SanjeevSSaini7ਅੱਜ ਦੇ ਸਮੇਂ ਵਿੱਚ ਅਸੀਂ ਆਪਣੀ ਨੈਤਿਕ ਕਦਰਾਂ ਕੀਮਤਾਂ ਨੂੰ ਪਿੱਛੇ ਛੱਡ ਆਏ ਹਾਂਜਦੋਂ ...
(14 ਮਈ 2026)


ਅੱਜ ਅਸੀਂ ਡਿਜਿਟਲ ਯੁਗ ਵਿੱਚੋਂ ਗੁਜ਼ਰ ਰਹੇ ਹਾਂ
ਸਮਾਂ ਆਪਣੀ ਤੋਰੇ ਚਲਦਾ ਰਹਿੰਦਾ ਹੈਜਿਸ ਤਰ੍ਹਾਂ ਦਾ ਸਮਾਂ ਅੱਜ ਆ ਗਿਆ ਹੈ, ਇਸ ਨਾਲ ਲੋਕਾਂ ਦੀ ਸੋਚ ਅਤੇ ਰਹਿਣੀ ਬਹਿਣੀ ਵਿੱਚ ਵੀ ਫਰਕ ਆ ਗਿਆ ਹੈਪੱਛਮੀ ਪ੍ਰਭਾਵਾਂ ਨੇ ਸਾਨੂੰ ਪਦਾਰਥਵਾਦ ਵੱਲ ਧੱਕ ਦਿੱਤਾ ਹੈਜਿਵੇਂ ਜਿਵੇਂ ਤਰੱਕੀ ਹੋ ਰਹੀ ਹੈ, ਨਵੀਂ-ਨਵੀਂ ਟੈਕਨੌਲੋਜੀ ਆ ਰਹੀ ਹੈਅਸੀਂ ਆਪਣੇ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਾਂਸਾਡੇ ਮਨਾਂ ਅੰਦਰ ਦੂਰੀ ਵਧ ਗਈ ਹੈਸੋਸ਼ਲ ਮੀਡੀਆ ’ਤੇ ਸਾਡੇ ਹਜ਼ਾਰਾਂ ਫਰੈਂਡਸ ਬਣਦੇ ਹਨ, ਪਰ ਅਸਲੀ ਜ਼ਿੰਦਗੀ ਵਿੱਚ ਸਾਡੇ ਕੋਲ ਇੱਕ ਵੀ ਦੋਸਤ ਨਹੀਂ ਹੈ, ਜਿਸ ਕੋਲ ਅਸੀਂ ਆਪਣਾ ਮਨ ਹੌਲ਼ਾ ਕਰ ਸਕੀਏਜੇ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਉਹ ਸਮਾਂ ਬਹੁਤ ਚੰਗਾ ਸੀ, ਕੱਚੇ ਘਰ ਹੁੰਦੇ ਸਨ, ਪਰ ਲੋਕਾਂ ਵਿੱਚ ਆਪਸੀ ਪਿਆਰ ਬਹੁਤ ਸੀਰੂਹਾਂ ਦਾ ਮੇਲ ਸੀਉਹ ਰਿਸ਼ਤੇ ਸਿਰਫ ਖੂਨ ਦੇ ਨਹੀਂ. ਸਗੋਂ ਇੱਕ ਦੂਜੇ ’ਤੇ ਭਰੋਸਾ ਕੀਤਾ ਜਾਂਦਾ ਸੀਰਿਸ਼ਤੇ ਟੁੱਟਦੇ ਵੀ ਨਹੀਂ ਸਨਸਾਂਝੇ ਪਰਿਵਾਰਾਂ ਵਿੱਚ ਪਿਆਰ, ਭਾਈਚਾਰਕ ਸਾਂਝ, ਦੁੱਖ ਸੁੱਖ ਸਾਂਝਾ ਹੁੰਦਾ ਸੀਦਾਦਾ ਦਾਦੀ, ਨਾਨਾ ਨਾਨੀ ਵੱਡੇ ਪਰਿਵਾਰ ਇੱਕ ਹੀ ਛੱਤ ਹੇਠ ਬੜੇ ਪਿਆਰ ਨਾਲ ਰਹਿੰਦੇ ਸਨਆਂਢ ਗੁਆਂਢ ਵੀ ਬਹੁਤ ਵਧੀਆ ਹੁੰਦਾ ਸੀਜੇ ਕੋਈ ਘਰ ਵਿੱਚ ਅਣਸੁਖਾਵੀਂ ਘਟਨਾ ਵਾਪਰ ਵੀ ਜਾਂਦੀ ਸੀ ਤਾਂ ਰਿਸ਼ਤੇਦਾਰਾਂ ਤੋਂ ਪਹਿਲਾਂ ਗੁਆਂਢੀ ਪਹੁੰਚ ਜਾਂਦੇ ਸਨਇਹ ਸਾਡਾ ਸੱਭਿਆਚਾਰ ਸੀਅਕਸਰ ਪਿੰਡਾਂ ਵਿੱਚ ਲੋਕ ਘੱਟ ਪੜ੍ਹੇ ਲਿਖੇ ਹੁੰਦੇ ਸਨ, ਪਰ ਉਹਨਾਂ ਕੋਲ ਜ਼ਿੰਦਗੀ ਦਾ ਨਿਚੋੜ ਹੁੰਦਾ ਸੀਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਡਿਗਰੀਆਂ ਹੱਥਾਂ ਵਿੱਚ ਚੁੱਕ ਕੇ ਗੱਲ ਕਰਨ ਦੀ ਤਮੀਜ਼ ਤਕ ਨਹੀਂ ਹੈਪੁਰਾਣੇ ਵੇਲਿਆਂ ਵਿੱਚ ਲੋਕਾਂ ਅੰਦਰ ਸਬਰ, ਸੰਤੋਖ, ਸਹਿਣਸ਼ੀਲਤਾ, ਨਿਮਰਤਾ ਸੀਜੇ ਬੱਚਾ ਗਲਤ ਹੁੰਦਾ ਸੀ ਤਾਂ ਉਸਨੂੰ ਝਿੜਕ ਵੀ ਦਿੰਦੇ ਸਨਅੱਗੋਂ ਬੱਚਾ ਤਕਰਾਰ ਵੀ ਨਹੀਂ ਸੀ ਕਰਦਾ

ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਹਰ ਇਨਸਾਨ ਮੋਬਾਇਲ ਦੀ ਜਕੜ ਵਿੱਚ ਹੈਚਾਹੇ ਕਿਸੇ ਵੀ ਉਮਰ ਦਾ ਵਿਅਕਤੀ ਹੋਵੇ, ਮੋਬਾਇਲ ਉਸਦੇ ਹੱਥ ਵਿੱਚ ਹੈਕਿਸੇ ਦਾ ਹਾਲਚਾਲ ਪੁੱਛਣਾ ਹੋਵੇ, ਮਿੰਟਾਂ ਸਕਿੰਟਾਂ ਵਿੱਚ ਉਸਦਾ ਹਾਲ ਚਾਲ ਪੁੱਛ ਲਿਆ ਜਾਂਦਾ ਹੈਚਾਹੇ ਉਹ ਸੱਜਣ ਵਿਦੇਸ਼ ਵਿੱਚ ਹੀ ਕਿਉਂ ਨਾ ਬੈਠਾ ਹੋਵੇ? ਟੈਕਨੋਲਜੀ ਨੇ ਇੰਨਾ ਤਾਂ ਫਾਇਦਾ ਕਰ ਦਿੱਤਾ ਹੈ ਕਿ ਦੂਰ ਦਰਾਜ਼ ਦੇ ਕਿਸੇ ਇਨਸਾਨ ਨਾਲ ਰਾਬਤਾ ਰੱਖ ਸਕਦੇ ਹੋਪਰ ਇਸਦਾ ਨੁਕਸਾਨ ਵੀ ਹੋਇਆ ਹੈ ਕਿ ਜੋ ਇਨਸਾਨ ਆਹਮਣੇ ਸਾਹਮਣੇ ਬੈਠ ਕੇ ਇੱਕ ਦੂਜੇ ਨਾਲ ਗੱਲਾਂ ਕਰ ਸਕਦਾ ਹੈ, ਆਪਣਾ ਦਿਲ ਫਰੋਲ ਸਕਦਾ ਹੈਉਹ ਰਿਸ਼ਤੇ ਮੋਬਾਇਲ ਨੇ ਖਤਮ ਕਰ ਦਿੱਤੇ ਹਨਅੱਜ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਾਰਨ ਬੱਚੇ ਆਪਣੀ ਜਾਨ ਤਕ ਗੁਆ ਰਹੇ ਹਨਬੱਚੇ ਵਿਦੇਸ਼ ਜਾ ਰਹੇ ਹਨਪਿੱਛੋਂ ਜੇ ਪਰਿਵਾਰ ਵਿੱਚ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਤਾਂ ਮੋਬਾਇਲ ਤੇ ਵੀਡੀਓ ਕਾਲ ਕਰ ਲਈ ਜਾਂਦੀ ਹੈਅੰਤਿਮ ਰਸਮਾਂ ਵੀ ਮੋਬਾਇਲ ’ਤੇ ਹੋ ਰਹੀਆਂ ਹਨਮੋਬਾਇਲ ’ਤੇ ਹੀ ਦੁੱਖ ਸੁੱਖ ਸਾਂਝਾ ਕਰ ਲਿਆ ਜਾਂਦਾ ਹੈ

ਅੱਜ ਅਸੀਂ ਬਹੁਤ ਡਿਗਰੀਆਂ ਹਾਸਲ ਕਰ ਚੁੱਕੇ ਹਾਂ ਪਰ ਸਬਰ ਸੰਤੋਖ ਗਵਾ ਚੁੱਕੇ ਹਾਂਜ਼ਿੰਦਗੀ ਦੀ ਅਸਲ ਖੁਸ਼ੀ ਤੋਂ ਵਾਂਝੇ ਹੋ ਗਏ ਹਾਂਖੁਸ਼ਹਾਲ ਜ਼ਿੰਦਗੀ ਜਿਊਣਾ ਭੁੱਲ ਚੁੱਕੇ ਹਾਂਪੈਸੇ ਦੀ ਦੌੜ ਜ਼ਿਆਦਾ ਲੱਗੀ ਹੋਈ ਹੈਇੱਕ ਦੂਜੇ ਨੂੰ ਨੀਵਾਂ ਦਿਖਾਉਣਾ ਆਮ ਹੈਭਰਾ ਭਰਾ ਦਾ ਦੁਸ਼ਮਣ ਬਣ ਚੁੱਕਿਆ ਹੈਅਸੀਂ ਆਪਣੀ ਜ਼ਿੰਦਗੀ ਦੀ ਤੁਲਨਾ ਦੂਜਿਆਂ ਨਾਲ ਕਰਦੇ ਹਾਂ ਜਿਸ ਕਾਰਨ ਸਾਡੀ ਮਾਨਸਿਕ ਸ਼ਾਂਤੀ ਖਤਮ ਹੋ ਗਈ ਹੈਅੱਜ ਬੈਂਕ ਖਾਤਿਆਂ ਵਿੱਚ ਭਾਵੇਂ ਕਰੋੜਾਂ ਰੁਪਇਆ ਹੈ, ਪਰ ਮਨੁੱਖ ਨੂੰ ਮਾਨਸਿਕ ਸਕੂਨ ਨਹੀਂ ਹੈਸਕੂਨ ਲੈਣ ਲਈ ਉਹ ਆਨਲਾਈਨ ਕਲਾਸਾਂ ਜੁਆਇਨ ਕਰ ਰਿਹਾ ਹੈਟੈਨਸ਼ਨ ਵਿੱਚ ਹੀ ਸਾਰਾ ਦਿਨ ਗੁਜ਼ਰ ਜਾਂਦਾ ਹੈਸਵੇਰੇ ਖਾਲੀ ਪੇਟ ਤੋਂ ਰਾਤ ਨੂੰ ਸੌਣ ਵੇਲੇ ਤਕ ਦਵਾਈ ਇਨਸਾਨ ਦੇ ਅੰਦਰ ਜਾ ਰਹੀ ਹੈਮਨੁੱਖ ਕੋਲ ਆਪਣੇ ਲਈ ਸਮਾਂ ਨਹੀਂ ਹੈਜੇ ਆਪਣੇ ਆਪ ਨਾਲ ਹੀ ਗੱਲਾਂ ਨਹੀਂ ਕੀਤੀਆਂ ਤਾਂ ਫਿਰ ਅਜਿਹੇ ਪੈਸੇ ਦਾ ਕੀ ਲਾਭ? ਇਨਸਾਨ ਮਸ਼ੀਨ ਬਣ ਚੁੱਕਿਆ ਹੈਅੱਜ ਟੈਕਨੋਲਜੀ ਨੇ ਸਾਨੂੰ ਬਹੁਤ ਸਹੂਲਤਾਂ ਦੇ ਕੇ ਜੀਵਨ ਸੁਖਾਲਾ ਕਰ ਦਿੱਤਾ ਹੈ ਪਰ ਅਸੀਂ ਇਸਦੀ ਨਿਰੀ ਦੁਰਵਰਤੋਂ ਕਰ ਰਹੇ ਹਾਂਸਾਨੂੰ ਆਪਣੀਆਂ ਸੱਭਿਆਚਾਰਕ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਨਹੀਂ ਭੁੱਲਣਾ ਚਾਹੀਦਾਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈਵੱਡੇ ਵੱਡੇ ਮਹਿਲ ਹਨ, ਸਾਰਿਆਂ ਲਈ ਵੱਖ-ਵੱਖ ਕਮਰੇ ਹਨ, ਇੱਕ ਥਾਂ ’ਤੇ ਪਰਿਵਾਰ ਕਦੇ ਵੀ ਇਕੱਠਾ ਨਹੀਂ ਹੁੰਦਾਘਰਾਂ ਵਿੱਚ ਆਪਸੀ ਦੂਰੀਆਂ ਵਧ ਚੁੱਕੀਆਂ ਹਨਬਰਦਾਸ਼ਤ ਸ਼ਕਤੀ ਬਿਲਕੁਲ ਵੀ ਨਹੀਂ ਰਹੀਮਾਪੇ ਬੱਚਿਆਂ ਨੂੰ ਝਿੜਕਦੇ ਨਹੀਂ ਹਨ, ਉਹਨਾਂ ਨੂੰ ਡਰ ਹੈ ਕਿ ਬੱਚਾ ਕੋਈ ਗਲਤ ਕਦਮ ਨਾ ਚੁੱਕ ਲਵੇਅੱਜ ਦੇ ਸਮੇਂ ਵਿੱਚ ਅਸੀਂ ਆਪਣੀ ਨੈਤਿਕ ਕਦਰਾਂ ਕੀਮਤਾਂ ਨੂੰ ਪਿੱਛੇ ਛੱਡ ਆਏ ਹਾਂਜਦੋਂ ਕਦੇ ਇਕੱਲੇ ਬੈਠੇ ਹੁੰਦੇ ਹਾਂ ਤਾਂ ਅਸੀਂ ਸੋਚਦੇ ਹਾਂ ਕਿ ਸਾਡੇ ਬਜ਼ੁਰਗਾਂ ਦਾ ਸਮਾਂ ਕਿੰਨਾ ਚੰਗਾ ਹੁੰਦਾ ਸੀ, ਬੱਚੇ ਬਜ਼ੁਰਗਾਂ ਕੋਲ ਬੈਠਦੇ ਸਨਅਜਿਹਾ ਸਮਾਂ ਮੁੜਕੇ ਕਦੋਂ ਆਵੇਗਾ? ਸਾਨੂੰ ਆਪਣੇ ਬੱਚਿਆਂ ਨੂੰ ਰਿਸ਼ਤਿਆਂ ਦੀ ਮਹੱਤਤਾ ਬਾਰੇ ਦੱਸਣਾ ਚਾਹੀਦਾ ਹੈਕਿਸ ਤਰ੍ਹਾਂ ਜ਼ਿੰਦਗੀ ਜਿਊਣੀ ਹੈ, ਇਸ ਬਾਰੇ ਦੱਸਣਾ ਚਾਹੀਦਾ ਹੈਵੱਡਿਆਂ ਨਾਲ ਕਿਸ ਤਰ੍ਹਾਂ ਗੱਲਬਾਤ ਕਰਨੀ ਹੈ, ਇਸ ਬਾਰੇ ਬੱਚਿਆਂ ਨੂੰ ਜ਼ਰੂਰ ਦੱਸੋਕਹਿਣ ਦਾ ਮਤਲਬ ਹੈ ਕਿ ਬੱਚੇ ਸਾਡੇ ਸਮਾਜ ਦਾ ਸਰਮਾਇਆ ਹਨ, ਉਹਨਾਂ ਨਾਲ ਸਮਾਂ ਜ਼ਰੂਰ ਬਿਤਾਓਉਹਨਾਂ ਨੂੰ ਚੰਗੇ ਮਾੜੇ ਦੀ ਪਰਖ ਆਉਣੀ ਚਾਹੀਦੀ ਹੈਉਹ ਕੱਲ੍ਹ ਦਾ ਭਵਿੱਖ ਹਨਇਨਸਾਨ ਚਾਹੇ ਜਿੰਨੀ ਮਰਜ਼ੀ ਤਰੱਕੀ ਕਰ ਲਵੇ ਪਰ ਉਸਨੂੰ ਆਪਣੀ ਜੜ੍ਹੋਂ ਨਾਲੋਂ ਨਹੀਂ ਟੁੱਟਣਾ ਚਾਹੀਦਾਅਕਸਰ ਕਿਹਾ ਜਾਂਦਾ ਹੈ ਕਿ ਇਨਸਾਨ ਨੂੰ ਆਪਣੀ ਔਕਾਤ ਅਤੇ ਗੁਰੂ ਦੀ ਸੌਗਾਤ ਨਹੀਂ ਭੁੱਲਣੀ ਚਾਹੀਦੀਜ਼ਿੰਦਗੀ ਵਿੱਚ ਖੂਬ ਪੈਸਾ ਕਮਾਓ, ਖੂਬ ਤਰੱਕੀ ਕਰੋ, ਪਰ ਆਪਣੇ ਵਿਰਸੇ ਨਾਲ ਜੁੜੇ ਰਹੋ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author