ਉੱਧਰ ਵਿਸ਼ਵ ਸੰਗਠਨ ਨੇ ਭਾਰਤ ਸਰਕਾਰ ਨੂੰ ਚਿਤਾਵਣੀ ਵੀ ਦੇ ਦਿੱਤੀ ਹੈ ਕਿ ਜੇ ਮਿਲਾਵਟੀ ਦੁੱਧ ਦਾ ਕਾਰੋਬਾਰ ਨਾ ਰੋਕਿਆ ...
(18 ਅਗਸਤ 2024) (ਨੋਟ: ਤਕਨੀਕੀ ਗੜਬੜ ਕਾਰਨ ਲੇਖਕ ਦੀ ਫੋਟੋ ਨਹੀਂ ਛਪ ਸਕੀ।)


ਜਿਸ ਕੋਲ ਸਮਝ ਹੁੰਦੀ ਹੈ
, ਉਸ ਨੂੰ ਆਪਣੇ ਚੰਗੇ-ਮਾੜੇ ਦਾ ਪਤਾ ਹੁੰਦਾ ਹੈਜੇ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਉਸ ਸਮੇਂ ਸੀਮਤ ਸਾਧਨ ਸਨ, ਲੋਕਾਂ ਵਿੱਚ ਆਪਸੀ ਪਿਆਰ ਸੀਮਿਲਾਵਟ ਬਿਲਕੁਲ ਹੀ ਨਹੀਂ ਸੀਕਹਿਣ ਦਾ ਭਾਵ ਹੈ ਕਿ ਹਵਾ, ਪਾਣੀ, ਕੋਈ ਵੀ ਖਾਣ ਵਾਲੀ ਚੀਜ਼ ਸ਼ੁੱਧ ਮਿਲ ਜਾਂਦੀ ਸੀਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਮਿਲਾਵਟ ਕੀ ਹੁੰਦੀ ਹੈ? ਜੋ ਪਰਿਵਾਰ ਉਸ ਸਮੇਂ ਦੁੱਧ ਵੇਚਦੇ ਸਨ, ਉਹ ਸਾਫ਼ ਸੁਥਰਾ ਸ਼ੁੱਧ ਦੁੱਧ ਵੇਚਦੇ ਸਨਜੇ ਕੋਈ ਦੁੱਧ ਵਿੱਚ ਪਾਣੀ ਵੀ ਪਾਉਣਾ ਚਾਹੁੰਦਾ ਸੀ, ਉਹ ਵੀ ਘਰ ਦਾ ਸ਼ੁੱਧ ਪਾਣੀ ਪਾ ਕੇ ਹੀ ਦੁੱਧ ਵੇਚਦੇ ਸਨਪਰ ਅੱਜ ਦੇ ਸਮੇਂ ਵਿੱਚ ਮਿਲਾਵਟ ਦਾ ਬਹੁਤ ਜ਼ਿਆਦਾ ਦਬਦਬਾ ਹੈਜੋ ਕੰਮ ਕਰਨ ਲਈ ਪਰਮਾਤਮਾ ਨੇ ਇਨਸਾਨ ਨੂੰ ਧਰਤੀ ’ਤੇ ਭੇਜਿਆ ਸੀ, ਅੱਜ ਦਾ ਇਨਸਾਨ ਆਪਣੇ ਨਿੱਜੀ ਸਵਾਰਥਾਂ ਖਾਤਿਰ ਉਸ ਤੋਂ ਉਲਟ ਕਰ ਰਿਹਾ ਹੈਮਿਲਾਵਟ ਦਾ ਕਹਿਰ ਵਧਦਾ ਜਾ ਰਿਹਾ ਹੈਇਸ ਗੋਰਖ ਧੰਦੇ ਨੇ ਪਤਾ ਨਹੀਂ ਕਿੰਨੇ ਹੀ ਇਨਸਾਨਾਂ ਦੀ ਜਾਨ ਲੈ ਲਈ ਹੈਕੋਈ ਵੀ ਖਾਣ-ਪੀਣ ਦੀ ਚੀਜ਼ ਲੈ ਲਵੋ, ਅੱਜ ਦੇ ਸਮੇਂ ਉਹ ਸ਼ੁੱਧ ਨਹੀਂ ਹੈਚਾਹੇ ਉਹ ਦੁੱਧ ਲੈ ਲਓ, ਦੇਸੀ ਘਿਉ ਲੈ ਲਵੋ, ਮਿਠਾਈਆਂ ਲੈ ਲਵੋ ਜਾਂ ਦਵਾਈਆਂ ਲੈ ਲਵੋ, ਹਰ ਚੀਜ਼ ਮਿਲਾਵਟ ਨਾਲ ਬਾਜ਼ਾਰ ਵਿੱਚ ਵਿਕ ਰਹੀ ਹੈਨਾਮੀ ਕੰਪਨੀਆਂ ਦੇ ਮਾਰਕਾ ਲਗਾ ਕੇ ਕਈ ਵਾਰ ਬੰਦ ਡੱਬਿਆਂ ਵਿੱਚ ਮਿਲਾਵਟ ਬਹੁਤ ਜ਼ਿਆਦਾ ਦੇਖੀ ਜਾ ਸਕਦੀ ਹੈਕਹਿਣ ਦਾ ਭਾਵ ਹੈ ਕਿ ਅੱਜ ਦਾ ਇਨਸਾਨ ਨਿਰਾ ਜ਼ਹਿਰ ਖਾ ਰਿਹਾ ਹੈ

ਹਾਲ ਹੀ ਵਿੱਚ ਵਿਸ਼ਵ ਸੰਗਠਨ ਦੀ ਨਸ਼ਰ ਹੋਈ ਰਿਪੋਰਟ ਮੁਤਾਬਕ 60 ਕਰੋੜ ਲੀਟਰ ਤੋਂ ਵੱਧ ਭਾਰਤ ਵਿੱਚ ਦੁੱਧ ਦੀ ਵਿਕਰੀ ਹੁੰਦੀ ਹੈਜਿਸ ਵਿੱਚ 45 ਕਰੋੜ ਲੀਟਰ ਤੋਂ ਜ਼ਿਆਦਾ ਮਿਲਾਵਟੀ ਹੁੰਦਾ ਹੈਸਭ ਤੋਂ ਮਿਲਾਵਟੀ ਦੁੱਧ ਦੇ ਮਾਮਲੇ ਉੱਤਰ ਪ੍ਰਦੇਸ਼ ਵਿੱਚ ਫੜੇ ਗਏ ਹਨਦੁੱਧ ਤੋਂ ਬਣਿਆ ਪਨੀਰ, ਦਹੀਂ, ਖੋਆ, ਬਿਸਕੁਟ ਦੇ ਜਦੋਂ ਸੈਂਪਲ ਭਰੇ ਗਏ ਤਾਂ ਸਾਰੇ ਹੀ ਮਿਲਾਵਟੀ ਦੁੱਧ ਨਾਲ ਬਣੇ ਪਾਏ ਗਏ। ਉੱਧਰ ਵਿਸ਼ਵ ਸੰਗਠਨ ਨੇ ਭਾਰਤ ਸਰਕਾਰ ਨੂੰ ਚਿਤਾਵਣੀ ਵੀ ਦੇ ਦਿੱਤੀ ਹੈ ਕਿ ਜੇ ਮਿਲਾਵਟੀ ਦੁੱਧ ਦਾ ਕਾਰੋਬਾਰ ਨਾ ਰੋਕਿਆ ਗਿਆ ਤਾਂ ਭਾਰਤ ਜਲਦੀ ਹੀ ਨਾ ਮੁਰਾਦ ਬਿਮਾਰੀ ਕੈਂਸਰ ਦਾ ਸ਼ਿਕਾਰ ਹੋ ਜਾਵੇਗਾਹਾਲਾਂਕਿ ਉੱਤਰ ਪ੍ਰਦੇਸ਼ ਵਿੱਚ ਮਿਲਾਵਟਖੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈਹਰ ਸੂਬੇ ਵਿੱਚ ਮਿਲਾਵਟ ਦਾ ਬੋਲਬਾਲਾ ਹੈ, ਚਾਹੇ ਉਹ ਕੇਰਲ, ਤਮਿਲਨਾਡੂ, ਪੰਜਾਬ, ਹਿਮਾਚਲ ਪ੍ਰਦੇਸ਼ ਹਰਿਆਣਾ ਜਾਂ ਰਾਜਸਥਾਨ ਕਿਉਂ ਨਾ ਹੋਵੇਹਰ ਸੂਬੇ ਵਿੱਚ ਮਿਲਾਵਟ ਸਿਖਰਾਂ ’ਤੇ ਹੈਦੁਧਾਰੂ ਪਸ਼ੂਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ

ਮਾਹਿਰਾਂ ਮੁਤਾਬਕ ਜੋ ਮਿਲਾਵਟ ਵਾਲਾ ਦੁੱਧ ਹੁੰਦਾ ਹੈ ਉਹ ਲਿਵਰ, ਪੇਟ ਦੀਆਂ ਅੰਤੜੀਆਂ ਵਿੱਚ ਹੌਲੀ ਹੌਲੀ ਜੰਮਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਘਾਤਕ ਬਿਮਾਰੀਆਂ ਸਰੀਰ ਨੂੰ ਘੇਰ ਲੈਂਦੀਆਂ ਹਨਬੱਚਿਆਂ ਦਾ ਸਰੀਰਿਕ ਵਿਕਾਸ ਰੁਕਣਾ ਸ਼ੁਰੂ ਹੋ ਜਾਂਦਾ ਹੈਸਮੇਂ ਤੋਂ ਪਹਿਲਾਂ ਕੁੜੀਆਂ ਵਿੱਚ ਮਹੀਨਾ ਆਉਣਾ ਸ਼ੁਰੂ ਹੋ ਜਾਂਦਾ ਹੈਔਰਤਾਂ ਵਿੱਚ ਜਲਦੀ ਹੀ ਮਹੀਨਾ ਆਉਣਾ ਬੰਦ ਵੀ ਹੋ ਜਾਂਦਾ ਹੈਔਰਤਾਂ ਵਿੱਚ ਹਾਰਮੋਨ ਅਸੰਤੁਲਿਤ ਹੋਣੇ ਸ਼ੁਰੂ ਹੋ ਜਾਂਦੇ ਹਨ

ਅੱਜ ਇਨਸਾਨ ਅਨੇਕਾਂ ਹੀ ਬਿਮਾਰੀਆਂ ਨਾਲ ਘਿਰਿਆ ਹੋਇਆ ਹੈਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਛੋਟੀ ਉਮਰ ਵਿੱਚ ਹੀ ਕਈ ਬੱਚੇ ਅਨੇਕਾਂ ਨਾਮੁਰਾਦ ਬਿਮਾਰੀਆਂ ਨਾਲ ਪੀੜਿਤ ਹਨਜੇ ਅਸੀਂ ਸਾਫ਼ ਸੁਥਰਾ ਤੇ ਵਧੀਆ ਖਾਣਾ ਖਾਵਾਂਗੇ ਤਾਂ ਹੀ ਤੰਦਰੁਸਤ ਰਹਿ ਸਕਦੇ ਹਾਂਜੇ ਤੰਦਰੁਸਤ ਰਹਾਂਗੇ ਤਾਂ ਹੀ ਅਸੀਂ ਆਪਣੇ ਕੰਮ ਕਾਜ ਕਰ ਸਕਾਂਗੇਮਿਲਾਵਟੀ ਚੀਜ਼ਾਂ ਖਾਣ ਨਾਲ ਤਾਂ ਹਰ ਰੋਜ਼ ਕਿਸੇ ਨਾ ਕਿਸੇ ਬਿਮਾਰੀ ਕਾਰਨ ਪੀੜਤ ਰਹਾਂਗੇਹਰ ਰੋਜ਼ ਡਾਕਟਰ ਜਾਂ ਮੈਡੀਕਲ ਲੈਬ ਦੇ ਚੱਕਰ ਹੀ ਲਗਾਉਂਦੇ ਰਹਾਂਗੇਪਰ ਅੱਜ ਦੇ ਸਮੇਂ ਵਿੱਚ ਮਿਲਾਵਟ ਬਹੁਤ ਵੱਡੀ ਚੁਣੌਤੀ ਬਣ ਗਈ ਹੈਮੈਡੀਕਲ ਸਟੋਰਾਂ ਤੇ ਨਕਲੀ ਦਵਾਈਆਂ ਦਾ ਬਹੁਤ ਜ਼ਿਆਦਾ ਬੋਲ-ਬਾਲਾ ਹੈਪਤਾ ਨਹੀਂ ਕਿੰਨੀਆਂ ਹੀ ਕੰਪਨੀਆਂ ਇੱਕ ਤਰ੍ਹਾਂ ਦੀ ਦਵਾਈਆਂ ਬਣਾ ਕੇ ਬਾਜ਼ਾਰ ਵਿੱਚ ਉਤਾਰ ਦਿੰਦੀਆਂ ਹਨਬੇਈਮਾਨੀ ਤੇ ਪੈਸੇ ਦੇ ਲਾਲਚੀ ਲੋਕਾਂ ਵੱਲੋਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈਆਮ ਤੌਰ ’ਤੇ ਸਿਹਤ ਵਿਭਾਗ ਤਿਉਹਾਰਾਂ ਦੇ ਸੀਜ਼ਨ ਵਿੱਚ ਹੀ ਸਰਗਰਮ ਹੁੰਦਾ ਹੈਤਿਉਹਾਰਾਂ ਦੇ ਸੀਜ਼ਨ ਵਿੱਚ ਨਕਲੀ ਮਿਠਿਆਈਆਂ, ਖੋਆ ਕੁਇੰਟਲਾਂ ਦੇ ਹਿਸਾਬ ਨਾਲ ਫੜਿਆ ਜਾਂਦਾ ਹੈਹਰ ਰੋਜ਼ ਸਿਹਤ ਮਹਿਕਮਾ ਟੀਮਾਂ ਬਣਾਕੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਵਿੱਚ ਭੇਜਦਾ ਹੈਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ਜਾਂਦੇ ਹਨਇਹ ਜ਼ਿਆਦਾਤਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਹੀ ਹੁੰਦਾ ਹੈਹਰ ਸ਼ਹਿਰ ਵਿੱਚ ਸ਼ਾਮ ਨੂੰ ਕਈ ਜਗ੍ਹਾ ’ਤੇ ਜੰਕ ਫੂਡ ਦੀਆਂ ਰੇਹੜੀਆਂ ਲੱਗਦੀਆਂ ਹਨਇਹ ਰੇਹੜੀਆਂ ਵਾਲੇ ਨਕਲੀ ਰਿਫਾਇੰਡ ਦੀ ਮਦਦ ਨਾਲ ਤਰ੍ਹਾਂ ਤਰ੍ਹਾਂ ਦੇ ਜੰਕ ਫੂਡ ਲੋਕਾਂ ਨੂੰ ਪਰੋਸ ਰਹੇ ਹਨਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈਫਿਰ ਉਨ੍ਹਾਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਹੁੰਦੀ ਹੈਵਿਚਾਰਨ ਵਾਲੀ ਗੱਲ ਹੈ ਕਿ ਖਾਣ-ਪੀਣ ਦੇ ਸ਼ੌਕੀਨ ਤਾਂ ਹਰ ਰੋਜ਼ ਹੀ ਕੁਝ ਨਾ ਕੁਝ ਖਾਣ ਪੀਣ ਵਾਲੀ ਵਸਤਾਂ ਦੁਕਾਨਾਂ ਮਿਠਾਈਆਂ ਦੀ ਦੁਕਾਨਾਂ ਤੋਂ ਲੈ ਕੇ ਖਾਂਦੇ ਹਨਇਹ ਜਾਂਚ-ਪੜਤਾਲ ਸਿਰਫ਼ ਤਿਉਹਾਰਾਂ ਦੇ ਸੀਜ਼ਨ ਵਿੱਚ ਹੀ ਕਿਉਂ, ਸਾਰਾ ਸਾਲ ਕਿਉਂ ਨਹੀਂ ਕੀਤੀ ਜਾਂਦੀ?

ਜੋ ਪਿੰਡਾਂ ਵਿੱਚੋਂ ਦੁੱਧ ਲੈ ਕੇ ਦੋਧੀ ਸ਼ਹਿਰ ਵੱਲ ਜਾਂਦੇ ਹਨ, ਇਨ੍ਹਾਂ ਦੇ ਹਰ ਹਫਤੇ ਡੇਅਰੀ ਵਿਭਾਗ ਵੱਲੋਂ ਕੈਂਪ ਲਗਾ ਕੇ ਨਮੂਨੇ ਭਰਨੇ ਚਾਹੀਦੇ ਹਨਬਣਦੀ ਕਾਰਵਾਈ ਕਰਨੀ ਚਾਹੀਦੀ ਹੈਜੋ ਡੇਅਰਿਆਂ ਤੇ ਨਕਲੀ ਦੁੱਧ, ਖੋਆ, ਪਨੀਰ ਮਿਲਦਾ ਹੈ, ਉਸ ਦੀ ਵੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ

ਪਿੱਛੇ ਜਿਹੇ ਖ਼ਬਰ ਪੜ੍ਹਨ ਨੂੰ ਮਿਲੀ ਸੀ ਕਿ ਦਿੱਲੀ ਵਿਖੇ ਤਕਰੀਬਨ ਪਿਛਲੇ 20 ਸਾਲਾਂ ਤੋਂ ਬਿਨਾਂ ਦੁੱਧ ਤੋਂ ਵੱਖ ਵੱਖ ਰਸਾਇਣਕ ਤੱਤਾਂ, ਤੇ ਜਾਨਵਰਾਂ ਦੀ ਚਰਬੀ ਨਾਲ ਦੇਸੀ ਘਿਓ ਤਿਆਰ ਕਰਨ ਵਾਲੀ ਫੈਕਟਰੀ ’ਤੇ ਛਾਪਾ ਮਾਰਿਆ ਗਿਆਪਤਾ ਨਹੀਂ ਕਿੰਨੇ ਲੋਕਾਂ ਨੇ ਅਜਿਹਾ ਨਿਰਾ ਜ਼ਹਿਰ ਖਾਇਆ ਹੋਣਾ ਹੈਆਮ ਤੌਰ ’ਤੇ ਜੋ ਦੋਧੀ ਦੁੱਧ ਪਾਉਂਦੇ ਹਨ, ਉਹ ਵੀ ਤਰ੍ਹਾਂ ਤਰ੍ਹਾਂ ਦੇ ਪਾਊਡਰ ਮਿਲਾ ਕੇ ਦੁੱਧ ਵੇਚ ਰਹੇ ਹਨਐੱਫਐੱਸਐੱਸਏਆਈ ਦੀ ਰਿਪੋਰਟ ਮੁਤਾਬਕ ਖ਼ੁਲਾਸਾ ਹੋਇਆ ਹੈ ਕਿ ਦੁੱਧ ਵਿੱਚ ਅਰਾਰੋਟ, ਰੰਗ, ਮਿਲਕ ਪਾਊਡਰ, ਗੁਲੂਕੋਜ਼, ਕੱਪੜੇ ਢੋਣ ਵਾਲਾ ਪਾਊਡਰ ਮਿਲਾਇਆ ਜਾਂਦਾ ਹੈਸੁਣਨ ਵਿੱਚ ਆਉਂਦਾ ਹੈ ਕਿ ਨਕਲੀ ਦੁੱਧ ਵਿੱਚ ਵਾਸ਼ਿੰਗ ਪਾਊਡਰ ਤੇ ਹੋਰ ਜ਼ਹਿਰੀਲੇ ਤੱਤ ਮਿਲਾ ਕੇ ਉਸ ਨੂੰ ਪਰੋਸਿਆ ਜਾ ਰਿਹਾ ਹੈਮਠਿਆਈ ਖਾਣ ਦਾ ਤਾਂ ਅੱਜਕਲ ਬਿਲਕੁਲ ਵੀ ਧਰਮ ਨਹੀਂ ਹੈਤਿਉਹਾਰਾਂ ਦੇ ਸੀਜ਼ਨ ਵਿੱਚ ਤਰ੍ਹਾਂ-ਤਰ੍ਹਾਂ ਦੇ ਮਠਿਆਈਆਂ ਵਿੱਚ ਰੰਗ ਲਗਾ ਕੇ ਨਕਲੀ ਮਠਿਆਈਆਂ ਨਾਲ ਦੁਕਾਨਾਂ ਸਜ ਜਾਂਦੀਆਂ ਹਨਮਿਲਾਵਟੀ ਚੀਜ਼ਾਂ ਖਾਣ ਨਾਲ ਅੱਜ ਲੋਕ ਕੈਂਸਰ, ਬਲੱਡ ਪ੍ਰੈੱਸ਼ਰ, ਦਮਾ, ਸ਼ੂਗਰ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨਮੁਨਾਫ਼ਾਖੋਰਾਂ ਤੇ ਸਰਕਾਰ ਨੂੰ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈਅਜਿਹੇ ਲੋਕਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਹੋਰਾਂ ਨੂੰ ਵੀ ਕੰਨ ਹੋ ਜਾਣ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5225)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author