਮਸ਼ੀਨੀ ਖੇਤੀ ਨਾਲ ਹੱਥੀਂ ਕੰਮ ਕਰਨ ਦਾ ਕਲਚਰ ਗੁੰਮ-ਗਵਾਚ ਗਿਆ ਹੈਕਿਸਾਨੀ ਵਿਚ ਵਿਹਲ ਹੁਣ ਵਰਤਾਰਾ ਬਣ ਗਿਆ ਹੈਪਿਛਲੇ ਚਾਲੀ ਸਾਲ ਤੋਂ ਖੇਤੀ ਉਤਪਾਦਨ ਵਿਚ ਖੜੋਤ ਨਜ਼ਰ ਆਉਂਦੀ ਹੈਖੇਤੀ ਲਾਗਤਾਂ ਲਗਾਤਾਰ ਵਧ ਰਹੀਆਂ ਹਨਜੀਵਨ ਲੀਲਾ ਖਰਚੀਲੀ ਹੋ ਗਈ ਹੈਇਸ ਸੰਬੰਧੀ ਇਕ ਘਟਨਾ ਜ਼ਿਕਰਯੋਗ ਹੈਇਕ ਕਿਸਾਨ ਟਰੈਕਟਰ ਲਿਜਾ ਰਿਹਾ ਸੀਟਰੈਕਟਰ ਨਾਲ ਹਲਾਂ ਪਿੱਛੇ ਮੱਝ ਬੰਨ੍ਹੀ ਹੋਈ ਸੀਮੱਝ ਦੇ ਮਗਰ ਮੋਟਰ-ਸਾਈਕਲ ਉੱਤੇ ਕਿਸਾਨ ਦਾ ਲੜਕਾ ਡੰਡਾ ਫੜੀ ਜਾ ਰਿਹਾ ਸੀਉਹ ਮੱਝ ਡਾਕਟਰ ਨੂੰ ਵਿਖਾਉਣ ਜਾ ਰਹੇ ਸਨਮੱਝ ਨੂੰ ਤੁਰ ਕੇ ਜਾਂ ਤੋਰ ਕੇ ਲਿਜਾਣ ਦੀ ਥਾਂ ਦੋ ਮਸ਼ੀਨਰੀਆਂ ਦੀ ਖਪਤ ਹੋ ਰਹੀ ਸੀਅਜਿਹੇ ਖਰਚਿਆਂ ਦੀ ਮਾਰ ਤਾਂ ਪੈਣੀ ਹੀ ਹੈ

ਆਪਣੇ ਸੁਭਾਅ ਵਜੋਂ ਕਿਸਾਨੀ ਬੇਪ੍ਰਵਾਹ ਵੀ ਹੈ ਅਜਿਹੀ ਸਮੁੱਚੇ ਹਾਲਾਤ ਦੇ ਮੱਦੇਨਜ਼ਰ ਛੋਟੀ ਕਿਸਾਨੀ ਸਾੜ੍ਹ-ਸਤੀ ਦੇ ਦੌਰ ਵਿਚ ਸ਼ਾਮਿਲ ਹੋ ਚੁੱਕੀ ਹੈਸਨਅਤੀ ਤੇ ਵਪਾਰਕ ਤਜ਼ਰਬੇ ਵਾਲਿਆਂ ਨੂੰ ਅਸੀਂ ਪਹਿਲਾਂ ਹੀ ਆਪਣੇ ਤੋਂ ਦੂਰ ਕਰ ਛੱਡਿਆ ਹੈਸਰਕਾਰੀ ਨੌਕਰੀਆਂ ਦਾ ਮਾਡਲ ਬੀਤੇ ਦੀ ਬਾਤ ਹੋ ਗਿਆ ਹੈਇਸ ਵਿਚ ਸਾਡੀ ਤੇ ਸਰਕਾਰੀ ਦੀ ਪੂਰੀ ਮਿਲੀ-ਭੁਗਤ ਹੈਪੰਜਾਬ ਵਿਚ ਪ੍ਰਾਈਵੇਟ ਸੈਕਟਰ ਉੱਤਰਿਆ ਹੀ ਨਹੀਂ ਹੈਪੰਜਾਬ ਦਾ ਨੌਜਵਾਨ ਨਵੇਂ ਰੁਜ਼ਗਾਰ ਖੁਣੋ ਅਵਾਜ਼ਾਰ ਹੈਖੇਤੀ ਵਿੱਚੋਂ ਅਸੀਂ ਪਹਿਲਾ ਹੀ ਵਿਹਲੇ ਹੋ ਚੁੱਕੇ ਹਾਂ

ਜਿਵੇਂ ਕਦੇ ਅਸੀਂ ਪਾਕਿਸਤਾਨ ਵਿੱਚੋਂ ਭੱਜੇ ਸਾਂ, ਉਵੇਂ ਹੀ ਹੁਣ ਅਸੀਂ ਪੰਜਾਬ ਵਿੱਚੋਂ ਵਿਦੇਸ਼ ਭੱਜ ਜਾਣ ਲਈ ਤਰਲੋ-ਮੱਛੀ ਹਾਂਇਹ ਸਾਡਾ ਸ਼ੌਕ ਨਹੀਂ, ਮਜਬੂਰੀ ਹੈਸੋਚਵਾਨਾਂ ਨੂੰ ਪੰਜਾਬ ਦੇ ਵਾਤਾਵਰਣ ਤੇ ਬਿਮਾਰੀਆਂ ਦਾ ਡਰ ਖਾਈ ਜਾ ਰਿਹਾ ਹੈਨੌਜਵਾਨਾਂ ਨੂੰ ਰੋਟੀ-ਰੋਜ਼ੀ ਦਾ ਮਸਲਾ ਸਤਾਅ ਰਿਹਾ ਹੈਨੌਜਵਾਨ ਪੜ੍ਹਨ ਦੇ ਬਹਾਨੇ ਬਾਹਰ ਜਾ ਰਹੇ ਹਨਮਾਪੇ ਫਿਰ ਬੱਚਿਆਂ ਦੇ ਬਹਾਨੇ ਮਗਰੇ ਹੀ ਵਿਦੇਸ਼ ਵੱਲ ਰੁੜ੍ਹ-ਪੁੜ੍ਹ ਰਹੇ ਹਨਔਸਤਨ ਇਕ ਲੱਖ ਵਿਦਿਆਰਥੀ ਸਾਲਾਨਾ ਪੜ੍ਹਨ (ਸਟੱਡੀ ਵੀਜ਼ੇ) ਦੇ ਬਹਾਨੇ ਬਾਹਰ ਜਾ ਰਿਹਾ ਹੈਇਹ ਪੜ੍ਹਾਈ ਕਾਫ਼ੀ ਖਰਚੀਲੀ ਹੈਜੇ ਇਕ ਵਿਦਿਆਰਥੀ ਦੱਸ ਲੱਖ ਵੀ ਇੱਥੋਂ ਲੈ ਕੇ ਜਾਵੇ ਤਾਂ ਇਕ ਲੱਖ ਵਿਦਿਆਰਥੀ ਦੀ ਰਾਸ਼ੀ ਦੱਸ ਹਜ਼ਾਰ ਕਰੋੜ ਰੁਪਏ ਬਣਦੀ ਹੈਹਰ ਪੜ੍ਹਨ ਗਏ ਵਿਦਿਆਰਥੀ ਨੂੰ ਮਾਪੇ ਔਸਤਨ ਤਿੰਨ ਲੱਖ ਰੁਪਏ ਸਾਲਾਨਾ ਭੇਜ ਰਹੇ ਹਨਇਹ ਰਾਸ਼ੀ ਤਿੰਨ ਹਜ਼ਾਰ ਕਰੋੜ (ਇਕ ਲੱਖ ਗੁਣਾ ਤਿੰਨ ਲੱਖ) ਬਣਦੀ ਹੈਇਹ ਸਾਰਾ ਪੈਸਾ ਤੇਜ਼ ਵਹਾਅ ਦੇ ਰੂਪ ਵਿਚ ਪੰਜਾਬ ਤੋਂ ਬਾਹਰ ਵਿਦੇਸ਼ ਵੱਲ ਰੁੜ੍ਹ ਰਿਹਾ ਹੈ

ਹੁਣ ਪ੍ਰਵਾਸੀਆਂ/ਵਿਦੇਸ਼ੀਆਂ ਨੇ ਪੰਜਾਬ ਵਿਚ ਪੈਸਾ ਲਗਾਉਣਾ ਛੱਡ ਦਿੱਤਾ ਹੈ, ਕਿਉਂਕਿ ਉਹ ਇਸ ਗੱਲ ਤੋਂ ਜਾਣੂੰ ਹੋ ਚੁੱਕੇ ਹਨ ਕਿ ਪੰਜਾਬ ਦਾ ਭਵਿੱਖ ਖਤਰਨਾਕ ਮੋੜ ਕੱਟ ਰਿਹਾ ਹੈਇਸ ਰੁਝਾਨ ਕਾਰਨ ਪੰਜਾਬ ਆਰਥਿਕਤਾ ਤੇ ਪੈਸੇ ਪੱਖੋਂ ਅੰਦਰੋਂ ਖੋਖਲਾ ਹੋ ਰਿਹਾ ਹੈਇਸ ਸਥਿਤੀ ਨੇ ਪੰਜਾਬ ਦੀ ਵਿੱਤੀ ਹਾਲਾਤ ਦਾ ਲੱਕ ਤੋੜ ਦਿੱਤਾ ਹੈਸਿੱਟੇ ਵਜੋਂ ਸਾਡੀਆਂ ਜ਼ਮੀਨਾਂ-ਜਾਇਦਾਦਾਂ ਦੇ ਰੇਟ ਲਗਾਤਾਰ ਹੇਠਾਂ ਡਿੱਗ ਰਹੇ ਹਨ

ਪੰਜਾਬ ਦੀਆਂ ਪਹਿਲੀਆਂ ਵੰਡਾਂ ਦੇ ਸੰਕਟ ਸੰਪਰਦਾਇਕ ਕਿਸਮ ਦੇ ਸਨਹੁਣ ਦਾ ਸੰਕਟ ਸੰਪਰਦਾਇਕਤਾ ਤੋਂ ਪਾਰ ਹੈਇਹ ਕਿਸੇ ਧਰਮ ਜਾਂ ਜਾਤ ਤੱਕ ਸੀਮਿਤ ਨਹੀਂ ਹੈਸਮੁੱਚਾ ਨੌਜਵਾਨ ਰੁਲ ਰਿਹਾ ਹੈਨੌਕਰੀਆਂ ਅਤੇ ਰੁਜ਼ਗਾਰ ਦੀ ਸੰਭਾਵਨਾ ਮੁੱਕ-ਸੁੱਕ ਗਈ ਹੈਖੇਤੀ, ਵਪਾਰ ਤੇ ਸਨਅਤ ਡਾਵਾਂ-ਡੋਲ ਹੈਪੰਜਾਬ ਵਿਚ ਹਰੇਕ ਨੂੰ ਆਪਣਾ ਭਵਿੱਖ ਡਰਾਉਣ ਲੱਗਾ ਹੈਕਈਆਂ ਦੀ ਚਿੰਤਾਂ ਇੱਥੋਂ ਦੇ ਖਤਮ ਹੋ ਰਹੇ ਕੁਦਰਤੀ ਸ੍ਰੋਤਾਂ ਸੰਬੰਧੀ ਹੈਪੰਜਾਬ ਸੰਬੰਧੀ ਜਿਵੇਂ ਦੀ ਲੰਬੀ ਵਿਉਂਤਬੰਦੀ ਤੇ ਦੂਰ-ਅੰਦੇਸ਼ੀ ਮੰਗ ਕਰਦੀ ਸੀ, ਉਸ ਦੀ ਅਣਹੋਂਦ ਰਹੀ ਹੈਸਭ ਡੰਗ-ਟਪਾਊ ਨੀਤੀਆਂ ਹਨਪਿਛਲੇ ਚਾਲੀ ਸਾਲ ਤੋਂ ਪੰਜਾਬ ਨਿਰੰਤਰ ਖੜੋਤ ਵਿਚ ਹੀ ਨਹੀਂ, ਸਗੋਂ ਪਿਛਲ-ਪੈਰੀਂ ਰਸਾਤਲ ਵੱਲ ਜਾ ਰਿਹਾ ਹੈ

ਪੰਜਾਬੀ ਆਪਣੇ ਵਿਰਸੇ ਦੇ ਸਭਿਆਚਾਰਕ ਮੁੱਲ-ਵਿਧਾਨ ਤੋਂ ਟੁੱਟ ਰਹੇ ਹਨਅਜੋਕੇ ਨੌਜਵਾਨਾਂ ਵਿੱਚੋਂ ਬਹੁਤਿਆਂ ਦੀ ਦਿੱਖ ਜਾਂ ਸੂਰਤ ਹੀ ਪੰਜਾਬੀਆਂ ਵਾਲੀ ਨਹੀਂ ਹੈਇਨ੍ਹਾਂ ਦੀ ਸੋਚ ਜਾਂ ਸੀਰਤ ਹੀਰੋਇਜ਼ਮ/ਗੈਂਗਸਟਰੀ ਵਰਤਾਰੇ ਅਤੇ ਛਲਾਵੇ ਤੋਂ ਪ੍ਰਭਾਵਿਤ ਹੋ ਰਹੀ ਹੈਪਿਛਲੇ ਦਿਨੀਂ ਇਕ ਵਿਆਹ ਪਾਰਟੀ ਵਿਚ ਜਾਣ ਦਾ ਮੌਕਾ ਮਿਲਿਆਵਿਆਹ-ਪਾਰਟੀ ਵਾਲੇ ਮੁੰਡੇ ਵੱਲੋਂ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਨੂੰ ਨਾਲ ਹਥਿਆਰ ਲਿਆਉਣ ਲਈ ਕਿਹਾ ਗਿਆ ਸੀਇਸ ਨੌਜਵਾਨ ਦੀ ਪੈਲੀ ਤਿੰਨ ਕਿੱਲੇ ਸੀਹੋਰ ਰੁਜ਼ਗਾਰ ਵੀ ਕੋਈ ਨਹੀਂ ਹੈਉਸ ਦੇ ਸਾਰੇ ਨੌਜਵਾਨ ਦੋਸਤ-ਮਿੱਤਰ, ਰਿਸ਼ਤੇਦਾਰ ਨੱਚਣ-ਗਾਉਣ ਵਿਚ ਲੱਗੇ ਹੋਏ ਸਨਨਸ਼ੇ ਦੇ ਲੋਰ ਵਿਚ ਰਿਸ਼ਤੇਦਾਰ ਫ਼ਾਇਰ ਕਰ ਰਹੇ ਸਨਵਿਆਹ ਵਾਲਾ ਮੁੰਡਾ ਮਾਮੇ ਦੀ ਬੰਦੂਕ ਤੋਂ ਆਪਣੀ ਨਵੀਂ ਵਿਆਹੀ ਪਤਨੀ ਤੋਂ ਫਾਇਰ ਕਰਵਾ ਰਿਹਾ ਸੀਨਵ-ਵਿਆਹੁਤਾ ਨੂੰ ਅਜਿਹਾ ਕਰਦਿਆਂ ਹੋਇਆ ਖੁਸ਼ੀ ਮਹਿਸੂਸ ਹੋ ਰਹੀ ਸੀਵੇਖ ਕੇ ਹੈਰਾਨੀ ਵੀ ਹੁੰਦੀ ਹੈ ਤੇ ਚਿੰਤਾ ਵੀਕਿੱਧਰ ਤੁਰ ਰਿਹਾ ਹੈ ਸਾਡਾ ਅਜੋਕਾ ਨੌਜਵਾਨਅਜਿਹੀ ਮਾਹਰਕੇਬਾਜ਼ੀ ਨੌਜਵਾਨਾਂ ਦੀ ਜੀਵਨ-ਜਾਂਚ ਕਿਉਂ ਬਣ ਰਹੀ ਹੈ? ਇਸ ਦੇ ਵਿਸ਼ੇ਼ਸ਼ ਕਾਰਣ ਹੋ ਸਕਦੇ ਹਨਅਜਿਹੇ ਬਹੁਤੇ ਘਰ-ਪਰਿਵਾਰ ਆਮ ਸਹੂਲਤਾਂ ਤੋਂ ਸੱਖਣੇ ਹਨਪਰ ਇਹ ਵਿਆਹ-ਪਾਰਟੀਆਂ ਦੇ ਮੌਕੇ ਹਥਿਆਰਾਂ ਦੀ ਫੋਕੀ ਫਾਇਰਿੰਗ ਨਾਲ ਭਰਪੂਰ ਹਨਅਮੀਰ ਹੋਣ ਦੇ ਵਕਤੀ ਦਿਖਾਵੇ ਅਤੇ ਹੀਰੋਇਜ਼ਮ ਨੇ ਕਈ ਬੁਰਾਈਆਂ ਨੂੰ ਜਨਮ ਦਿੱਤਾ ਹੈ

ਸਾਡੇ ਬਾਜ਼ਾਰ ਵਿਚ ਫੈਲ ਰਹੇ ਸ਼ਾਪਿੰਗ ਮਾਲ ਤੇ ਕਾਰਪੋਰੇਟ ਸੈਕਟਰ ਦਾ ਆਪਣਾ ਲੁਭਾਉਣਾ ਪੱਖ ਹੈਇਸ ਕਰਕੇ ਚਾਰ-ਚੁਫ਼ੇਰੇ ਚਕਾ-ਚੌਂਧ ਦੀ ਭਗਦੜ ਮਚੀ ਨਜ਼ਰ ਆਉਂਦੀ ਹੈਇੱਥੇ ਕੁਝ ਹੱਥ ਪੱਲੇ ਨਾ ਪੈਣ ਕਰਕੇ ਇੱਕੋ ਰਾਹ ਇੱਥੋਂ ਭੱਜਣ ਦਾ ਰਹਿ ਗਿਆ ਹੈਇਸ ਕਰਕੇ ਆਈਲੈੱਟ ਸੈਂਟਰਾਂ, ਅੰਬੈਸੀਆਂ ਅਤੇ ਏਅਰਪੋਰਟਾਂ ਵਿਚ ਭੀੜ ਦੀ ਮਾਰੋ-ਮਾਰ ਨਜ਼ਰ ਆਉਂਦੀ ਹੈਸੱਤਰ ਸਾਲ ਪਹਿਲਾਂ ਜਿਨ੍ਹਾਂ ਵਿਦੇਸ਼ੀ ਹਾਕਮਾਂ ਨੂੰ ਇੱਥੋਂ ਕੱਢਣ ਲਈ ਕਦੀ ਘੋਲ ਕੀਤਾ ਸੀ, ਹੁਣ ਅਸੀਂ ਉਨ੍ਹਾਂ ਹਾਕਮਾਂ ਦੇ ਦੇਸ਼ਾਂ ਵਿੱਚ ਪਨਾਹ ਲੈਣ ਲਈ ਪਨਾਹਗੀਰ ਹੋ ਜਾਣ ਦਾ ਮੋੜ ਕੱਟ ਰਹੇ ਹਾਂਇਹ ਮੋੜਾ ਸਿਰਫ਼ ਰੁਜ਼ਗਾਰ ਲੱਭਣ ਨਾਲ ਹੀ ਸੰਬੰਧਿਤ ਨਹੀਂ ਹੈ, ਇਸ ਨਾਲ ਪੰਜਾਬ ਦੇ ਵਿੱਤੀ-ਸ੍ਰੋਤਾਂ ਦਾ ਘਾਣ ਹੋਣ ਲੱਗਾ ਹੈਇਸ ਵਿਦੇਸ਼ ਜਾਣ ਦੇ ਓਹੜ-ਪੋਹੜ (ਉਪਰਾਲੇ) ਲਈ ਕਰਜ਼ੇ ਚੁੱਕੇ ਜਾ ਰਹੇ ਹਨ, ਜ਼ਮੀਨਾਂ ਗਹਿਣੇ ਪੈ ਰਹੀਆਂ ਹਨ ਅਤੇ ਵਿਕਾਊ ਹੋ ਰਹੀਆਂ ਹਨਅਜਿਹੀ ਖਰੀਦਦਾਰੀ ਦਾ ਹੁਣ ਗਾਹਕ ਵੀ ਘਟ ਗਿਆ ਹੈ, ਕਿਉਂਕਿ ਖੇਤੀ ਘਾਟੇ ਦਾ ਸੌਦਾ ਹੋ ਕੇ ਰਹਿ ਗਈ ਹੈਇਸ ਸਮੱਸਿਆ ਤੋਂ ਅੱਗੇ ਕਈ ਸਮੱਸਿਆਵਾਂ ਦਾ ਆਲ-ਜੰਜਾਲ ਬਣ ਗਿਆ ਹੈ, ਜਿਸ ਵਿਚ ਪੰਜਾਬ ਤੇ ਪੰਜਾਬੀ ਬੁਰੀ ਤਰ੍ਹਾਂ ਫਸ ਗਏ ਹਨ ਦੂਸਰੀ ਮਾਰ ਰੁਜ਼ਗਾਰ ਸੰਬੰਧੀ ਹੋਰਨਾਂ ਸ੍ਰੋਤਾਂ ਦੀ ਥੁੜੋਂ ਦੀ ਹੈਇਸ ਤਰ੍ਹਾਂ ਪੰਜਾਬ ਰੁਜ਼ਗਾਰ ਦੀਆਂ ਸੰਭਾਵਨਾਵਾਂ ਦੇ ਪੱਖ ਤੋਂ ਬੰਦ ਹਨ੍ਹੇਰੀ ਗਲੀ ਵਾਂਗ ਨਜ਼ਰ ਆਉਂਦਾ ਹੈਇਸ ਨੂੰ ਹੱਲ ਕਰਨ ਸੰਬੰਧੀ ਦੂਰ-ਅੰਦੇਸ਼ੀ ਨਾਲ ਸਿਰ ਜੋੜ ਕੇ ਬੈਠਣ ਦੀ ਵੱਡੀ ਲੋੜ ਹੈ

*****

(1235)

About the Author

ਡਾ. ਮਹਿਲ ਸਿੰਘ

ਡਾ. ਮਹਿਲ ਸਿੰਘ

Principal, Khalsa College Amritsar, Punjab, India.
Phone: (91 - 98722 - 66667)
Email: (khalsacollegeamritsar@yahoo.com)