SanjeevSSaini7ਮੌਜੂਦਾ ਕੇਂਦਰ ਸਰਕਾਰ ਨੂੰ ਵੀ ਕੰਨ ਹੋ ਗਏ ਕਿ ਇਸ ਵਾਰ ਉਨ੍ਹਾਂ ਦਾ ਵਾਹ ...
(28 ਜੁਲਾਈ 2026)


ਕਾਕਰੋਚ ਜਨਤਾ ਪਾਰਟੀ ਦੀ ਅਗਵਾਈ ਵਿੱਚ 20 ਜੂਨ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਨੀਟ ਪੇਪਰ ਲੀਕ ਵਿਰੁੱਧ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈਣ ਲਈ ਅੰਦੋਲਨ ਸ਼ੁਰੂ ਕੀਤਾ ਗਿਆ ਸੀ
ਸੋਨਮ ਵਾਂਗਚੁਕ ਨੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਸੀਸਿਹਤ ਵਿਗੜਨ ਕਾਰਨ ਉਸ ਨੂੰ ਕੇਂਦਰੀ ਏਜੰਸੀਆਂ ਵੱਲੋਂ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆਉਸ ਤੋਂ ਬਾਅਦ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਵਿਦਿਆਰਥੀ ਜੰਤਰ ਮੰਤਰ ’ਤੇ ਇਕੱਠੇ ਹੋਣ ਲੱਗ ਪਏ20 ਜੁਲਾਈ ਨੂੰ ਜੰਤਰ ਮੰਤਰ ਤੋਂ ਕਾਕਰੋਚ ਜਨਤਾ ਪਾਰਟੀ ਵੱਲੋਂ ਵਿਦਿਆਰਥੀਆਂ ਨੂੰ ਸੰਸਦ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ

ਸਰਕਾਰ ਨੂੰ ਡਰ ਸਤਾਉਣ ਲੱਗ ਗਿਆਵਿਦਿਆਰਥੀਆਂ ਨਾਲ ਪੁਲਿਸ ਦੀ ਝੜਪਾਂ ਵੀ ਦੇਖਣ ਨੂੰ ਮਿਲੀਆਂਕਈ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀ ਗਈਆਂਵਿਦਿਆਰਥੀਆਂ ’ਤੇ ਭਾਰੀ ਲਾਠੀ ਚਾਰਜ ਹੋਇਆਅੰਦੋਲਨਕਾਰੀਆਂ ਉੱਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏਬੂਰੀ ਤਰ੍ਹਾਂ ਨਾਲ ਵਿਦਿਆਰਥੀਆਂ ਨੂੰ ਏਜੰਸੀਆਂ ਦੇ ਬੰਦਿਆਂ ਨੇ ਕੁੱਟਿਆਮੇਖਾਂ ਲੱਗੀਆਂ ਹੋਈਆਂ ਲਾਠੀਆਂ ਨਾਲ ਵਿਦਿਆਰਥੀਆਂ ਦੇ ਸਰੀਰਾਂ ’ਤੇ ਨਿਸ਼ਾਨ ਦੇਖਣ ਨੂੰ ਮਿਲੇਪੈਲਟ ਗੰਨ ਦੀ ਵਰਤੋਂ ਦੇ ਨਾਲ ਨਾਲ ਸ਼ੌਕ ਬੈਟਨ ਨਾਲ ਇੰਨੀ ਬੇਰਹਿਮੀ ਨਾਲ ਵਿਦਿਆਰਥੀਆਂ ਦੀ ਕੁੱਟਮਾਰ ਹੋਈ ਕਿ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈਜਦੋਂ ਲੱਗਿਆ ਕਿ ਸਥਿਤੀ ਆਪੇ ਤੋਂ ਬਾਹਰ ਹੋ ਰਹੀ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣਾ ਦਖਲ ਦਿੱਤਾਪੇਪਰ ਲੀਕ ਦੀ ਘਟਨਾਵਾਂ ਨੂੰ ਰੋਕਣ ਲਈ ਸਖਤ ਕਾਨੂੰਨ ਲਿਆਉਣ ਦਾ ਫੈਸਲਾ ਕੀਤਾ ਗਿਆ ਜਿਸ ਵਿੱਚ ਅਜਿਹਾ ਜ਼ੁਲਮ ਕਰਨ ਵਾਲੇ ਨੂੰ 10 ਸਾਲ ਤਕ ਦੀ ਸਜ਼ਾ ਅਤੇ ਇੱਕ ਕਰੋੜ ਤਕ ਦਾ ਜੁਰਮਾਨਾ ਹੋ ਸਕਦਾ ਹੈਨੀਟ ਨਾਲ ਸੰਬੰਧਿਤ ਫੜੇ ਗਏ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਫਾਸਟ ਟਰੈਕ ਕੋਟ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ

ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਨ ਦੀ ਲੋੜ ਹੈਜਦੋਂ ਨੀਟ ਪੇਪਰ ਲੀਕ ਬਾਰੇ ਪਤਾ ਲੱਗ ਗਿਆ ਤਾਂ ਕਈ ਵਿਦਿਆਰਥੀਆਂ ਨੇ ਆਤਮ ਹੱਤਿਆ ਤਕ ਕਰ ਲਈਕਈ ਮਾਪਿਆਂ ਨੇ ਕਰਜ਼ਾ ਚੁੱਕ ਕੇ ਬੱਚਿਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਵਾਈ ਸੀਸਿੱਖਿਆ ਦਾ ਲਗਾਤਾਰ ਨਿੱਜੀਕਰਨ ਹੁੰਦਾ ਜਾ ਰਿਹਾ ਹੈਦੇਖਿਆ ਜਾਏ ਤਾਂ ਨਿਮਨ ਵਰਗ ਦੇ ਨੌਜਵਾਨਾਂ ਲਈ ਉਚੇਰੀ ਸਿੱਖਿਆ ਹਾਸਲ ਕਰਨਾ ਅਤੇ ਚੰਗੀ ਨੌਕਰੀ ਪ੍ਰਾਪਤ ਕਰਨਾ ਮੁਸ਼ਕਿਲ ਬਣਦਾ ਜਾ ਰਿਹਾ ਹੈਇਹ ਤਾਂ ਅਜੇ ਸਿਰਫ ਕੇਂਦਰ ਦਾ ਮਸਲਾ ਰਿਹਾ ਹੈਸੂਬਿਆਂ ਵਿੱਚ ਵੀ ਕਈ ਵਾਰ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਅਸੀਂ ਪੜ੍ਹਦੇ ਹਾਂਪਬਲਿਕ ਸਰਵਿਸ ਕਮਿਸ਼ਨ ਵੱਲੋਂ ਗਰੁੱਪ ਏ, ਬੀ ਭਰਤੀ ਲਈ ਪੇਪਰ ਲਏ ਜਾਂਦੇ ਹਨਵਧੀਆ ਕਾਲਜ ਵਿੱਚ ਦਾਖਲਾ ਲੈਣ ਲਈ ਅਤੇ ਵਧੀਆ ਨੌਕਰੀਆਂ ਹਾਸਲ ਕਰਨ ਲਈ ਵਿਦਿਆਰਥੀ ਲਗਾਤਾਰ ਕਈ ਸਾਲ ਮਿਹਨਤ ਕਰਦੇ ਹਨ ਪਰ ਜਦੋਂ ਉਹਨਾਂ ਦੀ ਆਸਾਂ ’ਤੇ ਪਾਣੀ ਫਿਰ ਜਾਂਦਾ ਹੈ, ਫਿਰ ਅਜਿਹਾ ਅੰਦੋਲਨ ਕਰਨਾ ਸੁਭਾਵਿਕ ਹੀ ਬਣ ਜਾਂਦਾ ਹੈ

ਸਨਿੱਚਰਵਾਰ ਬਾਅਦ ਦੁਪਹਿਰ ਭਾਰਤੀ ਜਨਤਾ ਪਾਰਟੀ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਨੀਟ ਪੇਪਰ ਮੁੱਦੇ ’ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਭਾਵਨਾ ਦੀ ਕਦਰ ਕਰਦਿਆਂ ਇਹ ਕਦਮ ਚੁੱਕਿਆ ਹੈਹਾਲਾਂਕਿ ਬੀਜੇਪੀ ਪ੍ਰਧਾਨ ਨੇ ਕਿਹਾ ਕਿ ਪਾਰਟੀ ਉਨ੍ਹਾਂ ਦੇ ਫੈਸਲੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈਧਰਮਿੰਦਰ ਪ੍ਰਧਾਨ ਦਾ ਅਸਤੀਫਾ ਇਮਾਨਦਾਰੀ ਅਤੇ ਨਿਸ਼ਕਾਮ ਸੇਵਾ ਦੀ ਮਿਸਾਲ ਹੈਸਿੱਖਿਆ ਮੰਤਰੀ ਦੇ ਅਸਤੀਫੇ ਮਗਰੋਂ ਜੰਤਰ ਮੰਤਰ ’ਤੇ ਜਸ਼ਨ ਦਾ ਮਾਹੌਲ ਬਣ ਗਿਆ

ਉੱਧਰ ਕਾਂਗਰਸ ਦੇ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਨੌਜਵਾਨਾਂ ਨੂੰ ਦੇਸ਼ ਦਾ ਭਵਿੱਖ ਕਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਇਨ੍ਹਾਂ ਨਾਲ ਕੋਈ ਵੀ ਨਹੀਂ ਲੜ ਸਕਦਾਜਦੋਂ ਗੱਲ ਬੱਚਿਆਂ ਦੇ ਭਵਿੱਖ ਦੀ ਆਉਂਦੀ ਹੈ ਤਾਂ ਮਾਪੇ ਵੀ ਪਿੱਛੇ ਨਹੀਂ ਹਟਦੇਜੰਤਰ ਮੰਤਰ ’ਤੇ ਵੱਡੀ ਗਿਣਤੀ ਵਿੱਚ ਬਜ਼ੁਰਗ ਵੀ ਧਰਨੇ ਵਿੱਚ ਹਾਜ਼ਰੀ ਭਰਨ ਲੱਗੇਲੱਖਾਂ ਰੁਪਏ ਕੋਚਿੰਗ ਕਲਾਸਾਂ ’ਤੇ ਖਰਚ ਕਰਕੇ, ਵਿਦਿਆਰਥੀਆਂ ਨੇ ਮਿਹਨਤ ਕਰਕੇ ਜਦੋਂ ਪੇਪਰ ਦਿੱਤਾ ਤਾਂ ਉਹ ਲੀਕ ਹੋ ਗਿਆਇਸ ਵਿੱਚ ਉਹਨਾਂ ਬੱਚਿਆਂ ਦਾ ਕੀ ਕਸੂਰ ਹੈ? ਇਹ ਨਵੀਂ ਪੀੜ੍ਹੀ, ਜਿਸ ਨੂੰ ਜੈੱਨ-ਜ਼ੀ (Generation Z) ਕਿਹਾ ਜਾਂਦਾ ਹੈ, ਆਪਣੇ ਸਵਾਲਾਂ ਦੇ ਸਪਸ਼ਟ ਜਵਾਬ ਮੰਗਦੀ ਹੈਜਦੋਂ ਸਿਆਸੀ ਲੋਕ ਪ੍ਰਦਰਸ਼ਨ ਕਰਦੇ ਹਨ ਤਾਂ ਸੱਤਾ ਧਿਰ ਵੱਲੋਂ ਉਨ੍ਹਾਂ ’ਤੇ ਸੀਬੀਆਈ ਜਾਂ ਈਡੀ ਦੀ ਛਾਪੇਮਾਰੀ ਕਰਵਾਈ ਜਾਂਦੀ ਹੈਸਿਆਸਤ ਦੇ ਮਸਲੇ, ਮੁੱਦਿਆਂ ਦੀ ਅੱਜ ਨਵੀਂ ਜਨਰੇਸ਼ਨ ਨੂੰ ਚੰਗੀ ਤਰ੍ਹਾਂ ਸਮਝ ਹੈਨੌਜਵਾਨੀ ਕਹਿੰਦੀ ਹੈ ਕਿ ਸਰਕਾਰ ਨੂੰ ਸਾਡੀ ਗੱਲਾਂ ਸੁਣਨੀਆਂ ਚਾਹੀਦੀਆਂ ਹਨਜੇ ਸਾਡੇ ਮਸਲੇ ਹੱਲ ਹੀ ਨਹੀਂ ਕਰਨੇ ਤਾਂ ਫਿਰ ਇਨ੍ਹਾਂ ਨੂੰ ਵੋਟਾਂ ਦਾ ਵੀ ਕੀ ਅਧਿਕਾਰ ਹੈ? ਜੰਤਰ ਮੰਤਰ ’ਤੇ ਬੈਠੇ ਧਰਨਾਕਾਰੀ ਬੱਚਿਆਂ ਲਈ ਫੂਡ ਡਿਲੀਵਰੀ ਐਪਸ ਰਾਹੀਂ ਖਾਣਾ, ਪਾਣੀ, ਚਾਹ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਪਹੁੰਚਾਈਆਂ ਗਈਆਂਵਿਦੇਸ਼ਾਂ ਤੋਂ ਵਿਦਿਆਰਥੀ ਇਨ੍ਹਾਂ ਅਨੌਜਵਾਨਾਂ ਦੀ ਹਿਮਾਇਤ ਲਈ ਪਹੁੰਚੇ, ਜਿਸ ਕਾਰਨ ਇਹ ਅੰਦੋਲਨ ਵਿਦਿਆਰਥੀਆਂ ਦੀ ਢਾਲ ਬਣ ਗਿਆਮੌਜੂਦਾ ਕੇਂਦਰ ਸਰਕਾਰ ਨੂੰ ਵੀ ਕੰਨ ਹੋ ਗਏ ਕਿ ਇਸ ਵਾਰ ਉਨ੍ਹਾਂ ਦਾ ਵਾਹ ਸਿਆਸਤਦਾਨਾਂ ਨਾਲ ਨਹੀਂ ਸਗੋਂ, ਨਵੀਂ ਜਨਰੇਸ਼ਨ (ਜ਼ੈੱਨ-ਜ਼ੀ) ਨਾਲ ਪਿਆ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author