TarsemSBhangu7ਇਸ ਬਾਰੇ ਚੀਨੀ ਚਿੰਤਕ ਚਿੰਗ ਸਾਇਰਸ ਤਾਂ ਇਹ ਆਖਦਾ ਹੈ ਕਿ ਸੂਰ ਨਾਲ ਕਦੇ ਕੁਸ਼ਤੀ ਨਾ ਕਰੋ ਅਜਿਹਾ ...AnupSinghDr7
(27 ਦਸੰਬਰ 2024)


AnupSinghDr7ਕੇਂਦਰ ਅਤੇ ਸੂਬਾ ਸਰਕਾਰ ਦੀ ਨੌਕਰੀ ਦੌਰਾਨ ਮੈਨੂੰ ਸਾਹਿਤਕ ਹਲਕਿਆਂ ਵਿੱਚ ਵਿਚਰਨ ਦਾ ਬਹੁਤ ਘੱਟ ਮੌਕਾ ਮਿਲਿਆ ਸੀ
ਮੈਂ ਕੁਝ ਇੱਕ ਸਥਾਨਕ ਸਾਹਿਤਕਾਰਾਂ ਨੂੰ ਹੀ ਜਾਣਦਾ ਸਾਂਮੇਰੀ ਕਿਸੇ ਵੀ ਸਿਰਮੌਰ ਸਾਹਿਤਕ ਸੰਸਥਾ ਦੀ ਵੋਟ ਵੀ ਨਹੀਂ ਬਣੀ ਸੀ ਉਦੋਂ ਸਾਹਿਤਕ ਹਲਕਿਆਂ ਵਿੱਚ ਵੀ ਜਾਅਲੀ ਵੋਟਾਂ ਬਣਾਉਣ ਅਤੇ ਭੁਗਤਾਉਣ ਦਾ ਬੜਾ ਰੁਝਾਨ ਸੀ ਇੱਕ ਦਿਨ ਇੱਕ ਨੇਤਾ ਟਾਈਪ ਸਾਹਿਤਕਾਰ ਛੁੱਟੀ ਵਾਲੇ ਦਿਨ ਮੈਨੂੰ ਵੀ ਹੋਰਨਾਂ ਨਾਲ ਬੱਸੇ ਚੜ੍ਹਾ ਕੇ ਲੁਧਿਆਣੇ ਨੂੰ ਲੈ ਤੁਰਿਆ ਤਾਂ ਕਿ ਚੋਣ ਲੜ ਰਹੇ ਆਪਣੇ ਚਹੇਤਿਆਂ ਨੂੰ ਪ੍ਰਭਾਵਿਤ ਕਰ ਸਕੇ ਕਿ ਮੈਂ ਐਨੀਆਂ ਵੋਟਾਂ ਨਾਲ ਲੈ ਕੇ ਆਇਆ ਹਾਂਉਸ ਬੱਸ ਵਿੱਚ ਹੀ ਇੱਕ ਸਾਹਿਤਕਾਰ ਆਪਣੀ ਨਵੀਂ ਛਪੀ ਪੁਸਤਕ ਵੰਡ ਰਿਹਾ ਸੀ, ‘ਦਾਰਸ਼ਨਿਕ ਯੋਧਾ ਗੁਰੂ ਗੋਬਿੰਦ ਸਿੰਘ ਉਹ ਪੁਸਤਕ ਮੈਨੂੰ ਵੀ ਮਿਲ ਗਈਪਹਿਲਾਂ ਤਾਂ ਮੈਂ ਸਮਝਿਆ ਕਿ ਇਹ ਪੁਸਤਕ ਮੁਫਤ ਹੀ ਹੈ, ਬਾਅਦ ਵਿੱਚ ਕਿਤਾਬਾਂ ਵੰਡਣ ਵਾਲੇ ਨੇ ਕਿਹਾ, “ਦੋਸਤੋ, ਇਸ ਪੁਸਤਕ ਦੀ ਕੀਮਤ ਤੁਹਾਡੇ ਵਾਸਤੇ ਸਿਰਫ ਸੌ ਰੁਪਏ ਹੈ

ਮੇਰੇ ਸਮੇਤ ਤਿੰਨ ਜਣਿਆਂ ਨੇ ਹੀ ਸੌ-ਸੌ ਰੁਪਏ ਦਿੱਤੇ, ਬਾਕੀ ਸਭ ਨੇ ਪੁਸਤਕਾਂ ਵਾਪਸ ਕਰ ਦਿੱਤੀਆਂ ਸਨਸਾਹਿਤਕ ਖੇਤਰ ਵਿੱਚ ਵਿਚਰਦਿਆਂ ਪਤਾ ਲੱਗ ਗਿਆ ਕਿ ਅੱਜ ਕੱਲ੍ਹ ਪੁਸਤਕ ਖਰੀਦ ਕੇ ਲੋਕ ਘੱਟ ਹੀ ਪੜ੍ਹਦੇ ਹਨਉਸ ਪੁਸਤਕ ਦੇ ਲੇਖਕ ਡਾਕਟਰ ਅਨੂਪ ਸਿੰਘ ਜੀ ਸਨ, ਜਿਨ੍ਹਾਂ ਨੂੰ ਮੈਂ ਪਹਿਲੀ ਵਾਰ ਵੇਖਿਆ ਸੀਵੈਸੇ ਅਧਿਆਪਨ ਕਿੱਤੇ ਨਾਲ ਜੁੜੇ ਹੋਏ ਡਾ. ਅਨੂਪ ਸਿੰਘ ਜੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂਮੇਰੀ ਕੋਸ਼ਿਸ਼ ਹੈ ਕਿ ਉਹ ਗੱਲਾਂ ਇਸ ਲਿਖਤ ਦਾ ਹਿੱਸਾ ਬਣਨ ਜੋ ਘੱਟ ਸਾਹਮਣੇ ਆਈਆਂ ਹੋਣ

ਉਨ੍ਹਾਂ ਵੱਲੋਂ ਮਿਲੀ ਪੁਸਤਕ ਤੋਂ ਬਾਅਦ ਵੀ ਮੈਨੂੰ ਉਨ੍ਹਾਂ ਦੀਆਂ ਪੁਸਤਕਾਂ ਪੜ੍ਹਨ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਮੈਨੂੰ ਉਨ੍ਹਾਂ ਦੀ ਵਿਦਵਤਾ ਦਾ ਕਾਇਲ ਕਰ ਦਿੱਤਾਪੇਸ਼ ਹੈ ਡਾ. ਅਨੂਪ ਸਿੰਘ ਜੀ ਨਾਲ ਕੀਤੀ ਗੱਲਬਾਤ

ਸਵਾਲ: “ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਆਪਣੇ ਪਰਿਵਾਰ ਬਾਰੇ ਜਾਣਕਾਰੀ ਦੇ ਕੇ ਪਾਠਕਾਂ ਨਾਲ ਸਾਂਝ ਪਾਓ

ਜਵਾਬ: ਭੰਗੂ ਜੀ, ਮੇਰਾ ਜਨਮ 4 ਮਾਰਚ, 1950 ਨੂੰ ਮਾਤਾ ਅਜੀਤ ਕੌਰ ਦੀ ਕੁੱਖੋਂ ਕਿਸਾਨ ਪਿਤਾ ਸ੍ਰ. ਦਰਸ਼ਨ ਸਿੰਘ ਜੀ ਦੇ ਘਰ ਪਿੰਡ ਖਾਨੋਵਾਲ (ਜ਼ਿਲ੍ਹਾ ਗੁਰਦਾਸਪੁਰ) ਵਿੱਚ ਹੋਇਆਅਸੀਂ ਪੰਜ ਭਰਾ ਤੇ ਦੋ ਭੈਣਾਂ ਸਾਂਉਨ੍ਹਾਂ ਵੇਲਿਆਂ ਵਿੱਚ ਜੱਟਾਂ ਦੇ ਪੁੱਤ ਘੱਟ ਹੀ ਪੜ੍ਹਦੇ ਸਨ ਇੱਕ ਦੋ ਵਾਰ ਬੱਚੇ ਨੇ ਸਕੂਲ ਜਾਣ ਤੋਂ ਨਾਂਹ-ਨੁੱਕਰ ਕੀਤੀ ਨਹੀਂ ਤੇ ਇਹ ਕਹਿੰਦੇ ਹੋਏ ਅਨਪੜ੍ਹ ਬਾਪ ਨੇ ਡੰਗਰਾਂ ਮਗਰ ਲਾਇਆ ਨਹੀਂ, “ਪੜ੍ਹ ਕੇ ਇਹਨੇ ਕਿਹੜਾ ਡੀ. ਸੀ. ਲੱਗ ਜਾਣਾ ਆ

ਉਨ੍ਹਾਂ ਵੇਲਿਆਂ ਵਿੱਚ ਵੀ ਮੇਰੇ ਤਾਇਆ ਜੀ ਕੁੰਦਨ ਸਿੰਘ ਨੇ 1935 ਵਿੱਚ ਦਸਵੀਂ ਜਮਾਤ ਪਾਸ ਕੀਤੀ ਸੀ ਪਰ ਮੇਰੇ ਪਿਤਾ ਜੀ ਮਾੜੀ ਆਰਥਿਕਤਾ ਕਰਕੇ ਨਹੀਂ ਪੜ੍ਹ ਸਕੇਵੈਸੇ ਉਨ੍ਹਾਂ ਨੂੰ ਧਾਰਮਿਕ ਗਿਆਨ ਬਹੁਤ ਸੀ ਮਾਤਾ ਜੀ ਵੀ ਅਨਪੜ੍ਹ ਸਨ

ਮਾਤਾ ਪਿਤਾ ਨੇ ਆਪਣੀ ਪੜ੍ਹਾਈ ਦੀ ਰੀਝ ਬੱਚਿਆਂ ਨੂੰ ਪੜ੍ਹਾਕੇ ਪੂਰੀ ਕਰਨ ਕੋਸ਼ਿਸ਼ ਕੀਤੀ ਪਰ ਪੂਰੇ ਕਾਮਯਾਬ ਨਹੀਂ ਹੋ ਸਕੇ ਇਸਦੇ ਕਈ ਕਾਰਨ ਸਨਜਦੋਂ ਮੇਰੇ ਵੱਡੇ ਭਰਾ ਨੂੰ ਸਕੂਲ ਪੜ੍ਹਨ ਲਾਇਆ ਤਾਂ ਪਤਾ ਨਹੀਂ ਉਸ ਨੂੰ ਕੀ ਸਮੱਸਿਆ ਸੀ ਕਿ ਉਹ ਕੈਦੇ ਤੋਂ ਪੈਂਤੀ ਅੱਖਰੀ ਦੀ ਪਹਿਲੀ ਲਾਈਨ ਤਾਂ ਪੜ੍ਹ ਲੈਂਦਾ ਪਰ ਕ, ਖ, ਗ ਵਾਲੀ ਲਾਈਨ ਦਾ ਉਚਾਰਨ ਹੀ ਨਹੀਂ ਕਰ ਸਕਦਾ ਸੀਉਸ ਵੇਲੇ ਨਾਲਦੇ ਬੱਚੇ ਹੱਸਣ ਲੱਗਦੇਬੱਚਿਆਂ ਵਿੱਚ ਆਪਣੀ ਹੇਠੀ ਸਮਝ ਉਹ ਸਕੂਲ ਜਾਣੋ ਅੜ ਹੀ ਗਿਆਇਸ ਤੋਂ ਬਾਅਦ ਮੇਰਾ ਨੰਬਰ ਲੱਗਾ ਮੈਨੂੰ ਵੀ ਗੁੜ ਦੀ ਰੋੜੀ ਨਾਲ ਲੈ ਕੇ ਦਾਦੀ ਜੀ ਸਕੂਲ ਦਾਖਲ ਕਰਵਾ ਆਈ ਸੀਮੈਂ ਚੱਲ ਨਿਕਲਿਆ ਸਾਂਤੀਜੇ ਥਾਂ ਭਰਾ ਦੀ ਇੱਕ ਅੱਖ ਵਿੱਚ ਜਮਾਂਦਰੂ ਨੁਕਸ ਸੀਵੈਸੇ ਉਹ ਪੜ੍ਹਨ ਵਿੱਚ ਲਾਇਕ ਸੀ ਉਸ ਨੂੰ ਕਈ ਵਾਰ ਕਾਣਾ ਕਹਿ ਕੇ ਬੱਚੇ ਛੇੜਦੇ ਤਾਂ ਉਹ ਬੜਾ ਪ੍ਰੇਸ਼ਾਨ ਹੁੰਦਾਉਹ ਵੀ ਦੁਖੀ ਹੋ ਕੇ ਘਰ ਬੈਠ ਗਿਆ

ਚੌਥਾ ਭਰਾ ਮਲੂਕ ਸਿੰਘ ਬੀ. ਕਾਮ. ਤਕ ਪੜ੍ਹਾਈ ਕਰਕੇ ਬੈਂਕ ਵਿੱਚ ਭਰਤੀ ਹੋ ਗਿਆ, ਜੋ ਹੁਣ ਮੈਨੇਜਰ ਦੀ ਪੋਸਟ ਤੋਂ ਸਵੈ ਇੱਛਾ ਸੇਵਾ ਮੁਕਤੀ ਲੈ ਕੇ ਵਿਦੇਸ਼ ਵਿੱਚ ਸੈੱਟ ਹੈਸਾਰਿਆਂ ਤੋਂ ਛੋਟੇ ਡਾ. ਰੂਪ ਸਿੰਘ ਨੇ ਪੰਜਾਬੀ ਐੱਮ. ਏ. ਅਤੇ ਧਾਰਮਿਕ ਵਿੱਦਿਆ ਦੀ ਡਿਗਰੀ ਹਾਸਲ ਕਰਕੇ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਪ੍ਰਾਪਤ ਕਰ ਲਈ

ਭੈਣਾਂ ਅਨਪੜ੍ਹ ਹੀ ਰਹਿ ਗਈਆਂ ਕਿਉਂਕਿ ਮੈਂ ਅੱਠਵੀਂ ਜਮਾਤ ਵਿੱਚ ਸਾਂ ਜਦੋਂ ਮਾਤਾ ਜੀ ਛੋਟੇ-ਛੋਟੇ ਬੱਚੇ ਛੱਡ ਕੇ ਅਕਾਲ ਚਲਾਣਾ ਕਰ ਗਏ ਸਨ ਭੈਣਾਂ ਛੋਟੀਆਂ ਸਨ, ਵੱਡੀ ਭਰਜਾਈ ਪਿੰਡਾਂ ਵਿੱਚ ਪ੍ਰਚਲਿਤ ਸ਼ਰੀਕੇਬਾਜ਼ੀ ਦੀ ਭਾਵਨਾ ਤਹਿਤ ਟੱਬਰ ਦੀਆਂ ਰੋਟੀਆਂ ਅਤੇ ਘਰ ਦੇ ਕੰਮਾਂ ਵਿੱਚ ਜ਼ਿਦਾਂ ਕਰਨ ਲੱਗ ਪਈਕੁਝ ਸਮਾਂ ਸਾਡੀ ਤਾਈ, ਉਸ ਦੀਆਂ ਧੀਆਂ ਅਤੇ ਸਾਡੀ ਭੂਆ ਦੀ ਧੀ ਨੇ ਸਾਡਾ ਚੁੱਲ੍ਹਾ ਚੌਂਕਾ ਸੰਭਾਲਿਆਜਦੋਂ ਭੈਣਾਂ ਵਿੰਗੀਆਂ ਟੇਢੀਆਂ ਪਕਾਉਣ ਜੋਗੀਆਂ ਹੋ ਗਈਆਂ ਤਾਂ ਉਹਨਾਂ ਹੌਲੀ-ਹੌਲੀ ਘਰ ਦਾ ਕੰਮ ਸੰਭਾਲ ਲਿਆ

ਸਵਾਲ: ਡਾਕਟਰ ਸਾਹਿਬ, ਸਾਹਿਤਕ ਸਭਾਵਾਂ ਵਿੱਚ ਵਿਚਰਦਿਆਂ ਬੜਾ ਕੁਝ ਵੇਖਣ ਨੂੰ ਮਿਲਦਾ ਹੈ, ਜਿਵੇਂ, ਜਾਅਲੀ ਵੋਟਾਂ, ਗੁੱਟਬੰਦੀਆਂ, ਇੱਕ ਦੂਜੇ ਦੀ ਆਲੋਚਨਾ, ਸੰਕੀਰਨਤਾ ਅਤੇ ਸਾਹਿਤ ਵਿੱਚ ਵੀ ਸਿਆਸਤ ਦੀ ਘੁਸਪੈਠ ਆਦਿਇਸ ਬਾਰੇ ਕੀ ਕਹੋਗੇ?

ਜਵਾਬ: ਭੰਗੂ ਜੀ, ਤੁਹਾਡਾ ਸਵਾਲ ਬਹੁਤ ਸਾਰੇ ਸਵਾਲ ਪੈਦਾ ਕਰਦਾ ਹੈਠੀਕ ਹੀ ਸਾਹਿਤਕਾਰਾਂ ਵਿੱਚ ਨਿਘਾਰ ਆ ਚੁੱਕਾ ਹੈ। (ਸਾਰੇ ਨਹੀਂ) ਤੁਸੀਂ ਜਾਅਲੀ ਵੋਟਾਂ ਦੀ ਗੱਲ ਕਹੀ ਹੈ, ਇਹ ਵੀ ਕਿਸੇ ਹੱਦ ਤਕ ਸੱਚ ਹੈਸਾਹਿਤਕ ਸੰਸਥਾਵਾਂ ਦੀ ਵੋਟ ਬਣਾਉਣ ਵਾਸਤੇ ਕੁਝ ਮਾਪ ਦੰਡ ਹਨਘੱਟੋ-ਘੱਟ ਇੱਕ ਜਾਂ ਦੋ ਕਿਤਾਬਾਂ ਲੇਖਕ ਦੀਆਂ ਛਪੀਆਂ ਹੋਣੀਆਂ ਚਾਹੀਦੀਆਂ ਹਨਚੌਧਰਾਂ ਦੇ ਭੁੱਖਿਆਂ ਨੇ ਬਹੁਤੀਆਂ ਵੋਟਾਂ ਕੱਚੇ ਖਰੜਿਆਂ ਦੇ ਆਧਾਰ ’ਤੇ ਹੀ ਬਣਵਾ ਲਈਆਂ ਸਨਹੁਣ ਉਹ ਕੁਝ ਨਹੀਂ ਹੈ, ਪੂਰਾ ਖਿਆਲ ਰੱਖਿਆ ਜਾਂਦਾ ਹੈਗੁੱਟਬੰਦੀ ਵਾਲੀ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾਜਿਹੜਾ ਸਿਆਸਤ ਦੀ ਧਿਰ ਬਣਦਾ ਹੈ ਤੇ ਸਿਆਸੀ ਲੋਕਾਂ ਦੇ ਗੁਣਗਾਨ ਕਰਦਾ ਹੈ, ਉਸ ਨੂੰ ਲੇਖਕ ਨਹੀਂ ਕਿਹਾ ਜਾ ਸਕਦਾਲੇਖਕ ਸਿਰਫ ਲੋਕ ਪੱਖੀ ਹੁੰਦਾ ਹੈਬਾਕੀ ਆਲੋਚਨਾ ਸਿਰਫ਼ ਆਲੋਚਨਾ ਲਈ ਨਹੀਂ ਹੋਣੀ ਚਾਹੀਦੀ, ਗਲਤ ਨੂੰ ਗਲਤ ਕਹਿਣਾ ਬਣਦਾ ਹੈ ਤੇ ਸੁਣਨ ਵਾਲੇ ਵਿੱਚ ਸਹਿਣ ਦਾ ਮਾਦਾ ਹੋਣਾ ਚਾਹੀਦਾ ਹੈ

ਸਵਾਲ: ਡਾਕਟਰ ਸਾਹਿਬ, ਆਪਣੇ ਬਚਪਨ ਦੀ ਕੋਈ ਯਾਦ ਸਾਂਝੀ ਕਰੋ ਜੋ ਚੇਤਿਆਂ ਵਿੱਚੋਂ ਵਿਸਰਦੀ ਨਾ ਹੋਵੇ

ਜਵਾਬ: ਭੰਗੂ ਸਾਹਿਬ ਕਈ ਯਾਦਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਭੁੱਲ ਹੀ ਨਹੀਂ ਸਕਦੇਯਾਦਾਂ ਤਾਂ ਮਨੁੱਖ ਦਾ ਸਰਮਾਇਆ ਹੁੰਦੀਆਂ ਹਨ ਸਾਡੇ ਪਰਿਵਾਰ ਦੀ ਪਛਾਣ ਪਿੰਡ ਵਿੱਚ ‘ਬੁੱਢਿਆਂ ਦਾ ਟੱਬਰ’ ਕਰਕੇ ਸੀ ਕਿਉਂਕਿ ਮੇਰੇ ਦਾਦਾ ਜੀ ਹੁਰੀਂ ਪੰਜ ਭਰਾ ਸਨ, ਜੋ ਤਕਰੀਬਨ ਸਾਲ ਡੇਢ ਸਾਲ ਦੇ ਫਰਕ ਨਾਲ ਪੈਦਾ ਹੋਏ ਸਨ ਤੇ ਸਾਰਿਆਂ ਦੇ ਵਾਲ਼ ਵੀ ਇਕੱਠਿਆਂ ਦੇ ਹੀ ਚਿੱਟੇ ਹੋ ਗਏ ਸਨ1952 ਵਿੱਚ ਪੜ੍ਹੇ-ਲਿਖੇ ਤਾਇਆ ਜੀ ਸਰਪੰਚ ਸਨਉਨ੍ਹਾਂ ਦੇ ਯਤਨਾਂ ਨਾਲ ਪਿੰਡ ਵਿੱਚ ਪ੍ਰਾਇਮਰੀ ਸਕੂਲ ਨਵਾਂ-ਨਵਾਂ ਹੀ ਖੁੱਲ੍ਹਿਆ ਸੀਘਰ ਪਰਿਵਾਰ ਅਤੇ ਪਿੰਡ ਵਿੱਚ ਸਿੱਖੀ ਦਾ ਪ੍ਰਭਾਵ ਸੀਸਿੱਟੇ ਵਜੋਂ ਪਿੰਡ ਵਿੱਚ ਸਿੱਖੀ ਅਤੇ ਪੜ੍ਹਨ-ਪੜ੍ਹਾਉਣ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆਅਕਾਲੀਆਂ, ਕਾਂਗਰਸੀਆਂ ਦੀ ਹੁਣ ਵਾਂਗ ਕੋਈ ਵੰਡ ਨਹੀਂ ਸੀਆਕਲੀ ਪਾਰਟੀ ਦਾ ਪੰਥ ਦੇ ਰੂਪ ਵਿੱਚ ਪ੍ਰਭਾਵ ਜ਼ਰੂਰ ਸੀਕਿਸੇ ਕਾਰਨ ਤਾਇਆ ਜੀ ਆਪਣੇ ਗਰਮ ਅਤੇ ਖਰੇ ਸੁਭਾਅ ਕਰਕੇ ਸਰਪੰਚੀ ਦੀ ਚੌਧਰ ਤੋਂ ਪਾਸੇ ਹੋ ਗਏਸਰਪੰਚੀ ਖਾਨੋਵਾਲ, ਮੱਲ੍ਹਿਆਂਵਾਲ ਅਤੇ ਦਾਦੂਵਾਲ ਤਿੰਨਾਂ ਪਿੰਡਾਂ ਦੀ ਇਕੱਠੀ ਸੀਆਪਣੇ ਨਰਮ ਸੁਭਾਅ ਕਰਕੇ ਪਿਤਾ ਜੀ ਤਿੰਨਾਂ ਪਿੰਡਾਂ ਦੀ ਪਸੰਦ ਬਣ ਗਏਸਰਬਸੰਮਤੀ ਨਾਲ ਪਿਤਾ ਜੀ ਨੂੰ ਸਾਡੇ ਟੱਬਰ ਵਿੱਚੋਂ ਹੀ ਦੁਬਾਰਾ ਸਰਪੰਚ ਚੁਣ ਲਿਆ ਗਿਆਪਿਤਾ ਜੀ 1952 ਤੋਂ ਲੈ ਕੇ 1977 ਤਕ ਸਰਪੰਚ ਰਹੇ

1960 ਵਿੱਚ ਅਕਾਲੀ ਪਾਰਟੀ ਨੇ ਪੰਜਾਬੀ ਸੂਬੇ ਲਈ ਮੋਰਚਾ ਲਾਇਆ ਹੋਇਆ ਸੀਅਕਾਲੀ ਮੋਰਚੇ ਨਾਲ ਹੀ ਬਚਪਨ ਦੀ ਯਾਦ ਜੁੜਦੀ ਹੈਗੱਲ ਇੱਦਾਂ ਹੋਈ ਕਿ ਪਿੰਡ ਵਿੱਚੋਂ ਜਥੇ ਦੇ ਨਾਲ ਸਰਪੰਚ ਦੇ ਘਰ ਦਾ ਇੱਕ ਬੰਦਾ ਜਾਣਾ ਸੀਜਾਣਕਾਰੀ ਦੀ ਘਾਟ ਕਾਰਨ ਇਹ ਗੱਲ ਪ੍ਰਚਲਿਤ ਹੋ ਗਈ ਕਿ ਜੇਕਰ ਸਰਪੰਚ ਆਪ ਮੋਰਚੇ ਵਿੱਚ ਜਾਵੇਗਾ ਤਾਂ ਸਰਪੰਚੀ ਕੱਟੀ ਜਾਵੇਗੀਅਖੀਰ ਦਸ ਸਾਲ ਦੀ ਉਮਰੇ ਚੌਥੀ ਵਿੱਚ ਪੜ੍ਹਦਿਆਂ ਮੈਂ ਪਿੰਡ ਦੇ ਜਥੇ ਨਾਲ ਸਰਪੰਚ ਦੇ ਘਰ ਦੇ ਮੈਂਬਰ ਵਜੋਂ ਜੇਲ੍ਹ ਗਿਆ ਸਾਂਮੈਂ ਸਮਝਦਾ ਹਾਂ ਕਿ ਸ਼ਾਇਦ ਇਸੇ ਕਰਕੇ ਹੀ ਗੌਰਮਿੰਟ ਟੀਚਰ ਯੂਨੀਅਨ ਅਤੇ ਹੋਰ ਲੋਕ ਹਿਤਾਂ ਦੀ ਰਾਖੀ ਲਈ ਮੂਹਰਲੀ ਕਤਾਰ ਵਿੱਚ ਕੰਮ ਕਰਦਿਆਂ ਨਾ ਨੌਕਰੀ ਜਾਣ ਦਾ ਤੇ ਨਾ ਹੀ ਕਦੇ ਜੇਲ੍ਹ ਜਾਣ ਦਾ ਡਰ ਮਹਿਸੂਸ ਕੀਤਾ

ਦੂਜੀ ਯਾਦ ਆਰਥਿਕਤਾ ਨਾਲ ਜੁੜਦੀ ਹੈ ਪਾਣੀ ਦੇ ਸਾਧਨਾਂ ਦੀ ਘਾਟ ਹੋਣ ਕਰਕੇ ਖੱਤਿਆਂ ਵਿੱਚ ਹੁੰਦੀ ਖੇਤੀ ਸਾਂਝੇ ਖੂਹਾਂ ’ਤੇ ਨਿਰਭਰ ਕਰਦੀ ਬਹੁਤੀ ਪਾਣੀ ਖੁਣੋ ਹੀ ਸੁੱਕ ਜਾਂਦੀ ਸੀਖਾਣ ਜੋਗਾ ਹੀ ਅਨਾਜ ਹੁੰਦਾ ਸੀਚੇਤ ਮਹੀਨੇ ਜਿਸ ਘਰ ਵਿੱਚ ਦੋ ਵੇਲੇ ਰੋਟੀ ਪੱਕਦੀ ਸੀ, ਉਹ ਘਰ ਅਮੀਰ ਤਾਂ ਨਹੀਂ ਪਰ ਤਕੜਾ ਜ਼ਰੂਰ ਗਿਣਿਆ ਜਾਂਦਾ ਸੀਉਦੋਂ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਹੁੰਦੀ ਸੀਜੱਟਾਂ ਦੇ ਮੁੰਡੇ ਬਹੁਤੇ ਪ੍ਰਾਇਮਰੀ ਤੋਂ ਬਾਅਦ ਅੱਠਵੀਂ ਵਾਸਤੇ ਮਿਡਲ ਸਕੂਲ ਵਿੱਚ ਵੀ ਘੱਟ ਹੀ ਦਾਖਲ ਹੁੰਦੇ ਸਨ ਤੇ ਦਸਵੀਂ ਜਮਾਤ ਤਾਂ ਕੋਈ ਹੀ ਪਾਸ ਕਰਦਾ ਸੀਦਸੰਬਰ 1960 ਨੂੰ ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਮਾਰਚ 1961 ਵਿੱਚ ਚੌਥੀ ਦਾ ਇਮਤਿਹਾਨ ਹੋਇਆਮੈਂ ਦਸ-ਬਾਰਾਂ ਸਕੂਲਾਂ ਦੇ ਕਲੱਸਟਰ ਸਕੂਲ, ਭਾਵ ਸੈਂਟਰ ਵਿੱਚ ਹੋਏ ਚੌਥੀ ਦੇ ਇਮਤਿਹਾਨ ਵਿੱਚੋਂ ਪਹਿਲੇ ਸਥਾਨ ’ਤੇ ਰਿਹਾ ਅੱਠਵੀਂ ਮੈਂ ਦੂਜੇ ਸਥਾਨ ਤੇ ਰਹਿ ਕੇ ਪਾਸ ਕੀਤੀਪੜ੍ਹਾਈ ਵਿੱਚ ਹੁਸ਼ਿਆਰ ਹੋਣ ਦੀ ਪੱਕੀ ਮੋਹਰ ਲੱਗ ਗਈ ਨੌਂਵੀਂ, ਦਸਵੀਂ ਵਿੱਚ ਚੜ੍ਹਦੀ ਜਵਾਨੀ ਵਾਲੀਆਂ ਗਲਤੀਆਂ ਦੇ ਬਾਵਜੂਦ ਫਸਟ ਡਵੀਜ਼ਨ ਵਿੱਚ ਦਸਵੀਂ ਪਾਸ ਕੀਤੀ

ਕਾਲਜ ਵਿੱਚ ਦਾਖਲਾ ਲੈਣ ਸਮੇਂ ਸ਼ਰੀਕਾਂ ਦੇ ਚੁੱਕੇ-ਚਕਾਏ ਵੱਡੇ ਭਰਾ ਦਾ ਬਾਪੂ ਨੂੰ ਵਿਰੋਧ ਵੀ ਝੱਲਣਾ ਪਿਆਮਾੜੀ ਆਰਥਿਕ ਹਾਲਤ ਹੋਣ ਕਰਕੇ ਵੀ ਪਿਤਾ ਜੀ ਨੇ ਉਸ ਵੇਲੇ ਚਾਰ ਸੌ ਰੁਪਏ ਕਰਜ਼ਾ ਚੁੱਕ ਕੇ ਨਵਾਂ ਏਵਨ ਸਾਈਕਲ ਲੈ ਕੇ ਦਿੱਤਾ ਤੇ ਬਟਾਲੇ ਕਾਲਜ ਦਾਖਲ ਕਰਵਾਇਆਪਿਤਾ ਜੀ ਦੀ ਹੱਲਾਸ਼ੇਰੀ, ਖੁਦ ਦੀ ਪੜਚੋਲ ਅਤੇ ਲਗਨ ਕਰਕੇ ਮੈਂ ਫਸਟ ਡਵੀਜ਼ਨ ਵਿੱਚ ਬੀ. ਐੱਸਸੀ. (ਨਾਨ ਮੈਡੀਕਲ) ਪਾਸ ਕਰ ਗਿਆਮੈਂ ਐੱਮ. ਐੱਸਸੀ. ਕਰਨ ਦਾ ਚਾਹਵਾਨ ਸਾਂ ਪਰ ਪਰਿਵਾਰਕ ਮੁਸ਼ਕਿਲ ਕਰਕੇ ਮੈਂ ਬੀ. ਐੱਡ. ਕਰਕੇ ਮਾਸਟਰ ਲੱਗਣ ਨੂੰ ਪਹਿਲ ਦਿੱਤੀਅੰਮ੍ਰਿਤਸਰ ਖਾਲਸਾ ਕਾਲਜ ਵਿੱਚ ਬੀ. ਐੱਡ. ਵਿੱਚ ਦਾਖਲਾ ਲੈ ਕੇ ਕਾਲਜ ਜਾਣ ਲੱਗ ਪਿਆ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਕੁੜਤੇ ਪਜਾਮੇ ਨਾਲ ਅੱਧੀਆਂ ਬਾਹਵਾਂ ਵਾਲਾ ਸਵੈਟਰ ਪਾਈ ਸਾਈਕਲ ’ਤੇ ਠੁਰ-ਠੁਰ ਕਰਦਾ ਬਟਾਲੇ ਪਹੁੰਚਦਾ, ਫਿਰ ਬਟਾਲੇ ਤੋਂ ਗੱਡੀ ਬੈਠ ਕੇ ਕਾਲਜ ਜਾਂਦਾ ਸਾਂਬੀ. ਐੱਡ. ਕਰਦਿਆਂ ਮੈਂ ਹੀ ਇੱਕੋ-ਇੱਕ ਵਿਦਿਆਰਥੀ ਸਾਂ, ਜੋ ਬਦਲ ਬਦਲ ਕੇ ਕੱਪੜੇ ਨਹੀਂ ਪਾਉਂਦਾ ਸੀ ਪਰ ਮੈਂ ਆਪਣੇ ਆਪ ਨੂੰ ਕਿਸੇ ਤੋਂ ਨੀਵਾਂ ਕਦੇ ਨਹੀਂ ਸਮਝਿਆ ਸੀਉਸ ਮਿਹਨਤ ਸਦਕਾ ਹੀ ਕਾਮਯਾਬ ਹੋਇਆ ਹਾਂ

ਸਵਾਲ: ਕਾਲਜਾਂ ਵਿੱਚ ਵੀ ਸਟੂਡੈਂਟਸ ਯੂਨੀਅਨਾਂ ਦਾ ਬੋਲਬਾਲਾ ਹੁੰਦਾ ਹੈ. ਕੀ ਤੁਸੀਂ ਹੁਣ ਵਾਂਗ ਉਦੋਂ ਵੀ ਮੁਹਿੰਮਾਂ ਦਾ ਹਿੱਸਾ ਬਣੇ ਸੀ?

ਜਵਾਬ: ਹਾਂ ਭੰਗੂ ਜੀ, ਇਹ ਸਵਾਲ ਤੁਸੀਂ ਬਹੁਤ ਵਧੀਆ ਕੀਤਾ ਹੈ ਉਸ ਵੇਲੇ ਵਿਦਿਆਰਥੀ ਜਥੇਬੰਦੀਆਂ ਵਿੱਚ ਸੀ. ਪੀ. ਆਈ. (ਐੱਮ) ਅਤੇ ਨਕਸਲੀ ਧਿਰਾਂ ਦੀ ਬਹੁਤ ਚੜ੍ਹਤ ਸੀਇਨ੍ਹਾਂ ਜਥੇਬੰਦੀਆਂ ਕਰਕੇ ਹੀ ਮੈਂ ਖੱਬੇ ਪੱਖੀ ਤੇ ਸਮਾਜਵਾਦ ਦਾ ਪ੍ਰਸ਼ੰਸਕ ਬਣਿਆ

ਸਵਾਲ: ਲਿਖਣ ਦੀ ਚਿਣਗ ਕਦੋਂ ਲੱਗੀ ਇਸ ਬਾਰੇ ਜਾਣਕਾਰੀ ਦਿਓ

ਜਵਾਬ: ਜਥੇਬੰਦੀਆਂ ਵਿੱਚ ਵਿਚਰਦੇ ਸਾਹਿਤਕ ਲਿਖਤਾਂ ਪੜ੍ਹਦਾ ਹੀ ਰਹਿੰਦਾ ਸਾਂਸਿੱਖ ਦਰਸ਼ਨ ਦੀ ਪਹੁਲ ਪਰਿਵਾਰ ਵਿੱਚੋਂ ਮਿਲੀ ਸੀਇਨ੍ਹੀਂ ਦਿਨੀਂ ਕਾਲਜ ਦੇ ਸਲਾਨਾ ਮੈਗਜ਼ੀਨ ਵਿੱਚ ਮੇਰੀ ਲਿਖਤ ‘ਗੁਰੂ ਨਾਨਕ ਤੇ ਸਮਾਜਵਾਦ’ ਪ੍ਰਕਾਸ਼ਿਤ ਹੋਈਮੇਰਾ ਖੁਸ਼ ਹੋਣਾ ਤਾਂ ਲਾਜ਼ਮੀ ਸੀ ਪਰ ਪਿਤਾ ਜੀ ਬਹੁਤ ਖੁਸ਼ ਹੋਏ ਸਨਅਚੇਤ ਰੂਪ ਵਿੱਚ ਲਿਖੀ ਇਹ ਲਿਖਤ ਅੱਗੇ ਜਾ ਕੇ ਮੇਰੀ ਸਿਰਜਣ ਪ੍ਰਕਿਰਿਆ ਵਿੱਚ ਸਹਾਈ ਸਿੱਧ ਹੋਈ

ਸਵਾਲ: ਡਾਕਟਰ ਸਾਹਿਬ, ਨੌਕਰੀ ਲੈਣ ਲਈ ਉਸ ਵੇਲੇ ਵੀ ਹੁਣ ਦੇ ਟੀਚਰਾਂ ਵਾਂਗ ਹੀ ਸੰਘਰਸ਼ ਕਰਨਾ ਪਿਆ ਸੀ ਜਾਂ ਅਸਾਨੀ ਨਾਲ ਹੀ ਮਿਲ ਗਈ ਸੀ

ਜਵਾਬ: ਕਿਸਮਤ ਨੇ ਮੇਰਾ ਐਨਾ ਸਾਥ ਦਿੱਤਾ ਕਿ 1972 ਵਿੱਚ ਹੀ ਮੈਂ ਬੀ. ਐੱਡ. ਕਰਕੇ ਅਗਸਤ ਵਿੱਚ ਅਸਥਾਈ ਤੌਰ ’ਤੇ ਸਾਇੰਸ ਮਾਸਟਰ ਭਰਤੀ ਹੋ ਗਿਆ ਸਾਂਤੇ ਗੌਰਮਿੰਟ ਟੀਚਰ ਯੂਨੀਅਨ ਵਿੱਚ ਵੀ ਸਰਗਰਮ ਹੋ ਗਿਆ ਸਾਂ

ਸਵਾਲ: ਡਾਕਟਰ ਸਾਹਿਬ, ਨਿੱਜੀ ਸਵਾਲ ਹੈਜਵਾਨੀ ਚੜ੍ਹਦਿਆਂ ਦਸਵੀਂ ਵੇਲੇ ਕੀਤੀ ਅੱਲ੍ਹੜ ਗਲਤੀ ਬਨਾਮ ਸ਼ਰਾਰਤ ਅੱਗੇ ਜਾ ਕੇ ਜੀਵਨ ਭਰ ਦਾ ਸਾਥ ਬਣਿਆ ਜਾਂ ਕਿਸੇ ‘ਵਿੱਚ ਉਹਲੇਦੀ ਮਦਦ ਨਾਲ ਜ਼ਿੰਦਗੀ ਦੇ ਗੱਡੇ ਦੇ ਦੂਜੇ ਪਹੀਏ ਦਾ ਜੁਗਾੜ ਕਰਨਾ ਪਿਆ

ਜਵਾਬ: ਭੰਗੂ ਜੀ, ਪੰਜਾਬ ਵਿੱਚ ਸਿਆੜਾਂ ਦੇ ਮਾਲਕ ਮੁੰਡੇ ਨੂੰ ਤਾਂ ਬਿਨਾਂ ਕੁਝ ਵੇਖੇ ਹੀ ਰਿਸ਼ਤਾ ਹੋ ਜਾਂਦਾ ਸੀ ਭਾਵੇਂ ਕਿਹੋ ਜਿਹਾ ਵੀ ਹੋਵੇਮੱਧ ਵਰਗੀ ਕਿਸਾਨ ਦਾ ਪੁੱਤਰ ਫੌਜੀ ਬਣ ਗਿਆ ਜਾਂ ਮਾਸਟਰ ਲੱਗ ਗਿਆ, ਉਹ ਵੀ ਸੌਖਾ ਹੀ ਵਿਆਹਿਆ ਜਾਂਦਾ ਸੀਸਾਡੇ ਪਰਿਵਾਰ ਦੀ ਗਿਣਤੀ ਤਾਂ ਮੱਧ ਵਰਗ ਵਿੱਚ ਵੀ ਨਹੀਂ ਆਉਂਦੀ ਸੀਮੇਰਾ ਕਹਿਣ ਤੋਂ ਭਾਵ ਹੈ ਕਿ ਦੋ ਢਾਈ ਕਿੱਲਿਆਂ ਦੀ ਮਾਲਕੀ ਦੇ ਨਾਲ ਹਿੱਸੇ-ਠੇਕੇ ’ਤੇ ਜ਼ਮੀਨ ਲੈ ਕੇ ਬਾਪੂ ਵਾਹੀ ਕਰਦਾ ਸੀਘਰ ਦੀ ਰਿਹਾਇਸ਼ ਇੱਕ ਦੋ ਕਮਰਿਆਂ ਵਿੱਚ ਹੀ ਸੀਮੇਰਾ ਬੀ. ਐੱਡ. ਕਰਕੇ ਮਾਸਟਰ ਲੱਗਣਾ ਧੌਲੇ ਬੌਲਦ ਵਾਂਗ ਵੱਡੇ ਪਰਿਵਾਰ ਦਾ ਭਾਰ ਢੋਂਦੇ ਬਾਪੂ ਦੀ ਕਬੀਲਦਾਰੀ ਦੇ ਜੂਲ਼ੇ ਦਾ ਭਾਰ ਵੰਡਾਉਣਾ ਹੀ ਸੀਕਿਉਂਕਿ ਜਿੰਨਾ ਚਿਰ ਬਾਹਰ ਦਾ ਪੈਸਾ ਨਹੀਂ ਰਲਦਾ ਓਨਾ ਚਿਰ ਛੋਟੀ ਕਿਸਾਨੀ ਘਰ ਦਾ ਕੁਝ ਨਹੀਂ ਸਵਾਰਦੀ, ਨਾਲੇ ਉਦੋਂ ਪਰਿਵਾਰ ਵੀ ਵੱਡੇ ਹੁੰਦੇ ਸਨਸੋ ਮੈਂ ਬੀ. ਐੱਡ. ਕਰਦਾ ਹੀ ਸਾਇੰਸ ਮਾਸਟਰ ਲੱਗ ਗਿਆ ਸੀ ਤੇ ਪੱਕਾ ਵੀ ਜਲਦੀ ਹੀ ਹੋ ਗਿਆ ਸੀਵੱਡੇ ਭਾਈ ਤੋਂ ਬਾਅਦ ਨੰਬਰ ਵੀ ਮੇਰਾ ਹੀ ਸੀਉਦੋਂ ਤਕ ਬਾਪੂ ਦੇ ਸਿਰ ਬਹੁਤ ਕਰਜ਼ਾ ਚੜ੍ਹ ਚੁੱਕਾ ਸੀ ਮੈਨੂੰ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸਨ ਪਰ ਮੈਂ ਬਾਪ ਦੇ ਕਰਜ਼ ਬਾਰੇ ਵੀ ਸੋਚਦਾ ਸਾਂ ਤੇ ਕੋਈ ਪੱਕਾ ਕੋਠਾ ਪਾ ਕੇ ਹੀ ਵਿਆਹ ਵਾਲੇ ਪਾਸੇ ਆਉਣਾ ਚਾਹੁੰਦਾ ਸਾਂਮੈਂ ਕੁਝ ਰਿਸ਼ਤਿਆਂ ਨੂੰ ਨਾਂਹ ਵੀ ਕਰ ਚੁੱਕਾ ਸਾਂਇਸ ਸਮੇਂ ਦੌਰਾਨ ਇੱਕ ਰੌਚਕ ਗੱਲ ਵਾਪਰੀ ਸੀਗੱਲ ਇੱਦਾਂ ਹੋਈ ਕਿ ਬਾਪੂ ਜੀ ਦਾ ਇੱਕ ਜਾਣੂ ਮਾਸਟਰ, ਜੋ ਬਾਅਦ ਵਿੱਚ ਹੈੱਡਮਾਸਟਰ ਵੀ ਬਣਿਆ, ਉਹ ਇੱਕ ਅਧਿਆਪਕ ਲੱਗੀ ਕੁੜੀ ਦਾ ਰਿਸ਼ਤਾ ਲੈ ਆਇਆਮੇਰੀ ‘ਮੈਂ ਨਾ ਮਾਨੂੰਵਾਲੀ ਅੜੀ ਜਾਰੀ ਸੀਮੇਰੀ ਵਾਰ-ਵਾਰ ਨਾਂਹ ਤੋਂ ਅੱਕ ਚੁੱਕਾ ਬਾਪੂ ਡਾਂਗ ਚੁੱਕ ਮੇਰੇ ਮਗਰ ਪੈ ਗਿਆਮੇਰੇ ਵੱਲੋਂ ਵਿਹੜੇ ਦੀ ਢੱਠੀ ਕੰਧ ਟੱਪਦਿਆਂ ਕਹੇ ਬਾਪੂ ਦੇ ਬੋਲ ਅੱਜ ਵੀ ਮੇਰੀ ਯਾਦ ਦਾ ਹਿੱਸਾ ਹਨ, “ਪਤਾ ਨਹੀਂ ਇਸ ਕੰਜਰ ਨੇ ਕਿਹੜੀ ਹੀਰ ਵਿਆਹ ਕੇ ਲਿਆਉਣੀ ਆ! ਘਰ ਆਈ ਲੱਛਮੀ ਏਹਨੂ ਦੀਹਦੀ ਹੀ ਨਹੀਂ

ਬਾਪੂ ਨੇ ਮੈਨੂੰ ਪੜ੍ਹਾਉਣ ਵਿੱਚ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਸੀ, ਇਸ ਲਈ ਮੈਂ ਉਸ ਦੇ ਕਹਿਣੇ ਤੋਂ ਬਾਹਰ ਵੀ ਨਹੀਂ ਸੀ ਜਾ ਸਕਦਾ ਸੋ ਉਸ ਮਾਸਟਰ ਨੇ ‘ਵਿੱਚ ਉਹਲਾਨਹੀਂ, ਪਾਰਦਰਸ਼ੀ ਵਿਚੋਲਾ ਬਣ ਕੇ ਸਰਵਸੰਪਨ ਬਾਜਵਾ ਪਰਿਵਾਰ ਨੂੰ ਸਭ ਕੁਝ ਦੱਸ ਕੇ 18 ਨਵੰਬਰ 1975 ਵਿੱਚ ਮੇਰੀ ਸ਼ਾਦੀ ਅਧਿਆਪਕਾ ਮਹਿੰਦਰ ਕੌਰ ਨਾਲ ਕਰਵਾ ਦਿੱਤੀ

ਕਾਲਜ ਸਮੇਂ ਸਾਥੀਆਂ ਨਾਲ ਇਨਕਲਾਬ ਦੀਆਂ ਗੱਲਾਂ ਕਰਦੇ ਸਮਾਜਵਾਦ ਦੇ ਸੁਪਨੇ ਲੈਂਦੇ ਸਾਂਬਾਪੂ ਦੀ ਡਾਂਗ ਨੇ ਮੇਰੇ ਜੀਵਨ ਵਿੱਚ ਇਨਕਲਾਬ (ਬਦਲਾਵ) ਲੈ ਆਂਦਾ ਸੀ

ਸਵਾਲ: ਡਾਕਟਰ ਸਾਹਿਬ, ਤੁਸੀਂ ਬਚਪਨ ਦੀ ਗੱਲ ਕਰਦਿਆਂ ਵੱਡੀ ਭਾਬੀ ਵੱਲੋਂ ਕੋਈ ਚੰਗੀ ਭੂਮਿਕਾ ਨਾ ਨਿਭਾਉਣ ਦੀ ਗੱਲ ਕਹੀ ਸੀਤੁਹਾਡੀ ਸ਼ਰੀਕ-ਏ-ਹਯਾਤ ਦੀ ਭੂਮਿਕਾ ਕਿਵੇਂ ਦੀ ਰਹੀ

ਜਵਾਬ: ਹਾਂ ਭੰਗੂ ਜੀ, ਮੈਂ ਇਸ ਵਿੱਚ ਭਾਬੀ ਦਾ ਕਸੂਰ ਨਹੀਂ ਸਮਝਦਾ, ਕਈ ਵਾਰ ਹਾਲਾਤ ਵੀ ਮਨੁੱਖ ਨੂੰ ਬਦਲ ਦਿੰਦੇ ਨੇਮੇਰੀ ਜੀਵਨ ਸਾਥਣ ਨੇ ਚੰਗੀ ਨੂੰਹ ਬਣ ਕੇ ਵਿਖਾਇਆਮਹਿੰਦਰ ਕੌਰ ਬਾਪੂ ਦੀ ਮਨਭਾਉਂਦੀ ਨੂੰਹ ਹੈਖੁਦ ਕਮਾਉਂਦੀ ਸੀ ਹੁਣ ਵੀ ਹੈੱਡ ਟੀਚਰ ਸੇਵਾ ਮੁਕਤ ਪੈਨਸ਼ਨ ਲੈ ਰਹੀ ਹੈ ਪਰ ਅੱਜ ਤਕ ਇਸ ਕਰਮਾਂ ਵਾਲੀ ਨੇ ਕਦੀ ਆਪਣਾ ਵੱਖਰਾ ਬੋਝਾ ਨਹੀਂ ਰੱਖਿਆਮਹਿੰਦਰ ਦਾ ਪਰਿਵਾਰ ਸਾਡੇ ਮੁਕਾਬਲੇ ਬਹੁਤ ਸਹਿੰਦਾ ਸੀਵਿਆਹ ਵੇਲੇ ਅਸੀਂ ਗਹਿਣੇ ਦੇ ਨਾਂ ’ਤੇ ਕੁਝ ਵੀ ਨਹੀਂ ਪਾਇਆ ਸੀ ਪਰ ਮਹਿੰਦਰ ਦੇ ਪੇਕਿਆਂ ਵੱਲੋਂ ਸੋਨੇ ਨਾਲ ਪੀਲੀ ਹੋ ਕੇ ਆਈ ਦੀ ਪੂਰੇ ਪਿੰਡ ਵਿੱਚ ਚਰਚਾ ਛਿੜ ਗਈ ਸੀਮੇਰੇ ਵਿਚਾਰਾਂ ਕਰਕੇ ਮਹਿੰਦਰ ਖੁਸ਼ ਸੀਘਰ ਦੇ ਹਾਲਾਤ ਵੇਖ ਕੇ ਸਭ ਤੋਂ ਪਹਿਲਾਂ ਉਸ ਨੇ ਆਪਣਾ ਸਾਰਾ ਸੋਨਾ ਵੇਚ ਕੇ ਬਾਪੂ ਜੀ ਨੂੰ ਕਰਜ਼ੇ ਤੋਂ ਮੁਕਤ ਕਰਵਾਉਣ ਦੀ ਸਲਾਹ ਦਿੱਤੀ ਮੈਨੂੰ ਮਹਿਸੂਸ ਹੋਇਆ ਕਿ ਜੀਵਨ ਗੱਡੇ ਦੇ ਦੋਵੇਂ ਪਹੀਏ ਇਕਸਾਰ ਹੋਣ ਤਾਂ ਗੱਡਾ ਰਵਾਂ-ਰਵੀਂ ਤੁਰਿਆ ਜਾਂਦਾ ਹੈਦੋਵਾਂ ਜੀਆਂ ਦੀ ਕਮਾਈ ਨਾਲ ਚੌਥੇ ਤੇ ਪੰਜਵੇਂ, ਦੋਵਾਂ ਭਰਾਵਾਂ ਨੂੰ ਅਸਾਨੀ ਨਾਲ ਉੱਚ ਵਿੱਦਿਆ ਪ੍ਰਾਪਤ ਕਰਵਾਈਚੰਗੀਆਂ ਨੌਕਰੀਆਂ ਵੀ ਮਿਲ ਗਈਆਂ ਸਨਘਰ ਵੀ ਬਣਾਇਆਕੁੱਲ ਮਿਲਾ ਕੇ ਪਰਿਵਾਰ ਸੌਖਾ ਹੋ ਗਿਆ ਸੀਮਹਿੰਦਰ ਨੇ ਇੱਕ ਵਾਰ ਮੈਨੂੰ ਦੱਸਿਆ ਸੀ ਕਿ ਉਸ ਦੀ ਮਾਂ (ਮੇਰੀ ਸੱਸ) ਨੇ ਕਿਹਾ ਸੀ ਕਿ ਆਪਣੀ ਕੋਈ ਵੀ ਤਕਲੀਫ ਪਤੀ ਨੂੰ ਨਹੀਂ, ਮੈਨੂੰ ਦੱਸਣੀ ਕਿਉਂਕਿ ਉਹ ਤਾਂ ਵਿਚਾਰੇ ਪਹਿਲਾਂ ਈ ਮਾਂ ਮਹਿੱਟਰ ਨੇਮੇਰੇ ਦਿਲ ਵਿੱਚ ਮਹਿੰਦਰ ਵਾਸਤੇ ਅਥਾਹ ਸਤਿਕਾਰ ਵਧ ਗਿਆ ਸੀ

ਅਸੀਂ ਬਟਾਲੇ ਰਿਹਾਇਸ਼ ਕਰ ਲਈ ਸੀਪਿਤਾ ਜੀ ਅਚਾਨਕ ਹਾਰਟ ਅਟੈਕ ਨਾਲ ਅਕਾਲ ਚਲਾਣਾ ਕਰ ਗਏਪਿਤਾ ਜੀ ਦੇ ਤਾਂ ਕਦੇ ਸਿਰ ਪੀੜ ਵੀ ਨਹੀਂ ਹੋਈ ਸੀ ਪਰ ਅਟੈਕ ਅਜਿਹਾ ਸੀ ਕਿ ਚੰਗੇ ਭਲੇ ਹਮੇਸ਼ਾ ਵਾਂਗ ਰਾਤ ਦੀ ਰੋਟੀ ਖਾ ਕੇ ਸੁੱਤੇ ਸਨ ਪਰ ਸਵੇਰੇ ਉੱਠੇ ਹੀ ਨਹੀਂਸਾਰਿਆਂ ਤੋਂ ਛੋਟੇ ਦੋਵੇਂ ਚੰਗੀਆਂ ਨੌਕਰੀਆਂ ਕਰਦੇ ਸਨਉਹ ਆਪਣੇ ਥਾਂ ਸੈੱਟ ਸਨਬਾਪੂ ਦੇ ਹੁੰਦਿਆਂ ਅਸੀਂ ਬੇਫਿਕਰ ਸਾਂਬਾਪੂ ਜੀ ਦੇ ਅਕਾਲ ਚਲਾਣੇ ਨੇ ਸਾਨੂੰ ਯਤੀਮ ਹੋਣ ਦਾ ਅਹਿਸਾਸ ਕਰਵਾਇਆ

ਸਵਾਲ: ਤੁਸੀਂ ਪਹਿਲਾਂ ਦੱਸਿਆ ਹੈ ਕਿ ਦਸਵੀਂ ਤੋਂ ਅੱਗੇ ਪੜ੍ਹਨ ਕਰਕੇ ਵੱਡਾ ਭਰਾ ਬਾਪੂ ਨਾਲ ਨਾਰਾਜ਼ ਹੋਇਆ ਸੀਉਹ ਨਾਰਾਜ਼ ਹੀ ਰਿਹਾ ਜਾਂ ਠੀਕ ਹੋ ਗਿਆ ਸੀ?

ਜਵਾਬ: (ਹੱਸ ਕੇ) ਉਹ ਵਿੰਗਾ ਹੀ ਰਿਹਾ ਪਰ ਮੇਰੇ ਦਿਲ ਵਿੱਚ ਉਹਦੇ ਪ੍ਰਤੀ ਕਦੇ ਕੋਈ ਗਿਲਾ ਪੈਦਾ ਨਹੀਂ ਸੀ ਹੋਇਆ ਇੱਥੋਂ ਤਕ ਕਿ ਉਸ ਦੀ ਬੇਟੀ ਦਾ ਵਿਆਹ ਸੀਪਿੰਡ ਵਿੱਚੋਂ ਕਿਸੇ ਨੇ ਕਿਹਾ ਕਿ ਮਾਸਟਰ ਨੂੰ ਸ਼ਹਿਰ ਆਖ ਆਇਆਂ ਕਿ ਨਹੀਂ! ਉਸ ਦਾ ਰੁੱਖਾ ਜਿਹਾ ਜਵਾਬ ਸੀ, “ਆਪੇ ਆ ਜਾਵੇਗਾਉਹ ਗੱਲ ਮੇਰੇ ਕੋਲ ਵੀ ਪਹੁੰਚ ਗਈਦਿਲ ਵਿੱਚ ਰੋਸ ਵੀ ਪੈਦਾ ਹੋਇਆ ਪਰ ਬਾਪੂ ਦੀ ਸਿਆਣਪ ਨੇ ਉਹ ਵੀ ਖਤਮ ਕਰ ਦਿੱਤਾਬਾਪੂ ਜੀ ਦਾ ਕਹਿਣਾ ਸੀ, “ਉਹ ਤਾਂ ਅਨਪੜ੍ਹ ਕਮਲ਼ਾ ਹੈ, ਤੁਸੀਂ ਪੜ੍ਹੇ-ਲਿਖੇ ਹੋ, ਜਾਓ ਵੀ ਤੇ ਉਸਦੀ ਮਦਦ ਵੀ ਕਰੋ

ਉਸ ਵੇਲੇ ਅਸੀਂ ਤਿੰਨਾਂ ਭਰਾਵਾਂ ਨੇ ਆਪਣੀ ਧੀ ਸਮਝ ਕੇ ਵਿਆਹ ਵਿੱਚ ਹਿੱਸਾ ਲਿਆ ਇੰਨਾ ਹੀ ਨਹੀਂ, ਪਿਤਾ ਦੇ ਦਿਹਾਂਤ ਤੋਂ ਬਾਅਦ ਅਸੀਂ ਤਿੰਨਾਂ ਭਰਾਵਾਂ ਨੇ ਸਲਾਹ ਕੀਤੀ ਕਿ ਭੈਣਾਂ ਨਾਲ ਸਲਾਹ ਕਰਕੇ ਬਾਪੂ ਦੀ ਸਾਰੀ ਜਾਇਦਾਦ ਅਤੇ ਜੱਦੀ ਘਰ ਵੀ ਅਨਪੜ੍ਹ ਰਹਿ ਗਏ ਦੋਵਾਂ ਭਰਾਵਾਂ ਨੂੰ ਦੇ ਦਿੱਤਾ ਜਾਵੇਕਿਸੇ ਨੇ ਵੀ ਕੋਈ ਕਿੰਤੂ-ਪ੍ਰੰਤੂ ਨਹੀਂ ਕੀਤਾਅਸੀਂ ਇੱਕ ਵਸੀਕਾ ਨਵੀਸ ਦੀ ਸਲਾਹ ਨਾਲ ਬਾਪੂ ਵੱਲੋਂ ਲਿਖੀ ਵਸੀਅਤ ਤਿਆਰ ਕਰਵਾਈ, ਜਿਸ ਵਿੱਚ ਲਿਖਿਆ ਗਿਆ ਕਿ ਮੈਂ ਆਪਣੇ ਤਿੰਨਾਂ ਪੁੱਤਰਾਂ ਨੂੰ ਚੰਗਾ ਪੜ੍ਹਾਇਆ ਹੈਉਹ ਆਪਣੀਆਂ ਨੌਕਰੀਆਂ ਕਰਦੇ ਸੁਖੀ ਹਨਆਪਣੀ ਸਮਰੱਥਾ ਅਨੁਸਾਰ ਧੀਆਂ ਵਿਆਹ ਦਿੱਤੀਆਂ ਹਨਮੈਂ ਪੂਰੇ ਹੋਸ਼ੋ-ਹਵਾਸ ਨਾਲ ਵਸੀਅਤ ਕਰ ਰਿਹਾ ਹਾਂ ਕਿ ਮੇਰੀ ਚੱਲ-ਅਚੱਲ ਜਾਇਦਾਦ ਦੇ ਮਾਲਕ ਮੇਰੇ ਅਕਾਲ ਚਲਾਣੇ ਤੋਂ ਬਾਅਦ ਦੋਵੇਂ ਪੁੱਤਰ ਹੋਣਗੇਬਾਪ ਦੀ ਵਿਰਾਸਤ ਨਾਂ ਕਰਾਉਣ ਮੌਕੇ ਅਸੀਂ ਤਿੰਨਾਂ ਭਰਾਵਾਂ ਅਤੇ ਦੋਵਾਂ ਭੈਣਾਂ ਨੇ ਤਹਿਸੀਲਦਾਰ ਦੇ ਸਾਹਮਣੇ ਕੋਈ ਇਤਰਾਜ਼ ਨਹੀਂ ਹੈ, ਬਿਆਨ ਦਰਜ ਕਰਵਾਏਬਾਪੂ ਨੂੰ ਅਕਸਰ ਇਲਾਕੇ ਵਿੱਚ ਸੰਤ ਸੁਭਾਅ ਕਰਕੇ ਸੰਤ ਹੀ ਕਿਹਾ ਜਾਂਦਾ ਸੀਅਨਪੜ੍ਹ ਭਰਾਵਾਂ ਦੇ ਨਾਂ ਵਸੀਅਤ ਦੀ ਚਰਚਾ ਕਰਦੇ ਲੋਕ ਆਖਦੇ, “ਬਈ ਸੰਤ ਸੀ, ਸੰਤਾਂ ਵਾਲੀ ਹੀ ਕਰ ਵਿਖਾਈ

ਸਵਾਲ: ਤੁਹਾਡੀਆਂ ਦੋਵੇਂ ਭੈਣਾਂ ਛੋਟੀਆਂ ਸਨਤੁਸੀਂ ਦੱਸਿਆ ਹੈ ਕਿ ਉਹ ਮਾਤਾ ਦੇ ਅਕਾਲ ਚਲਾਣੇ ਤੋਂ ਬਾਅਦ ਅਨਪੜ੍ਹ ਹੀ ਰਹਿ ਗਈਆਂ ਸਨਉਹਨਾਂ ਵੱਲੋਂ ਕੋਈ ਪ੍ਰੇਸ਼ਾਨੀ ਪੇਸ਼ ਆਈ ਹੋਵੇ

ਜਵਾਬ: ਨਹੀਂ, ਉਹਨਾਂ ਵੱਲੋਂ ਤਾਂ ਕੋਈ ਪ੍ਰੇਸ਼ਾਨੀ ਨਹੀਂ ਆਈਸਾਡਾ ਇੱਕ ਭਾਈਆ ਬੇਸ਼ਕ ਫੌਜੀ ਸੀ ਪਰ ਸੇਵਾ ਮੁਕਤੀ ਤੋਂ ਬਾਅਦ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਕਰਕੇ ਗੈਰ-ਜ਼ਿੰਮੇਵਾਰ ਜਿਹਾ ਬਣ ਗਿਆ ਸੀਉਸ ਦਾ ਲੈਣ-ਦੇਣ ਦੇ ਮਾਮਲੇ ਵਿੱਚ ਵਿਹਾਰ ਬਹੁਤ ਮਾੜਾ ਸੀ ਇੱਕ ਤਰ੍ਹਾਂ ਬੇਵਿਸ਼ਵਾਸਾ ਜਿਹਾ ਹੋ ਗਿਆ ਸੀਉਸਨੇ ਕਿਸੇ ਬੈਂਕ ਤੋਂ ਕਰਜ਼ ਲੈਣਾ ਸੀ ਬਰਾਂਚ ਮੈਨੇਜਰ ਉਸ ਨੂੰ ਕੋਈ ਗਰੰਟੀ ਦੇਣ ਵਾਲਾ ਲੈ ਕੇ ਆਉਣ ਨੂੰ ਕਹਿ ਰਿਹਾ ਸੀ ਪਰ ਪਿੰਡ ਵਿੱਚੋਂ ਕੋਈ ਵੀ ਉਸਦੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਨਹੀਂ ਸੀਮੇਰੇ ਤੋਂ ਛੋਟਾ ਮਲੂਕ ਸਿੰਘ ਉਦੋਂ ਬੈਂਕ ਵਿੱਚ ਨੌਕਰੀ ਕਰਦਾ ਸੀਭੈਣ ਨੂੰ ਨਾਲ ਲੈ ਕੇ ਭਾਈਏ ਨੇ ਪਿੰਡ ਆ ਕੇ ਆਪਣੀ ਸਮੱਸਿਆ ਦੱਸੀਛੋਟੀ ਭੈਣ ਦੇ ਸਾਹਮਣੇ ਅਸੀਂ ਭਾਈਏ ਨੂੰ ਕੀ ਆਖਦੇਮਲੂਕ ਸਿੰਘ ਨੇ ਗਰੰਟੀ ਦੀ ਹਾਮੀ ਭਰ ਦਿੱਤੀ ਕਰਜ਼ਾ ਮਿਲ ਗਿਆ ਤੇ ਉਹ ਡਿਫਾਲਟਰ ਹੋ ਗਿਆਕਿਸ਼ਤਾਂ ਨਾ ਮੋੜਨ ਕਰਕੇ ਬੈਂਕ ਵਾਲਿਆਂ ਸਾਡਾ ਦਰ ਆਣ ਖੜਕਾਇਆਭੰਗੂ ਸਾਹਬ, ਭਾਈਏ ਦਾ ਕਰਜ਼ਾ ਅਸੀਂ ਤਿੰਨਾਂ ਭਰਾਵਾਂ ਨੇ ਮੋੜਿਆ ਪਰ ਭਾਈਏ ਦਾ ਹਾਲ ਉਹੀ ਰਿਹਾ

ਸਵਾਲ: ਡਾਕਟਰ ਸਾਹਿਬ ਹੁਣ ਤੁਹਾਡੀ ਸਾਹਿਤ ਸਿਰਜਣਾ ਦੀ ਗੱਲ ਕੀਤੀ ਜਾਵੇਹੁਣ ਤਕ ਤੁਹਾਡੀਆਂ ਕਿੰਨੀਆਂ ਪੁਸਤਕਾਂ ਛਪ ਚੁੱਕੀਆਂ ਹਨ

ਜਵਾਬ: ਭੰਗੂ ਜੀ, ਛੋਟੇ ਹੁੰਦਿਆਂ ਕਦੇ ਕਦਾਈਂ ਛੁੱਟੀ ਵਾਲੇ ਦਿਨ ਖੇਤੀ ਵਿੱਚ ਵੀ ਹੱਥ ਵਟਾਇਆ, ਡੰਗਰ ਵੀ ਚਾਰੇ ਪਰ ਮੇਰਾ ਜ਼ਿਆਦਾ ਧਿਆਨ ਪੜ੍ਹਾਈ ਵੱਲ ਹੀ ਸੀਮੈਂ ਮਹਿਸੂਸ ਕਰਦਾ ਹਾਂ ਕਿ ਪੜ੍ਹਨ ਅਤੇ ਲਿਖਣ ਤੋਂ ਬਗੈਰ ਮੈਨੂੰ ਹੋਰ ਕੋਈ ਕੰਮ ਆਉਂਦਾ ਹੀ ਨਹੀਂਜੇ ਆਪਾਂ ਮੇਰੀਆਂ ਛਪੀਆਂ ਪੁਸਤਕਾਂ ਦਾ ਨਾਮ ਲਵਾਂਗੇ ਤਾਂ ਗੱਲਬਾਤ ਲੰਮੀ ਹੋ ਜਾਵੇਗੀ, ਸੰਖੇਪ ਵਿੱਚ ਹੀ ਦੱਸਾਂਗਾਕਾਲਜ ਦੇ ਮੈਗਜ਼ੀਨ ਵਿੱਚ ਲੇਖ ਛਪਣ ਤੋਂ ਬਾਅਦ ਪਾਰਟੀ ਵਿੱਚ ਕੰਮ ਕਰਦਿਆਂ ‘ਲੋਕ ਲਹਿਰਵਿੱਚ ਮੇਰੇ ਲੇਖ ਛਪਦੇ ਹੀ ਰਹਿੰਦੇ ਸਨ ਮੈਨੂੰ ਨੌਕਰੀ ਛੱਡ ਕੇ ਅਖਬਾਰ ਨਾਲ ਪੱਕੇ ਤੌਰ ’ਤੇ ਜੁੜਨ ਦੀ ਆਫਰ ਵੀ ਆਈ ਸੀਮੈਂ ਸਵੀਕਾਰ ਨਹੀਂ ਕੀਤੀ ਸੀਮੈਂ ਅਧਿਐਨ ਕਰਕੇ ਮਾੜੀ ਆਰਥਿਕਤਾ ਦੇ ਕਾਰਨਾਂ ਨੂੰ ਲੱਭਣ ਦਾ ਯਤਨ ਕੀਤਾਰਾਜਨੀਤਕ-ਆਰਥਿਕ ਤੇ ਸਮਾਜਿਕ ਚਿੰਤਨ ਵਿਸ਼ੇ ਨੂੰ ਲੈ ਕੇ ਛੇ ਪੁਸਤਕਾਂ ਲਿਖੀਆਂ‘ਸਿੱਖ ਦਰਸ਼ਨਛੇ ਪੁਸਤਕਾਂ ਹੀ ਸਿੱਖ ਗੁਰੂਆਂ ਦੇ ਜੀਵਨ ਅਤੇ ਸਿੱਖੀ ਸਿਧਾਂਤਾਂ ਅਤੇ ਫਲਸਫੇ ਨੂੰ ਲੈ ਕੇ ਲਿਖੀਆਂ ਹਨਵੱਖ-ਵੱਖ ਵਿਧਾਵਾਂ ਵਿੱਚ ਵੱਖ-ਵੱਖ ਲੇਖਕਾਂ ਵੱਲੋਂ ਰਚੇ ਸਾਹਿਤ ਦਾ ਆਲੋਚਨਾਤਮਿਕ ਅਤੇ ਸਕਾਰਾਤਮਿਕ ਮੁਲਾਂਕਣ ਕਰਦਿਆਂ 18 ਪੁਸਤਕਾਂ ਦੀ ਸਿਰਜਣਾ ਕੀਤੀ ਹੈਵਾਰਤਕ ਵਿੱਚ ਨਿਬੰਧ ਸੰਗ੍ਰਹਿ ਲਿਖ ਕੇ ਸੱਤ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਨੇ ਇੱਕ ਸਫਰਨਾਮਾ ਅਤੇ ਇੱਕ ਜੀਵਨੀ ਲਿਖੀ ਹੈਡਾਕਟਰ ਸ਼ਿਆਮ ਸੁੰਦਰ ਦੀਪਤੀ ਦੇ ਨਾਲ ਸਹਿ ਸੰਪਾਦਕ ਵਜੋਂ ਸਰਦਾਰ ਭਗਤ ਸਿੰਘ ਦੇ ਜੀਵਨ ਸੰਬੰਧੀ ਚਾਰ ਪੁਸਤਕਾਂ ਦਾ ਯੋਗਦਾਨ ਦਿੱਤਾ ਹੈਇਸ ਸਾਲ ਹੀ ਨਵੀਂ ਪੁਸਤਕ ‘ਪੜ੍ਹਦਿਆਂ-ਸੁਣਦਿਆਂਆਈ ਹੈ ਇੱਕ ਹੋਰ ਪੁਸਤਕ ਉੱਤੇ ਕੰਮ ਚੱਲ ਰਿਹਾ ਹੈ

ਸਵਾਲ: ਡਾਕਟਰ ਸਾਹਿਬ, ਜਦੋਂ ਕੋਈ ਨਵੀਂਆਂ ਪੈੜਾਂ ਪਾਉਂਦਾ ਹੈ ਤਾਂ ਉਸ ਨੂੰ ਸਮਾਜ ਮਾਣ-ਸਨਮਾਨ ਵੀ ਦਿੰਦਾ ਹੈ ਤੇ ਰੁਤਬਿਆਂ ਨਾਲ ਵੀ ਨਿਵਾਜਿਆ ਜਾਂਦਾ ਹੈਇਸ ਬਾਰੇ ਵੀ ਪਾਠਕ ਜ਼ਰੂਰ ਜਾਣਨਾ ਚਾਹੁਣਗੇ

ਜਵਾਬ: ਭੰਗੂ ਜੀ, ਜਦੋਂ ਅਸੀਂ ਨਿਰਸਵਾਰਥ ਕੰਮ ਕਰਦੇ ਹਾਂ ਤਾਂ ਲੋਕ ਬਹੁਤ ਇੱਜ਼ਤ ਕਰਦੇ ਹਨਵੈਸੇ ਮੇਰਾ ਮੰਨਣਾ ਹੈ ਕਿ ਇੱਕ ਲੇਖਕ ਅਤੇ ਆਗੂ ਦਾ ਅਸਲ ਸਨਮਾਨ ਸਰੋਤੇ ਅਤੇ ਪਾਠਕਾਂ ਦਾ ਹੁੰਗਾਰਾ ਹੁੰਦਾ ਹੈ, ਉਹ ਮੈਨੂੰ ਮਿਲ ਰਿਹਾ ਹੈਜੇ ਗੱਲ ਰੁਤਬਿਆਂ ਦੀ ਕੀਤੀ ਜਾਵੇ ਤਾਂ ਮੈਨੂੰ 1976 ਵਿੱਚ ਹੀ ਟੀਚਰ ਯੂਨੀਅਨ ਨੇ ਚੰਗਾ ਬੁਲਾਰਾ ਹੋਣ ਕਰਕੇ ਚੋਣ ਲੜਾ ਦਿੱਤੀ ਸੀਨਵਾਂ ਹੋਣ ਕਰਕੇ ਜਿੱਥੇ ਮੈਨੂੰ ਜਿੱਤਣ ਦੀ ਉਮੀਦ ਵੀ ਨਹੀਂ ਸੀ, ਉਹ ਚੋਣ ਲੜ ਕੇ ਮੈਂ ਦੁੱਗਣੀਆਂ ਵੋਟਾਂ ਨਾਲ ਜਿੱਤ ਦਰਜ ਕੀਤੀ ਤੇ ਅੱਗੇ ਵੀ ਲਾਗਾਤਾਰ ਤਿੰਨ ਵਾਰ ਜਿੱਤਿਆਜੇ ਅਹੁਦੇ ਅਤੇ ਜ਼ਿੰਮੇਵਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਮੈਂ ਗੌਰਮਿੰਟ ਟੀਚਰ ਯੂਨੀਅਨ ਦਾ ਚਾਰ ਵਾਰ ਬਲਾਕ ਪ੍ਰਧਾਨ ਰਿਹਾਅਧਿਆਪਕਾਂ ਅਤੇ ਮੁਲਾਜ਼ਮਾਂ ਦਾ ਆਗੂ ਅਤੇ ਸੂਬਾ ਪੱਧਰ ’ਤੇ ਪ੍ਰੈੱਸ ਸਕੱਤਰ ਦੇ ਅਹੁਦੇ ’ਤੇ ਰਿਹਾਸੈਨੇਟ ਮੈਂਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਸਾਹਿਤ ਅਕਾਦਮੀ ਲੁਧਿਆਣਾ ਦਾ ਮੀਤ ਪ੍ਰਧਾਨ ਵੀ ਰਿਹਾ ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਸਰਬਸੰਮਤੀ ਨਾਲ ਬਣਿਆ ਜੋ ਅੱਜ ਤਕ ਵਿਲੱਖਣ ਵਰਤਾਰਾ ਹੈਕਾਰਜਕਾਰਨੀ ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ ((ਰਜਿ), ਪ੍ਰਧਾਨ ਲੋਕ ਲਿਖਾਰੀ ਮੰਚ ਬਟਾਲਾ, ਜਨਰਲ ਸਕੱਤਰ ਮਾਝਾ ਸਾਹਿਤਕ ਤੇ ਸੱਭਿਆਚਾਰਕ ਮੰਚ ਗੁਰਦਾਸਪੁਰ ਅਤੇ ਅੰਮ੍ਰਿਤਸਰਵਰਤਮਾਨ ਵਿੱਚ ਵੀ ਇਹ ਸਤਿਕਾਰ ਹਾਸਲ ਹੈ

ਸਨਮਾਨ: ‘ਦਾਰਸ਼ਨਿਕ ਯੋਧਾ ਗੁਰੂ ਗੋਬਿੰਦ ਸਿੰਘਪੁਸਤਕ ਨੂੰ ਸਰਵੋਤਮ ਪੁਸਤਕ ਪੁਰਸਕਾਰ 1999 ਵਿੱਚ ਮਿਲਿਆ, ਹੇਮਯੋਤੀ ਸਨਮਾਨ 2006 ਵਿੱਚਸ਼੍ਰੋਮਣੀ ਗਿਆਨ ਸਾਹਿਤ ਪੁਰਸਕਾਰ ਭਾਸ਼ਾ ਵਿਭਾਗ 2017 ਅਤੇ ਛੇਵਾਂ ਹਰਭਜਨ ਹਲਵਾਰਵੀ ਪੁਰਸਕਾਰ 2023 ਵਿੱਚ ਤੇ ਹੋਰ ਵੀ ਸਮੇਂ ਸਮੇਂ ਵੱਖ ਵੱਖ ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ ਵੱਲੋਂ ਸਨਮਾਨ ਮਿਲੇ ਹਨ

ਸਵਾਲ: ਪੁਸਤਕਾਂ ਨਾਲ ਜੁੜਿਆ ਇੱਕ ਸਵਾਲ ਹੈ ਕਿ ਤੁਹਾਡੇ ਦੱਸਣ ਅਨੁਸਾਰ ‘ਦਾਰਸ਼ਨਿਕ ਯੋਧਾ ਗੁਰੂ ਗੋਬਿੰਦ ਸਿੰਘਨੂੰ ਸਰਵੋਤਮ ਪੁਸਤਕ ਐਵਾਰਡ ਮਿਲਿਆ ਹੈ ਉਸ ਪੁਸਤਕ ਦੀ ਵਿਸ਼ੇਸ਼ਤਾ ਬਾਰੇ ਜ਼ਰੂਰ ਦੱਸੋ

ਜਵਾਬ: ਭੰਗੂ ਜੀ, ਇਹ ਪੁਸਤਕ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੋਂ ਲੈ ਕੇ ਗੋਬਿੰਦ ਸਿੰਘ ਜੀ ਤਕ ਸਿੱਖ ਸਿਧਾਂਤ ਅਤੇ ਸਿੱਖ ਦਰਸ਼ਨ ਦੁਆਲੇ ਘੁੰਮਦੀ ਹੈ1675 ਈਸਵੀ ਵਿੱਚ ਨੌਂਵੇਂ ਪਾਤਸ਼ਾਹ ਸ਼ਹੀਦ ਹੁੰਦੇ ਹਨਗੁਰੂ ਗੋਬਿੰਦ ਸਿੰਘ ਜੀ ਨੇ ਚੌਵੀ ਸਾਲ ਮੰਥਨ ਕਰਕੇ ਹੀ 1699 ਈਸਵੀ ਵਿੱਚ ਦੱਬੇ ਕੁਚਲੇ ਲੋਕਾਂ ਨੂੰ ਜਾਗਰੂਕ ਕਰਕੇ ਅੰਮ੍ਰਿਤ ਛਕਾ ਕੇ ਸਿਰਲੱਥਾਂ ਦੀ ਜਥੇਬੰਦੀ ਬਣਾਈਪੰਜ ਪਿਆਰੇ ਨਿਮਨ ਜਾਤੀਆਂ ਵਿੱਚੋਂ ਸਨ ਜੋ ਆਰਥਿਕ ਤੌਰ ’ਤੇ ਦੱਬੇ ਪਛੜੇ ਹੋਏ ਸਨਡੂੰਘੇ ਅਧਿਐਨ ਤੋਂ ਬਾਅਦ ਇਸ ਪੁਸਤਕ ਵਿੱਚ ਦਿੱਤੇ ਵੇਰਵਿਆਂ ਦਾ ਮੁਲਾਂਕਣ ਕਰਕੇ ਹੀ ਨਿਰਪੱਖ ਹੋ ਕੇ ਪੈਨਲ ਵੱਲੋਂ ਪੁਸਤਕ ਨੂੰ ਸਰਵੋਤਮ ਪੁਸਤਕ ਐਵਾਰਡ ਵਾਸਤੇ ਨਾਮਜ਼ਦ ਕੀਤਾ ਗਿਆ ਸੀ

ਸਵਾਲ: ਤੁਸੀਂ ਚੌਥੀ ਜਮਾਤ ਵਿੱਚ ਪੜ੍ਹਦਿਆਂ ਜੇਲ੍ਹ ਜਾ ਆਏ ਸੀ, ਹੁਣ ਵੀ ਸਰਕਾਰਾਂ ਦਾ ਪਿੱਟ-ਸਿਆਪਾ ਸਭ ਤੋਂ ਅੱਗੇ ਹੋ ਕੇ ਕਰਦੇ ਹੋ, ਕਦੀ ਦੁਬਾਰਾ ਜੇਲ੍ਹ ਜਾਣਾ ਪਿਆ?

ਜਵਾਬ: ਹਾਂ, ਬੇਰੁਜ਼ਗਾਰ ਅਧਿਆਪਕਾਂ ਨੇ 1978 ਵਿੱਚ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਹੋਇਆ ਸੀਗੌਰਮਿੰਟ ਟੀਚਰ ਯੂਨੀਅਨ ਨੇ ਉਨ੍ਹਾਂ ਦੀ ਭਰਵੀਂ ਹਿਮਾਇਤ ਕੀਤੀ ਹੋਈ ਸੀ ਇਸਦੇ ਇਵਜ਼ ਵਿੱਚ ਹੋਰ ਸਾਥੀਆਂ ਨਾਲ ਤਿੰਨ ਮਹੀਨੇ ਜੇਲ੍ਹ ਦੀ ਹਵਾ ਖਾਣੀ ਪਈਉਸ ਸਮੇਂ ਦੀ ਤਨਖਾਹ ਸਾਨੂੰ ਹਾਲੇ ਤਕ ਨਹੀਂ ਮਿਲੀ

ਸਵਾਲ: ਤੁਹਾਡੇ ਆਪਣੇ ਪਰਿਵਾਰ ਬਾਰੇ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ

ਜਵਾਬ: ਭੰਗੂ ਜੀ ਉੱਚ ਵਿੱਦਿਆ ਪ੍ਰਾਪਤ ਬੇਟੀ ਨਵਦੀਪ ਕੌਰ ਕਾਹਲੋਂ, ਜਵਾਈ ਹਰਪ੍ਰੀਤ ਸਿੰਘ ਰਿਆੜ, ਦੋਹਤੀਆਂ ਆਭੀਆ ਰਿਆੜ ਅਤੇ ਤੇਗ ਰਿਆੜ ਕੈਨੇਡਾ ਦੇ ਪੱਕੇ ਰਿਹਾਇਸ਼ੀ ਹਨਬੇਟਾ ਡਾ. ਨਵਜੋਤ ਸਿੰਘ ਕਾਹਲੋਂ ਨੌਸ਼ਹਿਰਾ ਮੱਝਾਂ ਸਿੰਘ ਵਿਖੇ ਹਸਪਤਾਲ ਵਿੱਚ ਸੇਵਾਵਾਂ ਨਿਭਾਅ ਰਿਹਾ ਹੈਮਨਿੰਦਰ ਕੌਰ ਨੂੰਹ, ਕੇਸਰ ਕਾਹਲੋਂ ਅਤੇ ਫਰਹੀਨ ਕਾਹਲੋਂ ਪੋਤਰੀਆਂ ਸਮੇਤ ਪਰਿਵਾਰ ਗੁਰੂ ਦੀ ਕਿਰਪਾ ਨਾਲ ਸੁਖੀ ਜੀਵਨ ਬਤੀਤ ਕਰ ਰਿਹਾ ਹੈ

ਸਵਾਲ: ਇੱਕ ਸਵਾਲ ਮੇਰੇ ਜ਼ਿਹਨ ਵਿੱਚ ਵਾਰ-ਵਾਰ ਆ ਰਿਹਾ ਹੈ ਕਿ ਅੱਜ-ਕੱਲ੍ਹ ਸੋਸ਼ਲ ਮੀਡੀਆ ਜੰਗ ਬੜੀ ਚਲਦੀ ਹੈਹਰੇਕ ਹੀ ਆਪਣੇ ਆਪ ਨੂੰ ਵਿਦਵਾਨ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਆਲੋਚਨਾ ਕਰਨ ਲੱਗ ਜਾਂਦਾ ਹੈ, ਉਂਜ ਭਾਵੇਂ ਸਾਹਿਤ ਦਾ ਊੜਾ ਐੜਾ ਵੀ ਨਾ ਜਾਣਦਾ ਹੋਵੇ

ਜਵਾਬ: ਭੰਗੂ ਜੀ, ਗੁਰਬਾਣੀ ਦਾ ਕਥਨ ਹੈ, “ਮੰਦਾ ਕਿਸੈ ਨ ਆਖੀਐ ਪੜਿ ਅਖਰੁ ਇਹੋ ਬੁਝੀਐਮੂਰਖੈ ਨਾਲਿ ਨ ਲੁਝੀਐਇਸ ਬਾਰੇ ਚੀਨੀ ਚਿੰਤਕ ਚਿੰਗ ਸਾਇਰਸ ਤਾਂ ਇਹ ਆਖਦਾ ਹੈ ਕਿ ਸੂਰ ਨਾਲ ਕਦੇ ਕੁਸ਼ਤੀ ਨਾ ਕਰੋ ਅਜਿਹਾ ਕਰਨ ਨਾਲ ਤੁਸੀਂ ਗੰਦ ਨਾਲ ਲਿੱਬੜੋਗੇ ਤੇ ਸੂਰ ਖੁਸ਼ ਹੋਵੇਗਾਮੈਂ ਇੰਨਾ ਹੀ ਕਹਾਂਗਾ ਕਿ ਮੂਰਖਾਂ ਨਾਲ ਬਹਿਸ ਕਰ ਕੇ ਖਤਰੇ ਸਹੇੜਨ ਨਾਲੋਂ ਚੁੱਪ ਹੀ ਚੰਗੇਰੀ ਹੈਤੁਹਾਡੀ ਚੁੱਪ ਵਿੱਚ ਵੀ ਇੱਕ ਸੰਦੇਸ਼ ਹੁੰਦਾ ਹੈ

ਆਖਰੀ ਸਵਾਲ: ਬਤੌਰ ਲੇਖਕ ਤੁਸੀਂ ਲੇਖਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ

ਜਵਾਬ: ਵੱਧ ਪੜ੍ਹੋ, ਘੱਟ ਪਰ ਚੰਗਾ ਲਿਖੋਮੈਂ ਤਾਂ ਇਹ ਆਖਦਾ ਹੁੰਦਾ ਹਾਂ ਕਿ ਜੇ ਤੁਸੀਂ ਇੱਕ ਪੰਨਾ ਲਿਖਣਾ ਹੈ ਤਾਂ ਤੁਹਾਨੂੰ ਸੌ ਪੰਨਾ ਪਹਿਲਾਂ ਪੜ੍ਹਨਾ ਚਾਹੀਦਾ ਹੈਸਾਹਿਤ ਸਮੁੰਦਰ ਹੈ, ਇਸ ਵਿੱਚ ਡੂੰਘੀ ਚੁੱਭੀ ਮਾਰ ਕੇ ਹੀ ਤੁਸੀਂ ਸ਼ਬਦ ਰੂਪੀ ਮਾਣਕ, ਮੋਤੀ ਲੱਭ ਸਕਦੇ ਹੋ

ਲੇਖਕ: ਡਾਕਟਰ ਸਾਹਿਬ ਤੁਸੀਂ ਮੈਨੂੰ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ-ਬਹੁਤ ਧੰਨਵਾਦ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5564)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਤਰਸੇਮ ਸਿੰਘ ਭੰਗੂ

ਤਰਸੇਮ ਸਿੰਘ ਭੰਗੂ

Gurdaspur, Punjab, India.
Phone: (91 - 94656 - 56214)
tarsembhangu1982@gmail.com

More articles from this author