“ਇਹਨਾਂ ਸ਼ਬਦਾਂ ਵਿੱਚੋਂ ਕੁਦਰਤ ਨਾਲ ਅਤੇ ਵਾਤਾਵਰਣ ਨਾਲ ਰੂਹ ਦਾ ਪਿਆਰ ਝਲਕਦਾ ਹੈ। ਜੇ ਹਰ ਮਨੁੱਖ ਆਪਣੇ ...”
(1 ਅਕਤੂਬਰ 2024)

 

ਅਠਾਰ੍ਹਵੀਂ ਉੰਨ੍ਹੀਵੀਂ ਸਦੀ ਵਿੱਚ ਉੱਤਰੀ ਅਮਰੀਕਾ ਦੇ ਮੂਲ ਵਾਸੀਆਂ ਪਾਸੋਂ ਉਨ੍ਹਾਂ ਦੀ ਜੱਦੀ ਜ਼ਮੀਨ ਲੈ ਲਈ ਗਈਇੱਥੇ ਕੇ ਵਸੇ ਯੂਰਪੀ ਗੋਰਿਆਂ ਨੇ ਕਾਫੀ ਲੰਮੇ ਸਮੇਂ ਦੇ ਤਕਰਾਰਾਂ, ਧੱਕਿਆਂ, ਸਮਝੌਤਿਆਂ ਤੋਂ ਬਾਅਦ ਇਸ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ, ਜਿਸਦੇ ਬਦਲੇ ਵਿੱਚ ਮੂਲ ਵਾਸੀਆਂ ਨੂੰ ਛੋਟੇ ਮੋਟੇ ਅਧਿਕਾਰ ਅਤੇ ਰਾਖਵਾਂਕਰਨ ਦੇ ਵਾਅਦੇ ਵਗੈਰਾ ਕੀਤੇ ਗਏ, ਜਿਹੜੇ ਕਿ ਹੂਬਹੂ ਕਦੇ ਵੀ ਪੂਰੇ ਨਹੀਂ ਹੋਏਇਨ੍ਹਾਂ ਮੂਲ ਵਾਸੀਆਂ ਵਿੱਚ ਕਈ ਜਨ ਜਾਤੀਆਂ ਅਤੇ ਕਬੀਲਿਆਂ ਦੇ ਲੋਕ ਸਨਦੁਵਾਮਿਸ਼ ਜਨ ਜਾਤੀ ਦੇ ਇੱਕ ਮੁਖੀ, ਚੀਫ ਸਿਆਟਲ ਉਸ ਸਮੇਂ ਦੇ ਜਨ-ਜਾਤੀ ਕਬੀਲਿਆਂ ਦਾ ਵਿਸ਼ਵ ਨਜ਼ਰੀਆ ਪੇਸ਼ ਕਰਨ ਵਾਲਾ ਪ੍ਰਤੀਨਿਧ ਆਗੂ ਸੀਸਿਆਟਲ ਨੇ ਹੀ 1855 ਈਸਵੀ ਦੇ ਪੁਆਇੰਟ ਇਲੀਅਟ ਦੇ ਸਮਝੌਤੇ ’ਤੇ ਦਸਤਖ਼ਤ ਵੀ ਕੀਤੇ ਸਨ, ਜਿਸ ਰਾਹੀਂ ਇਹਨਾਂ ਲੋਕਾਂ ਨੂੰ ਸ਼ਿਕਾਰ ਕਰਨ ਅਤੇ ਮੱਛੀਆਂ ਫੜਨ ਦੇ ਅਧਿਕਾਰ ਦਿੱਤੇ ਗਏ ਸਨਭਰੇ ਮਨ ਨਾਲ ਇਹਨਾਂ ਆਪਣੀ ਜ਼ਮੀਨ ਅਮਰੀਕਾ ਸਰਕਾਰ ਨੂੰ ਸੌਂਪ ਦਿੱਤੀ ਸੀਇਹ ਲੋਕ ਧਰਤੀ ਨੂੰ, ਦਰਿਆਵਾਂ ਨੂੰ, ਜੰਗਲਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨਸਿਆਟਲ ਹੀ ਉਹ ਵਿਅਕਤੀ ਸੀ, ਜਿਸਦੀ ਮੂਲ ਨਿਵਾਸੀਆਂ ਅਤੇ ਯੂਰਪੀਅਨਾਂ ਵਿੱਚ ਸ਼ਾਂਤੀ ਅਤੇ ਸੁਖਾਵੇਂ ਸੰਬੰਧ ਬਣਾਈ ਰੱਖਣ ਦੇ ਯਤਨਾਂ ਨੂੰ ਮਾਣ ਦੇਣ ਲਈ ਡਾਕਟਰ ਮੈਨਾਰਡ, ਡੇਵਿਡ ਸਵਿਨਸਨ ਅਤੇ ਆਰਥਰ . ਡੈਨੀ ਨੇ ਅਮਰੀਕਾ ਦੇ ਸ਼ਹਿਰ ਦਾ ਨਾਂ ਉਸ ਦੇ ਨਾਮ ਤੇ ਸਿਆਟਲ ਰੱਖਿਆ

ਚੀਫ ਸਿਆਟਲ ਦਾ ਜਨਮ 1786 ਈਸਵੀ ਅਤੇ ਮੌਤ 1866 ਈਸਵੀ ਵਿੱਚ ਹੋਈਉਹ ਆਪਣੇ ਜੀਵਨ ਕਾਲ ਵਿੱਚ ਆਪਣੇ ਕਬੀਲੇ ਦੇ ਲੋਕਾਂ ਦੇ ਲਈ ਜਿਊਂਦਾ ਰਿਹਾ ਅਤੇ ਗੋਰਿਆਂ ਨਾਲ ਚੰਗੇ ਸੰਬੰਧ ਬਣਾਉਣ ਲਈ ਜੱਦੋਜਹਿਦ ਕਰਦਾ ਰਿਹਾਅੱਜ ਅਸੀਂ ਉਸ ਦੇ 11 ਮਾਰਚ 1854 ਈਸਵੀ ਦੇ ਉਸ ਇਤਿਹਾਸਕ ਭਾਸ਼ਣ ਨੂੰ ਯਾਦ ਕਰ ਰਹੇ ਹਾਂ, ਜਿਹੜਾ ਉਸ ਨੇ ਸਿਆਟਲ ਦੇ ਖੁੱਲ੍ਹੇ ਮੈਦਾਨ ਵਿੱਚ ਹਜ਼ਾਰਾਂ ਲੋਕਾਂ ਦੇ ਸਾਹਮਣੇ ਆਪਣੀ ਜ਼ਮੀਨ ਨੂੰ ਗੋਰਿਆਂ ਨੂੰ ਸੌਂਪਣ ਸਮੇਂ ਦਿੱਤਾਇਸ ਭਾਸ਼ਣ ਵਿੱਚੋਂ ਉਸ ਦਾ ਆਪਣੇ ਲੋਕਾਂ ਪ੍ਰਤੀ, ਆਪਣੀ ਧਰਤੀ ਅਤੇ ਵਾਤਾਵਰਣ ਸੰਬੰਧੀ ਪਿਆਰ ਤਾਂ ਪ੍ਰਗਟ ਹੋ ਹੀ ਰਿਹਾ ਹੈ, ਪਰ ਇੱਕ ਪਰਮਾਤਮਾ ਦੇ ਮੰਨਣ ਨਾਲ ਜੋ ਨਸਲੀ ਵਿਤਕਰੇ ’ਤੇ ਉਸ ਨੇ ਇਤਰਾਜ਼ ਪ੍ਰਗਟਾਇਆ ਹੈ, ਉਹ ਵੀ ਬਹੁਤ ਮਹੱਤਵਪੂਰਨ ਹੈਇਸ ਭਾਸ਼ਣ ਦੀ ਭਾਵਨਾ ਅੱਜ ਵੀ ਅਤੇ ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਉੰਨੀ ਹੀ ਸਾਰਥਕ ਹੈ, ਜਿੰਨੀ ਉਸ ਸਮੇਂ ਇਹ ਉੱਤਰੀ ਅਮਰੀਕਨ ਭਾਰਤੀ ਲੋਕਾਂ ਲਈ ਸੀਇਸ ਭਾਸ਼ਣ ਦੇ ਮੂਲ ਪਾਠ ਦੀ ਪ੍ਰਮਾਣਿਕਤਾ ਬਾਰੇ ਤਾਂ ਪੂਰਾ ਦਾਅਵਾ ਨਹੀਂ ਕਰ ਸਕਦੇ, ਪਰ ਉਸਦੀ ਭਾਵਨਾ ਅਤੇ ਵਿਸ਼ਾ ਪੂਰਨ ਓਹੀ ਹੈਸਮੇਂ ਦੀਆਂ ਪਰਤਾਂ ਨੇ ਹੋ ਸਕਦਾ , ਕੁਝ ਸ਼ਬਦਾਂ ਵਿੱਚ ਤਬਦੀਲੀ ਲੈ ਆਂਦੀ ਹੋਵੇ

ਸਿਆਟਲ ਦੇ ਭਾਸ਼ਣ ਦੇ ਤਿੰਨ ਮੁੱਖ ਹਿੱਸੇ ਹਨਪਹਿਲੇ ਵਿੱਚ ਉਸ ਦਾ ਕੁਦਰਤ ਨਾਲ ਸੰਬੰਧ ਜ਼ਾਹਿਰ ਹੁੰਦਾ ਹੈ, ਦੂਜੇ ਹਿੱਸੇ ਵਿੱਚ ਇੱਕ ਦੂਜੇ ਨਾਲ ਪਿਆਰ ਸੰਬੰਧ ਅਤੇ ਤੀਸਰੇ ਹਿੱਸੇ ਵਿੱਚ ਇੱਕੋ ਪਰਮਾਤਮਾ ਦੇ ਰਾਹੀਂ ਸਾਂਝੀ ਤਕਦੀਰ ਦਾ ਜ਼ਿਕਰ ਹੈ

1. ਕੁਦਰਤ ਨਾਲ ਸੰਬੰਧ: ਭਾਸ਼ਣ ਦੇ ਪਹਿਲੇ ਹਿੱਸੇ ਵਿੱਚ ਉਸ ਦਾ ਆਪਣੀ ਉਸ ਭੂਮੀ ਪ੍ਰਤੀ, ਉਸ ਦੇ ਦਰਿਆਵਾਂ, ਜੰਗਲ, ਪੰਛੀਆਂ, ਜਾਨਵਰਾਂ ਅਤੇ ਬਨਸਪਤੀ ਨਾਲ ਪਿਆਰ ਪ੍ਰਗਟ ਹੁੰਦਾ ਹੈਆਓ ਸਿਆਟਲ ਦੇ ਸ਼ਬਦਾਂ ਨੂੰ ਮਾਣੀਏ-

ਜੇ ਤੁਹਾਡੇ ਕੋਲ ਤਾਜ਼ੀ ਹਵਾ ਦੇ ਬੁੱਲੇ ਅਤੇ ਜਲ ਦੀਆਂ ਫੁਹਾਰਾਂ ਨਹੀਂ ਹਨ, ਉਹਨਾਂ ਨੂੰ ਕਿਵੇਂ ਅਤੇ ਕਿੱਥੋਂ ਖਰੀਦੋਗੇ? ਧਰਤੀ ਦਾ ਹਰੇਕ ਟੋਟਾ ਮੇਰੇ ਲੋਕਾਂ ਲਈ ਪਾਕਿ ਪਵਿੱਤਰ ਹੈਦੇਵਦਾਰ ਦੀਆਂ ਨੁਕੀਲੀਆਂ ਸੂਈਆਂ, ਹਰ ਰੇਤਲਾ ਕਿਨਾਰਾ, ਸੰਘਣੇ ਜੰਗਲਾਂ ਦਾ ਹਰ ਕੁਹਾਸਾ, ਹਰ ਚਰਾਗਾਹ, ਹਰ ਭਿਣ ਭਿਣ ਕਰਦਾ ਕੀਟ ਮੇਰੇ ਲੋਕਾਂ ਦੇ ਤਜਰਬੇ ਅਤੇ ਯਾਦਾਂ ਵਿੱਚ ਪਾਕ ਪਵਿੱਤਰ ਹਨਸਾਨੂੰ ਅਹਿਸਾਸ ਹੈ ਕਿ ਦਰਖ਼ਤਾਂ ਵਿੱਚੋਂ ਵਹਿੰਦੇ ਹੋਏ ਰਸ ਨੂੰ ਅਸੀਂ ਆਪਣਾ ਖੂਨ ਸਮਝਦੇ ਹਾਂ, ਜਿਹੜਾ ਸਾਡੀਆਂ ਨਾੜੀਆਂ ਵਿੱਚੋਂ ਵਗ ਰਿਹਾ ਹੈਅਸੀਂ ਇਸ ਭੂਮੀ ਦਾ ਇੱਕ ਜਿਊਂਦਾ ਜਾਗਦਾ ਹਿੱਸਾ ਹਾਂ ਅਤੇ ਇਹ ਸਾਡਾ ਹਿੱਸਾ ਹੈਮਹਿਕਦੇ ਫੁੱਲ ਸਾਡੀਆਂ ਭੈਣਾਂ ਹਨਰਿੱਛ, ਭਾਲੂ, ਵਿਰਾਟ ਬਾਜ਼ ਸਾਡੇ ਭਰਾ ਹਨਚਟਾਨੀ ਉਚਾਈਆਂ, ਜੂਸ ਅਤੇ ਚਰਾਂਦਾਂ, ਟੱਟੂ ਦੇ ਸਰੀਰ ਦੀ ਗਰਮੀ ਅਤੇ ਮਨੁੱਖ ਇਹ ਸਭ ਇੱਕ ਹੀ ਪਰਿਵਾਰ ਨਾਲ ਸੰਬੰਧ ਰੱਖਦੇ ਹਨਨਦੀਆਂ ਅਤੇ ਦਰਿਆਵਾਂ ਵਿੱਚੋਂ ਵਹਿੰਦੇ ਹੋਏ ਲਹਿਲਹਾਉਂਦੇ ਪਾਣੀ ਨੂੰ ਸਿਰਫ ਪਾਣੀ ਹੀ ਨਾ ਜਾਣੋ, ਇਹ ਸਾਡੇ ਵੱਡੇ ਵਡੇਰਿਆਂ ਦਾ ਖੂਨ ਹੈਜੇ ਅਸੀਂ ਆਪਣੀ ਭੂਮੀ ਤੁਹਾਨੂੰ ਵੇਚਦੇ ਹਾਂ, ਤਾਂ ਯਾਦ ਰੱਖਿਓ ਇਹ ਸਾਡੇ ਲਈ ਬਹੁਤ ਹੀ ਪਵਿੱਤਰ ਹੈਝੀਲਾਂ ਦੇ ਸਾਫ਼ ਪਾਣੀ ਵਿੱਚ ਪੈਂਦਾ ਹਰ ਪਰੇਤਮਈ ਪ੍ਰਤੀਬਿੰਬ ਮੇਰੇ ਲੋਕਾਂ ਦੇ ਜੀਵਨ ਦੀਆਂ ਘਟਨਾਵਾਂ ਅਤੇ ਸਾਂਝਾਂ ਦੱਸਦਾ ਹੈਪਾਣੀ ਦੀ ਗੜਗੜਾਹਟ ਸਾਡੇ ਪੁਰਖਿਆਂ ਦੀ ਆਵਾਜ਼ ਹੈਦਰਿਆ ਸਾਡੇ ਭਰਾ ਹਨਉਹ ਸਾਡੀ ਪਿਆਸ ਬੁਝਾਉਂਦੇ ਹਨਉਹ ਸਾਡੇ ਬੇੜਿਆਂ ਨੂੰ ਠੇਲ੍ਹਦੇ ਹਨ ਅਤੇ ਸਾਡੇ ਬੱਚਿਆਂ ਨੂੰ ਪਾਲ਼ਦੇ ਹਨਇਸ ਲਈ ਤੁਸੀਂ ਇਹਨਾਂ ਦਰਿਆਵਾਂ ਪ੍ਰਤੀ ਉੰਨੀ ਹੀ ਦਇਆ ਅਤੇ ਸੁਹਿਰਦਤਾ ਰੱਖਣੀ, ਜਿੰਨੀ ਤੁਸੀਂ ਆਪਣੇ ਭਰਾ ਪ੍ਰਤੀ ਰੱਖਦੇ ਹੋ।”

2. ਆਪਸੀ ਸੰਬੰਧ: ਵਿਅਕਤੀ ਦੇ ਵਿਅਕਤੀ ਨਾਲ ਸੰਬੰਧ ਬਹੁਤ ਮਹੱਤਵਪੂਰਨ ਹਨਜਿੱਥੇ ਸਿਆਟਲ ਸ਼ਹਿਰਾਂ ਦੀ ਮਸ਼ੀਨੀ ਜਿਹੀ ਸਭਿਅਤਾ ਨੂੰ ਪਸੰਦ ਨਹੀਂ ਕਰਦਾ, ਉੱਥੇ ਇਹ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦਾ ਕਿ ਇਹਨਾਂ ਵਿੱਚ ਜ਼ਿੰਦਗੀ ਦੀ ਧੜਕਣ ਨਹੀਂ ਹੈਉਸਦੇ ਸ਼ਬਦਾਂ ਨੂੰ ਦੇਖੋ-

ਸਾਡੇ ਜੀਵਨ ਢੰਗ ਤੁਹਾਡੇ ਨਾਲੋਂ ਵੱਖਰੇ ਹਨਤੁਹਾਡੇ ਸ਼ਹਿਰਾਂ ਦੀਆਂ ਨਜ਼ਰਾਂ ਲਾਲ ਆਦਮੀ (ਉੱਤਰੀ ਅਮਰੀਕਨ ਭਾਰਤੀ ਮੂਲ ਨਿਵਾਸੀਆਂ ਨੂੰ ਕਿਹਾ ਹੈ) ਨੂੰ ਤਕਲੀਫ਼ ਪੁਚਾਉਂਦੀਆਂ ਹਨਗੋਰੇ ਲੋਕਾਂ (ਯੂਰਪੀਅਨ, ਜੋ ਇੱਥੇ ਕੇ ਸੈੱਟ ਹੋਏ, ਉਨ੍ਹਾਂ ਵੱਲ ਇਸ਼ਾਰਾ ਹੈ) ਦੇ ਸ਼ਹਿਰਾਂ ਵਿੱਚ ਕੋਈ ਵੀ ਜਗ੍ਹਾ ਸ਼ਾਂਤ ਨਹੀਂ ਹੈਕੋਈ ਵੀ ਥਾਂ ਅਜਿਹੀ ਨਹੀਂ ਲੱਭਦੀ, ਜਿੱਥੇ ਬਸੰਤ ਰੁੱਤ ਵਿੱਚ ਹਵਾ ਵਿੱਚ ਖੜਕਦੇ ਪੱਤਿਆਂ ਦੀ ਜਾਂ ਕਿਸੇ ਕੀਟ ਦੇ ਖੰਭਾਂ ਦੀ ਭਿਣਭਿਣਾਹਟ ਸੁਣੀ ਜਾ ਸਕਦੀ ਹੋਵੇਅਤੇ ਇੱਕ ਇਨਸਾਨ ਦੀ ਜ਼ਿੰਦਗੀ ਕਿਸ ਅਰਥ ਰਹਿ ਜਾਏਗੀ ਜੇ ਉਹ ਵਿਪਰਵਲ (ਇੱਕ ਅਮਰੀਕਨ ਪੰਛੀ) ਦੀ ਪਿਆਰੀ ਕੂਕ ਜਾਂ ਡੱਡੂਆਂ ਦੀ ਟਰੈਂ ਟਰੈਂ ਨਹੀਂ ਸੁਣ ਸਕਦਾ? ਭਾਰਤੀ, ਤਲਾਅ ਦੇ ਉੱਪਰੋਂ ਵਗਦੀ ਹੋਈ ਪੌਣ ਦੀ ਮੱਠੀ ਆਵਾਜ਼ ਅਤੇ ਦੁਪਹਿਰ ਦੇ ਮੀਂਹ ਦੁਆਰਾ ਧੋਤੀ ਹੋਈ ਹਵਾ ਦੀ ਮਹਿਕ ਨੂੰ ਮਾਣਦਾ ਅਤੇ ਪਸੰਦ ਕਰਦਾ ਹੈਲਾਲ ਆਦਮੀ ਲਈ ਹਵਾ ਬਹੁਤ ਕੀਮਤੀ ਹੈ ਕਿਉਂਕਿ ਹਰ ਜੀਵ ਇੱਕੋ ਤਰ੍ਹਾਂ ਸਾਹ ਲੈਂਦਾ ਹੈਬੀਸਟ (ਅਮਰੀਕਨ ਜਾਨਵਰ), ਦਰਖਤ ਅਤੇ ਮਨੁੱਖ ਸਭ ਇੱਕੋ ਤਰ੍ਹਾਂ ਤਾਂ ਸਾਹ ਲੈਂਦੇ ਹਨਸਿਰਫ ਇੱਕ ਮਰ ਰਹੇ ਪ੍ਰਾਣੀ ਨੂੰ ਤੇਜ਼ ਅਤੇ ਅਸੁਖਾਵੀਂ ਦੁਰਗੰਧ ਵੀ ਮਹਿਸੂਸ ਨਹੀਂ ਹੁੰਦੀਪਰ ਜੇ ਅਸੀਂ ਆਪਣੀ ਭੂਮੀ ਤੁਹਾਨੂੰ ਵੇਚੀਏ, ਤੁਸੀਂ ਯਾਦ ਰੱਖਣਾ ਕਿ ਹਵਾ ਸਾਡੇ ਲਈ ਬਹੁਤ ਜ਼ਿਆਦਾ ਕੀਮਤੀ ਹੈਅਤੇ ਹਵਾ ਜ਼ਿੰਦਗੀ ਦੀ ਅਧਾਰ ਪ੍ਰਾਣ ਸ਼ਕਤੀ ਨੂੰ ਵੰਡਦੀ ਹੈ।”

ਹਵਾ, ਜਿਸ ਵਿੱਚ ਸਾਡੇ ਪੁਰਖਿਆਂ ਨੇ ਪਹਿਲਾ ਸਾਹ ਲਿਆ, ਜਿਸ ਵਿੱਚ ਉਹਨਾਂ ਨੇ ਆਖਰੀ ਸਾਹ ਵੀ ਲਿਆ ਸੀਜੇ ਅੱਜ ਅਸੀਂ ਆਪਣੀ ਜ਼ਮੀਨ ਤੁਹਾਨੂੰ ਵੇਚੀਏ, ਤੁਸੀਂ ਇਸ ਨੂੰ ਸੰਭਾਲ ਕੇ ਅਤੇ ਪਵਿੱਤਰਤਾ ਨਾਲ ਅਜਿਹੀ ਥਾਂ ਵਾਂਗ ਰੱਖਿਓ, ਜਿੱਥੇ ਇੱਕ ਗੋਰਾ ਵਿਅਕਤੀ (ਯੂਰਪੀਅਨ) ਵੀ ਉਸ ਹਵਾ ਦਾ ਆਨੰਦ ਲੈਣ ਜਾਵੇ, ਜਿਹੜੀ ਕਿ ਚਰਾਂਦਾਂ ਦੇ ਫੁੱਲਾਂ ਨਾਲ ਮਹਿਕਾਈ ਗਈ ਹੈ।”

ਆਦਮੀ ਬੀਸਟ ਤੋਂ ਬਿਨਾਂ ਕਾਹਦੇ ਜੋਗਾ ਹੈ? ਜੇ ਸਾਰੇ ਬੀਸਟ ਖਤਮ ਹੋ ਗਏ, ਇਸ ਮਨੁੱਖ ਦੀ ਰੂਹ ਵੀ ਇਕੱਲਤਾ ਕਰਕੇ ਹੀ ਮਰ ਜਾਵੇਗੀਸਾਰੇ ਜੀਵ ਆਪਸ ਵਿੱਚ ਚੰਗੀ ਤਰ੍ਹਾਂ ਜੁੜੇ ਹੋਏ ਹਨ।”

ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣਾ ਕਿ ਉਹਨਾਂ ਦੇ ਪੈਰਾਂ ਹੇਠਲੀ ਜ਼ਮੀਨ, ਸਾਡੇ ਬਜ਼ੁਰਗਾਂ ਦੀ ਅੰਤਿਮ ਰਾਖ ਹੈ, ਤਾਂ ਕਿ ਉਹ ਜ਼ਮੀਨ ਦਾ ਸਤਿਕਾਰ ਕਰ ਸਕਣਆਪਣੇ ਬੱਚਿਆਂ ਨੂੰ ਦੱਸੋ ਕਿ ਭੂਮੀ ਸਾਡੇ ਪੁਰਖਿਆਂ ਦੀਆਂ ਜ਼ਿੰਦਗੀਆਂ ਨਾਲ ਭਰਪੂਰ ਹੈਜੇ ਕੋਈ ਵਿਅਕਤੀ ਇਸ ਜ਼ਮੀਨ ’ਤੇ ਥੁੱਕਦਾ ਹੈ, ਤਾਂ ਉਹ ਆਪਣੇ ਵੱਡੇ ਵਡੇਰਿਆਂ ’ਤੇ ਥੁੱਕ ਰਿਹਾ ਹੈਸਾਨੂੰ ਪਤਾ ਹੈ ਕਿ ਧਰਤੀ ਮਨੁੱਖ ਦੀ ਨਹੀਂ ਹੈ, ਸਗੋਂ ਮਨੁੱਖ ਧਰਤੀ ਦਾ ਹੈਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਸਾਰੀਆਂ ਚੀਜ਼ਾਂ ਅਤੇ ਸਾਰੇ ਜੀਵ ਉਸ ਖੂਨ ਵਾਂਗ ਜੁੜੇ ਹੋਏ ਹਨ, ਜਿਹੜਾ ਇੱਕ ਪਰਿਵਾਰ ਨੂੰ ਜੋੜਦਾ ਹੈਸਭ ਕੁਝ ਹੀ ਆਪਸ ਵਿੱਚ ਸੰਬੰਧਿਤ ਹੈ।”

3. ਸਾਂਝੀ ਤਕਦੀਰ: ਇਹ ਕਬੀਲੇ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਹਨਸਿਆਟਲ ਦਾ ਪਰਮਾਤਮਾ ਸਭ ਨੂੰ ਇੱਕੋ ਨਜ਼ਰ ਨਾਲ ਦੇਖਦਾ ਹੈ ਅਤੇ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕਰਦਾਉਹ ਨਸਲੀ ਵਿਤਕਰੇ ਵਿਰੁੱਧ ਆਪਣੇ ਪ੍ਰਭੂ ਤੋਂ ਤਾਕਤ ਲੈਂਦਾ ਹੈ ਪਰ ਉਸਦਾ ਇਹ ਵਿਸ਼ਵਾਸ ਵੀ ਹੈ ਕਿ ਗੋਰਿਆਂ ਨੂੰ ਤਾਕਤਵਰ ਵੀ ਉਸਨੇ ਹੀ ਬਣਾਇਆ ਹੈਉਸ ਦੀ ਸਾਂਝੀ ਤਕਦੀਰ ਦਾ ਬਿਆਨ ਪੜ੍ਹੋ-

ਇੱਕ ਗੋਰਾ ਵਿਅਕਤੀ, ਜਿਸਦਾ ਰੱਬ ਉਸ ਨਾਲ ਦੋਸਤਾਂ ਵਾਂਗ ਤੁਰਦਾ ਹੈ ਅਤੇ ਦੋਸਤਾਂ ਵਾਂਗ ਗੱਲ ਕਰਦਾ ਹੈ, ਸਾਂਝੀ ਤਕਦੀਰ ਤੋਂ ਬਚ ਨਹੀਂ ਸਕਦਾਆਖਰ ਅਸੀਂ ਸਾਰੇ ਹੀ ਭਰਾ ਹੋ ਸਕਦੇ ਹਾਂਇੱਕ ਗੱਲ ਪੱਕੀ ਜੋ ਸਾਨੂੰ ਪਤਾ ਹੈ ਅਤੇ ਇੱਕ ਦਿਨ ਗੋਰਾ ਮਨੁੱਖ ਵੀ ਜਾਣ ਜਾਏਗਾ, ਉਹ ਇਹ ਹੈ ਕਿ ਸਾਡਾ ਰੱਬ ਵੀ ਓਹੀ ਹੈ, ਉਨ੍ਹਾਂ ਵਾਲਾ ਹੀਕਿਉਂਕਿ ਤੁਸੀਂ ਸਾਡੀ ਜ਼ਮੀਨ ਲੈਣ ਦੀ ਇੱਛਾ ਰੱਖਦੇ ਹੋ, ਪਰ ਇਸ ਤਰ੍ਹਾਂ ਨਹੀਂ ਹੋ ਸਕਦਾਰੱਬ ਦਾ ਪਿਆਰ ਗੋਰੇ ਨਾਲ ਅਤੇ ਲਾਲ ਆਦਮੀ ਨਾਲ ਇੱਕੋ ਜਿਹਾ ਹੈਉਸ ਲਈ ਇਸ ਧਰਤ ਦੀ ਬਹੁਤ ਕੀਮਤ ਅਤੇ ਮਹੱਤਤਾ ਹੈਧਰਤ ਨੂੰ ਜ਼ਰਾ ਜਿੰਨਾ ਵੀ ਖਰਾਬ ਕਰਨਾ ਉਸਦੇ ਹੁਕਮ ਦੀ ਅਦੂਲੀ ਹੈਗੋਰੇ ਵੀ ਇੱਕ ਦਿਨ ਮਰ ਜਾਣਗੇ, ਸ਼ਾਇਦ ਕਬੀਲਿਆਂ ਨਾਲੋਂ ਵੀ ਛੇਤੀ ਹੀਪਰ ਯਾਦ ਰੱਖਿਓ, ਆਪਣੇ ਰਹਿਣ ਦੀ ਥਾਂ ਨੂੰ ਦੂਸ਼ਿਤ ਕਰੋਗੇ ਤਾਂ ਇੱਕ ਦਿਨ ਆਪਣੀ ਹੀ ਰਹਿੰਦ-ਖੂੰਹਦ ਦੀ ਸੜ੍ਹਾਂਦ ਨਾਲ ਮਰ ਜਾਓਗੇ।”

ਪਰ ਤੁਹਾਡੇ ਖ਼ਾਕ ਹੋਣ ਸਮੇਂ ਤੁਸੀਂ ਪਰਮਾਤਮਾ ਦੀ ਤਾਕਤ ਨਾਲ ਚਮਕਣ ਲੱਗੋਗੇ ਜਿਸ ਨੇ ਤੁਹਾਨੂੰ ਜ਼ਮੀਨ ਦਿਵਾਈ ਹੈਅਤੇ ਕਿਸੇ ਖਾਸ ਕਾਰਨ ਕਰਕੇ ਇਸ ਜ਼ਮੀਨ ਉੱਪਰ ਅਤੇ ਲਾਲ ਆਦਮੀਆਂ ਉੱਪਰ ਅਧਿਕਾਰ ਦਿੱਤਾ ਹੈ।”

ਇਹਨਾਂ ਸ਼ਬਦਾਂ ਵਿੱਚੋਂ ਕੁਦਰਤ ਨਾਲ ਅਤੇ ਵਾਤਾਵਰਣ ਨਾਲ ਰੂਹ ਦਾ ਪਿਆਰ ਝਲਕਦਾ ਹੈਜੇ ਹਰ ਮਨੁੱਖ ਆਪਣੇ ਕੁਦਰਤੀ ਵਸੀਲਿਆਂ ਨੂੰ ਇਸ ਇਸ਼ਕ ਦੀ ਇੰਤਹਾ ਤਕ ਚਾਹੁਣ ਲੱਗ ਜਾਵੇ, ਤਾਂ ਸਾਰੀ ਦੁਨੀਆਂ ਸਵਰਗ ਬਣ ਸਕਦੀ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5326)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਜਸਵਿੰਦਰ ਸਿੰਘ ਰੁਪਾਲ

ਜਸਵਿੰਦਰ ਸਿੰਘ ਰੁਪਾਲ

Calgary, Alberta, Canada.
Whatsapp (India: 91 - 98147 - 15796)
Email: (rupaljs@gmail.com)