MehalSinghDr6MittiBolPaiBOOK1ਇਹ ਨਾਵਲ ਸਾਡੀ ਸਮਾਜਕ ਬਣਤਰ ਤੇ ਇਸਦੇ ਲੋਕਧਾਰਾਈ ਪਰਿਪੇਖ ਦਾ ਅਹਿਮ ...
(24 ਫਰਵਰੀ 2021)
(ਸ਼ਬਦ: 550)


MittiBolPaiBOOK1ਇਹ ਬਲਬੀਰ ਮਾਧੋਪੁਰੀ ਦਾ ਪਹਿਲਾ ਨਾਵਲ ਹੈ
ਉਂਜ ਬਲਬੀਰ ਮਾਧੋਪੁਰੀ ਸਾਡਾ ਪੰਜਾਬੀ ਦਾ ਇੱਕ ਜਾਣਿਆ-ਪਛਾਣਿਆ ਨਾਮਵਰ ਤੇ ਪ੍ਰੌੜ੍ਹ ਲੇਖਕ ਹੈਮਿੱਟੀ ਬੋਲ ਪਈ ਨਾਵਲ ਵੀ ਨਾਵਲਕਾਰੀ ਦੀ ਪ੍ਰੌੜ੍ਹਤਾ ਦਾ ਪ੍ਰਮਾਣ ਹੈਇਹ ਨਾਵਲ ਆਪਣੇ ਵਿਧਾਗਤ ਖਾਸੇ ਅਤੇ ਰਚਨਾ-ਦ੍ਰਿਸ਼ਟੀ ਵਜੋਂ ਨਾਵਲੀ ਇਤਿਹਾਸ ਵਿੱਚ ਇੱਕ ਪਛਾਣਨਯੋਗ ਰਚਨਾ ਹੈਇਸ ਨੂੰ ਬਲਬੀਰ ਮਾਧੋਪੁਰੀ ਨੇ ਆਪਣੀ ਹੱਡ-ਹੰਢਾਈ ਦਲਿਤ ਚੇਤਨਾ ਰਾਹੀਂ ਸਵੈ-ਜੀਵਨੀ ਪੂਰਕ ਨਾਵਲ ਵਜੋਂ ਪੇਸ਼ ਕੀਤਾ ਹੈ

ਨਾਵਲ ‘ਮਿੱਟੀ ਬੋਲ ਪਈ’ ਵਿੱਚ ਮੁੱਖ ਪਾਤਰ ਵਜੋਂ ਗੋਰਾ (ਲੇਖਕ) ਤੇ ਬਾਬਾ ਦੋਵੇਂ ਦਾਦੇ-ਪੋਤੇ ਦੇ ਰੂਪ ਵਿੱਚ ਪੇਸ਼ ਹੋਏ ਹਨਮਾਧੋਪੁਰੀ ਨੇ ਜਿਵੇਂ ਆਪਣੀ ਸਵੈ-ਜੀਵਨੀ ‘ਛਾਂਗਿਆ ਰੁੱਖ’ ਵਿੱਚ ਸਾਡੀਆਂ ਸਮਾਜਕ ਨਸਾਂ ਵਿੱਚ ਬੈਠੇ ਤੇ ਫੈਲੇ ਦਲਿਤ ਵਰਤਾਰੇ ਦਾ ਅਨੁਭਵ ਪੇਸ਼ ਕੀਤਾ ਹੈ, ਤਿਵੇਂ ਦੀ ਸਥਿਤੀ ਹੀ ਮਿੱਟੀ ਬੋਲ ਪਈ ਨਾਵਲ ਦੀ ਹੈਇਸ ਨਾਵਲ ਵਿੱਚ ਦਲਿਤਾਂ ਨੂੰ ਇੱਥੋਂ ਦੇ ਆਦਿ-ਧਰਮੀ ਅਰਥਾਤ ਆਦਿ-ਵਾਸੀ ਕਿਹਾ ਗਿਆ ਹੈਆਰੀਆ ਦੇ ਆਉਣ ਤੋਂ ਪਹਿਲਾਂ ਦਲਿਤ ਇੱਥੋਂ ਦੇ ਮੁੱਢਲੇ ਵਸਨੀਕ ਸਨਆਰੀਆ ਦੇ ਆਉਣ ਨਾਲ ਉਪਜੀ ਵਰਣ-ਧਰਮ ਸੰਸਕ੍ਰਿਤੀ ਕਾਰਣ ਇੱਥੋਂ ਦੇ ਆਦਿ ਵਾਸੀ ਹਾਸ਼ੀਏ ਉੱਤੇ ਚਲੇ ਗਏਸਾਡੇ ਅਨੇਕਾਂ ਭਗਤਾਂ ਅਤੇ ਸਿੱਖ ਗੁਰੂਆਂ ਦੀ ਬਾਣੀ ਨੇ ਸਮਾਜਕ ਸਮਾਨਤਾ ਦਾ ਵੱਡਾ ਵਿਚਾਰਧਾਰਾਈ ਰਾਹ ਦਿਖਾਇਆ ਸੀ, ਪਰ ਫਿਰ ਵੀ ਸਾਡੇ ਭਾਰਤੀ/ਪੰਜਾਬੀ ਸਮਾਜ ਵਿੱਚੋਂ ਵਰਣ ਅਵਸਥਾ ਖਾਰਿਜ ਨਹੀਂ ਹੋਈ ਹੈਆਦਿ ਵਾਸੀਆ ਦੇ ਨੇਤਾ ਮੰਗੂ ਰਾਮ ਨੇ ਵੀ ਦਲਿਤਾਂ ਨੂੰ ਆਪਣੀ ਪਛੜੀ ਸਥਿਤੀ ਵਿੱਚੋਂ ਨਿਕਲਣ ਜਾਂ ਉੱਪਰ ਉੱਠਣ ਲਈ ਚੇਤਨ ਤੇ ਲਾਮਬੰਦ ਕਰਨ ਵਿੱਚ ਵੱਡਾ ਰੋਲ ਅਦਾ ਕੀਤਾ ਹੈਇਸ ਤਰ੍ਹਾਂ ਇਹ ਨਾਵਲ ਇੱਕ ਤਰ੍ਹਾਂ ਦੀ ਸਾਡੀ ਸਮਾਜਕ ਬਣਤਰ ਦੀ ਇਤਿਹਾਸਕ ਕਿਸਮ ਦੀ ਪੁਣ-ਛਾਣ ਵੀ ਹੈ

ਇਸ ਨਾਵਲ ਦਾ ਘਟਨਾ-ਕ੍ਰਮ ਹੁਸ਼ਿਆਰਪੁਰ ਦੇ ਚਾਰ-ਚੁਫ਼ੇਰੇ ਦਾ ਦੁਆਬਾ ਏਰੀਆ ਹੈ ਇਸਦੀ ਵਿਸ਼ੇਸ਼ਤਾ ਦੁਆਬੇ ਦੇ ਦਲਿਤ ਜੀਵਨ ਦੀ ਆਂਚਿਲਕਤਾ ਐਸੇ ਦਿਲਕਸ਼ ਅੰਦਾਜ਼ ਵਿੱਚ ਪੇਸ਼ ਹੋਈ ਹੈ ਕਿ ਇਸ ਵਿੱਚੋਂ ਸਾਡੇ ਸਮਾਜਕ ਯਥਾਰਥ ਦੇ ਲੋਕਧਾਰਾਈ ਜੀਵਨ ਦਾ ਸੱਚ ਸਾਹਮਣੇ ਆਉਂਦਾ ਹੈਲੋਕਧਾਰਾਈ ਆਂਚਿਲਕਤਾ ਦੇ ਨਾਲ-ਨਾਲ ਨਾਵਲਕਾਰ ਨੇ ਕੁਦਰਤ ਜਾਂ ਪ੍ਰਕਿਰਤੀ ਚਿਤ੍ਰਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਹੈਬੰਦੇ ਨੂੰ ਪ੍ਰਕਿਰਤੀ ਵਾਂਗ ਮੌਲਣ/ਵਿਗਸ਼ਣ ਵਾਲੇ ਜੀਵਨ ਵਜੋਂ ਪੇਸ਼ ਕੀਤਾ ਗਿਆ ਹੈ

ਗੋਰਾ/ਨਾਵਲਕਾਰ ਕਿਵੇਂ ਵਿਪਰੀਤ ਸਥਿਤੀਆਂ ਦੇ ਬਾਵਜੂਦ ਆਪਣੀ ਮਿਹਨਤ, ਵਿੱਦਿਆ ਤੇ ਆਪਣੇ ਬਾਬੇ ਦੀ ਅਗਵਾਈ ਹੇਠ ਜੀਵਨ ਵਿੱਚ ਅੱਗੇ ਵਧਦਾ ਹੈ, ਇਸ ਵਿੱਚ ਨਾਵਲਕਾਰ ਨੇ ਬਾਬੇ (ਦਾਦੇ) ਨੂੰ ਇੱਕ ਜ਼ੋਰਦਾਰ ਪਾਤਰ ਵਜੋਂ ਚ੍ਰਿਤਰਿਆ ਹੈਬਾਬਾ ਜੀਵਨ ਵਿੱਚ ਮਿਹਨਤ, ਧੀਰਜ ਤੇ ਮਾਨਵੀ ਮੁੱਲਾਂ ਦੇ ਧਵਜ ਵਜੋਂ ਨਵੀਂ ਪੀੜ੍ਹੀ ਨੂੰ ਇੱਕ ਮਿਸਾਲੀ ਅਗਵਾਈ ਦਿੰਦਾ ਹੈ ਅਜਿਹੇ ਪਾਤਰ ਹੀ ਸਾਡੇ ਸਮਾਜ ਦੇ ਮਾਨਵੀ ਮੁੱਲਾਂ ਦੀ ਤਾਕਤ ਵਜੋਂ ਧਰਤੀ ਹੇਠਲੇ ਬਲਦ ਵਜੋਂ ਧਰਤੀ ਪੁੱਤਰ ਜਾਪਦੇ ਹਨ ਅਜਿਹੇ ਪਾਤਰ ਜੀਵਨ ਦੀ ਕਰੂਰਤਾ ਦੇ ਬਾਵਜੂਦ ਜੀਵਨ ਦੀ ਚਾਹਤ ਦੀ ਲੋਅ ਤਹਿਤ ਨਿਰੰਤਰ ਅੱਗੇ ਵਧਦੇ ਹੋਏ ਹੋਰਨਾਂ ਦਾ ਵੀ ਵੱਡਾ ਸਹਾਰਾ ਬਣਦੇ ਹਨਇਹ ਕੁਨਬਾ ਹੀ ਨਹੀਂ, ਸਮਾਜ ਪਾਲਕ ਪਾਤਰ ਹਨ

‘ਮਿੱਟੀ ਬੋਲ ਪਈ’ ਨਾਵਲ ਦਾ ਨਾਮ ਇੱਕ ਤਰ੍ਹਾਂ ਨਾਲ ਅਜਿਹੇ ਆਦਿ-ਧਰਮੀ ਦਲਿਤਾਂ ਦੇ ਬੋਲਾਂ/ਚੇਤਨਾ, ਜਾਂ ਆਵਾਜ਼ ਦੀ ਹੀ ਪੇਸ਼ਕਾਰੀ ਹੈ ਅਜਿਹੇ ਹਾਸ਼ੀਆਗ੍ਰਸਤ ਪਰ ਅਸਲੀ ਮਾਲਕਾਂ ਦੀ ਆਵਾਜ਼ ਹੁਣ ਅੰਗੜਾਈਆਂ ਲੈ ਰਹੀ ਵਿਖਾਈ ਦਿੰਦੀ ਹੈਸਾਡੇ ਵਿਤਕਰਿਆਂ ਤੇ ਭਿੰਨ-ਭੇਦ ਵਾਲੇ ਭਾਰਤੀ/ਪੰਜਾਬੀ ਸਮਾਜ ਦਾ ਜਾਣਿਆ-ਪਛਾਣਿਆ ਸੱਚ ਤਾਂ ਪਹਿਲਾਂ ਹੀ ਸਾਡੇ ਸਾਹਮਣੇ ਹੈ ਪਰ ਬਲਬੀਰ ਮਾਧੋਪੁਰੀ ਨੇ ਇਸ ਨੂੰ ਇਤਿਹਾਸਕ ਤੇ ਤਰਕ-ਸੰਗਤ ਰੂਪ ਵਿੱਚ ਬਿਨਾਂ ਕਿਸੇ ਨਫ਼ਰਤ ਤੇ ਲਹਿਜ਼ੇ ਦੇ ਜੀਵਨੀ-ਰੂਪੀ ਗਾਲਪਨਿਕ ਬਿੰਬ ਵਜੋਂ ਪੇਸ਼ ਕੀਤਾ ਹੈਇਹ ਨਾਵਲ ਸਾਡੀ ਸਮਾਜਕ ਬਣਤਰ ਤੇ ਇਸਦੇ ਲੋਕਧਾਰਾਈ ਪਰਿਪੇਖ ਦਾ ਅਹਿਮ ਯਥਾਰਥਕ ਤੇ ਇਤਿਹਾਸਕ ਦਸਤਾਵੇਜ਼ ਹੈਇਹ ਆਪਣੇ ਚਾਰ-ਚੁਫੇਰੇ ਨੂੰ ਜਾਣਨ-ਸਮਝਣ ਤੇ ਮਾਨਵੀ ਸਰੋਕਾਰਾਂ ਦੀ ਪ੍ਰੇਰਣਾ ਦੇਣ ਵਾਲੀ ਅਹਿਮ ਰਚਨਾ ਹੈਇਸ ਨਾਲ ਬਤੌਰ ਲੇਖਕ ਮਾਧੋਪੁਰੀ ਦਾ ਕੱਦ ਹੋਰ ਵੱਡਾ ਹੋ ਗਿਆ ਹੈ

।**

ਕੁਲ ਪੰਨੇ: 302.

ਨਵਯੁਗ ਪਬਲਿਸ਼ਰਜ਼, 2020

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2605)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਮਹਿਲ ਸਿੰਘ

ਡਾ. ਮਹਿਲ ਸਿੰਘ

Principal, Khalsa College Amritsar, Punjab, India.
Phone: (91 - 98722 - 66667)
Email: (khalsacollegeamritsar@yahoo.com)