SSRamla7ਸ. ਧੰਨਾ ਸਿੰਘ ਗੁਲਸ਼ਨ ਦੀ ਲੋਕਪ੍ਰਿਯਤਾ ਦਾ ਇੱਕ ਵੱਡਾ ਕਾਰਨ ਉਨ੍ਹਾਂ ਦੀ ਸਾਦਗੀ ...
(14 ਜੁਲਾਈ 2026)


ਪੰਜਾਬ ਦੀ ਸਿਆਸਤ ਵਿੱਚ ਅਨੇਕਾਂ ਹੀ ਅਜਿਹੇ ਆਗੂ ਹੋਏ ਹਨ ਜਿਨ੍ਹਾਂ ਨੇ ਆਪਣੇ ਸਿਧਾਂਤਾਂ
, ਲੋਕ-ਸੇਵਾ ਅਤੇ ਜਨ-ਸੰਪਰਕ ਦੇ ਅਧਾਰ ’ਤੇ ਲੋਕਾਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਬਣਾਈ ਹੈਅਜਿਹੇ ਹੀ ਪ੍ਰਮੁੱਖ ਆਗੂਆਂ ਵਿੱਚ ਸਾਬਕਾ ਕੇਂਦਰੀ ਮੰਤਰੀ ਸਰਦਾਰ ਧੰਨਾ ਸਿੰਘ ਗੁਲਸ਼ਨ ਦਾ ਨਾਮ ਬਹੁਤ ਸਤਿਕਾਰ ਨਾਲ ਲਿਆ ਜਾਂਦਾ ਹੈਉਹ ਨਾ ਸਿਰਫ ਪੰਜਾਬ ਦੀ ਅਕਾਲੀ ਸਿਆਸਤ ਦੇ ਮਜ਼ਬੂਤ ਸਤੰਭ ਸਨ, ਸਗੋਂ ਦਲਿਤ ਅਤੇ ਪਛੜੇ ਵਰਗਾਂ ਦੀ ਅਵਾਜ਼ ਵਜੋਂ ਵੀ ਜਾਣੇ ਜਾਂਦੇ ਰਹੇ ਹਨਉਨ੍ਹਾਂ ਦਾ ਸਿਆਸੀ ਜੀਵਨ ਲੋਕ-ਸੇਵਾ, ਸੰਘਰਸ਼, ਇਮਾਨਦਾਰੀ ਅਤੇ ਸਮਾਜਿਕ ਨਿਆਂ ਲਈ ਸਮਰਪਿਤ ਰਿਹਾਸਰਦਾਰ ਧੰਨਾ ਸਿੰਘ ਗੁਲਸ਼ਨ ਨੇ ਅਜ਼ਾਦੀ ਉਪਰੰਤ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਵਿੱਚ ਭਰਵਾਂ ਯੋਗਦਾਨ ਪਾਇਆ ਹੈਉਹ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਵਿੱਚ ਗਿਣੇ ਜਾਂਦੇ ਸਨ ਅਤੇ ਪੇਂਡੂ ਪੰਜਾਬ, ਕਿਸਾਨਾਂ, ਮਜ਼ਦੂਰਾਂ ਅਤੇ ਦੱਬੇ ਕੁਚਲੇ ਵਰਗਾਂ ਦੇ ਹੱਕਾਂ ਲਈ ਹਮੇਸ਼ਾ ਅਵਾਜ਼ ਬੁਲੰਦ ਕਰਦੇ ਰਹੇਉਨ੍ਹਾਂ ਦੀ ਸਾਦਗੀ, ਲੋਕਾਂ ਨਾਲ ਸਿੱਧਾ ਰਾਬਤਾ ਅਤੇ ਸੇਵਾ ਭਾਵਨਾ ਨੇ ਉਨ੍ਹਾਂ ਨੂੰ ਇੱਕ ਲੋਕਪ੍ਰਿਯ ਜਨ-ਨੇਤਾ ਬਣਾਇਆ

ਸ਼ੁਰੂਆਤੀ ਜੀਵਨ ਅਤੇ ਵਿਚਾਰਧਾਰਾ

ਸਰਦਾਰ ਧੰਨਾ ਸਿੰਘ ਗੁਲਸ਼ਨ ਦਾ ਜਨਮ ਮਜ਼੍ਹਬੀ ਗੁਰਸਿੱਖ ਪਰਿਵਾਰ ਵਿੱਚ ਨਾਭਾ ਰਿਆਸਤ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਅਕਲੀਆਂ ਜਲਾਲ ਵਿਖੇ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਬਿਸ਼ਨ ਕੌਰ ਦੇ ਘਰ 28 ਦਸੰਬਰ 1913 ਵਿੱਚ ਇੱਕ ਸਧਾਰਨ ਪਰਿਵਾਰ ਵਿੱਚ ਹੋਇਆਉਨ੍ਹਾਂ ਦੇ ਦਾਦਾ ਸ. ਗੁਰਮੁਖ ਸਿੰਘ ਸਿੱਖੀ ਵਿਚਾਰਧਾਰਾ ’ਤੇ ਪਹਿਰਾ ਦੇਣ ਵਾਲੇ ਗੁਰਸਿੱਖ ਮਨੁੱਖ ਸਨਰੋਜ਼ੀ ਰੋਟੀ ਲਈ ਉਹ ਬਰਮਾ ਚਲੇ ਗਏ ਅਤੇ ਉੱਥੇ ਜਾ ਕੇ ਉੱਥੋਂ ਦੀ ਪੁਲਿਸ ਵਿੱਚ ਭਰਤੀ ਹੋ ਗਏ

ਸਰਦਾਰ ਧੰਨਾ ਸਿੰਘ ਗੁਲਸ਼ਨ ਨੇ ਚੜ੍ਹਦੀ ਉਮਰੇ ਹੀ ਸਿੱਖ ਸਿਆਸਤ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਨਾਲ ਨਾਲ ਉਹ ਕਵੀਸ਼ਰੀ ਵੀ ਕਰਦੇ ਸਨਜੁਝਾਰੂ ਕਵੀਸ਼ਰੀ ਦਾ ਗਾਇਨ ਕਰਦਿਆਂ ਉਨ੍ਹਾਂ ਨੇ ਸਿੱਖ ਇਤਿਹਾਸ ਦੀ ਪੇਸ਼ਕਾਰੀ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਵੱਡੇ ਪੱਧਰ ’ਤੇ ਜੋੜਨ ਦਾ ਹੰਭਲਾ ਮਾਰਿਆਸਿੰਘਾਂ ਸੂਰਿਆਂ ਦਾ ਪ੍ਰਸੰਗ’, ‘ਗੁਰੂ ਹਰਿਗੋਬਿੰਦ ਜੀ ਦੀ ਲਾਲ ਬੇਗ ਨਾਲ ਜੰਗ’, ‘ਜਰਨੈਲ ਹਰੀ ਸਿੰਘ ਨਲੂਆਆਦਿ ਗੁਲਸ਼ਨਜੀ ਦੀਆਂ ਚੌਣਵੀਆਂ ਰਚਨਾਵਾਂ ਵਿੱਚੋਂ ਹਨਉਨ੍ਹਾਂ ਨੇ ਅਤੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਤਿੰਨ ਦਰਜਨ ਤੋਂ ਵੱਧ ਕਿੱਸੇ ਅਤੇ ਪ੍ਰਸੰਗ ਵੀ ਲਿਖੇ ਅਜ਼ਾਦੀ ਲਈ ਲੜਾਈ ਵਿੱਚ ਵੀ ਉਹਨਾਂ ਨੇ ਵਡਮੁੱਲਾ ਯੋਗਦਾਨ ਪਾਇਆ ਸੀਬਚਪਨ ਤੋਂ ਹੀ ਉਹ ਸਮਾਜਿਕ ਅਸਮਾਨਤਾਵਾਂ ਅਤੇ ਗਰੀਬ ਵਰਗ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਦੇਖਦੇ ਰਹੇਇਹੀ ਕਾਰਨ ਸੀ ਕਿ ਉਨ੍ਹਾਂ ਦੇ ਮਨ ਵਿੱਚ ਸਮਾਜਿਕ ਬਰਾਬਰੀ ਅਤੇ ਲੋਕ-ਭਲਾਈ ਲਈ ਕੰਮ ਕਰਨ ਦੀ ਭਾਵਨਾ ਪੈਦਾ ਹੋਈਧੰਨਾ ਸਿੰਘ ਗੁਲਸ਼ਨ ਦਾ ਵਿਆਹ ਛੋਟੀ ਉਮਰੇ ਹੀ ਪਿੰਡ ਬਹਿਣੀਵਾਲ ਦੇ ਕਾਲਾ ਸਿੰਘ ਭਲਵਾਨ ਦੀ ਲੜਕੀ ਬਸੰਤ ਕੌਰ ਨਾਲ ਹੋ ਗਿਆ ਸੀਬੀਬੀ ਬਸੰਤ ਕੌਰ ਲੇਖਕ ਸਾਧੂ ਦਯਾ ਸਿੰਘ ਆਰਿਫ ਦੀ ਦੂਰੋਂ ਨੇੜਿਓਂ ਰਿਸ਼ਤੇਦਾਰੀ ਵਿੱਚੋਂ ਸਨਉਨ੍ਹਾਂ ਦੇ ਘਰ ਪੰਜ ਧੀਆਂ ਅਤੇ ਇੱਕ ਪੁੱਤਰ ਨੇ ਜਨਮ ਲਿਆ

ਸਿਆਸਤ ਵਿੱਚ ਪ੍ਰਵੇਸ਼

ਸਰਦਾਰ ਧੰਨਾ ਸਿੰਘ ਗੁਲਸ਼ਨ ਨੇ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਜ਼ਮੀਨੀ ਪੱਧਰ ਤੋਂ ਕੀਤੀਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਅਤੇ ਉਨ੍ਹਾਂ ਦੇ ਹੱਲ ਲਈ ਸੰਘਰਸ਼ ਕਰਦੇ ਰਹੇਉਨ੍ਹਾਂ ਦੀ ਲਗਨ ਅਤੇ ਲੋਕਪ੍ਰਿਯਤਾ ਨੇ ਉਨ੍ਹਾਂ ਨੂੰ ਜਲਦੀ ਹੀ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਖਰੀ ਪਛਾਣ ਦਿਵਾਈ

ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਉਨ੍ਹਾਂ ਨੇ ਪੰਜਾਬ ਦੇ ਹੱਕਾਂ, ਕਿਸਾਨਾਂ ਦੀਆਂ ਮੰਗਾਂ ਅਤੇ ਸਮਾਜਿਕ ਬਰਾਬਰੀ ਲਈ ਅਵਾਜ਼ ਉਠਾਈਉਹ ਅਕਾਲੀ ਦਲ ਦੇ ਉਹਨਾਂ ਆਗੂਆਂ ਵਿੱਚ ਸ਼ਾਮਲ ਰਹੇ ਜਿਨ੍ਹਾਂ ਨੇ ਪਾਰਟੀ ਦੇ ਜਨ-ਅਧਾਰ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈਜਦੋਂ ਬਾਬਾ ਖੜਕ ਸਿੰਘ ਦੇ ਜਥੇ ਨਾਲ ਦਲੀਪ ਸਿੰਘ ਢਾਡੀ ਅਤੇ ਆਪ ਡਸਕੇ ਦੇ ਮੋਰਚੇ ਵਿੱਚ ਸ਼ਾਮਲ ਹੋਏ ਤਾਂ ਉੱਥੇ ਗੁਲਸ਼ਨ ਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਸਾਢੇ ਪੰਜ ਮਹੀਨੇ ਜੇਲ੍ਹ ਵਿੱਚ ਰਹੇਇਸੇ ਤਰ੍ਹਾਂ ਉਹ ਅਤੇ ਦਲੀਪ ਸਿੰਘ ਮਾਸਟਰ ਤਾਰਾ ਸਿੰਘ ਦੇ ਜਥੇ ਨਾਲ ਪਿਸ਼ਾਵਰ ਦੇ ਮੋਰਚੇ ਵਿੱਚ ਸ਼ਾਮਲ ਹੋਏ, ਜਿੱਥੇ ਉਨ੍ਹਾਂ ਨੂੰ 6 ਮਹੀਨੇ ਲਾਹੌਰ ਦੀ ਜੇਲ੍ਹ ਵਿੱਚ ਗੁਜ਼ਾਰਨੇ ਪਏ1960 ਵਿੱਚ ਵਿਧਾਇਕ ਹੁੰਦਿਆਂ ਪੰਜਾਬੀ ਸੂਬਾ ਮੋਰਚੇ ਵਿੱਚ ਸ਼ਾਮਲ ਹੋਣ ਕਰਕੇ ਇੱਕ ਸਾਲ ਹਿਸਾਰ ਜੇਲ੍ਹ ਵਿੱਚ ਬੰਦ ਰਹੇ1968 ਵਿੱਚ ਦਿੱਲੀ ਮੋਰਚੇ ਵਿੱਚ ਹਿੱਸਾ ਲੈਣ ਕਰਕੇ ਗਵਾਲੀਅਰ ਜੇਲ੍ਹ ਵਿੱਚ 6 ਮਹੀਨੇ ਰਹੇ1975 ਵਿੱਚ ਐਮਰਜੈਂਸੀ ਵਿਰੋਧੀ ਅੰਦੋਲਨ ਦੌਰਾਨ ਉਨ੍ਹਾਂ ਨੇ ਲੰਮਾ ਸਮਾਂ ਜੇਲ੍ਹ ਕੱਟੀ

ਰੁਝੇਵੇਂ

1947 ਈ: ਵਿੱਚ ਆਪ ਰਿਫਿਊਜੀ ਰਲੀਫ ਕਮੇਟੀ ਦੇ ਮੈਂਬਰ ਸਨ1948 ਈ: ਵਿੱਚ ਆਪ ਜ਼ਿਲ੍ਹਾ ਬਰਨਾਲਾ ਦੇ ਜੱਜ ਦੀ ਜਿਊਰੀ ਦੇ ਮੈਂਬਰ ਸਨ1947 ਤੋਂ 50 ਤੀਕ ਆਪ ਪੈਪਸੂ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰਧਾਨ ਰਹੇ ਹਨ1965-66 ਵਿੱਚ ਆਪ ਪੰਜਾਬੀ ਸੂਬਾ ਪਾਰਲੀਮੈਂਟਰੀ ਕਮੇਟੀ ਦੇ ਮੈਂਬਰ ਰਹੇ1962-67 ਤੀਕ ਆਪ ਰੇਲਵੇ ਅਤੇ ਸੰਚਾਰ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਰਹੇ1968 ਈ: ਵਿੱਚ ਆਪ ਨੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦੇ ਮੈਂਬਰ ਦੇ ਤੌਰ ’ਤੇ ਕੰਮ ਕੀਤਾ1972-74 ਤੀਕ ਆਪ ਗੁਰੂ ਨਾਨਕ ਦੇਵ ਯੂਨੀਰਸਿਟੀ ਦੀ ਸੈਨਿਟ ਦੇ ਮੈਂਬਰ ਰਹੇ1974 ਈ: ਵਿੱਚ ਆਪ ਪੰਜਾਬ ਸਟੇਟ ਪਬਲਿਕ ਅਕਾਊਂਟਸ ਕਮੇਟੀ ਦੇ ਮੈਂਬਰ ਸਨ1972 ਤੋਂ ਉਹ ਲੰਮਾ ਸਮਾਂ ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਅਕਾਲੀ ਦਲ ਵਿੰਗ ਦੇ ਚੇਅਰਮੈਨ ਵੀ ਰਹੇ

ਵਿਧਾਇਕ ਵਜੋਂ ਸੇਵਾਵਾਂ

1952 ਵਿੱਚ ਪਹਿਲੀ ਵਾਰ ਗੁਲਸ਼ਨ ਜੀ ਨੂੰ ਸੰਗਰੂਰ ਜ਼ਿਲ੍ਹੇ ਦੇ ਮਹਿਲ ਕਲਾਂ ਹਲਕੇ ਤੋਂ ਵਿਧਾਨ ਸਭਾ ਦੀ ਟਿਕਟ ਦਿੱਤੀ ਅਤੇ ਉਹ ਚੋਣ ਜਿੱਤ ਗਏ1956 ਵਿੱਚ ਪੈਪਸੂ ਪੰਜਾਬ ਵਿੱਚ ਸ਼ਾਮਲ ਹੋ ਗਿਆ ਫਿਰ ਉਨ੍ਹਾਂ ਨੂੰ 1957 ਵਿੱਚ ਅਕਾਲੀ ਦਲ ਅਤੇ ਕਾਂਗਰਸ ਦੇ ਸਮਝੌਤੇ ਅਧੀਨ ਬਠਿੰਡਾ ਜ਼ਿਲ੍ਹੇ ਦੇ ਪੱਕਾ ਕਲਾਂ ਹਲਕੇ ਟਿਕਟ ਦਿੱਤੀ ਗਈ ਅਤੇ ਆਪ ਵਿਧਾਨਕਾਰ ਚੁਣੇ ਗਏ1972 ਵਿੱਚ ਵਿਧਾਨ ਸਭਾ ਦੀ ਟਿਕਟ ਨਥਾਣਾ ਹਲਕੇ ਤੋਂ ਦਿੱਤੀ ਗਈ ਅਤੇ ਆਪ ਵਿਧਾਨਕਾਰ ਚੁਣੇ ਗਏਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 15 ਸਾਲ ਤਕ ਮੈਂਬਰ ਰਹੇ

ਸ. ਧੰਨਾ ਸਿੰਘ ਗੁਲਸ਼ਨ ਨੇ ਪੰਜਾਬ ਵਿਧਾਨ ਸਭਾ ਦੀ ਨੁਮਾਇੰਦਗੀ ਕਰਦਿਆਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆਉਹ ਕਈ ਵਾਰ ਵਿਧਾਇਕ ਚੁਣੇ ਗਏ ਅਤੇ ਆਪਣੇ ਹਲਕਿਆਂ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਇਆਉਨ੍ਹਾਂ ਨੇ ਪੇਂਡੂ ਸੜਕਾਂ, ਸਿੱਖਿਆ, ਸਿਹਤ ਅਤੇ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਦੇ ਵਿਕਾਸ ਲਈ ਯਤਨ ਕੀਤੇ ਉਨ੍ਹਾਂ ਦੀ ਕਾਰਜ-ਸ਼ੈਲੀ ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਉਹ ਲੋਕਾਂ ਵਿੱਚ ਰਹਿ ਕੇ ਕੰਮ ਕਰਦੇ ਸਨਉਹ ਦਫਤਰਾਂ ਦੀ ਬਜਾਏ ਲੋਕਾਂ ਦੇ ਦਰਮਿਆਨ ਵੱਧ ਸਮਾਂ ਬਿਤਾਉਂਦੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਖੁਦ ਸੁਣਦੇ ਸਨਇਸੇ ਕਰਕੇ ਲੋਕ ਉਨ੍ਹਾਂ ਨੂੰ ਆਪਣਾ ਨੇਤਾ ਮੰਨਦੇ ਸਨ

ਲੋਕ ਸਭਾ ਤਕ ਦਾ ਸਫਰ

ਧੰਨਾ ਸਿੰਘ ਗੁਲਸ਼ਨ ਦੀ ਲੋਕਪ੍ਰਿਯਤਾ ਅਤੇ ਸੇਵਾਵਾਂ ਨੂੰ ਦੇਖਦਿਆਂ ਲੋਕਾਂ ਨੇ ਉਨ੍ਹਾਂ ਨੂੰ ਸੰਸਦ ਤਕ ਭੇਜਿਆਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਦੋ ਵਾਰ ਸੰਸਦ ਮੈਂਬਰ ਚੁਣੇ ਗਏਪਹਿਲੀ ਵਾਰ ਉਹ 1962 ਵਿੱਚ ਲੋਕ ਸਭਾ ਲਈ ਚੁਣੇ ਗਏ ਅਤੇ ਬਾਅਦ ਵਿੱਚ 1977 ਵਿੱਚ ਮੁੜ ਸੰਸਦ ਮੈਂਬਰ ਬਣੇਉਨ੍ਹਾਂ ਦੀ ਸੁਯੋਗਤਾ ਅਤੇ ਵਿਦਵਤਾ ਨੂੰ ਦੇਖਦਿਆਂ ਹੋਇਆਂ ਕੇਂਦਰ ਦੀ ਮੁਰਾਰਜੀ ਦੇਸਾਈ ਸਰਕਾਰ ਨੇ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆਸੰਸਦ ਮੈਂਬਰ ਵਜੋਂ ਉਨ੍ਹਾਂ ਨੇ ਪੰਜਾਬ ਅਤੇ ਖਾਸ ਕਰਕੇ ਪੇਂਡੂ ਖੇਤਰਾਂ ਦੇ ਮੁੱਦਿਆਂ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਪ੍ਰਭਾਵਸ਼ਾਲੀ ਢੰਗ ਨਾਲ ਰੱਖਿਆਉਹ ਕਿਸਾਨਾਂ, ਮਜ਼ਦੂਰਾਂ ਅਤੇ ਸਮਾਜਿਕ ਤੌਰ ’ਤੇ ਪਛੜੇ ਵਰਗਾਂ ਦੇ ਹੱਕਾਂ ਲਈ ਬੁਲੰਦ ਅਵਾਜ਼ ਬਣੇ ਰਹੇ

ਕੇਂਦਰੀ ਮੰਤਰੀ ਵਜੋਂ ਭੂਮਿਕਾ

ਸਾਲ 1977 ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣਨ ਉਪਰੰਤ ਧੰਨਾ ਸਿੰਘ ਗੁਲਸ਼ਨ ਨੂੰ ਕੇਂਦਰ ਸਰਕਾਰ ਵਿੱਚ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆਉਨ੍ਹਾਂ ਨੇ ਸਿੱਖਿਆ, ਸਮਾਜਿਕ ਭਲਾਈ ਅਤੇ ਸੱਭਿਆਚਾਰ ਮੰਤਰਾਲੇ ਵਿੱਚ ਰਾਜ ਮੰਤਰੀ ਵਜੋਂ ਸੇਵਾ ਨਿਭਾਈਇਹ ਪੰਜਾਬ ਅਤੇ ਖਾਸ ਤੌਰ ’ਤੇ ਅਕਾਲੀ ਦਲ ਲਈ ਮਾਣ ਵਾਲੀ ਗੱਲ ਸੀ ਕਿ ਉਨ੍ਹਾਂ ਦੇ ਇੱਕ ਆਗੂ ਨੂੰ ਕੇਂਦਰ ਸਰਕਾਰ ਵਿੱਚ ਅਹਿਮ ਜ਼ਿੰਮੇਵਾਰੀ ਮਿਲੀਮੰਤਰੀ ਵਜੋਂ ਉਨ੍ਹਾਂ ਨੇ ਸਮਾਜਿਕ ਭਲਾਈ ਨਾਲ ਸੰਬੰਧਿਤ ਯੋਜਨਾਵਾਂ ਨੂੰ ਅੱਗੇ ਵਧਾਉਣ ਵਿੱਚ ਰੁਚੀ ਦਿਖਾਈਉਹ ਚਾਹੁੰਦੇ ਸਨ ਕਿ ਸਿੱਖਿਆ ਅਤੇ ਸਮਾਜਿਕ ਸਹੂਲਤਾਂ ਪਿੰਡਾਂ ਅਤੇ ਗਰੀਬ ਵਰਗਾਂ ਤਕ ਪਹੁੰਚਣ

ਦਲਿਤ ਅਤੇ ਦੱਬੇ ਕੁਚਲੇ ਵਰਗਾਂ ਦੀ ਆਵਾਜ਼

ਸ. ਧੰਨਾ ਸਿੰਘ ਗੁਲਸ਼ਨ ਦੀ ਸਭ ਤੋਂ ਵੱਡੀ ਪਛਾਣ ਇਹ ਰਹੀ ਕਿ ਉਹ ਦਲਿਤ ਅਤੇ ਪਿੱਛੜੇ ਵਰਗਾਂ ਦੇ ਮਜ਼ਬੂਤ ਆਗੂ ਸਨਉਸ ਸਮੇਂ ਜਦੋਂ ਸਿਆਸਤ ਵਿੱਚ ਇਨ੍ਹਾਂ ਵਰਗਾਂ ਦੀ ਨੁਮਾਇੰਦਗੀ ਸੀਮਿਤ ਸੀ, ਉਨ੍ਹਾਂ ਨੇ ਉਨ੍ਹਾਂ ਦੇ ਹੱਕਾਂ ਲਈ ਨਿਡਰ ਹੋ ਕੇ ਅਵਾਜ਼ ਉਠਾਈਉਹ ਮੰਨਦੇ ਸਨ ਕਿ ਸਮਾਜ ਦੀ ਤਰੱਕੀ ਤਦ ਹੀ ਸੰਭਵ ਹੈ ਜੇ ਹਰ ਵਰਗ ਨੂੰ ਬਰਾਬਰ ਦੇ ਮੌਕੇ ਮਿਲਣਉਨ੍ਹਾਂ ਨੇ ਸਿੱਖਿਆ, ਰੁਜ਼ਗਾਰ ਅਤੇ ਸਮਾਜਿਕ ਸਨਮਾਨ ਲਈ ਲਗਾਤਾਰ ਸੰਘਰਸ਼ ਕੀਤਾਇਸੇ ਕਾਰਨ ਉਹ ਪੰਜਾਬ ਦੇ ਦਲਿਤ ਭਾਈਚਾਰੇ ਵਿੱਚ ਬਹੁਤ ਸਤਿਕਾਰ ਪ੍ਰਾਪਤ ਕਰਦੇ ਰਹੇ

ਅਕਾਲੀ ਸਿਆਸਤ ਵਿੱਚ ਮਹੱਤਵਪੂਰਨ ਯੋਗਦਾਨ

ਸਰਦਾਰ ਧੰਨਾ ਸਿੰਘ ਗੁਲਸ਼ਨ ਪੰਜਾਬ ਦੀ ਸਿਆਸੀ ਇਤਿਹਾਸ ਦੀ ਇੱਕ ਮਹੱਤਵਪੂਰਨ ਸ਼ਖਸੀਅਤ ਸਨਉਨ੍ਹਾਂ ਦਾ ਜੀਵਨ ਇਸ ਗੱਲ ਦੀ ਮਿਸਾਲ ਹੈ ਕਿ ਇੱਕ ਸਧਾਰਨ ਪਰਿਵਾਰ ਤੋਂ ਉੱਠ ਕੇ ਵੀ ਕੋਈ ਵਿਅਕਤੀ ਲੋਕਾਂ ਦੀ ਸੇਵਾ ਅਤੇ ਇਮਾਨਦਾਰ ਰਾਜਨੀਤੀ ਦੇ ਬਲ ’ਤੇ ਉੱਚੇ ਅਹੁਦਿਆਂ ਤਕ ਪਹੁੰਚ ਸਕਦਾ ਹੈਉਨ੍ਹਾਂ ਨੇ ਵਿਧਾਇਕ, ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਵਜੋਂ ਜੋ ਸੇਵਾਵਾਂ ਨਿਭਾਈਆਂ ਉਹ ਪੰਜਾਬ ਦੀ ਸਿਆਸੀ ਵਿਰਾਸਤ ਦਾ ਅਹਿਮ ਹਿੱਸਾ ਹਨਸਿੱਖ ਸਿਆਸਤ ਅਤੇ ਲੋਕ ਸੇਵਾ ਨੂੰ ਪੂਰੀ ਤਰ੍ਹਾਂ ਸਮਰਪਤ ਸ. ਧੰਨਾ ਸਿੰਘ ਗੁਲਸ਼ਨ ਵਿਲੱਖਣ ਪ੍ਰਤਿਭਾ ਦੇ ਮਾਲਕ ਸਨਸੁਭਾਅ ਤੋਂ ਬੇਹੱਦ ਮਿਲਣਸਾਰ ਸਨ। ਮਾਸਟਰ ਤਾਰਾ ਸਿੰਘ, ਸੰਤ ਫਤਹਿ ਸਿੰਘ, ਗਿਆਨੀ ਕਰਤਾਰ ਸਿੰਘ, ਸ. ਮੋਹਨ ਸਿੰਘ ਤੁੜ ਆਦਿ ਆਗੂ ਉਨ੍ਹਾਂ ਦੇ ਕਰੀਬੀ ਸਾਥੀ ਰਹੇ ਹਨ

ਸ. ਧੰਨਾ ਸਿੰਘ ਗੁਲਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈਉਹ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਉਣ ਅਤੇ ਨਵੇਂ ਵਰਗਾਂ ਨੂੰ ਪਾਰਟੀ ਨਾਲ ਜੋੜਨ ਲਈ ਲਗਾਤਾਰ ਸਰਗਰਮ ਰਹੇਉਨ੍ਹਾਂ ਦੀ ਖਾਸੀਅਤ ਇਹ ਸੀ ਕਿ ਉਹ ਟਕਰਾਅ ਦੀ ਬਜਾਏ ਸੰਵਾਦ ਵਿੱਚ ਵਿਸ਼ਵਾਸ ਰੱਖਦੇ ਸਨਉਹ ਵੱਖ-ਵੱਖ ਸਮਾਜਿਕ ਵਰਗਾਂ ਨੂੰ ਇਕੱਠੇ ਕਰਕੇ ਚੱਲਣ ਦੇ ਹਾਮੀ ਸਨਇਸ ਕਾਰਨ ਉਹ ਸਿਰਫ ਅਕਾਲੀ ਦਲ ਦੇ ਹੀ ਨਹੀਂ ਸਗੋਂ ਵਿਰੋਧੀ ਧਿਰਾਂ ਦੇ ਨੇਤਾਵਾਂ ਵਿੱਚ ਵੀ ਸਤਿਕਾਰਯੋਗ ਮੰਨੇ ਜਾਂਦੇ ਸਨ

ਲੋਕ-ਸੇਵਾ ਦਾ ਵਿਲੱਖਣ ਅੰਦਾਜ਼

ਸ. ਧੰਨਾ ਸਿੰਘ ਗੁਲਸ਼ਨ ਦੀ ਲੋਕਪ੍ਰਿਯਤਾ ਦਾ ਇੱਕ ਵੱਡਾ ਕਾਰਨ ਉਨ੍ਹਾਂ ਦੀ ਸਾਦਗੀ ਸੀਉਹ ਆਮ ਲੋਕਾਂ ਨਾਲ ਸਿੱਧਾ ਸੰਪਰਕ ਰੱਖਦੇ ਸਨ ਅਤੇ ਆਪਣੇ ਦਰਵਾਜ਼ੇ ਹਰ ਕਿਸੇ ਲਈ ਖੁੱਲ੍ਹੇ ਰੱਖਦੇ ਸਨਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਾ ਉਨ੍ਹਾਂ ਦੀ ਰਾਜਨੀਤੀ ਦਾ ਮੁੱਖ ਅਧਾਰ ਸੀਉਨ੍ਹਾਂ ਨੇ ਕਦੇ ਵੀ ਰਾਜਨੀਤੀ ਨੂੰ ਨਿੱਜੀ ਲਾਭ ਦਾ ਸਾਧਨ ਨਹੀਂ ਬਣਾਇਆਉਨ੍ਹਾਂ ਦਾ ਮੰਨਣਾ ਸੀ ਕਿ ਜਨ-ਪ੍ਰਤੀਨਿਧੀ ਦਾ ਸਭ ਤੋਂ ਵੱਡਾ ਫਰਜ਼ ਲੋਕਾਂ ਦੀ ਸੇਵਾ ਕਰਨਾ ਹੈਇਹੀ ਕਾਰਨ ਸੀ ਕਿ ਉਨ੍ਹਾਂ ਦੀ ਛਵ੍ਹੀ ਹਮੇਸ਼ਾ ਹੀ ਸਾਫ-ਸੁਥਰੀ ਰਹੀ

ਪਰਿਵਾਰਕ ਅਤੇ ਸਿਆਸੀ ਵਿਰਾਸਤ

ਧੰਨਾ ਸਿੰਘ ਗੁਲਸ਼ਨ ਦੀ ਵਿਰਾਸਤ ਉਨ੍ਹਾਂ ਦੇ ਪਰਿਵਾਰ ਨੇ ਵੀ ਅੱਗੇ ਵਧਾਈਉਨ੍ਹਾਂ ਦੀ ਧੀ ਪਰਮਜੀਤ ਕੌਰ ਗੁਲਸ਼ਨ ਨੇ ਵੀ ਲੋਕ ਸਭਾ ਵਿੱਚ ਪੰਜਾਬ ਦੀ ਨੁਮਾਇੰਦਗੀ ਕੀਤੀ ਅਤੇ ਅਕਾਲੀ ਸਿਆਸਤ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈਬੀਬੀ ਗੁਲਸ਼ਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਅਤੇ ਫਰੀਦਕੋਟ ਤੋਂ ਲੋਕ ਸਭਾ ਹਲਕੇ ਲਈ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਪਤੀ ਰਿਟਾ. ਜਸਟਿਸ ਨਿਰਮਲ ਸਿੰਘ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਸੀ ਪਠਾਣਾਂ ਤੋਂ ਵਿਧਾਇਕ ਰਹਿ ਚੁੱਕੇ ਹਨਗੱਲ ਇੱਥੇ ਹੀ ਨਹੀਂ ਮੁੱਕਦੀ, ਗੁਲਸ਼ਨ ਜੀ ਦੇ ਦੋਹਤ ਜਵਾਈ ਪ੍ਰੋ. ਰਵਿੰਦਰ ਸਿੰਘ ਬਲਿਆਲਾ ਰਤੀਆ (ਹਰਿਆਣਾ) ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਅੱਜ ਕੱਲ੍ਹ ਹਰਿਆਣਾ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਹਨਇਸ ਤਰ੍ਹਾਂ ਧੰਨਾ ਸਿੰਘ ਗੁਲਸ਼ਨ ਦਾ ਪਰਿਵਾਰ ਪੰਜਾਬ ਦੀ ਸਮਾਜਿਕ ਅਤੇ ਰਾਜਨੀਤਿਕ ਜ਼ਿੰਦਗੀ ਨਾਲ ਲੰਬੇ ਸਮੇਂ ਤਕ ਜੁੜਿਆ ਰਿਹਾ

ਅੱਜ ਵੀ ਧੰਨਾ ਸਿੰਘ ਗੁਲਸ਼ਨ ਨੂੰ ਇੱਕ ਅਜਿਹੇ ਜਨ-ਨੇਤਾ ਵਜੋਂ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸੱਤਾ ਨੂੰ ਲੋਕ-ਭਲਾਈ ਦਾ ਸਾਧਨ ਬਣਾਇਆਉਨ੍ਹਾਂ ਦੀ ਸਾਦਗੀ, ਸੰਘਰਸ਼ਸ਼ੀਲਤਾ, ਸਮਾਜਿਕ ਨਿਆਂ ਪ੍ਰਤੀ ਵਚਨਬੱਧਤਾ ਅਤੇ ਲੋਕਾਂ ਨਾਲ ਨਿੱਘਾ ਤਾਲਮੇਲ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣੇ ਰਹਿਣਗੇ14 ਜੁਲਾਈ 1987 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀਉਨ੍ਹਾਂ ਨੂੰ ਸਾਥੋਂ ਵਿਛੜਿਆਂ ਭਾਵੇਂ 39 ਵਰ੍ਹੇ ਹੋ ਗਏ ਹਨ ਪ੍ਰੰਤੂ ਇੱਕ ਅਜ਼ਾਦੀ ਸੈਨਾਨੀ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਜੋਂ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਸ. ਸ. ਰਮਲਾ

ਸ. ਸ. ਰਮਲਾ

Sangrur, Punjab, India.
WhatsApp: (91 - 98722 - 50956)
Email: (ssramla3@gmail.com)