AvtarSSangha7ਓਏ ਇਹ ਕੂੜੇ ਵਾਲੇ ਨੇ, ਇਹ ਚੋਖੇ ਪੈਸੇ ਮੰਗਦੇ ਫਿਰਦੇ ਨੇਇਨ੍ਹਾਂ ਨੂੰ ਮੂੰਹ ਨਾ ...
(1 ਅਗਸਤ 2026)


ਮੇਰੇ ਸ਼ਹਿਰ ਵਿੱਚ
1988 ਵਿੱਚ ਇੱਕ ਅਰਬਨ ਅਸਟੇਟ ਬਣੀ ਸੀਇਹ ਸ਼ਹਿਰ ਦੀਆਂ ਬਾਕੀ ਸਭ ਰਿਹਾਇਸ਼ਾਂ ਨਾਲੋਂ ਕੁਝ ਅਡਰੀ ਕਿਸਮ ਦੀ ਸੀ, - ਵੱਧ ਸੁੰਦਰ, ਵੱਧ ਆਧੁਨਿਕ, ਵੱਧ ਸਜਾਈ ਅਤੇ ਸੰਵਾਰੀ ਹੋਈਵਿਚਕਾਰ ਡੇਢ ਕੁ ਏਕੜ ਦਾ ਪਾਰਕ ਸੀ ਤੇ ਇਸਦੇ ਆਲੇ ਦੁਆਲੇ ਦੋ ਕੁ ਸੌ ਘਰ ਸਨਇੱਥੋਂ ਦੇ ਵਸਨੀਕ ਵੱਧ ਜਾਗਰਿਤ ਅਤੇ ਵੱਧ ਪੜ੍ਹੇ ਲਿਖੇ ਸਨ। ਉਨ੍ਹਾਂ ਨੇ ਇਸਦੀ ਦੇਖ ਰੇਖ ਕਰਨ ਲਈ ਇੱਕ ਸਭਾ ਬਣਾਈ ਹੋਈ ਸੀ ਜਿਸਦਾ ਨਾਮ ਅਰਬਨ ਅਸਟੇਟ ਵੈੱਲਫੇਅਰ ਐਸੋਸੀਏਸ਼ਨ ਸੀਇਸ ਸਭਾ ਦੇ ਪ੍ਰਧਾਨ ਪ੍ਰੋਫੈਸਰ ਸੰਧੂ ਸਾਹਿਬ, ਮੀਤ ਪ੍ਰਧਾਨ ਐਡਵੋਕੇਟ ਸੈਣੀ ਸਾਹਿਬ, ਸਕੱਤਰ ਬੈਂਕ ਮੈਨੇਜਰ ਲੂਥਰਾ ਸਾਹਿਬ ਤੇ ਵਿੱਤ ਸਕੱਤਰ ਇੱਕ ਕਾਰੋਬਾਰੀ ਬੇਦੀ ਸਾਹਿਬ ਸਨਇਨ੍ਹਾਂ ਤੋਂ ਇਲਾਵਾ ਇੱਕ 11 ਮੈਂਬਰੀ ਕਾਰਜਕਰਨੀ ਕਮੇਟੀ ਸੀਜਨਰਲ ਮੈਂਬਰਸ਼ਿੱਪ ਸਾਰੇ ਦੇ ਸਾਰੇ ਦੋ ਸੌ ਘਰਾਂ ਦੀ ਸੀਘਰ ਪ੍ਰਤੀ ਦਸ ਰੁਪਏ ਚੰਦਾ ਲਾਇਆ ਗਿਆ ਸੀ ਤਾਂ ਕਿ ਅਸਟੇਟ ਨੂੰ ਸਮੇਂ-ਸਮੇਂ ’ਤੇ ਸੰਵਾਰਿਆ ਜਾ ਸਕੇਇਸ ਪੈਸੇ ਨਾਲ ਮੀਟਿੰਗਾਂ ’ਤੇ ਆਉਣ ਵਾਲਾ ਖਰਚਾ ਕੀਤਾ ਜਾਂਦਾ ਸੀ ਤੇ ਮਾਲੀ ਦੀ ਤਨਖਾਹ ਵੀ ਦਿੱਤੀ ਜਾਂਦੀ ਸੀਸ਼ੁਰੂ ਸ਼ੁਰੂ ਵਿੱਚ ਕੂੜਾ ਚੁੱਕ ਕੇ ਕਿਤੇ ਢੇਰੀ ਕਰਨ ਦੀ ਜ਼ਰੂਰਤ ਨਹੀਂ ਮਹਿਸੂਸ ਹੋਈ ਸੀ ਕਿਉਂਕਿ ਆਲੇ ਦੁਆਲੇ ਸਾਰੀ ਜਗ੍ਹਾ ਖਾਲੀ ਹੀ ਪਈ ਸੀਸਮਾਂ ਪੈਣ ਨਾਲ ਆਲੇ ਦੁਆਲੇ ਦੀ ਖਾਲੀ ਜਗ੍ਹਾ ਵਿੱਚ ਵੀ ਪੂਡਾ ਨੇ ਪਲਾਟ ਕੱਟ ਦਿੱਤੇ ਤੇ ਉੱਥੇ ਵੀ ਲੋਕਾਂ ਦੀ ਵਸੋਂ ਹੋਣੀ ਸ਼ੁਰੂ ਹੋ ਗਈਕੂੜਾ ਢੇਰੀ ਕਰਨ ਦਾ ਮਸਲਾ ਬਣ ਗਿਆ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰ ਇਕੱਠੇ ਹੋਏਕੂੜਾ ਡੰਪ ਕਰਵਾਉਣ ’ਤੇ ਵਿਚਾਰ ਚਰਚਾ ਹੋਈਆਮ ਰਾਇ ਇਹ ਬਣੀ ਕੇ ਇੱਕ ਠੇਲ੍ਹਾ ਖਰੀਦਿਆ ਜਾਵੇ ਅਤੇ ਉਸਨੂੰ ਖਿੱਚ ਕੇ ਲਿਜਾਣ ਲਈ ਇੱਕ ਮਜ਼ਦੂਰ ਵੀ ਰੱਖਿਆ ਜਾਵੇਪ੍ਰਧਾਨ ਸੰਧੂ ਅਤੇ ਮੀਤ ਪ੍ਰਧਾਨ ਸੈਣੀ ਦੀ ਕੋਸ਼ਿਸ਼ ਸਦਕਾ ਇਹ ਪ੍ਰਬੰਧ ਵੀ ਕਰ ਲਿਆ ਗਿਆ

ਇੱਕ ਹੋਰ ਮਸਲਾ ਖੜ੍ਹਾ ਹੋ ਗਿਆਠੇਲ੍ਹਾ ਖੜ੍ਹਾ ਕਿੱਥੇ ਕੀਤਾ ਜਾਵੇਚੌਹਾਂ ਦੀ ਫਿਰ ਮਿਲਣੀ ਹੋਈ। ਮਸਲਾ ਐਡਾ ਵੱਡਾ ਨਹੀਂ ਸੀ ਕਿ ਕਾਰਜਕਰਨੀ ਕਮੇਟੀ ਦੀ ਮੀਟਿੰਗ ਸੱਦੀ ਜਾਵੇਪ੍ਰਧਾਨ ਸੰਧੂ ਨੇ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ, “ਕੋਈ ਵੱਡਾ ਮਸਲਾ ਨਹੀਂ, ਠੇਲ੍ਹਾ ਮੈਂ ਆਪਣੇ ਘਰ ਦੇ ਪਿਛਲੇ ਵਿਹੜੇ ਵਿੱਚ ਖੜ੍ਹਾ ਕਰ ਲਿਆ ਕਰਾਂਗਾ।”

ਠੇਲ੍ਹਾ ਖੜ੍ਹਾ ਹੋਣ ਲੱਗ ਪਿਆਠੇਲ੍ਹਾ ਚਾਲਕ ਆਇਆ ਕਰੇ ਤੇ ਠੇਲ੍ਹਾ ਰੋੜ੍ਹ ਕੇ ਲੈ ਜਾਇਆ ਕਰੇ। ਸਭ ਪਾਸਿਓਂ ਕੂੜਾ ਚੁੱਕ ਕੇ ਦੂਰ ਇੱਕ ਟੋਏ ਵਿੱਚ ਢੇਰੀ ਘਰ ਆਇਆ ਕਰੇ ਤੇ ਠੇਲ੍ਹਾ ਫਿਰ ਆ ਕੇ ਸੰਧੂ ਸਾਹਿਬ ਦੇ ਘਰ ਖੜ੍ਹਾ ਕਰ ਦਿਆ ਕਰੇ ਸੰਧੂ ਸਾਹਿਬ ਦੇ ਦੋ ਬੱਚੇ ਸਨਇੱਕ ਲੜਕੀ ਜਿਹੜੀ ਕਾਲਜ ਪੜ੍ਹਨ ਜਾਂਦੀ ਸੀ ਤੇ ਇੱਕ ਲੜਕਾ ਜਿਹੜਾ ਸਕੂਲ ਦੀ ਉਚੇਰੀ ਜਮਾਤ ਵਿੱਚ ਪੜ੍ਹਦਾ ਸੀਇੱਕ ਦਿਨ ਜਦੋਂ ਸੰਧੂ ਸਾਹਿਬ ਆਪਣੇ ਕਾਲਜ ਤੋਂ ਆਏ ਤਾਂ ਉਨ੍ਹਾਂ ਨੂੰ ਘਰ ਦਾ ਮਾਹੌਲ ਉੱਖੜਿਆ ਉੱਖੜਿਆ ਅਤੇ ਅਸਾਵਾਂ ਮਹਿਸੂਸ ਹੋਇਆ ਉਨ੍ਹਾਂ ਨੇ ਆਪਣੀ ਪਤਨੀ ਕਰਮਜੀਤ ਨੂੰ ਪੁੱਛਿਆ, “ਕੀ ਗੱਲ, ਅੱਜ ਬੱਚੇ ਉੰਨੇ ਖੁੱਲ੍ਹ ਕੇ ਨਹੀਂ ਪੇਸ਼ ਆਏ, ਜਿੰਨੇ ਅਕਸਰ ਆਉਂਦੇ ਹੁੰਦੇ ਹਨ? ਇਹ ਵੱਟੇ ਵੱਟੇ ਜਿਹੇ ਕਿਉਂ ਲਗਦੇ ਹਨ?

ਮੇਰੇ ਨਾਲ ਹੁਣੇ ਹੁਣੇ ਲੜਦੇ ਹਟੇ ਹਨ।” ਕਰਮਜੀਤ ਬੋਲੀ

ਕੀ ਗੱਲ?

ਘਰ ਵਿੱਚ ਖੜ੍ਹਾ ਠੇਲ੍ਹਾ ਉਨ੍ਹਾਂ ਨੂੰ ਚੰਗਾ ਨਹੀਂ ਲਗਦਾਉਹ ਠੇਲ੍ਹੇ ਚਾਲਕ ਦਾ ਘਰ ਵਿੱਚ ਵਾਰ-ਵਾਰ ਆਉਣਾ ਵੀ ਪਸੰਦ ਨਹੀਂ ਕਰਦੇਕਹਿੰਦੇ ਹਨ- ਸਾਡੀ ਪ੍ਰਾਈਵੇਸੀ ਭੰਗ ਹੁੰਦੀ ਹੈਸਾਡੇ ਘਰ ਨੀਵੇਂ ਦਰਜੇ ਦੇ ਬੰਦੇ ਆਉਂਦੇ ਵੀ ਚੰਗੇ ਨਹੀਂ ਲਗਦੇਮੁੰਡਾ ਕਹਿੰਦਾ- ਮੇਰੇ ਸਕੂਲ ਵਿੱਚ ਮੁੰਡੇ ਮੈਨੂੰ ਛੇੜਦੇ ਹਨ ਕਿ ਸਾਰੇ ਘਰਾਂ ਦਾ ਕੂੜਾ ਲਿਜਾਣ ਵਾਲਾ ਠੇਲ੍ਹਾ ਸਾਡੇ ਘਰ ਖੜ੍ਹਦਾ ਏਕਹਿੰਦਾ, ਨਾਲੇ ਉਨ੍ਹਾਂ ਨੇ ਮੇਰਾ ਨਾਮ ਟੀ.ਪੀ.ਐੱਮ ਪਾ ਲਿਆ ਏ।”

ਇਸਦਾ ਕੀ ਮਤਲਬ?” ਸੰਧੂ ਸਾਹਿਬ ਜਾਣਨ ਲਈ ਕਾਹਲੇ ਪੈ ਗਏ

ਠੇਲ੍ਹੇ ਵਾਲੇ ਪ੍ਰਧਾਨ ਦਾ ਮੁੰਡਾ।”

ਪਰਿਓਂ ਲੜਕੀ ਵੀ ਬੋਲ ਪਈ, “ਮੇਰੇ ਕਾਲਜ ਵਿੱਚ ਮੇਰੀ ਸਹੇਲੀ ਸੁਸ਼ਮਾ ਕਹਿੰਦੀ, ਤੇਰੇ ਮੰਮੀ ਨੂੰ ਬੰਸੀ ਲਾਲ ਅਗਰਵਾਲ ਦੀ ਤੀਵੀਂ ਸੱਤਿਆ ਠੇਲ੍ਹੇ ਵਾਲੇ ਪ੍ਰੋਫੈਸਰਨੀ ਕਹਿ ਕੇ ਬੁਲਾਉਂਦੀ ਏ।”

ਕਿਹੜਾ ਬੰਸੀ ਲਾਲ?” ਸੰਧੂ ਸਾਹਿਬ ਨੇ ਪੁੱਛਿਆ

ਉਹ ਬੁੱਢਾ ਜਿਹੜਾ 95 ਨੰਬਰ ਵਿੱਚ ਰਹਿੰਦਾ ਏ।”

ਸੰਧੂ ਸਾਹਿਬ ਸੋਚੀਂ ਪੈ ਗਏ

ਇੰਨੇ ਚਿਰ ਵਿੱਚ ਲੜਕੇ ਨੇ ਤਾਂ ਸਾਫ ਹੀ ਕਹਿ ਦਿੱਤਾ, “ਡੈਡੀ, ਇਹ ਠੇਲ੍ਹਾ ਇੱਥੋਂ ਚੁਕਵਾਓਤੁਸੀਂ ਪ੍ਰਧਾਨ ਹੋ, ਇਹੋ ਜਿਹੀਆਂ ਵਗਾਰਾਂ ਕਰਦੇ ਚੰਗੇ ਨਹੀਂ ਲਗਦੇਉਹ ਲੁਭਾਇਆ ਵਾਲਮੀਕੀ ਆਉਂਦਾ ਏ ਤਾਂ ਖੜ ਖੜ ਸ਼ੁਰੂ ਹੋ ਜਾਂਦੀ ਏਘਰ ਨੂੰ ਤਾਂ ਤੁਸੀਂ ਕਬਾੜਖਾਨਾ ਬਣਾ’ਤਾਇਹਨੂੰ ਇੱਥੋਂ ਚੁਕਵਾਓਜਿੱਥੇ ਮਰਜ਼ੀ ਖੜ੍ਹਾ ਕਰਵਾਓ।”

ਸੰਧੂ ਸਾਹਿਬ ਸੋਚਾਂ ਵਿੱਚ ਪੈ ਗਏ ਉਨ੍ਹਾਂ ਦੀ ਧਰਮ ਪਤਨੀ ਵੀ ਬੱਚਿਆਂ ਦਾ ਪੱਖ ਪੂਰੇਫਿਰ ਸੰਧੂ ਸਾਹਿਬ ਨੂੰ ਮੀਤ ਪ੍ਰਧਾਨ ਸੈਣੀ ਨਾਲ ਮਸ਼ਵਰਾ ਕਰਨਾ ਪਿਆਆਖਰ ਇਹ ਰਾਇ ਬਣੀ ਕਿ ਠੇਲ੍ਹਾ ਅਸਟੇਟ ਦੇ ਨਾਲ ਲਗਦੇ ਹਿੰਦੂ ਮੰਦਰ ਵਿੱਚ ਖੜ੍ਹਾ ਕਰਵਾ ਲਿਆ ਜਾਵੇਸੰਧੂ ਸਾਹਿਬ ਅਤੇ ਸੈਣੀ ਸਾਹਿਬ ਇੰਤਜ਼ਾਮ ਕਰਨ ਲਈ ਮੰਦਰ ਵੱਲ ਗਏ

ਨੀਲ ਕੰਠ ਜੀ, ਸਾਡਾ ਇੱਕ ਨਿੱਕਾ ਜਿਹਾ ਮਸਲਾ ਏਤੁਸੀਂ ਹੱਲ ਕਰ ਸਕਦੇ ਹੋ?” ਸੰਧੂ ਸਾਹਿਬ ਨੇ ਪੁਜਾਰੀ ਨੂੰ ਬੇਨਤੀ ਕੀਤੀ

ਪ੍ਰੋਫੈਸਰ ਸਾਹਿਬ, ਜੀ ਆਇਆਂ ਨੂੰ, ਤੁਸੀਂ ਸਾਡੇ ਪਾਸ ਆਏ। ਕੀ ਗੱਲ ਹੋਈ?

ਅਸੀਂ ਅਸਟੇਟ ਦਾ ਕੂੜਾ ਚੁੱਕਣ ਲਈ ਇੱਕ ਠੇਲ੍ਹਾ ਲਿਆ ਹੈਕੀ ਤੁਸੀਂ ਇਸ ਨੂੰ ਮੰਦਰ ਦੇ ਪਿਛਲੇ ਪਾਸੇ ਖੜ੍ਹਾ ਕਰਵਾ ਲਿਆ ਕਰੋਗੇ?

ਆਪਣਾ ਇਹ ਮਸਲਾ ਹੱਲ ਕਰਵਾਉਣ ਲਈ ਤੁਹਾਨੂੰ ਪਹਿਲਾਂ ਮੰਦਰ ਕਮੇਟੀ ਦੇ ਪ੍ਰਧਾਨ ਸਰੀਨ ਸਾਹਿਬ ਨਾਲ ਗੱਲ ਕਰਨੀ ਪਊ।” ਪੁਜਾਰੀ ਨੀਲ ਕੰਠ ਬੋਲਿਆ

ਉਹ ਕਦੋਂ ਮੰਦਰ ਵਿੱਚ ਆਉਣਗੇ?” ਸੰਧੂ ਸਾਹਿਬ ਨੇ ਪੁੱਛਿਆ

ਤੁਸੀਂ ਘੰਟੇ ਕੁ ਤਕ ਆ ਜਾਇਓਦਿਨ ਵਿੱਚ ਇੱਕ ਵਾਰ ਤਾਂ ਇੱਧਰ ਗੇੜਾ ਮਾਰਦੇ ਹੀ ਹੁੰਦੇ ਹਨ।” ਪੁਜਾਰੀ ਨੇ ਸਥਿਤੀ ਸਪਸ਼ਟ ਕੀਤੀ

ਘੰਟੇ ਬਾਅਦ ਸੰਧੂ ਸਾਹਿਬ ਤੇ ਸੈਣੀ ਸਾਹਿਬ ਫਿਰ ਮੰਦਰ ਵੱਲ ਗਏਪ੍ਰਧਾਨ ਸਰੀਨ ਸਾਹਿਬ ਉੱਥੇ ਮੌਜੂਦ ਸਨ

ਆਉ ਜੀ, ਸਰਦਾਰ ਸਾਹਿਬਾਨ ਕਿਵੇਂ ਆਉਣਾ ਹੋਇਆ?” ਸਰੀਨ ਸਾਹਿਬ ਨਿਮਰਤਾ ਨਾਲ ਪੇਸ਼ ਆਏ

ਸਰੀਨ ਜੀ, ਇੱਕ ਮਸਲਾ ਖੜ੍ਹਾ ਹੋ ਗਿਆ ਏਤੁਸੀਂ ਹੱਲ ਕਰ ਸਕਦੇ ਹੋ?

ਦੱਸੋ ਕੀ ਮਸਲਾ ਏ?

ਇਹ ਸਾਰੀ ਅਸਟੇਟ ਦਾ ਕੂੜਾ ਚੁੱਕਣ ਲਈ ਕਮੇਟੀ ਮੈਂਬਰਾਂ ਨੇ ਇੱਕ ਠੇਲ੍ਹਾ ਖਰੀਦਿਆ ਸੀਇਸ ਠੇਲ੍ਹੇ ਨੂੰ ਖਿੱਚਣ ਲਈ ਅਸੀਂ ਠੇਲ੍ਹਾ ਚਾਲਕ ਵੀ ਰੱਖਿਆ ਸੀਸਵਾਲ ਠੇਲ੍ਹਾ ਖੜ੍ਹਾ ਕਰਨ ਦਾ ਏਮੰਦਰ ਇੱਕ ਸਾਂਝੀ ਥਾਂ ਹੈ ਤੇ ਇਹ ਹੈ ਵੀ ਅਸਟੇਟ ਦੇ ਨਾਲ ਲਗਦਾਤੁਹਾਡੇ ਪਾਸ ਮੰਦਰ ਦੇ ਪਿਛਲੇ ਪਾਸੇ ਇੱਕ ਸ਼ੈੱਡ ਵੀ ਹੈਜੇ ਇਸ ਸਾਂਝੇ ਕਾਰਜ ਲਈ ਲੋਕਾਂ ਦੀ ਸੇਵਾ ਹਿਤ ਇਹ ਠੇਲ੍ਹਾ ਮੰਦਰ ਦੀ ਸ਼ੈੱਡ ਵਿੱਚ ਖੜ੍ਹਾ ਕਰਵਾ ਲਿਆ ਕਰੋ ਤਾਂ ਸਾਡੀ ਅਸਟੇਟ ਤੁਹਾਡੀ ਧੰਨਵਾਦੀ ਹੋਵੇਗੀ।”

ਸੰਧੂ ਸਾਹਿਬ ਤੇ ਸੈਣੀ ਸਾਹਿਬ, ਤੁਸੀਂ ਇਸ ਕੰਮ ਲਈ ਗੁਰਦੁਆਰੇ ਕਿਉਂ ਨਹੀਂ ਗਏ?” ਸਰੀਨ ਕੱਟੜ ਹਿੰਦੂ ਪਾਰਟੀ ਦਾ ਬੰਦਾ ਸੀ ਤੇ ਉਹ ਠੇਲ੍ਹਾ ਖੜ੍ਹਾ ਕਰਵਾਉਣ ਨਾਲੋਂ ਧਰਮ ਦੇ ਨਾਂ ’ਤੇ ਸਿੱਖ ਅਹੁਦੇਦਾਰਾਂ ਦਾ ਵਿਰੋਧ ਕਰਦਾ ਵੱਧ ਨਜ਼ਰ ਆ ਰਿਹਾ ਸੀ ਉਸਦੀ ਨਜ਼ਰ ਵਾਲੀ ਐਨਕ ਵਿੱਚੋਂ ਉਹਦੀਆਂ ਅੱਖਾਂ ਬੈਟਰੀ ਵਾਂਗ ਜਗ ਰਹੀਆਂ ਸਨ

ਸਰੀਨ ਸਾਹਿਬ, ਗੁਰਦੁਆਰਾ ਇੱਥੋਂ ਦੂਰ ਏਉੱਥੇ ਨੂੰ ਠੇਲ੍ਹਾ ਚਾਲਕ ਆਇਆ ਜਾਇਆ ਕਿਵੇਂ ਕਰੂ?

ਤੁਸੀਂ ਪ੍ਰਧਾਨ ਤੇ ਮੀਤ ਪ੍ਰਧਾਨ ਹੋਤੁਸੀਂ ਖੁਦ ਸੋਚੋ।”

ਸੰਧੂ ਸਾਹਿਬ ਤੇ ਸੈਣੀ ਸਾਹਿਬ ਨਿਰੁੱਤਰ ਹੋ ਕੇ ਉੱਥੋਂ ਵਾਪਸ ਆ ਗਏਮਸਲਾ ਕਿਵੇਂ ਹੱਲ ਹੋਵੇ ,ਇਹ ਸੋਚ ਉਨ੍ਹਾਂ ਦੇ ਮਨ ਉੱਤੇ ਭਾਰੂ ਰਹੀ

ਦੂਜੇ ਦਿਨ ਚੌਹਾਂ ਅਹੁਦੇਦਾਰਾਂ ਦੀ ਉਚੇਚੀ ਮਿਲਣੀ ਹੋਈ

ਕਿਵੇਂ ਕਰੀਏ?” ਪ੍ਰਧਾਨ ਸੰਧੂ ਨੇ ਦੂਜਿਆਂ ਨੂੰ ਪੁੱਛਿਆ

ਮਸਲਾ ਤਾਂ ਹੱਲ ਹੋ ਹੀ ਸਕਦਾ ਏ ਪਰ ਖਰਚਾ ਵੱਧ ਕਰਨਾ ਪਊ।” ਸੈਣੀ ਸਾਹਿਬ ਬੋਲੇ

ਕਿਵੇਂ?” ਲੂਥਰਾ ਸਾਹਿਬ ਪੁੱਛਣ ਲੱਗੇ

ਦੇਖੋ ਸਮਾਂ ਬੀਤਣ ਨਾਲ ਸਾਰਾ ਆਲਾ ਦੁਆਲਾ ਮਕਾਨਾਂ ਨਾਲ ਭਰ ਗਿਆ ਏਆਉਣ ਵਾਲੇ ਦੋ ਸਾਲਾਂ ਵਿੱਚ ਤੁਹਾਨੂੰ ਸੈਰ ਕਰਨ ਨੂੰ ਖੁੱਲ੍ਹੀਆਂ ਥਾਂਵਾਂ ਵੀ ਨਹੀਂ ਮਿਲਣੀਆਂਤੁਹਾਨੂੰ ਦਿਸਦਾ ਹੀ ਏ ਕਿ ਸ਼ਹਿਰੀਕਰਨ ਖੁੱਲ੍ਹੀਆਂ ਜੂਹਾਂ ਨੂੰ ਨਿਗਲਦਾ ਜਾ ਰਿਹਾ ਏਠੇਲ੍ਹਾ ਚਾਲਕ ਲਈ ਠੇਲ੍ਹਾ ਖਿੱਚ ਕੇ ਦੂਰ ਲਿਜਾਣਾ ਔਖਾ ਏਅਸੀਂ ਕਿੰਨੇ ਨਿਰਦਈ ਹਾਂ ਕਿ ਅਸੀਂ ਪਸ਼ੂਆਂ ਵਾਲਾ ਕੰਮ ਬੰਦਿਆਂ ਤੋਂ ਲੈ ਰਹੇ ਹਾਂਤੁਸੀਂ ਦੇਖਦੇ ਹੋਵੋਗੇ ਕਿ ਭੀੜ ਭੜੱਕੇ ਵਾਲੇ ਸ਼ਹਿਰਾਂ ਵਿੱਚ ਕਈ ਲੋਕ ਮੋਟਰਵਾਹਨਾਂ ਵਾਲਾ ਕੰਮ ਪਸ਼ੂਆਂ ਤੋਂ ਲੈ ਰਹੇ ਹਨਮਨੁੱਖ ਕਿੰਨਾ ਨਿਰਦਈ ਹੋ ਚੁੱਕਾ ਏਹੁਣ ਸਾਨੂੰ ਕੋਈ ਛੋਟਾ ਮੋਟਾ ਟਰੈਕਟਰ ਲੈਣਾ ਪਊਇਸ ਨਾਲ ਟਰਾਲੀ ਵੀ ਹੋਊਇਸ ਟਰੈਕਟਰ ਨੂੰ ਚਲਾਉਣ ਲਈ ਇੱਕ ਡਰਾਈਵਰ ਵੀ ਰੱਖਣਾ ਪਊਸਾਰਾ ਕੂੜਾ ਟਰਾਲੀ ਵਿੱਚ ਲੱਦ ਕੇ ਉਹ ਡਰਾਈਵਰ ਇਸਨੂੰ ਕਿਤੇ ਦੂਰ ਡੰਪ ਕਰਕੇ ਆਇਆ ਕਰੂ।” ਸੈਣੀ ਸਾਹਿਬ ਨੇ ਵੱਧ ਖਰਚੇ ਵਾਲੀ ਗੱਲ ਕਰ ਦਿੱਤੀ

ਮਸਲਾ ਗੁੰਝਲਦਾਰ ਬਣ ਗਿਆ ਏ।” ਬੇਦੀ ਸਾਹਿਬ ਬੋਲੇ

ਪਹਿਲਾਂ ਆਪਾਂ ਦਸ ਦਸ ਰੁਪਏ ਪ੍ਰਤੀ ਘਰ ਇਕੱਠੇ ਕਰਦੇ ਹੁੰਦੇ ਸੀ ਤੇ ਹੁਣ ਇੰਨੇ ਘੱਟ ਪੈਸਿਆਂ ਨਾਲ ਗੱਲ ਨਹੀਂ ਬਣਨੀਹੁਣ ਹਰ ਘਰ ਮਹੀਨੇ ਦੇ ਦੋ ਸੌ ਰੁਪਏ ਦਿਆ ਕਰੇ, ਫਿਰ ਮਸਲਾ ਹੱਲ ਹੋਊਨਹੀਂ ਤਾਂ ਹਰ ਪਾਸੇ ਗੰਦ ਪਿਆ ਰਿਹਾ ਕਰੂ ਬੇਦੀ ਸਾਹਿਬ।” ਸੈਣੀ ਨੇ ਸਾਰੀ ਤਸਵੀਰ ਸਾਫ ਕਰ ਦਿੱਤੀ

ਦੋ ਸੌ ਤਾਂ ਬਹੁਤ ਜ਼ਿਆਦਾ ਏਇੰਨੇ ਪੈਸੇ ਲੋਕ ਕਿਵੇਂ ਦੇਣਗੇਕਹਿਣਗੇ, ਅਹੁਦੇਦਾਰਾਂ ਨੇ ਪੈਸੇ ਖਾਣ ਦਾ ਜ਼ਰੀਆ ਬਣਾ ਲਿਆ।” ਸੋਚਾਂ ਵਿੱਚ ਪਏ ਹੋਏ ਲੂਥਰਾ ਸਾਹਿਬ ਨੇ ਦਿਲ ਦੀ ਗੱਲ ਦੱਸ ਦਿੱਤੀ

ਤੁਸੀਂ ਟਰੈਕਟਰ ਟਰਾਲੀ ਦੀ ਕੀਮਤ ਸੋਚੋਫਿਰ ਹਰ ਮਹੀਨੇ ਡਰਾਈਵਰ ਦੀ ਤਨਖਾਹਤੇਲ ਦਾ ਖਰਚਾ ਵੱਖਰਾਜੇ ਸਟੈਂਡਰਡ ਨਾਲ ਰਹਿਣਾ ਹੈ ਤਾਂ ਪੈਸੇ ਤਾਂ ਖਰਚ ਕਰਨੇ ਹੀ ਪੈਣਗੇਜੇ ਮਿਊਂਸਿਪਲ ਕਾਰਪੋਰੇਸ਼ਨ ’ਤੇ ਛੱਡ ਦਿਓਗੇ ਤਾਂ ਇੱਥੇ ਸਭ ਪਾਸੇ ਗੰਦਗੀ ਦੇ ਢੇਰ ਲੱਗ ਜਾਣਗੇਤੁਹਾਨੂੰ ਇੱਕ ਹੋਰ ਗੱਲ ਵੀ ਦੱਸ ਦਿਆਂ, ਇਹ ਇਲਾਕਾ ਕਾਰਪੋਰੇਸ਼ਨ ਹੇਠ ਆਇਆ ਹੀ ਨਹੀਂਇੰਝ ਹੋਣ ਨੂੰ ਅਜੇ ਹੋਰ ਕਈ ਸਾਲ ਲੱਗ ਜਾਣਗੇਸ਼ਹਿਰ ਦੀ ਹਾਲਤ ਦੇਖੀ? ਕਾਰਪੋਰੇਸ਼ਨ ਦੇ ਕਰਮਚਾਰੀ ਤਾਂ ਆਏ ਮਹੀਨੇ ਹੜਤਾਲ ’ਤੇ ਹੁੰਦੇ ਨੇਸਫਾਈ ਕਰਮਚਾਰੀ ਕਾਰਪੋਰੇਸ਼ਨ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਨਹੀਂ ਥੱਕਦੇਸਫਾਈ ਦਾ ਕੰਮ ਹਫਤਿਆਂ ਬੱਧੀ ਠੱਪ ਰਹਿੰਦਾ ਏਸ਼ਹਿਰ ਦੀਆਂ ਨਾਲੀਆਂ ਦੀ ਹਾਲਤ ਦੇਖੀ, ਕਿਵੇਂ ਬਦਬੂ ਦੇ ਫਰਾਟੇ ਛੱਡਦੀਆਂ ਹਨ? ਸਾਡੀ ਅਸਟੇਟ ਸ਼ਹਿਰ ਤੋਂ ਅਲੱਗ ਕਿਸਮ ਦੀ ਏਜੇ ਹਲਵਾਈ ਕਰੀਏ ਤਾਂ ਖੁਸ਼ਕੀ ਨਾਲ ਮਰੀਏ।” ਸੈਣੀ ਸਾਹਿਬ ਨੇ ਸਭ ਕੁਝ ਸਪਸ਼ਟ ਕਰ ਦਿੱਤਾ

ਫਿਰ ਐਸੋਸੀਏਸ਼ਨ ਦੀ ਕਾਰਜਕਰਨੀ ਕਮੇਟੀ ਦੀ ਮੀਟਿੰਗ ਸੱਦੀ ਗਈਇਸ ਵਿੱਚ ਵੀ ਕਾਫੀ ਖੱਪਖਾਨਾ ਪੈਂਦਾ ਰਿਹਾਆਖਰ ਕੌੜਾ ਘੁੱਟ ਭਰ ਕੇ ਇੱਕ ਉਗਰਾਹੀ ਕਮੇਟੀ ਬਣਾਈ ਗਈਕਿਹਾ ਗਿਆ ਕਿ ਇਹ ਕਮੇਟੀ ਘਰ ਘਰ ਜਾਊ, ਲੋਕਾਂ ਨੂੰ ਸਫਾਈ ਦੇ ਮਸਲੇ ਬਾਰੇ ਜਾਗਰੂਪ ਕਰੂਪੈਸੇ ਇਕੱਠੇ ਕਰਨ ਦਾ ਓਹੜ ਪੋਹੜ ਕਰੂ

ਜਦੋਂ ਇਹ ਕਮੇਟੀ ਘਰਾਂ ਮੋਹਰੇ ਘੁੰਮ ਰਹੀ ਸੀ ਤਾਂ ਮੈਂ ਕਈ ਬਸਿੰਦਿਆਂ ਨੂੰ ਥੂਹ ਥੂਹ ਕਰਦੇ ਸੁਣਿਆ, “ਇਹ ਕੌਣ ਲੋਕ ਨੇ? ਕਾਹਦੇ ਵਾਸਤੇ ਘਰਾਂ ਦੀਆਂ ਘੰਟੀਆਂ ਵਜਾ ਰਹੇ ਨੇ? ਲਗਦੇ ਤਾਂ ਪੜ੍ਹੇ ਲਿਖੇ ਨੇਸ਼ਾਇਦ ਇਸ ਅਸਟੇਟ ਵਿੱਚ ਹੀ ਰਹਿੰਦੇ ਨੇਪੱਕਾ ਪਤਾ ਨਹੀਂ ਇਹ ਕੌਣ ਨੇ।” ਇੱਕ ਬੰਦਾ ਬੋਲਿਆ

ਓਏ ਇਹ ਕੂੜੇ ਵਾਲੇ ਨੇ, ਇਹ ਚੋਖੇ ਪੈਸੇ ਮੰਗਦੇ ਫਿਰਦੇ ਨੇਇਨ੍ਹਾਂ ਨੂੰ ਮੂੰਹ ਨਾ ਲਾਇਓ ਹੁਣਇਸ ਪੜ੍ਹਿਆਂ ਲਿਖਿਆਂ ਦੀ ਅਸਟੇਟ ਵਿੱਚ ਵੀ ਲੋਟੂ ਟੋਲਾ ਆ ਵੜਿਆ ਏਇਨ੍ਹਾਂ ਦਾ ਡਟ ਕੇ ਵਿਰੋਧ ਕਰੋਇਹ ਕੂੜ ਕਵਾੜ ਵਿੱਚੋਂ ਵੀ ਕਮਾਈ ਕਰਨੀ ਚਾਹੁੰਦੇ ਨੇ।” ਇੱਕ ਛੋਕਰਾ ਉੱਚੀ ਉੱਚੀ ਬੋਲਦਾ ਇੱਕ ਗਲੀ ਵਿੱਚ ਅਲੋਪ ਹੋ ਗਿਆ

ਇਨ੍ਹਾਂ ਪਹਿਲਾਂ ਠੇਲ੍ਹੇ ਵਿੱਚੋਂ ਪੈਸੇ ਖਾਧੇਫਿਰ ਇਹ ਠੇਲ੍ਹਾ ਚਾਲਕ ਦੇ ਪੈਸੇ ਮਾਰ ਗਏਹੁਣ ਇਹ ਕਿਸੇ ਹੋਰ ਤਾਕ ਵਿੱਚ ਤੁਰੇ ਫਿਰਦੇ ਨੇਦੁੱਧ ਤੇ ਬੁੱਧ ਵਿਗੜਦਿਆਂ ਚਿਰ ਨਹੀਂ ਲਗਦਾ।” ਇੱਕ ਮੜਕੂ ਜਿਹੀ ਬੁੱਢੀ ਨੇ ਗਟਾਹਰ ਵਰਗੀ ਅਵਾਜ਼ ਕੱਢੀ

ਮੈਂ ਇਹ ਦ੍ਰਿਸ਼ ਦੇਖ ਕੇ ਸੋਚਦਾ ਹੀ ਰਹਿ ਗਿਆ, “ਜੇ ਇੱਕ ਜਾਗਰਿਤ ਅਤੇ ਪੜ੍ਹੀ ਲਿਖੀ ਅਸਟੇਟ ਵਿੱਚ ਵੀ ਲੋਕ ਸਮਾਜ ਸੇਵੀਆਂ ਬਾਰੇ ਇਸ ਪ੍ਰਕਾਰ ਦੇ ਵਿਚਾਰ ਰੱਖਦੇ ਹਨ ਤਾਂ ਸ਼ਹਿਰ ਦੀਆਂ ਪਛੜੀਆਂ ਬਸਤੀਆਂ ਦਾ ਕੀ ਹਾਲ ਹੋਊ? ਕੀ ਪੈਸੇ ਖਾਣਾ ਭਾਰਤੀ ਲੋਕਤੰਤਰ ਦਾ ਸਿਖਰ ਤੋਂ ਲੈ ਕੇ ਹੇਠਾਂ ਤਕ ਦਸਤੂਰ ਹੀ ਬਣ ਗਿਆ ਏ? ਅਦਾਰਿਆਂ ਦੇ ਕੰਮਾਂ ਵਿੱਚ ਪਾਰਦਰਸ਼ਤਾ ਕਦੋਂ ਆਊ? ਮੈਂ ਲੋਕਾਂ ਦਾ ਇਹ ਜਮਾਵੜਾ ਦੇਖ ਕੇ ਇੰਜ ਸੋਚਦਾ ਸੋਚਦਾ ਇਨ੍ਹਾਂ ਦੀ ਇਹ ਗਾਥਾ ਸ਼ਬਦਾਂ ਵਿੱਚ ਪਰੋਣ ਲੱਗ ਪਿਆ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਪ੍ਰੋ. ਅਵਤਾਰ ਸਿੰਘ ਸੰਘਾ

ਪ੍ਰੋ. ਅਵਤਾਰ ਸਿੰਘ ਸੰਘਾ

Sydney, Australia.
Phone: (61 - 437 641 033)
Email: (sangha_avtar@hotmail.com)