RajinderSRajan7ਹਰ ਸੜਕ ’ਤੇ ਬੇਨਿਯਮੇ ਢੰਗ ਨਾਲ ਲੱਦੇ ਹੋਏ ਟਰੈਕਟਰਟਰਾਲੀਆਂਤੂੜੀ ਨਾਲ ਭਰੇ ਟਰੱਕ ...Truck1
(22 ਮਈ 2025)

 

Truck1


ਪੰਜਾਬ ਭਰ ਦੀਆਂ ਸੜਕਾਂ ’ਤੇ ਦੌੜਦੇ ਵੱਖ-ਵੱਖ ਕਿਸਮਾਂ ਦੇ ਵਾਹਨਾਂ ਦੇ ਹਾਦਸਿਆਂ ਨਾਲ ਭਰੀ ਇੱਕ ਡਰਾਉਣੀ ਲੰਬੀ ਲਿਸਟ ਹੈ
ਪਰ ਇਸ ਲਿਸਟ ਵਿੱਚ ਇੱਕ ਅਜਿਹਾ ਖਾਮੋਸ਼ ਪਰ ਘਾਤਕ ਪਹਿਲੂ ਇਹ ਵੀ ਹੈ, ਜਿਸ ਵੱਲ ਅਕਸਰ ਧਿਆਨ ਨਹੀਂ ਦਿੱਤਾ ਜਾਂਦਾ, ਉਹ ਹਨ ਰਿਕਸ਼ੇ, ਰੇਹੜੇ ਘੋੜੇ, ਛੋਟੇ ਹਾਥੀ, ਟਰੈਕਟਰ, ਟਰਾਲੀਆਂ, ਜੀਪਾਂ, ਟਰੱਕ ਆਦਿ, ਜਿਨ੍ਹਾਂ ਉੱਤੇ ਭਾਰ ਲੱਦਦੇ ਸਮੇਂ ਕਦੇ ਵੀ ਸੁਰੱਖਿਆ ਦੇ ਨਿਯਮਾਂ ਦੀ ਪਰਵਾਹ ਨਹੀਂ ਕੀਤੀ ਜਾਂਦੀ ਕਈ ਵਾਰੀ ਇਨ੍ਹਾਂ ਵਾਹਨਾਂ ਉੱਤੇ ਲੱਦੀਆਂ ਹੋਈਆਂ ਵਸਤਾਂ, ਚਾਹੇ ਉਹ ਲੋਹੇ ਦੇ ਸਰੀਏ ਹੋਣ, ਲੱਕੜ ਦੀਆਂ ਬੱਲੀਆਂ, ਪਾਈਪ ਆਦਿ, ਉਹ ਵਾਹਨ ਦੀ ਲੰਬਾਈ ਤੋਂ ਕਈ ਕਈ ਫੁੱਟ ਬਾਹਰ ਨਿਕਲੀਆਂ ਹੋਈਆਂ ਹੁੰਦੀਆਂ ਹਨ। ਇੱਥੋਂ ਤਕ ਕਿ ਕਈ ਥ੍ਰੀ ਵੀਲਰ ਚਾਲਕ ਤਾਂ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਅਜਿਹਾ ਕਮਾਲ ਕਰਦੇ ਹਨ ਕਿ ਉਨ੍ਹਾਂ ਦੇ ਥ੍ਰੀ ਵੀਲਰ ਇੱਕ ਮਿਨੀ ਰੇਲ ਗੱਡੀ ਵਿੱਚ ਤਬਦੀਲ ਹੋ ਜਾਂਦੇ ਹਨ। ਜਦੋਂ ਉਹਨਾਂ ਦੇ ਅੱਗੇ ਅਤੇ ਪਿੱਛੇ ਨਿਕਲਿਆ ਸਰੀਆ ਮੌਤ ਦਾ ਨਾਚ ਕਰਦਾ ਹੈ, ਇਹ ਦ੍ਰਿਸ਼ ਸੜਕ ਸੁਰੱਖਿਆ ਲਈ ਇੱਕ ਜਿਉਂਦਾ ਜਾਗਦਾ ਤਾਨਾਸ਼ਾਹੀ ਐਲਾਨ ਹੁੰਦਾ ਹੈ ਅਜਿਹੇ ਢੰਗ ਤਰੀਕੇ ਰਾਤ ਦੇ ਹਨੇਰੇ ਜਾਂ ਧੁੰਦ ਭਰੀ ਸਵੇਰ ਵਿੱਚ ਕਿਸੇ ਅਣਜਾਣੇ ਰਾਹਗੀਰ ਜਾਂ ਦੂਜੇ ਵਾਹਨ ਸਵਾਰ ਨੂੰ ਅਚਾਨਕ ਆਪਣੀ ਲਪੇਟ ਵਿੱਚ ਲੈ ਲੈਂਦੇ ਹਨ, ਜਿਸਦੇ ਫਲਸਰੂਪ ਦੁਰਘਟਨਾ ਨਾਲ ਇਨਸਾਨ ਦੀ ਮੌਤ ਅਜਹੇ ਖ਼ਾਮੋਸ਼ ਫੰਧੇ ਵਾਂਗ ਹੁੰਦੀ ਹੈ, ਜੋ ਨਾ ਹੀ ਕੋਈ ਸਾਵਧਾਨੀ ਦੇਣ ਦਾ ਮੌਕਾ ਦਿੰਦੇ ਹਨ ਅਤੇ ਨਾ ਹੀ ਕੋਈ ਬਚਾ ਦੀ ਗੁੰਜਾਇਸ਼ ਰਹਿੰਦੀ ਹੈ। ਪਲਕਾਂ ਚਮਕਦਿਆਂ ਹੀ ਜ਼ਿੰਦਗੀ ਦੀ ਰੋਸ਼ਨੀ ਸਦਾ ਲਈ ਬੁਝ ਜਾਂਦੀ ਹੈ

ਸੋਚੋ! ਜੇ ਇੱਕ ਨੌਜਵਾਨ ਪਿਤਾ, ਜੋ ਆਪਣੀ ਧੀ ਦੀ ਫੀਸ ਜਾਂ ਮਾਂ ਦੀ ਦਵਾਈ ਲੈਣ ਲਈ ਰੋਜ਼ੀ ਦੀ ਤਲਾਸ਼ ਵਿੱਚ ਨਿਕਲਿਆ ਹੋਵੇ, ਜਾਂ ਕੋਈ ਵਿਦਿਆਰਥੀ ਆਪਣੇ ਸੁਪਨਿਆਂ ਦੀ ਗੰਢ ਲੈ ਕੇ ਸਕੂਲ ਜਾਂ ਕਾਲਜ ਵੱਲ ਵਧ ਰਿਹਾ ਹੋਵੇ, ਜਾਂ ਦਫਤਰੀ ਸਮਿਆਂ ਵਿੱਚ ਮੁਲਾਜ਼ਮਾਂ ਦਾ ਆਉਣਾ ਜਾਣਾ, ਉਹਨਾਂ ਦੀ ਜ਼ਿੰਦਗੀ ਅਜਿਹੇ ਅਣਜਾਣੇ, ਲਾਪਰਵਾਹੀ ਨਾਲ ਲੱਦੇ ਹੋਏ ਵਾਹਨ ਵਿੱਚੋਂ ਨਿਕਲੇ ਸਰੀਏ ਨਾਲ ਹੋਈ ਦੁਰਘਟਨਾ ਵਿੱਚ ਮੌਤ ਹੋ ਜਾਵੇ ਤਾਂ ਉਸ ਪਰਿਵਾਰ ’ਤੇ ਕੀ ਕੁਝ ਬੀਤੇਗੀ?

ਪੰਜਾਬ ਦੀਆਂ ਸੜਕਾਂ ਉੱਤੇ ਵਾਪਰ ਰਹੀਆਂ ਅਚਨਚੇਤ ਮੌਤਾਂ ਹੁਣ ਸਿਰਫ਼ ਅੰਕੜਿਆਂ ਦੀ ਗਿਣਤੀ ਨਹੀਂ ਰਹੀਆਂ, ਸਗੋਂ ਇਹ ਉਨ੍ਹਾਂ ਪਰਿਵਾਰਾਂ ਲਈ ਕਿਸੇ ਨਾ ਕਿਸੇ ਰੂਪ ਵਿੱਚ ਹਾਰ ਦਾ ਸਾਹਮਣਾ ਬਣ ਚੁੱਕੀਆਂ ਹਨਮਾਂ ਦੀਆਂ ਅੱਖਾਂ ਵਿਚਲੇ ਸੁਪਨੇ, ਪਿਉ ਦੇ ਹੱਥਾਂ ਦੀ ਮਿਹਨਤ, ਭੈਣ, ਭਰਾਵਾਂ ਦੀਆਂ ਹੌਸਲਾ ਅਫ਼ਜ਼ਾਈ, ਇਹ ਸਭ ਕੁਝ ਇੱਕ ਪਲ ਵਿੱਚ ਹੀ ਲਹੂ ਨਾਲ ਰੰਗੀ ਸੜਕ ’ਤੇ ਢੇਰੀ ਹੋ ਜਾਂਦਾ ਹੈ

ਅੱਜ ਸੜਕਾਂ ਉੱਤੇ ਟਰੈਫਿਕ ਦੇ ਨਿਯਮ ਸਿਰਫ਼ ਸੈਮੀਨਾਰ ਅਤੇ ਕਿਤਾਬਾਂ ਦੀ ਸ਼ੋਭਾ ਬਣੇ ਹੋਏ ਹਨਕਿਸੇ ਵੀ ਵਾਹਨ ਦੇ ਪਿਛਲੇ ਹਿੱਸੇ ਵਿੱਚੋਂ ਬਾਹਰ ਨਿਕਲਦੇ ਲੋਹੇ ਦੇ ਸਰੀਏ ਜਾਂ ਨੋਕਦਾਰ ਬਾਂਸ ਉੱਤੇ ਨਾ ਹੀ ਕੋਈ ਰਿਫਲੈਕਟਰ ਟਾਈਪ ਇਸ਼ਾਰਾ ਹੁੰਦਾ ਹੈ, ਜਿਸ ਨਾਲ ਕਿ ਪਤਾ ਲੱਗ ਜਾਵੇ ਕਿ ਟਰੱਕ ਦੀ ਹੱਦ ਤੋਂ ਬਾਹਰ ਇਹ ਵਸਤਾਂ ਵਧੀਆਂ ਹੋਈਆਂ ਹਨ, ਸਾਵਧਾਨ! ਪਰ ਇਹ ਚੀਜ਼ਾਂ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹਨ, ਬਲਕਿ ਮਨੁੱਖਤਾ ਦੇ ਮੂੰਹ ’ਤੇ ਇੱਕ ਥੱਪੜ ਵੀ ਹਨ

ਸਵਾਲ ਇਹ ਨਹੀਂ ਕਿ ਇਨ੍ਹਾਂ ਹਾਦਸਿਆਂ ਲਈ ਜ਼ਿੰਮੇਵਾਰ ਕੌਣ ਹੈ, ਸਵਾਲ ਇਹ ਹੈ ਕਿ ਅਸੀਂ ਸਭ ਮਿਲ ਕੇ ਇਹ ਲਹੂ ਦੇ ਥੱਬੇ ਕਿਉਂ ਰੋਕ ਨਹੀਂ ਰਹੇ? ਸੜਕਾਂ ਉੱਤੇ ਚੱਲ ਰਹੇ ਇਹ ‘ਮੌਤ ਦੇ ਦੈਂਤ’ ਕਿਉਂ ਸਾਡੀ ਨਿਗਾਹ ਤੋਂ ਬਚ ਜਾਂਦੇ ਹਨ? ਕਿਉਂ ਨਾ ਸੜਕਾਂ ਦੀ ਸਫ਼ਾਈ, ਨਿਯਮਾਂ ਦੀ ਪਾਲਣਾ ਅਤੇ ਵਾਹਨ ਚਲਾਉਣ ਵਾਲਿਆਂ ਦੀ ਜ਼ਿੰਮੇਵਾਰੀ ਦੀ ਪਾਲਣਾ ਕਰਵਾਈ ਜਾਵੇ?

ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰਾਂ ਦੇ ਬਦਲਣ ਨਾਲ ਨਹੀਂ, ਪਰ ਨੀਤੀਆਂ ਦੇ ਲਾਗੂ ਹੋਣ ਨਾਲ ਹਾਲਾਤ ਬਦਲਦੇ ਹਨ ਜਦੋਂ ਤਕ ਹਰੇਕ ਵਾਹਨ ਮਾਲਕ ਨੂੰ ਇਹ ਅਹਿਸਾਸ ਨਹੀਂ ਹੋ ਜਾਂਦਾ ਕਿ ਉਹ ਆਪਣੇ ਨਾਲ ਨਾਲ ਦੂਜਿਆਂ ਦੀ ਜ਼ਿੰਦਗੀ ਲਈ ਵੀ ਜ਼ਿੰਮੇਵਾਰ ਹੈ, ਤਦ ਤਕ ਇਹ ਹਾਦਸੇ ਸਾਡੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਰਹਿਣਗੇ

ਇਹ ਵੀ ਵਿਚਾਰਨਯੋਗ ਗੱਲ ਹੈ ਕਿ ਅਸੀਂ ਅਣਰਜਿਸਟਰਡ, ਬੇਲਗਾਮ ਅਤੇ ਆਪਣੇ ਆਪ ਨੂੰ ਸਰਕਾਰ ਸਮਝ ਕੇ ਵਾਹਨਾਂ ਨੂੰ ਨਾ ਸਿਰਫ਼ ਸੜਕਾਂ ਉੱਤੇ ਉਤਾਰ ਦਿੱਤਾ ਹੈ, ਸਗੋਂ ਉਨ੍ਹਾਂ ਦੀ ਲਾਪਰਵਾਹੀ ਨੂੰ ਆਮ ਰੀਤ ਵਾਂਗ ਸਵੀਕਾਰ ਵੀ ਕਰ ਲਿਆ ਹੈਹਰ ਸੜਕ ’ਤੇ ਬੇਨਿਯਮੇ ਢੰਗ ਨਾਲ ਲੱਦੇ ਹੋਏ ਟਰੈਕਟਰ, ਟਰਾਲੀਆਂ, ਤੂੜੀ ਨਾਲ ਭਰੇ ਟਰੱਕ ਜਾਂ ਲੰਬੇ ਸਰੀਏ ਲਟਕਾਉਂਦੇ ਆਉਂਦੇ ਜਾਂਦੇ ਵਾਹਣ ਅਸੀਂ ਆਮ ਦੇਖਦੇ ਹਾਂਇਹ ਸਿਰਫ਼ ਨਿਯਮ ਦੀ ਉਲੰਘਣਾ ਨਹੀਂ, ਇਹ ਇੱਕ ਸਮਾਜਿਕ ਅਪਰਾਧ ਹੈਜਦੋਂ ਸੜਕਾਂ ਉੱਤੇ ਦਿਨ ਦਿਹਾੜੇ ਆਤਮ ਹੱਤਿਆ ਵਰਗੀ ਸਥਿਤੀ ਬਣੀ ਹੋਈ ਹੋਵੇ ਤਾਂ ਚੁੱਪ ਰਹਿਣਾ ਵੀ ਸਾਥ ਦੇਣ ਵਾਂਗ ਹੋ ਜਾਂਦਾ ਹੈ

ਸਰਕਾਰ ਦੀ ਜ਼ਿੰਮੇਵਾਰੀ ਆਪਣੀ ਥਾਂ ਅਹਿਮ ਹੈਨਵੇਂ ਨਿਯਮ ਬਣਾਉਣ ਦੀ ਲੋੜ ਨਹੀਂ, ਪੁਰਾਣਿਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਸਭ ਤੋਂ ਵੱਡੀ ਲੋੜ ਹੈਵਾਹਨਾਂ ਦੀ ਪੂਰੀ ਜਾਂਚ, ਟਰਾਂਸਪੋਰਟ ਅਫਸਰਾਂ ਦੀ ਨਿਰੰਤਰ ਮੌਜੂਦਗੀ ਅਤੇ ਉਨ੍ਹਾਂ ਵੱਲੋਂ ਇਨਸਾਫ਼ ਨਾਲ ਭਰਪੂਰ ਕਾਰਵਾਈ, ਇਹ ਅਜਿਹੇ ਕਦਮ ਹਨ, ਜੋ ਸੜਕਾਂ ਉੱਤੇ ਮੌਤਾਂ ਦੀ ਗਿਣਤੀ ਘਟਾ ਸਕਦੇ ਹਨ।

ਪਰ ਸਿਰਫ਼ ਸਰਕਾਰ ਨੂੰ ਹੀ ਨਹੀਂ, ਸਾਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀਇੱਕ ਚੇਤਨ ਨਾਗਰਿਕ ਵਜੋਂ ਅਸੀਂ ਅਜਿਹੀਆਂ ਗਤੀਵਿਧੀਆਂ ਦੀ ਸੂਚਨਾ ਦੇਣ, ਉਨ੍ਹਾਂ ਦੀ ਵਿਰੋਧੀ ਆਵਾਜ਼ ਬਣ ਕੇ ਅਤੇ ਖੁਦ ਵੀ ਨਿਯਮ ਪਾਲਣਾ ਦੀ ਕਰਕੇ ਸੁਟੱਖਿਆ ਵੱਲ ਕਦਮ ਪੁੱਟ ਸਕਦੇ ਹਾਂਸਮਾਜਿਕ ਜ਼ਿੰਮੇਵਾਰੀ ਵੀ ਇੱਕ ਅਜਿਹਾ ਅਹਿਮ ਅਹਿਸਾਸ ਹੈ, ਜਿਸਦੇ ਬਿਨਾਂ ਕੋਈ ਵੀ ਸਾਵਧਾਨੀ ਅਧੂਰੀ ਹੈਜਦੋਂ ਇੱਕ ਆਮ ਵਾਹਨ ਚਲਾਉਣ ਵਾਲਾ ਇਹ ਸਮਝ ਲਵੇ ਕਿ ਉਸਦੇ ਵਾਹਨ ਦੀ ਸੁਰੱਖਿਆ ਸਿਰਫ਼ ਉਸ ਦੀ ਨਿੱਜੀ ਜ਼ਿੰਦਗੀ ਲਈ ਨਹੀਂ, ਸਗੋਂ ਹਰ ਰੋਜ਼ ਸੜਕ ’ਤੇ ਲੰਘ ਰਹੇ ਲੋਕਾਂ ਦੀ ਜਾਨ ਲਈ ਵੀ ਜ਼ਰੂਰੀ ਹੈ, ਤਦੋਂ ਅਸੀਂ ਇੱਕ ਬਿਹਤਰ ਸੜਕ ਆਵਾਜਾਈ ਨੀਂਹ ਰੱਖ ਸਕਦੇ ਹਾਂਅਸੀਂ ਜੇ ਹੁਣ ਵੀ ਨਹੀਂ ਜਾਗੇ, ਤਾਂ ਕੱਲ੍ਹ ਨੂੰ ਹਮਦਰਦੀ ਦੇ ਹੰਝੂ, ਦਰਦਨਾਕ ਤਸਵੀਰਾਂ ਅਤੇ ਮੋਮਬੱਤੀਆਂ ਵਾਲੀ ਸ਼ਾਂਤੀ ਯਾਤਰਾ ਤੋਂ ਇਲਾਵਾ ਸਾਡੇ ਹੱਥ ਵਿੱਚ ਕੁਝ ਨਹੀਂ ਰਹਿ ਜਾਣਾ

ਪਰ ਜੇ ਅਸੀਂ ਅੱਜ ਹੀ ਇਹ ਸੋਚ ਲਈਏ ਕਿ ਸਾਡੀ ਹਰ ਇੱਕ ਗਤੀਵਿਧੀ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ, ਤਾਂ ਇਹ ਲਿਖਤ ਸਿਰਫ਼ ਇੱਕ ਚਿਤਾਵਣੀ ਨਹੀਂ ਰਹਿ ਜਾਵੇਗੀ, ਇਹ ਇੱਕ ਇਨਕਲਾਬੀ ਰੂਪ ਲੈ ਸਕੇਗੀ ਆਉ, ਅਸੀਂ ਹਰੇਕ ਵਾਹਨ ਚਲਾਉਣ ਵਾਲੇ ਲਈ ਇਹ ਸੁਨੇਹਾ ਬਣੀਏ। ਜੀਵਨ ਨੂੰ ਸੰਵੇਦਨਸ਼ੀਲਤਾ, ਨਿਯਮਾਂ ਦੀ ਪਾਲਣਾ ਅਤੇ ਸਮਾਜਿਕ ਜ਼ਿੰਮੇਵਾਰੀ ਰਾਹੀਂ ਹੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Rajinder Singh Rajan

Rajinder Singh Rajan

Pathankot, Punjab, India.
Whatsapp: (91 - 94174 - 27656)
Email: (rajan_pathankot@yahoo.com)