KeharSharif7ਰਾਸ਼ੀ ਫਲ ਦੱਸਣ ਵਾਲੇ ਸ਼ੈਤਾਨ ਬਿਰਤੀ ਰਾਹੀਂ ਭੋਲ਼ੇ-ਭਾਲ਼ੇ ਲੋਕਾਂ ਦੀ ਕਿਸੇ ਦੁਖਦੀ ਰਗ ’ਤੇ ਹੱਥ ਰੱਖਕੇ ...
(16 ਦਸੰਬਰ 2016)

ਕਰਮ-ਕਾਂਡਾਂ ਦੇ ਵਿਸ਼ਵਾਸੀ, ਆਪੇ ਬੁਣੇ ਭਰਮ ਜਾਲ਼ ਦੇ ਕੈਦੀ, ਥੋੜ੍ਹ ਅਕਲੇ, ਸੂਝ ਅਤੇ ਸਹਿਜ ਵਿਹੂਣੇ ਲੋਕ ਪੁੰਨ-ਦਾਨ ਵਾਲੇ ਝੂਠੇ ਚੱਕਰਾਂ ਵਿਚ ਸਹਿਜੇ ਹੀ ਫਸ ਜਾਂਦੇ ਹਨਇਹ ਆਮ ਕਿਹਾ ਜਾਂਦਾ ਵਰਤਾਰਾ ਕਿੰਨਾ ਖਤਰਨਾਕ ਹੈ, ਇਸਦੇ ਪਿੱਛੇ ਕੀ ਕਾਰਨ ਹਨ? ਇਹ ਸਾਡੇ ਜੀਵਨ ਦੇ ਚਾਨਣੇ ਪੱਖ ਨੂੰ ਹਨੇਰੇ ਵਲ ਧੱਕਣ ਦਾ ਕਿੰਨਾ ਕੋਝਾ ਅਤੇ ਘਟੀਆ ਰਸਤਾ ਹੈ, ਇਸ ਪਾਸੇ ਵਲ ਬਹੁਤ ਘੱਟ ਲੋਕ ਸੋਚਦੇ ਹਨ‘ਲਕੀਰ ਦੇ ਫਕੀਰ’ ਤਾਂ ਸਮੇਂ-ਸਥਿਤੀਆਂ ਨਾਲ ਸਮਝੌਤੇ ਹੀ ਕਰ ਸਕਦੇ ਹਨ, ਉਹ ਕੁੱਝ ਵੀ ਬਦਲਣ ਦੇ ਯੋਗ ਨਹੀਂ ਹੁੰਦੇਨਵੀਂ ਲੀਹ ਤਾਂ ਨਵੀਂ ਸੋਚ ਨਾਲ ਹੀ ਪਾਈ ਜਾ ਸਕਦੀ ਹੈ ਅਤੇ ਇਸ ਦੀ ਲੋੜ ਵੀ ਬਹੁਤ ਹੈਨਵੀਂ ਲੀਹ ਤੋਂ ਬਿਨਾਂ ਸੁਚੱਜੇ ਭਵਿੱਖ ਦੀ ਆਸ ਕਰਨੀ ਵੀ ਵਿਅਰਥ ਹੈਅਜਿਹਾ ਤਾਂ ਥੁੱਕ ਨਾਲ ਬੜੇ ਪਕਾਉਣ ਵਾਲੇ ਹੀ ਸੋਚ/ਕਰ ਸਕਦੇ ਹਨ, ਕੋਈ ਯਥਾਰਥਵਾਦੀ ਅਜਿਹਾ ਨਹੀਂ ਸੋਚ ਸਕਦਾਤਰਕ, ਦਲੀਲ ਭਰੀ ਗਤੀਸ਼ੀਲਤਾ ਹੀ ਜ਼ਿੰਦਗੀ ਨੂੰ ਸਾਵੇਂ ਅਤੇ ਸੁਚੱਜੇ ਤੌਰ >ਤੇ ਅੱਗੇ ਤੋਰਨ ਦਾ ਰਾਹ ਬਣਦੀ ਹੈਇਸ ਰਾਹੇ ਤੁਰਦਿਆਂ ਆਪਣਾ ਸਿਰੜ ਅਤੇ ਸਿਦਕ ਮਨੁੱਖ ਦੀ ਸ਼ਕਤੀ ਬਣ ਜਾਂਦੇ ਹਨ

ਸੋਚਣ ਵਾਸਤੇ ਤਰਕਸ਼ੀਲਤਾ ਲੋੜੀਂਦੀ ਹੈਤਰਕਸ਼ੀਲ ਬਣਨ ਵਾਸਤੇ ਯਥਾਰਥਵਾਦੀ/ਤਰਕਵਾਦੀ ਹੋ ਕੇ ਠੀਕ-ਗਲਤ ਦਾ ਨਿਰਣਾ ਕਰਨ ਜਿੰਨੀ ਵਿਗਿਆਨਕ ਸੂਝ ਕੋਲ ਹੋਣੀ ਚਾਹੀਦੀ ਹੈਸੂਝ ਕਿਧਰੇ ਮੁੱਲ ਤਾਂ ਵਿਕਦੀ ਨਹੀਂ ਕਿ ਕੋਈ ਖਰੀਦ ਲਵੇਇਹਦੇ ਵਾਸਤੇ ਤਾਂ ਜ਼ਿੰਦਗੀ ਦੇ ਲੰਬੇ ਤਜ਼ਰਬੇ ਵਿੱਚੋਂ ਲੰਘਣਾ ਪੈਂਦਾ ਹੈਉਂਝ ਦੇਖੀਏ ਤਾਂ ਬਹੁਤ ਸਾਰੀਆਂ ਕਹਾਵਤਾਂ ਵੀ ਪੁੰਨ-ਦਾਨਕਰਨ-ਕਰਾਉਣ (ਬ੍ਰਾਹਮਣਵਾਦੀਆਂ) ਵਾਲਿਆਂ ਨੇ ਹੀ ਘੜੀਆਂ ਹੋਈਆਂ ਹਨ, ਪਰ - ਸਿਰੋਂ ਪੈਰੋਂ ਸੱਖਣੀਆਂ, ਨਿਰਾ ਝੂਠ, ਲੂਣ ਗੁੰਨ੍ਹਣ ਦਾ ਅਸਫਲ ਜਤਨ, ਜਿਵੇਂ “ਜੀਹਦੇ ਘਰ ਦਾਣੇ ਉਹਦੇ ਕਮਲ਼ੇ ਵੀ ਸਿਆਣੇ”ਇੱਥੇ ਤਾਂ ਪੈਸੇ (ਭਾਵ ਦਾਣੇ) ਵਾਲਿਆਂ ਦੇ “ਨਲ਼ੀ-ਚੋਚੋ ਜਿਹੇ``, ਧੇਲੇ ਦੀ ਅਕਲ ਤੋਂ ਸੱਖਣੇ ਵੀ ਦੇਖੇ ਜਾ ਸਕਦੇ ਹਨਹਾਂ, ਜੇ ਕਿਸੇ ਦੀ ਨਜ਼ਰ ਕਮਜ਼ੋਰ (ਭਾਵ ਕੰਮਚੋਰ) ਹੋਵੇ ਤਾਂ ਗੱਲ ਸੱਚਮੁੱਚ ਹੀ ਹੋਰ ਹੈਇਸਦੇ ਉਲਟ ਗਰੀਬ ਘਰਾਂ ਵਿਚ ਜੰਮੇ ਸਿਰੇ ਦੀ ਸੂਝ-ਸਿਆਣਪ ਨਾਲ ਭਰਪੂਰ ਲੋਕ ਵੀ ਟੱਕਰ ਜਾਂਦੇ ਹਨਅੱਜ ਦਾ ਯੁੱਗ ਤਕਨੀਕ ਅਤੇ ਸੂਚਨਾ ਪੱਖੋਂ ਬਹੁਤ ਤੇਜ਼ ਰਫਤਾਰੀ ਹੈਕੰਪਿਊਟਰੀ ਯੁੱਗ ਵਿਚ ਮੱਧਯੁਗੀ ਸੋਚ ਸਮੇਂ ਦੇ ਹਾਣ ਦੀ ਨਹੀਂ ਹੋ ਸਕਦੀ ਭਾਵੇਂ ਇਸ ਪਾਸੇ ਲੱਖ ਜਤਨ ਕੀਤੇ ਜਾਣਹੁਣ ਗੱਲ ਪਹਿਲੇ ਸਮਿਆਂ ਦੀਆਂ ਆਮ ਕਹਾਵਤਾਂ ਤੋਂ ਬਹੁਤ ਅੱਗੇ ਲੰਘ ਚੁੱਕੀ ਹੈਫੇਰ ਖੁਦ ਵੀ ਵੇਲਾ ਵਿਹਾ ਚੁੱਕੀਆਂ ਕਹਾਵਤਾਂ ਤੋਂ ਅੱਗੇ ਜਾ ਕੇ ਕਿਉਂ ਨਾ ਦੇਖਿਆ, ਸੋਚਿਆ ਅਤੇ ਪਰਖਿਆ ਤੇ ਤੁਰਿਆ ਜਾਵੇ? ਆਮ ਜਿਹੀ ਬੋਲੀ ਹੈ, ਉਂਝ ਇਹ ਗੀਤ ਵੀ ਵੱਜਦਾ ਹੁੰਦਾ ਸੀ ਕਿ:

ਚਿੱਟੇ ਚੌਲ਼ ਜਿਨ੍ਹਾਂ ਨੇ ਪੁੰਨ ਕੀਤੇ, ਰੱਬ  ਨੇ ਬਣਾਈਆਂ ਜੋੜੀਆਂ।

ਇੱਥੇ ਝੂਠੀ ਗੱਲ ਨੂੰ ਸਾਬਤ ਕਰਨ ਵਾਸਤੇ ‘ਰੱਬਨੂੰ ਖਾਹਮਖਾਹ ਹੀ ਵਿਚੋਲਾ ਬਣਾ ਦਿੱਤਾ ਗਿਆਫੇਰ ਅਜਿਹੇ ਝੂਠ ਨੂੰ ਮੰਨਣ ਦੀ ਭਲਾ ਕੀ ਤੁਕ? ਪਹਿਲੇ ਸਮਿਆਂ ਦੀ ਤਾਂ ਗੱਲ ਹੀ ਹੋਰ ਸੀ, ਉਦੋਂ ਤਾਂ ਬਾਲ ਵਿਆਹ ਦਾ ਰਿਵਾਜ਼ ਵੀ ਆਮ ਸੀਸਮਾਂ ਬਦਲਿਆ, ਮਨੁੱਖ ਦੀ ਸੂਝ ਨਿੱਖਰੀ, ਵਿਗਸੀ ਅਤੇ ਉਹ ਸ਼ੈਤਾਨ ਵਲੋਂ ਮੱਲੋਜ਼ੋਰੀ ਵਾਹੀ ਝੂਠ ਦੀ ਲਕੀਰ ਦੇ ਅਗਲੇ ਪਾਰ ਦੇਖਣ/ਵਧਣ ਲੱਗਾਦੇਖ ਕੇ ਸੋਚਣ ਲੱਗਾ ਤਾਂ ਉਸ ਨੂੰ ਹੋਰ ਮਸਲਿਆਂ ਦੇ ਨਾਲ ਹੀ ਪੁੰਨ ਦੇ ਚੌਲਾਂ ਬਾਰੇ ਵੀ ‘ਲੋਅ’ ਹੋਣ ਲੱਗੀ ਅਤੇ ਦਿਮਾਗ ਅੰਦਰ ਹੋਏ ਨਵੇਂ ਚਾਨਣ ਦੇ ਆਸਰੇ ਝੂਠ ਦੇ ‘ਚੌਲ਼’ ਵੀ ‘ਨਿੱਖਰਨ` ਲੱਗੇਵਿਰਸੇ ਨਾਲ ਮੱਲੋਜ਼ੋਰੀ ਬੰਨ੍ਹਿਆਂ ਝੂਠ ਤਿੜਕਣ ਲੱਗਾ

ਇਸ ਬੋਲੀ ਨੂੰ ਕਿਸਮਤ (ਤਕਦੀਰ) ਨਾਲ ਜੋੜ ਕੇ ਭਾਸ਼ਾ ਦਾ ਸੱਤਿਆਨਾਸ ਵੀ ਕੀਤਾ ਗਿਆਇਸ ਝੂਠ ਉੱਤੇ ਮੋਹਰ ਲਾਉਣ ਵਾਸਤੇ ਵਿਚ ਰੱਬ ਲਿਆ ਧਰਿਆ ਕਿ ਜੇ ਕੋਈ ਅਕਲ ਨਾਲ ਦਲੀਲ ਭਰੀ ਗੱਲ ਸੋਚੇ ਤੇ ਕਰੇ ਤਾਂ ਉਹਦੇ ਉੱਤੇ ਰੱਬ ਦਾ ਵਿਰੋਧੀ ਹੋਣ ਦਾ ਇਲਜ਼ਾਮ ਲਾਇਆ ਜਾ ਸਕੇਮਾੜੀ ਸੋਚ ਵਾਲੇ ‘ਲੋਕਾਂ’ ਵਲੋਂ ਕਿਸੇ ਚੰਗੇ-ਭਲੇ ਮਨੁੱਖ ਨੂੰ ਜ਼ਲੀਲ ਕਰਨ ਵਾਸਤੇ ਇਹ ਅਸਲੋਂ ਹੀ ਦਲੀਲ ਰਹਿਤ, ਸਸਤਾ, ਘਟੀਆ ਪਰ ਹੁਣ ਤੱਕ ਸਭ ਤੋਂ ਕਾਮਯਾਬ ਤਰੀਕਾ ਰਿਹਾ ਹੈਇਸ ਵਾਸਤੇ ਕਈ ਵਾਰ ਧਰਮ ਦਾ ਸ਼ਬਦ ਵੀ ਵਰਤ ਲਿਆ ਜਾਂਦਾ ਹੈ, ਜੋ ਬਿਲਕੁੱਲ ਨਹੀਂ ਵਰਤਿਆ ਜਾਣਾ ਚਾਹੀਦਾ ਤੇ ਕਿਸੇ ਤਰ੍ਹਾਂ ਢੁੱਕਦਾ ਵੀ ਨਹੀਂ

ਜਦੋਂ ਵੀ ਜੀਵਨ ਦੀ ਗੱਲ ਹੁੰਦੀ ਹੈ ਤਾਂ ਵਿਸ਼ਾਲਤਾ ਦਾ ਜ਼ਿਕਰ ਛਿੜਦਾ ਹੈਤੁਰਦੇ ਜੀਵਨ ਅੰਦਰ ਉਮਰ ਮੁਤਾਬਿਕ ਹੀ ਇਕ ਪੜਾਅ ਆਉਂਦਾ ਹੈ ਕਿ ਜਿਸ ਕਿਸੇ ਨੇ ਵੀ ਆਪਣੇ ਅੱਗੇ ਨੂੰ ਤੁਰਦਾ ਰੱਖਣ ਦਾ ਸੁਪਨਾ ਬੁਣਿਆ ਹੁੰਦਾ ਹੈ ਉਹਦੇ ਵਾਸਤੇ ਸਾਥ ਦੀ ਲੋੜ ਪੈਂਦੀ ਹੈਸਮਾਜਿਕ ਪ੍ਰਵਾਨਗੀ ਵਾਸਤੇ ਵਿਆਹ ਦੀ ਜਰੂਰਤ ਹੁੰਦੀ ਹੈ। ਪੱਛਮੀ ਮੁਲਕਾਂ ਵਿਚ ਸਮਾਜਿਕ ਪ੍ਰਵਾਨਗੀ ਦੀ ਲੋੜ ਨਹੀਂ ਵੀ ਪੈਂਦੀਇੱਥੇ ਵਿਆਹ ਦੀ ਸੰਸਥਾ ਨੂੰ ਮੰਨਣਾ ਜਾਂ ਨਾ ਮੰਨਣਾ, ਹਰ ਕਿਸੇ ਦਾ ਜਾਤੀ ਮਾਮਲਾ ਹੈ, ਸਮਾਜੀ ਨਹੀਂਔਰਤ ਅਤੇ ਮਰਦ ਹੀ ਇਸ ਸੰਸਾਰ ਨੂੰ ਉਤਪਤੀ ਦੇ ਆਸਰੇ ਅੱਗੇ ਤੁਰਦਾ ਰੱਖਣ ਵਾਲੀ ਸੋਝੀ ਅਤੇ ਤਾਕਤ (ਸ਼ਕਤੀ) ਰੱਖਦੇ ਹਨਇਨ੍ਹਾਂ ਦਾ ਮੇਲ਼-ਮਿਲ਼ਾਪ ਨਵੇਂ ਜੀਅ ਨੂੰ ਜਨਮ ਦੇਣ ਦਾ ਸਬੱਬ ਬਣਦਾ ਹੈਇਹ ਸਬੱਬ (ਨਰ+ਮਾਦਾ ਦਾ ਮੇਲ਼) ਹੀ ਸੰਸਾਰ ਨੂੰ ਅੱਗੇ ਤੋਰਨ ਦਾ ਮੂਲ ਬਣਦਾ ਹੈਨਵੇਂ ਜੀਆਂ ਦਾ ਸੰਸਾਰ ਵਿਚ ਦਾਖਲਾ ਮਨੁੱਖੀ ਜ਼ਿੰਦਗੀ ਨੂੰ ਸਹਿਜਤਾ ਵੀ ਬਖਸ਼ਦਾ ਹੈ

ਇੱਥੇ ਪਹੁੰਚ ਕੇ ਅਖੌਤੀ ਧਰਮੀਆਂ ਵਲੋਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਦੇ ਸਬੰਧ ਵਿਚ ਕਹੇ, ਲਿਖੇ ਹੋਏ ਤੇ ਲਗਾਤਾਰ ਅੰਨ੍ਹੇਵਾਹ ਪ੍ਰਚਾਰੇ ਜਾਂਦੇ ਬਾਰੇ ਦੁਬਾਰਾ ਸੋਚਣ ਅਤੇ ਦਲੀਲ ਨਾਲ ਸਮਝਣਾ ਪੈਂਦਾ ਹੈਕਾਮ ਉਹ ਸ਼ਕਤੀ (ਅਨਰਜੀ) ਬਣਦਾ ਹੈ ਜੋ ਨਵੇਂ ਦੇ ਜਨਮ ਨਾਲ ਸੰਸਾਰ ਦੇ ਵਾਧੇ ਦਾ ਸਬੱਬ ਬਣਦਾ ਹੈਇਸਦੇ ਅੰਦਰ ਉਸਾਰੂ ‘ਲੋਭ’ ਹੈ, ਸਿਰਜਣਾ ਹੈਇਸਦੇ ਨਾਲ ਹੀ ਮੋਹ ਦੀ ਤਸਵੀਰ ਨਿੱਖਰਦੀ ਹੈ, ਕਿਉਂਕਿ ਮੋਹ ਤੋਂ ਬਿਨਾਂ ਇਸ ਸਭ-ਕਾਸੇ ਦਾ ਵਾਪਰਨਾ ਸੰਭਵ ਹੀ ਨਹੀਂਮੋਹ ਵਿਹੂਣਾ ਮਨੁੱਖ ਤਾਂ ਉਜਾੜ ਦੇ ਰੁੱਖ ਵਰਗਾ ਹੀ ਹੁੰਦਾ ਹੈਮਨੁੱਖ ਦਾ ਸੰਸਾਰ ਨਾਲ ਜੁੜੇ ਰਹਿਣਾ ਅਤੇ ਸਮਾਜ ਨਾਲ ਜੁੜ ਕੇ ਅੱਗੇ ਵਧਦੇ ਜਾਣਾ ਮੋਹ ਦੀ ਹੀ ਕਰਾਮਾਤ ਹੈਕ੍ਰੋਧ ਦਾ ਵੀ ਜ਼ਿੰਦਗੀ ਨਾਲ ਡੂੰਘਾ ਸਬੰਧ ਹੈਜੇ ਕਿਸੇ ਨੂੰ ਸਮਾਜ ਅੰਦਰ ਨਿੱਤ-ਦਿਹਾੜੇ ਇੰਨਾ ਕੁੱਝ ਮਾੜਾ ਵਾਪਰਦਾ ਦੇਖਕੇ ਵੀ ਉਸਦੇ ਮਨ ਵਿਚ ਅਜਿਹੇ ਕੁਚੱਜ ਦੇ ਖਿਲਾਫ ਗੁੱਸਾ (ਕ੍ਰੋਧ) ਹੀ ਨਹੀਂ ਉਪਜਦਾ ਤਾਂ ਅਜਿਹਾ ਵਿਅਕਤੀ ਮਰਿਆ-ਜੀਊਂਦਾ ਇਕ ਬਰਾਬਰ ਹੀ ਕਿਹਾ ਜਾ ਸਕਦਾ ਹੈਇੱਥੇ ‘ਕ੍ਰੋਧ’ ਨੂੰ ਵਿਰੋਧ-ਵਿਕਾਸੀ ਫਲਸਫੇ ਰਾਹੀਂ ਦੇਖਿਆ ਜਾਣਾ ਚਾਹੀਦਾ ਹੈਜੇ ਇਸ ਨਿਖੇਧ ਵਿੱਚੋਂ ਕਿਸੇ ਚੰਗੇਪਣ ਦਾ ਜਨਮ ਹੁੰਦਾ ਹੈ ਤਾਂ ਇਹ ਉਸਾਰੂ ਕਦਮ ਨਜ਼ਰ ਆਵੇਗਾਹਰ ਕਿਸੇ ਨੂੰ ਆਪਣੀ ਅਕਲ ਉੱਤੇ (ਜੇ ਪੱਲੇ ਹੋਵੇ ਤਾਂ) ਮਾਣ ਜਰੂਰ ਹੋਣਾ ਚਾਹੀਦਾ ਹੈਹਾਂ! ਇੱਥੇ ਇਹ ਕਿਹਾ ਜਾ ਸਕਦਾ ਹੈ ਹੰਕਾਰੀ ਹੋਣਾ ਮਾੜਾ ਹੈਮਾਣ ਅਤੇ ਹੰਕਾਰ ਦਾ ਫਰਕ ਸਮਝਣਾ ਵੀ ਜਰੂਰੀ ਹੈਜਿਸ ਦੇ ਮੱਥੇ ਵਿਚ ਸੂਝ ਦਾ ਦੀਵਾ ਬਲ਼ਦਾ ਹੋਵੇ ਉਹ ਹੰਕਾਰੀ ਹੋ ਹੀ ਨਹੀਂ ਸਕਦਾਫੇਰ ‘ਧਰਮੀਆਂ’ ਵਲੋਂ ਪੰਜਾਂ ਤੱਤਾਂ ਦੀ ਘੜੀ ਨਾਂਹ ਪੱਖੀ ਤਸਵੀਰ ਆਪਣੇ ਆਪ ਹੀ ਝੂਠੀ ਸਾਬਤ ਹੋ ਜਾਂਦੀ ਹੈਸਿਆਣਾ ਮਨੁੱਖ ਦੂਜਿਆਂ ਨਾਲ ਦਲੀਲ ਸਹਿਤ ਸੰਵਾਦ ਰਚਾਉਂਦਾ ਹੈ, ਬਾਬੇ ਨਾਨਕ ਵਲੋਂ ਗੋਸ਼ਟਿ (ਸੰਵਾਦ, ਡਾਇਲਾਗ) ਦਾ ਦਿੱਤਾ ਫਲਸਫਾ ਯਾਦ ਰੱਖਣਾ ਚਾਹੀਦਾ ਹੈ)ਸੂਝਵਾਨ ਮਨੁੱਖ ਵੱਖੋ-ਵੱਖ ਵਿਸ਼ਿਆਂ ਬਾਰੇ ਦੂਜਿਆਂ ਨਾਲ ਬਹਿਸ ਕਰਦਾ ਹੈਵਿਚਾਰਾਂ ਨੂੰ ਸਮੇਂ/ਸਮਾਜ/ਸਥਿਤੀਆਂ ਦੀ ਸਾਣ ’ਤੇ ਪਰਖਦਾ ਹੈਦਲੀਲ ਨਾਲ ਮੇਲ ਖਾਂਦੀ ਗੱਲ ਗਲਤ ਹੁੰਦੀ ਹੀ ਨਹੀਂਮਨ ਸੱਚਾ, ਜੀਵਨ ਜੀਊਣ ਦੀ ਜੁਗਤ - ਸਰਬੱਤ ਦਾ ਭਲਾ ਚਾਹੁਣ ਵਾਲੀ ਅਤੇ ਸੋਚ ਵਿਗਿਆਨਕ (ਧੁੰਦ ਰਹਿਤ) ਹੋਵੇ ਤਾਂ ਇਨ੍ਹਾਂ ਪੰਜਾਂ ਤੱਤਾਂ ਨੂੰ ਪਰਖ ਕਰਦਿਆਂ ਗੁਣਾਂ ਵਜੋਂ ਦੇਖਿਆ ਜਾਣਾ ਚਾਹੀਦਾ ਹੈ, ਜ਼ਿੰਦਗੀ ਦਾ ਸੱਚ ਸਾਹਮਣੇ ਨਜ਼ਰ ਆਵੇਗਾ

ਮੂੜ੍ਹਮੱਤ ਵਾਲੇ ਸੰਯੋਗ ਨੂੰ ਮਨੁੱਖੀ ਜ਼ਿੰਦਗੀ ਦਾ ਧੁਰਾ ਆਖਦੇ ਹਨਅਖੇ ਜੀ, ਹੱਥਾਂ ਦੀਆਂ ਲਕੀਰਾਂ ਉੱਤੇ ਜੋ ਛਪ ਗਿਆ, ਸੋ ਛਪ ਗਿਆਉਨ੍ਹਾਂ ਦੇ ਕਹਿਣ ਦਾ ਭਾਵ ਕਿ ਇਹ ਕੁੱਝ ਬਦਲਿਆ ਹੀ ਨਹੀਂ ਜਾ ਸਕਦਾ, ਇਸ ਕਰਕੇ ਹੀ ਉਹ ਮਨੁੱਖ ਨੂੰ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਵਾਲੇ ਕੀਤੇ ਜਾ ਰਹੇ ਸੰਘਰਸ਼ ਤੋਂ ਵਰਜਦੇ ਹਨਇਹ ਤਾਂ ਜਾਣਬੁੱਝ ਕੇ ਲੁਟੇਰਿਆਂ ਦਾ ਪੱਖ ਪੂਰਨ ਵਾਲਾ ਰਾਹ ਹੈਕਿਰਤ ਕਰਨ ਵਾਲੇ ਹਰ ਕਿਰਤੀ ਦੇ ਖਿਲਾਫ ਇਹ ਅਤਿ ਘਟੀਆ ਅਤੇ ਕੋਝੀ ਸਾਜਿਸ਼ ਹੈਹੱਥੀਂ ਕਿਰਤ ਕਰਨ ਵਾਲੇ ਲੋਕਾਂ ਵਲੋਂ ਆਪਣੇ ਸਵੈਮਾਣ ਦੀ ਰਾਖੀ ਵਾਸਤੇ ਇਸ ਸ਼ੈਤਾਨੀ ਨੂੰ ਹਰ ਹੀਲੇ ਜ਼ੋਰਦਾਰ ਢੰਗ ਨਾਲ ਨਕਾਰਿਆ ਜਾਣਾ ਚਾਹੀਦਾ ਹੈਸ਼ੈਤਾਨ ਲੋਕ ਮਨੁੱਖੀ ਜ਼ਿੰਦਗੀ ਨੂੰ ਕਿਸੇ ਹੋਰ ਵਲੋਂ ਛਾਪੀ ਵਿੰਗੀਆਂ ਟੇਢੀਆਂ ਲਕੀਰਾਂ ਵਾਲੀ ‘ਜੰਤਰੀ’ ਦੇ ਆਖੇ ਜਾਂ ਹੁਣ ਨਵੀਂ ਤਕਨੀਕ ਵਰਤਦਿਆਂ ਕੰਪਿਊਟਰ ਵਿਚ ਖੁਦ ਲਿਖ ਕੇ ਪਾਏ ‘ਰਾਸ਼ੀ ਦਾ ਫਲ’ ਅਨੁਸਾਰ ਹੀ ਤੋਰਨਾ ਚਾਹੁੰਦੇ ਹਨਪਰ ਇੰਝ ਹੋਣਾ ਸੰਭਵ ਹੀ ਨਹੀਂਰਾਸ਼ੀ ਫਲ ਦੱਸਣ ਵਾਲੇ ਸ਼ੈਤਾਨ ਬਿਰਤੀ ਰਾਹੀਂ ਭੋਲ਼ੇ-ਭਾਲ਼ੇ ਲੋਕਾਂ ਦੀ ਕਿਸੇ ਦੁਖਦੀ ਰਗ ਤੇ ਹੱਥ ਰੱਖਕੇ ਆਪਣੇ ਸ਼ਬਦ-ਜਾਲ਼ ਰਾਹੀਂ ਕਿਸੇ ਦੂਸਰੇ ਦੀ ਜੇਬ ਦੇ ਆਸਰੇ ਸੌਖੇ ਢੰਗ ਨਾਲ ਆਪਣਾ ਤੋਰੀ-ਫੁਲਕਾ ਤੋਰਨ ਦਾ ਚੁਸਤੀ ਭਰਿਆ ਹਰਾਮੀ ਯਤਨ ਕਰਦੇ ਹਨਜਾਗਦੇ ਮਨੁੱਖਾਂ ਨੂੰ “ਰਾਸ਼ੀ ਫਲਦੇ ਮੂਰਖਤਾ ਵਾਲੇ ਕਿੱਲੇ ਨਾਲ ਨਹੀਂ ਬੰਨ੍ਹਿਆ ਜਾ ਸਕਦਾ

ਹਰ ਵਿਅਕਤੀ ਨੂੰ ਆਪਣਾ ਮਾਨਸਿਕ ਅਤੇ ਬੌਧਿਕ ਵਿਕਾਸ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈਸਮੇਂ ਨਾਲ ਤੁਰਦੇ ਵਰਤਾਰਿਆਂ ਉੱਤੇ ਡੂੰਘੀ ਪਾਰਖੂ ਨਜ਼ਰ ਰੱਖਣੀ ਪੈਂਦੀ ਹੈਖੋਜੀ ਬਣਕੇ ਦੁਨੀਆਂ ਦੇ ਗਿਆਨ ਭੰਡਾਰ ਅੰਦਰ ਲੰਬਾ ਸਫਰ ਕਰਨਾ ਪੈਂਦਾ ਹੈਮਨੁੱਖੀ ਮਿਹਨਤ ਨੇ ਹੀ ਸਦਾ ਨਵਾਂ ਸੰਸਾਰ ਸਿਰਜਿਆ ਹੈਆਪਣੀ ਮਿਹਨਤ ਨਾਲ ਹੀ ਚੰਦ ਉੱਤੇ ਜਾ ਉੱਤਰਿਆ ਇਹ ਮਨੁੱਖਧਰਤੀ ਉੱਤੇ ਬੈਠਾ ਹੀ ਆਪਣੇ ਬਣਾਏ ਜੰਤਰਾਂ ਨਾਲ ਕ੍ਰੋੜਾਂ ਮੀਲਾਂ ਦੀ ਦੂਰੀ ਵਾਲੇ ਗ੍ਰਹਿਆਂ ਦੀ ਟੋਹ ਲਾਈ ਜਾਂਦਾ ਹੈਮਨੁੱਖੀ ਸੂਝ ਦੇ ਅੱਗੇ ਵਧਦੇ ਕਦਮ ਨਿੱਤ ਦਿਨ ਹੈਰਾਨ ਕਰਨ ਵਾਲੀਆਂ ਕਾਢਾਂ ਕੱਢੀ ਜਾ ਰਹੇ ਹਨਇਹ ਕਿਸਮਤ, ਤਕਦੀਰ, ਭਾਗਾਂ ਜਾਂ ਸੰਜੋਗ ਦੀ ਗੱਲ ਨਹੀਂ ਸਗੋਂ ਮਨੁੱਖੀ ਸੂਝ ਦੇ ਆਸਰੇ ਕਿਰਤੀ ਹੱਥਾਂ ਵਲੋਂ ਈਮਾਨਦਾਰੀ ਨਾਲ ਕਰੜੀ ਮਿਹਨਤ ਤੋਂ ਬਾਅਦ ਮਨੁੱਖੀ ਜੀਵਨ ਵਾਸਤੇ ਕੀਤੀ ਉਸਾਰੂ ਸਿਰਜਣਾ ਹੈ, ਜਿਸ ਦੇ ਸਦਕਾ ਕਿਸ ਦਾ ਦਿਲ ਨਹੀਂ ਕਰੇਗਾ ਅਜਿਹੀ ਸੁੱਚੀ ਕਿਰਤ ਅਤੇ ਮਨੁੱਖੀ ਸੂਝ ਦੇ ਬਲਿਹਾਰੇ ਜਾਣ ਨੂੰ? ਇਸ ਕਰਕੇ ਹੀ ‘ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ’ ਵਾਲੀ ਕਹਾਵਤ ਅੱਜ ਵੀ ਸੱਚੀ ਹੈ, ਕੱਲ੍ਹ ਵੀ ਸੱਚੀ ਹੀ ਰਹੇਗੀਆਦਿ ਕਾਲ ਤੋਂ ਹੁਣ ਤੱਕ ਮਨੁੱਖੀ ਜੀਵਨ ਦਾ ਇਹ ਹੀ ਇਤਿਹਾਸਕ ਵਿਕਾਸ ਹੈ

ਦੁਨੀਆਂ ਨੇ ਜੇ ਚਿੱਟਿਆਂ ਚੌਲਾਂ ਦੇ ਆਸਰੇ ਹੀ ਵਧਣਾ-ਫੁਲਣਾ ਹੈ ਤਾਂ ਮਾੜੇ, ਗਰੀਬ ਦਾ ਕੀ ਬਣੇਗਾ? ਇੱਥੇ ਹੀ “ਰੱਬ” ਵਲੋਂ ਕੁੱਝ ਇਕ ਨੂੰ ਚਿੱਟੇ ਚੌਲ਼ ਦੇਣ ਅਤੇ ਦੂਜਿਆਂ ਨੂੰ ਇਸ ਤੋਂ ਵਾਂਝੇ ਰੱਖਣ ਦਾ ਦੋਸ਼ ਲਗਦਾ ਹੈਇੱਥੇ ਤਾਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਰੱਬ ਦਾ ਸੰਕਲਪ ਸਾਊ ਬਿਲਕੁਲ ਨਹੀਂਪੁੰਨ-ਦਾਨ ਤਾਂ ਉਹ ਹੀ ਕਰ ਸਕਦਾ ਹੈ ਜੀਹਦੇ ਕੋਲ ਮੁਫਤ ਦਾ ਆਊ ਭਾਵ ਕਿ ਵਾਧੂ ਹੋਵੇਗਾ (ਜਿਸ ਨੂੰ ਆਮ ਬੋਲੀ ਵਿਚ ਹਰਾਮ ਦਾ ਮਾਲ ਵੀ ਕਿਹਾ ਜਾਂਦਾ ਹੈ)ਵਾਧੂ ਇਕੱਠਾ ਕਰਨ ਵਾਸਤੇ ਇਨਸਾਨ ਨੂੰ ਕਈ ਵਿੰਗੀਆਂ-ਟੇਢੀਆਂ ਪਰ ਬਦਕਾਰ ਲਕੀਰਾਂ ’ਤੇ ਤੁਰਨਾ ਪੈਂਦਾ ਹੈਇਹ ਲਕੀਰਾਂ ਸਾਊ ਬਿਲਕੁਲ ਨਹੀਂ ਹੁੰਦੀਆਂਜੇ ਇਸ ਤੋਂ ਵੀ ਅੱਗੇ ਦੂਜੇ ਪਾਸੇ ਜਾ ਕੇ ਸੋਚੀਏ ਕਿ ਪੁੰਨ-ਦਾਨ ਲੈਣ ਵਾਲਾ ਕਿੰਨਾ ਕਮੀਨਾ ਹੋ ਸਕਦਾ ਹੈ ਕਿ ਹਰ ਕਿਸਮ ਦੀ ਬੇਈਮਾਨੀ ਦੇ ਆਸਰੇ ਕੀਤੀ ਬੇਈਮਾਨੀ ਦੀ ਕਮਾਈ ਵਿੱਚੋਂ ਮਿਲੇ ਕੁੱਝ ਟੁਕੜਿਆਂ ਨੂੰ ਵੀ “ਭਲਾ ਹੋਵੇ - ਵਧੋ ਫੁੱਲੋ” ਆਖ ਕੇ ਆਪਣੀ ਝੋਲ਼ੀ ਪੁਆਈ ਜਾਂਦਾ ਹੈ ਅਤੇ ਨਾਲ ਹੀ ‘ਭੰਡਾਰੇ ਭਰੇ ਰਹਿਣ’ (ਜੋ ਮਾੜੇ ਕੰਮਾਂ ਨਾਲ ਭਰੇ ਹੁੰਦੇ ਹਨ) ਦੀ ਅਸੀਸ ਦਿੰਦਾ ਹੈਇਹ ਭਲਾ ਕਾਹਦੀ ਅਸੀਸ ਜੋ ਬੁਰਾਈ ਦੀ ਪਿੱਠ ਠੋਕ ਕੇ ਉਸ ਨੂੰ ਤਕੜਿਆਂ ਕਰੇ? ਗਿਆਨਵਾਨ ਮਨੁੱਖ ਅਜਿਹੀ ਅਸੀਸ ਨਹੀਂ ਦੇ ਸਕਦਾ

ਹਰ ਮਨੁੱਖ ਨੇ ਜ਼ਿੰਦਗੀ ਨੂੰ ਲਾਰਿਆਂ ਹੇਠ ਹੀ ਨਹੀਂ ਜੀਊਣਾ ਹੁੰਦਾਇਹ ਚਿੱਟਿਆਂ ਚੌਲ਼ਾਂ ਦੇ ਝੂਠੇ ਪ੍ਰਚਾਰਕ (ਭਾੜੇ ਦੇ ਢੰਡੋਰਚੀ) ਤਾਂ ਕਿਸਮਤ ਦੇ ਅਸਲੋਂ ਝੂਠੇ ਸੰਕਲਪ ਦੀ ਡਰਾਊ ‘ਬੰਦੂਕ’ ਹੱਥ ਲੈ ਕੇ ਦੂਜਿਆਂ ਦੀ ਕਮਾਈ ਦੇ ਆਸਰੇ ਸਿਰਫ ਆਪਣੀ ਹੀ ਜਿੰਦ ਸੌਖੀ ਕੀਤੀ ਚਾਹੁੰਦੇ ਹਨ/ਕਰ ਰਹੇ ਹਨਇਨ੍ਹਾਂ ਦਾ ਹੋਰ ਮਕਸਦ ਹੀ ਕੋਈ ਨਹੀਂਇਹ ਤਾਂ ਉਹ ਹਨ ਕਿ, ‘ਕੋਈ ਮਰੇ ਕੋਈ ਜੀਵੇ ਸੁਥਰਾ ਘੋਲ਼ ਪਤਾਸੇ ਪੀਵੇ’ (ਯਾਦ ਰਹੇ ਸੁਥਰੇ ਇਹ ਬਿਲਕੁਲ ਨਹੀਂ)ਉਂਝ ਵੀ ਜੇ ਪੁੰਨ-ਦਾਨ ਦੇ ਆਸਰੇ ਜੋੜੀਆਂ ਬਣੀਆਂ ਤਾਂ ਸਿਰਫ ਆਪੋ-ਆਪਣਾ ਭਲਾ ਚਾਹੁਣ ਦਾ ਲੋਭ ਇਨ੍ਹਾਂ ‘ਜੋੜੀਆਂ’ ਨੂੰ ਕਿੰਨਾ ਕੁ ਚਿਰ ਜੋੜੀ ਰੱਖੂ? ਪ੍ਰੇਮ ਅਤੇ ਮੋਹ ਦਾ ਸਾਥ ਛੱਡ ਸਿਰਫ ਪਦਾਰਥਾਂ ਮਗਰ ਹੋ ਤੁਰਨਾ ਇਨਸਾਨ ਨੂੰ ਨੀਵਾਣਾਂ ਵੱਲ ਧੱਕਦਾ ਹੈਪੁੰਨ ਦਾਨ ਵਾਲਾ ਰਾਹ ਚੰਗੀ ਜਾਂ ਚੰਗੇਰੀ ਜ਼ਿੰਦਗੀ ਦੀ ਜ਼ਾਮਨੀ ਨਹੀਂ ਹੋ ਸਕਦਾ‘ਪੁੰਨ ਦੇ ਚੌਲ਼’ ਸੰਘਰਸ਼ ਤੋਂ ਮੁੱਖ ਮੋੜ ਜ਼ਿੰਦਗੀ ਨੂੰ ਆਪਣੇ ਹੱਥੀਂ ਝੂਠ ਦੀ ਝੋਲ਼ੀ ਵਿਚ ਸੁੱਟਣ ਦੇ ਬਰਾਬਰ ਹੈਇਸ ਤੋਂ ਹਰ ਹੀਲੇ ਬਚਣਾ ਅਤੇ ਚੰਗਾ ਸੋਚਣਾ ਹੀ ਇਨਸਾਨ ਦਾ ਜਤਨ ਹੋਣਾ ਚਾਹੀਦਾ ਹੈ

*****

(531)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਕੇਹਰ ਸ਼ਰੀਫ਼

ਕੇਹਰ ਸ਼ਰੀਫ਼

Witten, Germany.
Phone: (49 - 17335 - 46050)

Email: (ksharif@arcor.de)

More articles from this author