RajKaurKamalpur7ਹੁਣ ਉਹ ਕੁੜੀ ਆਪਣੇ ਪਿਤਾ ਨੂੰ ਅਜਿਹੀ ਹਾਲਤ ਵਿੱਚ ਮਹੀਨੇ ਲਈ ...
(1 ਮਾਰਚ 2025)

 

ਲੈ ਅਸੀਂ ਕਿਹੜਾ ਬੰਤੋ ਵਿਆਹੁਣੀ ਐ” ਇਹ ਗੱਲ ਸੁਣਕੇ ਸਾਰੇ ਉੱਚੀ-ਉੱਚੀ ਹੱਸਣ ਲੱਗ ਪਏਜੀ ਹਾਂ! ਘਰ ਕੁੜੀ ਨਾ ਹੋਣ ਕਾਰਨ ਉਸ ਵਿਅਕਤੀ ਦਾ ਇਸ਼ਾਰਾ ਕੁੜੀ ਦੇ ਵਿਆਹ ਵੇਲੇ ਕੀਤੇ ਜਾਣ ਵਾਲੇ ਖ਼ਰਚੇ ਤੋਂ ਸੀ ਮੈਨੂੰ ਉਸਦੀ ਗੱਲ ਸੁਣਕੇ ਹਾਸਾ ਨਹੀਂ ਆਇਆ ਬਲਕਿ ਮੈਂ ਸੋਚਣ ਲਈ ਮਜਬੂਰ ਹੋ ਗਈ ਕਿ ਕੀ ਸੱਚਮੁੱਚ ਅੱਜ ਬੰਤੋ ਮਾਪਿਆਂ ਸਿਰ ਭਾਰ ਹੈ? ਬਿਲਕੁਲ ਨਹੀਂ, ਬੰਤੋ ਤਾਂ ਸਗੋਂ ਹੁਣ ਮਾਪਿਆਂ ਦਾ ਭਾਰ ਵੰਡਾ ਰਹੀ ਹੈਅੱਜ ਹਰ ਖੇਤਰ, ਚਾਹੇ ਪੜ੍ਹਾਈ ਦੀ ਗੱਲ ਹੋਵੇ, ਖੇਡਾਂ, ਰਾਜਨੀਤੀ, ਨੌਕਰੀ, ਵਿਦੇਸ਼ ਵਿੱਚ ਜਾਣ ਦੀ, ਆਪਣੇ ਆਪ ਨੂੰ ਹੀ ਨਹੀਂ ਸਗੋਂ ਪਰਿਵਾਰਿਕ ਮੈਬਰਾਂ ਨੂੰ ਵੀ ਸੈੱਟ ਕਰਨ ਦੀ ਜ਼ਿੰਮੇਵਾਰੀ ਅੱਜ ਕੁੜੀਆਂ ਬਾਖੂਬੀ ਨਿਭਾ ਰਹੀਆਂ ਹਨਖੁਦ ਨੌਕਰੀਆਂ ਜਾਂ ਬਿਜ਼ਨਸ ਕਰਨੇ, ਘਰ-ਪਰਿਵਾਰ ਚਲਾਉਣੇ, ਬੱਚੇ ਜੰਮਣ ਤੋਂ ਲੈ ਕੇ ਉਨ੍ਹਾਂ ਦਾ ਪਾਲਣ-ਪੋਸਣ, ਪੜ੍ਹਾਈ-ਲਿਖਾਈ, ਬਜ਼ੁਰਗਾਂ ਦੀ ਸਾਂਭ-ਸੰਭਾਲ, ਕਿੱਥੇ ਔਰਤ ਦੀ ਭੂਮਿਕਾ ਘੱਟ ਹੈ ਮਰਦਾਂ ਨਾਲ਼ੋਂ?

ਅੱਜ-ਕੱਲ੍ਹ ਤਾਂ ਸਗੋਂ ਹੋਰ ਰਿਵਾਜ਼ ਚੱਲ ਪਿਆ ਹੈ, ਮੁੰਡੇ ਪੜ੍ਹਦੇ ਨਹੀਂ, ਕੁੜੀਆਂ ਆਈਲੈਟਸ (IELTS: The International English Language Testing System) ਕਰਕੇ ਮੁੰਡਿਆਂ ਨੂੰ ਵਿਦੇਸ਼ਾਂ ਵਿੱਚ ਵੀ ਸੈੱਟ ਕਰ ਰਹੀਆਂ ਹਨਮੁੰਡਿਆਂ ਨਾਲ਼ੋਂ ਵੱਧ ਕਮਾ ਰਹੀਆਂ ਹਨਨਾਲ ਆਪਣੇ ਮਾਤਾ-ਪਿਤਾ ਨੂੰ, ਭੈਣ-ਭਰਾਵਾਂ ਨੂੰ ਵੀ ਬੁਲਾ ਲੈਂਦੀਆਂ ਹਨਅੱਜ ਧੀਆਂ ਨੇ ਮਾਪਿਆਂ ਨੂੰ ਸੁਰਤ ਲਿਆ ਰੱਖੀ ਹੈ ਇਸ ਤੋਂ ਪਹਿਲਾਂ ਜਦੋਂ ਸਾਡਾ ਵਿਦੇਸ਼ ਜਾਣਾ ਸੌਖਾ ਨਹੀਂ ਸੀ, ਉਦੋਂ ਵੀ ਕੁੜੀਆਂ ਦੇ ਵਿਦੇਸ਼ੀ ਲਾੜਿਆਂ ਨਾਲ ਭਲੇ ਹੀ ਬੇਜੋੜ ਵਿਆਹ ਹੁੰਦੇ, ਕੁੜੀ ਨੂੰ ਹੀ ਜ਼ਿਆਦਾਤਰ ਬਲੀ ਦਾ ਬੱਕਰਾ ਬਣਾਇਆ ਜਾਂਦਾ ਪਰ ਪੂਰੇ ਦਾ ਪੂਰਾ ਟੱਬਰ ਅਮਰੀਕਾ ਜਾਂ ਕਨੇਡਾ ਸੈੱਟ ਹੋ ਜਾਂਦਾ

ਮਾਪਿਆਂ ਪ੍ਰਤੀ ਅੱਜ ਵੀ ਧੀਆਂ ਪੁੱਤਾਂ ਨਾਲ਼ੋਂ ਵਧੇਰੇ ਫਿਕਰਮੰਦ ਹਨਸਾਡੀ ਇੱਕ ਰਿਸ਼ਤੇਦਾਰੀ ਵਿੱਚ, ਉਨ੍ਹਾਂ ਦੇ ਲੜਕਾ ਨਹੀਂਉਹ ਦੋਵੇਂ ਜੀਅ ਮੰਜੇ ਦੇ ਹੀ ਸਵਾਰ ਹਨਪਿਤਾ ਦੇ ਤਾਂ ਨਾ ਹੱਥ-ਪੈਰ ਹਿੱਲਦੇ ਨੇ, ਨਾ ਬੋਲ ਸਕਦੇ ਨੇ, ਸਿਰਫ ਪਲਕਾਂ ਝਪਕਦੇ ਨੇਹੁਣ ਉਹ ਕੁੜੀ ਆਪਣੇ ਪਿਤਾ ਨੂੰ ਅਜਿਹੀ ਹਾਲਤ ਵਿੱਚ ਮਹੀਨੇ ਲਈ ਕਨੇਡਾ ਤੋਂ ਭਾਰਤ ਲੈ ਕੇ ਆਈ ਕਿਉਂਕਿ ਉਸਦੇ ਪਿਤਾ ਦੀ ਆਪਣੇ ਪਿੰਡ ਆ ਕੇ ਆਪਣੇ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ, ਆਪਣਾ ਘਰ ਦੇਖਣ ਦੀ ਇੱਛਾ ਸੀਉਸ ਕੁੜੀ ਨੇ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨ ਖਾਤਿਰ ਆਪਣੀ ਨੌਕਰੀ ਛੱਡ ਦਿੱਤੀ ਹੈਪਿਤਾ ਦੇ ਇਸ਼ਾਰਿਆਂ ਨੂੰ ਸਮਝਣਾ, ਖਾਣਾ-ਪੀਣਾ, ਨਹਾਉਣਾ, ਹਰ ਕਿਰਿਆ ਕਰਮ ਉਨ੍ਹਾਂ ਦਾ ਕਰਵਾਉਣਾ, ਸਾਰਾ ਦਿਨ ਕੋਲ ਬੈਠੇ ਰਹਿਣਾ, ਕਦੀ ਮੂੰਹ ਸਾਫ ਕਰਨਾ, ਐਨਾ ਪਿਆਰ ਕਰਨਾ, ਲੱਤਾਂ-ਬਾਹਵਾਂ ਘੁੱਟਣਾ ਦੇਖ ਕੇ ਪੱਥਰ ਦਿਲ ਇਨਸਾਨ ਦਾ ਵੀ ਰੋਣ ਨਿਕਲ ਜਾਂਦਾ ਹੈਅਜੇ ਵੀ ਦਿਲ ’ਤੇ ਹੱਥ ਧਰ ਕੇ ਇਹੀ ਕਹਿੰਦੀ ਰਹਿੰਦੀ ਹੈ, “ਹਾਏ! ਡੈਡੀ ਨੂੰ ਕੁਛ ਹੋ ਨਾ ਜਾਵੇ!” ਪਰ ਦੇਖ ਕੇ ਇਹੀ ਲਗਦਾ ਹੈ ਕਿ ਜੇ ਲੜਕੀ ਦੀ ਥਾਂ ਲੜਕਾ ਹੁੰਦਾ, ਕਦੀ ਇੰਨੀ ਸੇਵਾ-ਸੰਭਾਲ ਨਹੀਂ ਸੀ ਕਰ ਸਕਦਾ

ਅੱਜ ਦੀਆਂ ਧੀਆਂ ਮਾਪਿਆਂ ’ਤੇ ਭਾਰ ਨਹੀਂ, ਇਹ ਤਾਂ ਉਹ ਕੀਮਤੀ ਸੌਗਾਤਾਂ ਹਨ ਜਿਨ੍ਹਾਂ ਬਿਨਾਂ ਕੋਈ ਵੀ ਘਰ ਤੇ ਸੰਸਾਰ ਸੁੰਨਾ ਜਾਪਦੇ ਹਨਧੀਆਂ ਘਰ ਦੀ ਰੌਣਕ ਹੁੰਦੀਆਂ ਹਨਜਿਹੜੇ ਮਾਪੇ ਇਸ ਅਦਭੁਤ ਖਜ਼ਾਨੇ ਤੋਂ ਵਾਂਝੇ ਹਨ, ਉਹ ਪਿਆਰ-ਦੁਲਾਰ ਤੋਂ ਵਾਂਝੇ ਰਹਿ ਜਾਂਦੇ ਹਨ

ਧੀਆਂ ਦੇ ਮਾਪੇ ਵੀ ਆਪਣੀਆਂ ਲਾਡਲੀਆਂ ਤੋਂ ਜਾਨ ਵਾਰਦੇ ਹਨਸਾਡੇ ਇੱਕ ਮੈਡਮ ਤੇ ਉਸਦੇ ਪਤੀ ਨੇ ਇੱਕ ਦਿਨ ਕੁਝ ਘੰਟਿਆਂ ਦੀ ਛੁੱਟੀ ਲਈਪੁੱਛਣ ’ਤੇ ਮੈਡਮ ਨੇ ਦੱਸਿਆ, “ਅਸਲ ਵਿੱਚ ਛੋਟੀ ਬੇਟੀ ਨੂੰ ਥੋੜ੍ਹਾ ਕੋਲਡ (ਜ਼ੁਕਾਮ) ਸੀਉਹ ਰੁਮਾਲ ਘਰ ਭੁੱਲ ਗਈਉਸਦੇ ਸਕੂਲ ਰੁਮਾਲ ਫੜਾ ਕੇ ਆਏ ਹਾਂਸੋਚਿਆ, ਬੱਚਾ ਔਖਾ ਹੋਵੇਗਾ” ਉਨ੍ਹਾਂ ਦੇ ਦੋ ਬੇਟੀਆਂ ਹੀ ਹਨਇੰਨਾ ਹੀ ਨਹੀਂ ਸਾਡੇ ਸਕੂਲ ਨੌਂਵੀਂ ਜਮਾਤ ਵਿੱਚ ਪੜ੍ਹਦੀ ਲੜਕੀ ਦਾ ਗਰੀਬ ਪਿਤਾ ਦਿਹਾੜੀ ਛੱਡਕੇ ਆਪਣੀ ਲਾਡਲੀ ਨੂੰ ਰੋਟੀ ਵਾਲਾ ਟਿਫ਼ਨ ਫੜਾ ਕੇ ਗਿਆ, ਕਿਉਂਕਿ ਉਹ ਟਿਫਨ ਘਰ ਭੁੱਲ ਆਈ ਸੀ। ਉਹ ਕਹਿੰਦਾ, “ਮੇਰੇ ਰੋਟੀ ਕਿਵੇਂ ਲੰਘ ਸਕਦੀ ਸੀ, ਜਿੰਨਾ ਚਿਰ ਮੇਰੀ ਧੀ ਨਾ ਖਾ ਲਵੇ” ਅਜਿਹੇ ਮਾਪਿਆਂ ਦੇ ਵਾਰੇ-ਵਾਰੇ ਜਾਣ ਨੂੰ ਜੀ ਕਰਦਾ ਹੈ

ਸੋ ਅੱਜ ਦੇ ਮਾਪਿਆਂ ਦੀ ਸੋਚ ਨੇ, ਪੜ੍ਹਾਈ-ਲਿਖਾਈ ਨੇ, ਕੁਛ ਪੱਛਮੀ ਪ੍ਰਭਾਵ ਨੇ ਮੁੰਡੇ ਅਤੇ ਕੁੜੀ ਵਾਲਾ ਪਾੜਾ ਲਗਭਗ ਖਤਮ ਕਰ ਦਿੱਤਾ ਹੈਅੱਜ ਸਾਡੇ ਸਮਾਜ ਲਈ ਧੀਆਂ-ਪੁੱਤ ਦੋਵੇਂ ਬਰਾਬਰ ਅਹਿਮੀਅਤ ਰੱਖਦੇ ਹਨਮਾਪਿਆਂ ਲਈ, ਸਮਾਜ ਲਈ, ਦੋਵੇਂ ਹੀ ਜ਼ਰੂਰੀ ਹਨਸੋ ਦੋਵਾਂ ਵਿੱਚ ਬਰਾਬਰੀ ਦਾ ਸੰਤੁਲਨ ਬਣਿਆ ਰਹਿਣਾ ਚਾਹੀਦਾ ਹੈ ਨਹੀਂ ਤਾਂ ਇੱਕ ਪਹੀਏ ਨਾਲ ਗੱਡੀ ਨਹੀਂ ਰੁੜ੍ਹ ਸਕਦੀਸੋ ਅੱਜ ਦੀ ਬੰਤੋ ਮਾਪਿਆਂ ਸਿਰ ਭਾਰ ਨਹੀਂ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਰਾਜ ਕੌਰ ਕਮਾਲਪੁਰ

ਰਾਜ ਕੌਰ ਕਮਾਲਪੁਰ

Patiala, Punjab, India.
WhatsApp: (91 - 94642 - 24314)
Email: (rajkaurkamalpur@gmail.com)