AvtarGill7“ਅਗਲੇ ਦਿਨਾਂ ਵਿੱਚ DNA ਦੀ ਵਰਤੋਂ ਕਰਦਿਆਂ ਸੁਰੱਖਿਆ ਅਧਿਕਾਰੀਆਂ ਨੇ ...”14 November 2026
(14 ਨਵੰਬਰ 2024)

 

14 November 2026
ਮਾਂ ਧੀ (ਜੈਨੇਫਰ ਬੈਲਕਾਰਸ ਅਤੇ ਸੇਲਾਹ ਰੀਡ) ਅੱਜ ਤੋਂ ਦੋ ਹਫਤੇ ਪਹਿਲਾਂ
31 ਅਕਤੂਬਰ ਸਨਿੱਚਰਵਾਰ ਵਾਲੇ ਦਿਨ ਆਪਣੇ ਘਰ ਤੋਂ 5-7 ਕਿਲੋਮੀਟਰ ਦੂਰ ਸੈਰ ਕਰਨ ਲਈ ਗਈਆਂ ਮੁੜ ਘਰ ਨਹੀਂ ਪਰਤੀਆਂ। ਇਹ ਘਟਨਾ ਸਾਡੇ ਸੂਬੇ ਅਲਬਰਟਾ ਦੇ ਨਾਲ ਲਗਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਇੱਕ ਪਿੰਡ ਬੈਲਾ ਕੂਲਾ ਦੀ ਹੈ।

ਦੂਜੇ ਦਿਨ ਰਿਸ਼ਤੇਦਾਰਾਂ ਨੂੰ ਪਤਾ ਲੱਗਣ ’ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਹੋ ਗਈ। ਐਤਵਾਰ ਵਾਲੇ ਦਿਨ ਭਾਲ ਕਰਦਿਆਂ ਕੁਝ ਵੀ ਹੱਥ-ਪੱਲੇ ਨਹੀਂ ਪਿਆ। ਸੋਮਵਾਰ ਮਾਂ (ਜੈਨੇਫਰ ਬੈਲਕਾਰਸ) ਅਤੇ ਮੰਗਲਵਾਰ ਧੀ (ਸੇਲਾਹ ਰੀਡ) ਦੀਆਂ ਲਾਸ਼ਾਂ ਪਗਡੰਡੀ ਦੇ ਲਾਗਿਉਂ ਲੱਭੀਆਂ। ਇਹ ਕਾਰਾ ਕਿਸੇ ਰਿੱਛ ਵਲੋਂ ਕੀਤੇ ਜਾਣ ਦੀ ਨਿਸ਼ਾਨਦੇਹੀ ਹੋ ਗਈ। ਫਿਰ ਰਿੱਛ ਦੀ ਭਾਲ਼ ਸ਼ੁਰੂ ਹੋ ਗਈ। 

14 November 2026 B

 ਅਗਲੇ ਦਿਨਾਂ ਵਿੱਚ DNA ਦੀ ਵਰਤੋਂ ਕਰਦਿਆਂ ਸੁਰੱਖਿਆ ਅਧਿਕਾਰੀਆਂ ਨੇ ਇਸ ਮਾਂ-ਧੀ ਦੀ ਮੌਤ ਲਈ ਜ਼ਿੰਮੇਵਾਰ ਮਾਂ-ਰਿੱਛ ਅਤੇ ਉਸਦੇ ਤਿੰਨ ਬਚੂੰਗੜੇ ਕਾਬੂ ਕਰ ਲਏ ਅਤੇ ਉਨ੍ਹਾਂ ਦੀ ਜ਼ਿੰਦਗੀ ਦਾ 10 ਨਵੰਬਰ ਵਾਲੇ ਦਿਨ ਨਸ਼ੇ ਦੇ ਘਾਤਕ ਟੀਕੇ ਲਾ ਕੇ ਅੰਤ ਕਰ ਦਿੱਤਾ।

ਇਹ ਪਿੰਡ (ਬੈਲਾ ਕੂਲਾ) ਅਤੇ ਲਾਗ-ਪਾਸ ਦਾ 2200 ਕੁ ਸੌ ਲੋਕਾਂ ਦਾ ਭਾਈਚਾਰਾ ਵੈਨਕੂਵਰ ਤੋਂ ਕਾਰ ਰਾਹੀਂ ਤਕਰੀਬਨ ਇੱਕ ਹਜ਼ਾਰ ਕਿਲੋਮੀਟਰ (11-12 ਘੰਟੇ) ਪੈਂਦਾ ਹੈ ਪਰ ਸਿੱਧੀ ਹਵਾਈ ਜਹਾਜ਼ ਰਾਹੀਂ ਵਾਟ ਕੇਵਲ 460 ਕਿਲੋਮੀਟਰ ਹੈ।

14 November 2026 A

ਪਿਛਲੇ ਸਾਲ ਵੀ ਇਸੇ ਥਾਂ ’ਤੇ 20 ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਟੋਲੀ ਉੱਤੇ ਇਕ ਖੂੰਖਾਰ ਰਿੱਛ ਨੇ ਹਮਲਾ ਕੀਤਾ ਸੀ। ਉਦੋਂ ਬਚਾਓ ਲਈ ਸਭ ਕੁਝ ਕੋਲ ਹੋਣ ਅਤੇ ਅਧਿਆਪਕਾਂ ਵੱਲੋਂ ਡਟ ਕੇ ਕੀਤੇ ਗਏ ਬਚਾਓ ਕਾਰਨ ਜਾਨੀ ਨੁਕਸਾਨ ਨਹੀਂ ਸੀ ਹੋਇਆ ਪਰ ਫਿਰ ਵੀ ਅਧਿਆਪਕ ਸਣੇ 11 ਜਣੇ ਜ਼ਖਮੀ ਹੋ ਗਏ ਸਨ।

*   *   *   *   *

About the Author

ਅਵਤਾਰ ਗਿੱਲ

Edmonton, Alberta, Canada.
Email: (sarokar2015@gmail.com)