AvtarSSangha7ਇੰਗਲੈਂਡ ਤੋਂ ਇੱਕ ਜਨੌਰ ਜਿਹਾ ਆਇਆ। ਸੁਣਿਆ ਮਸਾਂ ਦਸ ਜਮਾਤਾਂ ਪਾਸ ਸੀ। ਲੈ ਕੇ ਉਡ ...Aeroplane1
(9 ਨਵੰਬਰ 2025)

 

Aeroplane1

 

ਵੀਹਵੀਂ ਸਦੀ ਦੇ ਦੂਜੇ ਅੱਧ ਵਿੱਚ ਪੰਜਾਬ ਦੇ ਦੁਆਬਾ ਖੇਤਰ ਵਿੱਚ ਇੰਗਲੈਂਡ ਅਤੇ ਫਿਰ ਕੈਨੇਡਾ ਨੂੰ ਦੌੜਨ ਦੀ ਹਨੇਰੀ ਹੀ ਝੁੱਲ ਗਈ ਸੀਸੱਤਰਵਿਆਂ, ਅੱਸੀਵਿਆਂ ਅਤੇ ਨੱਬੇਵਿਆਂ ਵਿੱਚ ਉਹੀ ਵਿਆਹ ਵਿਆਹ ਸਮਝੇ ਜਾਂਦੇ ਸਨ, ਜਿਹੜੇ ਇਨ੍ਹਾਂ ਦੇਸ਼ਾਂ ਨੂੰ ਜਾਣ ਦਾ ਜ਼ਰੀਆ ਬਣਨਜੱਟਾਂ ਦੇ ਬਹੁਤੇ ਮੁੰਡੇ ਤਾਂ ਕਾਲਜਾਂ ਵਿੱਚ ਸਿਰਫ ਇਹ ਦਰਸਾਉਣ ਲਈ ਦਾਖਲਾ ਲੈ ਕੇ ਰੱਖਦੇ ਸਨ ਕਿ ਕੋਈ ਮਾਪੇ ਆਪਣੀ ਬਾਹਰੋਂ ਜਵਾਨ ਕੁੜੀ ਲੈ ਕੇ ਪੰਜਾਬ ਆਉਣ ਤੇ ਉਹਨਾਂ ਨੂੰ ਵਿਆਹ ਕੇ ਉੱਧਰ ਸੱਦ ਲੈਣਕਾਲਜ ਵਿੱਚ ਦਾਖਲਾ ਤਾਂ ਇਸ ਲਈ ਲਿਆ ਹੁੰਦਾ ਸੀ ਕਿ ਬਾਹਰੋਂ ਆਉਣ ਵਾਲੀ ਪਾਰਟੀ ਨੂੰ ਦੱਸਿਆ ਜਾ ਸਕੇ ਕਿ ਮੁੰਡਾ ਬੀ.ਏ ਜਾਂ ਐੱਮ.ਏ. ਕਰ ਰਿਹਾ ਹੈਕਈ ਕੇਸਾਂ ਵਿੱਚ ਤਾਂ ਇੰਨੀ ਆਪੋ ਧਾਪ ਪਈ ਹੁੰਦੀ ਸੀ ਕਿ ਐੱਮ.ਏ. ਪੂਰੀ ਹੋਣ ਤੋਂ ਪਹਿਲਾਂ ਹੀ ਕਿਤੇ ਟਾਂਕਾ ਫਿੱਟ ਹੋ ਜਾਵੇਜੇ ਐੱਮ.ਏ. ਵਿੱਚੋਂ ਤੀਸਰੇ ਦਰਜੇ ਦੇ ਨੰਬਰ ਆ ਜਾਣ ਤਾਂ ਨਾ ਤਾਂ ਕਾਲਜ ਵਿੱਚ ਲੈਕਚਰਾਰਸ਼ਿੱਪ ਮਿਲਦੀ ਸੀ ਤੇ ਨਾ ਹੀ ਕੁੜੀ ਵਾਲਿਆਂ ਨੂੰ ਦੱਸਣ ਨੂੰ ਦਿਲ ਕਰਦਾ ਸੀ ਕਿ ਐੱਮ.ਏ. ਦਾ ਸਕੋਰ ਕੀ ਆਇਆ ਹੈਜੇ ਲੋਹੇ ’ਤੇ ਤੱਤੇ ਤੱਤੇ ਘਾਹ ਸੱਟ ਵੱਜ ਜਾਵੇ ਤਾਂ ਕੰਮ ਵਧੀਆ ਰਾਸ ਆ ਜਾਇਆ ਕਰਦਾ ਸੀ

ਮੇਰੇ ਨਾਲ ਪੜ੍ਹਦੇ 15 ਕੁ ਕੇਸ ਅਜਿਹੇ ਸਨ, ਜਿਹੜੇ ਐੱਮ.ਏ. ਕਰਦੇ ਹੀ ਸੋਹਣੇ ਵਕਤ ਜਹਾਜ਼ ਚੜ੍ਹ ਗਏ, ਨਹੀਂ ਤਾਂ ਉਨ੍ਹਾਂ ਦਾ ਇਹ ਹਾਲ ਹੋਣਾ ਸੀ-ਨਾ ਖੁਦਾ ਹੀ ਮਿਲਾ, ਨਾ ਵਿਸਾਲੇ ਸਨਮਨਾ ਕਿਤੇ ਨੌਕਰੀ ਮਿਲਣੀ ਸੀ ਤੇ ਨਾ ਹੀ ਨੌਕਰੀ ਬਗੈਰ ਚੰਗਾ ਰਿਸ਼ਤਾ ਟੱਕਰਨਾ ਸੀਬਾਅਦ ਵਿੱਚ ਮੇਰੇ 25 ਸਾਲ ਪੰਜਾਬ ਵਿੱਚ ਪੜ੍ਹਾਉਂਦੇ ਪੜਾਉਂਦੇ ਤਾਂ ਸ਼ਾਇਦ ਸੈਂਕੜੇ ਵਿਦਿਆਰਥੀ ਅਜਿਹੇ ਟੱਕਰੇ ਜਿਹੜੇ ਬੱਸ ਸਾਡੇ ਰਜਿਸਟਰ ਵਿੱਚ ਆਪਣਾ ਨਾਮ ਹੀ ਚਾਲੂ ਰੱਖਣਾ ਚਾਹੁੰਦੇ ਸਨ, ਜਮਾਤਾਂ ਭਾਵੇਂ ਲਾਉਣ ਜਾਂ ਨਾ ਲਾਉਣ ਤਾਂ ਕਿ ਬਾਹਰੋਂ ਆਉਣ ਵਾਲੀ ਪਾਰਟੀ ਨੂੰ ਦੱਸਿਆ ਜਾ ਸਕੇ ਕਿ ਲੜਕਾ ਗਰੈਜੂਏਸ਼ਨ ਜਾਂ ਪੋਸਟ ਗਰੈਜੂਏਸ਼ਨ ਕਰ ਰਿਹਾ ਹੈਦੋ ਤਿੰਨ ਤਾਂ ਮੇਰਠ ਅਤੇ ਦੇਹਰਾਦੂਨ ਦਾਖਲਾ ਲੈ ਕੇ ਆਪਣਾ ਮਾੜਾ ਮੋਟਾ ਸਕੋਰ ਛੁਪਾ ਕੇ ਬੈਠੇ ਸਨਇਸ ਮਾੜੇ ਸਕੋਰ ਕਰਕੇ ਉਹਨਾਂ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਐੱਮ.ਏ. ਵਿੱਚ ਦਾਖਲਾ ਨਹੀਂ ਦਿੱਤਾ ਸੀਜੇ ਕੋਈ ਲੜਕੀ ਦੇਖਣ ਨੂੰ ਥੋੜ੍ਹੀ ਜਿਹੀ ਵੀ ਚੰਗੀ ਹੁੰਦੀ ਤਾਂ ਉਸਦਾ ਵਿਆਹ ਕਦੀ ਠੀਕ ਜਿਹੇ ਥਾਂ ਹੋ ਜਾਂਦਾ ਸੀ ਤੇ ਕਦੀ ਉਹ ਨਿਰੇ ਬੇਜੋੜ ਬੰਧਨ ਵਿੱਚ ਬੰਨ੍ਹ ਦਿੱਤੀ ਜਾਂਦੀ ਸੀਇੰਗਲੈਂਡ ਤੋਂ ਆਏ ਮਾੜੇ ਮੋਟੇ ਪੜ੍ਹੇ ਬੰਦਿਆਂ ਨਾਲ ਐੱਮ.ਏ. ਪਾਸ ਕੁੜੀਆਂ ਅਕਸਰ ਵਿਆਹ ਦਿੱਤੀਆਂ ਜਾਂਦੀਆਂ ਸਨਕਈ ਵਾਰ ਲੜਕੇ ਲੜਕੀ ਦੀ ਉਮਰ ਵਿੱਚ 15-20 ਸਾਲਾਂ ਦਾ ਫਰਕ ਵੀ ਹੁੰਦਾ ਸੀਜਿਹੜੀਆਂ ਕੁੜੀਆਂ ਇੰਗਲੈਂਡ ਅਤੇ ਕੈਨੇਡਾ ਤੋਂ ਆ ਕੇ ਪੰਜਾਬ ਵਿੱਚ ਵਿਆਹ ਕਰਵਾਉਂਦੀਆਂ ਸਨ, ਉਹ ਪੜ੍ਹਾਈ ਪੱਖੋਂ ਤਾਂ ਤਕਰੀਬਨ ਖਾਲੀ ਹੀ ਹੁੰਦੀਆਂ ਸਨ ਸੋਹਣੇ ਜਿਹੇ ਕੱਪੜੇ ਪਹਿਨ ਕੇ ਉਹ ਵੱਡਿਆਂ ਘਰਾਂ ਦੇ ਦੇਸੀ ਕਾਕਿਆਂ ਨੂੰ ਮੋਹ ਲੈਣ ਦੇ ਕ੍ਰਿਸ਼ਮੇ ਦੀਆਂ ਮਾਲਕ ਜ਼ਰੂਰ ਹੁੰਦੀਆਂ ਸਨ

ਉਹਨਾਂ ਦਿਨਾਂ ਵਿੱਚ ਮੇਰੇ ਕਈ ਸਮਕਾਲੀਆਂ ਨੇ ਸਾਵੀਂ ਸਿੱਕੀ ਬੀ.ਏ ਕਰਕੇ ਐੱਮ.ਏ. ਅੰਗਰੇਜ਼ੀ, ਅਰਥ ਸ਼ਾਸਤਰ ਅਤੇ ਨਾਗਰਿਕ ਸ਼ਾਸਤਰ ਵਿੱਚ ਦਾਖਲਾ ਲੈ ਰੱਖਿਆ ਸੀਇਨ੍ਹਾਂ ਸਭ ਦੀਆਂ ਬਾਹਰਲਾ ਰਿਸ਼ਤਾ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਸਨਬਾਹਰ ਦੇ ਰਿਸ਼ਤੇ ਦੀ ਝਾਕ ਵਿੱਚ ਇਹ ਕਾਕੇ ਐੱਮ.ਏ. ਦੀ ਪੜ੍ਹਾਈ ਵੱਲ ਬਹੁਤਾ ਧਿਆਨ ਨਹੀਂ ਸਨ ਦੇ ਰਹੇਸਿੱਟੇ ਵਜੋਂ ਐੱਮ.ਏ. ਵਿੱਚ ਥਰਡ ਡਿਵੀਜ਼ਨ ਲੈ ਕੇ ਬੈਠ ਗਏਇਨ੍ਹਾਂ ਵਿੱਚੋਂ ਦੋ ਤਿੰਨ ਘਰੋਂ ਚੰਗਾ ਖਾਂਦੇ ਪੀਂਦੇ ਸਨਇਨ੍ਹਾਂ ਦੇ ਬਾਪ ਛੋਟੀਆਂ ਮੋਟੀਆਂ ਸਰਕਾਰੀ ਨੌਕਰੀਆਂ ’ਤੇ ਸਨ

ਇਨ੍ਹਾਂ ਵਿੱਚੋਂ ਸੇਮੀ ਦਾ ਟਾਂਕਾ ਭਰਿਆ ਗਿਆਇੱਕ ਪਾਰਟੀ ਕੈਨੇਡਾ ਤੋਂ ਆਈ ਸੀਝੱਟ ਮੰਗਣੀ ਪੱਟ ਵਿਆਹ ਦੀ ਦੁਹਾਈ ਪੈ ਗਈਇਹ ਪਟਾਕਾ ਪੈਣ ਤੋਂ ਬਾਅਦ ਸੇਮੀ ਨੇ ਆਮ ਜਿਹੇ ਦੋਸਤਾਂ ਜਾਂ ਵਾਕਫਾਂ ਨੂੰ ਤਾਂ ਮਿਲਣਾ ਹੀ ਬੰਦ ਕਰ ਦਿੱਤਾਉਹ ਆਪਣੇ ਆਪ ਨੂੰ ਇਵੇਂ ਸਮਝਣ ਲੱਗ ਪਿਆ ਜਿਵੇਂ ਜੋਸਫ ਟਰੂਡੋ ਹੋਵੇਜੋਸਫ ਟਰੂਡੋ ਉਦੋਂ ਕੈਨੇਡਾ ਦਾ ਪ੍ਰਧਾਨ ਮੰਤਰੀ ਹੁੰਦਾ ਸੀਖੈਰ, ਉਹ ਮੇਰੇ ਨਾਲ ਠੀਕਠਾਕ ਪੇਸ਼ ਆਉਂਦਾ ਰਿਹਾ ਕਿਉਂਕਿ ਮੇਰੀ ਅੰਗਰੇਜ਼ੀ ਚੰਗੀ ਸੀ ਤੇ ਮੈਂ ਅੰਗਰੇਜ਼ੀ ਦੀ ਬੀ.ਏ ਆਨਰਜ਼ ਕਰਕੇ ਅੰਗਰੇਜ਼ੀ ਦੀ ਐੱਮ.ਏ. ਸੋਹਣੇ ਨੰਬਰਾਂ ’ਤੇ ਪੂਰੀ ਕਰ ਲਈ ਸੀਮੈਨੂੰ ਐੱਮ.ਏ. ਕਰਦੇ ਸਾਰ ਕਾਲਜ ਵਿੱਚ ਲੈਕਚਰਾਰਸ਼ਿੱਪ ਵੀ ਮਿਲ ਗਈ ਸੀਸਾਂ ਮੈਂ ਅਜੇ ਆਰਜ਼ੀ ਨੌਕਰੀ ’ਤੇ ਹੀ ਤੇ ਸਾਂ ਵੀ ਘਰੋਂ ਸੇਮੀ ਤੋਂ ਨੀਵਾਂਮੇਰੇ ਮਾਪੇ ਅਨਪੜ੍ਹ ਸਨ ਤੇ ਜ਼ਮੀਨ ਵੀ ਘਟੀਆ ਤਰੀਕੇ ਨਾਲ ਵੰਡ ਹੋ ਕੇ ਸਾਨੂੰ ਥੋੜ੍ਹੀ ਹੀ ਆਉਂਦੀ ਸੀ

ਮੇਰੇ ਇਨ੍ਹਾਂ ਸਮਕਾਲੀਆਂ ਨੂੰ ਲਗਦਾ ਸੀ ਕਿ ਜਨਰਲ ਕੈਟਾਗਰੀ ਵਾਲੇ ਭਾਵੇਂ ਚੰਗਾ ਸਕੋਰ ਵੀ ਕਰ ਲੈਣ ਤਾਂ ਵੀ ਵੱਡੀਆਂ ਅਤੇ ਚੰਗੀਆਂ ਨੌਕਰੀਆਂ ਤੋਂ ਵਿਰਵੇ ਰਹੀ ਜਾ ਰਹੇ ਸਨਰਾਖਵੀਂ ਕੈਟਾਗਰੀ ਵਾਲੇ ਚੰਗੀਆਂ ਮੱਲਾਂ ਮਾਰੀ ਜਾ ਰਹੇ ਸਨਸੇਮੀ ਮੈਨੂੰ ਸ਼ਹਿਰ ਵਿੱਚ ਇੱਕ ਧੋਬੀ ਦੀ ਦੁਕਾਨ ’ਤੇ ਆਮ ਮਿਲਦਾ ਹੁੰਦਾ ਸੀ

ਸੇਮੀ, ਮੈਂ ਕੀ ਸੁਣਦਾ ਹਾਂ? ਕੀ ਇਹ ਸੱਚ ਏ?”

ਭਾਜੀ, ਮੈਨੂੰ ਤਾਂ ਆਪ ਯਕੀਨ ਨਹੀਂ ਆਉਂਦਾਲਗਦਾ ਤਾਂ ਸੱਚ ਹੀ ਏ।”

ਪਾਰਟੀ ਕਿਹੜੇ ਪਿੰਡ ਦੀ ਏ?”

ਹੁਸ਼ਿਆਰਪੁਰ ਨੇੜੇ ਬਸੀ ਮਹਿਮਾ ਸਿੰਘ ਦੇ ਹਨਕਿਸੇ ਹੋਰ ਨੂੰ ਪਿੰਡ ਦਾ ਨਾਮ ਨਾ ਦੱਸੀਂ।”

ਰਿਸ਼ਤਾ ਦੇਖ ਪਰਖ ਵੀ ਲਿਆ ਏ ਜਾਂ ਨਹੀਂ?”

ਭਾਜੀ, ਬਾਹਰੋਂ ਆਏ ਰਿਸ਼ਤੇ ਨੂੰ ਬਹੁਤਾ ਠੋਕ ਵਜਾ ਕੇ ਨਹੀਂ ਪਰਖਿਆ ਜਾ ਸਕਦਾਬਾਹਰ ਵਾਲਿਆਂ ਨੂੰ ਤਾਂ ਲੋਕ ਲੱਭਦੇ ਫਿਰਦੇ ਹਨ।”

ਲੜਕੀ ਦੀ ਤਸਵੀਰ ਤਾਂ ਦੇਖੀ ਹੋਊ?”

ਭਾਜੀ, ਬਾਹਰਲਿਆਂ ਤੋਂ ਤਸਵੀਰ ਸਿੱਧੀ ਨਹੀਂ ਮੰਗ ਹੁੰਦੀਅਗਲਿਆਂ ਲਈ ਸਾਡੇ ਜਿਹੇ ਹੋਰ ਬਥੇਰੇਮੈਂ ਤਾਂ ਐੱਮ.ਏ.. ਵੀ ਮਸਾਂ ਮਸਾਂ ਸਾਵੇਂ ਸਿੱਕੇ ਨੰਬਰ ਲੈ ਕੇ ਕੀਤੀ ਏਅਗਲਿਆਂ ਨੂੰ ਤਾਂ ਇੱਥੇ ਇੰਜਨੀਅਰ ਡਾਕਟਰ ਡੁੰਗਣ ਨੂੰ ਫਿਰਦੇ ਹਨਮੈਂ ਇਸ ਲਈ ਪੂਰਾ ਆਸਮੰਦ ਹਾਂ ਕਿਉਂਕਿ ਮੇਰੀ ਭੀਖੋਵਾਲ ਵਾਲੀ ਭੂਆ ਵਿੱਚ ਪਈ ਹੋਈ ਏਉਹ ਉਹਨਾਂ ਦੇ ਬਹੁਤ ਨੇੜੇ ਹੈਇਸ ਲਈ ਇੱਥੇ ਕਿਸੇ ਭਾਨੀਮਾਰ ਨੇ ਕਾਮਯਾਬ ਨਹੀਂ ਹੋਣਾਮੈਂ ਤੈਨੂੰ ਵੀ ਤਾਂ ਹੀ ਪੂਰਾ ਪੂਰਾ ਪਤਾ ਦੱਸ ਦਿੱਤਾ, ਨਹੀਂ ਤਾਂ ਮੈਂ ਪੂਰਾ ਲੁਕੋਅ ਰੱਖਣਾ ਸੀ।”

ਤੇਰਾ ਖਿਆਲ ਏ, ਮੈਂ ਵੀ ਦਾਅ ਮਾਰ ਸਕਦਾ ਹਾਂ?”

ਕੀ ਪਤਾ ਹੁੰਦਾਤੇਰੇ ਨਾਲ ਤਾਂ ਹੁਣ ਪ੍ਰੋਫੈਸਰੀ ਦੀ ਪੂਛ ਵੀ ਲੱਗ ਗਈ ਏਤੇਰੀ ਐੱਮ.ਏ.. ਅੰਗਰੇਜ਼ੀ ਉਹ ਵੀ ਚੰਗੇ ਨੰਬਰਾਂ ’ਤੇ, ਮੇਰੀ ਥਰਡ ਡਿਵੀਜ਼ਨ ਦੀ ਐੱਮ.ਏ. ਪੋਲੀਟੀਕਲ ਸਾਇੰਸ ਨਾਲੋਂ ਤਾਂ ਸੌ ਗੁਣਾ ਚੰਗੀ ਏ।” ਸੇਮੀ ਹੱਸਦਾ ਹੋਇਆ ਕਹਿਣ ਲੱਗਾ

ਜੇ ਅਗਲੇ ਅਖਬਾਰ ਵਿੱਚ ਦੇ ਦੇਣ ਫਿਰ ਤਾਂ ਰਿਸ਼ਤਿਆਂ ਦੀਆਂ ਲਾਈਨਾਂ ਲੱਗ ਜਾਣਗੀਆਂਸਾਡਾ ਸਾਰਾ ਦੁਆਬਾ ਬਾਹਰ ਜਾਣ ਲਈ ਤਰਲੋਮੱਛੀ ਹੋਇਆ ਪਿਆ ਏਪਿਛਲੇ ਹਫਤੇ ਇੱਕ ਨਵਾਂ ਹੀ ਭਾਣਾ ਵਰਤ ਗਿਆ ਹੈ।”

ਕੀ ਹੋ ਗਿਆ ਹੈ?”

ਮੇਰੇ ਨਾਨਕਿਆਂ ਦਾ ਇੱਕ ਟੱਬਰ ਜਲੰਧਰ ਰਹਿੰਦਾ ਏਉਹਨਾਂ ਦੀ ਇੱਕ ਸੋਹਣੀ ਸੁਨੱਖੀ ਕੁੜੀ ਨੇ ਐੱਮ.ਐੱਸ.ਸੀ. ਕੀਤੀ ਸੀ, ਉਹ ਵੀ ਫਿਜ਼ਿਕਸ ਦੀਇੰਗਲੈਂਡ ਤੋਂ ਇੱਕ ਜਨੌਰ ਜਿਹਾ ਆਇਆਸੁਣਿਆ ਮਸਾਂ ਦਸ ਜਮਾਤਾਂ ਪਾਸ ਸੀਲੈ ਕੇ ਉਡ ਗਿਆਵੀਹ ਗਜ਼ ਦਾ ਘੱਗਰਾ ਸੱਠ ਗਜ਼ ਦੀ ਗੇੜੀ ਦੇ ਗਿਆ ...।”

ਮੇਰੀ ਭੂਆ ਪੂਰੀ ਸ਼ਾਤਰ ਦਿਮਾਗ ਏਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਉਹਦੇ ਹੱਥੋਂ ਰਿਸ਼ਤਾ ਨਹੀਂ ਖੋਹ ਸਕਦਾ।”

ਯਾਰ ਤੂੰ ਐੱਮ.ਏ.. ਪਾਸ ਏਂਐੱਮ.ਏ. ਪਾਸ ਦਾ ਦਿਮਾਗੀ ਪੱਧਰ ਸੋਹਣਾ ਉੱਚਾ ਹੁੰਦਾ ਏਤੇਰੀ ਘਰਵਾਲੀ ਦਾ ਤੇਰੇ ਨਾਲ ਕੁਝ ਤਾਂ ਮੇਲ ਹੋਣਾ ਹੀ ਚਾਹੀਦਾ ਏ?”

ਵੀਰੇ, ਇੰਗਲੈਂਡ ਕੈਨੇਡਾ ਵਿੱਚ ਪਹੁੰਚ ਜਾਣਾ ਹੀ ਕਾਫੀ ਏਉੱਥੇ ਸਾਡਾ ਕਾਹਦਾ ਸਟੈਂਡਰਡ ਏ? ਨਾਲੇ ਪਿੰਡੋਂ ਹੁਸ਼ਿਆਰਪੁਰ 25 ਮੀਲ ਏਰਸਤੇ ਵਿੱਚ 25 ਹੀ ਚੋਅ ਹਨਮਾੜਾ ਜਿਹਾ ਮੀਂਹ ਪੈ ਜਾਵੇ, ਬੱਸਾਂ ਚੋਆਂ ਵਿੱਚ ਫਸੀਆਂ ਅੱਧਾ-ਅੱਧਾ ਘੰਟਾ ਘੈਂ ਘੈਂ ਕਰਦੀਆਂ ਰਹਿੰਦੀਆਂ ਹਨਕਿੱਥੇ ਹੁਸ਼ਿਆਰਪੁਰ ਤੇ ਕਿੱਥੇ ਟਰੰਟੋ!! ਕੈਨੇਡਾ ਦੇ ਸਕੂਲ ਦੀ ਪੜ੍ਹਾਈ ਹੀ ਸਾਡੀਆਂ ਇੱਧਰ ਦੀਆਂ ਪੀ.ਐੱਚ.ਡੀਆਂ ਦੇ ਬਰਾਬਰ ਏ।”

ਸੱਚੀਂ?”

ਕੋਈ ਸ਼ੱਕ ਏ? ਮੇਰੇ ਤਾਂ ਜ਼ਮੀਨ ’ਤੇ ਪੈਰ ਨਹੀਂ ਲਗਦੇਉਹ ਅਗਲੇ ਹਫਤੇ ਦਿੱਲੀ ਉੱਤਰਨਗੇਬੱਸ ਉਸ ਤੋਂ ਇੱਕ ਹਫਤਾ ਬਾਅਦ ਮੰਗਣੀ ਕਰ ਜਾਣਗੇਉਹ ਚਲੇ ਜਾਣਗੇਮੈਂ ਛੇ ਮਹੀਨੇ ਦੇ ਵਿੱਚ ਹੀ ਟਰੰਟੋ ਹੋਵਾਂਗਾ।”

ਹਫਤਾ ਗੁਜ਼ਰ ਗਿਆਪਾਰਟੀ ਪੰਜਾਬ ਆ ਗਈਹੌਲੀ ਹੌਲੀ ਕਣਸੋਆਂ ਮਿਲਣ ਲੱਗ ਪਈਆਂ ਕਿ ਲੜਕੀ ਦੀਆਂ ਚਾਰ ਭੈਣਾਂ ਹਨਪੰਜੇ ਭੈਣਾਂ ਹੀ ਭੈਣਾਂ ਹਨ, ਭਰਾ ਕੋਈ ਨਹੀਂ ਸੀਮਾਪੇ ਅਨਪੜ੍ਹ ਹਨਪਿਓ ਨਿਰਾਤਾ ਸਿੰਘ ਦਸ ਕੁ ਸਾਲ ਪਹਿਲਾਂ ਕਿਸੇ ਤਰੀਕੇ ਨਾਲ ਕੈਨੇਡਾ ਚਲਾ ਗਿਆ ਸੀਪੰਜਾਬ ਵਿੱਚ ਉਹ ਰਾਜਗਿਰੀ ਕਰਦਾ ਹੁੰਦਾ ਸੀਉਦੋਂ ਉਹਦੀਆਂ ਤਿੰਨ ਕੁੜੀਆਂ ਪੰਜਾਬ ਵਿੱਚ ਸਨਘਰਵਾਲੀ, ਹੱਲਿਆਂ ਵੇਲੇ ਮੁਸਲਮਾਨਾਂ ਦੀ ਕੁੜੀ ਇੱਧਰ ਰਹਿ ਗਈ ਸੀਨਿਰਾਤੇ ਨੇ ਉਸ ’ਤੇ ਚਾਦਰ ਪਾ ਲਈ ਸੀਕੁਝ ਸਮੇਂ ਵਿੱਚ ਘਰਵਾਲੀ ਇਨ੍ਹਾਂ ਤਿੰਨਾਂ ਨੂੰ ਲੈ ਕੇ ਟਰੌਂਟੋ ਉਹਦੇ ਪਾਸ ਚਲੀ ਗਈ ਸੀਦੋ ਕੁੜੀਆਂ ਹੋਰ ਉੱਥੇ ਜਾ ਕੇ ਹੋਈਆਂਸਭ ਤੋਂ ਵੱਡੀ ਹੁਣ ਸੇਮੀ ਨਾਲ ਵਿਆਹੀ ਜਾ ਰਹੀ ਸੀਇਹ ਲੜਕੀ ਗੇਲੋ ਇੱਧਰੋਂ ਪੰਜਾਬ ਵਿੱਚੋਂ ਪੰਜਵੀਂ ਜਮਾਤ ਕਰਕੇ ਕੈਨੇਡਾ ਚਲੀ ਗਈ ਸੀਉੱਥੇ ਜਾ ਕੇ ਮਾੜੀ ਮੋਟੀ ਪੜ੍ਹੀ ਸੀਹੁਣ ਇਹ 26 ਸਾਲ ਦੀ ਹੋ ਗਈ ਸੀਸੇਮੀ 23 ਸਾਲ ਦਾ ਸੀਸੇਮੀ ਦੀ ਭੂਆ ਨੇ ਰਿਸ਼ਤਾ ਅੰਤਾਂ ਦਾ ਸੰਭਾਲ ਸੰਭਾਲ ਕੇ ਰੱਖਿਆ ਹੋਇਆ ਸੀਕਿਸੇ ਨੂੰ ਲੜਕੀ ਗੇਲੋ ਦੇ ਪਿਛੋਕੜ ਬਾਰੇ ਬਹੁਤਾ ਦੱਸਿਆ ਹੀ ਨਹੀਂ ਸੀ

ਸਾਨੂੰ ਸਭ ਮਿੱਤਰਾਂ ਅਤੇ ਵਾਕਫਾਂ ਨੂੰ ਮੰਗਣੀ ਜਮ੍ਹਾਂ ਵਿਆਹ ਦੇ ਕਾਰਡ ਮਿਲ ਗਏਇਸ ਰਸਮ ਦੇ ਹੋ ਜਾਣ ਤੋਂ ਦਸ ਕੁ ਦਿਨ ਬਾਅਦ ਕੁੜੀ ਅਤੇ ਕੁੜੀ ਵਾਲਿਆਂ ਨੇ ਵਾਪਸ ਟਰੌਂਟੋ ਚਲੇ ਜਾਣਾ ਸੀਸੇਮੀ ਦੇ ਜ਼ਮੀਨ ’ਤੇ ਪੱਬ ਨਹੀਂ ਸਨ ਲੱਗ ਰਹੇਉਹਦੇ ਅਤੇ ਮੇਰੇ ਸਾਂਝੇ ਮਿੱਤਰ ਅਤੇ ਵਾਕਫ ਜੈਬੀ, ਜੀਤੀ, ਭੀਰਾ, ਦੇਵ ਤੇ ਜੱਸ ਸਭ ਸੋਚਾਂ ਵਿੱਚ ਸਨਨਾ ਕਿਸੇ ਨੇ ਚੱਜ ਨਾਲ ਪੜ੍ਹਾਈ ਕੀਤੀ ਸੀ, ਨਾ ਕਿਤੇ ਨੌਕਰੀ ਮਿਲਣ ਦਾ ਹੀਲਾ ਬਣਨਾ ਸੀ, ਨਾ ਹੀ ਘਰ ਅਮੀਰ ਸਨਥੋੜ੍ਹੀ ਥੋੜ੍ਹੀ ਜ਼ਮੀਨ ਸੀਨਾ ਹੀ ਕੋਈ ਖਾਸ ਰਿਸ਼ਤੇਦਾਰ ਬਾਹਰ ਗਿਆ ਹੋਇਆ ਸੀਬੀ.ਐੱਡ ਵਿੱਚ ਦਾਖਲਾ ਮਿਲਣਾ ਵੀ ਔਖਾ ਸੀਇੱਥੋਂ ਤਕ ਕਿ ਕਿਸੇ ਨੇ ਵੀ ਟਾਈਪ ਅਤੇ ਸ਼ਾਰਟਹੈਂਡ ਦਾ ਕੋਰਸ ਵੀ ਨਹੀਂ ਸੀ ਕੀਤਾਸਾਰੇ ਬੱਸ ਬਾਹਰ ’ਤੇ ਆਸ ਰੱਖੀ ਬੈਠੇ ਸਨ

ਆਖਰ ਸੇਮੀ ਦੇ ਕਾਗਜ਼ ਪੂਰੇ ਹੁੰਦੇ ਗਏਜਦੋਂ ਵੀ ਸੇਮੀ ਨੇ ਮਿਲਣਾ ਤਾਂ ਉਸਨੇ ਆਪਣੀ ਖੁਸ਼ੀ ਤਾਂ ਬੜਾ ਇਜ਼ਹਾਰ ਕਰਨਾਦੋ ਕੁ ਵਾਰ ਤਾਂ ਸਾਨੂੰ ਕਾਕਟੇਲ ਪਾਰਟੀ ਵੀ ਦਿੱਤੀਸਾਰਿਆਂ ਮਿੱਤਰਾਂ ਅਤੇ ਜਾਣਕਾਰਾਂ ਨੇ ਸੇਮੀ ਦੀ ਬੜੀ ਚਾਪਲੂਸੀ ਕਰਨੀਹੁਣ ਉਹ ਅੱਕਾਂ ਵਿੱਚ ਰਿੰਡ ਪ੍ਰਧਾਨ ਵਾਂਗ ਲਗਦਾਕੈਨੇਡਾ ਤੋਂ ਉਸ ਨੂੰ ਉਹਦੀ ਮੰਗੇਤਰ ਦੇ ਫੋਨ ਆਉਣੇਫੋਨ ’ਤੇ ਹੋਈਆਂ ਗੱਲਾਂ ਦੱਸ ਦੱਸ ਕੇ ਉਹਨੇ ਫੁੱਲਿਆ ਨਾ ਸਮਾਉਣਾ

ਮੈਨੂੰ ਆਪਣੇ ਸੈੱਟ ਹੋਣ ਦੀ ਆਸ ਦੀ ਕਿਰਨ ਤਾਂ ਕੁਝ ਨਜ਼ਰ ਆ ਹੀ ਰਹੀ ਸੀਮੈਂ ਐੱਮ.ਏ. ਅੰਗਰੇਜ਼ੀ ਕਰ ਗਿਆ ਸਾਂਲੋੜੀਂਦੀ ਡਿਵੀਜ਼ਨ ਵੀ ਬਣਾ ਗਿਆ ਸਾਂਮੈਂ ਮਾੜੇ ਬਾਹਰਲੇ ਰਿਸ਼ਤਿਆਂ ਨਾਲੋਂ ਢੁਕਵੇਂ ਰਿਸ਼ਤਿਆਂ ਬਾਰੇ ਵੱਧ ਸੋਚਦਾ ਰਹਿੰਦਾ ਸਾਂਉਹ ਇਹ ਸੋਚਦੇ ਸਨ ਕਿ ਬਾਹਰੋਂ ਆਈ ਪਾਰਟੀ ਮੈਨੂੰ ਤਾਂ ਪਸੰਦ ਕਰ ਹੀ ਲਊ ਕਿਉਂਕਿ ਮੈਂ ਅੰਗਰੇਜ਼ੀ ਦੀ ਐੱਮ.ਏ. ਸਾਂਉਹਨਾਂ ਨੂੰ ਇਹ ਬਹੁਤ ਘੱਟ ਗਿਆਨ ਸੀ ਕਿ ਸਾਹਿਤ ਦੀ ਦਿਲ ਲਾ ਕੇ ਕੀਤੀ ਪੜ੍ਹਾਈ ਨੇ ਮੇਰਾ ਜੀਵਨ ਅਤੇ ਵਿਆਹ ਪ੍ਰਤੀ ਰਵਈਆ ਬਿਲਕੁਲ ਬਦਲ ਕੇ ਰੱਖ ਦਿੱਤਾ ਸੀਉਨ੍ਹਾਂ ਅੰਦਰ ਤਾਂ ਬਾਹਰ ਜਾਣ ਦੀ ਜਵਾਲਾ ਦੇ ਭਾਂਬੜ ਮਚੇ ਹੋਏ ਸਨ

ਇੱਕ ਦਿਨ ਸੇਮੀ ਦੇ ਜਹਾਜ਼ ਫੜਨ ਦਾ ਵਕਤ ਆ ਹੀ ਗਿਆਜੈਬੀ, ਜੀਤੀ, ਭੀਰਾ, ਦੇਵ ਤੇ ਜੱਸ ਸੇਮੀ ਨਾਲ ਪਰਛਾਵਾਂ ਬਣ ਕੇ ਘੁੰਮਦੇ ਰਹੇ ਸਨਮੈਂ ਨੌਕਰੀ ਕਰਦਾ ਸਾਂ ਤੇ ਸੇਮੀ ਨੂੰ ਮਿਲਣ ਦਾ ਸਮਾਂ ਕਦੀ ਕਦੀ ਹੀ ਕੱਢਦਾ ਸਾਂਸੇਮੀ ਦੇ ਇਹ ਸਾਰੇ ਮਿੱਤਰ ਉਸ ਨਾਲ ਸ਼ਾਪਿੰਗ ਕਰਵਾਉਂਦੇ ਫਿਰਨ, ਕਚਹਿਰੀ ਵਿੱਚੋਂ ਵਿਆਹ ਦਾ ਸਰਟੀਫਿਕੇਟ ਬਣਵਾਉਂਦੇ ਫਿਰਨ, ਕਾਲਜ ਵਿੱਚੋਂ ਸਰਟੀਫਿਕੇਟ ਲੈਂਦੇ ਫਿਰਨ ਤੇ ਇੱਥੋਂ ਤਕ ਕਿ ਦਿੱਲੀ ਜਾਣ ਲਈ ਆਪਣੇ ਕਿਸੇ ਵਾਕਫ ਟੈਕਸੀ ਡਰਾਈਵਰ ਨੂੰ ਬੁੱਕ ਵੀ ਕਰਦੇ ਫਿਰਨਇਵੇਂ ਲੱਗ ਰਿਹਾ ਸੀ ਜਿਵੇਂ ਸੇਮੀ ਕੋਈ ਮਹਾਰਾਜਾ ਹੋਵੇ, ਬਾਕੀ ਸਭ ਉਸਦੇ ਅਹਿਲਕਾਰ ਹੋਣਸਾਰੇ ਦੇ ਸਾਰੇ ਸੇਮੀ ’ਤੇ ਪੂਰੇ ਪੈਰਾਸਾਈਟ ਬਣੇ ਹੋਏ ਸਨਉਹਨਾਂ ਦੀ ਤਰਸਯੋਗ ਹਾਲਤ ਦੇਖ ਕੇ ਮੈਨੂੰ ਇੱਕ ਦ੍ਰਿਸ਼ ਯਾਦ ਆ ਗਿਆਅਸੀਂ ਛੋਟੇ ਹੁੰਦੇ ਪਿੰਡੋਂ ਸ਼ਿਵਾਲਕ ਦੀਆਂ ਪਹਾੜੀਆਂ ਵੱਲੋਂ ਇੱਕ ਪਿੰਡ ਤੋਂ ਖੜ ਲੈਣ ਜਾਇਆ ਕਰਦੇ ਸਾਂਗੱਡਾ ਲੈ ਕੇ ਜਾਣਾ ਰਾਹ ਵਿੱਚ ਇੱਕ ਟਾਹਲੀ ਦਾ ਬੜਾ ਭਾਰਾ ਦ੍ਰਖਤ ਹੁੰਦਾ ਸੀਉਸਦਾ ਮੋਟਾ ਤਣਾ ਜ਼ਮੀਨ ਤੋਂ ਥੋੜ੍ਹਾ ਉੱਪਰ ਜਾ ਕੇ ਦੋ ਸਾਂਗੜਾਂ ਵਿੱਚ ਵੰਡ ਹੋ ਜਾਂਦਾ ਸੀਇਨ੍ਹਾਂ ਸਾਂਗੜਾਂ ਦੇ ਵਿੱਚ ਇੱਕ ਪਿੱਪਲ ਦਾ ਹਰਾ ਭਰਾ ਬੂਟਾ ਉੱਗਿਆ ਹੋਇਆ ਸੀਪਿੱਪਲ ਦੇ ਛੋਟੇ ਜਿਹੇ ਬੂਟੇ ਨੂੰ ਸਾਰੀ ਖੁਰਾਕ ਟਾਹਲੀ ਦੇ ਬੂਟੇ ਦੀ ਖੋੜ ਵਿੱਚੋਂ ਹੀ ਜਾਂਦੀ ਸੀਅਸੀਂ ਸੋਚਣਾ, ਦੇਖੋ ਟਾਹਲੀ ਕਿਵੇਂ ਇੱਕ ਹੋਰ ਬੂਟਾ ਪਾਲ ਰਹੀ ਏਇਹ ਪਿੱਪਲ ਦਾ ਬੂਟਾ ਟਾਹਲੀ ਦਾ ਪਰਜੀਵੀ (Parasite) ਹੁੰਦਾ ਸੀ ਮੈਨੂੰ ਸੇਮੀ ਦੇ ਇਹ ਸਭ ਮਿੱਤਰ ਤੇ ਵਾਕਫਕਾਰ ਸੇਮੀ ਦੁਆਲੇ ਸਿਮਟੇ ਪੈਰਾਸਾਈਟ ਲੱਗਣ ਲੱਗੇਉਹਨਾਂ ਨੂੰ ਪੂਰਾ ਯਕੀਨ ਸੀ ਕਿ ਉਹਨਾਂ ਦਾ ਇਹ ਮਿੱਤਰ ਟਰੰਟੋ ਪਹੁੰਚ ਕੇ ਉਹਨਾਂ ਦਾ ਦਿਨਾਂ ਮਹੀਨਿਆਂ ਵਿੱਚ ਹੀ ਕੋਈ ਜੁਗਾੜ ਕਰ ਦੇਵੇਗਾ ਕਿਉਂਕਿ ਸੇਮੀ ਦੀਆਂ ਚਾਰ ਸਾਲੀਆਂ ਸਨਜੈਬੀ ਅਤੇ ਜੀਤੀ ਤਾਂ ਪੂਰੀ ਤਰ੍ਹਾਂ ਠਾਣ ਚੁੱਕੇ ਸਨ ਕਿ ਉਹਨਾਂ ਦਾ ਕੰਮ ਬਣਿਆ ਕਿ ਬਣਿਆਉਹ ਤਾਂ ਹੁਣ ਸੇਮੀ ਦੀ ਧੁਰ ਏਅਰਪੋਰਟ ਤਕ ਸੰਗਤ ਕਰਨਗੇ ਹੀ, ਇਹ ਸਭ ਨੂੰ ਨਜ਼ਰ ਆ ਰਿਹਾ ਸੀਮੈਂ ਵੀ ਸੇਮੀ ਨੂੰ ਸਧਾਰਨ ਤੌਰ ’ਤੇ ਮਿਲੀ ਗਿਲੀ ਜਾ ਰਿਹਾ ਸਾਂਜੈਬੀ ਅਤੇ ਜੀਤੀ ਨੂੰ ਪੂਰਾ ਸ਼ੱਕ ਸੀ ਕਿ ਮੈਂ ਵੀ ਸੇਮੀ ਦੇ ਵੱਧ ਨੇੜੇ ਜਾ ਰਿਹਾ ਹਾਂ ਤਾਂ ਕਿ ਉਹ ਮੇਰਾ ਵੀ ਬਾਹਰ ਟਾਂਕਾ ਫਿੱਟ ਕਰਵਾ ਦੇਵੇਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਮੈਨੂੰ ਅੰਗਰੇਜ਼ੀ ਸਾਹਿਤ ਦੇ ਸ਼ਿੱਦਤ ਨਾਲ ਕੀਤੇ ਅਧਿਐਨ ਨੇ ਕਿੰਨਾ ਬਦਲ ਦਿੱਤਾ ਸੀਮੇਰੇ ਦਿਮਾਗ ਵਿੱਚ ਤਾਂ ਸ਼ੇਕਸਪੀਅਰ, ਕੀਟਸ, ਸ਼ੈਲੀ, ਮਿਲਟਨ ਅਤੇ ਟੈਨੀਸਨ ਨੇ ਇੱਕ ਇਨਕਲਾਬ ਹੀ ਲਿਆ ਕੇ ਰੱਖ ਦਿੱਤਾ ਸੀਮੇਰਾ ਸ਼ਾਦੀ ਲਈ ਚੋਣ ਦਾ ਦਾਇਰਾ ਹੁਣ ਕਾਫੀ ਵਧ ਚੁੱਕਾ ਸੀਕਾਲਜਾਂ ਵਿੱਚ ਪੜ੍ਹਾਉਣ ਨਾਲ ਬੰਦੇ ਦੇ ਚੋਣ ਦੇ ਦਾਇਰੇ ਵੱਡੇ ਹੋ ਹੀ ਜਾਂਦੇ ਹਨਜੈਬੀ ਐਂਡ ਪਾਰਟੀ ਨੂੰ ਮੇਰੇ ਅੰਦਰਲੀ ਇਸ ਤਬਦੀਲੀ ਦਾ ਬਹੁਤਾ ਅਹਿਸਾਸ ਨਹੀਂ ਸੀਉਹ ਤਾਂ ਉਲਟ ਇਹ ਸੋਚਦੇ ਸਨ ਕਿ ਮੇਰੀ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਨੇ ਮੇਰੇ ਇੰਗਲੈਂਡ ਕੈਨੇਡਾ ਨੂੰ ਵਿਆਹ ਦੇ ਅਧਾਰ ’ਤੇ ਜਾਣ ਦੇ ਆਸਾਰ ਵਧਾ ਦਿੱਤੇ ਸਨਹਾਂ, ਮੈਂ ਬਾਹਰ ਜਾਣ ਦੀ ਇੰਨੀ ਕੁ ਲਾਲਸਾ ਜ਼ਰੂਰ ਰੱਖੀ ਬੈਠਾ ਸਾਂ ਕਿ ਮੈਨੂੰ ਉੱਧਰ ਕੋਈ ਕਿਸੇ ਯੂਨੀਵਰਸਿਟੀ ਵਿੱਚ ਫੈਲੋਸ਼ਿੱਪ ਦੁਆ ਦੇਵੇਇਸ ਪ੍ਰਕਾਰ ਦੇ ਉੱਚ ਪੱਧਰੀ ਕੰਮ ਵਿੱਚ ਭਾਵੇਂ ਸੇਮੀ ਜਿਹਾ ਨਵਾਂ ਬੰਦਾ ਉੱਧਰ ਜਾ ਕੇ ਕੁਝ ਵੀ ਕਰਨ ਦੇ ਯੋਗ ਨਹੀਂ ਸੀ, ਫਿਰ ਵੀ ਮਨ ਵਿੱਚ ਮਾੜਾ ਮਾੜਾ ਤਾਂ ਆ ਹੀ ਜਾਂਦਾ ਏ ਕਿ ਜੇ ਆਪਣਾ ਮਿੱਤਰ ਬਾਹਰ ਸੈੱਟ ਹੋਣ ਜਾ ਰਿਹਾ ਹੈ ਤਾਂ ਕੱਲ੍ਹ ਨੂੰ ਇਹ ਮੇਰੇ ਕਿਸੇ ਕੰਮ ਵੀ ਆ ਸਕਦਾ ਹੈ

ਮੈਂ ਸੇਮੀ ਨੂੰ ਇੱਥੋਂ ਹੁਸ਼ਿਆਰਪੁਰ ਤੋਂ ਹੀ ਅਲਵਿਦਾ ਕਹਿ ਦੇਣਾ ਸੀ ਪਰ ਮੈਂ ਵੀ ਉਸ ਨੂੰ ਦਿੱਲੀ ਏਅਰਪੋਰਟ ਤਕ ਜਾ ਕੇ ਛੱਡਣ ਦਾ ਇਰਾਦਾ ਬਣਾ ਹੀ ਲਿਆਜਦੋਂ ਜੈਬੀ ਅਤੇ ਜੀਤੀ ਨੂੰ ਮੇਰੇ ਦਿੱਲੀ ਜਾਣ ਦਾ ਪਤਾ ਲੱਗਾ, ਉਹ ਮੇਰੇ ’ਤੇ ਹੱਸਣ ਵੀ ਤੇ ਮੇਰੇ ਨਾਲ ਈਰਖਾ ਵੀ ਕਰਨਉਹ ਸੋਚਣ ਕਿ ਉਹ ਸੇਮੀ ਦੇ ਵੱਧ ਨੇੜੇ ਹਨ ਤੇ ਐੱਮ.ਏ. ਦਾ ਸਕੋਰ ਪ੍ਰਾਪਤ ਕਰਨ ਵਿੱਚ ਵੀ ਉਹਦੇ ਜਿਹੇ ਹੀ ਹਨਉਹ ਮੇਰੇ ਨਾਲ ਇਹ ਸੋਚ ਕੇ ਈਰਖਾ ਕਰਦੇ ਸਨ ਕਿ ਮੈਂ ਚੰਗਾ ਭਲਾ ਲੈਕਚਰਾਰ ਲੱਗਾ ਹੋਇਆ ਹਾਂ, ਉਹ ਵੀ ਅੰਗਰੇਜ਼ੀ ਦਾ, ਸੇਮੀ ’ਤੇ ਪੈਰਾਸਾਈਟ ਕਿਉਂ ਬਣ ਰਿਹਾ ਸਾਂਉਹ ਤਾਂ ਸੇਮੀ ਦੀ ਚਾਪਲੂਸੀ ਲਈ ਅੱਡੀਆਂ ਗੋਡੇ ਰਗੜ ਰਹੇ ਸਨਮੈਂ ਉਹਨਾਂ ਨੂੰ ਸੇਮੀ ਨੂੰ ਦਿੱਲੀ ਤਕ ਪਹੁੰਚ ਕੇ ਅਲਵਿਦਾ ਕਹਿੰਦਾ ਅਜੀਬ ਲੱਗ ਰਿਹਾ ਸਾਂ

ਜਿਸ ਦਿਨ ਜਾਣਾ ਸੀ ਮੈਨੂੰ ਪਤਾ ਲੱਗਾ ਕਿ ਉਹ ਮੈਨੂੰ ਉਸ ਵਾਹਣ ਵਿੱਚ ਨਹੀਂ ਲਿਜਾਣਗੇ, ਜਿਸ ਵਿੱਚ ਉਹ ਦੋਨੋਂ ਉਸਦੇ ਮਾਂ ਪਿਓ ਨਾਲ ਜਾ ਰਹੇ ਹਨਮੈਂ ਉਹਨਾਂ ਨੂੰ ਵੈਸੇ ਵੀ ਵਾਧੂ ਜਿਹਾ ਭਾਰ ਲੱਗ ਰਿਹਾ ਸਾਂਮੈਨੂੰ ਉਹਨਾਂ ਤੋਂ ਮਾੜਾ ਮਾੜਾ ਡਰ ਵੀ ਲੱਗਣ ਲੱਗ ਪਿਆ ਸੀਉਹਨਾਂ ਨੂੰ ਇੰਜ ਲਗਦਾ ਸੀ ਜਿਵੇਂ ਮੈਂ ਉਹਨਾਂ ਦਾ ਸ਼ਰੀਕ ਹੋਵਾਂਮੈਨੂੰ ਸੇਮੀ ਦੀ ਉਡਾਣ ਦੇ ਸਮੇਂ ਅਤੇ ਤਾਰੀਖ ਦਾ ਪਤਾ ਸੀਮੈਂ ਹੁਸ਼ਿਆਰਪੁਰ ਤੋਂ ਸਿੱਧੀ ਪਠਾਨਕੋਟ ਦਿੱਲੀ ਵਾਲੀ ਬੱਸ ਫੜ ਲਈਦਿੱਲੀ ਅੰਤਰਰਾਜੀ ਬੱਸ ਅੱਡੇ ਤੋਂ ਮੈਂ ਆਟੋ ਲਿਆ ਤੇ ਹਵਾਈ ਅੱਡੇ ’ਤੇ ਪਹੁੰਚ ਗਿਆਸੇਮੀ ਹੋਰੀਂ ਉੱਥੇ ਮੇਰੇ ਤੋਂ ਘੰਟਾ ਕੁ ਬਾਅਦ ਪਹੁੰਚੇਜਦੋਂ ਉਹ ਪਹੁੰਚੇ ਤਾਂ ਮੈਂ ਹਵਾਈ ਅੱਡੇ ਦੇ ਨਜ਼ਾਰੇ ਦੇਖ ਰਿਹਾ ਸਾਂਸੇਮੀ ਜਿਹੇ ਕੇਸ ਮੈਨੂੰ ਉੱਥੇ ਕਈ ਦਿਸ ਰਹੇ ਸਨਅਲਵਿਦਾ ਕਹਿਣ ਵਾਲੇ ਅਤੇ ਉੱਤਰਦਿਆਂ ਨੂੰ ਜੀ ਆਇਆਂ ਕਹਿਣ ਵਾਲੇਲੋਕਾਂ ਦੀਆਂ ਨਮ ਅੱਖਾਂ ਮੇਰੇ ਜਿਹੇ ਆਮ ਸ਼ਹਿਰੀ ਨੂੰ ਵੀ ਭਾਵੁਕ ਕਰ ਰਹੀਆਂ ਸਨ

ਜਦੋਂ ਸੇਮੀ ਹੋਰੀਂ ਪਹੁੰਚੇ ਤਾਂ ਮੇਰੀ ਉਹਨਾਂ ਨਾਲ ਹੈਲੋ ਹੈਲੋ ਹੋਈਜੈਬੀ ਤੇ ਜੀਤੀ ਮੈਨੂੰ ਦੇਖ ਕੇ ਹੈਰਾਨ ਸਨਉਹਨਾਂ ਨੂੰ ਮੈਂ ਖਾਹਮਖਾਹ ਲੱਗ ਰਿਹਾ ਸਾਂਉਹ ਮੈਨੂੰ ਬਿਨ ਬੁਲਾਇਆ ਸਨੇਹੀ ਵੀ ਸਮਝ ਰਹੇ ਸਨਸੇਮੀ ਖੁਸ਼ੀ ਨਾਲ ਫੁਲਿਆ ਨਹੀਂ ਸੀ ਸਮਾ ਰਿਹਾਆਖਰ ਉਸ ਨੂੰ ਵਿਦਾ ਕਰ ਦਿੱਤਾ ਗਿਆਬਾਹਰ ਸੇਮੀ ਦੇ ਮਾਪਿਆਂ ਤੋਂ ਇਲਾਵਾ ਅਸੀਂ ਤਿੰਨ ਰਹਿ ਗਏ

ਅਵਤਾਰ, ਬੜੀ ਦੂਰ ਤਕ ਸਾਥ ਦਿੱਤਾ ਸੇਮੀ ਦਾ...” ਜੈਬੀ ਲਾਚੜ ਕੇ ਬੋਲਿਆ, “ਚਮਚਾਗਿਰੀ ਦੀ ਵੀ ਕੋਈ ਹੱਦ ਹੁੰਦੀ ਏ।”

ਮੈਂ ਤਾਂ ਚਮਚਾ ਹੀ ਹਾਂ, ਤੁਸੀਂ ਕੜਛੇ ਬਣ ਕੇ ਪੇਸ਼ ਹੋਏ ਹੋਤੁਹਾਡੀ ਹਾਲਤ ਉਸ ਮੱਖੀ ਜਿਹੀ ਏ, ਜਿਹੜੀ ਮੱਝ ਉੱਪਰ ਬੈਠੀ ਹੋਈ ਆਪਣੇ ਆਪ ਨੂੰ ਮੱਝ ਤੋਂ ਵੀ ਉੱਚੀ ਸਮਝਣ ਲੱਗ ਪੈਂਦੀ ਏ।”

ਤੂੰ ਐੱਮ.ਏ. ਦੇ ਚੰਗੇ ਭਲੇ ਨੰਬਰ ਲੈ ਕੇ ਨੌਕਰੀ ਵੀ ਲੱਭ ਚੁੱਕਾ ਏਂਅਸੀਂ ਸਭ ਪਾਸਿਓਂ ਖਾਲੀ ਫਿਰਦੇ ਹਾਂਜਿੰਨੀਆਂ ਮਰਜ਼ੀ ਸੇਧਾਂ ਲਾਈ ਜਾ, ਅਗਲੇ ਚਲਦੇ ਪੁਰਜ਼ੇ ਘਰ ਵੀ ਦੇਖਦੇ ਆਤੇਰੇ ਜਿਹੇ ਟਟਪੂੰਜੀਆਂ ਨੂੰ ਕੁੜੀ ਨਹੀਂ ਦਿੰਦੇਅਗਲੇ ਨਿਰੀ ਪੜ੍ਹਾਈ ਨਹੀਂ ਦੇਖਦੇਅੱਡੀ ਚੋਟੀ ਦਾ ਜ਼ੋਰ ਲਾ ਲੈ, ਸੇਮੀ ਨੇ ਤੇਰਾ ਕੁਝ ਨਹੀਂ ਕਰਨਾਉਹ ਸਾਡਾ ਯਾਰ ਏਪਹਿਲਾਂ ਸਾਡੀ ਵਾਰੀ ਹੀ ਆਊ!”

ਮੈਂ ਬਹਿਸ ਵਿੱਚ ਨਹੀਂ ਪਿਆਮੈਂ ਸੋਚਿਆ ਮੂਰਖਾਂ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂਉਹ ਤਾਂ ਇੰਨੇ ਭੂਤਰੇ ਪਏ ਸਨ ਕਿ ਕੋਈ ਨੁਕਸਾਨ ਵੀ ਕਰ ਸਕਦੇ ਸਨਨਾਲੇ ਉਹਨਾਂ ਨੂੰ ਕੀ ਪਤਾ ਸੀ ਕਿ ਮੈਂ ਦਿੱਲੀ ਅਸਲ ਕਿਸ ਮਕਸਦ ਲਈ ਆਇਆ ਸਾਂ ਸੇਮੀ ਨੂੰ ਅਲਵਿਦਾ ਕਹਿਣਾ ਤਾਂ ਮੇਰੇ ਲਈ ਦੂਸਰੇ ਦਰਜੇ ਦਾ ਕੰਮ ਸੀਮੇਰਾ ਪਹਿਲੇ ਦਰਜੇ ਦਾ ਕੰਮ ਤਾਂ ਯੂ.ਪੀ.ਐੱਸ.ਸੀ. ਦਫਤਰ ਜਾ ਕੇ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੀ ਪ੍ਰੀਖਿਆ ਦਾ ਫਾਰਮ ਜਮ੍ਹਾਂ ਕਰਵਾਉਣਾ ਸੀ, ਜਿਸਦੀ ਉਸ ਦਿਨ ਆਖਰੀ ਤਾਰੀਖ ਸੀਮੈਂ ਕਿਸੇ ਕਾਰਨ ਕਰਕੇ ਫਾਰਮ ਡਾਕ ਰਾਹੀਂ ਭੇਜਣ ਤੋਂ ਖੁੰਝ ਗਿਆ ਸਾਂਮੈਂ ਸੋਚਿਆ, ਜਦੋਂ ਫਾਰਮ ਜਮ੍ਹਾਂ ਕਰਵਾਉਣ ਜਾਣਾ ਹੀ ਹੈ ਤਾਂ ਕਿਉਂ ਨਾ ਇੱਕ ਸਨੇਹੀ ਨੂੰ ਕੁਝ ਦੂਰ ਜਾ ਕੇ ਅੰਤਰਰਾਜੀ ਬੱਸ ਸਾਡੇ ਤੋਂ ਅਲਵਿਦਾ ਵੀ ਕਹਿ ਦੇਈਏਇੱਕ ਪੰਥ ਦੋ ਕਾਜ ਹੋ ਜਾਣਗੇਅੰਬਾਂ ਦੇ ਅੰਬ, ਗੁਠਲੀਆਂ ਦੇ ਦਾਮ!

ਮੈਂ ਅਸਲ ਵਿੱਚ ਜੈਬੀ ਅਤੇ ਜੀਤੀ ਜਿਹੇ ਚਿੱਚੜਾਂ ਦਾ ਮੂਰਖ ਬਣਾਇਆ ਸੀਮੈਂ ਬਾਹਰਲੇ ਬੇਜੋੜ ਅਤੇ ਨਰੜ ਰੂਪੀ ਰਿਸ਼ਤੇ ਨੂੰ ਕਦੀ ਵੀ ਤਰਜੀਹ ਨਹੀਂ ਸੀ ਦਿੱਤੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਪ੍ਰੋ. ਅਵਤਾਰ ਸਿੰਘ ਸੰਘਾ

ਪ੍ਰੋ. ਅਵਤਾਰ ਸਿੰਘ ਸੰਘਾ

Sydney, Australia.
Phone: (61 - 437 641 033)
Email: (sangha_avtar@hotmail.com)