SanjeevSSaini7ਇਸ ਸੰਕਟ ਦਾ ਸਿਰਜਕ ਮਨੁੱਖ ਆਪ ਹੀ ਹੈਭਿਆਨਕ ਗਰਮੀ ਦੇ ਕਹਿਰ ...
(16 ਜੁਲਾਈ 2026)


ਖਾਕੀ ਉੱਤੇ ਉੱਠਦੇ ਸਵਾਲ

ਸਾਨੂੰ ਸਾਰਿਆਂ ਨੂੰ ਪੁਲਿਸ ਪ੍ਰਸ਼ਾਸਨ ਤੋਂ ਬਹੁਤ ਜ਼ਿਆਦਾ ਉਮੀਦਾਂ ਹੁੰਦੀਆਂ ਹਨਪੁਲਿਸ ਸਾਡੀ ਰਾਖੀ ਲਈ ਤਾਇਨਾਤ ਕੀਤੀ ਜਾਂਦੀ ਹੈਖਾਕੀ ਇੱਕ ਵਾਰ ਫਿਰ ਦਾਗੀ ਹੋ ਗਈ ਹੈਤਰਨ ਤਾਰਨ ਪੁਲਿਸ ਨੇ ਇੱਕ ਸਬ ਇੰਸਪੈਕਟਰ ਅਤੇ ਔਰਤ ਨੂੰ ਹੈਰੋਇਨ ਅਤੇ ਡਰੱਗ ਮਨੀ ਸਣੇ ਗ੍ਰਿਫਤਾਰ ਕੀਤਾ ਹੈਇਹ ਸਬ ਇੰਸਪੈਕਟਰ ਮੌਜੂਦਾ ਸਮੇਂ ਖਾਲੜਾ ਵਿੱਚ ਤਾਇਨਾਤ ਸੀਨਾਕੇ ਦੌਰਾਨ ਇਸਦੀ ਗੱਡੀ ਵਿੱਚੋਂ 300 ਗ੍ਰਾਮ ਹੈਰੋਇਨ ਅਤੇ ਇੱਕ ਲੱਖ ਤੋਂ ਵੱਧ ਦੀ ਡਰੱਗ ਮਨੀ ਬਰਾਮਦ ਹੋਈਐੱਨਡੀਪੀਸੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈਪਿਛਲੇ ਸਾਲ ਬਠਿੰਡਾ ਵਿਖੇ 17.71 ਗ੍ਰਾਮ ਚਿੱਟਾ “ਹੈਰੋਇਨ” ਬਰਾਮਦ ਹੋਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਨੌਕਰੀ ਤੋਂ ਬਰਖਾਸਤ ਕੀਤੀ ਗਈ ਮਹਿਲਾ ਸਿਪਾਹੀ ਅਮਨਦੀਪ ਕੌਰ ਦੇ ਖਿਲਾਫ ਨਸ਼ਾ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਸੀਇਹ ਮਹਿਲਾ ਸਿਪਾਹੀ ਅਕਸਰ ਸੋਸ਼ਲ ਨੈਟਵਰਕਿੰਗ ਸਾਈਟਸ ਉੱਤੇ ਆਪਣੀ ਰੀਲਾਂ ਪਾਉਂਦੀ ਸੀਇਸ ਨੂੰ ਮਹਿੰਗੀਆਂ ਮਹਿੰਗੀਆਂ ਘੜੀਆਂ ਦਾ ਸ਼ੌਕ ਸੀਇਸਦੇ ਸ਼ਾਹੀ ਸ਼ੌਕ ਸਨਕਰੋੜਾਂ ਦੀ ਜਾਇਦਾਦ ਸੀਕਰੋੜਾਂ ਰੁਪਏ ਦੀਆਂ ਗੱਡੀਆਂ ਮਹਿਲਾ ਸਿਪਾਹੀ ਦੇ ਘਰ ਖੜ੍ਹੀਆਂ ਸਨਲੱਖਾਂ ਕਰੋੜਾਂ ਦੇ ਪਲਾਟ, ਮਹਿਲ ਵਰਗੀਆਂ ਕੋਠੀਆਂ ਸਨਲੱਖਾਂ ਦੇ ਮੋਬਾਇਲ ਫੜੇ ਗਏਵਿਚਾਰ ਕਰਨ ਵਾਲੀ ਗੱਲ ਹੈ ਕਿ ਇੱਕ ਮਹਿਲਾ ਸਿਪਾਹੀ ਦੀ 50 ਤੋਂ 60 ਹਜ਼ਾਰ ਤਨਖਾਹ ਹੋਣ ਦੇ ਬਾਵਜੂਦ ਇੰਨੀ ਕਰੋੜਾਂ ਦੀ ਜਾਇਦਾਦ ਕਿਸ ਤਰ੍ਹਾਂ ਬਣਾ ਲਈ ਸੀ? ਵਿਰੋਧੀਆਂ ਵੱਲੋਂ ਐਨਆਈਏ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਸੀ

ਇਹ ਪਹਿਲੀ ਵਾਰ ਖਾਕੀ ਨੂੰ ਦਾਗ ਨਹੀਂ ਲੱਗਿਆ, ਤਿੰਨ ਕੁ ਸਾਲ ਪਹਿਲਾਂ ਖਬਰ ਸੁਣਨ ਨੂੰ ਮਿਲੀ ਸੀ ਕਿ ਬਠਿੰਡਾ ਜ਼ਿਲ੍ਹੇ ਵਿੱਚ ਇੱਕ ਸੀਆਈਏ ਸਟਾਫ ਦੇ ਥਾਣੇਦਾਰ ਨੇ ਔਰਤ ਨਾਲ ਜਬਰ ਜਨਾਹ ਕੀਤਾ ਪੀੜਿਤ ਵਿਧਵਾ ਔਰਤ ਨੇ ਦੱਸਿਆ ਉਸਦੇ ਬੇਟੇ ਨੂੰ ਨਸ਼ੇ ਦੇ ਕੇਸ ਵਿੱਚ ਇਸ ਮੁਲਾਜ਼ਮ ਨੇ ਘਰ ਤੋਂ ਚੁੱਕ ਲਿਆ ਸੀਹਾਲਾਂਕਿ ਉਸਦਾ ਬੇਟਾ ਕਰੋਨਾ ਪੀੜਿਤ ਸੀਬੱਚੇ ਉੱਤੇ ਧੱਕੇ ਨਾਲ ਕੇਸ ਦਰਜ ਕਰਨ ਦੀਆਂ ਧਮਕੀਆਂ ਦੇਣ ਲੱਗਾਉਸ ਔਰਤ ਕੋਲ ਜ਼ਮੀਨ ਦੇ ਠੇਕੇ ਦੇ 60 ਹਜ਼ਾਰ ਰੁਪਏ ਸਨ, ਜੋ ਉਸਨੇ ਆਪਣੇ ਬੱਚੇ ਦੇ ਇਲਾਜ ਲਈ ਰੱਖੇ ਹੋਏ ਸਨਇਸ ਦਰਿੰਦੇ ਨੇ ਉਹ ਪੈਸੇ ਵੀ ਉਸ ਔਰਤ ਤੋਂ ਲੈ ਲਏਫਿਰ ਇਸ ਪੁਲਿਸ ਕਰਮਚਾਰੀ ਨੇ ਉਸਦੇ ਬੇਟੇ ਨੂੰ ਬਚਾਉਣ ਲਈ ਉਸ ਉੱਤੇ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਬਣਾਇਆ ਇਸ ਪੀੜਿਤ ਔਰਤ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਇਸ ਬਾਰੇ ਦੱਸਿਆ ਸੀਇਸ ਦਰਿੰਦੇ ਨੇ ਉਸ ਔਰਤ ਦੇ ਰਿਸ਼ਤੇਦਾਰਾਂ ਨੂੰ ਵੀ ਧਮਕੀਆਂ ਦਿੱਤੀਆਂ ਸਨਕਰੀਬੀ ਰਿਸ਼ਤੇਦਾਰਾਂ ਅਤੇ ਪਿੰਡ ਵਾਲਿਆਂ ਦੀ ਮਦਦ ਨਾਲ ਇਸ ਪੁਲਿਸ ਮੁਲਾਜ਼ਮ ਨੂੰ ਇਤਰਾਜ਼ਯੋਗ ਹਾਲਤ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਔਰਤ ਨੇ ਰੋਂਦੇ ਹੋਏ ਦੱਸਿਆ ਕਿ ਤਕਰੀਬਨ ਕਈ ਦਿਨਾਂ ਤੋਂ ਇਹ ਪੁਲਿਸ ਮੁਲਾਜ਼ਮ ਡਰਾ-ਧਮਕਾ ਕੇ ਉਸ ਨਾਲ ਸਰੀਰਕ ਸੰਬੰਧ ਬਣਾ ਰਿਹਾ ਸੀਇਸ ਪੁਲਿਸ ਮੁਲਾਜ਼ਮ ਨੇ ਔਰਤ ਦੀ ਇੱਜ਼ਤ ਲੁੱਟੀ ਅਤੇ ਉਸਦੇ ਪੈਸੇ ਵੀ ਹੜੱਪ ਲਏਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਪੁਲਿਸ ਮੁਲਾਜ਼ਮਾਂ ਨੂੰ ਜੋ ਔਰਤਾਂ ਨਾਲ ਅਜਿਹੀਆਂ ਨੀਚ ਕਰਮ ਕਰਦੇ ਹਨਅਜਿਹੇ ਪੁਲਿਸ ਮੁਲਾਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈਪੁਲੀਸ ਲੋਕਾਂ ਦੀ ਰੱਖਿਆ ਲਈ ਹੁੰਦੀ ਹੈ ਨਾ ਕਿ ਔਰਤਾਂ ਦੀ ਇੱਜ਼ਤ ਲੁੱਟਣ ਲਈ, ਗਲਤ ਕੰਮ ਕਰਨ ਲਈ ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਏ ਐੱਸ ਆਈ ਨੂੰ ਨੌਕਰੀ ਤੋਂ ਬਰਖਸਤ ਕਰ ਦਿੱਤਾ ਸੀ ਤੇ ਬਣਦੀ ਕਾਰਵਾਈ ਕਰਨ ਦਾ ਵੀ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਤਕ ਮੈਂ ਇਸ ਅਹੁਦੇ ’ਤੇ ਤਾਇਨਾਤ ਹਾਂ, ਉਦੋਂ ਤਕ ਵੱਧ ਤੋਂ ਵੱਧ ਔਰਤਾਂ ਨੂੰ ਇਨਸਾਫ ਮਿਲੇਗਾਅਜਿਹੇ ਦਰਿੰਦਿਆਂ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਹੋਰਾਂ ਨੂੰ ਵੀ ਕੰਨ ਹੋ ਜਾਣ, ਤਾਂ ਜੋ ਅਜਿਹੀ ਭੈੜੀ ਹਰਕਤ ਕਰਨ ਲਈ ਕੋਈ ਵੀ ਸੌ ਵਾਰ ਸੋਚੇ

ਸੂਬੇ ਅੰਦਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੇ ਵੱਡੇ ਸਪਲਾਇਰ ਨੂੰ ਫੜਿਆ ਜਾ ਰਿਹਾ ਹੈਪਿੰਡਾਂ ਵਿੱਚ ਵੀ ਪੰਚਾਂ ਸਰਪੰਚਾਂ ਵੱਲੋਂ ਸਰਕਾਰ ਦਾ ਸਹਿਯੋਗ ਦਿੱਤਾ ਜਾ ਰਿਹਾ ਹੈਸਮਾਜਿਕ ਜਥੇਬੰਦੀਆਂ ਵੀ ਅੱਗੇ ਆ ਰਹੀਆਂ ਹਨ ਇੱਕ ਖਬਰ ਪੜ੍ਹੀ ਸੀ ਕਿ ਪਾਕਿਸਤਾਨ ਰਾਹੀਂ ਨਸ਼ਾ ਪੰਜਾਬ ਵਿੱਚ ਆਉਂਦਾ ਹੈਚਿੱਟੇ ਨੇ ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ ਹੈ2017 ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਗੁਟਕਾ ਸਾਹਿਬ ਦੀ ਸੌਂਹ ਖਾਧੀ ਸੀ ਕਿ ਮੈਂ ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰ ਦੇਵਾਂਗਾਚਲੋ ਆਪ ਸਰਕਾਰ ਨੂੰ 4 ਸਾਲਾਂ ਦਾ ਸਮਾਂ ਹੋ ਚੁੱਕਿਆ ਹੈਦੇਰ ਆਏ, ਦਰੁਸਤ ਆਏ। ਸਰਕਾਰ ਦੀ ਇਹ ਸਖਤੀ ਚਲਦੀ ਹੀ ਰਹਿਣੀ ਚਾਹੀਦੀ ਤਾਂ ਹੀ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣ ਸਕੇ। ‘ਯੁੱਧ ਨਸ਼ਿਆਂ ਵਿਰੁੱਧ’ ਸਰਕਾਰ ਦੀ ਸ਼ਲਾਘਾਯੋਗ ਮੁਹਿੰਮ ਹੈ

*     *     *

ਕੁਦਰਤ ਅਤੇ ਮਨੁੱਖ

ਪੂਰੇ ਬ੍ਰਹਿਮੰਡ ਵਿੱਚ ਸਿਰਫ ਧਰਤੀ ’ਤੇ ਹੀ ਜੀਵਨ ਸੰਭਵ ਹੈਕੁਦਰਤ ਬੇਅੰਤ ਹੈਕੁਦਰਤ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਉਣ ਲਈ ਸ਼ੁੱਧ ਪੌਣ ਪਾਣੀ ਵਰਗੇ ਅਨਮੋਲ ਤੋਹਫੇ ਬਖਸ਼ੇ ਸਨਕੁਦਰਤ ਦੀ ਸੋਹਣੀ ਅਵਸਥਾ ਮਨੁੱਖ ਲਈ ਜ਼ਿੰਦਗੀ ਜਿਊਣ ਦੇ ਸਾਰੇ ਸਾਧਨ ਪੈਦਾ ਕਰਦੀ ਹੈ, ਜਿਨ੍ਹਾਂ ਦੀ ਬਦੌਲਤ ਮਨੁੱਖ ਆਪਣੇ ਆਪ ਨੂੰ ਇਸ ਧਰਤੀ ਉੱਪਰ ਜਿਊਂਦਾ ਰੱਖਦਾ ਹੈ। ਪਰ ਅਖੌਤੀ ਵਿਕਾਸ ਦੀ ਦੌੜ ਵਿੱਚ ਮਨੁੱਖ ਨੇ ਇਨ੍ਹਾਂ ਸਰੋਤਾਂ ਨੂੰ ਖਤਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀਅੱਜ ਇਨਸਾਨ ਲਈ ਇਹ ਵਿਕਾਸ ਵਿਨਾਸ਼ ਬਣਦਾ ਜਾ ਰਿਹਾ ਹੈਅੱਜ ਵਿਸ਼ਵ ਭਰ ਵਿੱਚ ਗਲੋਬਲ ਵਾਰਮਿੰਗ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਕਾਰਨ ਲਗਾਤਾਰ ਬਨਸਪਤੀ ਪ੍ਰਭਾਵਿਤ ਹੋ ਰਹੀ ਹੈਯੂਰਪ ਦਾ ਹਾਲ ਅਸੀਂ ਸਾਰੇ ਹੀ ਦੇਖ ਰਹੇ ਹਾਂਉੱਥੇ ਕਈ ਦੇਸ਼ ਭਿਆਨਕ ਗਰਮੀ ਨਾਲ ਝੁਲਸ ਰਹੇ ਹਨਹਜ਼ਾਰਾਂ ਦੀ ਤਾਦਾਦ ਵਿੱਚ ਮੌਤਾਂ ਹੋ ਚੁੱਕੀਆਂ ਹਨਸੜਕਾਂ ਪਿਘਲ ਰਹੀਆਂ ਹਨ, ਗੱਡੀਆਂ ਦੀ ਬਣਤਰ ਵਿਗੜ ਰਹੀ ਹੈ, ਕੁਦਰਤੀ ਸੋਮਿਆਂ ਦਾ ਪਾਣੀ ਗਰਮ ਹੋ ਰਿਹਾ ਹੈਮੀਂਹ ਨਾ ਪੈਣ ਕਰਕੇ ਬਿਜਲੀ ਦੀ ਮੰਗ ਰਿਕਾਰਡ ਤੋੜ ਵਧੀ ਹੈ

ਇਸ ਸੰਕਟ ਦਾ ਸਿਰਜਕ ਮਨੁੱਖ ਆਪ ਹੀ ਹੈਭਿਆਨਕ ਗਰਮੀ ਦੇ ਕਹਿਰ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋ ਚੁੱਕਿਆ ਹੈਜੰਗਲਾਂ, ਰੁੱਖਾਂ ਦੀ ਕਟਾਈ, ਕੁਦਰਤੀ ਸਰੋਤਾਂ ਦੀ ਲੁੱਟ ਦਾ ਅਸਰ ਦਿਸਣਾ ਸ਼ੁਰੂ ਹੋ ਚੁੱਕਿਆ ਹੈਹਰ ਸਾਲ ਗਰਮੀ ਦੇ ਰਿਕਾਰਡ ਟੁੱਟ ਰਹੇ ਹਨਅੱਜ ਇਨਸਾਨ ਨੇ ਹਵਾ ਨੂੰ ਇਸ ਕਦਰ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਸਾਹ ਲੈਣਾ ਵੀ ਦੁੱਭਰ ਹੋ ਗਿਆ ਹੈਫੈਕਟਰੀਆਂ ਦੀ ਰਹਿੰਦ ਖੂਹੰਦ, ਚਿਮਨੀਆਂ ਵਿੱਚੋਂ ਨਿਕਲਣ ਵਾਲਾ ਧੂੰਆਂ, ਕਾਰਬਨ ਗੈਸਾਂ ਕਾਰਨ ਅੱਜ ਲੋਕਾਂ ਨੂੰ ਦਮਾ, ਖਾਂਸੀ ਅੱਖਾਂ ਦੇ ਰੋਗ ਘੇਰ ਰਹੇ ਹਨਲਗਾਤਾਰ ਵਧ ਰਹੀ ਅਬਾਦੀ, ਸ਼ਹਿਰੀਕਰਨ, ਏਅਰ ਕੰਡੀਸ਼ਨ ਵਿੱਚੋਂ ਨਿਕਲਣ ਵਾਲੀ ਕਲੋਰੋ ਫਲੋਰੋ ਕਾਰਬਨ ਗੈਸ ਵਾਤਾਵਰਣ ਨੂੰ ਪਲੀਤ ਕਰ ਰਹੇ ਹਨਅਖੌਤੀ ਵਿਕਾਸ ਦੇ ਚਲਦੇ ਧਰਤੀ ਦਾ ਤਾਪਮਾਨ ਵਧ ਰਿਹਾ ਹੈਅੱਜ ਛੋਟੇ ਬੱਚੇ ਵੀ ਖਤਰਨਾਕ ਬਿਮਾਰੀਆਂ ਨਾਲ ਘਿਰ ਰਹੇ ਹਨਇਸ ਸਾਲ ਪੰਜਾਬ ਵਿੱਚ ਵੀ ਲੂ ਚੱਲ ਰਹੀ ਹੈ, ਹਾਲਾਂਕਿ 15 ਜੂਨ ਤੋਂ ਬਾਅਦ ਮੌਸਮ ਵਿੱਚ ਤਬਦੀਲੀ ਆ ਜਾਂਦੀ ਸੀਜੁਲਾਈ ਦਾ ਮਹੀਨਾ ਚੱਲ ਰਿਹਾ ਹੈ

ਸੰਯੁਕਤ ਰਾਸ਼ਟਰ ਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਬਣ ਰਹੇ ਸੁਪਰ “ਅਲ ਨੀਨੋ” ਬਾਰੇ ਦੁਨੀਆਂ ਨੂੰ ਚਿਤਾਵਣੀ ਦਿੱਤੀ ਹੈਇਹ ਦੁਨੀਆਂ ਭਰ ਦੇ ਮੌਸਮ ਨੂੰ ਪ੍ਰਭਾਵਿਤ ਕਰਦੀ ਹੈਵਿਸ਼ਵ ਮੌਸਮ ਵਿਗਿਆਨ ਸੰਗਠਨ ਅਨੁਸਾਰ “ਅਲ ਨੀਨੋ” ਮੌਸਮੀ ਪੈਟਰਨ ਦਾ ਇੱਕ ਨਵਾਂ ਪੜਾਅ ਅਗਲੇ ਕੁਝ ਮਹੀਨਿਆਂ ਵਿੱਚ ਸ਼ੁਰੂ ਹੋ ਸਕਦਾ ਹੈ, ਜਿਸ ਨਾਲ ਜਲਵਾਯੂ ਪਰਿਵਰਤਨ ਤੋਂ ਪ੍ਰਭਾਵਿਤ ਵਿਸ਼ਵ ਦੇ ਤਾਪਮਾਨ ਵਿੱਚ ਵਾਧਾ ਹੋ ਸਕਦਾ ਹੈਕਈ ਇਲਾਕਿਆਂ ਵਿੱਚ ਸੋਕੇ ਵਰਗੇ ਹਾਲਾਤ ਵੀ ਪੈਦਾ ਹੋ ਸਕਦੇ ਹਨਹਰ ਸਾਲ ਪੰਜ ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈਸੰਯੁਕਤ ਰਾਸ਼ਟਰ ਦੇ ਵਾਤਾਵਰਣ ਪ੍ਰੋਗਰਾਮ ਵੱਲੋਂ ਹਰ ਸਾਲ ਇੱਕ ਵਿਸ਼ੇਸ਼ ਨਾਹਰਾ ਦਿੱਤਾ ਜਾਂਦਾ ਹੈਸਾਲ 2026 ਵਿੱਚ ਕੁਦਰਤ ਨੂੰ ਹਰਾ ਭਰਾ ਰੱਖਣ ਲਈ ਵਾਤਾਵਰਣ ਪ੍ਰੇਮੀਆਂ ਲਈ ਵੱਧ ਤੋਂ ਵੱਧ ਰੁੱਖ ਲਾਉਣ ਲਈ ਮੁਹਿੰਮਾਂ ਚਲਾਈਆਂ ਗਈਆਂ ਹਨਪੰਜਾਬ ਦਾ ਪਾਣੀ ਤਾਂ ਪੀਣ ਯੋਗ ਹੀ ਨਹੀਂ ਰਿਹਾ ਹੈਭੂਮੀਗਤ ਪਾਣੀ ਦਾ ਪੱਧਰ ਲਗਾਤਾਰ ਡਿਗ ਰਿਹਾ ਹੈਪਿੱਛੇ ਜਿਹੇ ਬਿਆਸ ਦਰਿਆ ਸੁਰਖੀਆਂ ਵਿੱਚ ਰਿਹਾ। ਉੱਥੇ ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਪਾਣੀ, ਸੀਵਰੇਜ ਦੀ ਗੰਦਗੀ ਦਰਿਆ ਵਿੱਚ ਸੁੱਟ ਦਿੱਤੀ ਗਈ, ਜਿਸ ਕਾਰਨ ਜੀਵ ਜੰਤੂਆਂ ਦਾ ਕਾਫੀ ਨੁਕਸਾਨ ਹੋਇਆਜਦੋਂ ਬਰਸਾਤਾਂ ਦੇ ਮੌਸਮ ਵਿੱਚ ਦਰਿਆਵਾਂ ਵਿੱਚ ਵਧ ਪਾਣੀ ਆ ਜਾਂਦਾ ਹੈ ਤਾਂ ਫੈਕਟਰੀਆਂ ਵਾਲੇ ਖੂਬ ਲਾਹਾ ਲੈਂਦੇ ਹਨ, ਜਿਸ ਕਾਰਨ ਅੱਜ ਮਾਲਵਾ ਖੇਤਰ ਕੈਂਸਰ ਦੀ ਮਾਰ ਹੇਠ ਹੈਲੋਕ ਕਾਲਾ ਪੀਲੀਆ, ਗੁਰਦਿਆਂ ਦੇ ਰੋਗਾਂ ਦੇ ਸ਼ਿਕਾਰ ਹੋ ਰਹੇ ਹਨਇੱਥੋਂ ਤਕ ਕਿ ਦੁਧਾਰੂ ਪਸ਼ੂਆਂ ਵਿੱਚ ਵੀ ਕੈਂਸਰ ਦੇ ਲੱਛਣ ਪਾਏ ਗਏਵਾਤਾਵਰਣ ਨੂੰ ਹਰਾ ਭਰਾ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਪੈਣਗੇ ਇਨ੍ਹਾਂ ਦੀ ਦੇਖਰੇਖ ਕਰਨ ਅਤੇ ਅਵਾਰਾ ਪਸ਼ੂਆਂ ਤੋਂ ਬਚਾਉਣ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ

ਸਾਨੂੰ ਪਲਾਸਟਿਕ ਅਤੇ ਪੋਲੀਥੀਨ ਦੇ ਲਿਫਾਫਿਆਂ ਦੀ ਥਾਂ ’ਤੇ ਕੱਪੜੇ ਜਾਂ ਜੂਟ ਦੇ ਬੈਗ ਵਰਤਣੇ ਚਾਹੀਦੇ ਹਨਮਨੁੱਖ ਦੀ ਲਗਾਤਾਰ ਵਧ ਰਹੀਆਂ ਘਟੀਆ ਗਤੀਵਿਧੀਆਂ ਕਾਰਨ ਦੂਜੇ ਜੀਵਾਂ ਦੀ ਹੋਂਦ ਨੂੰ ਵੀ ਖਤਰਾ ਪੈ ਗਿਆ ਹੈਪੈਸੇ ਦੀ ਹੋੜ ਕਾਰਨ ਇਨਸਾਨ ਨੇ ਕੁਦਰਤ ਨੂੰ ਖਤਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀਕੁਦਰਤ ਹਿਸਾਬ ਜ਼ਰੂਰ ਕਰਦੀ ਹੈ2012 ਵਿੱਚ ਉੱਤਰਾਖੰਡ ਵਿੱਚ ਜੋ ਹੜ੍ਹਾਂ ਕਰਨ ਤਬਾਹੀ ਹੋਈ, ਅੱਜ ਵੀ ਦਿਲ ਕੰਬ ਉੱਠਦਾ ਹੈਅੱਜ ਸਾਨੂੰ ਆਪਣੇ ਕੁਦਰਤੀ ਸਰੋਤਾਂ ਨੂੰ ਬਚਾਉਣਾ ਚਾਹੀਦਾ ਹੈਜੇ ਅਸੀਂ ਹੁਣ ਵੀ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਖਮਿਆਜ਼ਾ ਭੁਗਤਣਾ ਪੈ ਸਕਦਾ ਹੈਕੁਦਰਤੀ ਆਫਤਾਂ ਹਮੇਸ਼ਾ ਮਨੁੱਖ ਲਈ ਮੁਸੀਬਤਾਂ  ਲੈ ਕੇ ਆਉਂਦੀਆਂ ਹਨਮਨੁੱਖ ਇਸ ਤੋਂ ਆਪਣਾ ਬਚਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਕਿਸੇ ਨਾ ਕਿਸੇ ਤਰ੍ਹਾਂ ਕੁਦਰਤ ਦਾ ਕਹਿਰ ਮਨੁੱਖ ਉੱਪਰ ਬਣਿਆ ਹੀ ਰਹਿੰਦਾ ਹੈਅੱਜ ਲੋੜ ਹੈ ਕਿ ਕੁਦਰਤ ਨਾਲ ਇਕਮਿਕਤਾ ਬਣਾਈਏ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author