RajKaurKamalpur7ਜਦੋਂ ਤੁਹਾਡਾ ਬੱਚਾ ਥੋੜ੍ਹਾ ਵੱਡਾ ਹੋ ਗਿਆ ਤਾਂ ਉਸ ਨੂੰ ਲੈ ਕੇ ਸਾਡੇ ਘਰ ...2 Feb 2025
(2 ਫਰਵਰੀ 2025)

 

... ਇਨਸਾਨੀਅਤ ਸਭ ਤੋਂ ਉੱਪਰ ਹੈ। ਇਨਸਾਨੀਅਤ ਦਾ ਕੋਈ ਮਜ਼ਹਬਧਰਮਜਾਤ ਨਹੀਂ ਹੁੰਦੀ

 2 Feb 2025


ਉਂਝ ਤਾਂ ਲੋਕ ਆਪਣੇ ਆਪਣੇ ਤੌਰ ’ਤੇ ਬਹੁਤ ਦਾਨ-ਪੁੰਨ ਕਰਦੇ ਹਨ ਪਰ ਮੇਰੇ ਖਿਆਲ ਮੁਤਾਬਿਕ ਜੇ ਕਿਸੇ ਨੂੰ ਖੂਨ ਦਾਨ ਦੇ ਕੇ ਕਿਸੇ ਦਾ ਜੀਵਨ ਬਚਾਇਆ ਜਾ ਸਕੇ ਤਾਂ ਉਸ ਤੋਂ ਵੱਡਾ ਕੋਈ ਦਾਨ-ਪੁੰਨ ਨਹੀਂ ਹੋ ਸਕਦਾ
ਇੱਕ ਜ਼ਮਾਨਾ ਸੀ ਜਦੋਂ ਪਿੰਡਾਂ ਵਿੱਚ ਬਹੁਤੀਆਂ ਬੁੱਢੀਆਂ ਔਰਤਾਂ ਆਪਣੇ ਮੁੰਡਿਆਂ ਨੂੰ ਲੁਕੋ ਲੈਂਦੀਆਂ ਸੀ, ਹਸਪਤਾਲ ਨਾ ਜਾਣ ਦਿੰਦੀਆਂਅਗਿਆਨਤਾ ਵੱਸ ਉਹ ਕਹਿੰਦੀਆਂ ਸੁਣੀਆਂ ਨੇ, “ਨਾ ਭਾਈ, ਜੁਆਕ ਮਾਰਨਾ ਏ ਖੂਨ ਕਢਵਾ ਕੇ” ਭਲੇ ਹੀ ਖੂਨ ਦੀ ਲੋੜ ਮੁੰਡੇ ਦੀ ਪਤਨੀ ਨੂੰ ਹੀ ਕਿਉਂ ਨਾ ਹੁੰਦੀਇਸੇ ਤਰ੍ਹਾਂ ਪਤਨੀਆਂ ਵੀ ਪਤੀਆਂ ਨੂੰ ਪਰੇ ਟਾਲ ਦਿੰਦੀਆਂ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਸਾਡਾ ਖੂਨ ਕੁਛ ਸਮੇਂ ਬਾਅਦ ਪੂਰਾ ਹੋ ਜਾਂਦਾ ਹੈ

ਖੂਨ ਦਾਨ ਕਰਨ ਪਿੱਛੋਂ ਮਨੁੱਖ ਪਹਿਲਾਂ ਦੀ ਤਰ੍ਹਾਂ ਨੌ ਬਰ ਨੌ ਹੋ ਜਾਂਦਾ ਹੈਕੋਈ ਤਿੰਨ ਕੁ ਮਹੀਨੇ ਦੇ ਵਕਫ਼ੇ ਪਿੱਛੋਂ ਉਹ ਫਿਰ ਖੂਨ ਦਾਨ ਕਰਨ ਦੇ ਯੋਗ ਹੋ ਜਾਂਦਾ ਹੈਖੂਨ ਦਾਨ ਕਰਨ ਵਾਲਾ ਕਿਸੇ ਨੂੰ ਜੀਵਨ ਦਾਨ ਦੇ ਸਕਦਾ ਏਭਲਾ! ਇਸ ਤੋਂ ਵੱਡਾ ਪਰਉਪਕਾਰ ਹੋਰ ਕੀ ਹੋ ਸਕਦਾ ਏ?

ਹੋਇਆ ਇਉਂ, ਮੇਰੇ ਪਤੀ ਨੇ ਸੋਸ਼ਲ ਮੀਡੀਏ ’ਤੇ ਪੜ੍ਹ ਲਿਆ ਕਿ ਕਿਸੇ ਨੂੰ ਬੀ ਨੈਗੇਟਿਵ ਖੂਨ ਦੀ ਬਹੁਤ ਐਮਰਜਜੈਂਸੀ ਵਿੱਚ ਜ਼ਰੂਰਤ ਸੀਖੂਨ ਦਾ ਇਹ ਗਰੁੱਪ ਕਾਫ਼ੀ ਘੱਟ ਮਿਲਦਾ ਹੈਉਹ ਔਰਤ ਜਿਸ ਨੂੰ ਖੂਨ ਦੀ ਤੁਰੰਤ ਲੋੜ ਸੀ, ਉਹ ਗਰਭਵਤੀ ਸੀ। ਉਸ ਨੂੰ ਇੱਕ-ਦੋ ਦਿਨਾਂ ਬਾਅਦ ਬੱਚਾ ਹੋਣ ਵਾਲਾ ਸੀ ਅਤੇ ਉਹ ਇਸ ਸਮੇਂ ਪੀ. ਜੀ. ਆਈ ਚੰਡੀਗੜ੍ਹ ਵਿੱਚ ਐਮਰਜੈਂਸੀ ਵਿੱਚ ਦਾਖਲ ਸੀਮੇਰੇ ਪਤੀ ਦਾ ਬਲੱਡ ਗਰੁੱਪ ਬੀ ਨੈਗੇਟਿਵ ਹੈਇਹ ਲੈਕਚਰਾਰ ਹੋਣ ਕਾਰਨ ਸਕੂਲ ਆਪਣੀ ਡਿਊਟੀ ’ਤੇ ਗਏ ਹੋਏ ਸਨ ਜਦੋਂ ਇਨ੍ਹਾਂ ਨੂੰ ਪਤਾ ਲੱਗਾ, ਉਸੇ ਵੇਲੇ ਪਟਿਆਲ਼ਾ ਵੱਲ ਤੁਰ ਪਏ ਮੈਨੂੰ ਜਦੋਂ ਪਤਾ ਲੱਗਾ, ਮੈਂ ਵੀ ਇਨ੍ਹਾਂ ਦੇ ਨਾਲ ਚੱਲ ਪਈ, ਕਿਉਂਕਿ ਪਟਿਆਲ਼ਾ ਤੋਂ ਚੰਡੀਗੜ੍ਹ ਦੋ ਘੰਟਿਆਂ ਦਾ ਸਫਰ ਸੀਵਾਪਸੀ ਸਮੇਂ ਮੇਰਾ ਇਨ੍ਹਾਂ ਨਾਲ ਹੋਣਾ ਮੈਨੂੰ ਜ਼ਰੂਰੀ ਲੱਗਿਆ

ਦੋ ਘੰਟਿਆਂ ਦੇ ਸਫਰ ਤੋਂ ਬਾਅਦ ਜਦੋਂ ਅਸੀਂ ਚੰਡੀਗੜ੍ਹ ਪੀ. ਜੀ. ਆਈ. ਹਸਪਤਾਲ ਵਿੱਚ ਪਹੁੰਚੇ ਤਾਂ ਉਸ ਔਰਤ ਦਾ ਪਤੀ ਸਾਡੀ ਬੜੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ ਕਿਉਂਕਿ ਉਸਦੀ ਪਤਨੀ ਦਾ ਅਪਰੇਸ਼ਨ ਬਲੱਡ ਦੇਣ ਤੋਂ ਬਾਅਦ ਹੀ ਹੋ ਸਕਦਾ ਸੀਕੋਈ ਪੌਣੇ ਕੁ ਘੰਟੇ ਬਾਅਦ ਮੇਰੇ ਪਤੀ ਖੂਨ ਦਾਨ ਕਰਕੇ ਬਾਹਰ ਆ ਗਏ ਮੈਂ ਕਮਰੇ ਦੇ ਬਾਹਰ ਬੈਠੀ ਇਨ੍ਹਾਂ ਦੀ ਉਡੀਕ ਕਰਦੀ ਰਹੀਇੱਕ-ਦੋ ਵਾਰੀ ਕੋਲ ਜਾ ਕੇ ਇਨ੍ਹਾਂ ਦਾ ਹਾਲ-ਚਾਲ ਪੁੱਛ ਆਈ ਸੀਉਸ ਔਰਤ ਦਾ ਪਤੀ ਵੀ ਬਾਹਰ ਬੈਠਾ ਮੇਰੇ ਪਤੀ ਦਾ ਇੰਤਜ਼ਾਰ ਕਰਦਾ ਰਿਹਾਬਲੱਡ ਦੇਣ ਤੋਂ ਬਾਅਦ 15 ਕੁ ਮਿੰਟ ਹਸਪਤਾਲ ਵਾਲਿਆਂ ਨੇ ਬਿਠਾ ਕੇ ਰੱਖਿਆਉਹ ਚੈੱਕ ਕਰ ਰਹੇ ਸਨ ਕਿ ਖੂਨ ਦੇਣ ਤੋਂ ਬਾਅਦ ਕੋਈ ਸਮੱਸਿਆ ਤਾਂ ਨਹੀਂ ਆਈਕਮਰੇ ਤੋਂ ਬਾਹਰ ਆਉਂਦਿਆਂ ਨੂੰ ਉਸ ਔਰਤ ਦਾ ਪਤੀ ਭੱਜ ਕੇ ਮਿਲਿਆਉਸਨੇ ਮੇਰੇ ਪਤੀ ਨੂੰ ਕੁਰਸੀ ’ਤੇ ਬਿਠਾਇਆਸਾਡੇ ਲੱਖ ਮਨ੍ਹਾ ਕਰਨ ਦੇ ਬਾਵਜੂਦ ਵੀ ਸਾਡੇ ਲਈ ਜੂਸ ਲੈਕੇ ਆਇਆਧੰਨਵਾਦ ਕਰਨ ਲਈ ਉਸ ਕੋਲ ਸ਼ਬਦ ਨਹੀਂ ਸਨ

ਮੇਰੇ ਪੁੱਛਣ ਤੇ ਉਸਨੇ ਦੱਸਿਆ, “ਕਿਸੇ ਬਿਮਾਰੀ ਦੀ ਵਜਾਹ ਕਾਰਨ ਉਸਦੀ ਪਤਨੀ ਦਾ ਤੇ ਬੱਚੇ ਦਾ ਖੂਨ ਨਹੀਂ ਬਣ ਰਿਹਾ, ਇਸੇ ਕਰਕੇ ਉਨ੍ਹਾਂ ਨੂੰ ਖੂਨ ਦੀ ਤੁਰੰਤ ਲੋੜ ਸੀ‘ਬੀ ਨੈਗੇਟਿਵ’ ਬਲੱਡ ਗਰੁੱਪ ਘੱਟ ਮਿਲਦਾ ਹੈਉੱਧਰ ਮੇਰੀ ਪਤਨੀ ਦਾ ਅਪਰੇਸ਼ਨ ਘੱਟ ਬਲੱਡ ਹੋਣ ਕਾਰਨ ਨਹੀਂ ਹੋ ਸਕਦਾ ਸੀਹੁਣ ਤੁਹਾਡੇ ਬਲੱਡ ਦੇਣ ਕਾਰਨ ਮੇਰੀ ਪਤਨੀ ਦਾ ਅਪਰੇਸ਼ਨ ਹੋ ਸਕੇਗਾਹੁਣ ਉਹ ਬੱਚੇ ਨੂੰ ਜਨਮ ਦੇ ਸਕੇਗੀ।”

ਸੁਣਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਅਸੀਂ ਕਿਸੇ ਨੂੰ ਜੀਵਨ ਦਾਨ ਦੇਣ ਦੇ ਯੋਗ ਹੋਏ ਹਾਂਇੱਕ ਗੱਲ ਦੀ ਹੋਰ ਵੀ ਜ਼ਿਆਦਾ ਖੁਸ਼ੀ ਹੋਈ ਕਿ ਨਾ ਹੀ ਅਸੀਂ ਉਹਨਾਂ ਨੂੰ, ਨਾ ਹੀ ਉਨ੍ਹਾਂ ਨੇ ਸਾਨੂੰ ਇੱਕ-ਦੂਜੇ ਦੀ ਜਾਤ, ਧਰਮ, ਮਜ਼ਹਬ ਬਾਰੇ ਪੁੱਛਿਆ, ਦੱਸਿਆਫਿਰ ਮਹਿਸੂਸ ਕੀਤਾ ਕਿ ਸਿਰਫ ਇਨਸਾਨੀਅਤ ਸਭ ਤੋਂ ਉੱਪਰ ਹੈਇਨਸਾਨੀਅਤ ਦਾ ਕੋਈ ਮਜ਼ਹਬ, ਧਰਮ, ਜਾਤ ਨਹੀਂ ਹੁੰਦੀਹਾਂ ਇੰਨਾ ਜ਼ਰੂਰ ਪਤਾ ਲੱਗਾ ਕਿ ਉਹ ਪਤੀ-ਪਤਨੀ ਵੀ ਸਾਡੇ ਵਾਂਗ ਅੰਮ੍ਰਿਤਸਰ (ਗੁਰੂ ਕੀ ਨਗਰੀ) ਵਿੱਚ ਅਧਿਆਪਕ ਸਨਵਾਪਸੀ ’ਤੇ ਉਸਨੇ ਸਾਨੂੰ ਫਿਰ ਪੁੱਛਿਆ, “ਮੈਨੂੰ ਦੱਸੋ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ?

ਮੈਂ ਉਸਦੇ ਮੋਢੇ ’ਤੇ ਹੱਥ ਰੱਖਕੇ ਇੰਨਾ ਕਿਹਾ, “ਛੋਟੇ ਵੀਰ! ਜਦੋਂ ਤੁਸੀਂ ਖੁਸ਼ੀ-ਖੁਸ਼ੀ ਆਪਣੀ ਪਤਨੀ ਨੂੰ, ਆਪਣੇ ਬੱਚੇ ਨੂੰ ਇੱਥੋਂ ਘਰ ਲੈਕੇ ਜਾਵੋਗੇ ਤਾਂ ਸਾਨੂੰ ਬੱਚੇ ਤੇ ਮਾਂ ਦੀ ਸੁੱਖ-ਸਾਂਦ ਦਾ ਸੁਨੇਹਾ ਦਿੰਦੇ ਰਹਿਣਾ ਤੇ ਜਦੋਂ ਤੁਹਾਡਾ ਬੱਚਾ ਥੋੜ੍ਹਾ ਵੱਡਾ ਹੋ ਗਿਆ ਤਾਂ ਉਸ ਨੂੰ ਲੈ ਕੇ ਸਾਡੇ ਘਰ ਪਟਿਆਲ਼ਾ ਜ਼ਰੂਰ ਫੇਰਾ ਪਾਉਣਾਇਸ ਤੋਂ ਵੱਡੀ ਸੇਵਾ ਤੇ ਖੁਸ਼ੀ ਸਾਡੇ ਲਈ ਹੋਰ ਕੋਈ ਨਹੀਂ ਹੈ

ਉਸਨੂੰ ਉਸਦੇ ਪਰਿਵਾਰ ਸਮੇਤ ਖੁਸ਼ ਰਹਿਣ ਦੀਆਂ ਅਸੀਸਾਂ ਦੇ ਕੇ ਅਸੀਂ ਵਾਪਸੀ ਵੱਲ ਚਾਲੇ ਪਾ ਦਿੱਤੇ ਸੱਚਮੁੱਚ! ਨਵੇਂ ਬਣੇ ਇਸ ਖੂਨ ਦੀ ਸਾਂਝ ਵਾਲੇ ਰਿਸ਼ਤੇ ਨੇ ਮਨ ਨੂੰ ਸਕੂਨ ਤੇ ਮਾਣ ਨਾਲ ਭਰ ਦਿੱਤਾ ਮੈਨੂੰ ਮੇਰੇ ਪਤੀ ’ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਸੀ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਰਾਜ ਕੌਰ ਕਮਾਲਪੁਰ

ਰਾਜ ਕੌਰ ਕਮਾਲਪੁਰ

Patiala, Punjab, India.
WhatsApp: (91 - 94642 - 24314)
Email: (rajkaurkamalpur@gmail.com)