GurmitSBakhatpura7ਸ਼ਾਮ ਤਕ ਸਾਨੂੰ ਬਿਆਸ ਦਰਿਆ ਦੇ ਨਜ਼ਦੀਕ ਮਿਲਟਰੀ ਛਾਉਣੀ ਤਿਬੜੀ ...
(20 ਜੁਲਾਈ 2026)


ਸਾਡੇ ਕੁਝ ਕਮਿਉਨਿਸਟ ਹਲਕਿਆਂ ਵੱਲੋਂ ਸਤਲੁਜ ਫਿਲਮ ਦੀ ਕੀਤੀ ਜਾ ਰਹੀ ਆਲੋਚਨਾ ਅੱਜ ਦੀ ਕੋਈ ਵੱਖਰੀ ਪਹੁੰਚ ਨਹੀਂ ਹੈ ਬਲਕਿ ਉਨ੍ਹਾਂ ਵੱਲੋਂ 1980
, 90 ਦੇ ਦੌਰ ਵਿੱਚ ਅਪਣਾਈ ਗਈ ਪੁਰਾਣੀ ਸਮਝ ਦਾ ਹੀ ਦੁਹਰਾ ਹੈਉਸ ਦੌਰ ਦੇ ਸਮੁੱਚੇ ਖਾੜਕੂ ਅਤੇ ਪੁਲਿਸ ਦੇ ਘਟਨਾਕ੍ਰਮ ਨੂੰ ਆਮ ਹਾਲਤਾਂ ਦਾ ਵਰਤਾਰਾ ਨਹੀਂ ਕਿਹਾ ਜਾ ਸਕਦਾ, ਇਹ ਬਹਿਸ ਫਜ਼ੂਲ ਹੈ ਕਿ ਉਸ ਦੌਰ ਦੇ ਵੱਡੇ ਦੋਸ਼ੀ ਪੁਲਿਸ ਹੈ ਜਾਂ ਖਾੜਕੂ ਧਿਰਅਸਲ ਵਿੱਚ ਉਸ ਦੌਰ ਨੂੰ ਪੂਰਣ ਤੌਰ ’ਤੇ ਵੱਡੇ ਸਿਆਸੀ ਹਿਤਾਂ ਦੀ ਪੂਰਤੀ ਲਈ ਡੀਪ ਸਟੇਟ ਵੱਲੋਂ ਚਲਾਇਆ ਗਿਆ ਸੀ

ਬਲੂ ਸਟਾਰ ਤੋਂ ਬਾਅਦ ਭਾਰਤੀ ਰਾਜਸੱਤਾ ਵੱਲੋਂ ਪੰਜਾਬ ਨੂੰ ਗੜਬੜ ਵਾਲਾ ਇਲਾਕਾ ਘੋਸ਼ਿਤ ਕਰਕੇ ਓਪਰੇਸ਼ਨ ਵੁੱਡਰੋਜ਼ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਅਪਰੇਸ਼ਨ ਤਹਿਤ ਪਿੰਡ ਪਿੰਡ ਵਿੱਚ ਫੌਜ ਬਿਠਾ ਦਿੱਤੀ ਗਈ। ਫੌਜ ਸਵੇਰ ਸਾਰ ਪਿੰਡਾਂ ਨੂੰ ਘੇਰ ਕੇ ਘਰ-ਘਰ ਤਲਾਸ਼ੀ ਲੈਂਦੀ ਅਤੇ ਸਾਰੇ ਪਿੰਡ ਦੇ ਲੋਕਾਂ ਨੂੰ ਇੱਕ ਜਗਾਹ ਇਕਤਰ ਕਰਕੇ, ਕੇਸਰੀ ਪੱਗਾਂ ਅਤੇ ਪਰਨਿਆਂ ਵਾਲੇ ਨੌਜਵਾਨਾਂ ਨੂੰ ਵੱਖ ਕਰ ਲਿਆ ਜਾਂਦਾ। ਉਨ੍ਹਾਂ ਨੂੰ ਜਨਤਕ ਤੌਰ ’ਤੇ ਕੁਟਮਾਰ ਕਰਨ, ਜ਼ਲੀਲ ਕਰਨ ਅਤੇ ਗ੍ਰਿਫਤਾਰ ਕਰਕੇ ਲੈ ਜਾਣਾ ਫੌਜ ਦਾ ਆਮ ਵਰਤਾਰਾ ਬਣ ਗਿਆ ਸੀ

ਇੱਥੇ ਮੈਂ ਖੁਦ ਆਪਣੀ ਹੱਡਬੀਤੀ ਦੀ ਇੱਕ ਮਿਸਾਲ ਦਿਆਂਗਾ ਮੈਂ ਰਾਜਨੀਤਿਕ ਹਲਕਿਆਂ ਵਿੱਚ ਇੱਕ ਕਮਿਊਨਿਸਟ ਕਾਰਕੁਨ ਵਜੋਂ ਜਾਣਿਆ ਜਾਂਦਾ ਸਾਂਜਦੋਂ ਅਗਸਤ 1984 ਵਿੱਚ ਖਾੜਕੂਆਂ ਨੇ ਬਟਾਲਾ ਤੋਂ ਗੁਰਦਾਸਪੁਰ ਸੜਕ ਉੱਪਰ ਪੈਂਦੇ ਛੀਨਾ ਪਿੰਡ ਵਿੱਚ ਬੱਸ ਵਿੱਚੋਂ ਕੱਢ ਕੇ ਇੱਕ ਫਿਰਕੇ ਦੇ ਛੇ ਬੱਸ ਯਾਤਰੀ ਕਤਲ ਕਰ ਦਿੱਤੇ ਸਨ, ਜਿਨ੍ਹਾਂ ਵਿੱਚ ਧਾਰੀਵਾਲ ਸ਼ਹਿਰ ਦਾ ਡਾਕਟਰ ਸ਼ਾਂਤੀ ਵੀ ਸੀ, ਜਿਹੜਾ ਇਸ ਸ਼ਹਿਰ ਵਿੱਚ ਇੱਕ ਹਰਮਨ ਪਿਆਰਾ ਡਾਕਟਰ ਸੀਫੌਜ ਨੇ ਛੀਨਾ ਬੱਸ ਕਾਂਡ ਦੇ ਦੋਸ਼ੀਆਂ ਦੀ ਪਛਾਣ ਲਈ ਆਲੇ ਦੁਆਲੇ ਦੇ ਦਰਜਨਾਂ ਪਿੰਡਾਂ ਦੇ ਚੋਣਵੇਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਬਿਆਸ ਦਰਿਆ ਨੇੜੇ ਲਗਦੇ ਆਪਣੇ ਤਿਬੜੀ ਇੰਟੈਰੋਗੇਸ਼ਨ ਸੈਟਰ ਵਿੱਚ ਹਰ ਰੋਜ਼ ਲਿਜਾ ਕੇ ਕੋਹਣਾ ਸ਼ੁਰੂ ਕਰ ਦਿੱਤਾਇਸ ਬਾਬਤ ਫੌਜ ਨੇ 19 ਸਤੰਬਰ ਨੂੰ ਮੇਰੇ ਘਰ ਬਖਤਪੁਰ ਵਿੱਚ ਜਾ ਛਾਪਾ ਮਾਰਿਆ। ਮੈਂ ਉੱਥੇ ਨਾ ਮਿਲਿਆ ਕਿਉਂਕਿ ਮੈਂ ਅਕਸਰ ਘਰੋਂ ਬਾਹਰ ਰਹਿੰਦਾ ਸੀ। 21 ਸਤੰਬਰ ਨੂੰ ਜਦੋਂ ਮੈਂ ਅਤੇ ਗੁਲਜ਼ਾਰ ਸਿੰਘ ਧਾਰੀਵਾਲ ਵੂਲਨ ਮਿਲ ਦੇ ਗੇਟ ਸਾਹਮਣੇ ਕਰੀਬ 11 ਵਜੇ ਇੱਕ ਦੁਕਾਨ ’ਤੇ ਚਾਹ ਪੀ ਰਹੇ ਸੀ ਤਾਂ ਮਿਲਟਰੀ ਅਫਸਰ ਮੇਜਰ ਦਾਸ ਦੀ ਅਗਵਾਈ ਵਿੱਚ 89 ਬ੍ਰਗੇਡ ਡਗਰਦਾਸ ਰੈਜੀਮੈਂਟ ਦੀ ਫੌਜੀ ਟੁਕੜੀ ਨੇ ਸਾਨੂੰ ਗ੍ਰਿਫਤਾਰ ਕਰ ਲਿਆ। ਮੈਨੂੰ ਇਹ ਅਜੀਬ ਜਾਂ ਡਰਾਉਣਾ ਨਾ ਲੱਗਿਆ ਕਿਉਂਕਿ ਮੈਂ ਸਮਝਦਾ ਸਾਂ ਕਿ ਸਾਨੂੰ ਕਿਸੇ ਗਲਤਫਹਮੀ ਵਿੱਚ ਲਿਆਂਦਾ ਹੋ ਸਕਦਾ ਹੈ ਤੇ ਜਲਦੀ ਛੱਡ ਦਿੱਤਾ ਜਾਵੇਗਾਪਰ ਜਲਦੀ ਹੀ ਸਾਨੂੰ ਵੂਲਨ ਮਿਲ ਦੇ ਰੈਸਟ ਹਾਊਸ ਵਿੱਚ ਲਿਜਾ ਕੇ ਸਾਡੀਆਂ ਬਾਹਵਾਂ ਪਿੱਛੇ ਬੰਨ੍ਹ ਦਿੱਤੀਆਂ ਗਈਆਂ। ਪਹਿਲਾਂ ਗੌਰਮਿੰਟ ਕਾਲਜ ਗੁਰਦਾਸਪੁਰ ਦੇ ਫੌਜੀ ਕੇਂਦਰ ਵਿੱਚ ਲਿਜਾਇਆ ਗਿਆ ਅਤੇ ਸ਼ਾਮ ਤਕ ਸਾਨੂੰ ਬਿਆਸ ਦਰਿਆ ਦੇ ਨਜ਼ਦੀਕ ਮਿਲਟਰੀ ਛਾਉਣੀ ਤਿੱਬੜੀ ਵਿੱਚ ਬਣਾਏ ਗਏ ਫੌਜੀ ਇੰਟੈਰੋਗੇਸ਼ਨ ਸੈਂਟਰ ਲੈ ਗਏ, ਜਿੱਥੇ ਸਾਨੂੰ ਇਕੱਲੇ ਇਕੱਲੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਇੱਥੇ ਹਮੇਸ਼ਾ ਦਿਨ ਅਤੇ ਰਾਤ ਸਮੇਂ ਅੱਖਾਂ ਅਤੇ ਹੱਥ ਬੰਨੇ ਰੱਖੇ ਜਾਂਦੇ, ਜੋ ਕੇਵਲ ਖਾਣੇ ਵੇਲੇ ਹੀ ਖੋਲ੍ਹੇ ਜਾਂਦੇ ਸਨਅਗਲੀ ਸਵੇਰ ਹੀ ਇੰਟੈਰੋਗੇਸ਼ਨ ਸ਼ੁਰੂ ਹੋ ਗਈਹਰ ਰੋਜ਼ ਸਾਰਾ ਦਿਨ ਵੱਖਰੀਆਂ ਵੱਖਰੀਆਂ ਪੌਜ਼ੀਸ਼ਨਾਂ ਵਿੱਚ ਖੜ੍ਹੇ ਕਰਨ, ਉੱਚੀਆਂ ਨੀਵੀਂਆਂ ਥਾਂਵਾਂ ਵਾਲੀ ਜਗਾ ’ਤੇ ਲੰਮੇ ਪਾਉਣਾ, ਇੱਕ ਲੱਤ ’ਤੇ ਖੜ੍ਹੇ ਰਹਿਣ ਅਤੇ ਤਰ੍ਹਾਂ ਤਰ੍ਹਾਂ ਦੀਆਂ ਪੋਜ਼ੀਸ਼ਨਾਂ ਬਣਾਉਣ ਦਾ ਹੁਕਮ ਦਿੱਤਾ ਜਾਂਦਾ। ਜੇਕਰ ਡਿਗ ਜਾਣਾ ਤਾਂ ਰਾਈਫਲ ਦੇ ਬੱਟਾਂ, ਡਾਂਗਾ ਅਤੇ ਠੁੱਡਿਆਂ ਨਾਲ ਕੋਲ ਖੜ੍ਹੇ ਫੌਜੀ ਹਮਲਾ ਕਰਦੇਇਸ ਤਰ੍ਹਾਂ ਕਰਦੇ ਸਮੇਂ ਪੱਛਮੀ ਬੰਗਾਲ ਨਾਲ ਸੰਬੰਧ ਰੱਖਦੇ ਇਹ ਫੌਜੀ ਉੱਚੀ ਉੱਚੀ ਠਹਾਕੇ ਮਾਰ ਕੇ ਹੱਸਦੇਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ

ਹਰ ਰੋਜ਼ ਕੁਟਮਾਰ ਕਰਨ ਤੋਂ ਬਾਅਦ ਪੁੱਛਗਿੱਛ ਟੀਮ ਮੋਹਰੇ ਲਿਜਾਇਆ ਜਾਂਦਾ ਤੇ ਕਿਹਾ ਜਾਂਦਾ ਕਿ ਤੇਰੇ ਸੰਬੰਧ ਅੱਤਵਾਦੀਆਂ ਨਾਲ ਹਨ, ਤੂੰ ਡਾਕਟਰ ਸ਼ਾਂਤੀ ਦਾ ਕਤਲ ਕੀਤਾ ਹੈ, ਤੂੰ ਭਿੰਡਰਾਂਵਾਲੇ ਅਤੇ ਸੰਤ ਲੌਂਗੋਵਾਲ ਨੂੰ ਮਿਲਦਾ ਰਿਹਾ ਹੈਂ, ਤੇਰੇ ਕੋਲ ਨਾਜਾਇਜ਼ ਅਸਲਾ ਹੈ ਇੱਕ ਦਿਨ ਮੈਨੂੰ ਫੌਜੀ ਡਾਕਟਰ ਸਾਹਮਣੇ ਪੇਸ਼ ਕੀਤਾ ਗਿਆ। ਉਸਨੇ ਮੈਨੂੰ ਜਲਾਦਾਂ ਦੀ ਭਾਸ਼ਾ ਵਿੱਚ ਗਾਲੀ ਗਲੋਚ ਅਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਤੂੰ ਮੁਸਲਮਾਨ ਹੈਂ ਜਾਂ ਸਿੱਖ, ਤੈਨੂੰ ਮੇਰੇ ਸਾਹਮਣੇ ਠੀਕ ਠੀਕ ਬੋਲਣਾ ਪਵੇਗਾ। ਜੇਕਰ ਤੂੰ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਤਾਂ ਤੈਨੂੰ ਬਿਆਸ ਦਰਿਆ ਦੇ ਕੰਢੇ ਲਿਜਾ ਕੇ ਮਾਰ ਮੁਕਾ ਦਿੱਤਾ ਜਾਵੇਗਾ ਉਸਨੇ ਆਪਣੀ ਗੱਲ ਮਨਾਉਣ ਲਈ ਆਪਣੀ ਹਾਜ਼ਰੀ ਵਿੱਚ ਇੰਟੈਰੋਗੇਸ਼ਨ ਕਰਵਾਈ ਅਤੇ ਖੁਦ ਠੁੱਡਿਆਂ ਨਾਲ ਕੁੱਟ ਕੇ ਆਪਣਾ ਗੁੱਸਾ ਠੰਢਾ ਕੀਤਾ

ਇੱਕ ਦਿਨ ਮੇਰੇ ਕਮਰੇ ਵਿੱਚ 14, 15 ਸਾਲ ਦੇ ਕੁਝ ਨੌਜਵਾਨ ਲਿਆ ਕੇ ਬੰਦ ਕਰ ਦਿੱਤੇ। ਕਮਰੇ ਅੱਗੇ ਖੜ੍ਹਾ ਸੰਤਰੀ ਸ਼ਾਮੀ 9 ਵਜੇ ਕਮਰੇ ਦੇ ਅੰਦਰ ਆ ਕੇ ਉਨ੍ਹਾਂ ਨੂੰ ਬੂਟਾਂ ਅਤੇ ਠੁੱਡਿਆ ਨਾਲ ਕੁੱਟਣ ਦਾ ਮਜ਼ਾ ਲੈਣ ਲੱਗਾ। ਮੈਂ ਉਸਦਾ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ ਤਾਂ ਉਸ ਫੌਜੀ ਨੇ ਭੜਕਦਿਆ ਮੈਨੂੰ ਗਾਲੀਗਲੋਚ ਕਰਦਿਆਂ ਮੇਰੇ ਸਰੀਰ ਉੱਪਰ ਬੂਟਾਂ ਦਾ ਮੀਂਹ ਵਰ੍ਹਾ ਦਿੱਤਾ। ਮੈਂ ਇਸ ਸੰਤਰੀ ਦੀ ਰਾਤ ਦੇ ਇੰਚਾਰਜ ਸਿੱਖ ਸੂਬੇਦਾਰ ਨੂੰ ਸ਼ਿਕਾਇਤ ਕੀਤੀ ਤਾਂ ਅਗਲੀ ਰਾਤ ਸ਼ਿਕਾਇਤ ਦੇ ਗੁੱਸੇ ਵਿੱਚ ਕਈ ਫੌਜੀ ਮੇਰੇ ’ਤੇ ਆਣ ਟੁੱਟ ਪਏ ਭਾਵੇਂ ਅਫਸਰਾਂ ਦੀ ਹਾਜ਼ਰੀ ਤੋਂ ਬਿਨਾਂ ਅਤੇ ਰਾਤ ਸਮੇਂ ਕੁਟਮਾਰ ਕਰਨਾ ਕਾਨੂੰਨੀ ਨਹੀਂ ਸੀ ਪਰ ਅਕਸਰ ਰਾਤ ਨੂੰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋਏ ਇਹ ਫੌਜੀ ਮੇਰੇ ਕਮਰੇ ਵਿੱਚ ਆ ਵੜਦੇ ਕਿ ਇਹ ਸਾਲਾ ਪੱਕਾ ਖਾਲਿਸਤਾਨੀ ਹੈ, ਕੁਝ ਨਹੀਂ ਬਕਦਾ। ਉਹ ਮੇਰੀਆਂ ਲੱਤਾਂ ਪਾੜਦੇ, ਪੁੱਠਾ ਟੰਗਦੇ, ਮੇਰੇ ਦਰਦ ਨਾਲ ਕਰਾਹੁਣ ’ਤੇ ਮੂੰਹ ਵਿੱਚ ਬੂਟ ਧੱਕਦੇ, ਕੱਪੜਾ ਤੁੰਨਦੇ। ਮੇਰੇ ਅਰਧ ਬੇਹੋਸ਼ ਹੋਣ ’ਤੇ ਮੈਨੂੰ ਨਾਟਕਬਾਜ਼ ਦੱਸਦੇ ਇੱਕ ਦਿਨ ਸਾਨੂੰ ਖਾਣਾ ਖਵਾਉਣ ਸਮੇਂ ਲਾਈਨ ਵਿੱਚ ਬੈਠੇ ਹੋਏ ਇੱਕ 65, 70 ਸਾਲ ਦੇ ਬਜ਼ੁਰਗ ਦੀ ਲੰਬੀ ਦਾੜ੍ਹੀ ਦੇ ਵਾਲ ਪੁੱਟਦਿਆਂ ਇੱਕ ਫੌਜੀ ਨੇ ਖਿੱਲੀ ਉਡਾਉਂਦਿਆਂ ਕਿਹਾ ਕਿ ਬੁੱਢੇ, ਇਸਦਾ ਕੰਬਲ ਬਣ ਸਕਦਾ ਹੈਫੌਜੀ ਦੀ ਇਸ ਹਰਕਤ ’ਤੇ ਆਏ ਗੁੱਸੇ ਨੂੰ ਮੈਂ ਬਹੁਤ ਮੁਸ਼ਕਿਲ ਨਾਲ ਦਬਾ ਗਿਆ

ਇਸ ਬੇਗਾਨਗੀ ਅਤੇ ਮਰ ਮਿਟਣ ਵਾਲੀ ਭਾਵਨਾ ਨੂੰ ਜਨਮ ਦੇਣ ਵਾਲੇ ਇਸ ਮਨੁੱਖੀ ਬੁੱਚੜਖਾਨੇ ਵਿੱਚ ਇੱਕ ਹਮਦਰਦੀ ਭਰਿਆ ਮਨੁੱਖ ਰਾਤ ਦਾ ਇਨਚਾਰਜ ਸੂਬੇਦਾਰ ਹਰੀ ਸਿੰਘ ਵੀ ਸੀਜਦੋਂ ਰਾਤ ਨੂੰ ਫੌਜੀ ਮੇਰੀ ਮਾਰ-ਕੁੱਟ ਕਰਕੇ ਚਲੇ ਜਾਂਦੇ ਤਾਂ ਬਟਾਲੇ ਦੇ ਨਜ਼ਦੀਕੀ ਪਿੰਡ ਬੂਲੇਵਾਲ ਦਾ ਵਾਸੀ ਇਹ ਸੂਬੇਦਾਰ ਮੇਰੇ ਕਮਰੇ ਦੀਆਂ ਸੀਖਾਂ ਫੜਕੇ ਸ਼ਰਾਬੀ ਹੋਇਆ ਉੱਚੀ ਉੱਚੀ ਰੋਂਦਾਂ ਅਤੇ ਮੈਨੂੰ ਕਹਿੰਦਾ ਕਿ ਮੈਂ ਤੇਰੀ ਲਈ ਦੁੱਧ ਵਿੱਚ ਘਿਉ ਪਾ ਕੇ ਲਿਆਵਾਂ? ਉਸਦੀ ਹਮਦਰਦੀ ਨਾਲ ਮੇਰਾ ਗੱਚ ਭਰ ਆਉਂਦਾ ਤੇ ਮੈਂ ਸਿਰ ਹਿਲਾ ਕੇ ਨਾਂਹ ਕਰ ਦਿੰਦਾ, ਤਾਂ ਜੋ ਮੇਰੀ ਖਾਤਰ ਉਸ ਉੱਪਰ ਕੋਈ ਕਾਨੂੰਨੀ ਗਾਜ ਨਾ ਗਿਰ ਜਾਵੇਉਹ ਹਰ ਰੋਜ਼ ਦੇਰ ਰਾਤ ਤਕ ਆਪਣੇ ਟੇਪ ਰਿਕਾਰਡਰ ਦੀ ਉੱਚੀ ਅਵਾਜ਼ ਵਿੱਚ ਸਿੱਖ ਸ਼ਹਾਦਤਾਂ ਦੇ ਗੀਤ ਸੁਣਾਉਂਦਾ, ਜਿਨ੍ਹਾਂ ਨੂੰ ਸੁਣ ਕੇ ਪੀੜਾਂ ਨਾਲ ਕਰਾਹ ਰਹੇ ਸਰੀਰ ਵਿੱਚ ਫਿਰ ਸ਼ਕਤੀ ਪਰਤ ਆਉਂਦੀ ਮੁੱਖ ਤੌਰ ’ਤੇ ਮੇਰੇ ਕਰਕੇ ਗ੍ਰਿਫਤਾਰ ਕੀਤੇ ਗਏ ਮੇਰੇ ਸਾਥੀ ਗੁਲਜ਼ਾਰ ਸਿੰਘ ਨੂੰ 28 ਸਤੰਬਰ ਨੂੰ ਉਸਦੇ ਇੱਕ ਫੌਜੀ ਰਿਸ਼ਤੇਦਾਰ ਦੇ ਦਖਲ ਦੇਣ ਕਰਕੇ ਰਿਹਾ ਕਰ ਦਿੱਤਾ ਗਿਆ ਸੀ ਮੈਨੂੰ ਵਾਈਟ ਘੋਸ਼ਤ ਨਾ ਮੰਨਦਿਆਂ ਰੈੱਡ ਘੋਸ਼ਤ ਕਰਕੇ 4 ਅਕਤੂਬਰ ਨੂੰ ਕਰੀਬ 15 ਦਿਨਾਂ ਬਾਅਦ ਤਿਬੜੀ ਇੰਟੈਰੋਗੇਸ਼ਨ ਸੈਟਰ ਵਿੱਚੋਂ ਘਰ ਭੇਜ ਦਿੱਤਾ ਗਿਆਪਰ ਕਹਾਣੀ ਅਜੇ ਖਤਮ ਨਹੀਂ ਸੀ ਹੋਈ ਮੈਂ ਤਸ਼ਦਦ ਦਾ ਭੰਨਿਆ ਜਦੋਂ ਘਰ ਵਿੱਚ ਨਮੂਨੀਏ ਬੁਖਾਰ ਨਾਲ ਪੀੜਿਤ ਚੱਲ ਰਿਹਾ ਸਾਂ ਤਾਂ ਮੈਨੂੰ 11 ਅਕਤੂਬਰ ਨੂੰ ਕਲਾਨੌਰ ਦੀ ਪੁਲਿਸ ਚੁੱਕ ਕੇ ਲੈ ਗਈਗੁਰਦਾਸਪੁਰ ਦਾ ਤਤਕਾਲੀ ਐੱਸ ਐੱਸ ਪੀ ਪਾਂਡੇ ਕਲਾਨੌਰ ਪੁਲਿਸ ਨੂੰ ਮੈਨੂੰ ਜਲਦੀ ਤੋਂ ਜਲਦੀ ਇੰਟੈਰੋਗੇਸ਼ਨ ਅਮ੍ਰਿਤਸਰ ਭੇਜਣ ਦੀਆਂ ਹਦਾਇਤਾਂ ਕਰ ਰਿਹਾ ਸੀ ਪਰ ਥਾਣੇ ਦਾ ਐੱਸ ਐੱਚ ਓ ਜਸਵੀਰ ਸਿੰਘ ਬੋਲਦਾ ਕਿ ਇਸਦੀ ਹਾਲਤ ਇਸਦੇ ਯੋਗ ਹੀ ਨਹੀਂ ਹੋ ਰਹੀ। ਅਸਲ ਵਿੱਚ ਉਹ ਮੇਰੀ ਹਾਲਤ ਦੇਖਦਿਆਂ ਮੇਰੇ ਨਾਲ ਹਮਦਰਦੀ ਕਰ ਰਿਹਾ ਸੀਇਸ ਦੌਰਾਨ ਮੇਰੀ ਪਾਰਟੀ ਸੀਪੀਆਈਐੱਮਐੱਲ ਦੇ ਆਗੂ ਡਾਕਟਰ ਵੀ ਕੇ ਪਟੋਲੇ ਵੱਲੋਂ ਮਨੁੱਖੀ ਹੱਕਾਂ ਦੇ ਰਾਖੇ ਅਤੇ ਸੁਪਰੀਮ ਕੋਰਟ ਦੇ ਉੱਘੇ ਵਕੀਲ ਜਸਟਿਸ ਵੀ ਐੱਮ ਤਾਰਕੁੰਡੇ ਅਤੇ ਵਕੀਲ ਅਸ਼ੋਕ ਕੁਮਾਰ ਪੱਡਾ ਰਾਹੀਂ ਸੁਪਰੀਮ ਕੋਰਟ ਵਿੱਚ ਹੈਬੀਅਸ ਕਾਰਪਸ ਰਿਟ ਪਾ ਦਿੱਤੀ ਤਾਂ ਸੁਪਰੀਮ ਕੋਰਟ ਵੱਲੋਂ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਤਾਂ ਸੁਪਰੀਮ ਕੋਰਟ ਦੇ ਦਬਾਅ ਕਾਰਨ ਮੈਨੂੰ 18 ਅਕਤੂਬਰ ਨੂੰ ਰਿਹਾ ਕੀਤਾ ਗਿਆਰਿਹਾ ਹੋਣ ਪਿੱਛੋਂ ਮੈਂ ਇਲਾਜ ਕਰਵਾਉਣ ਲਈ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦਿੱਲੀ ਦੇ ਵਿਦਿਆਰਥੀ ਹੋਸਟਲ ਵਿੱਚ ਚਲਾ ਗਿਆ, ਜਿੱਥੇ 30 ਅਕਤੂਬਰ ਤਕ ਠਹਿਰਿਆ ਅਤੇ ਅਚਾਨਕ ਉਸ ਦਿਨ ਵਾਪਸ ਪਰਤਿਆ, ਜਿਸ ਦਿਨ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਸਿੱਖ ਵਿਰੋਧੀ ਦੰਗੇ ਸ਼ੁਰੂ ਹੋਏ ਸਨ ਮੈਨੂੰ ਪੰਜਾਬ ਆਉਂਦਿਆਂ ਇੰਦਰਾ ਗਾਂਧੀ ਦੇ ਕਤਲ ਦੀ ਖਬਰ ਹਰਿਆਣਾ ਵਿੱਚ ਮਿਲੀ ਸੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਗੁਰਮੀਤ ਸਿੰਘ ਬਖਤਪੁਰਾ

ਗੁਰਮੀਤ ਸਿੰਘ ਬਖਤਪੁਰਾ

WhatsApp: (91 - 98142 - 90163)
Email: (gurmeet.bakhatpura@gmail.com)