SSRamla7ਅਮਰੀਕੀ ਲੇਖਕ ਮਾਰਕ ਟਵੇਨ ਲਿਖਦਾ ਹੈ, “ਸਿਆਸਤ ਵਿੱਚ ਜਦੋਂ ਅਮੀਰਗਰੀਬਾਂ ਨੂੰ ਲੁੱਟਦੇ ਹਨ ਤਾਂ ਇਸ ਨੂੰ ਕਾਰੋਬਾਰ ...
(28 ਸਤੰਬਰ 2024)

 

ਹੁਣੇ ਹੁਣੇ ਕਾਂਗਰਸ ਪਾਰਟੀ ਤੋਂ ਟਪੂਸੀ ਮਾਰ ਕੇ ਗਿਆ ਪੰਜਾਬ ਦਾ ਇੱਕ ਆਗੂ ਪਹਿਲੀ ਪਾਰਟੀ ਵਿੱਚ ਰਹਿੰਦਿਆਂ ਗੁਪਤ ਸਮਝੌਤੇ ਅਧੀਨ ਕੇਂਦਰ ਦੀ ਰਾਜ ਸਤਾ ਪਾਰਟੀ ਵਿੱਚ ਜੁੜਕੇ ਪਾਰਲੀਮੈਂਟ ਦੀ ਚੋਣ ਹਾਰਨ ਉਪਰੰਤ ਵੀ ਮੰਤਰੀ ਦੇ ਅਹੁਦੇ ’ਤੇ ਸੁਸ਼ੋਭਿਤ ਹੋ ਗਿਆ ਹੈਪਹਿਲੀ ਪਾਰਟੀ ਪ੍ਰਤੀ ਗਦਾਰੀ ਦੇ ਇਨਾਮ ਵਜੋਂ ਉਸ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਿਲ ਕਰਕੇ ਰਾਜ ਸਭਾ ਦੇ ਮੈਂਬਰ ਵਜੋਂ ਵੀ ਚੋਣ ਜਿਤਵਾ ਦਿੱਤੀ ਹੈਹੈਰਾਨੀ ਇਸ ਗੱਲ ਦੀ ਹੈ ਕਿ ਉਹ ਹੁਣ ਜਿਸ ਪਾਰਟੀ ਵਿੱਚ ਸ਼ਾਮਿਲ ਹੋਇਆ ਹੈ, ਉਸ ਨੂੰ ਉਹ ਕਿਸੇ ਸਮੇਂ ਫਿਰਕੂ, ਭ੍ਰਿਸ਼ਟਾਚਾਰੀ, ਭਾਈ ਭਤੀਜਾਵਾਦ ਦਾ ਸ਼ਿਕਾਰ, ਲੁਟੇਰੀ ਅਤੇ ਸਮਾਏਦਾਰਾਂ ਦੀ ਹਾਮੀ ਸਰਕਾਰ ਕਹਿ ਕਿ ਕੋਸਦਾ ਹੁੰਦਾ ਸੀ, ਅੱਜ ਉਸੇ ਸਰਕਾਰ ਦੇ ਗੁਣ ਗਾਉਂਦਾ ਨਹੀਂ ਥੱਕਦਾ ਅਤੇ ਅਸਲੀ ਸ਼ਬਦਾਂ ਵਿੱਚ ਲੋਕਾਂ ਦੀ ਹਮਦਰਦ, ਗਰੀਬਾਂ ਦੀ ਹਾਮੀ ਅਤੇ ਵਿਕਾਸ ਪੱਖੀ ਸਰਕਾਰ ਕਹਿੰਦਿਆਂ ਪ੍ਰਸ਼ੰਸਾ ਕਰਦਾ ਨਹੀਂ ਥੱਕਦਾਹੈਰਾਨੀ ਇਸ ਗੱਲ ਦੀ ਹੈ ਕਿ ਉਸਨੇ ਇਸ ਤੋਂ ਪਹਿਲਾਂ ਜਿਸ ਪਾਰਟੀ ਵਿੱਚ ਰਹਿਕੇ ਵੱਖ-ਵੱਖ ਵਕਾਰੀ ਅਹੁਦਿਆਂ ’ਤੇ ਰਹਿੰਦਿਆਂ ਪਾਰਟੀ ਅਤੇ ਪਾਰਟੀ ਦੇ ਮੁਖੀ ਦੇ ਸੋਹਲੇ ਗਏ ਸਨ, ਜਿਸ ਪਾਰਟੀ ਨੇ ਤਿੰਨ ਵਾਰ ਟਿਕਟ ਦੇ ਕੇ ਉਸ ਨੂੰ ਐੱਮ. ਪੀ. ਵੀ ਬਣਾਇਆ ਸੀ ਤੇ ਅੱਜ ਉਸੇ ਨੂੰ ਉਹ ਦੇਸ਼ ਦਾ ਦੁਸ਼ਮਣ, ਗਦਾਰ, ਅੱਤਵਾਦੀ ਅਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਢਾਹੂ ਵਿਸ਼ੇਸ਼ਣਾਂ ਨਾਲ ਸੰਬੋਧਨ ਕਰਦਾ ਹੈ, ਸਿਰਫ ਇਸ ਲਈ ਕਿ ਜਿਸ ਪਾਰਟੀ ਨੇ ਹੁਣ ਉਸ ਨੂੰ ਵਜ਼ੀਰੀ ਸੌਂਪੀ ਹੈ, ਉਨ੍ਹਾਂ ਆਗੂਆਂ ਦੀ ਨਜ਼ਰ ਵਿੱਚ ਉਹ ਹੀਰੋ ਬਣ ਸਕੇ ਅਤੇ ਵਜ਼ਾਰਤ ਦੀ ਕੁਰਸੀ ਦੇ ਪਾਵੇ ਮਜ਼ਬੂਤ ਬਣੇ ਰਹਿਣ। ਪਰ ਦੁਖਾਂਤਕ ਪੱਖ ਇਹ ਵੀ ਹੈ ਕਿ ਜਿਸ ਪਾਰਟੀ ਦੇ ਆਗੂ ਨੂੰ ਉਹ ਘਟੀਆ ਸ਼ਬਦਾਵਲੀ ਨਾਲ ਨਿੰਦ ਰਿਹਾ ਹੈ, ਉਸ ਆਗੂ ਦੀ ਵੱਡੀ ਤਸਵੀਰ ਇਸ ਆਗੂ ਦੀ ਕੰਧ ਦਾ ਸ਼ਿੰਗਾਰ ਬਣੀ ਰਹੀ ਹੈ ਅਤੇ ਉਹ ਪਿਛੋਕੜ ਵਿੱਚ ਉਸ ਪਾਰਟੀ ਦੇ ਆਗੂ ਨੂੰ ਕੌਮ ਦਾ ਰਹਿਨੁਮਾ ਕਹਿੰਦਾ ਹੁੰਦਾ ਸੀਮਈ 2024 ਵਿੱਚ ਪਾਰਟੀ ਤੋਂ ਅਸਤੀਫਾ ਦੇਣ ਮਗਰੋਂ ਹੀ ਉਸ ਨੂੰ ਨੁਕਸ ਨਜ਼ਰ ਆਏ ਹਨਜੇ ਪਾਰਟੀ ਦੇ ਆਗੂ ਦਾ ਕਿਰਦਾਰ ਹੀ ਠੀਕ ਨਹੀਂ ਤਾਂ ਫਿਰ ਉਸ ਆਗੂ ਦੀ ਅਗਵਾਈ ਕਿਉਂ ਕਬੂਲਦਾ ਰਿਹਾ?

ਇਸ ਤਰ੍ਹਾਂ ਦੇ ਕਿਰਦਾਰ ਵਾਲੇ ਆਗੂਆਂ ਕਾਰਨ ਲੋਕਾਂ ਦਾ ਆਗੂਆਂ ਤੋਂ ਵਿਸ਼ਵਾਸ ਬੁਰੀ ਤਰ੍ਹਾਂ ਥਿੜਕ ਗਿਆ ਹੈਦਰਅਸਲ ਦਿਨ ਵਿੱਚ ਅਜਿਹੇ ਆਗੂ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਬੁਰੀ ਤਰ੍ਹਾਂ ਕੋਸਦੇ ਹਨ, ਉਨ੍ਹਾਂ ਨੂੰ ਚੋਰ ਗੁੰਡੇ, ਵਿਸ਼ਵਾਸਹੀਣ, ਚਰਿੱਤਰਹੀਣ ਜਿਹੇ ਸ਼ਬਦਾਂ ਦਾ ਜਾਲ ਬੁਣਕੇ ਆਪਣੇ ਆਪ ਨੂੰ ਅਤੇ ਆਪਣੀ ਪਾਰਟੀ ਨੂੰ ਲੋਕਾਂ ਦੀ ਸੇਵਾ ਕਰਨ ਵਾਲੀ ਪਾਰਟੀ ਦੱਸਦੇ ਹਨਪਰ ਬਾਅਦ ਵਿੱਚ ਲੋਕ ਆਪਸ ਵਿੱਚ ਘੁਸਰ ਮੁਸਰ ਕਰਦੇ ਹਨ ਕਿ ਜਿਹੜੇ ਆਗੂ ਦੀ ਆਪਣੀ ਜ਼ਮੀਰ ਦਾਗੀ ਹੈ, ਜਿਸਦੀ ਕਹਿਣੀ ਅਤੇ ਕਰਨੀ ਵਿੱਚ ਵਖਰੇਵਾਂ ਹੈ, ਜਿਸ ਨੂੰ ਵਫਾ ਦੀ ਥਾਂ ਸਿਰਫ ਤੇ ਸਿਰਫ ਕੁਰਸੀ ਪਿਆਰੀ ਹੈ, ਉਹ ਕੌਮ ਦਾ ਭਲਾ ਕੀ ਕਰੇਗਾ? ਬਿਨਾਂ ਸ਼ੱਕ ਲੋਕ ਸਭਾ ਵਿੱਚ ਇਸ ਵੇਲੇ 46% ਦਾਗੀ ਉਮੀਦਵਾਰ ਹਨ ਜਿਨ੍ਹਾਂ ਵਿੱਚੋਂ 25% ਉੱਤੇ ਕਤਲ, ਅਗਵਾ ਅਤੇ ਔਰਤਾਂ ਖਿਲਾਫ ਅਪਰਾਧਾਂ ਦੇ ਦੋਸ਼ ਤਹਿਤ ਗੰਭੀਰ ਅਪਰਾਧਿਕ ਮਾਮਲੇ ਦਰਜ ਹਨਜੇਕਰ ਰਾਤੋ ਰਾਤ ਚੋਲਾ ਬਦਲ ਕੇ ਰਾਜ ਸੱਤਾ ਹਥਿਆਉਣ ਲਈ ਹੱਥਕੰਡੇ ਵਰਤ ਕੇ ਪਬਲਿਕ ਨਾਲ ਵਿਸ਼ਵਾਸ਼ਘਾਤ ਕਰਨ ਵਾਲੇ ਲੋਕ ਸਭਾ ਦੇ ਮੈਂਬਰਾਂ ਨੂੰ ਸ਼ਾਮਿਲ ਕਰ ਲਿਆ ਜਾਵੇ ਤਾਂ ਇਹ ਗਿਣਤੀ 70% ਤਕ ਪਹੁੰਚ ਜਾਵੇਗੀਦੇਸ਼ ਦੀ ਬਦਕਿਸਮਤੀ ਹੈ ਕਿ ਦਾਗੀ ਨੇਤਾ ਕੌਮ ਦੇ ਰਹਿਨੁਮਾ ਬਣੇ ਹੋਏ ਹਨ

ਮਰਹੂਮ ਸ਼ਾਇਰ ਰਾਹਤ ਇੰਦੌਰੀ ਦੇ ਇਹ ਸ਼ਬਦ ਹੂ-ਬ-ਹੂ ਅਜਿਹੇ ਆਗੂਆਂ ’ਤੇ ਢੁਕਦੇ ਹਨ:

ਚੋਰ ਉਚੱਕੋਂ ਕੀ ਕਰੋ ਕਦਰ ਕਿ ਮਾਲੂਮ ਨਹੀਂ,
ਕੌਨ
, ਕਬ, ਕੌਨਸੀ ਸਰਕਾਰ ਮੇਂ ਆ ਜਾਏਗਾ।

ਦੁਖਾਂਤ ਇਹ ਵੀ ਹੈ ਕਿ ਦੇਸ਼ ਦੀਆਂ ਵਿਕਾਸ ਨੀਤੀਆਂ ਤਿਆਰ ਕਰਨ ਵਾਲਿਆਂ ਵਿੱਚ 17% ਅਰਬਪਤੀ ਹਨ ਅਤੇ ਸੰਸਦ ਮੈਂਬਰਾਂ ਦੀ ਔਸਤ ਜਾਇਦਾਦ 38.33 ਕਰੋੜ ਹੈਇਹ ਇੱਕ ਮਾਰੂ ਦੁਖਾਂਤ ਹੈ ਕਿ ਵਕੀਲ ਬਣਨ ਲਈ ਕਾਨੂੰਨੀ ਅਤੇ ਡਾਕਟਰ ਬਣਨ ਲਈ ਮੈਡੀਕਲ ਦੀ ਪੜ੍ਹਾਈ ਕਰਨੀ ਪੈਂਦੀ ਹੈ, ਪਰ ਸਿਆਸਤਦਾਨ ਬਣਨ ਲਈ ਸਿਰਫ ਤੇ ਸਿਰਫ ਆਪਣੇ ਹਿਤਾਂ ਨੂੰ ਸੁਰੱਖਿਅਤ ਰੱਖਣ ਅਤੇ ਲੋਕਾਂ ਨੂੰ ਸ਼ਬਦ ਜਾਲ਼ ਵਿੱਚ ਉਲਝਾ ਕੇ ਰੱਖਣ ਦੀ ਜਾਂਚ ਹੋਣੀ ਚਾਹੀਦੀ ਹੈਆਪਣਾ ਵਿਕਾਸ ਕਰਨ ਦੇ ਨਾਲ ਨਾਲ ਬਾਹੂਬਲ ਅਤੇ ਜੋੜ-ਤੋੜ ਦੀ ਨੀਤੀ ਵਿੱਚ ਮਾਹਰ ਹੋਣਾ ਵੀ ਜ਼ਰੂਰੀ ਹੈਸੱਚਮੁੱਚ ਸਿਆਸੀ ਲੋਕ ਉੱਥੇ ਵੀ ਪੁਲ ਬਣਾਉਣ ਦਾ ਵਾਅਦਾ ਕਰਦੇ ਹਨ, ਜਿੱਥੇ ਨੇੜੇ ਤੇੜੇ ਕੋਈ ਨਦੀ ਜਾਂ ਰਜਵਾਹਾ ਵੀ ਨਹੀਂ ਹੁੰਦਾਸਿਆਸੀ ਲੋਕਾਂ ਨੂੰ ਧੀਆਂ ਦੀ ਰਾਖੀ ਕਰਨ ਵਾਲੇ ਬਾਬਲਾਂ ਦੇ ਕਤਲ, ਦਿਨ ਦਿਹਾੜੇ ਬਿਨਾਂ ਕਿਸੇ ਖੌਫ ਤੋਂ ਧੀਆਂ ਨੂੰ ਜਬਰੀ ਚੁੱਕ ਕੇ ਲੈ ਜਾਣਾ, ਕਰਜ਼ਿਆਂ ਹੇਠ ਦੱਬੀ ਕਿਰਸਾਨੀ, ਸੜਕਾਂ ’ਤੇ ਦਨਦਨਾਉਂਦੀ ਫਿਰਦੀ ਬੇਰੁਜ਼ਗਾਰੀ, ਘਰ ਘਰ ਮੌਤ ਦਾ ਫ਼ਰਮਾਨ ਵੰਡਣ ਵਾਲੇ ਨਸ਼ੇ ਦੇ ਵਿਓਪਾਰੀ, ਡਿਗਰੀਆਂ ਵੰਡਦੇ ਅਖੌਤੀ ਵਿੱਦਿਅਕ ਅਦਾਰੇ, ਦਵਾਈਆਂ ਦਾ ਵਿਉਪਾਰ ਕਰਕੇ ਬਿਮਾਰੀਆਂ ਵੰਡਣ ਵਾਲਾ ਮਾਫੀਆਂ, ਫਿਰੌਤੀਆਂ, ਲੁੱਟਾਂ-ਖੋਹਾਂ, ਨਿਰਦੋਸ਼ ਮਾਸੂਮ ਦੇ ਕਤਲ ਅਤੇ ਹੋਰ ਬਹੁ ਪੱਖੀ ਅਤੇ ਬਹੁ-ਪਰਤੀ ਸਮੱਸਿਆਵਾਂ ਦਾ ਫਿਕਰ ਨਹੀਂ ਸਗੋਂ ਭੰਬਲ਼ਭੂਸੇ ਵਾਲੇ ਬਿਆਨ ਦੇ ਕੇ ਲੋਕਾਂ ਦਾ ਧਿਆਨ ਇਨ੍ਹਾਂ ਸਮੱਸਿਆਵਾਂ ਤੋਂ ਪਰੇ ਕਰਨਾ ਹੈ

ਅਮਰੀਕੀ ਲੇਖਕ ਮਾਰਕ ਟਵੇਨ ਲਿਖਦਾ ਹੈ, “ਸਿਆਸਤ ਵਿੱਚ ਜਦੋਂ ਅਮੀਰ ਗਰੀਬਾਂ ਨੂੰ ਲੁੱਟਦੇ ਹਨ ਤਾਂ ਇਸ ਨੂੰ ਕਾਰੋਬਾਰ ਕਿਹਾ ਜਾਂਦਾ ਹੈ ਪਰ ਜਦੋਂ ਗਰੀਬ ਇਸ ਵਿਰੁੱਧ ਲੜਦਾ ਹੈ ਤਾਂ ਇਸ ਨੂੰ ਹਿੰਸਾ ਕਹਿਕੇ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ

ਸਿਆਸੀ ਲੋਕਾਂ ਨੂੰ ਗੰਭੀਰ ਹੋਕੇ ਸੋਚਣਾ ਚਾਹੀਦਾ ਹੈ ਕਿ ਉਹ ਸਮਾਜ ਤੋਂ ਵੱਡੇ ਨਹੀਂ ਹੁੰਦੇ, ਸਗੋਂ ਸਮਾਜ ਪ੍ਰਤੀ ਜਵਾਬਦੇਹ ਹੁੰਦੇ ਹਨਹੁਣ ਲੋਕ ਕੁਝ ਚੇਤੰਨ ਹੋਏ ਹਨ ਅਤੇ ਗੰਭੀਰ ਹੋਕੇ ਇਹ ਸੋਚਦੇ ਵੀ ਹਨ ਕਿ ਰਾਜਨੀਤਿਕ ਲੋਕ ਵੋਟਾਂ ਸਮੇਂ ਆਪਣੇ ਆਪ ਨੂੰ ਲੋਕ ਸੇਵਕ ਅਖਵਾਉਂਦੇ ਹਨ ਤੇ ਲੋਕਾਂ ਦੀ ਕਚਹਿਰੀ ਵਿੱਚ ਖੜ੍ਹੇ ਹੁੰਦੇ ਹਨ ਪਰ ਜੇਕਰ ਰਾਜਨੀਤੀ ਸੇਵਾ ਹੈ ਤਾਂ ਤਨਖਾਹ ਅਤੇ ਭੱਤੇ ਕਿਉਂ? ਜੇਕਰ ਨੌਕਰੀ ਹੈ ਤਾਂ ਯੋਗਤਾ ਅਤੇ ਪ੍ਰੀਖਿਆ ਕਿਉਂ ਨਹੀਂ? ਲੋਕ ਸਭਾ ਦੇ ਚੁਣੇ ਗਏ 543 ਮੈਂਬਰਾਂ ਵਿੱਚੋਂ 105 ਮੈਂਬਰ ਪੰਜਵੀਂ ਤੋਂ ਲੈਕੇ ਬਾਰ੍ਹਵੀਂ ਜਮਾਤ ਪਾਸ ਹਨ। ਦੁਖਾਂਤਕ ਪੱਖ ਹੈ ਕਿ ਸਾਡੇ ਗਰੈਜੂਏਟ, ਪੋਸਟ-ਗਰੈਜੂਏਟ, ਪੀ.ਐੱਚ.ਡੀ. ਡਾਕਟਰ, ਇੰਜੀਨੀਅਰ, ਇਨ੍ਹਾਂ ਅੰਗੂਠਾ ਛਾਪ ਜਾਂ ਥੋੜ੍ਹੇ-ਮੋਟੇ ਪੜ੍ਹੇ ਲਿਖੇ ਸੰਸਦ ਮੈਂਬਰਾਂ ਕੋਲ ਜਾਕੇ ਆਪਣੇ ਭਵਿੱਖ ਦੀ ਖ਼ੈਰਾਤ ਮੰਗਦੇ ਹਨ ਅਤੇ ਉਦੋਂ ਉਹ ਹੋਰ ਵੀ ਨਿਰਾਸ਼ ਹੋ ਜਾਂਦੇ ਹਨ ਜਦੋਂ ਪੰਜ ਚਾਰ ਗੇੜੇ ਮਾਰਨ ਉਪਰੰਤ ਲੀਡਰ ਦੇ ਦਰਸ਼ਨ ਹੁੰਦੇ ਹਨ ਅਤੇ ਉਹ ਵਾਅਦਿਆਂ ਅਤੇ ਲਾਰਿਆਂ ਨਾਲ ਪੜ੍ਹੇ ਲਿਖੇ ਨੌਜਵਾਨਾਂ ਨੂੰ ਟਰਕਾ ਦਿੰਦੇ ਹਨਇਸੇ ਕਾਰਨ ਆਗੂਆਂ ਦੇ ਕਹੇ ਸ਼ਬਦਾਂ ਨੂੰ ਹੁਣ ਲੋਕ ਬੇ-ਭਰੋਸਗੀ ਦੀ ਨਜ਼ਰ ਨਾਲ ਵੇਖਦੇ ਹਨ

ਭਾਰਤ ਵਿੱਚ ਪਹਿਲੀ ਵਾਰ ਲੋਕ ਸਭਾ ਦੀਆਂ ਚੋਣਾਂ 25 ਅਕਤੂਬਰ 1951 ਤੋਂ 21 ਫਰਵਰੀ 1952 ਦੇ ਦਰਮਿਆਨ ਹੋਈਆਂਉਸ ਵੇਲੇ ਚੁਣੇ ਗਏ ਸੰਸਦ ਮੈਂਬਰਾਂ ਵਿੱਚ ਜ਼ਿਆਦਤਰ ਸੰਸਦ ਮੈਂਬਰਾਂ ਦੀ ਸੋਚ ਨਿੱਜੀ ਹਿਤਾਂ ਦੀ ਥਾਂ ਦੇਸ਼ ਦੇ ਹਿਤਾਂ ਦੁਆਲੇ ਘੁੰਮਦੀ ਸੀਆਧੁਨਿਕ ਸਮੇਂ ਵਾਂਗ ਆਗੂਆਂ ਦੀ ਤਿਕੜਮਬਾਜ਼ੀ, ਨਿੱਜੀ ਹਿਤ, ਚੱਲ ਅਤੇ ਅਚਲ ਜਾਇਦਾਦ ’ਤੇ ਕਬਜ਼ੇ, ਅਨੈਤਿਕਤਾ ਅਤੇ ਚੋਣ ਫੰਡ ਦੇ ਨਾਂ ’ਤੇ ਪੈਸਾ ਇਕੱਠਾ ਕਰਨ ਦੀਆਂ ਜੁਗਤਾਂ ਭਾਰੂ ਨਹੀਂ ਸਨਇਸੇ ਕਾਰਨ ਆਜ਼ਾਦੀ ਤੋਂ ਦੋ ਦਹਾਕੇ ਬਾਅਦ ਤਕ ਰਾਜਸੀ ਆਗੂਆਂ ਨੂੰ ਸਤਿਕਾਰ ਨਾਲ ਦੇਖਿਆ ਜਾਂਦਾ ਸੀਪਰ ਹੁਣ ਲੋਕ ਆਗੂਆਂ ਦੀ ਚੋਲਾ ਬਦਲਣ ਦੀ ਚਾਲ, ਇੱਕ ਦੂਜੇ ਉੱਤੇ ਚਿੱਕੜ ਉਛਾਲ ਕੇ ਲੋਕਾਂ ਨੂੰ ਮੂਰਖ ਬਣਾਉਣ ਦੀਆਂ ਕੋਝੀਆਂ ਹਰਕਤਾਂ, ਚੋਣਾਂ ਸਮੇਂ ਸਹੂਲਤਾਂ ਦੇ ਗੱਫੇ ਦੇਣ ਦੇ ਝੂਠੇ ਵਾਅਦੇ ਅਤੇ ਹੋਰ ਘਟੀਆ ਪੱਧਰ ਦੇ ਅਨੈਤਿਕ ਕੰਮ ਨੂੰ ਬਾਜ਼ ਅੱਖ ਨਾਲ ਵੇਖਦੇ ਹਨ ਭਲਾ ਸਿਆਸੀ ਲੋਕਾਂ ਦਾ ਬਾਹੂਬਲ, ਪੈਸਾ, ਜੋੜ-ਤੋੜ ਦੀ ਰਾਜਨੀਤੀ ਅਤੇ ਅਪਰਾਧੀਕਰਨ ਨੌਜਵਾਨਾਂ ਦੇ ਭਖਦੇ ਚਿਹਰਿਆਂ ਦੇ ਸੇਕ ਸਾਹਮਣੇ ਕਿੰਨਾ ਕੁ ਚਿਰ ਟਿਕ ਸਕੇਗਾ?

ਸਿਆਸੀ ਆਗੂਆਂ ਨੂੰ ਹਵਾ ਵਿੱਚ ਤੀਰ ਛੱਡਣ ਦੀ ਥਾਂ ਇਸ ਕੌੜੀ ਸਚਾਈ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ:

ਬੁਲੰਦੀਆਂ ਦੇਰ ਤਕ ਕਿਸ ਸ਼ਖ਼ਸ ਕੇ ਹਿੱਸੇ ਮੇ ਰਹਿਤੀ ਹੈਂ?
ਬਹੁਤ ਊਂਚੀ ਇਮਾਰਤੇਂ ਹਰ ਘੜੀ ਖ਼ਤਰੇ ਮੇ ਰਹਿਤੀ ਹੈਂ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5317)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਸ. ਸ. ਰਮਲਾ

ਸ. ਸ. ਰਮਲਾ

Sangrur, Punjab, India.
WhatsApp: (91 - 98722 - 50956)
Email: (ssramla3@gmail.com)