SSRamla7ਪ੍ਰੋ. ਸੁਲੱਖਣ ਮੀਤ ਨੇ ਜ਼ਿੰਦਗੀ ਵਿੱਚ ਭਾਵੇਂ ਬੜੇ ਹੀ ਉਤਾਰ-ਚੜ੍ਹਾ ਦੇਖੇ ਪਰ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ...SulakhanMeetPri1
(3 ਨਵੰਬਰ 2024)

 

SulakhanMeetPri1ਪ੍ਰੋ. ਸੁਲੱਖਣ ਮੀਤ ਪੰਜਾਬੀ ਸਾਹਿਤ ਦੇ ਸਰਬਾਂਗੀ ਸਾਹਿਤਕਾਰ ਸਨਉਨ੍ਹਾਂ ਨੇ ਗ਼ਜ਼ਲ, ਕਵਿਤਾ, ਕਹਾਣੀ, ਮਿੰਨੀ ਕਹਾਣੀ, ਨਾਵਲ, ਬਾਲ ਸਾਹਿਤ, ਨਿਬੰਧ ਅਤੇ ਅਨੁਵਾਦ ਕਾਰਜ ਰਾਹੀਂ ਆਪਣੀ ਸਾਹਿਤਕ ਅਤੇ ਬੌਧਿਕ ਸਾਰਥਕਤਾ ਪਾਠਕਾਂ ਤਕ ਪਹੁੰਚਾਈ ਹੈਪ੍ਰੋ. ਸੁਲੱਖਣ ਮੀਤ ਨੇ ਆਪਣਾ ਸਾਹਿਤਕ ਸਫ਼ਰ 1974 ਵਿੱਚ ‘ਇੱਜ਼ਤਾਂ ਵਾਲੇ’ ਕਹਾਣੀ ਸੰਗ੍ਰਹਿ ਰਾਹੀਂ ਸ਼ੁਰੂ ਕੀਤਾ ਸੀਇਸ ਉਪਰੰਤ ਉਨ੍ਹਾਂ ਦੀਆਂ ਪੁਸਤਕਾਂ ਦੀ ਪ੍ਰਕਾਸ਼ਨਾ ਲਗਾਤਾਰ ਹੁੰਦੀ ਰਹੀ ਹੈ ਤੇ ਉਨ੍ਹਾਂ ਨੇ ਆਪਣੇ ਸਮੁੱਚੇ ਜੀਵਨ ਕਾਲ ਦੌਰਾਨ ਪੰਜਾਹ ਤੋਂ ਵੱਧ ਪੁਸਤਕਾਂ ਆਪਣੇ ਪਾਠਕਾਂ ਨੂੰ ਪੜ੍ਹਨ ਲਈ ਦਿੱਤੀਆਂ ਸਨਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਉਨ੍ਹਾਂ ਤੋਂ 1987-88 ਦੇ ਇਰਦ-ਗਿਰਦ ਦਸਵੀਂ ਦੇ ਸਿਲੇਬਸ ਲਈ ਲਿਖਵਾਈ ਗਈ ਇਤਿਹਾਸ ਦੀ ਪੁਸਤਕ ਜੋ ਅੱਜ ਵੀ ਦਸਵੀਂ ਦੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰ ਰਹੀ ਹੈ

ਪ੍ਰੋ. ਸੁਲੱਖਣ ਮੀਤ ਦਾ ਜਨਮ 15 ਮਈ, 1938 ਈ: ਨੂੰ ਸ੍ਰੀਮਤੀ ਗੁਰਬਚਨ ਕੌਰ ਦੀ ਕੁੱਖੋਂ, ਉਨ੍ਹਾਂ ਦੇ ਨਾਨਕਾ ਪਿੰਡ ਚੱਕ ਨੰਬਰ 251 ਈ. ਬੀ., ਡਾਕਘਰ ਗੱਗੋ, ਤਹਿਸੀਲ ਪਾਕਪਟਨ, ਜ਼ਿਲ੍ਹਾ ਮਿੰਟਗੁਮਰੀ (ਹੁਣ ਪਾਕਿਸਤਾਨ) ਵਿਖੇ ਹੋਇਆਉਨ੍ਹਾਂ ਦੇ ਨਾਨਾ ਹੌਲਦਾਰ ਸੰਗਤ ਸਿੰਘ ਨੂੰ ਇੱਕ ਮੁਰੱਬਾ (25 ਏਕੜ) ਜ਼ਮੀਨ 1914-1919 ਵਿੱਚ ਵਿਸ਼ਵ ਦੀ ਪਹਿਲੀ ਜੰਗ ਖ਼ਤਮ ਹੋਣ ’ਤੇ ਅੰਗਰੇਜ਼ ਸਰਕਾਰ ਵੱਲੋਂ ਮਿਲੀ ਸੀਪ੍ਰੋ. ਮੀਤ ਦੇ ਪਿਤਾ ਸ੍ਰ. ਖੀਵਾ ਸਿੰਘ ਆਪਣੇ ਸਹੁਰੇ ਪਰਿਵਾਰ ਦੀ ਜ਼ਮੀਨ ਵਾਹੁੰਦੇ ਸਨ

ਪ੍ਰੋ. ਸੁਲੱਖਣ ਮੀਤ ਨੇ ਮੁਢਲੀ ਵਿੱਦਿਆ ਸਰਕਾਰੀ ਪ੍ਰਾਇਮਰੀ ਸਕੂਲ ਨੱਥੋਵਾਲ, ਨੇੜੇ ਰਾਏਕੋਟ ਬੱਸੀਆ ਜ਼ਿਲ੍ਹਾ ਲੁਧਿਆਣਾ ਅਤੇ ਕ੍ਰਿਸਚੀਅਨ ਹਾਈ ਸਕੂਲ, ਖਰੜ ਤੋਂ ਪ੍ਰਾਪਤ ਕੀਤੀ ਸੀਉਨ੍ਹਾਂ ਦੇ ਨਾਨਾ ਜੀ ਨੂੰ ਪੱਕੀ ਅਲਾਟਮੈਂਟ ਕਾਰਨ ਪਿੰਡ ਬਰਾਸ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਜ਼ਮੀਨ ਮਿਲੀਪ੍ਰੋ. ਮੀਤ ਨੇ ਏ. ਵੀ. ਮਿਡਲ ਸਕੂਲ ਦਾਦੂ ਮਾਜਰਾ ਤੋਂ ਅੱਠਵੀਂ ਅਤੇ ਦਸਵੀਂ ਜਮਾਤ ਉਨ੍ਹਾਂ ਨੇ ਪ੍ਰਾਈਵੇਟ ਤੌਰ ’ਤੇ 1960 ਵਿੱਚ ਪਾਸ ਕੀਤੀ ਸੀਇਸ ਸਮੇਂ ਦੌਰਾਨ ਆਪਣੇ ਪਿਤਾ ਦਾ ਹੱਥ ਵਟਾਉਣ ਲਈ ਉਹ ਆਪਣੇ ਦੋਸਤਾਂ-ਮਿੱਤਰਾਂ ਦੇ ਖੇਤਾਂ ਵਿੱਚ ਵੀ ਮਿਹਨਤ ਮਜ਼ਦੂਰੀ ਵੀ ਕਰ ਲੈਂਦੇ ਸਨ

1960 ਦੇ ਸ਼ੁਰੂ ਵਿੱਚ ਹੀ ਪ੍ਰੋ. ਮੀਤ ਦੇ ਪਰਿਵਾਰ ਨੂੰ ਆਪਣੇ ਜੱਦੀ ਪਿੰਡ ਕੰਮੋਮਾਜਰਾ ਕਲਾਂ (ਸੰਗਰੂਰ) ਵਿੱਚ ਜਾ ਕੇ ਵਸਣਾ ਪਿਆਸਰਕਾਰੀ ਰਣਬੀਰ ਕਾਲਜ ਸੰਗਰੂਰ ਵਿੱਚ ਉਨ੍ਹਾਂ ਨੇ ਪ੍ਰੀ-ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆਉਨ੍ਹਾਂ ਨੂੰ ਪੰਜਾਬੀ ਸਹਿਤ ਨਾਲ ਗੂੜ੍ਹਾ ਪਿਆਰ ਸੀਉਨ੍ਹਾਂ ਨੇ ਕਾਲਜ ਵੱਲੋਂ ਛਾਪੇ ਜਾਂਦੇ ਸਲਾਨਾ ਮੈਗਜ਼ੀਨ ਦੇ ਪੰਜਾਬੀ ਭਾਗ ਦੇ ਸੰਪਾਦਕ ਵਜੋਂ ਜ਼ਿੰਮੇਵਾਰੀ ਵੀ ਨਿਭਾਈਬੀ. ਏ. ਤਕ ਪੜ੍ਹਦਿਆਂ ਉਨ੍ਹਾਂ ਦਾ ਨਾਂ ਪੰਜਾਬੀ ਸਾਹਿਤ ਵਿੱਚ ਚੰਗਾ ਜਾਣਿਆ ਜਾਣ ਲੱਗ ਪਿਆ ਸੀਉਨ੍ਹਾਂ ਨੇ ਪੰਜਾਬੀ ਦੀ ਐੱਮ. ਏ. ਕਰਨ ਲਈ ਜ਼ਰੂਰੀ ਵਿਸ਼ੇ ਦੇ ਤੌਰ ’ਤੇ ਗਿਆਨੀ ਦਾ ਇਮਤਿਹਾਨ ਵੀ ਪਾਸ ਕੀਤਾ ਪ੍ਰੰਤੂ ਡਾ. ਅਤਰ ਸਿੰਘ ਦੇ ਕਹਿਣ ’ਤੇ ਉਨ੍ਹਾਂ ਨੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਐੱਮ. ਏ. (ਇਤਿਹਾਸ) ਵਿੱਚ ਦਾਖ਼ਲਾ ਲੈ ਲਿਆ ਅਤੇ 1966 ਵਿੱਚ ਉਹਨਾਂ ਐੱਮ. ਏ. ਪਾਸ ਕਰ ਲਈ ਸੀ

ਮਾਲਵੇ ਦੇ ਪ੍ਰਸਿੱਧ ਕਵੀਸ਼ਰ ਅਤੇ ਰਾਜਨੀਤੀਵਾਨ ਸ੍ਰ. ਧੰਨਾ ਸਿੰਘ ਗੁਲਸ਼ਨ, ਜੋ ਮੁਰਾਰਜੀ ਦੇਸਾਈ ਦੀ ਸਰਕਾਰ ਵੇਲੇ ਕੇਂਦਰੀ ਮੰਤਰੀ ਵੀ ਰਹੇ ਸਨ, ਦੀ ਬੇਟੀ ਮਲਕੀਤ ਕੌਰ ਪ੍ਰੋ. ਮੀਤ ਦੀ ਜੀਵਨ ਸਾਥਣ ਬਣੀਉਨ੍ਹਾਂ ਦੇ ਤਿੰਨ ਬੱਚੇ ਹੋਏਇੱਕ ਬੇਟੀ ਹਰਿਆਣਾ ਵਿੱਚ ਸਰਕਾਰੀ ਕਾਲਜ ਦੀ ਲੈਕਚਰਾਰ ਹੈ ਤੇ ਜਵਾਈ ਪ੍ਰੋ. ਰਵਿੰਦਰ ਸਿੰਘ ਬਲਿਆਲਾ ਸਾਬਕਾ ਐੱਮ.ਐੱਲ.ਏ. ਅਤੇ ਅੱਜ ਕੱਲ੍ਹ ਹਰਿਆਣਾ ਸਰਕਾਰ ਵੱਲੋਂ ਬਣਾਏ ਗਏ ਐੱਸ.ਸੀ ਕਮਿਸ਼ਨ ਦੇ ਚੇਅਰਮੈਨ ਹਨ, ਦੂਸਰੀ ਬੇਟੀ ਅਡੀਸ਼ਨਲ ਸੈਸ਼ਨ ਜੱਜ ਹੈ ਅਤੇ ਬੇਟੇ ਦਾ ਆਪਣਾ ਕਾਰੋਬਾਰ ਹੈ

1966 ਵਿੱਚ ਐੱਮ. ਏ. ਕਰਨ ਉਪਰੰਤ ਪ੍ਰੋ. ਸੁਲੱਖਣ ਮੀਤ ਨੇ ਸਟੇਟ ਆਰਕਾਈਵਜ਼ ਵਿੱਚ ਰਿਸਰਚ ਸਕਾਲਰ ਦੇ ਤੌਰ ’ਤੇ ਕੰਮ ਕੀਤਾਗੁਰੂ ਨਾਨਕ ਕਾਲਜ ਮੰਡੀ ਡੱਬਵਾਲੀ ਤੇ ਸ਼ਹੀਦ ਊਧਮ ਸਿੰਘ ਕਾਲਜ, ਸੁਨਾਮ ਵਿਖੇ ਪਾਰਟ ਟਾਈਮ ਲੈਕਚਰਾਰ ਦੇ ਤੌਰ ’ਤੇ ਵੀ ਕੰਮ ਕੀਤਾ1970 ਤੋਂ 1986 ਤਕ ਉਨ੍ਹਾਂ ਨੇ ਸਰਕਾਰੀ ਕਾਲਜ ਗੁਰਦਾਸਪੁਰ ਅਤੇ ਸਰਕਾਰੀ ਰਣਬੀਰ ਕਾਲਜ, ਸੰਗਰੂਰ ਵਿਖੇ ਪ੍ਰੋਫੈਸਰੀ ਕੀਤੀਭਾਵੇਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ 1984 ਵਿੱਚ ਉਨ੍ਹਾਂ ਦੀ ਚੋਣ ਬਤੌਰ ਪ੍ਰਿੰਸੀਪਲ ਹੋ ਗਈ ਸੀ, ਪ੍ਰੰਤੂ ਸਕੱਤਰੇਤ ਦੇ ਇੱਕ ਸਰਕਾਰੀ ਅਫਸਰ ਦੀ “ਕ੍ਰਿਪਾ” ਸਦਕਾ ਉਨ੍ਹਾਂ ਨੂੰ ਫਰਵਰੀ, 1986 ਵਿੱਚ ਗੁਰੂ ਤੇਗ਼ ਬਹਾਦਰ ਸਰਕਾਰੀ ਕਾਲਜ, ਸਠਿਆਲਾ ਵਿਖੇ ਪ੍ਰਿੰਸੀਪਲ ਦੇ ਤੌਰ ’ਤੇ ਲਾਇਆ ਗਿਆਫਿਰ ਉਨ੍ਹਾਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ, ਸਰਕਾਰੀ ਰਣਬੀਰ ਕਾਲਜ ਸੰਗਰੂਰ ਅਤੇ ਸਰਕਾਰੀ ਕਾਲਜ ਮੁਕਤਸਰ ਵਿਖੇ ਜ਼ਿੰਮੇਵਾਰੀ ਨਿਭਾਈ। ਬਤੌਰ ਪ੍ਰਿੰਸੀਪਲ ਹੁੰਦਿਆਂ ਉਹ ਜਿਸ ਕਾਲਜ ਵਿੱਚ ਵੀ ਗਏ, ਉੱਥੇ ਕਾਲਜ ਦੀਆਂ ਲੋੜਾਂ ਪੂਰੀਆਂ ਕਰਦਿਆਂ ਆਪਣੇ ਕੰਮਾਂ ਦੀ ਗਹਿਰੀ ਛਾਪ ਛੱਡੀ ਸੀ

ਸਾਹਿਤ ਦੇ ਖੇਤਰ ਵਿੱਚ ਪੈਰ ਧਰਨ ਲਈ ਜਿੱਥੇ ਉਨ੍ਹਾਂ ਦੇ ਨਾਨਾ ਜੀ ਹੌਲਦਾਰ ਸੰਗਤ ਸਿੰਘ ਉਨ੍ਹਾਂ ਦੇ ਪ੍ਰੇਰਨਾ ਸਰੋਤ ਸਨ, ਉੱਥੇ ਪ੍ਰੋਫੈਸਰ ਗੁਲਵੰਤ ਫ਼ਾਰਿਗ਼, ਪ੍ਰਿੰਸੀਪਲ ਸੁਜਾਨ ਸਿੰਘ, ਸੁਰਜੀਤ ਰਾਮਪੁਰੀ, ਡਾ. ਸਾਧੂ ਸਿੰਘ ਹਮਦਰਦ ਤੇ ਡਾ. ਨਰੇਸ਼ ਗੋਬਿੰਦਪੁਰੀ ਉਤਸ਼ਾਹਿਤ ਕਰਨ ਵਾਲੇ ਰਾਹ ਦਸੇਰੇ ਸਨ

ਪ੍ਰੋ. ਮੀਤ ਦੀ ਪਹਿਲੀ ਰਚਨਾ “ਸ਼ਰਾਬ ਅਨੂਠੀ” ਅੰਮ੍ਰਿਤਸਰ ਤੋਂ ਛਪਦੇ ਮਹੀਨਾਵਾਰ ਕੰਵਲ ਦੇ ਅਕਤੂਬਰ 1960 ਦੇ ਅੰਕ ਵਿੱਚ ਛਪੀ ਸੀਪੰਜਾਬੀ ਦੇ ਹਰੇਕ ਅਖਬਾਰ ਰਸਾਲੇ ਵਿੱਚ ਪ੍ਰੋ. ਮੀਤ ਦੀਆਂ ਰਚਨਾਵਾਂ ਅਕਸਰ ਹੀ ਛਪਦੀਆਂ ਰਹਿੰਦੀਆਂ ਸਨਬਾਲ ਸਾਹਿਤ ਲਿਖਦਿਆਂ ਪ੍ਰੋ. ਮੀਤ ਨੇ ਬਾਲ ਕਵਿਤਾਵਾਂ ਦੇ ਨਾਲ ਨਾਲ ਬਾਲ ਕਹਾਣੀਆਂ ਲਿਖਕੇ ਭਰਵੀਂ ਹਾਜ਼ਰੀ ਲੁਆਈ ਹੈਨੈਸ਼ਨਲ ਬੁੱਕ ਟ੍ਰਸਟ ਇੰਡੀਆ ਵੱਲੋਂ ਉਨ੍ਹਾਂ ਤੋਂ ਦੋ ਬਾਲ ਪੁਸਤਕਾਂ “ਦਾਦੀ ਉਣਦੀ ਹੈ” ਹਿਬਰੂ ਜ਼ੁਬਾਨ ਦੀ ਲੰਮੀ ਕਵਿਤਾ ਦਾ ਪੰਜਾਬੀ ਅਨੁਵਾਦ ਅਤੇ “ਹਵਾ ਕਿੱਥੇ ਰਹਿੰਦੀ ਹੈ” ਅੰਗਰੇਜ਼ੀ ਵਿਚਲੀ ਲੰਬੀ ਬਾਲ ਕਹਾਣੀ ਦਾ ਪੰਜਾਬੀ ਅਨੁਵਾਦ ਕਰਵਾਇਆ, ਜਿਸਦੀ ਬਾਲ ਸਾਹਿਤਕ ਹਲਕਿਆਂ ਵਿੱਚ ਭਰਵੀਂ ਚਰਚਾ ਹੋਈ।

ਪ੍ਰੋ. ਸੁਲੱਖਣ ਮੀਤ ਨੇ ਜ਼ਿੰਦਗੀ ਵਿੱਚ ਭਾਵੇਂ ਬੜੇ ਹੀ ਉਤਾਰ-ਚੜ੍ਹਾ ਦੇਖੇ ਪਰ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਤਨੋਂ-ਮਨੋਂ ਨਿਭਾਈਉਹ ਆਪਣੀ ਕਲਮ ਦੇ ਸਿਰ ’ਤੇ 1980 ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਇੰਗਲੈਂਡ ਵੀ ਗਏ ਸਨ1995 ਵਿੱਚ ਦਲਿਤ ਸਹਿਤ ਅਕਾਦਮੀ ਦਿੱਲੀ ਦੀ ਬਰਾਂਚ, ਜੋ ਇੰਗਲੈਂਡ ਦੇ ਸ਼ਹਿਰ ਵੁਲਵਰ ਹੈਂਪਟਨ ਵਿਖੇ ਹੈ, ਦੇ ਸੱਦੇ ’ਤੇ ਉੱਥੇ ਹੋਈ ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ ਸੀਉਨ੍ਹਾਂ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਹੋ ਰਹੇ ਢੇਰ ਸਾਰੇ ਸੰਮੇਲਨਾਂ ਵਿੱਚ ਸ਼ਿਰਕਤ ਕੀਤੀਮਾਣ-ਸਨਮਾਨ ਲਏਇਸਦੇ ਨਾਲ-ਨਾਲ ਉਨ੍ਹਾਂ ਨੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੇਂ ਸਿੱਖ ਇਤਿਹਾਸ ਰਿਸਰਚ ਬੋਰਡ ਅੰਮ੍ਰਿਤਸਰ ਦੇ ਡਾਇਰੈਕਟਰ ਵਜੋਂ ਖੋਜ ਦਾ ਕੰਮ ਕੀਤਾ ਅਤੇ ਸਕਾਲਰਾਂ ਤੋਂ ਕੰਮ ਕਰਵਾਇਆ

8 ਮਾਰਚ 2009 ਨੂੰ ਜਦੋਂ ਉਨ੍ਹਾਂ ਦੀ ਜੀਵਨ ਸਾਥਣ ਬੀਬੀ ਮਲਕੀਤ ਕੌਰ ਅਚਨਚੇਤ ਵਿਛੋੜਾ ਦੇ ਗਏ ਤਾਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਇਹ ਬਹੁਤ ਹੀ ਦੁਖਦਾਇਕ ਸਮਾਂ ਸੀਉਨ੍ਹਾਂ ’ਤੇ ਜਦੋਂ ਵਿਛੋੜੇ ਦਾ ਰੰਗ ਜ਼ਿਆਦਾ ਭਾਰੂ ਹੋ ਗਿਆ ਤਾਂ ਉਨ੍ਹਾਂ ਨੇ ਆਪਣੀ ਜੀਵਨ ਸਾਥਣ ਦੀ ਯਾਦ ਵਿੱਚ ਸਮਰਪਿਤ ਵਿਯੋਗੀ ਰਚਨਾਵਾਂ ਦੀ ਪੁਸਤਕ “ਸ਼ਬਦਾਂ ਦਾ ਤਾਜ ਮਹਿਲ” ਨੂੰ ਪਾਠਕਾਂ ਦੇ ਸਨਮੁੱਖ ਕੀਤਾ ਸੀ

ਪ੍ਰੋ. ਸੁਲੱਖਣ ਮੀਤ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਪਚਾਸੀਵੇਂ ਜਨਮ ਦਿਨ ਦੀਆਂ ਤਿਆਰੀਆਂ ਬੜੇ ਚਾਅ ਨਾਲ ਕਰ ਰਹੇ ਸਨ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਉਹ ਆਪਣੀਆਂ ਸਮਾਜ ਸੁਧਾਰਕ ਲਿਖਤਾਂ ਦਾ ਅਨਮੋਲ ਖਜ਼ਾਨਾ ਪਾਠਕਾਂ ਦੇ ਸਪੁਰਦ ਕਰਕੇ 84 ਵਰ੍ਹੇ ਗਿਆਰਾਂ ਮਹੀਨੇ ਵੀਹ ਦਿਨ ਦੀ ਉਮਰ ਭੋਗ ਕੇ ਆਪਣੇ ਜਨਮ ਦਿਨ ਤੋਂ ਦਸ ਕੁ ਦਿਨ ਪਹਿਲਾਂ ਹੀ 05 ਮਈ 2021 ਨੂੰ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ

*   *   *   *   *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5414)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਸ. ਸ. ਰਮਲਾ

ਸ. ਸ. ਰਮਲਾ

Sangrur, Punjab, India.
WhatsApp: (91 - 98722 - 50956)
Email: (ssramla3@gmail.com)