RajKaurKamalpur7ਇਕ ਦਿਨ ਬੱਸ ਨਾ ਮਿਲਣ ਕਾਰਨ ਸਾਨੂੰ ਪਟਿਆਲਾ ਪਹੁੰਚਣ ਤਕ ...BalwinderSBhullar7
(19 ਜਨਵਰੀ 2025)                        ਬਲਵਿੰਦਰ ਸਿੰਘ ਭੁੱਲਰ ਲਿਖਦੇ ਹਨ ... (ਹੇਠਾਂ ਪੜ੍ਹੋ)

ਉਨ੍ਹਾਂ ਦਿਨਾਂ ਵਿੱਚ ਮੇਰੀ ਪੋਸਟਿੰਗ ਮੇਰੇ ਸਹੁਰੇ ਪਿੰਡ ਸੀਰਿਹਾਇਸ਼ ਅਸੀਂ ਪਟਿਆਲਾ ਸ਼ਹਿਰ ਵਿੱਚ ਕਰ ਲਈ ਸੀਮੈਂ ਆਪਣੀ ਇੱਕ ਹੋਰ ਸਹੇਲੀ ਨਾਲ ਪਟਿਆਲੇ ਤੋਂ ਰੋਜ਼ ਪੜ੍ਹਾਉਣ ਜਾਂਦੀ ਸੀਮੇਰਾ ਸਟੇਸ਼ਨ ਪਟਿਆਲੇ ਤੋਂ 50-60 ਕਿਲੋਮੀਟਰ ਪੈਂਦਾ ਸੀਵਾਪਸੀ ’ਤੇ ਦੋ ਬੱਸਾਂ ਬਦਲਕੇ ਅਸੀਂ ਪਟਿਆਲਾ ਚੁੰਗੀ ’ਤੇ ਪਹੁੰਚਦੀਆਂਉੱਥੋਂ ਰਿਕਸ਼ੇ ਲੈ ਕੇ ਆਪੋ-ਆਪਣੇ ਘਰ ਪਹੁੰਚਦੀਆਂਜੇ ਬੱਸ ਸਮੇਂ ਸਿਰ ਨਾ ਮਿਲਦੀ ਤਾਂ ਕਈ ਵਾਰੀ ਹਨੇਰਾ ਹੋ ਜਾਂਦਾ ਸੀਫਿਰ ਘਰ ਦੇ ਆ ਕੇ ਚੁੰਗੀ ਤੋਂ ਘਰ ਲੈ ਕੇ ਜਾਂਦੇ

ਵਾਪਸੀ ’ਤੇ ਘਰੋਂ ਮੈਂ ਦੁੱਧ ਦੀ ਕੇਨੀ ਭਰ ਕੇ ਲਿਆਉਂਦੀਮੇਰੀ ਸੱਸ ਮਾਂ ਅਕਸਰ ਹੀ ਸਰਦੀਆਂ ਵਿੱਚ ਸਾਗ, ਕੜ੍ਹੀ-ਚਾਵਲ ਜਾਂ ਸਬਜ਼ੀ ਦਾ ਡੋਲੂ ਭਰ ਦਿੰਦੇਅਕਸਰ ਹੀ ਮੇਥਿਆਂ ਵਾਲੀਆਂ ਰੋਟੀਆਂ ਦਾ ਡੱਬਾ ਭਰ ਦਿੰਦੇਕਈ ਵਾਰੀ ਅਸੀਂ ਦੋਵੇਂ ਸਹੇਲੀਆਂ ਰਸਤੇ ਵਿੱਚ ਵੀ ਖਾ ਲੈਂਦੀਆਂਕਈ ਵਾਰੀ ਭਾਰ ਚੁੱਕਣ ਦੀ ਮਾਰੀ ਮੈਂ ਸੱਸ ਮਾਂ ਨੂੰ ਮਨ੍ਹਾ ਵੀ ਕਰ ਦਿੰਦੀ ਕਿ ਰੋਜ਼ ਖਾ ਕੇ ਸਾਡਾ ਮਨ ਭਰ ਜਾਂਦਾ ਹੈਉਹ ਕਹਿੰਦੇ, “ਹਨੇਰਾ ਹੋ ਜਾਂਦਾ ਹੈ ਤੈਨੂੰ ਜਾਂਦੀ ਨੂੰ ਫਿਰ ਥੱਕ ਕੇ ਜਾਨੀ ਐਮੇਰਾ ਪੁੱਤ ਤੇ ਪੋਤਾ ਖਾ ਲੈਂਦਾ ਹੋਣਾ ਹੈਕਈ ਵਾਰੀ ਕਿਸੇ ਗਰੀਬ-ਗੁਰਬੇ ਦੇ ਮੂੰਹ ਪੈ ਜਾਂਦੀ ਐ ਚੱਲ ਇਉਂ ਕਰ ਅੱਜ, ਅੱਜ ਲੈ ਜਾ, ਅੱਗੇ ਤੋਂ ਨਹੀਂ ਪਕਾਵਾਂਗੀ।”

ਇਕ ਦਿਨ ਬੱਸ ਨਾ ਮਿਲਣ ਕਾਰਨ ਸਾਨੂੰ ਪਟਿਆਲਾ ਪਹੁੰਚਣ ਤਕ ਹਨੇਰਾ ਪਸਰ ਗਿਆਸਰਦੀ ਦੇ ਦਿਨ ਸਨ ਥੋੜ੍ਹੀਆਂ-ਥੋੜ੍ਹੀਆਂ ਕਣੀਆਂ ਵੀ ਪੈ ਰਹੀਆਂ ਸਨਅਸੀਂ ਆਪੋ-ਆਪਣੇ ਰਿਕਸ਼ੇ ਲਏ ਤੇ ਆਪਣੇ ਆਪਣੇ ਘਰਾਂ ਵੱਲ ਚੱਲ ਪਈਆਂ ਅਸੀਂ ਸਿਆਣਾ ਜਿਹਾ ਬੰਦਾ ਦੇਖ ਕੇ ਹੀ ਰਿਕਸ਼ੇ ਵਿੱਚ ਬੈਠਦੀਆਂ ਸੀ …. ਕਿਉਂਕਿ ਹਨੇਰੇ ਵੇਲੇ ਸਾਨੂੰ ਰਿਕਸ਼ੇ ਵਾਲੇ ਤੋਂ ਵੀ ਭੈਅ ਆਉਂਦਾ ਸੀ

ਰਿਕਸ਼ੇ ਵਾਲਾ ਰਿਕਸ਼ਾ ਬਹੁਤ ਹੌਲੀ ਚਲਾ ਰਿਹਾ ਸੀਇੱਕ-ਦੋ ਵਾਰੀ ਮੈਂ ਉਸ ਨੂੰ ਕਿਹਾ, “ਬਾਬਾ ਜੀ, ਥੋੜ੍ਹਾ ਤੇਜ਼ ਚਲਾਵੋ ਰਿਕਸ਼ਾਮੈਂ ਪਹਿਲਾਂ ਹੀ ਕਾਫ਼ੀ ਲੇਟ ਹੋ ਗਈ ਹਾਂਮੇਰਾ ਵੀ ਪਿੱਛੇ ਛੋਟਾ ਜਿਹਾ ਬੱਚਾ ਹੈ ਜਿਸ ਨੂੰ ਸਵੇਰੇ ਛੇ ਵਜੇ ਦੀ ਛੱਡਕੇ ਮੈਂ ਸਕੂਲ ਗਈ ਹੋਈ ਸੀਹੁਣ ਸ਼ਾਮ ਦੇ ਸੱਤ ਵੱਜਦੇ ਜਾ ਰਹੇ ਸਨ

ਪਹਿਲੀ ਵਾਰ ਤਾਂ ਉਹ ਕੁਛ ਨਾ ਬੋਲਿਆਮੇਰੇ ਦੂਜੀ ਵਾਰੀ ਰਿਕਸ਼ਾ ਤੇਜ਼ ਕਰਨ ਲਈ ਕਹਿਣ ’ਤੇ ਉਸਨੇ ਰੋਣਹਾਕਾ ਹੋ ਕੇ ਕਿਹਾ, “ਬੇਟੀ ... ਤੇਜ਼ ਕੈਸੇ ਚਲਾਵਾਂ ਤਿੰਨ ਦਿਨਾਂ ਤੋਂ ਕੁਛ ਨਹੀਂ ਖਾਧਾ ... ਸਿਰਫ ਇੱਕ ਚਾਵਲ ਦੀ ਕੜਛੀ ਮਿਲ਼ੀ ਸੀਸਵੇਰ ਦਾ ਤਾਂ ਬਿਲਕੁਲ ਪਾਣੀ ’ਤੇ ਹਾਂ।”

ਸੁਣਕੇ ਮੇਰਾ ਦਿਲ ਦੁੱਖ ਨਾਲ ਭਰ ਗਿਆਮੈਂ ਉਸ ਨੂੰ ਰਿਕਸ਼ਾ ਰੋਕਣ ਲਈ ਕਿਹਾ ਤਾਂ ਕਿ ਮੈਂ ਉੱਤਰ ਸਕਾਂਪਰ ਉਹ ਇਸ ਲਈ ਵੀ ਰਾਜ਼ੀ ਨਾ ਹੋਇਆ ਕਿਉਂਕਿ ਉਸ ਨੂੰ ਸੀ ਕਿ ਸਵੇਰ ਦੀ ਮਸਾਂ ਤਾਂ ਸਵਾਰੀ ਮਿਲੀ ਸੀ, ਜੇ ਇਹ ਵੀ ਉੱਤਰ ਗਈ ਤਾਂ …ਮੈਂ ਬਹੁਤ ਜ਼ੋਰ ਲਾਇਆ ਕਿ ਪੈਸੇ ਪੂਰੇ ਦੇਵਾਂਗੀ ਪਰ ਉਹ ਨਾ ਮੰਨਿਆਉਹ ਤਾਂ ਜਿਵੇਂ ਮੈਨੂੰ ਘਰ ਤਕ ਛੱਡਕੇ ਆਉਣ ਦੀ ਜ਼ਿਦ ਕਰੀ ਬੈਠਾ ਸੀਫਿਰ ਮੈਂ ਉਸ ਨੂੰ ਕਿਹਾ, “ਇਉਂ ਕਰ ਬਾਬਾ, ਪਹਿਲਾਂ ਰੋਟੀ ਖਾ ਲੈਆਪਾਂ ਫਿਰ ਚਲੇ ਜਾਵਾਂਗੇ

ਮੈਂ ਇਹ ਵੀ ਸੋਚਿਆ ਕਿ ਲੇਟ ਤਾਂ ਹੋ ਹੀ ਗਈ ਹਾਂ, ਉੱਥੇ ਥੋੜ੍ਹਾ ਲੇਟ ਹੋਰ ਹੋ ਜਾਵਾਂਗੀਰਸਤੇ ਵਿੱਚ ਰੁਕਣਾ ਵੀ ਉਸ ਬਜ਼ੁਰਗ ਨੇ ਮੁਨਾਸਿਬ ਨਾ ਸਮਝਿਆ

ਘਰ ਪਹੁੰਚਣ ਸਾਰ ਪਹਿਲਾਂ ਮੈਂ ਉਸ ਨੂੰ ਸੱਸ ਮਾਂ ਦੀਆਂ ਦਿੱਤੀਆਂ ਚਾਰ ਮੇਥਿਆਂ ਵਾਲੀਆਂ ਰੋਟੀਆਂ ਦਿੱਤੀਆਂਨਾਲ ਗਲਾਸ ਭਰਕੇ ਘਰੋ ਲਿਆਂਦਾ ਦੁੱਧ ਦਿੱਤਾਪੈਸੇ ਤਾਂ ਦੇਣੇ ਹੀ ਸੀਉਹ ਸੌ-ਸੌ ਅਸੀਸਾਂ ਦਿੰਦਾ ਆਪਣਾ ਪੇਟ ਭਰ ਕੇ ਅਹੁ ਗਿਆ, ਅਹੁ ਗਿਆ

... ਉਸ ਦਿਨ ਤੋਂ ਬਾਅਦ ਮੈਂ ਸੱਸ ਮਾਂ ਦੀਆਂ ਪਕਾਈਆਂ ਰੋਟੀਆਂ ਲਿਆਉਣ ਤੋਂ ਕਦੇ ਮਨ੍ਹਾ ਨਹੀਂ ਕੀਤਾ

*   *   *

ਬਲਵਿੰਦਰ ਸਿੰਘ ਭੁੱਲਰ ਲਿਖਦੇ ਹਨ ...

ਕਈ ਸੁਆਲ ਪੈਦਾ ਕਰਦੀ ਹੈ ਰਚਨਾ ‘ਰੋਟੀ ਦੀ ਕੀਮਤ’

ਰਾਜ ਕੌਰ ਕਮਾਲਪੁਰ ਦੀ ਰਚਨਾ ‘ਰੋਟੀ ਦੀ ਕੀਮਤ’ ਮਨ ਨੂੰ ਹਲੂਣਾ ਦੇਣ ਵਾਲੀ ਅਤੇ ਚਿੰਤਾ ਪੈਦਾ ਕਰਨ ਵਾਲੀ ਵਧੀਆ ਰਚਨਾ ਹੈ। ਅਸਲ ਵਿੱਚ ਇਹ ਇੱਕ ਯਾਦ ਹੈ, ਜੋ ਅਚਾਨਕ ਵਾਪਰੀ ਇੱਕ ਘਟਨਾ ’ਤੇ ਆਧਾਰਤ ਹੈ। ਪਰ ਇਹ ਯਾਦ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰਦੀ ਹੈ।
ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ ਪੌਣੀ ਸਦੀ ਤੋਂ ਵੱਧ ਸਮਾਂ ਹੋ ਗਿਆ ਹੈ। ਦੇਸ਼ ਦੇ ਲੋਕਤੰਤਰ ਦੀਆਂ ਸਮੁੱਚੀ ਦੁਨੀਆਂ ਵਿੱਚ ਗੱਲਾਂ ਹੁੰਦੀਆਂ ਹਨ। ਦੇਸ਼ ਦੇ ਤਰੱਕੀ ਕਰ ਜਾਣ ਬਾਰੇ ਨਿੱਤ ਦਿਨ ਮੰਤਰੀਆਂ, ਆਗੂਆਂ ਦੇ ਬਿਆਨਾਂ ਨਾਲ ਅਖ਼ਬਾਰ ਭਰੇ ਹੁੰਦੇ ਹਨ। ਜੇ ਘਪਲਿਆਂ ਦੀ ਗੱਲ ਕਰੀਏ ਤਾਂ ਹਜ਼ਾਰਾਂ ਹਜ਼ਾਰਾਂ ਕਰੋੜਾਂ ਦੇ ਹੁੰਦੇ ਹਨ। ਪਰ ਇੱਕ ਪਾਸੇ ਇਸੇ ਦੇਸ ਵਿੱਚ ਰਿਕਸ਼ੇ ਵਾਲੇ ਬਾਬੇ ਵਰਗੇ ਗਰੀਬ ਮਿਹਨਤਕਸ਼ ਵੀ ਹਨ, ਜੋ ਭੁੱਖੇ ਭਾਣੇ ਰਹਿ ਕੇ ਸਾਰਾ ਦਿਨ ਰਿਕਸ਼ਾ ਚਲਾਉਂਦੇ ਹਨ। ਇਹ ਠੀਕ ਹੈ ਕਿ ਸਾਰਾ ਦਿਨ ਲੰਘਣ ਬਾਅਦ ਉਸ ਨੂੰ ਇੱਕ ਸਵਾਰੀ ਮਿਲ ਗਈ ਅਤੇ ਉਹ ਵੀ ਇੱਕ ਪੜ੍ਹੀ ਲਿਖੀ ਤੇ ਚੰਗੀ ਸੋਚ ਵਾਲੀ ਔਰਤ ਹੋਣ ਸਦਕਾ ਬਾਬੇ ਨੂੰ ਰੋਟੀ ਮਿਲ ਗਈ। ਪਰ ਹਰ ਰੋਜ਼ ਤਾਂ ਅਜਿਹੀ ਸਵਾਰੀ ਵੀ ਨਹੀਂ ਮਿਲ ਸਕਦੀ।

ਪੰਜਾਬ ਨੂੰ ਤਾਂ ਦੇਸ਼ ਦਾ ਸਭ ਤੋਂ ਖੁਸ਼ਹਾਲ ਰਾਜ ਮੰਨਿਆ ਜਾਂਦਾ ਹੈ, ਜੇਕਰ ਇੱਥੇ ਰਿਕਸ਼ੇ ਵਾਲਾ ਬਾਬਾ ਭੁੱਖੇ ਢਿੱਡ ਮਿਹਨਤ ਮਜਦੂਰੀ ਕਰਦਾ ਹੈ ਤਾਂ ਦੂਜੇ ਰਾਜਾਂ ਦਾ ਕੀ ਹਾਲ ਹੋਵੇਗਾ, ਇਹ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ। ਕੀ ਸਰਕਾਰਾਂ ਨੂੰ ਅਜਿਹੇ ਗਰੀਬ ਲੋਕ ਵਿਖਾਈ ਨਹੀਂ ਦਿੰਦੇ? ਕੀ ਸੜਕਾਂ ’ਤੇ ਲਾਈਟਾਂ ਲਾਉਣੀਆਂ ਹੀ ਦੇਸ਼ ਦਾ ਵਿਕਾਸ ਹੁੰਦਾ ਹੈ? ਅਸਲ ਸੱਚ ਹੈ ਕਿ ਜਿਸ ਦੇਸ਼ ਦੇ ਗਰੀਬ ਲੋਕ ਭੁੱਖੇ ਢਿੱਡ ਮਜਦੂਰੀ ਕਰਨ, ਉਸਨੂੰ ਅਗਾਂਹਵਧੂ, ਖੁਸ਼ਹਾਲ ਜਾਂ ਸਹੀ ਲੋਕਤੰਤਰ ਨਹੀਂ ਕਿਹਾ ਜਾ ਸਕਦਾ। ਇਸ ਸਬੰਧੀ ਵਿਚਾਰ ਚਰਚਾ ਹੋਣੀ ਜਰੂਰੀ ਹੈ। ਸੋ ਇਹ ਰਚਨਾ ‘ਰੋਟੀ ਦੀ ਕੀਮਤ’ ਅਜਿਹੇ ਕਈ ਸੁਆਲ ਪਾਠਕ ਦੇ ਮਨ ਵਿੱਚ ਪੈਦਾ ਕਰਨ ਵਾਲੀ ਇੱਕ ਚੰਗੀ ਰਚਨਾ ਹੈ।

**
ਬਲਵਿੰਦਰ ਸਿੰਘ ਭੁੱਲਰ (91 - 98882 75913)

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਰਾਜ ਕੌਰ ਕਮਾਲਪੁਰ

ਰਾਜ ਕੌਰ ਕਮਾਲਪੁਰ

Patiala, Punjab, India.
WhatsApp: (91 - 94642 - 24314)
Email: (rajkaurkamalpur@gmail.com)